ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਅਗਮ ਅਗੋਚਰੁ ਤੂ ਧਣੀ; ਸਚਾ ਅਲਖ ਅਪਾਰੁ ॥
agam agochar too dhanee; sachaa alakh apaar |
Sant Singh KhalsaYou are Inaccessible and Unfathomable, O Invisible and Infinite True Lord Master.
Manmohan SinghO Inaccessible, Incomprehensible, Invisible and Infinite True Lord, Thou are the Master of all.
Manmohan Singh (Punjabi)ਹੇ ਪਹੁੰਚ ਤੋਂ ਪਰੇ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਸੱਚੇ ਸੁਅਮੀ! ਤੁੰ ਸਾਰਿਆਂ ਦਾ ਮਾਲਕ ਹੈ।
Fareedkot Teekaਹੇ ਅਗਮ ਅਗੋਚਰ ਅਲਖ ਅਪਾਰ! ਤੂੰ ਸਚਾ ਧਣੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ (ਮਾਨੁੱਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਸਭ ਦਾ ਮਾਲਕ ਹੈਂ ਸਦਾ-ਥਿਰ ਹੈਂ, ਅਦ੍ਰਿਸ਼ਟ ਹੈਂ ਤੇ ਬੇਅੰਤ ਹੈਂ।ਪਦ ਅਰਥ ਅਗੋਚਰੁ = (ਗੋ = ਇੰਦ੍ਰੇ। ਚਰੁ = ਪਹੁੰਚ। ਗੋਚਰੁ = ਜਿਸ ਤਕ ਇੰਦ੍ਰਿਆਂ ਦੀ ਪਹੁੰਚ ਹੋ ਸਕੇ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਧਣੀ = ਮਾਲਕ।
SikhNet (Spanish)Eres Inaccesible e Insondable. Oh, Infinito e Invisible Señor y Maestro,
ਤੂ ਦਾਤਾ ਸਭਿ ਮੰਗਤੇ; ਇਕੋ ਦੇਵਣਹਾਰੁ ॥
too daataa sabh mangate; iko devanahaar |
Sant Singh KhalsaYou are the Giver, all are beggars of You. You alone are the Great Giver.
Manmohan SinghThou are the beneficent Lord and all others are Thine beggars. Thou alone are the Giver.
Manmohan Singh (Punjabi)ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈ ਅਤੇ ਹੋਰ ਸਾਰੇ ਤੇਰੇ ਭਿਖਾਰੀ ਹਨ। ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਹੈ।
Fareedkot Teekaਤੂੰ ਦਾਤਾ ਹੈਂ ਔਰ ਸਰਬ ਜੀਵ ਤੇਰੇ ਮੰਗਤੇ ਹੈਂ ਔਰ ਸਭ ਕੋ ਦੇਵਣਹਾਰ ਇਕ ਤੂੰ ਹੀ ਹੈਂ॥
Prof. Sahib Singhਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈਂ, ਤੂੰ ਇਕੋ ਹੀ ਸਭ ਨੂੰ ਦੇਣ-ਜੋਗਾ ਹੈਂ।
SikhNet (Spanish)eres el Dador y todos piden a Tu Puerta, sólo Tú eres el Gran Dador.
ਜਿਨੀ ਸੇਵਿਆ. ਤਿਨੀ ਸੁਖੁ ਪਾਇਆ; ਗੁਰਮਤੀ ਵੀਚਾਰੁ ॥
jinee seviaa. tinee sukh paaeaa; guramatee veechaar |
Sant Singh KhalsaThose who serve You find peace, reflecting on the Guru's Teachings.
Manmohan SinghThey who serve Thee, attain to peace, by reflecting on the Guru's instruction,
Manmohan Singh (Punjabi)ਜੋ ਤੇਰੀ ਚਾਕਰੀ ਕਮਾਉਂਦੇ ਹਨ, ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਣ ਸਮਝਣ ਦੁਆਰਾ, ਆਰਾਮ ਪਾਉਂਦੇ ਹਨ।
Fareedkot Teekaਗੁਰੋਂ ਕੀ ਸਿਖ੍ਯਾ ਦ੍ਵਾਰਾ ਵੀਚਾਰ ਕਰ ਕੇ ਜਿਨੋਂ ਨੇ ਤੇਰੇ ਕੋ ਸੇਵਿਆ ਹੈ ਤਿਨੋਂ ਨੇ ਸੁਖ ਪਾਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਉੱਚੀ) ਸਮਝ ਹਾਸਲ ਕਰ ਕੇ ਤੈਨੂੰ ਸਿਮਰਿਆ ਹੈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ;ਪਦ ਅਰਥ ਵੀਚਾਰੁ = ਸਮਝ।
SikhNet (Spanish)Quiénes Te sirven encuentran la Paz, al meditar en la Enseñanza del Guru.
ਇਕਨਾ ਨੋ ਤੁਧੁ ਏਵੈ ਭਾਵਦਾ; ਮਾਇਆ ਨਾਲਿ ਪਿਆਰੁ ॥
eikanaa no tudh evai bhaavadaa; maaeaa naal piaar |
Sant Singh KhalsaSome, according to Your Will, are in love with Maya.
Manmohan SinghSome love worldly valuables for such is Thy will, O Lord.
Manmohan Singh (Punjabi)ਕਈ ਸੰਸਾਰੀ ਪਦਾਰਥਾਂ ਨੂੰ ਮੁਹੱਬਤ ਕਰਦੇ ਹਨ। ਕਿਉਂ ਜੋ ਇਹੋ ਜੇਹੀ ਹੈ ਤੇਰੀ ਰਜ਼ਾ, ਹੇ ਸਾਹਿਬ!
Fareedkot Teekaਇਕ ਮਨਮੁਖੋਂ ਕਾ ਰਖਣਾ ਤੇਰੇ ਕੋ ਐਸਾ ਹੀ ਭਾਵਤਾ ਹੈ, ਤਿਨ ਕਾ ਮਾਯਾ ਨਾਲ ਪਿਆਰ ਲਗਾਯਾ ਹੂਆ ਹੈ॥
Prof. Sahib Singhਪਰ, ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ, ਤੈਨੂੰ ਇਉਂ ਹੀ ਚੰਗਾ ਲੱਗਦਾ ਹੈ।ਪਦ ਅਰਥ ਇਕਨਾ ਨੋ = ਕਈ ਜੀਵਾਂ ਨੂੰ। ਏਵੈ ਭਾਵਦਾ = ਇਉਂ ਹੀ ਚੰਗਾ ਲੱਗਦਾ ਹੈ। ਤੁਧੁ = ਤੈਨੂੰ।
SikhNet (Spanish)Y también, conforme a Tu Voluntad, algunos están encantados con Maya.
ਗੁਰ ਕੈ ਸਬਦਿ ਸਲਾਹੀਐ; ਅੰਤਰਿ ਪ੍ਰੇਮ ਪਿਆਰੁ ॥
gur kai sabad salaaheeai; antar prem piaar |
Sant Singh KhalsaThrough the Word of the Guru's Shabad, praise the Lord with love and affection within.
Manmohan SinghIt is through the Guru's instruction. that one praises the Lord with hearty love and affection.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਹੀ, ਜੀਵ ਪ੍ਰਭੂ ਦੀ ਦਿਲੀ ਪ੍ਰੀਤ ਤੇ ਪਿਰਹੜੀ ਨਾਲ ਸਿਫਤਸਨਾ ਕਰਦਾ ਹੈ।
Fareedkot Teekaਜਿਨ ਕੇ ਅੰਤਰ ਮਨ ਕਾ ਪ੍ਰੇਮ ਅਰ ਬਾਣੀ ਕਾ ਪਿਆਰ ਹੈ ਤਿਨੋਂ ਨੇ ਗੁਰ ਸਬਦ ਕਰ ਤੇਰੇ ਕੋ ਸਲਾਹਿਆ ਹੈ॥
Prof. Sahib Singhਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦੇ ਵਿਚ ਪ੍ਰੇਮ-ਪਿਆਰ ਪੈਦਾ ਕਰ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ;
SikhNet (Spanish)Mediante la Palabra del Shabd del Guru alaba al Señor con todo Amor y Afecto desde tu interior,
ਵਿਣੁ ਪ੍ਰੀਤੀ. ਭਗਤਿ, ਨ ਹੋਵਈ; ਵਿਣੁ ਸਤਿਗੁਰ. ਨ ਲਗੈ ਪਿਆਰੁ ॥
vin preetee. bhagat, na hovee; vin satigur. na lagai piaar |
Sant Singh KhalsaWithout love, there is no devotion. Without the True Guru, love is not enshrined.
Manmohan SinghWithout love, Lord's worship can be performed not and without the True Guru, love can not be embraced.
Manmohan Singh (Punjabi)ਪਿਰਹੜੀ ਦੇ ਬਗੈਰ, ਪ੍ਰਭੂ ਦੀ ਉਪਾਸ਼ਨਾ ਨਹੀਂ ਹੁੰਦੀ ਅਤੇ ਸੱਚੇ ਗੁਰਾਂ ਦੇ ਬਗੈਰ, ਪਿਰਹੜੀ ਨਹੀਂ ਪੈ ਸਕਦੀ।
Fareedkot Teekaਤੇਰੀ ਪ੍ਰੀਤੀ ਸੇ ਬਿਨਾਂ ਭਗਤੀ ਨਹੀਂ ਹੋਤੀ ਔਰ ਸਤਿਗੁਰੋਂ ਸੇ ਬਿਨਾਂ ਤੇਰੇ ਮੇਂ ਪਿਆਰ ਨਹੀਂ ਲਾਗਤਾ ਹੈ॥
Prof. Sahib Singhਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ, ਤੇ ਪ੍ਰੇਮ ਸਤਿਗੁਰੂ ਤੋਂ ਬਿਨਾ ਨਹੀਂ ਮਿਲਦਾ।
SikhNet (Spanish)pues sin Amor no hay Devoción, y sin el Guru Verdadero el Amor no es enaltecido.
ਤੂ ਪ੍ਰਭੁ. ਸਭਿ ਤੁਧੁ ਸੇਵਦੇ; ਇਕ ਢਾਢੀ ਕਰੇ ਪੁਕਾਰ ॥
too prabh. sabh tudh sevade; ik dtaadtee kare pukaar |
Sant Singh KhalsaYou are the Lord God; everyone serves You. This is the prayer of Your humble minstrel.
Manmohan SinghI, a minstrel of Thine, make a supplication, "Thou are the Lord of all and every one serves Thee".
Manmohan Singh (Punjabi)ਮੈਂ ਤੇਰਾ ਜੱਸ ਗਾਉਣ ਵਾਲਾ, ਇਕ ਬਿਨੇ ਕਰਦਾ ਹਾਂ, " ਤੂੰ ਸਾਰਿਆਂ ਦਾ ਸੁਆਮੀ ਹੈ ਅਤੇ ਹਰ ਕੋਈ ਤੇਰੀ ਟਹਿਲ ਕਮਾਉਂਦਾ ਹੈ।
Fareedkot Teekaਤੂੰ ਪ੍ਰਭੂ ਹੈਂ ਸਭ ਤੇਰੇ ਕੋ ਸੇਵਤੇ ਹੈਂ, ਇਕ ਮੈਂ (ਢਾਢੀ) ਤੇਰਾ ਜਸ ਗਾਵਣੇ ਵਾਲਾ ਤੇਰੇ ਅਗੇ ਪੁਕਾਰ ਕਰਤਾ ਹਾਂ॥
Prof. Sahib Singhਤੂੰ ਸਭ ਦਾ ਮਾਲਕ ਹੈਂ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ; ਮੈਂ (ਤੇਰਾ) ਢਾਢੀ (ਤੇਰੇ ਅੱਗੇ) ਇਕ ਇਹੀ ਅਰਜ਼ੋਈ ਕਰਦਾ ਹਾਂ-ਪਦ ਅਰਥ ਇਕ ਪੁਕਾਰ = ਇਕ ਇਹੀ ਅਰਜ਼ੋਈ। ਸਭਿ = ਸਾਰੇ।
SikhNet (Spanish)Eres el Señor Dios, todos Te sirven. La oración mía, de Tu humilde Músico,
ਦੇਹਿ ਦਾਨੁ ਸੰਤੋਖੀਆ; ਸਚਾ ਨਾਮੁ ਮਿਲੈ ਆਧਾਰੁ ॥੧੯॥
dehi daan santokheea; sachaa naam milai aadhaar |19|
Sant Singh KhalsaPlease bless me with the gift of contentment, that I may receive the True Name as my Support. ||19||
Manmohan SinghMy Master, bless Thou me with this gift, that I may feel Content by making Thy True Name my support in life.
Manmohan Singh (Punjabi)ਮੇਰੇ ਮਾਲਕ, ਤੂੰ ਮੇਨੂੰ ਇਹ ਖੈਰ ਪਾ, ਕਿ ਤੇਰੇ ਸੱਚੇ ਨਾਮ ਨੂੰ ਆਪਣਾ ਜੀਵਨ ਆਸਰਾ ਬਨਾਉਣ ਦੁਆਰਾ ਮੈਂ ਸੰਤੁਸ਼ਟ ਰਹਾ।
Fareedkot Teekaਮੇਰੇ ਕੋ ਏਹੁ ਦਾਨ ਦੀਜੀਏ ਜੋ ਸੰਤੋਖ ਹੋਵੇ ਅਰਥਾਤ ਤ੍ਰਿਸ਼ਨਾਂ ਰਹਿਤ ਹੋਵੇ ਔਰ ਸਚ ਨਾਮ ਕਾ ਆਸਰਾ ਮਿਲੇ॥੧੯॥☬ਕੋਈ ਮ੍ਰਿਤੂ ਹੂਆ, ਤਿਸ ਕੇ ਸੰਬੰਧੀ ਰੁਦਨ ਕਰਤੇ ਥੇ। ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਮੈਨੂੰ ਆਪਣਾ 'ਨਾਮ' ਬਖ਼ਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਮਿਲੇ, (ਜਿਸ ਦੀ ਬਰਕਤਿ ਨਾਲ) ਮੈਂ ਸੰਤੋਖ ਵਾਲਾ ਹੋ ਜਾਵਾਂ ॥੧੯॥ਪਦ ਅਰਥ ਸੰਤੋਖੀਆ = ਮੈਂ ਸੰਤੋਖੀ ਹੋ ਜਾਵਾਂ। ਆਧਾਰੁ = ਆਸਰਾ।॥੧੯॥
SikhNet (Spanish)pide la Bendición del Regalo del Contentamiento para que así reciba, yo, el Nombre Verdadero como Soporte. (19)