ੴ

ਸਿੱਖਬਾਣੀ · SikhBani

ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥

he jihabe he rasage madhur pria tuyan
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 3 lines
Translations

ਹੇ ਜਿਹਬੇ. ਹੇ ਰਸਗੇ; ਮਧੁਰ ਪ੍ਰਿਅ ਤੁਯੰ ॥

he jihabe. he rasage; madhur pria tuyan |

Sant Singh KhalsaO tongue, you love to enjoy the sweet delicacies.
Manmohan SinghO tongue, O relisher, the dainties are dear unto thee.
Manmohan Singh (Punjabi)ਹੇ ਰਸਨਾ! ਹੇ ਸੁਆਦ ਲੈਣ ਵਾਲੀਏ! ਤੈਨੂੰ ਨਿਆਮਤਾ ਪਿਆਰੀਆਂ ਲਗਦੀਆਂ ਹਨ।
Fareedkot Teekaਹੇ ਜਿਹਬਾ! ਹੇ ਰਸੋਂ ਕੋ ਗਿਆਤ ਕਰਨੇ ਵਾਲੀ! ਤੇਰੇ ਕੋ ਮੀਠੇ ਰਸ ਪਿਆਰੇ ਲਗਤੇ ਹੈਂ॥
Prof. Sahib Singhਹੇ ਜੀਭ! ਹੇ (ਸਭ) ਰਸਾਂ ਦੇ ਜਾਣਨ ਵਾਲੀ! (ਹੇ ਚਸਕਿਆਂ ਨਾਲ ਸਾਂਝ ਪਾ ਰੱਖਣ ਵਾਲੀ! ਹੇ ਚਸਕਿਆਂ ਵਿਚ ਫਸੀ ਹੋਈ!) ਮਿੱਠੇ ਪਦਾਰਥ ਤੈਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਜਿਹਬਾ = ਜੀਭ। ਰਸਗੇ = ਰਸਗ੍ਯ੍ਯ, ਰਸਾਂ ਨੂੰ ਜਾਣਨ ਵਾਲੀ (रसज्ञ) ਸੁਆਦਾਂ ਨਾਲ ਸਾਂਝ ਪਾਈ ਰੱਖਣ ਵਾਲੀ। ਮਧੁਰ = ਮਿੱਠੇ (ਪਦਾਰਥ) (मधुर)।ਪ੍ਰਿਅ = ਪਿਆਰੇ (पि्रया)। ਤੁਯੰ = ਤੈਨੂੰ।

SikhNet (Spanish)Oh mi paladar, te fascina disfrutar de dulces delicias,

ਸਤ ਹਤੰ. ਪਰਮ ਬਾਦੰ; ਅਵਰਤ ਏਥਹ, ਸੁਧ ਅਛਰਣਹ ॥

sat hatan. param baadan; avarat ethah, sudh achharanah |

Sant Singh KhalsaYou are dead to the Truth, and involved in great disputes. Instead, repeat the holy words:
Manmohan SinghThou are dead to truth, are involved in great strifes and are separated from these immaculate words.
Manmohan Singh (Punjabi)ਤੂੰ ਸੱਚ ਵਲੋ ਮਰੀ ਹੋਈ ਹੈ ਮਹਾਨ ਬਖੇੜਿਆਂ ਵਿਚੋਂ ਫਾਬੀ ਹੋਈ ਹੈ ਅਤੇ ਇਨ੍ਹਾਂ ਪਵਿੱਤਰ ਸ਼ਬਦਾਂ ਨਾਲੋ ਵਿਛੜੀ ਹੋਈ ਹੈ।
Fareedkot Teekaਸਤ ਸਰੂਪ ਵਾਹਿਗੁਰੂ ਕੇ ਨਾਮ ਲੇਨੇ ਸੇ ਤੂੰ (ਹਤ) ਨਸਟ ਹੋ ਗਈ ਹੈਂ ਔਰ ਬਡੇ ਬਡੇ (ਬਾਦੰ) ਝਗੜੇ ਕਰਤੀ ਹੈਂ। ਤਾਂ ਤੇ ਅਬ ਜੋ ਹਰੀ ਕੇ ਨਾਮ ਰੂਪੀ ਸੁਧ ਅਖ੍ਯਰ ਹੈਂ ਤਿਨੋਂ ਵਿਖੇ ਆਇ ਕਰ ਵਰਤਣਾ ਕਰ॥☬ਜੇ ਕਹੇ ਕੌਣ ਸੇ ਅਖਰ? ਸੋ ਕਹਿਤੇ ਹੈਂ:
Prof. Sahib Singhਪਰ ਪਰਮਾਤਮਾ ਦੇ ਨਾਮ (-ਸਿਮਰਨ) ਵਲੋਂ ਤੂੰ ਮਰੀ ਪਈ ਹੈਂ, ਤੇ ਹੋਰ ਵੱਡੇ ਵੱਡੇ ਝਗੜੇ ਸਹੇੜਦੀ ਹੈਂ। ਹੇ ਜੀਭ! ਇਹ ਪਵਿੱਤ੍ਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ-

ਪਦ ਅਰਥ ਸਤ = (सत् = The really existent truth) ਸਦਾ-ਥਿਰ ਹਰਿ-ਨਾਮ। ਹਤੰ = (हतं) ਮੁਈ ਹੋਈ। ਬਾਦੰ = (वाद) ਝਗੜੇ। ਅਵਰਤ ਏਥਹ = (आवत्र्तयेथाः)। ਮੁੜ ਮੁੜ ਉਚਾਰਨ ਕਰ (धावृत्ह = cause to repeat, recite)। ਸੁਧ = (शुध्द) ਪਵਿੱਤਰ। ਅਛਰਣ = (अक्षर) ਲਫ਼ਜ਼, ਸ਼ਬਦ।

SikhNet (Spanish)vives muerto para la Verdad e involucrado en vanas disputas; en vez, ponte a repetir las Santas Palabras,

ਗੋਬਿੰਦ ਦਾਮੋਦਰ ਮਾਧਵੇ ॥੬੨॥

gobind daamodar maadhave |62|

Sant Singh KhalsaGobind, Daamodar, Maadhav. ||62||
Manmohan SinghGod the Lord Master.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ।
Fareedkot Teekaਹੇ ਗੋਬਿੰਦ! ਹੇ ਦਮੋਦਰ! ਹੇ ਮਾਧਵ! ਇਤ ਆਦੀ ਨਾਮੋਂ ਕੋ ਉਚਾਰਨ ਕਰ, ਜਿਸ ਤੇ ਤੂੰ ਸਫਲ ਹੋਵੈਂ॥੬੨॥
Prof. Sahib Singh'ਗੋਬਿੰਦ' 'ਦਾਮੋਦਰ' 'ਮਾਧੋ'- (ਤਦੋਂ ਹੀ ਤੂੰ ਜੀਭ ਅਖਵਾਣ ਦੇ ਯੋਗ ਹੋਵੇਂਗੀ) ॥੬੨॥

* ਭਾਵ: ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਸੀ, ਪਰ ਇਹ ਮਨੁੱਖ ਨੂੰ ਚਸਕਿਆਂ ਵਿਚ ਹੀ ਫਸਾਈ ਰੱਖਦੀ ਹੈ।

SikhNet (Spanish)Gobind, Damodar, Madhav.(62)
Answers quote the Granth verbatim with Ang citations. AI commentary is not Gurbani and not a religious ruling.