ੴ

ਸਿੱਖਬਾਣੀ · SikhBani

ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥

manamukh dubidhaa sadaa hai rogee rogee sagal sansaaraa
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1130 · 11 lines
Translations

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਮਨਮੁਖਿ ਦੁਬਿਧਾ. ਸਦਾ ਹੈ ਰੋਗੀ; ਰੋਗੀ ਸਗਲ ਸੰਸਾਰਾ ॥

manamukh dubidhaa. sadaa hai rogee; rogee sagal sansaaraa |

Sant Singh KhalsaThe self-willed manmukh is afflicted with the disease of duality forever; the entire universe is diseased.
Manmohan SinghThe egocentric is ever diseased with the disease of duality. With this disease the entire world is diseased.
Manmohan Singh (Punjabi)ਆਪ ਹੁਦਰਾ ਦਵੈਤ-ਭਾਵ ਹੀ ਬੀਮਾਰੀ ਲਾਲ ਸਦੀਵ ਹੀ ਬੀਮਾਰ ਰਹਿੰਦਾ ਹੈ। ਇਸ ਬੀਮਾਰੀ ਲਾਲ ਸਾਰਾ ਜਹਾਨ ਹੀ ਬੀਮਾਰ ਹੋਇਆ ਹੋਇਆ ਹੈ।
Fareedkot Teekaਜੋ ਮਨਮੁਖ ਹੈ, ਸੋ ਦੁਬਿਧਾ ਰੋਗ ਕਰ ਸਦੀਵ ਰੋਗੀ ਰਹਿਤਾ ਹੈ, ਪੁਨਾ ਤਿਸ ਕੋ ਸਭ ਸੰਸਾਰ ਹੀ ਰੋਗੀ ਭਾਸਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਮੇਰ-ਤੇਰ ਦੇ ਰੋਗ ਵਿਚ ਫਸਿਆ ਰਹਿੰਦਾ ਹੈ, (ਮਨ ਦਾ ਮੁਰੀਦ) ਸਾਰਾ ਜਗਤ ਹੀ ਇਸ ਰੋਗ ਦਾ ਸ਼ਿਕਾਰ ਹੋਇਆ ਰਹਿੰਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਦੁਬਿਧਾ ਰੋਗੀ = ਮੇਰ-ਤੇਰ ਦੇ ਰੋਗ ਵਿਚ ਫਸਿਆ ਹੋਇਆ। ਸਗਲ = ਸਾਰਾ।

SikhNet (Spanish)El ególatra vive afligido por la dualidad, este mal en realidad aflige al mundo entero,

ਗੁਰਮੁਖਿ ਬੂਝਹਿ. ਰੋਗੁ ਗਵਾਵਹਿ; ਗੁਰਸਬਦੀ ਵੀਚਾਰਾ ॥੧॥

guramukh boojheh. rog gavaaveh; gurasabadee veechaaraa |1|

Sant Singh KhalsaThe Gurmukh understands, and is cured of the disease, contemplating the Word of the Guru's Shabad. ||1||
Manmohan SinghRealising the Reality and reflecting over the Guru's word, the Lord conscious being is rid of this ailment.
Manmohan Singh (Punjabi)ਅਸਲੀਅਤ ਨੂੰ ਅਨੁਭਵ ਕਰਨ, ਗੁਰਾਂ ਦੀ ਬਾਣੀ ਨੂੰ ਸੋਚਣ ਸਮਝਨ ਤੇ ਸੁਆਮੀ ਨੂੰ ਜਾਣਨ ਵਾਲਾ ਜੀਵ ਇਸ ਜਹਿਮਤ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜੋ ਗੁਰੋਂ ਦ੍ਵਾਰਾ ਪੁਰਸ਼ (ਗੁਰ ਸਬਦੀ) ਉਪਦੇਸ ਪੂਛ ਕਰ ਸ਼ਬਦ ਕੋ ਬੀਚਾਰਤੇ ਹੈਂ, ਸੇ ਦੁਬਿਧਾ ਰੋਗ ਕੋ ਗਵਾਇ ਦੇਤੇ ਹੈਂ॥੧॥
Prof. Sahib Singhਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵਿਚਾਰ ਕਰ ਕੇ ਉਹ (ਇਹ) ਰੋਗ (ਆਪਣੇ ਅੰਦਰੋਂ) ਦੂਰ ਕਰ ਲੈਂਦੇ ਹਨ ॥੧॥

ਪਦ ਅਰਥ ਗੁਰਮਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਬੂਝਹਿ = (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥

SikhNet (Spanish)pero el ser conciente en Dios, encuentra cómo liberarse de este mal, pues él medita en la Palabra del Guru. (1)

ਹਰਿ ਜੀਉ; ਸਤਸੰਗਤਿ ਮੇਲਾਇ ॥

har jeeo; satasangat melaae |

Sant Singh KhalsaO Dear Lord, please let me join the Sat Sangat, the True Congregation.
Manmohan SinghMy Reverend Lord, unite Thou me with the society of saints.
Manmohan Singh (Punjabi)ਮੇਰੇ ਪੂਜਯ ਪ੍ਰਭੂ! ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ।
Fareedkot Teekaਹੇ ਪੁਰਸ਼! ਹਰਿ ਜੀਉ ਕੀ ਸਤਿਸੰਗਤਿ ਵਿਖੈ ਮਨ ਕੋ ਲਗਾਵਣਾ ਕਰ॥
Prof. Sahib Singhਹੇ ਪ੍ਰਭੂ ਜੀ! (ਮੈਨੂੰ) ਸਾਧ ਸੰਗਤ ਦਾ ਮੇਲ ਮਿਲਾ।

ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ!

SikhNet (Spanish)Oh Dios, guíame hasta la Sociedad de los Santos,

ਨਾਨਕ. ਤਿਸ ਨੋ ਦੇਇ ਵਡਿਆਈ; ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥

naanak. tis no dee vaddiaaee; jo raam naam chit laae |1| rahaau |

Sant Singh KhalsaO Nanak, the Lord blesses with glorious greatness, those who focus their consciousness on the Lord's Name. ||1||Pause||
Manmohan SinghO Nanak, the Lord blesses him with glory, who fixes his mind with His Name. Pause.
Manmohan Singh (Punjabi)ਹੇ ਨਾਨਕ! ਪ੍ਰਭੂ ਉਸ ਨੂੰ ਪ੍ਰਭਤਾ ਪਰਦਾਨ ਕਰਦਾ ਹੈ, ਜੋ ਉਸ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਤਿਸ ਕੋ ਵਡਿਆਈ ਦੇਤਾ ਹੈ, ਜੋ ਰਾਮ ਨਾਮ ਮੇਂ ਚਿਤ ਕੋ ਲਗਾਵਤਾ ਹੈ॥੧॥ ਰਹਾਉ ॥
Prof. Sahib Singhਹੇ ਨਾਨਕ! ਜਿਹੜਾ ਮਨੁੱਖ (ਸਾਧ ਸੰਗਤ ਵਿਚ ਮਿਲ ਕੇ) ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ (ਪਰਮਾਤਮਾ) ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ ॥੧॥ ਰਹਾਉ ॥

ਪਦ ਅਰਥ ਨਾਨਕ = ਹੇ ਨਾਨਕ! ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਦੇਇ = ਦੇਂਦਾ ਹੈ। ਨਾਮਿ = ਨਾਮ ਵਿਚ। ਲਾਇ = ਜੋੜਦਾ ਹੈ ॥੧॥ ਰਹਾਉ ॥

SikhNet (Spanish)pues sé que bendices con toda Gloria a aquél que permanece entonado en Tu Nombre. (1-Pausa)

ਮਮਤਾ ਕਾਲਿ ਸਭਿ ਰੋਗਿ ਵਿਆਪੇ; ਤਿਨ ਜਮ ਕੀ ਹੈ ਸਿਰਿ ਕਾਰਾ ॥

mamataa kaal sabh rog viaape; tin jam kee hai sir kaaraa |

Sant Singh KhalsaDeath takes all those who are afflicted with the disease of possessiveness. They are subject to the Messenger of Death.
Manmohan SinghDeath punishes them all, who are involved in the ailment of worldly love. They are the subject of the death's courier.
Manmohan Singh (Punjabi)ਉਨ੍ਹਾਂ ਸਾਰਿਆਂ ਨੂੰ ਮੌਤ ਸਜਾ ਦਿੰਦੀ ਹੈ ਜੋ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਗ੍ਰਸੇ ਹੋਏ ਹਨ। ਉਹ ਮੌਤ ਦੇ ਦੂਤ ਦੀ ਪਰਜਾ ਹਨ।
Fareedkot Teekaਜਿਸ ਕੋ ਹੰਤਾ ਮਮਤਾ ਰੋਗੁ ਹੈ, ਤਿਨ ਸਭ ਕੋ ਕਾਲ ਬਯਾਪਤਾ ਹੈ, ਤਿਨਹੀ ਕੇ ਸਿਰ ਪਰ ਜਮ ਕੀ ਕਾਰ ਹੈ॥
Prof. Sahib Singhਮਮਤਾ ਵਿਚ ਫਸੇ ਹੋਏ ਜੀਵ ਸਾਰੇ ਆਤਮਕ ਮੌਤ ਦੇ ਰੋਗ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਸਿਰ ਉਤੇ (ਮਾਨੋ) ਜਮਰਾਜ ਦਾ ਹੁਕਮ ਚੱਲ ਰਿਹਾ ਹੈ।

ਪਦ ਅਰਥ ਕਾਲਿ = ਮੌਤ ਵਿਚ, ਆਤਮਕ ਮੌਤ ਵਿਚ। ਸਭਿ = ਸਾਰੇ ਜੀਵ। ਰੋਗਿ = (ਦੁਬਿਧਾ ਦੇ) ਰੋਗ ਵਿਚ। ਵਿਆਪੇ = ਗ੍ਰਸੇ ਹੋਏ। ਸਿਰਿ = ਸਿਰ ਉਤੇ। ਕਾਰਾ = ਹਕੂਮਤ, ਦਬਦਬਾ।

SikhNet (Spanish)Todo mundo vive afligido por el orgullo y por la muerte, pues uno sirve a los fines de la muerte y no a Dios.

ਗੁਰਮੁਖਿ ਪ੍ਰਾਣੀ. ਜਮੁ ਨੇੜਿ, ਨ ਆਵੈ; ਜਿਨ ਹਰਿ ਰਾਖਿਆ ਉਰਿ ਧਾਰਾ ॥੨॥

guramukh praanee. jam nerr, na aavai; jin har raakhiaa ur dhaaraa |2|

Sant Singh KhalsaThe Messenger of Death does not even approach that mortal who, as Gurmukh, enshrines the Lord within his heart. ||2||
Manmohan SinghDeath's myrmidon comes not near the holyman, who keeps. God enshrined within his mind.
Manmohan Singh (Punjabi)ਮੌਤ ਦਾ ਫਰਿਸ਼ਤਾ ਉਸ ਨੇਕ ਬੰਦੇ ਦੇ ਨਜਦੀਕ ਨਹੀਂ ਆਉਂਦਾ ਜੋ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਟਿਕਾਈ ਰਖਦਾ ਹੈ।
Fareedkot Teekaਪਰੰਤੂ ਜੋ ਪ੍ਰਾਣੀ ਗੁਰਮੁਖ ਹੈਂ ਤਿਨ ਕੇ ਨਿਕਟ ਜਮ ਨਹੀਂ ਆਵਤਾ ਹੈ, ਕਿਯੋਂ ਕਿ ਤਿਨੋ ਨੇ ਹਰੀ ਵਾਹਿਗੁਰੂ ਕੋ ਹਿਰਦੇ ਵਿਖੇ ਧਾਰਨ ਕਰ ਰਖ੍ਯਾ ਹੈ॥੨॥
Prof. Sahib Singhਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ, ਜਮਰਾਜ ਉਹਨਾਂ ਦੇ ਨੇੜੇ ਨਹੀਂ ਢੁਕਦਾ ॥੨॥

ਪਦ ਅਰਥ ਜਿਨ = ਜਿਨ੍ਹਾਂ ਨੇ। ਉਰਿ = ਹਿਰਦੇ ਵਿਚ ॥੨॥

SikhNet (Spanish)Yama no se acerca al ser con Conciencia de Dios, no, a quien conserva al Señor en su corazón. (2)

ਜਿਨ ਹਰਿ ਕਾ ਨਾਮੁ. ਨ ਗੁਰਮੁਖਿ ਜਾਤਾ; ਸੇ ਜਗ ਮਹਿ ਕਾਹੇ ਆਇਆ ॥

jin har kaa naam. na guramukh jaataa; se jag meh kaahe aaeaa |

Sant Singh KhalsaOne who does not know the Lord's Name, and who does not become Gurmukh - why did he even come into the world?
Manmohan SinghHe who knows not the Lord's Name, through the Guru, why did he come into this world?
Manmohan Singh (Punjabi)ਜੋ ਗੁਰਾਂ ਦੇ ਰਾਹੀਂ ਪ੍ਰਭੂ ਦੇ ਨਾਮ ਨੂੰ ਨਹੀਂ ਜਾਣਦਾ, ਉਹ ਇਸ ਜਹਾਨ ਵਿੱਚ ਕਿਉਂ ਆਇਆ ਸੀ?
Fareedkot Teekaਜਿਸ ਨੇ ਗੁਰੋਂ ਦ੍ਵਾਰੇ ਹਰੀ ਕੇ ਨਾਮ ਕੋ ਨਹੀਂ ਜਾਣਿਆ ਵਹੁ ਪੁਰਸ਼ ਜਗਤ ਵਿਚ ਕਾਹੇ ਕੋ ਆਇਆ, ਭਾਵ ਬ੍ਰਿਥਾ ਹੀ ਆਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹਨਾਂ ਦਾ ਜਗਤ ਵਿਚ ਆਉਣਾ ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਾਤਾ = ਜਾਣਿਆ, ਡੂੰਘੀ ਸਾਂਝ ਪਾਈ। ਕਾਹੇ = ਕਾਹਦੇ ਲਈ? ਵਿਅਰਥ ਹੀ।

SikhNet (Spanish)Aquél que no conoce el Nombre del Señor, a través del Guru, ¿para qué entonces vino a este mundo?

ਗੁਰ ਕੀ ਸੇਵਾ. ਕਦੇ, ਨ ਕੀਨੀ; ਬਿਰਥਾ ਜਨਮੁ ਗਵਾਇਆ ॥੩॥

gur kee sevaa. kade, na keenee; birathaa janam gavaaeaa |3|

Sant Singh KhalsaHe never serves the Guru; he wastes his life uselessly. ||3||
Manmohan SinghHe serves not the Guru ever and loses his life in vain.
Manmohan Singh (Punjabi)ਉਹ ਕਦਾਚਿਤ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ।
Fareedkot Teekaਗੁਰੋਂ ਕੀ ਸੇਵਾ ਭੀ ਕਬੀ ਨ ਕਰੀ, ਇਸ ਵਾਸਤੇ ਤਿਸ ਨੇ ਵਿਅਰਥ ਹੀ ਜਨਮੁ ਗਵਾਇ ਲੀਆ ਹੈ॥੩॥
Prof. Sahib Singhਜਿਨ੍ਹਾਂ ਨੇ ਕਦੇ ਭੀ ਗੁਰੂ ਦੀ ਸੇਵਾ ਨਹੀਂ ਕੀਤੀ, ਉਹਨਾਂ ਨੇ ਜੀਵਨ ਅਜਾਈਂ ਹੀ ਗਵਾ ਲਿਆ ॥੩॥

ਪਦ ਅਰਥ ਕੀਨੀ = ਕੀਤੀ। ਬਿਰਥਾ = ਵਿਅਰਥ ॥੩॥

SikhNet (Spanish)Sí, el que no ha servido nunca al Guru, en verdad ha desperdiciado su vida en vano. (3)

ਨਾਨਕ. ਸੇ ਪੂਰੇ ਵਡਭਾਗੀ; ਸਤਿਗੁਰ ਸੇਵਾ ਲਾਏ ॥

naanak. se poore vaddabhaagee; satigur sevaa laae |

Sant Singh KhalsaO Nanak, those whom the True Guru enjoins to His service, have perfect good fortune.
Manmohan SinghNanak, perfectly fortunate are they, whom the True Guru yokes to his service.
Manmohan Singh (Punjabi)ਨਾਨਕ ਪੂਰਨ ਚੰਗੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸਚੇ ਗੁਰੂ ਜੀ ਆਪਣੀ ਘਾਲ ਨਾਲ ਜੋੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਾਹਿਗੁਰੂ ਨੇ ਸਤਿਗੁਰੋਂ ਕੀ ਸੇਵਾ ਮੇਂ ਲਗਾਏ ਹੈਂ ਵਹੁ ਪੁਰਸ਼ ਪੂਰਨ ਭਾਗਾਂ ਵਾਲੇ ਹੈਂ॥
Prof. Sahib Singhਹੇ ਨਾਨਕ! ਉਹ ਮਨੁੱਖ (ਗੁਣਾਂ ਦੇ) ਪੂਰੇ (ਭਾਂਡੇ) ਹਨ, ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਪਰਮਾਤਮਾ ਨੇ) ਗੁਰੂ ਦੀ ਸੇਵਾ ਵਿਚ ਜੋੜ ਦਿੱਤਾ ਹੈ।

ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}।

SikhNet (Spanish)Dice Nanak, afortunado es sólo aquél que está entonado en el Servicio del Guru y lo que sea que busca,

ਜੋ ਇਛਹਿ ਸੋਈ ਫਲੁ ਪਾਵਹਿ; ਗੁਰਬਾਣੀ ਸੁਖੁ ਪਾਏ ॥੪॥੨॥੧੨॥

jo ichheh soee fal paaveh; gurabaanee sukh paae |4|2|12|

Sant Singh KhalsaThey obtain the fruits of their desires, and find peace in the Word of the Guru's Bani. ||4||2||12||
Manmohan SinghThey obtain the fruit, which they desire, and are blessed with peace through the Guru's word.
Manmohan Singh (Punjabi)ਜਿਹੜਾ ਮੇਵਾ ਉਹ ਚਾਹੁੰਦੇ ਹਨ, ਉਸ ਨੂੰ ਹੀ ਉਹ ਪਾ ਲੈਂਦੇ ਹਨ। ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਨੂੰ ਠੰਢ-ਚੈਨ ਦੀ ਦਾਤ ਮਿਲਦੀ ਹੈ।
Fareedkot Teekaਪੁਨਾ ਵਹੁ ਜੋ ਇਛਾ ਕਰਤੇ ਹੈਂ ਵਹੀ ਫਲ ਪਾਇ ਲੇਤੇ ਹੈਂ ਔਰ ਗੁਰਬਾਣੀ ਕਰ ਤਿਨੋਂ ਨੇ ਸਮੂਹ ਸੁਖ ਪਾਏ ਹੈਂ॥੪॥੨॥੧੨॥☬ਪੁਨਾ ਮਨਮੁਖੋਂ ਕੋ ਬਾਰੰਬਾਰ ਧਿਕਾਰ ਦੇ ਕਰ ਕਹਤੇ ਹੈਂ:
Prof. Sahib Singhਉਹ ਮਨੁੱਖ (ਪਰਮਾਤਮਾ ਪਾਸੋਂ) ਜੋ ਕੁਝ ਮੰਗਦੇ ਹਨ ਉਹੀ ਪ੍ਰਾਪਤ ਕਰ ਲੈਂਦੇ ਹਨ। ਜਿਹੜਾ ਭੀ ਮਨੁੱਖ ਗੁਰੂ ਦੀ ਬਾਣੀ ਦਾ ਆਸਰਾ ਲੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੪॥੨॥੧੨॥

ਪਦ ਅਰਥ ਇਛਹਿ = ਲੋੜਦੇ ਹਨ, ਚਾਹੁੰਦੇ ਹਨ, ਮੰਗਦੇ ਹਨ {ਬਹੁ-ਵਚਨ}। ਪਾਏ = ਪ੍ਰਾਪਤ ਕਰਦਾ ਹੈ {ਇਕ-ਵਚਨ} ॥੪॥੨॥੧੨॥

SikhNet (Spanish)lo obtiene, pues logra el Éxtasis a través de la Palabra del Shabd del Guru. (4-2-12)
Answers quote the Granth verbatim with Ang citations. AI commentary is not Gurbani and not a religious ruling.