ੴ

ਸਿੱਖਬਾਣੀ · SikhBani

ਰਾਤੀ ਕਾਲੁ ਘਟੈ ਦਿਨਿ ਕਾਲੁ ॥

raatee kaal ghattai din kaal
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1287 · 11 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino

ਰਾਤੀ ਕਾਲੁ; ਘਟੈ ਦਿਨਿ ਕਾਲੁ ॥

raatee kaal; ghattai din kaal |

Sant Singh KhalsaThrough the night the time ticks away; through the day the time ticks away.
Manmohan SinghThe time diminishes by night and so does the time diminish by day.
Manmohan Singh (Punjabi)ਵਕਤ ਰੈਣ ਨੂੰ ਘਟਦਾ ਹੈ ਅਤੇ ਏਸੇ ਤਰ੍ਹਾਂ ਹੀ ਵਕਤ ਘਟਦਾ ਹੈ ਦਿਨ ਨੂੰ।
Fareedkot Teekaਰਾਤੋਂ ਕਰ ਕੇ ਭੀ ਸਮਾਂ ਘਟਤਾ ਹੈ ਔਰ ਦਿਨੋਂ ਕਰ ਕੇ ਭੀ ਸਮਾਂ ਬਿਤੀਤ ਹੋਤਾ ਹੈ॥
Prof. Sahib Singhਜਿਉਂ ਜਿਉਂ ਰਾਤਿ ਦਿਨ ਬੀਤਦੇ ਹਨ ਉਮਰ ਦਾ ਸਮਾ ਘਟਦਾ ਹੈ,

ਪਦ ਅਰਥ ਰਾਤੀ ਦਿਨਿ = ਰਾਤਿ ਤੇ ਦਿਨ ਦੀ ਰਾਹੀਂ; (ਭਾਵ) ਜਿਉਂ ਜਿਉਂ ਦਿਨ ਰਾਤਿ ਬੀਤਦੇ ਹਨ। ਕਾਲੁ = ਜ਼ਿੰਦਗੀ ਦਾ ਸਮਾ।

SikhNet (Spanish)A través de la noche el tiempo transcurre y a través del día también.

ਛਿਜੈ ਕਾਇਆ; ਹੋਇ ਪਰਾਲੁ ॥

chhijai kaaeaa; hoe paraal |

Sant Singh KhalsaThe body wears away and turns to straw.
Manmohan SinghThe body wears off and becomes worthless like straw.
Manmohan Singh (Punjabi)ਦੇਹ ਖੁਰ ਜਾਂਦੀ ਹੈ ਅਤੇ ਫੂਸ ਦੀ ਮਾਨੰਦ ਨਿਕੰਮੀ ਹੋ ਜਾਂਦੀ ਹੈ।
Fareedkot Teekaਦੇਹ ਛਿਜਤੀ ਹੈ ਔਰ (ਪਰਾਲੁ) ਖਾਲੀ ਹੋਤੀ ਹੈ, ਭਾਵ ਨਿਰਬਲ ਹੋਤੀ ਜਾਤੀ ਹੈ॥
Prof. Sahib Singhਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ;

ਪਦ ਅਰਥ ਕਾਇਆ = ਸਰੀਰ। ਛਿਜੈ = ਪੁਰਾਣਾ ਹੋ ਰਿਹਾ ਹੈ, ਬਿਰਧ ਹੋ ਰਿਹਾ ਹੈ। ਪਰਾਲੁ = ਪਰਾਲੀ ਵਾਂਗ ਫੋਕਾ ਕਮਜ਼ੋਰ।

SikhNet (Spanish)El cuerpo se desgasta y se vuelve como paja.

ਵਰਤਣਿ ਵਰਤਿਆ; ਸਰਬ ਜੰਜਾਲੁ ॥

varatan varatiaa; sarab janjaal |

Sant Singh KhalsaAll are involved and entangled in worldly entanglements.
Manmohan SinghAll mortals are involvements and entanglements.
Manmohan Singh (Punjabi)ਸਾਰੇ ਪ੍ਰਾਣੀ ਸੰਸਾਰੀ ਫਸਤਿਆਂ ਅਤੇ ਅਲਸੇਟਿਆਂ ਅੰਦਰ ਫਸੇ ਹੋਏ ਹਨ।
Fareedkot Teekaਜੀਵ ਸਰਬ ਜੰਜਾਲੋਂ ਕੇ (ਵਰਤਣਿ) ਵਾਲੇ ਵਿਓਂ ਮੇਂ ਬਰਤਤਾ ਹੈ॥
Prof. Sahib Singhਜਗਤ ਦਾ ਵਰਤਣਿ-ਵਲੇਵਾ (ਜੀਵ ਲਈ) ਸਾਰਾ ਫਾਹੀ ਬਣਦਾ ਜਾਂਦਾ ਹੈ।

ਪਦ ਅਰਥ ਵਰਤਣਿ = ਜਗਤ ਦਾ ਵਰਤਣ-ਵਲੇਵਾ। ਜੰਜਾਲੁ = ਫਾਹੀ।

SikhNet (Spanish)Todo mundo está involucrado y enredado en los asuntos mundanos, y de manera equívoca,

ਭੁਲਿਆ. ਚੁਕਿ ਗਇਆ; ਤਪ ਤਾਲੁ ॥

bhuliaa. chuk geaa; tap taal |

Sant Singh KhalsaThe mortal has mistakenly renounced the way of service.
Manmohan SinghThe straying man has renounced the way of the Lord's service.
Manmohan Singh (Punjabi)ਭੁੱਲੇ ਹੋਏ ਇਨਸਾਨ ਨੇ ਸੁਆਮੀ ਦੀ ਸੇਵਾ ਦਾ ਮਾਰਗ ਤਿਆਗ ਦਿੱਤਾ ਹੈ।
Fareedkot Teekaਪਰਮੇਸਰ ਸੇ ਭੂਲੇ ਹੂਏ ਜੀਵੋਂ ਕੇ ਤਪ ਕਾ ਤਾਲ ਚੁਕ ਗਇਆ ਹੈ, ਭਾਵ ਜਪ ਤਪ ਹੀਨ ਹੋ ਗਏ ਹੈਂ॥
Prof. Sahib Singh(ਇਸ ਵਿਚ) ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿੱਸਰ ਜਾਂਦੀ ਹੈ।

ਪਦ ਅਰਥ ਤਪ ਤਾਲੁ = ਤਪ ਦੀ ਜਾਚ, ਬੰਦਗੀ ਦਾ ਵੱਲ।

SikhNet (Spanish)el mortal renuncia, una y otra vez, al Sendero del Servicio;

ਅੰਧਾ. ਝਖਿ ਝਖਿ ਪਇਆ ਝੇਰਿ ॥

andhaa. jhakh jhakh peaa jher |

Sant Singh KhalsaThe blind fool is caught in conflict, bothered and bewildered.
Manmohan SinghBothered and worried, the blind man is involved in strife.
Manmohan Singh (Punjabi)ਖੱਜਲ ਅਤੇ ਵਿਆਕੁਲ ਹੋ, ਅੰਨ੍ਹਾਂ ਇਨਸਾਨ ਬਖੇੜੇ ਵਿੱਚ ਪੈ ਜਾਂਦਾ ਹੈ।
Fareedkot Teeka(ਅੰਧਾ) ਅਗਿਆਨੀ ਜੀਵ ਖਪ ਖਪ ਕਰ ਸੰਸਾਰ (ਝੇਰਿ) ਖਾਤੇ ਮੇਂ ਪੜਾ ਹੂਆ ਹੈ॥
Prof. Sahib Singh(ਜਗਤ ਦੇ ਵਰਤਣਿ-ਵਲੇਵੇ ਵਿਚ) ਅੰਨ੍ਹਾ ਹੋਇਆ ਜੀਵ (ਇਸ ਵਿਚ) ਝਖਾਂ ਮਾਰ ਮਾਰ ਕੇ (ਕਿਸੇ ਲੰਮੇ) ਝੰਬੇਲੇ ਵਿਚ ਜਾ ਪੈਂਦਾ ਹੈ,

ਪਦ ਅਰਥ ਝੇਰਿ = ਝੇੜੇ ਵਿਚ, ਗੇੜ ਵਿਚ।

SikhNet (Spanish)el tonto es atrapado en el conflicto, molesto y preocupado.

ਪਿਛੈ ਰੋਵਹਿ; ਲਿਆਵਹਿ ਫੇਰਿ ॥

pichhai roveh; liaaveh fer |

Sant Singh KhalsaThose who weep after someone has died - can they bring him back to life?
Manmohan SinghDo they, who weep after the dead mortal, bring him back?
Manmohan Singh (Punjabi)ਕੀ ਉਹ, ਜੋ ਮਰੇ ਹੋਏ ਪ੍ਰਾਣੀ ਮਗਰੋਂ ਰੋਂਦੇ ਹਨ, ਉਸ ਨੂੰ ਮੋੜ ਲਿਆਉਂਦੇ ਹਨ?
Fareedkot Teekaਪਿਛੇ ਜੋ ਰੋਵਤੇ ਹੈਂ ਕਿਆ ਮੋੜ ਲਿਆਵੇਂਗੇ ਅਰਥਾਤ ਮੋੜ ਨਹੀਂ ਸਕਤੇ ਹੈਂ॥
Prof. Sahib Singhਤੇ, (ਉਸ ਦੇ ਮਰਨ) ਪਿਛੋਂ (ਉਸ ਦੇ ਸਨਬੰਧੀ) ਰੋਂਦੇ ਹਨ (ਤੇ ਵੈਣ ਕਰਦੇ ਹਨ ਕਿ ਉਸ ਨੂੰ ਕਿਵੇਂ) ਮੋੜ ਲਿਆਈਏ।

ਪਦ ਅਰਥ ਲਿਆਵਹਿ ਫੇਰਿ = ਮੋੜ ਲਿਆਈਏ।

SikhNet (Spanish)¿Pueden los que lloran a quién ha muerto regresarlo a la vida?

ਬਿਨੁ ਬੂਝੇ; ਕਿਛੁ ਸੂਝੈ ਨਾਹੀ ॥

bin boojhe; kichh soojhai naahee |

Sant Singh KhalsaWithout realization, nothing can be understood.
Manmohan SinghWithout understanding, one can realise not aught
Manmohan Singh (Punjabi)ਸਮਝਣ ਦੇ ਬਗੈਰ, ਇਨਸਾਨ ਕੁਝ ਭੀ ਅਨੁਭਵ ਨਹੀਂ ਕਰ ਸਕਦਾ।
Fareedkot Teekaਪਰਮੇਸਰ ਕੇ ਬੂਝੇ ਸੇ ਬਿਨਾਂ ਕਿਛ ਸੋਝੀ ਨਹੀਂ ਹੋਤੀ॥
Prof. Sahib Singhਸਮਝਣ ਤੋਂ ਬਿਨਾ ਜਗਤ ਨੂੰ (ਵਰਤਣਿ-ਵਲੇਵੇ ਵਿਚ) ਕੁਝ ਸੁੱਝਦਾ ਨਹੀਂ;
SikhNet (Spanish)Sin despertar su Conciencia nadie logra el entendimiento.

ਮੋਇਆ ਰੋਂਹਿ; ਰੋਂਦੇ ਮਰਿ ਜਾਂਹੀਂ ॥

moeaa ronhi; ronde mar jaanhanee |

Sant Singh KhalsaThe weepers who weep for the dead shall themselves die as well.
Manmohan SinghThe weepers, who weep for the dead themselves die as well.
Manmohan Singh (Punjabi)ਰੋਣ ਵਾਲੇ, ਜੋ ਮਰਿਆਂ ਹੋਇਆਂ ਲਈ ਰੋਂਦੇ ਹਨ, ਖੁਦ ਭੀ ਮਰ ਜਾਂਦੇ ਹਨ।
Fareedkot Teekaਜੋ ਮਰਿਆਂ ਨੂੰ ਰੋਤੇ ਹੈਂ, ਸੋ ਰੋਣ ਵਾਲੇ ਭੀ ਮਰ ਜਾਤੇ ਹੈਂ॥
Prof. Sahib Singh(ਮਰਨ ਵਾਲਾ ਤਾਂ) ਮਰ ਗਿਆ, (ਪਿਛਲੇ) ਰੋਂਦੇ ਹਨ ਤੇ ਰੋ ਰੋ ਕੇ ਖਪਦੇ ਹਨ।

ਪਦ ਅਰਥ ਰੋਂਹਿ = ਰੋਂਦੇ ਹਨ। ਮਰਿ ਜਾਂਹੀ = ਖਪਦੇ ਹਨ।

SikhNet (Spanish)Quiénes le lloran al muerto también morirán.

ਨਾਨਕ; ਖਸਮੈ ਏਵੈ ਭਾਵੈ ॥

naanak; khasamai evai bhaavai |

Sant Singh KhalsaO Nanak, this is the Will of our Lord and Master.
Manmohan SinghO Nanak, such is the Lord's will,
Manmohan Singh (Punjabi)ਹੇ ਨਾਨਕ, ਐਹੋ ਜੇਹੀ ਹੈ ਸੁਆਮੀ ਦੀ ਰਜਾ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸਰ ਕੋ ਐਸੇ ਹੀ ਭਾਵਤਾ ਹੈ॥
Prof. Sahib Singhਪਰ, ਹੇ ਨਾਨਕ! ਖਸਮ ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ (ਕਿ ਜੀਵ ਇਸੇ ਤਰ੍ਹਾਂ ਪਏ ਖਪਣ)।
SikhNet (Spanish)Oh, dice Nanak, ésta es la Voluntad de Nuestro Señor y Maestro,

ਸੇਈ ਮੁਏ; ਜਿਨ ਚਿਤਿ. ਨ ਆਵੈ ॥੧॥

seee mue; jin chit. na aavai |1|

Sant Singh KhalsaThose who do not remember the Lord, are dead. ||1||
Manmohan Singhthat who contemplate not their Lord are like dead.
Manmohan Singh (Punjabi)ਕਿ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਮਰ ਜਾਣ।
Fareedkot Teekaਸੋਈ ਪੁਰਸ਼ ਮੂਏ ਹੂਏ ਜਾਣੋ ਜਿਨ ਕੋ ਵਾਹਿਗੁਰੂ ਚਿਤ ਨਹੀਂ ਆਵਤਾ ਹੈ॥੧॥
Prof. Sahib Singh(ਅਸਲ ਵਿਚ) ਆਤਮਕ ਮੌਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨਹੀਂ ਵੱਸਦਾ ॥੧॥
SikhNet (Spanish)quiénes no recuerdan al Señor están muertos. (1)
Answers quote the Granth verbatim with Ang citations. AI commentary is not Gurbani and not a religious ruling.