ਪਉੜੀ ਨਵੀ ਮਃ ੫ ॥
paurree navee mahalaa 5 |
Sant Singh KhalsaNew Pauree, Fifth Mehl:
Manmohan SinghNew Pauri. 5th Guru.
Manmohan Singh (Punjabi)ਨਵੀ ਪਉੜੀ। ਪੰਜਵੀਂ ਪਾਤਿਸ਼ਾਹੀ।
SikhNet (Spanish)Nuevo Pauri. Mejl Guru Aryan Dev, Quinto Canal Divino
ਸਭੋ ਵਰਤੈ ਚਲਤੁ; ਚਲਤੁ ਵਖਾਣਿਆ ॥
sabho varatai chalat; chalat vakhaaniaa |
Sant Singh KhalsaHis wonderful play is all-pervading; it is wonderful and amazing!
Manmohan SinghThe Wondrous Lord is pervading all over and the Wondrous Lord describe I.
Manmohan Singh (Punjabi)ਅਦਭੁਤ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਅਦਭੁਤ ਸੁਆਮੀ ਨੂੰ ਹੀ ਮੈਂ ਵਰਣਨ ਕਰਦਾ ਹਾਂ।
Fareedkot Teekaਸਭ ਸੰਸਾਰ ਚਲਿਤਰ ਰੂਪ ਵਰਤ ਰਹਾ ਹੈ ਔਰ ਬੇਦ ਨੇ ਭੀ ਸੰਸਾਰ ਕੋ ਚਲਿਤਰ ਰੂਪ ਕਰ ਕਥਨ ਕੀਆ ਹੈ॥
Prof. Sahib Singhਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,ਪਦ ਅਰਥ ਸਭੋ = ਸਾਰਾ। ਚਲਤੁ = ਤਮਾਸ਼ਾ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਵਖਾਣਿਆ = ਆਖਿਆ ਜਾ ਸਕਦਾ ਹੈ।
SikhNet (Spanish)Su Maravilloso Teatro prevalece en todo. Es en verdad asombroso.
ਪਾਰਬ੍ਰਹਮੁ ਪਰਮੇਸਰੁ; ਗੁਰਮੁਖਿ ਜਾਣਿਆ ॥
paarabraham paramesar; guramukh jaaniaa |
Sant Singh KhalsaAs Gurmukh, I know the the Transcendent Lord, the Supreme Lord God.
Manmohan SinghBy the Guru's grace, I have realised the Transcendent Lord, the Supreme Master.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਪਰਮ ਪ੍ਰਭੂ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰ ਲਿਆ ਹੈ।
Fareedkot Teekaਗੁਰਮੁਖੋਂ ਨੇ ਪਾਰਬ੍ਰਹਮ ਪਰਮੇਸਰ ਕੋ ਅਪਨਾ ਆਪ ਕਰ ਕੇ ਜਾਨਾ ਹੈ॥
Prof. Sahib Singh(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਾਣਿਆ = ਸਾਂਝ ਪਾਈ ਜਾ ਸਕਦੀ ਹੈ।
SikhNet (Spanish)Como Gurmukj llego a conocer al Señor Trascendente, el Supremo Dios Nuestro Señor.
ਲਥੇ ਸਭਿ ਵਿਕਾਰ; ਸਬਦਿ ਨੀਸਾਣਿਆ ॥
lathe sabh vikaar; sabad neesaaniaa |
Sant Singh KhalsaAll my sins and corruption are washed away, through the insignia of the Shabad, the Word of God.
Manmohan SinghThrough the manifestation of God, all the sins are washed off.
Manmohan Singh (Punjabi)ਵਾਹਿਗੁਰੂ ਦੇ ਪਰਗਟ ਹੋ ਜਾਣ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ।
Fareedkot Teekaਤਿਨ ਕੋ ਸੰਸਾਰ ਮੇਂ (ਸਬਦਿ) ਬ੍ਰਹਮ (ਨੀਸਾਣਿਆ) ਪ੍ਰਗਟ ਹੂਆ ਹੈ ਔਰ ਬਿਕਾਰ ਸਭ ਲਹਿ ਗਏ ਹੈਂ॥
Prof. Sahib Singhਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),ਪਦ ਅਰਥ ਨੀਸਾਣੁ = ਨਗਾਰਾ। ਸਭਿ = ਸਾਰੇ।
SikhNet (Spanish)A través de la Insignia del Shabd, de la Palabra de Dios, soy lavado de todas mis faltas, errores y corrupciones.
ਸਾਧੂ ਸੰਗਿ ਉਧਾਰੁ; ਭਏ ਨਿਕਾਣਿਆ ॥
saadhoo sang udhaar; bhe nikaaniaa |
Sant Singh KhalsaIn the Saadh Sangat, the Company of the Holy, one is saved, and becomes free.
Manmohan SinghThrough the society of saints one is emancipated and becomes free.
Manmohan Singh (Punjabi)ਸਤਿਸੰਗਤ ਰਾਹੀਂ ਮਨੁਸ਼ ਮੁਕਤ ਅਤੇ ਸੁੰਤਤਰ ਹੋ ਜਾਂਦਾ ਹੈ।
Fareedkot Teekaਤਿਨ ਕਾ ਸਾਧੂ ਸੰਗ ਕਰ ਉਧਾਰ ਹੂਆ ਹੈ ਔਰ ਜਮਾਦਿਕੋਂ ਕੀ ਕਾਂਣ ਸੇ ਰਹਿਤ ਹੂਏ ਹੈਂ॥
Prof. Sahib Singhਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ।ਪਦ ਅਰਥ ਨਿਕਾਣਿਆ = ਬੇ-ਮੁਥਾਜ। ਉਧਾਰੁ = ਪਾਰ-ਉਤਾਰਾ, ਬਚਾਉ।
SikhNet (Spanish)En medio de la Saad Sangat, la Compañía de los Santos, uno es salvado y liberado.
ਸਿਮਰਿ ਸਿਮਰਿ ਦਾਤਾਰੁ; ਸਭਿ ਰੰਗ ਮਾਣਿਆ ॥
simar simar daataar; sabh rang maaniaa |
Sant Singh KhalsaMeditating, meditating in remembrance on the Great Giver, I enjoy all comforts and pleasures.
Manmohan SinghRemembering and contemplating my Beneficent Lord, enjoy I all the comforts.
Manmohan Singh (Punjabi)ਆਪਣੇ ਸਖੀ ਸਾਈਂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਮੈਂ ਸਾਰੇ ਆਰਾਮ ਭੋਗਦਾ ਹਾਂ।
Fareedkot Teekaਦਾਤਾਰ ਵਾਹਿਗੁਰੂ ਕੋ ਮਨ ਬਾਣੀ ਕਰ ਸਿਮਰਨੇ ਸੇ ਤਿਨੋਂ ਨੇ ਸਰਬ ਅਨੰਦ ਕੋ ਭੋਗਿਆ ਹੈ॥
Prof. Sahib Singh(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)
SikhNet (Spanish)Meditando, meditando en el recuerdo del Gran Dador disfruto de placeres y comodidades.
ਪਰਗਟੁ ਭਇਆ ਸੰਸਾਰਿ; ਮਿਹਰ ਛਾਵਾਣਿਆ ॥
paragatt bheaa sansaar; mihar chhaavaaniaa |
Sant Singh KhalsaI have become famous throughout the world, under the canopy of His kindness and grace.
Manmohan SinghI have become renowned throughout the whole world and the canopy of the Lord's grace is stretched over me.
Manmohan Singh (Punjabi)ਮੈਂ ਸਾਰੇ ਜਹਾਨ ਵਿੱਚ ਪ੍ਰਸਿੱਧ ਹੋ ਗਿਆ ਹਾਂ ਅਤੇ ਸੁਆਮੀ ਦੀ ਰਹਿਮਤ ਦਾ ਸ਼ਾਮਿਆਨਾ ਮੇਰੇ ਉਤੇ ਤਣ ਗਿਆ ਹੈ।
Fareedkot Teekaਪਰਮੇਸਰ ਕਾ ਮੇਹਰ ਰੂਪੀ (ਛਾਵਾਣਿਆ) ਸਾਇਆਵਾਨ ਸੰਸਾਰ ਮੇਂ ਪ੍ਰਗਟ ਹੂਆ ਹੈ॥
Prof. Sahib Singh(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।ਪਦ ਅਰਥ ਛਾਵਾਣਿਆ = ਸਾਇਬਾਨ। ਪਰਗਟੁ = ਉੱਘਾ। ਸੰਸਾਰਿ = ਸੰਸਾਰ ਵਿਚ।
SikhNet (Spanish)Me he vuelto famoso en el mundo. Bajo el Dosel de Su Bondad y Su Gracia
ਆਪੇ ਬਖਸਿ ਮਿਲਾਏ; ਸਦ ਕੁਰਬਾਣਿਆ ॥
aape bakhas milaae; sad kurabaaniaa |
Sant Singh KhalsaHe Himself has forgiven me, and united me with Himself; I am forever a sacrifice to Him.
Manmohan SinghI am ever a sacrifice unto the Lord, who has forgiven and united me with Himself.
Manmohan Singh (Punjabi)ਮੈਂ ਸਦੀਵ ਹੀ ਸੁਆਮੀ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜੋ ਵਾਹਿਗੁਰੂ ਨੇ ਆਪ ਹੀ ਬਖਸ ਕਰ ਮਿਲਾਏ ਹੈਂ, ਮੈਂ ਤਿਨ ਕੇ ਸਦਾ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ।ਪਦ ਅਰਥ ਬਖਸਿ = ਮਿਹਰ ਕਰ ਕੇ।
SikhNet (Spanish)Él me ha perdonado y unido en Su Ser; yo Le ofrezco mi vida en sacrifico.
ਨਾਨਕ ਲਏ ਮਿਲਾਇ; ਖਸਮੈ ਭਾਣਿਆ ॥੨੭॥
naanak le milaae; khasamai bhaaniaa |27|
Sant Singh KhalsaO Nanak, by the Pleasure of His Will, my Lord and Master has blended me with Himself. ||27||
Manmohan SinghNanak in His will the Lord has blended me with Himself.
Manmohan Singh (Punjabi)ਨਾਨਕ ਆਪਣੀ ਰਜ਼ਾ ਅੰਦਰ ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਖਸਮੈ) ਵਾਹਿਗੁਰੂ ਕੋ ਭਾਵਤੇ ਹੈਂ ਤਿਨ ਕੋ ਆਪਨੇ ਸਾਥ ਮੇਲ ਲੇਤਾ ਹੈ॥੨੭॥
Prof. Sahib Singhਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥ਪਦ ਅਰਥ ਖਸਮੈ = ਖਸਮ ਨੂੰ। ਭਾਣਿਆ = ਚੰਗੇ ਲੱਗਦੇ ਹਨ ॥੨੭॥
* ਨੋਟ: ਕਈ ਵਿਦਵਾਨ ਇਹ ਮੰਨਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ 'ਵਾਰ' ਉਚਾਰੀ; ਨਾਲ ਨਾਲ ਹੀ "ਪਉੜੀਆਂ" ਦੇ ਨਾਲ ਦੇ ਸ਼ਲੋਕ ਭੀ ਉਚਾਰੇ। ਇਹ ਖ਼ਿਆਲ ਠੀਕ ਨਹੀਂ ਹੈ; 'ਆਸਾ ਕੀ ਵਾਰ' ਅਤੇ 'ਮਾਝ ਕੀ ਵਾਰ' ਵਿਚ ਇਸ ਬਾਰੇ ਵਿਚਾਰ ਕੀਤੀ ਜਾ ਚੁਕੀ ਹੈ। ਇਹ ਪਉੜੀ ਨੰ: ੨੭ ਇਕ ਹੋਰ ਸਬੂਤ ਹੈ। ਗੁਰੂ ਨਾਨਕ ਦੇਵ ਜੀ ਦੀਆਂ ਕੁੱਲ ਪਉੜੀਆਂ ੨੭ ਹਨ, ਪਰ ਇਹ ਪਉੜੀ ਗੁਰੂ ਅਰਜਨ ਸਾਹਿਬ ਨੇ "ਨਵੀ" ਰਲਾਈ, ਇਸ ਦੇ ਨਾਲ ਦੇ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਹੀ ਹਨ; ਕੀ ਇਹ ਸ਼ਲੋਕ ਉਹਨਾਂ ਨੇ 'ਪਉੜੀ' ਤੋਂ ਬਿਨਾ ਹੀ ਲਿਖ ਦਿੱਤੇ? 'ਕਾਵ੍ਯ-ਰਚਨਾ' ਦੇ ਨਿਯਮ ਨਾਲ ਇਹ ਗੱਲ ਮੇਲ ਨਹੀਂ ਖਾ ਸਕਦੀ ਕਿ 'ਮੂਲ' ਤਾਂ ਹੋਵੇ ਹੀ ਨਾਹ, ਤੇ ਉਸ ਨਾਲ ਸੰਬੰਧ ਰੱਖਣ ਵਾਲੀ 'ਸ਼ਾਖ' ਬਣਾ ਦਿੱਤੀ ਜਾਏ। ਅਸਲੀਅਤ ਇਹ ਹੈ ਕਿ "ਵਾਰ" ਨਿਰੀਆਂ "ਪਉੜੀਆਂ" ਹੈ। "ਸ਼ਲੋਕਾਂ" ਤੇ 'ਵਾਰ' ਦੀਆਂ "ਪਉੜੀਆਂ" ਦੇ ਰਚਨ ਦਾ ਮੌਕਾ ਇੱਕੋ ਨਹੀਂ ਹੈ। ਪਰ ਇਥੇ ਇਕ ਹੋਰ ਪ੍ਰਸ਼ਨ ਉੱਠਦਾ ਹੈ-ਗੁਰੂ ਅਰਜਨ ਸਾਹਿਬ ਨੇ ਇਹ "ਨਵੀ ਪਉੜੀ" ਕਿਉਂ ਰਲਾਈ? ਕਈ ਵਿਦਵਾਨ ਇਹ ਕਹਿ ਦੇਂਦੇ ਹਨ ਕਿ ਫ਼ਰੀਦ ਜੀ ਅਤੇ ਕਬੀਰ ਜੀ ਦੇ ਸ਼ਲੋਕਾਂ ਵਿਚ ਜਿਥੇ ਕਿਤੇ ਗੁਰੂ ਸਾਹਿਬ ਦੇ ਆਪਣੇ ਸ਼ਲੋਕ ਆਏ ਹਨ, ਉਹਨਾਂ ਦਾ ਕਾਰਨ ਇਹ ਹੈ ਕਿ ਭਗਤਾਂ ਦੇ ਨਾਲ-ਲੱਗਦੇ ਸ਼ਲੋਕਾਂ ਵਿਚ ਕੋਈ ਊਣਤਾ ਰਹਿ ਗਈ ਸੀ। ਕਿਤਨਾ ਕੋਝਾ ਤੇ ਨੀਵਾਂ ਤੇ ਬੇ-ਅਦਬੀ-ਭਰਿਆ ਖ਼ਿਆਲ ਹੈ; ਬਾਣੀ ਦੇ ਜਿਸ 'ਸੰਗ੍ਰਹ' ਨੂੰ ਸਿੱਖ ਆਪਣਾ 'ਗੁਰੂ' ਮੰਨਦਾ ਹੈ ਉਸੇ ਵਿਚ ਹੀ ਕਈ ਅੰਗ
SikhNet (Spanish)Oh, dice Nanak, por el Placer de Su Voluntad, mi Señor y Maestro me bendijo con Su Propio Ser. (27)