ਭੈਰਉ ਮਹਲਾ ੩ ॥
bhairau mahalaa 3 | Ang 1129
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.
ਕਲਜੁਗ ਮਹਿ; ਬਹੁ ਕਰਮ ਕਮਾਹਿ ॥
kalajug meh; bahu karam kamaeh | Ang 1129
Sant Singh KhalsaIn this Dark Age of Kali Yuga, many rituals are performed.
Manmohan SinghIn the Iron age, men perform many rituals.
Manmohan Singh (Punjabi)ਕਲਯੁਗ ਅੰਦਰ ਇਨਸਾਨ ਘਣੇਰੇ ਕਰਮ ਕਾਂਡ ਕਰਦੇ ਹਨ,
Fareedkot Teekaਹੇ ਭਾਈ! ਕਲਜੁਗ ਮੇਂ ਬਹੁਤ ਪ੍ਰਕਾਰ ਕੇ ਕਰਮੋਂ ਕੋ ਕਮਾਵਤੇ ਹੈਂ॥
Prof. Sahib Singhਜਿਹੜੇ (ਕਰਮ-ਕਾਂਡੀ ਲੋਕ) ਕਲਜੁਗ ਵਿਚ ਵਿਚ ਭੀ ਹੋਰ ਹੋਰ (ਮਿਥੇ ਧਾਰਮਿਕ) ਕਰਮ ਕਰਦੇ ਹਨ,ਪਦ ਅਰਥ ਕਮਾਹਿ = ਕਮਾਂਦੇ ਹਨ।
SikhNet (Spanish)Uno podrá realizar miles de rituales en la Era de Kali,
ਨਾ ਰੁਤਿ; ਨ ਕਰਮ ਥਾਇ ਪਾਹਿ ॥੧॥
naa rut; na karam thaae paeh |1| Ang 1129
Sant Singh KhalsaBut it is not the time for them, and so they are of no use. ||1||
Manmohan Singhthey do not consider it as the propitious season, and so the deeds fruition not.
Manmohan Singh (Punjabi)ਉਹ ਇਸ ਨੂੰ ਮੁਨਾਸਬ ਮੌਸਮ ਨਹੀਂ ਸਮਝਦੇ ਅਤੇ ਇਸ ਨਹੀਂ ਉਹ ਅਮਲ ਫਲਦਾਇਕ ਨਹੀਂ ਹੁੰਦੇ।
Fareedkot Teekaਨਾ ਤੋ ਉਨ ਕਰਮੋਂ ਕੇ ਕਰਨੇ ਕੀ ਰੁਤ ਹੀ ਹੈ, ਭਾਵ ਤ੍ਰੇਤਾ ਆਦਿਕ ਜੁਗ ਨਹੀਂ ਹੈ, ਇਸੀ ਤੇ ਕਰਮ ਸਫਲ ਨਹੀਂ ਹੋਤੇ॥੧॥ ਯਥਾ-☬'ਸਤਿਜੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ॥☬ਤੀਨੋਂ ਜੁਗ ਤੀਨੇ ਦ੍ਰਿੜੈ ਕਲਿ ਕੇਵਲ ਨਾਮ ਅਧਾਰ॥'
Prof. Sahib Singhਉਹਨਾਂ ਦੇ ਉਹ ਕਰਮ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ (ਕਿਉਂਕਿ ਸ਼ਾਸਤ੍ਰਾਂ ਅਨੁਸਾਰ ਭੀ ਸਿਮਰਨ ਤੋਂ ਬਿਨਾ ਹੋਰ ਕਿਸੇ ਕਰਮ ਦੀ ਹੁਣ) ਰੁੱਤ ਨਹੀਂ ਹੈ ॥੧॥ਪਦ ਅਰਥ ਰੁਤਿ = ਮੌਸਮ। ਥਾਇ ਪਾਹਿ = ਕਬੂਲ ਹੁੰਦੇ ॥੧॥
SikhNet (Spanish)pero esto no dará fruto, pues la estación no es propicia. (1)
ਕਲਜੁਗ ਮਹਿ; ਰਾਮ ਨਾਮੁ ਹੈ ਸਾਰੁ ॥
kalajug meh; raam naam hai saar | Ang 1129
Sant Singh KhalsaIn Kali Yuga, the Lord's Name is the most sublime.
Manmohan SinghIn this Dark age, the most sublime is the Lord's Name.
Manmohan Singh (Punjabi)ਇਸ ਕਾਲੇ ਸਮੇਂ ਅੰਦਰ ਪਰਮ ਸ਼ੇਸ਼ਟ ਹੈ, ਸੁਆਮੀ ਦਾ ਨਾਮ।
Fareedkot Teekaਕਲਜੁਗ ਵਿਖੇ ਰਾਮ ਨਾਮ ਹੀ ਸ੍ਰੇਸ੍ਟ ਹੈ॥
Prof. Sahib Singh(ਜੇ ਸ਼ਾਸਤਰਾਂ ਦੀ ਮਰਯਾਦਾ ਵਲ ਭੀ ਵੇਖੋ, ਤਾਂ ਭੀ) ਕਲਜੁਗ ਵਿਚ ਪਰਮਾਤਮਾ ਦਾ ਨਾਮ (ਜਪਣਾ ਹੀ) ਸ੍ਰੇਸ਼ਟ (ਕੰਮ) ਹੈ।ਪਦ ਅਰਥ ਸਾਰੁ = ਸ੍ਰੇਸ਼ਟ।
SikhNet (Spanish)En esta era lo único eficaz es el Nombre del Señor,
ਗੁਰਮੁਖਿ; ਸਾਚਾ ਲਗੈ ਪਿਆਰੁ ॥੧॥ ਰਹਾਉ ॥
guramukh; saachaa lagai piaar |1| rahaau | Ang 1129
Sant Singh KhalsaAs Gurmukh, be lovingly attached to Truth. ||1||Pause||
Manmohan SinghBy Guru's grace, the mortal is attuned to Truth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਦੀ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
Fareedkot Teekaਪਰੰਤੂ ਤਿਸ ਮੇਂ ਗੁਰੋਂ ਦ੍ਵਾਰਾ ਸਾਚਾ ਪਯਾਰ ਲਗਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ (ਨਾਮ ਸਿਮਰਿਆਂ ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ॥੧॥ ਰਹਾਉ ॥
SikhNet (Spanish)si por las Gracia del Guru uno es entonado en la Verdad del Señor. (1-Pausa)
ਤਨੁ ਮਨੁ ਖੋਜਿ; ਘਰੈ ਮਹਿ ਪਾਇਆ ॥
tan man khoj; gharai meh paaeaa | Ang 1129
Sant Singh KhalsaSearching my body and mind, I found Him within the home of my own heart.
Manmohan SinghSearching my body and mind, I have obtained the Lord in my very home.
Manmohan Singh (Punjabi)ਆਪਣੀ ਦੇਹ ਅਤੇ ਚਿੱਤ ਦੀ ਖੋਜ ਭਾਲ ਕਰਨ ਦੁਆਰਾ ਮੈਂ ਪ੍ਰਭੂ ਨੂੰ ਆਪਣੇ ਘਰ ਅੰਦਰ ਹੀ ਪਾ ਲਿਆ ਹੈ!
Fareedkot Teekaਤਿਨੋਂ ਨੇ ਤਨ ਮਨ ਕੋ ਖੋਜ ਕਰ ਕੇ (ਘੂਰੇ) ਸਰੀਰ ਵਾ ਹਿਰਦੇ ਵਿਖੇ ਪਾਇ ਲੀਆ ਹੈ॥
Prof. Sahib Singhਉਸ ਮਨੁੱਖ ਨੇ ਆਪਣਾ ਤਨ ਆਪਣਾ ਮਨ ਖੋਜ ਕੇ ਹਿਰਦੇ-ਘਰ ਵਿਚ ਹੀ ਪ੍ਰਭੂ ਨੂੰ ਲੱਭ ਲਿਆ,ਪਦ ਅਰਥ ਖੋਜਿ = ਖੋਜ ਕੇ। ਘਰੈ ਮਹਿ = ਹਿਰਦੇ-ਘਰ ਵਿਚ ਹੀ।
SikhNet (Spanish)Si uno busca bien en su ser, uno encuentra a Dios en el interior,
ਗੁਰਮੁਖਿ; ਰਾਮ ਨਾਮਿ ਚਿਤੁ ਲਾਇਆ ॥੨॥
guramukh; raam naam chit laaeaa |2| Ang 1129
Sant Singh KhalsaThe Gurmukh centers his consciousness on the Lord's Name. ||2||
Manmohan SinghThe pious person yokes his mind to the Lord's Name.
Manmohan Singh (Punjabi)ਪਵਿੱਤ੍ਰ ਪੁਰਸ਼ ਆਪਣੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜਦਾ ਹੈ।
Fareedkot Teekaਜਿਨਾਂ ਨੇ ਗੁਰੋਂ ਦ੍ਵਾਰੇ ਰਾਮ ਨਾਮ ਮੇਂ ਚਿਤ ਕੋ ਲਗਾਇਆ ਹੈ॥੨॥
Prof. Sahib Singhਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ ॥੨॥ਪਦ ਅਰਥ ਨਾਮਿ = ਨਾਮ ਵਿਚ ॥੨॥
SikhNet (Spanish)en su propio hogar y por la Gracia del Guru el Gurmukj centra su Conciencia en el Nombre del Señor. (2)
ਗਿਆਨ ਅੰਜਨੁ; ਸਤਿਗੁਰ ਤੇ ਹੋਇ ॥
giaan anjan; satigur te hoe | Ang 1130
Sant Singh KhalsaThe ointment of spiritual wisdom is obtained from the True Guru.
Manmohan SinghThe salve of Divine Knowledge is obtained from the True Guru.
Manmohan Singh (Punjabi)ਬ੍ਰਹਮ ਗਿਆਤ ਦਾ ਸੁਰਮਾ, ਸੰਚੇ ਗੁਰਾਂ ਪਾਸੋਂ ਪਰਾਪਤ ਹੁੰਦਾ ਹੈ।
Fareedkot Teekaਗ੍ਯਾਨ ਰੂਪ ਸੁਰਮਾ ਸਤਿਗੁਰੋਂ ਤੇ ਹੀ ਪ੍ਰਾਪਤਿ ਹੋਤਾ ਹੈ॥
Prof. Sahib Singhਆਤਮਕ ਜੀਵਨ ਦੀ ਸੂਝ ਦੇਣ ਵਾਲਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ,ਪਦ ਅਰਥ ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਤੇ = ਤੋਂ, ਪਾਸੋਂ।
SikhNet (Spanish)Uno es bendecido con el Bálsamo de la Sabiduría por el Guru
ਰਾਮ ਨਾਮੁ ਰਵਿ ਰਹਿਆ; ਤਿਹੁ ਲੋਇ ॥੩॥
raam naam rav rahiaa; tihu loe |3| Ang 1130
Sant Singh KhalsaThe Lord's Name is pervading the three worlds. ||3||
Manmohan SinghThe Lord's Name is pervading the three worlds.
Manmohan Singh (Punjabi)ਪ੍ਰਭੂ ਦਾ ਨਾਮ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਤਿਸ ਕਰ ਰਾਮ ਨਾਮੁ ਤੀਨੋਂ ਲੋਕੋਂ ਬੀਚ (ਰਵਿ ਰਹਿਆ) ਬ੍ਯਾਪਕ ਹੂਆ ਜਾਣ ਲਈਤਾ ਹੈ॥
Prof. Sahib Singhਉਸ ਨੂੰ ਸਾਰੇ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਵਿਆਪਕ ਦਿੱਸਦਾ ਹੈ ॥੩॥ਪਦ ਅਰਥ ਰਵਿ ਰਹਿਆ = ਵਿਆਪਕ। ਤਿਹੁ ਲੋਇ = ਤਿੰਨਾਂ ਹੀ ਲੋਕਾਂ ਵਿਚ ॥੩॥
SikhNet (Spanish)y logra ver como el Nombre prevalece en los tres mundos. (3)
ਕਲਿਜੁਗ ਮਹਿ ਹਰਿ ਜੀਉ ਏਕੁ; ਹੋਰ ਰੁਤਿ. ਨ ਕਾਈ ॥
kalijug meh har jeeo ek; hor rut. na kaaee | Ang 1130
Sant Singh KhalsaIn Kali Yuga, it is the time for the One Dear Lord; it is not the time for anything else.
Manmohan SinghThe Dark age is the time to sow the one Lord's Name within the mind. It is not the season to sow aught else.
Manmohan Singh (Punjabi)ਕਲਯੁਗ ਇਕ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਬੀਜਣ ਦਾ ਸਮਾਂ ਹੈ। ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ।
Fareedkot Teekaਕਲਿਜੁਗ ਵਿਖੇ ਏਕ ਹਰਿ ਜੀਉ ਕਾ ਨਾਮ ਹੀ ਮੁਕਤੀ ਕਾ ਦਾਤਾ ਹੈ ਔਰ ਕੋਈ ਕਰਮ ਕੀ ਰੁਤਿ ਨਹੀਂ, ਭਾਵ ਹੋਰ ਕਰਮ ਫਲੀ ਭੂਤ ਨਹੀਂ ਹੋਤੇ ਹੈਂ॥
Prof. Sahib Singh(ਸ਼ਾਸਤ੍ਰਾਂ ਅਨੁਸਾਰ ਭੀ) ਕਲਜੁਗ ਵਿਚ ਸਿਰਫ਼ ਹਰਿ-ਨਾਮ ਸਿਮਰਨ ਦੀ ਹੀ ਰੁੱਤ ਹੈ, ਕਿਸੇ ਹੋਰ ਕਰਮ ਕਾਂਡ ਦੇ ਕਰਨ ਦੀ ਰੁੱਤ ਨਹੀਂ।
SikhNet (Spanish)Sí, en la estación de la Era de Kali no crece nada más que el Nombre del Señor.
ਨਾਨਕ. ਗੁਰਮੁਖਿ ਹਿਰਦੈ; ਰਾਮ ਨਾਮੁ ਲੇਹੁ ਜਮਾਈ ॥੪॥੧੦॥
naanak. guramukh hiradai; raam naam lehu jamaaee |4|10| Ang 1130
Sant Singh KhalsaO Nanak, as Gurmukh, let the Lord's Name grow within your heart. ||4||10||
Manmohan SinghBy the Guru's grace, O Nanak, grow thou the Lord's Name within thy mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੇ ਨਾਨਕ! ਤੂੰ ਆਪਣੇ ਰਿਦੇ ਅੰਦਰ ਪ੍ਰਭੂ ਦੇ ਨਾਮ ਨੂੰ ਪੈਦਾ ਕਰ।
Fareedkot Teekaਇਸ ਤੇ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਦ੍ਵਾਰੇ ਹਿਰਦੇ ਵਿਖੇ ਰਾਮ ਨਾਮੁ ਕੋ ਦ੍ਰਿੜ ਕਰ ਲੇਵੋ॥੪॥੧੦॥☬ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਆਗੇ ਸੰਗਤਿ ਨੇ ਪ੍ਰਸਨ ਕੀਆ: ਜੀ ਮਨਮੁਖੋਂ ਔਰ ਗੁਰਮੁਖੋਂ ਕੇ ਕਰਮ ਸੁਨਨਾ ਚਾਹਤੇ ਹੈਂ? ਸੋ ਤਿਨ ਕੋ ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singh(ਤਾਂ ਤੇ) ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਬੀਜ ਬੀਜ ਲਵੋ ॥੪॥੧੦॥ਪਦ ਅਰਥ ਹਿਰਦੈ = ਹਿਰਦੇ ਵਿਚ। ਲੇਹੁ ਜਮਾਈ = ਬੀਜ ਲਵੋ ॥੪॥੧੦॥
* ਨੋਟ: ਕਿਸੇ ਕਰਮ-ਕਾਂਡੀ ਨੂੰ ਸਮਝਾ ਰਹੇ ਹਨ ਜੋ ਸਿਮਰਨ ਤੋਂ ਖੁੰਝ ਕੇ ਸਿਰਫ਼ ਕਰਮ-ਕਾਂਡ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝ ਰਿਹਾ ਹੈ।
SikhNet (Spanish)Haz crecer entonces el Nombre del Señor en tu corazón, por la Gracia del Guru. (4-10)