ੴ

ਸਿੱਖਬਾਣੀ · SikhBani

Ang 1286

Sri Guru Granth Sahib · Raag Malaar · 5 shabads, 46 lines
Translations
Shabad Guru Amardas Ji Raag Malaar continued from Ang 1285

ਗੁਰਮੁਖਿ ਸਬਦੁ ਸਮੑਾਲੀਐ; ਸਚੇ ਕੇ ਗੁਣ ਗਾਉ ॥

guramukh sabad samaaleeai; sache ke gun gaau |

Sant Singh KhalsaThe Gurmukhs dwell on the Word of the Shabad. They sing the Glorious Praises of the True Lord.
Manmohan SinghThrough the Guru, Contemplate thou the Name and sing the praise of the True Lord.
Manmohan Singh (Punjabi)ਗੁਰਾਂ ਦੇ ਰਾਹੀਂ, ਤੂੰ ਨਾਮ ਦਾ ਸਿਮਰਨ ਕਰ ਅਤੇ ਸੱਚੇ ਸੁਆਮੀ ਦੀ ਸਿਫ਼ਤ ਅਲਾਪ।
Fareedkot Teekaਗੁਰੋਂ ਦ੍ਵਾਰੇ ਤਿਸ (ਸਬਦੁ) ਬ੍ਰਹਮ ਕੋ ਮਨ ਕਰ ਸਮਾਲਣਾ ਕਰੀਏ ਔਰ ਤਿਸ ਸਚੇ ਕੇ ਗੁਣੋਂ ਕਾ ਬਾਣੀ ਕਰ ਗਾਵਣਾ ਕਰੀਏ॥
Prof. Sahib Singhਗੁਰੂ ਦੇ ਸਨਮੁਖ ਹੋਇਆਂ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ (ਹਿਰਦੇ ਵਿਚ) ਸੰਭਾਲਿਆ ਜਾ ਸਕਦਾ ਹੈ ਤੇ ਸਦਾ-ਥਿਰ ਹਰੀ ਦੇ ਗੁਣ ਗਾਏ ਜਾ ਸਕਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮ੍ਹ੍ਹਾਲੀਐ = ਹਿਰਦੇ ਵਿਚ ਸਾਂਭਿਆ ਜਾ ਸਕਦਾ ਹੈ।

SikhNet (Spanish)Los Gurmukjs habitan en la Palabra del Shabd y cantan las Gloriosas Alabanzas del Verdadero Señor.

ਨਾਨਕ. ਨਾਮਿ ਰਤੇ ਜਨ ਨਿਰਮਲੇ; ਸਹਜੇ ਸਚਿ ਸਮਾਉ ॥੨॥

naanak. naam rate jan niramale; sahaje sach samaau |2|

Sant Singh KhalsaO Nanak, those humble beings who are imbued with the Naam are pure and immaculate. They are intuitively merged in the True Lord. ||2||
Manmohan SinghNanak, they who are imbued with the Name, they are the pure persons and easily merge in the True one.
Manmohan Singh (Punjabi)ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਪੁਰਸ਼ ਹਨ ਅਤੇ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਨਾਮ ਮੇਂ ਰਤੇ ਹੈਂ, ਸੋ ਨਿਰਮਲ ਹੂਏ ਹੈਂ ਔਰ ਸਹਿਜੇ ਹੀ ਤਿਨ ਕਾ ਸਚ ਮੇਂ ਸਮਾਵਣਾ ਹੂਆ ਹੈ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਪਵਿੱਤ੍ਰ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ, ਉਹ ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥

ਪਦ ਅਰਥ ਨਾਮਿ = ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਉ = ਲੀਨਤਾ ॥੨॥

SikhNet (Spanish)Oh, dice Nanak, esos seres humildes que viven imbuidos en el Naam son inmaculados y puros. De manera intuitiva se funden en el Verdadero Señor. (2)

Open this shabad (5 lines, Angs 1285-1286) →

Shabad Guru Nanak Dev Ji Raag Malaar

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਪੂਰਾ ਸਤਿਗੁਰੁ ਸੇਵਿ; ਪੂਰਾ ਪਾਇਆ ॥

pooraa satigur sev; pooraa paaeaa |

Sant Singh KhalsaServing the Perfect True Guru, I have found the Perfect Lord.
Manmohan SinghServing the Perfect True Guru, I have attained unto my perfect Lord.
Manmohan Singh (Punjabi)ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਮੈਂ ਆਪਣੇ ਪੂਰਨ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਗੁਰਮੁਖੋਂ ਨੇ ਪੂਰਾ ਸਤਿਗੁਰੂ ਸੇਵ ਕਰ ਕੇ ਪੂਰਾ ਗ੍ਯਾਨ ਪਾਯਾ ਹੈ॥
Prof. Sahib Singhਜਿਸ ਨੇ ਪੂਰੇ ਗੁਰੂ ਦਾ ਹੁਕਮ ਮੰਨਿਆ ਹੈ ਉਸ ਨੂੰ ਪੂਰਾ ਪ੍ਰਭੂ ਮਿਲ ਪੈਂਦਾ ਹੈ;
SikhNet (Spanish)Sirviendo al Perfecto y Verdadero Guru he encontrado al Señor Perfecto.

ਪੂਰੈ ਕਰਮਿ ਧਿਆਇ; ਪੂਰਾ ਸਬਦੁ ਮੰਨਿ ਵਸਾਇਆ ॥

poorai karam dhiaae; pooraa sabad man vasaaeaa |

Sant Singh KhalsaMeditating on the Perfect Lord, by perfect karma, I have enshrined the Shabad within my mind.
Manmohan SinghContemplating the Lord, through perfect destiny I have enshrined the Perfect Name in my mind.
Manmohan Singh (Punjabi)ਪੂਰਨ ਪ੍ਰਾਲਭਧ ਰਾਹੀਂ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਪੂਰਨ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teeka(ਪੂਰੈ) ਉਤਮ ਕਰਮੀਓਂ ਨੇ ਪੂਰਾ ਗੁਰੁ ਉਪਦੇਸ ਮਨ ਮੇਂ ਬਸਾਯਾ ਹੈ, ਪੁਨਃ ਪਰਮੇਸ੍ਵਰ ਕਾ ਧਿਆਨ ਕਰਾ ਹੈ॥
Prof. Sahib Singhਪੂਰੇ (ਭਾਵ, ਅਭੁੱਲ) ਪ੍ਰਭੂ ਦੀ ਬਖ਼ਸ਼ਸ਼ ਨਾਲ ਪ੍ਰਭੂ ਨੂੰ ਸਿਮਰ ਕੇ ਸਿਫ਼ਤ-ਸਾਲਾਹ ਦੀ ਬਾਣੀ ਉਹ ਮਨੁੱਖ ਆਪਣੇ ਮਨ ਵਿਚ ਵਸਾਂਦਾ ਹੈ;

ਪਦ ਅਰਥ ਕਰਮਿ = ਬਖ਼ਸ਼ਸ਼ ਦੁਆਰਾ। ਮੰਨਿ = ਮਨਿ, ਮਨ ਵਿਚ।

SikhNet (Spanish)Meditando en el Señor Perfecto, por mi perfecto Karma, he enaltecido el Shabd en mi mente.

ਪੂਰੈ ਗਿਆਨਿ ਧਿਆਨਿ; ਮੈਲੁ ਚੁਕਾਇਆ ॥

poorai giaan dhiaan; mail chukaaeaa |

Sant Singh KhalsaThrough perfect spiritual wisdom and meditation, my filth has been washed away.
Manmohan SinghThrough perfect gnosis and meditation, I have washed off my filth.
Manmohan Singh (Punjabi)ਪੂਰਨ ਬ੍ਰਹਮ-ਵੀਚਾਰ ਅਤੇ ਸਿਮਰਨ ਰਾਹੀਂ, ਮੈਂ ਆਪਣੀ ਮਲੀਣਤਾ ਧੋ ਛੱਡੀ ਹੈ।
Fareedkot Teekaਪੂਰੇ ਕੇ ਧਿਆਨ ਗਿਆਨੁ ਹੋਣੇ ਕਰ ਰਾਗ ਦ੍ਵੈਖ ਮੈਲ ਕੋ ਅੰਤਹਕਰਣ ਸੇ ਉਠਾਇ ਦੀਆ ਹੈ॥
Prof. Sahib Singhਪੂਰਨ ਆਤਮਕ ਸਮਝ ਤੇ ਅਡੋਲ ਸੁਰਤ ਦੀ ਬਰਕਤਿ ਨਾਲ ਉਹ ਆਪਣੇ ਮਨ ਦੀ ਮੈਲ ਦੂਰ ਕਰਦਾ ਹੈ।

ਪਦ ਅਰਥ ਗਿਆਨਿ = ਗਿਆਨ ਦੀ ਰਾਹੀਂ। ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ। ਗਿਆਨਿ = ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ। ਧਿਆਨਿ = ਅਡੋਲ ਜੁੜੀ ਸੁਰਤ ਦੀ ਰਾਹੀਂ।

SikhNet (Spanish)A través de una perfecta meditación y sabiduría espiritual mis impurezas han desaparecido;

ਹਰਿ ਸਰਿ ਤੀਰਥਿ ਜਾਣਿ; ਮਨੂਆ ਨਾਇਆ ॥

har sar teerath jaan; manooaa naaeaa |

Sant Singh KhalsaThe Lord is my sacred shrine of pilgrimage and pool of purification; I wash my mind in Him.
Manmohan SinghDeeming God to the Pilgrim station's tank, I have bathed my mind therein.
Manmohan Singh (Punjabi)ਵਾਹਿਗੁਰੂ ਨੂੰ ਯਾਤ੍ਰਾ ਅਸਥਾਨਾ ਦਾ ਸਰੋਵਰ ਜਾਣ ਕੇ, ਮੈਂ ਆਪਣੇ ਮਨ ਨੂੰ ਉਸ ਵਿੱਚ ਨੁਹਾ ਲਿਆ ਹੈ।
Fareedkot Teekaਹਰੀ ਕੀ (ਸਾਰਿ) ਨਦੀ ਅਰਥਾਤ ਗੰਗਾ ਰੂਪ ਪਵਿਤ੍ਰ ਜਾਣ ਕੇ ਪਰਮੇਸ੍ਵਰ ਕੀ ਕੀਰਤੀ ਮੇਂ ਤਿਨ ਕੇ ਮਨ ਨੇ ਇਸਨਾਨੁ ਕੀਆ ਹੈ॥
Prof. Sahib Singh(ਇਸ ਤਰ੍ਹਾਂ ਉਸ ਦਾ) ਸੋਹਣਾ (ਹੋਇਆ) ਮਨ ਆਤਮਕ ਜੀਵਨ ਦੀ ਸੂਝ ਹਾਸਲ ਕਰ ਕੇ ਪ੍ਰਭੂ-ਰੂਪ ਸਰੋਵਰ ਵਿਚ ਪ੍ਰਭੂ-ਰੂਪ ਤੀਰਥ ਉਤੇ ਇਸ਼ਨਾਨ ਕਰਦਾ ਹੈ।

ਪਦ ਅਰਥ ਤੀਰਥਿ = ਤੀਰਥ ਉਤੇ। ਜਾਣਿ = ਜਾਣ ਕੇ, ਸੂਝ ਹਾਸਲ ਕਰ ਕੇ।

SikhNet (Spanish)mi Señor es el Santuario de Peregrinaje y mi Senote de Purificación.

ਸਬਦਿ ਮਰੈ. ਮਨੁ ਮਾਰਿ; ਧੰਨੁ ਜਣੇਦੀ ਮਾਇਆ ॥

sabad marai. man maar; dhan janedee maaeaa |

Sant Singh KhalsaOne who dies in the Shabad and conquers his mind - blessed is the mother who gave birth to him.
Manmohan SinghHe who dies through the Lord's Name and stills his mind; O blessed is the mother who bore him.
Manmohan Singh (Punjabi)ਜੋ ਸਾਈਂ ਦੇ ਨਾਮ ਰਾਹੀਂ ਮਰਦਾ ਅਤੇ ਆਪਣੇ ਮਨੁਏ ਨੂੰ ਕਾਬੂ ਕਰਦਾ ਹੈ ਮੁਬਾਰਕ ਹੈ, ਉਹ ਮਾਤਾ ਜਿਸ ਨੇ ਉਸ ਨੂੰ ਜਾਣਿਆ ਸੀ।
Fareedkot Teekaਜੋ ਗੁਰ ਸਬਦ ਕਰ ਮਨ ਕੋ ਮਾਰ ਕਰ ਜੀਵ ਭਾਵ ਸੇ ਮੂਏ ਹੈਂ ਤਿਨ ਕੀ ਉਤਪਤਿ ਕਰਤੀ ਮਾਤਾ ਧੰਨਤਾ ਯੋਗ ਹੈ॥
Prof. Sahib Singhਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ ਜੋ ਗੁਰ-ਸ਼ਬਦ ਦੀ ਰਾਹੀਂ ਮਨ ਨੂੰ ਵੱਸ ਵਿਚ ਲਿਆ ਕੇ (ਮਾਇਆ ਦੇ ਮੋਹ ਵਲੋਂ, ਮਾਨੋ) ਮਰ ਜਾਂਦਾ ਹੈ;

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਮਾਰਿ = ਮਾਰ ਕੇ, ਵੱਸ ਵਿਚ ਲਿਆ ਕੇ। ਜਣੇਦੀ = ਜੰਮਣ ਵਾਲੀ। ਮਾਇਆ = ਮਾਂ।

SikhNet (Spanish)Lavo mi mente en Él. Bendita sea la madre que da a luz a ese ser que muere en el Shabd

ਦਰਿ ਸਚੈ ਸਚਿਆਰੁ; ਸਚਾ ਆਇਆ ॥

dar sachai sachiaar; sachaa aaeaa |

Sant Singh KhalsaHe is true in the Court of the Lord, and his coming into this world is judged to be true.
Manmohan SinghHe is adjudged true in the True court and true is advent in this world,
Manmohan Singh (Punjabi)ਸਚੇ ਦਰਬਾਰ ਅੰਦਰ ਉਹ ਸੱਚਾ ਕਰਾਰ ਦਿਤਾ ਜਾਂਦਾ ਹੈ ਅਤੇ ਸਚਾ ਹੈ ਉਸ ਦਾ ਆਗਮਨ ਇਸ ਜਹਾਨ ਵਿੱਚ।
Fareedkot Teekaਵਹੁ ਸਚੇ ਕੇ (ਦਰਿ) ਸਤਿਸੰਗ ਮੇਂ ਸਚੇ ਹੂਏ ਹੈਂ ਔਰ ਤਿਨ ਕਾ ਸੰਸਾਰ ਮੇਂ ਆਵਣਾ ਭੀ (ਸਚਾ) ਸਫਲਾ ਹੈ, ਭਾਵ ਜਨਮੁ ਧਾਰਾ ਸਫਲਾ ਹੈ॥
Prof. Sahib Singhਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ।

ਪਦ ਅਰਥ ਦਰਿ ਸਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ਰੂ

SikhNet (Spanish)y conquista su mente. Él es verdadero en la Corte del Señor y su venida a este mundo es juzgada como verdadera.

ਪੁਛਿ. ਨ ਸਕੈ ਕੋਇ; ਜਾਂ ਖਸਮੈ ਭਾਇਆ ॥

puchh. na sakai koe; jaan khasamai bhaaeaa |

Sant Singh KhalsaNo one can challenge that person, with whom our Lord and Master is pleased.
Manmohan SinghWhen the Lord's pleasure is upon him then none can question regarding his account.
Manmohan Singh (Punjabi)ਜਦ ਸੁਆਮੀ ਦੀ ਉਸ ਉਤੇ ਖੁਸ਼ੀ ਹੈ, ਤਦ ਕੋਈ ਭੀ ਉਸ ਨੂੰ ਉਸ ਦੇ ਇਸਾਬ ਕਿਤਾਬ ਬਾਰੇ ਪੁਛ ਨਹੀਂ ਸਕਦਾ।
Fareedkot Teekaਜੋ (ਖਸਮੈ) ਪਰਮੇਸ੍ਵਰ ਕੋ ਭਾਇ ਗਿਆ ਤੌ ਤਿਸ ਕੋ ਫਿਰ ਕੋਈ ਲੇਖਾ ਪੁਛ ਨਹੀਂ ਸਕਤਾ॥
Prof. Sahib Singhਉਸ ਮਨੁੱਖ ਦੇ ਜੀਵਨ ਤੇ ਕੋਈ ਹੋਰ ਉਂਗਲ ਨਹੀਂ ਕਰ ਸਕਦਾ ਕਿਉਂਕਿ ਉਹ ਖਸਮ-ਪ੍ਰਭੂ ਨੂੰ ਭਾ ਜਾਂਦਾ ਹੈ।
SikhNet (Spanish)Nadie reta a ese ser, con quién el Señor y Maestro está complacido.

ਨਾਨਕ. ਸਚੁ ਸਲਾਹਿ; ਲਿਖਿਆ ਪਾਇਆ ॥੧੮॥

naanak. sach salaeh; likhiaa paaeaa |18|

Sant Singh KhalsaO Nanak, praising the True Lord, his pre-ordained destiny is activated. ||18||
Manmohan SinghBy virtue of good destiny, O Nanak, by praising the True-Lord, he has obtained Him.
Manmohan Singh (Punjabi)ਚੰਗੀ ਪ੍ਰਾਲਭਧ ਦੀ ਬਰਕਤ, ਹੇ ਨਾਨਕ! ਸੱਚੇ ਸਾਈਂ ਦੀ ਸਿਫ਼ਤ-ਸ਼ਲਾਘਾ ਕਰਨ ਦੁਆਰਾ, ਉਸ ਨੇ ਉਸ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬੇਦ ਸਾਸਤ੍ਰ ਮੇਂ ਲਿਖਾ ਹੈ, ਸੋ ਸਚਾ ਉਸਤਤੀ ਕਰ ਕੇ ਪਾਇ ਲੀਆ ਹੈ॥੧੮॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਦੇ ਗੁਣ ਗਾ ਕੇ ਉਹ (ਸਿਫ਼ਤ ਸਾਲਾਹ-ਰੂਪ ਮੱਥੇ ਉਤੇ) ਲਿਖਿਆ (ਭਾਗ) ਹਾਸਲ ਕਰ ਲੈਂਦਾ ਹੈ ॥੧੮॥

ਪਦ ਅਰਥ ਸਲਾਹਿ = ਸਿਫ਼ਤ ਕਰ ਕੇ। ਹਰਿ ਸਰਿ = ਪ੍ਰਭੂ-ਰੂਪ ਤਲਾਬ ਵਿਚ, ਹਰਿ-ਨਾਮ (ਦੇ) ਸਰੋਵਰ ਵਿਚ। ਜਾਣਿ = ਸਮਝ ਕੇ। ਮਨੂਆ = ਸੋਹਣਾ ਮਨ।॥੧੮॥

* ਨੋਟ: ਇਸ ਪਉੜੀ ਦੀ ਚੌਥੀ ਤੁਕ ਵਿਚ ਲਫ਼ਜ਼ 'ਹਰਿ ਸਰਿ' ਨੂੰ ਧਿਆਨ ਨਾਲ ਪੜ੍ਹੋ। ਰਾਮਕਲੀ ਰਾਗ ਦੀ ਬਾਣੀ 'ਸਦੁ' ਦੀ ਪੰਜਵੀਂ ਪਉੜੀ ਵਿਚ ਭੀ ਇਹੀ ਲਫ਼ਜ਼ ਹੈ 'ਹਰਿ ਸਰਿ ਪਾਵਏ'।

SikhNet (Spanish)Oh, dice Nanak, alabando al Verdadero Señor, el destino prescrito es activado. (18)

Open this shabad →

Shabad Guru Nanak Dev Ji Raag Malaar

ਸਲੋਕ ਮਃ ੧ ॥

salok mahalaa 1 |

Sant Singh KhalsaSalok, Third Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ!
SikhNet (Spanish)Slok, Mejl Guru Amar Das, Tercer Canal Divino.

ਕੁਲਹਾਂ ਦੇਂਦੇ ਬਾਵਲੇ; ਲੈਂਦੇ ਵਡੇ ਨਿਲਜ ॥

kulahaan dende baavale; lainde vadde nilaj |

Sant Singh KhalsaThose who give out ceremonial hats of recognition are fools; those who receive them have no shame.
Manmohan SinghThey, who give their disciples hats, are fools and they who receive them are, very shameless.
Manmohan Singh (Punjabi)ਜੋ ਆਪਣੇ ਚੇਲਿਆਂ ਨੂੰ ਕੁੱਲ੍ਹੇ ਦਿੰਦੇ ਹਨ, ਉਹ ਮੂਰਖ ਹਨ ਅਤੇ ਜੋ ਉਨ੍ਹਾਂ ਨੂੰ ਹਾਸਲ ਕਰਦੇ ਹਨ, ਉਹ ਭਾਰੀ ਬੇਸ਼ਰਮ ਹਨ।
Fareedkot Teekaਜੋ ਪਖੰਡੀ ਭੇਖੀ ਸਿਖੋਂ ਕੇ ਸਿਰ ਪਰ (ਕੁਲਹਾਂ) ਟੋਪੀਆਂ ਦੇਤੇ ਹੈਂ ਭੇਖ ਦੇਤੇ ਹੈਂ, ਕਿੰਤੂ ਮੇਰਾ ਚੇਲਾ ਹੂਆ ਐਸੇ ਜਾਨਤੇ ਹੈਂ, ਸੋ ਬਾਵਰੇ ਹੈਂ ਔਰ ਲੈਣੇ ਵਾਲੇ ਭੀ ਬਡੇ ਨਿਲਜ ਹੈਂ॥
Prof. Sahib Singhਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ)

ਪਦ ਅਰਥ ਕੁਲਹ = ਟੋਪੀ (ਭਾਵ, ਉਹ ਸਹੇਲੀ-ਟੋਪੀ ਜੋ ਇਕ ਮੁਰਸ਼ਿਦ ਆਪਣੇ ਕਿਸੇ ਚੇਲੇ ਨੂੰ ਆਪਣੇ ਪਿੱਛੋਂ ਆਪਣੀ ਗੱਦੀ ਤੇ ਬਿਠਾਣ ਵੇਲੇ ਦੇਂਦਾ ਹੈ) (ਨੋਟ: ਇਸ ਸ਼ਲੋਕ ਦੇ ਹੁੰਦਿਆਂ ਗੁਰੂ-ਘਰ ਵਿਚ 'ਸਹੇਲੀ-ਟੋਪੀ' ਦਾ ਰਿਵਾਜ ਦੱਸਣਾ ਨਿਰੀ ਬਣੌਟ ਹੈ)। ਬਾਵਲੇ = ਮੂਰਖ। ਨਿਲਜ = ਬੇ-ਸ਼ਰਮ।

SikhNet (Spanish)Quienes otorgan símbolos de reconocimiento son unos tontos, y quiénes los reciben no tienen vergüenza.

ਚੂਹਾ ਖਡ. ਨ ਮਾਵਈ; ਤਿਕਲਿ ਬੰਨੑੈ ਛਜ ॥

choohaa khadd. na maavee; tikal banai chhaj |

Sant Singh KhalsaThe mouse cannot enter its hole with a basket tied around its waist.
Manmohan SinghA mouse can be contained not in its hole, if he ties a winnowing basket to his waist.
Manmohan Singh (Punjabi)ਆਪਣੇ ਲਕ ਨਾਲ ਦਾਣੇ ਉਡਾਉਣ ਵਾਲੀ ਛਜਲੀ ਨੂੰ ਬੰਨ੍ਹ ਕੇ ਚੂਹਾ ਆਪਣੀ ਖੁਡ ਵਿੱਚ ਮਿਉ ਨਹੀਂ ਸਕਦਾ।
Fareedkot Teekaਜੈਸੇ ਚੂਹਾ ਆਪ ਤੋ ਬਿਲ ਮੇਂ ਸਮਾਵਤਾ ਨਹੀਂ ਹੈ ਔਰ ਲੱਕ ਨਾਲ ਛਜ ਬਾਂਧ ਲੇਵੇ, ਤੈਸੇ ਵਹੁ ਪੁਰਸ਼ ਹੈਂ, ਭਾਵ ਤਿਨੋਂ ਨੇ ਆਪ ਪਰਮੇਸ੍ਵਰ ਕੋ ਤੋ ਪਾਇਆ ਨਹੀਂ ਹੈ ਔਰ ਭੇਖ ਦੇ ਕਰ ਗੁਰਤਾ ਕਾ ਅਭਿਮਾਨ ਰੂਪ ਪੀਛੇ ਛਜ ਬਾਂਧ ਲੀਆ ਹੈ, ਯਾਂ ਤੇ ਵਹੁ ਪੁਰਸ ਹਾਸੀ ਜੋਗ ਹੈਂ॥
Prof. Sahib Singh(ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।

ਪਦ ਅਰਥ ਤਿਕਲਿ = ਲੱਕ ਨਾਲ। ਨ ਮਾਵਈ = ਵੜ ਨਹੀਂ ਸਕਦਾ, ਨ ਮਾਵਏ, ਨ ਮਾਵੈ।

SikhNet (Spanish)El ratón no puede entrar a su agujero con una canasta amarrada a la cintura.

ਦੇਨੑਿ ਦੁਆਈ, ਸੇ ਮਰਹਿ; ਜਿਨ ਕਉ ਦੇਨਿ, ਸਿ ਜਾਹਿ ॥

dena duaaee, se mareh; jin kau den, si jaeh |

Sant Singh KhalsaThose who give out blessings shall die, and those that they bless shall also depart.
Manmohan SinghThey, who give blessing shall die and they to whom they are given, shall also depart.
Manmohan Singh (Punjabi)ਜੋ ਅਸੀਸਾ ਦਿੰਦੇ ਹਨ ਉਹ ਮਰ ਜਾਣਗੇ ਅਤੇ ਜਿਨ੍ਹਾਂ ਨੂੰ ਉਹ ਦਿੱਤੀਆਂ ਜਾਂਦੀਆਂ ਹਨ, ਉਹ ਭੀ ਟੁਰ ਜਾਣਗੇ।
Fareedkot Teekaਜੋ ਸਿਖੋਂ ਕੋ (ਦੁਆਈ) ਅਸੀਰਵਾਦ ਦੇਤੇ ਹੈਂ, ਸੋ ਆਪ ਮਰ ਜਾਤੇ ਹੈਂ, ਜਿਨ ਕੋ ਦੁਆਈ ਦੇਤੇ ਹੈਂ ਵਹੁ ਭੀ ਮਰ ਜਾਤੇ ਹੈਂ॥
Prof. Sahib Singh(ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ,

ਪਦ ਅਰਥ ਦੁਆਈ = ਅਸੀਸਾਂ। ਦੇਨ੍ਹ੍ਹਿ = ਦੇਂਦੇ ਹਨ। ਸਿ = ਸੇ, ਉਹ ਬੰਦੇ ਭੀ।

SikhNet (Spanish)Quiénes dan bendiciones morirán y a quiénes ellos bendicen también partirán.

ਨਾਨਕ. ਹੁਕਮੁ, ਨ ਜਾਪਈ; ਕਿਥੈ ਜਾਇ ਸਮਾਹਿ ॥

naanak. hukam, na jaapee; kithai jaae samaeh |

Sant Singh KhalsaO Nanak, no one knows the Lord's Command, by which all must depart.
Manmohan SinghNanak, it is not known, where they go and merge by the Lord's will for me.
Manmohan Singh (Punjabi)ਨਾਨਕ ਇਹ ਨਹੀਂ ਜਾਣਿਆ ਜਾਂਦਾ, ਕਿ ਪ੍ਰਭੂ ਦੀ ਰਜਾ ਦੁਆਰਾ ਉਹ ਕਿਕੇ ਜਾ ਕੇ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਿਗੁਰੂ ਕਾ ਹੁਕਮ ਨਹੀਂ ਜਾਣਾ ਜਾਤਾ ਜੋ ਵਹੁ ਕਹਾਂ ਜਾਇ ਸਮਾਵਤੇ ਹੈਂ, ਭਾਵ ਅਪਨੇ ਕਰਮੋਂ ਕੇ ਅਨਸਾਰੁ ਜਨਮਾਤ੍ਰੋਂ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singhਪਰ ਹੇ ਨਾਨਕ! ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ)।

ਪਦ ਅਰਥ ਸਮਾਹਿ = (ਇਥੇ ਪਾਠ 'ਸਮਾਇ' ਨਹੀਂ ਹੈ, 'ਸਮਾਇ' ਅਤੇ 'ਸਮਾਹਿ' ਵਿਚ ਫ਼ਰਕ ਸਮਝਣ-ਯੋਗ ਹੈ) ਪੈਂਦੇ ਹਨ। ਨ ਜਾਪਈ = ਨ ਜਾਪਏ, ਨ ਜਾਪੇ; ਸਮਝਿਆ ਨਹੀਂ ਜਾ ਸਕਦਾ।

SikhNet (Spanish)Oh, dice Nanak, nadie conoce el Mandato del Señor, a través del cuál todos partirán.

ਫਸਲਿ ਅਹਾੜੀ ਏਕੁ ਨਾਮੁ; ਸਾਵਣੀ ਸਚੁ ਨਾਉ ॥

fasal ahaarree ek naam; saavanee sach naau |

Sant Singh KhalsaThe spring harvest is the Name of the One Lord; the harvest of autumn is the True Name.
Manmohan SinghThe harvest of winter is the One name and the harvest of summer is the True Name.
Manmohan Singh (Punjabi)ਮੇਰੇ ਲਈ ਰੱਬੀ ਦੀ ਪੈਦਾਵਾਰ ਇਕ ਨਾਮ ਹੈ ਅਤੇ ਖਰੀਫ ਦੀ ਪੈਦਾਵਾਰ ਸੱਚਾ ਨਾਮ ਹੈ।
Fareedkot Teekaਏਕ ਨਾਮ ਹੀ ਮੇਰੇ ਹਾੜੀ ਕਾ ਫਸਲੁ ਹੈ ਅਰ ਸਚਾ ਨਾਮ ਹੀ ਮੇਰਾ ਸਾਵਣੀ ਕਾ ਫਸਲੁ ਹੈ॥
Prof. Sahib Singhਮੈਂ ਤਾਂ ਸਿਰਫ਼ 'ਨਾਮ' ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, 'ਨਾਮ' ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ),
SikhNet (Spanish)La Cosecha de Primavera es el Nombre del Señor, la de Otoño es el Nombre Verdadero.

ਮੈ. ਮਹਦੂਦੁ ਲਿਖਾਇਆ; ਖਸਮੈ ਕੈ ਦਰਿ ਜਾਇ ॥

mai. mahadood likhaaeaa; khasamai kai dar jaae |

Sant Singh KhalsaI receive a letter of pardon from my Lord and Master, when I reach His Court.
Manmohan SinghReaching my Lord's court I have got writ the pardon-deed in my favour.
Manmohan Singh (Punjabi)ਆਪਣੇ ਸੁਆਮੀ ਦੇ ਦਰਬਾਰ ਅੰਦਰ ਪੁਜ ਕੇ ਮੈਂ ਆਪਣੇ ਹੱਕ ਵਿੱਚ ਮੁਆਫੀ ਦਾ ਪਟਾ ਲਿਖਵਾ ਲਿਆ ਹੈ।
Fareedkot Teekaਮੈਂ (ਖਸਮੈ) ਵਾਹਿਗੁਰੂ ਕੇ (ਦਰਿ) ਸਤਿਸੰਗ ਮੇਂ ਜਾਇ ਕਰ ਅਦੈਤ ਨਿਹਚਾ ਰੂਪੁ ਮਾਫੀ ਕਾ (ਮਹਦੂਦੁ) ਪਟਾ ਲਿਖਾਇ ਲੀਆ ਹੈ॥
Prof. Sahib Singhਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ: ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ)।

ਪਦ ਅਰਥ ਮਹਦੂਦੁ = ਹੱਦ ਵਿਚ ਲਿਆਂਦੀ ਹੋਈ ਚੀਜ਼, ਇਕ ਮੰਨਿਆ-ਪ੍ਰਮੰਨਿਆ ਪਰਵਾਨਾ। ਜਾਇ = ਜਾ ਕੇ। ਕੈ ਦਰਿ = ਦੇ ਦਰ ਤੇ

SikhNet (Spanish)Recibo una carta de perdón de mi Señor y Maestro cuando llego hasta Su Corte;

ਦੁਨੀਆ ਕੇ ਦਰ ਕੇਤੜੇ; ਕੇਤੇ ਆਵਹਿ ਜਾਂਹਿ ॥

duneea ke dar ketarre; kete aaveh jaanhi |

Sant Singh KhalsaThere are so many courts of the world, and so many who come and go there.
Manmohan SinghMyriads are the courts of the world and myriads come and go there.
Manmohan Singh (Punjabi)ਅਣਗਿਣਤ ਹਨ ਜਹਾਨ ਦੀਆਂ ਕਚਹਿਰੀਆਂ ਅਤੇ ਅਣਗਿਣਤ ਹੀ ਉਥੇ ਆਉਂਦੇ ਤੇ ਜਾਂਦੇ ਹਨ।
Fareedkot Teekaਦੁਨੀਆਂ ਕੇ ਵਿਖੇ ਰਾਜਿਓਂ ਕੇ (ਕੇਤੜੇ) ਬਹੁਤੇ ਹੀ (ਦਰ) ਦਰਵਾਜੇ ਹੈਂ ਅਰੁ ਬਹੁਤੇ ਹੀ ਤਿਨ ਕੇ ਦਰਵਾਜੋਂ ਪਰ ਆਵਤੇ ਜਾਤੇ ਹੈਂ॥
Prof. Sahib Singhਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ;

ਪਦ ਅਰਥ ਦਰ = (ਪੀਰਾਂ ਮੁਰਸ਼ਿਦਾਂ ਦੇ) ਦਰਵਾਜ਼ੇ।

SikhNet (Spanish)hay tantas cortes en el mundo y tantos que entran y salen de ahí,

ਕੇਤੇ ਮੰਗਹਿ ਮੰਗਤੇ; ਕੇਤੇ ਮੰਗਿ ਮੰਗਿ ਜਾਹਿ ॥੧॥

kete mangeh mangate; kete mang mang jaeh |1|

Sant Singh KhalsaThere are so many beggars begging; so many beg and beg until death. ||1||
Manmohan SinghMany are the mumpers who ask for alms and good many continue begging till their death.
Manmohan Singh (Punjabi)ਅਨੇਕਾਂ ਹੀ ਭਿਖਾਰੀ ਹਨ ਜੋ ਖੈਰ ਮੰਗਦ ਹਨ ਅਤੇ ਅਨੇਕਾਂ ਆਪਣੀ ਮੌਤ ਦੇ ਵੇਲੇ ਤਾਈ ਮੰਗਦੇ ਹੀ ਰਹਿੰਦੇ ਹਨ।
Fareedkot Teekaਕਿਤਨੇ ਹੀ ਤਿਨ ਕੇ ਦ੍ਵਾਰੋਂ ਪਰ ਮੰਗਤੇ ਹੋ ਕਰ ਮਾਂਗ ਰਹੇ ਹੈਂ ਔਰ ਕਿਤਨੇ ਹੀ ਮਾਂਗ ਮਾਂਗ ਕਰ ਚਲੇ ਜਾਤੇ ਹੈਂ॥☬ਜੇ ਕਹੇਂ ਰਾਜਾ ਆਦਿਕ ਤੋ ਭੋਗ ਭੋਗਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ 'ਨਾਮ'-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ॥੧॥
SikhNet (Spanish)hay tantos mendigos pordioseando hasta la muerte. (1)

Open this shabad →

Shabad Guru Nanak Dev Ji Raag Malaar

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਸਉ ਮਣੁ. ਹਸਤੀ ਘਿਉ ਗੁੜੁ ਖਾਵੈ; ਪੰਜਿ ਸੈ ਦਾਣਾ ਖਾਇ ॥

sau man. hasatee ghiau gurr khaavai; panj sai daanaa khaae |

Sant Singh KhalsaThe elephant eats a hundred pounds of ghee and molasses, and five hundred pounds of corn.
Manmohan SinghAn elephant eats a hundred monds of clarified butter and molasses and swallows five hundred monds of corn.
Manmohan Singh (Punjabi)ਹਾਥੀ ਸੌ ਮਣ ਘੀ ਅਤੇ ਗੁੜ ਖਾ ਜਾਂਦਾ ਹੈ ਅਤੇ ਪੰਜ ਸੌ ਮਣ ਅਨਾਜ ਨਿਗਲ ਜਾਂਦਾ ਹੈ।
Fareedkot Teekaਜੈਸੇ ਹਾਥੀ ਘੀ ਅਰੁ ਗੁੜ ਕਈ ਸੌ ਮਣੁ ਖਾ ਜਾਤਾ ਹੈ ਅਰੁ ਕਈ ਪੰਜ ਸੈ ਮਣ ਦਾਣਾ ਖਾਤਾ ਹੈ॥
Prof. Sahib Singhਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ;

ਪਦ ਅਰਥ ਸਉ ਮਣੁ, ਪੰਜਿ ਸੈ (ਮਣ) = (ਭਾਵ,) ਬਹੁਤ ਸਾਰਾ, ਕਈ ਮਣਾਂ।

SikhNet (Spanish)El elefante se come cincuenta Kilos de Guí y melaza, y doscientos cincuenta Kilos de maíz.

ਡਕੈ ਫੂਕੈ. ਖੇਹ ਉਡਾਵੈ; ਸਾਹਿ ਗਇਐ, ਪਛੁਤਾਇ ॥

ddakai fookai. kheh uddaavai; saeh geiai, pachhutaae |

Sant Singh KhalsaHe belches and grunts and scatters dust, and when the breath leaves his body, he regrets it.
Manmohan SinghHe belches, blows and scatters dust and regrets when the breath leaves the body.
Manmohan Singh (Punjabi)ਉਹ ਡਕਾਰ ਮਾਰਦਾ, ਫੁੰਕਾਰੇ ਛਡਦਾ ਤੇ ਘੱਟਾ ਉਡਾਉਂਦਾ ਹੈ ਅਤੇ ਜਦ ਸੁਆਸ ਸਰੀਰ ਨੂੰ ਛੱਡ ਜਾਂਦਾ ਹੈ, ਅਫਸੋਸ ਕਰਦਾ ਹੈ।
Fareedkot Teekaਡਕਾਰਦਾ ਫੁਕਾਰੇ ਮਾਰਦਾ ਹੈ, ਖੇਹ ਉਡਾਵਤਾ ਹੈ, ਮਰ ਜਾਣੇ ਉਪਰਾਂਤ ਪਸਚਾਤਾਪੁ ਕਰਤਾ ਹੈ, ਤੈਸੇ ਹੰਕਾਰੀ ਪੁਰਸ (ਡਕੈ) ਡਕਾਰਤੇ ਹੈਂ ਅਰਥਾਤ ਕਠੋਰ ਬਚਨ ਬੋਲਤੇ ਹੈਂ ਅਰੁ (ਫੂਕੈ) ਹੰਕਾਰ ਕਰਤੇ ਹੈਂ ਔਰ (ਖੇਹ ਉਡਾਵੈ) ਬਿਸਿਓਂ ਕੋ ਭੋਗਤੇ ਹੈਂ। ਜਬ ਤਿਨ ਕੇ (ਸਾਹ) ਸ੍ਵਾਸ ਨਿਕਲ ਜਾਤੇ ਹੈਂ ਤਬ ਪਸਚਾਤਾਪ ਕਰਤੇ ਹੂਏ ਚਲੇ ਜਾਤੇ ਹੈਂ॥
Prof. Sahib Singh(ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ।

ਪਦ ਅਰਥ ਡਕੈ = ਡਕਾਰਦਾ ਹੈ। ਫੂਕੈ = ਫੂਕਾਂ ਮਾਰਦਾ ਹੈ, ਸ਼ੂਕਦਾ ਹੈ। ਸਾਹਿ ਗਇਐ = ਜਦੋਂ ਜਿੰਦ ਨਿਕਲ ਜਾਂਦੀ ਹੈ। ਪਛੁਤਾਇ = (ਭਾਵ,) ਉਹ ਡਕਾਰਨਾ ਸ਼ੂਕਣਾ ਮਿਟ ਜਾਂਦਾ ਹੈ।

SikhNet (Spanish)Esparce el polvo por todo su cuerpo, pero cuando la respiración lo deja, él se acongoja.

ਅੰਧੀ; ਫੂਕਿ ਮੁਈ, ਦੇਵਾਨੀ ॥

andhee; fook muee, devaanee |

Sant Singh KhalsaThe blind and arrogant die insane.
Manmohan SinghThe blind and foolish world is dying of self-conceit.
Manmohan Singh (Punjabi)ਅੰਨ੍ਹੀ ਤੇ ਮੂਰਖ ਦੁਨੀਆਂ ਸਵੈ-ਹੰਗਤਾ ਨਾਲ ਮਰ ਰਹੀ ਹੈ।
Fareedkot Teekaਅੰਧੀ ਅਰ ਦਿਵਾਨੀ ਸ੍ਰਿਸ੍ਟੀ (ਫੂਕਿ) ਹੰਕਾਰ ਕਰਤੀ ਮਰ ਗਈ,
Prof. Sahib Singh(ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਗ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ)।

ਪਦ ਅਰਥ ਫੂਕਿ = ਫੂਕਾਂ ਮਾਰ ਕੇ, (ਭਾਵ,) ਅਹੰਕਾਰ ਵਿਚ।

SikhNet (Spanish)El ciego y el arrogante mueren locos,

ਖਸਮਿ; ਮਿਟੀ ਫਿਰਿ ਭਾਨੀ ॥

khasam; mittee fir bhaanee |

Sant Singh KhalsaSubmitting to the Lord, one become pleasing to Him.
Manmohan SinghWhen it merges in the Lord, then it becomes pleasing to Him.
Manmohan Singh (Punjabi)ਜਦੋਂ ਇਹ ਸੁਆਮੀ ਅੰਦਰ ਸਮਾ ਜਾਂਦੀ ਹੈ, ਤਦ ਇਹ ਉਸ ਨੂੰ ਚੰਗੀ ਲਗਦੀ ਏ।
Fareedkot Teekaਜਬ ਫੇਰ ਖਸਮ ਕੌ ਭਾਨੀ ਤਥਾ ਜਲਾਵਣੇ ਵਾ ਦਬਾਵਣੇ ਕਰ ਦੇਹ ਮਿਟੀ ਹੋ ਗਈ॥
Prof. Sahib Singhਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।

ਪਦ ਅਰਥ ਮਿਟੀ = ਸਮਾਈ। ਭਾਨੀ = ਚੰਗੀ ਲੱਗੀ।

SikhNet (Spanish)pero sometiéndose al Señor, uno Lo complace.

ਅਧੁ ਗੁਲ੍ਹਾ. ਚਿੜੀ ਕਾ ਚੁਗਣੁ; ਗੈਣਿ ਚੜੀ ਬਿਲਲਾਇ ॥

adh gulhaa. chirree kaa chugan; gain charree bilalaae |

Sant Singh KhalsaThe sparrow eats only half a grain, then it flies through the sky and chirps.
Manmohan SinghHalf a gram is the feed of the sparrow and ascending the sky, it chirps.
Manmohan Singh (Punjabi)ਅੱਧਾ ਦਾਣਾ ਚਿੜੀਆਂ ਦਾ ਚੋਗਾ ਹੈ ਅਤੇ ਹਿਹ ਅਸਮਾਨ ਚੜ੍ਹ ਕੇ ਚਹਿਕਦੀ ਹੈ।
Fareedkot Teekaਆਧਾ (ਗੁਲਾਲ੍ਹ) ਗੁਲੇਲਾ ਵਾ ਚੁਕਟਾ ਵਾ ਗ੍ਰਾਸ ਚਿੜੀ ਕਾ ਚੋਗਾ ਹੈ, ਸੋ ਖਾਇਕਰ (ਗੈਣਿ) ਅਕਾਸ ਮੇਂ ਚੜੀ ਹੂਈ (ਬਿਲਲਾਇ) ਬੋਲਤੀ ਰਹਿਤੀ ਹੈ; ਤਥਾ ਹੀ ਅਲਪ ਅਹਾਰੀ ਨਿਮ੍ਰਤਾ ਧਾਰਨੇ ਵਾਲੇ ਜੋ ਸੰਤ ਹੈਂ, ਸੋ ਚਿਦ ਅਕਾਸ ਮੇਂ ਇਸਥਿਤ ਹੂਏ ਹੂਏ (ਬਿਲਲਾਇ) ਚੇਤਨ ਸੰਬੰਧੀ ਬਚਨ ਬੋਲਤੇ ਹੈਂ॥
Prof. Sahib Singhਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ), (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ;

ਪਦ ਅਰਥ ਗੁਲ੍ਹ੍ਹਾ = ਗੁੱਲੀ। ਗੈਣਿ = ਆਕਾਸ਼ ਵਿਚ।

SikhNet (Spanish)El gorrión se come medio gramo y vuela en el cielo y trina.

ਖਸਮੈ ਭਾਵੈ. ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ॥

khasamai bhaavai. ohaa changee; ji kare khudaae khudaae |

Sant Singh KhalsaThe good sparrow is pleasing to her Lord and Master, if she chirps the Name of the Lord.
Manmohan SinghShe, the good sparrow, that utters God's Name, is pleasing to the Lord.
Manmohan Singh (Punjabi)ਉਹ ਭਲੀ ਚਿੜੀਆਂ ਜੋ ਰੱਬ ਦਾ ਨਾਮ ਉਚਾਰਨ ਕਰਦੀ ਹੈ, ਸੁਆਮੀ ਨੂੰ ਭਾਉਂਦੀ ਹੈ।
Fareedkot Teekaਪਰਮੇਸ੍ਵਰ ਕੋ ਵੋਹੀ ਸੰਤ ਰੂਪੀ ਚਿੜੀ ਪਿਆਰੀ ਲਾਗਤੀ ਹੈ, ਜੋ ਖੁਦਾਇ ਖੁਦਾਇ ਕਰਤੀ ਹੈ ਅਰਥਾਤ ਨਾਮ ਕੋ ਜਪਤੇ ਹੈਂ॥☬ਅਬ ਹੋਰ ਦ੍ਰਿਸ੍ਟਾਂਤ ਕਹਤੇ ਹੈਂ:
Prof. Sahib Singhਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ)।

ਪਦ ਅਰਥ ਓਹਾ = ਉਹ ਚਿੜੀ ਹੀ।

SikhNet (Spanish)Si ese buen gorrión trina el Nombre del Señor, complace al Señor y Maestro.

ਸਕਤਾ ਸੀਹੁ. ਮਾਰੇ ਸੈ ਮਿਰਿਆ; ਸਭ ਪਿਛੈ ਪੈ. ਖਾਇ ॥

sakataa seehu. maare sai miriaa; sabh pichhai pai. khaae |

Sant Singh KhalsaThe powerful tiger kills hundreds of deer, and all sorts of other animals eat what it leaves.
Manmohan SinghThe powerful tiger kills hundreds of deer and afterwards many other eat his leavings.
Manmohan Singh (Punjabi)ਬਲਵਾਨ ਸ਼ੇਰ ਸੈਕੜੇ ਮਿਰਗ ਨੂੰ ਮਾਰਦਾ ਹੈ ਅਤੇ ਮਗਰੋ ਅਨੇਕਾਂ ਹੋਰ ਉਸ ਦੀ ਜੂਠ ਨੂੰ ਪਏ ਖਾਂਦੇ ਹਨ।
Fareedkot Teekaਸ਼ੇਰ ਸਮ ਬਲੀ ਰਾਜੇ (ਮਿਰਿਆ) ਮ੍ਰਿਗਾਂ ਸਮਾਨ ਸੈਂਕੜੇ ਗਰੀਬੋਂ ਕੋ ਮਾਰਤੇ ਹੈਂ, ਤਿਨ ਕੇ ਪੀਛੇ ਲਗ ਕੇ ਸਭ ਪੈਂਚ ਅਰ ਸਿਪਾਹੀ ਖਾਤੇ ਹੈਂ॥
Prof. Sahib Singhਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ;

ਪਦ ਅਰਥ ਸਕਤਾ = ਬਲਵਾਨ। ਸੀਹੁ = ਸ਼ੇਰ। ਮਿਰਿਆ = ਮਿਰਗਾਂ ਨੂੰ। ਪਿਛੈ ਪੈ = ਪਿੱਛੇ ਤੁਰ ਕੇ। ਖਾਇ = ਖਾਂਦੀ ਹੈ। ਸੈ = ਸੈਂਕੜੇ।

SikhNet (Spanish)El poderoso tigre caza a cientos de venados y muchos otros animales se comen su desperdicio.

ਹੋਇ ਸਤਾਣਾ ਘੁਰੈ. ਨ ਮਾਵੈ; ਸਾਹਿ ਗਇਐ ਪਛੁਤਾਇ ॥

hoe sataanaa ghurai. na maavai; saeh geiai pachhutaae |

Sant Singh KhalsaIt becomes very strong, and cannot be contained in its den, but when it must go, it regrets.
Manmohan SinghBecoming very strong, he is contained not in his den, but when he dies, he regrets.
Manmohan Singh (Punjabi)ਬਹੁਤ ਜਬਰਦਸਤ ਹੋਣ ਕਰਕੇ, ਉਹ ਆਪਣੇ ਘੁਰਨੇ ਵਿੱਚ ਨਹੀਂ ਮਿਉਂਦਾ, ਪਰ ਜਦ ਉਹ ਮਰਦਾ ਹੈ, ਉਹ ਸ਼ੋਕ ਕਰਦਾ ਹੈ।
Fareedkot Teekaਹੰਕਾਰ ਸਹਿਤ ਹੋ ਕਰ ਦੇਹ ਰੂਪੀ ਘੁਰਨੇ ਮੇਂ ਵਾ ਪ੍ਰਤੱਖ੍ਯ ਘਰ ਰੂਪ ਘੁਰਨੇ ਮੇਂ ਵਾ ਤਖਤ ਪਰ ਸਮਾਵਤਾ ਨਹੀਂ ਹੈ। ਜਬ ਸ੍ਵਾਸ ਚਲੇ ਜਾਤੇ ਹੈਂ ਤਬ ਅਨ੍ਯਾਈ ਰਾਜਾ ਪਸਚਾਤਾਪੁ ਕਰਤਾ ਹੈ॥
Prof. Sahib Singhਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ।

ਪਦ ਅਰਥ ਸਤਾਣਾ = ਤਕੜਾ। ਘੁਰੈ = ਘੁਰਨੇ ਵਿਚ।

SikhNet (Spanish)Él se vuelve muy fuerte, es imposible que se mantenga contenido en su guarida;

ਅੰਧਾ. ਕਿਸ ਨੋ ਬੁਕਿ ਸੁਣਾਵੈ ॥

andhaa. kis no buk sunaavai |

Sant Singh KhalsaSo who is impressed by the roar of the blind beast?
Manmohan SinghWhom does the blind beast want to impress with his roar?
Manmohan Singh (Punjabi)ਅੰਨ੍ਹਾ ਪਸ਼ੂ ਆਪਣੀ ਗਰਜ ਨਾਲ ਕਿਸ ਤੇ ਅਸਰ ਪਾਉਣਾ ਚਾਹੁੰਦਾ ਹੈ?
Fareedkot Teekaਅੰਧਾ ਜੀਵ ਕਿਸ ਕੋ ਹੰਕਾਰ ਸਹਿਤ ਬੋਲ ਕੇ ਸੁਣਾਵਤਾ ਹੈ॥
Prof. Sahib Singhਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ?

ਪਦ ਅਰਥ ਬੁਕਿ = ਬੁੱਕ ਕੇ, ਗੱਜ ਕੇ।

SikhNet (Spanish)pero cuando se tiene que ir, se acongoja. ¿Quién entonces se impresiona con el rugido de la ciega bestia?

ਖਸਮੈ; ਮੂਲਿ. ਨ ਭਾਵੈ ॥

khasamai; mool. na bhaavai |

Sant Singh KhalsaHe is not pleasing at all to his Lord and Master.
Manmohan SinghHe is not at all pleasing to his Lord.
Manmohan Singh (Punjabi)ਉਹ ਆਪਣੇ ਸਾਹਿਬ ਨੂੰ ਹੱਦੋਂ ਹੀ ਚੰਗਾ ਨਹੀਂ ਲੱਗਦਾ।
Fareedkot Teekaਹੰਕਾਰੀ ਪੁਰਸ ਪਰਮੇਸ੍ਵਰ ਕੋ ਕਦਾਚਿਤ ਨਹੀਂ ਭਾਵਤਾ ਹੈ॥
Prof. Sahib Singhਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ।
SikhNet (Spanish)Al Señor y Maestro no Le complace que se impresionen con el rugido.

ਅਕ ਸਿਉ ਪ੍ਰੀਤਿ ਕਰੇ, ਅਕ ਤਿਡਾ; ਅਕ ਡਾਲੀ ਬਹਿ ਖਾਇ ॥

ak siau preet kare, ak tiddaa; ak ddaalee beh khaae |

Sant Singh KhalsaThe insect loves the milkweed plant; perched on its branch, it eats it.
Manmohan SinghThe milk-weed cricket loves the milk-weed and perching on its bough eats it.
Manmohan Singh (Punjabi)ਅੱਕ ਦਾ ਟਿੱਡਾ ਅੱਕ ਨੂੰ ਪਿਆਰ ਕਰਦਾ ਹੈ ਅਤੇ ਇਸ ਦੀ ਟਹਿਣੀ ਤੇ ਬੇਠ ਕੇ ਇਸ ਨੂੰ ਖਾਂਦਾ ਹੈ।
Fareedkot Teekaਅਕ ਟਿਡਾ ਅਰਥਾਤ ਬਾਣ ਪ੍ਰਸਤੀ ਸੰਤ ਬਨ ਸਾਥ ਪ੍ਰੀਤੀ ਕਰਤਾ ਹੈ, ਭਾਵ ਬਨ ਮੇਂ ਰਹਿਤਾ ਹੈ। ਅਰ ਬੈਠਕਰ ਅਕ ਉਪਲਖਤ ਬਨ ਕੀਆਂ ਡਾਲੀਆਂ ਕੇ ਫੂਲ ਫਲ੍ਹ ਖਾਤਾ ਹੈ॥
Prof. Sahib Singh(ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ;

ਪਦ ਅਰਥ ਅੱਕ = ਤਿੱਡਾ ਹੀ ('ਓਹਾ' ਇਸਤ੍ਰੀ ਲਿੰਗ ਹੈ ਤੇ 'ਓਹੋ' ਪੁਲਿੰਗ ਹੈ)।

SikhNet (Spanish)Al insecto le fascina la higuera, sobre su rama come de ella,

ਖਸਮੈ ਭਾਵੈ. ਓਹੋ ਚੰਗਾ; ਜਿ ਕਰੇ ਖੁਦਾਇ ਖੁਦਾਇ ॥

khasamai bhaavai. oho changaa; ji kare khudaae khudaae |

Sant Singh KhalsaIt becomes good and pleasing to its Lord and Master, if it chirps the Name of the Lord.
Manmohan SinghIf it so pleases the Lord, that cricket becomes sublime by uttering the Lord's Name.
Manmohan Singh (Punjabi)ਜੇਕਰ ਸਾਈਂ ਨੂੰ ਤਰ੍ਹਾਂ ਚੰਗਾ ਲੱਗੇ ਤਾਂ ਉਹ ਟਿੱਡਾ ਪ੍ਰਭੂ ਦੇ ਨਾਮ ਨੂੰ ਉਚਾਰ ਕੇ ਸਰੇਸ਼ਟ ਹੋ ਜਾਂਦਾ ਹੈ।
Fareedkot Teekaਜੋ ਪਰਮੇਸ੍ਵਰ ਕੋ ਭਾਵਤਾ ਹੈ, ਤੋ ਵੋਹ ਸ੍ਰੇਸ੍ਟ ਹੈ, ਕਿਉਂ ਜੋ ਖੁਦਾਇ ਖੁਦਾਇ ਕਰਤਾ ਹੈ ਅਰਥਾਤ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਨਾਮ ਜਪਤਾ ਹੈ॥
Prof. Sahib Singhਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।

ਪਦ ਅਰਥ ਓਹੋ = ਉਹ।

SikhNet (Spanish)pero si chasquea el Nombre del Señor se vuelve bueno y Lo complace.

ਨਾਨਕ. ਦੁਨੀਆ ਚਾਰਿ ਦਿਹਾੜੇ; ਸੁਖਿ ਕੀਤੈ. ਦੁਖੁ ਹੋਈ ॥

naanak. duneea chaar dihaarre; sukh keetai. dukh hoee |

Sant Singh KhalsaO Nanak, the world lasts for only a few days; indulging in pleasures, pain is produced.
Manmohan SinghNanak, this world-play is but for four days. By indulging in revelments, pain wells up.
Manmohan Singh (Punjabi)ਨਾਨਕ ਸੰਸਾਰ ਦੀ ਇਹ ਖੇਡ ਕੇਵਲ ਚਹੂੰ ਦਿਨਾਂ ਲਈ ਹੈ। ਰੰਗਰਲੀਆਂ ਮਾਨਣ ਦੁਆਰਾ, ਪੀੜ ਉਤਪੰਨ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਦੁਨੀਆਂ ਮਾਇਆ ਵਾ ਇਹ ਲੋਕ ਰੂਪੁ ਸ੍ਰਿਸਟੀ ਚਾਰ ਦਿਹਾੜੇ ਹੈ। ਇਸ ਮੇਂ ਭੋਗਾਦਿ ਸੁਖ ਕੀਤੇ ਹੂਏ ਦੁਖ ਹੀ ਹੋਤਾ ਹੈ॥
Prof. Sahib Singhਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ,

ਪਦ ਅਰਥ ਸੁਖਿ ਕੀਤੈ = ਮੌਜ ਮਾਣਿਆਂ।

SikhNet (Spanish)Oh, dice Nanak, el mundo dura sólo unos pocos días, viviendo en el placer,

ਗਲਾ ਵਾਲੇ ਹੈਨਿ ਘਣੇਰੇ; ਛਡਿ. ਨ ਸਕੈ ਕੋਈ ॥

galaa vaale hain ghanere; chhadd. na sakai koee |

Sant Singh KhalsaThere are many who boast and brag, but none of them can remain detached from the world.
Manmohan SinghMen of mere words, there are many, but none can renounce the world.
Manmohan Singh (Punjabi)ਨਿਰੇ ਪੁਰੇ ਲਫਜ਼ਾਂ ਵਾਲੇ ਬੰਦੇ ਬਹੁਤੇ ਹੀ ਹਨ, ਪ੍ਰੰਤੂ ਕੋਈ ਭੀ ਦੁਨੀਆਂ ਨੂੰ ਤਿਆਗ ਨਹੀਂ ਸਕਦਾ।
Fareedkot Teekaਗਲਾਂ ਕਰਨ ਵਾਲੇ ਤੋ ਬਹੁਤ ਹੈਂ, ਭਾਵ ਮਾਇਆ ਕੋ ਮਿਥਿਆ ਕਹਿਨੇ ਵਾਲੇ, ਪਰੰਤੂ ਸੁਖੋਂ ਕੋ ਕੋਈ ਤਿਆਗ ਨਹੀਂ ਸਕਤਾ ਹੈ॥
Prof. Sahib Singh(ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।
SikhNet (Spanish)la pena se manifiesta. Hay muchos que hacen todo tipo de alardes, pero ninguno de ellos permanece desapegado del mundo.

ਮਖੀਂ; ਮਿਠੈ ਮਰਣਾ ॥

makhanee; mitthai maranaa |

Sant Singh KhalsaThe fly dies for the sake of sweets.
Manmohan SinghThe fly dies for sweet.
Manmohan Singh (Punjabi)ਮੱਖੀ ਮਿਠਾਸ ਲਈ ਮਰ ਜਾਂਦੀ ਹੈ।
Fareedkot Teekaਜੀਵ ਰੂਪੀ ਮਖੀ ਕਾ ਮਾਇਆ ਕ੍ਰਿਤ ਸੁਖੋਂ ਰੂਪ ਮਿਠੇ ਮੇਂ ਮਰਣਾ ਹੋਤਾ ਹੈ॥☬ਬਚਤੇ ਵਹੁ ਹੈਂ, ਜੋ ਐਸੇ ਪ੍ਰਾਰਥਨਾ ਕਰਤੇ ਹੈਂ:
Prof. Sahib Singhਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ।

ਪਦ ਅਰਥ ਮਖੀ = ਮੱਖੀਆਂ ਨੇ। ਮਿਠੈ = ਮਿਠਾਸ ਵਿਚ। ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)।

SikhNet (Spanish)La mosca muere buscando lo dulce al pararse en la miel.

ਜਿਨ ਤੂ ਰਖਹਿ. ਤਿਨ ਨੇੜਿ, ਨ ਆਵੈ; ਤਿਨ ਭਉ ਸਾਗਰੁ ਤਰਣਾ ॥੨॥

jin too rakheh. tin nerr, na aavai; tin bhau saagar taranaa |2|

Sant Singh KhalsaO Lord, death does not even approach those whom You protect. You carry them across the terrifying world-ocean. ||2||
Manmohan SinghMammon draws not near them, whom Thou, O Lord, protect, they alone ferry across the dreadful world-ocean.
Manmohan Singh (Punjabi)ਮਾਇਆ ਉਨ੍ਹਾਂ ਦੇ ਲਾਗੇ ਨਹੀਂ ਲਗਦੀ, ਜਿਨ੍ਹਾਂ ਦੀ ਤੂੰ ਹੈ ਸੁਆਮੀ ਰੱਖਿਆ ਕਰਦਾ ਹੈ, ਕੇਵਲ ਉਹ ਹੀ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੁੰਦੇ ਹਨ।
Fareedkot Teekaਹੇ ਹਰੀ! ਜਿਨ ਜੀਵੋਂ ਕੋ ਤੂੰ ਰਾਖਤਾ ਹੈਂ ਤਿਨ ਕੇ ਮਾਇਆ ਨਜ਼ਦੀਕ ਨਹੀਂ ਆਵਤੀ ਔਰ ਤਿਨ ਕਾ ਹੀ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ॥੨॥
Prof. Sahib Singhਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ ॥੨॥

ਪਦ ਅਰਥ ਭਉ ਸਾਗਰੁ = ਸੰਸਾਰ-ਸਮੁੰਦਰ ॥੨॥

SikhNet (Spanish)Oh, Señor, la muerte no se les acerca a quiénes Tú proteges. A ellos los cargas y los sacas del aterrador océano del mundo. (2)

Open this shabad →

Shabad Guru Nanak Dev Ji Raag Malaar

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਅਗਮ ਅਗੋਚਰੁ ਤੂ ਧਣੀ; ਸਚਾ ਅਲਖ ਅਪਾਰੁ ॥

agam agochar too dhanee; sachaa alakh apaar |

Sant Singh KhalsaYou are Inaccessible and Unfathomable, O Invisible and Infinite True Lord Master.
Manmohan SinghO Inaccessible, Incomprehensible, Invisible and Infinite True Lord, Thou are the Master of all.
Manmohan Singh (Punjabi)ਹੇ ਪਹੁੰਚ ਤੋਂ ਪਰੇ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਸੱਚੇ ਸੁਅਮੀ! ਤੁੰ ਸਾਰਿਆਂ ਦਾ ਮਾਲਕ ਹੈ।
Fareedkot Teekaਹੇ ਅਗਮ ਅਗੋਚਰ ਅਲਖ ਅਪਾਰ! ਤੂੰ ਸਚਾ ਧਣੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ (ਮਾਨੁੱਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਸਭ ਦਾ ਮਾਲਕ ਹੈਂ ਸਦਾ-ਥਿਰ ਹੈਂ, ਅਦ੍ਰਿਸ਼ਟ ਹੈਂ ਤੇ ਬੇਅੰਤ ਹੈਂ।

ਪਦ ਅਰਥ ਅਗੋਚਰੁ = (ਗੋ = ਇੰਦ੍ਰੇ। ਚਰੁ = ਪਹੁੰਚ। ਗੋਚਰੁ = ਜਿਸ ਤਕ ਇੰਦ੍ਰਿਆਂ ਦੀ ਪਹੁੰਚ ਹੋ ਸਕੇ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਧਣੀ = ਮਾਲਕ।

SikhNet (Spanish)Eres Inaccesible e Insondable. Oh, Infinito e Invisible Señor y Maestro,

ਤੂ ਦਾਤਾ ਸਭਿ ਮੰਗਤੇ; ਇਕੋ ਦੇਵਣਹਾਰੁ ॥

too daataa sabh mangate; iko devanahaar |

Sant Singh KhalsaYou are the Giver, all are beggars of You. You alone are the Great Giver.
Manmohan SinghThou are the beneficent Lord and all others are Thine beggars. Thou alone are the Giver.
Manmohan Singh (Punjabi)ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈ ਅਤੇ ਹੋਰ ਸਾਰੇ ਤੇਰੇ ਭਿਖਾਰੀ ਹਨ। ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਹੈ।
Fareedkot Teekaਤੂੰ ਦਾਤਾ ਹੈਂ ਔਰ ਸਰਬ ਜੀਵ ਤੇਰੇ ਮੰਗਤੇ ਹੈਂ ਔਰ ਸਭ ਕੋ ਦੇਵਣਹਾਰ ਇਕ ਤੂੰ ਹੀ ਹੈਂ॥
Prof. Sahib Singhਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈਂ, ਤੂੰ ਇਕੋ ਹੀ ਸਭ ਨੂੰ ਦੇਣ-ਜੋਗਾ ਹੈਂ।
SikhNet (Spanish)eres el Dador y todos piden a Tu Puerta, sólo Tú eres el Gran Dador.

ਜਿਨੀ ਸੇਵਿਆ. ਤਿਨੀ ਸੁਖੁ ਪਾਇਆ; ਗੁਰਮਤੀ ਵੀਚਾਰੁ ॥

jinee seviaa. tinee sukh paaeaa; guramatee veechaar |

Sant Singh KhalsaThose who serve You find peace, reflecting on the Guru's Teachings.
Manmohan SinghThey who serve Thee, attain to peace, by reflecting on the Guru's instruction,
Manmohan Singh (Punjabi)ਜੋ ਤੇਰੀ ਚਾਕਰੀ ਕਮਾਉਂਦੇ ਹਨ, ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਣ ਸਮਝਣ ਦੁਆਰਾ, ਆਰਾਮ ਪਾਉਂਦੇ ਹਨ।
Fareedkot Teekaਗੁਰੋਂ ਕੀ ਸਿਖ੍ਯਾ ਦ੍ਵਾਰਾ ਵੀਚਾਰ ਕਰ ਕੇ ਜਿਨੋਂ ਨੇ ਤੇਰੇ ਕੋ ਸੇਵਿਆ ਹੈ ਤਿਨੋਂ ਨੇ ਸੁਖ ਪਾਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਉੱਚੀ) ਸਮਝ ਹਾਸਲ ਕਰ ਕੇ ਤੈਨੂੰ ਸਿਮਰਿਆ ਹੈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ;

ਪਦ ਅਰਥ ਵੀਚਾਰੁ = ਸਮਝ।

SikhNet (Spanish)Quiénes Te sirven encuentran la Paz, al meditar en la Enseñanza del Guru.

ਇਕਨਾ ਨੋ ਤੁਧੁ ਏਵੈ ਭਾਵਦਾ; ਮਾਇਆ ਨਾਲਿ ਪਿਆਰੁ ॥

eikanaa no tudh evai bhaavadaa; maaeaa naal piaar |

Sant Singh KhalsaSome, according to Your Will, are in love with Maya.
Manmohan SinghSome love worldly valuables for such is Thy will, O Lord.
Manmohan Singh (Punjabi)ਕਈ ਸੰਸਾਰੀ ਪਦਾਰਥਾਂ ਨੂੰ ਮੁਹੱਬਤ ਕਰਦੇ ਹਨ। ਕਿਉਂ ਜੋ ਇਹੋ ਜੇਹੀ ਹੈ ਤੇਰੀ ਰਜ਼ਾ, ਹੇ ਸਾਹਿਬ!
Fareedkot Teekaਇਕ ਮਨਮੁਖੋਂ ਕਾ ਰਖਣਾ ਤੇਰੇ ਕੋ ਐਸਾ ਹੀ ਭਾਵਤਾ ਹੈ, ਤਿਨ ਕਾ ਮਾਯਾ ਨਾਲ ਪਿਆਰ ਲਗਾਯਾ ਹੂਆ ਹੈ॥
Prof. Sahib Singhਪਰ, ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ, ਤੈਨੂੰ ਇਉਂ ਹੀ ਚੰਗਾ ਲੱਗਦਾ ਹੈ।

ਪਦ ਅਰਥ ਇਕਨਾ ਨੋ = ਕਈ ਜੀਵਾਂ ਨੂੰ। ਏਵੈ ਭਾਵਦਾ = ਇਉਂ ਹੀ ਚੰਗਾ ਲੱਗਦਾ ਹੈ। ਤੁਧੁ = ਤੈਨੂੰ।

SikhNet (Spanish)Y también, conforme a Tu Voluntad, algunos están encantados con Maya.

ਗੁਰ ਕੈ ਸਬਦਿ ਸਲਾਹੀਐ; ਅੰਤਰਿ ਪ੍ਰੇਮ ਪਿਆਰੁ ॥

gur kai sabad salaaheeai; antar prem piaar |

Sant Singh KhalsaThrough the Word of the Guru's Shabad, praise the Lord with love and affection within.
Manmohan SinghIt is through the Guru's instruction. that one praises the Lord with hearty love and affection.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਹੀ, ਜੀਵ ਪ੍ਰਭੂ ਦੀ ਦਿਲੀ ਪ੍ਰੀਤ ਤੇ ਪਿਰਹੜੀ ਨਾਲ ਸਿਫਤਸਨਾ ਕਰਦਾ ਹੈ।
Fareedkot Teekaਜਿਨ ਕੇ ਅੰਤਰ ਮਨ ਕਾ ਪ੍ਰੇਮ ਅਰ ਬਾਣੀ ਕਾ ਪਿਆਰ ਹੈ ਤਿਨੋਂ ਨੇ ਗੁਰ ਸਬਦ ਕਰ ਤੇਰੇ ਕੋ ਸਲਾਹਿਆ ਹੈ॥
Prof. Sahib Singhਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦੇ ਵਿਚ ਪ੍ਰੇਮ-ਪਿਆਰ ਪੈਦਾ ਕਰ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ;
SikhNet (Spanish)Mediante la Palabra del Shabd del Guru alaba al Señor con todo Amor y Afecto desde tu interior,

ਵਿਣੁ ਪ੍ਰੀਤੀ. ਭਗਤਿ, ਨ ਹੋਵਈ; ਵਿਣੁ ਸਤਿਗੁਰ. ਨ ਲਗੈ ਪਿਆਰੁ ॥

vin preetee. bhagat, na hovee; vin satigur. na lagai piaar |

Sant Singh KhalsaWithout love, there is no devotion. Without the True Guru, love is not enshrined.
Manmohan SinghWithout love, Lord's worship can be performed not and without the True Guru, love can not be embraced.
Manmohan Singh (Punjabi)ਪਿਰਹੜੀ ਦੇ ਬਗੈਰ, ਪ੍ਰਭੂ ਦੀ ਉਪਾਸ਼ਨਾ ਨਹੀਂ ਹੁੰਦੀ ਅਤੇ ਸੱਚੇ ਗੁਰਾਂ ਦੇ ਬਗੈਰ, ਪਿਰਹੜੀ ਨਹੀਂ ਪੈ ਸਕਦੀ।
Fareedkot Teekaਤੇਰੀ ਪ੍ਰੀਤੀ ਸੇ ਬਿਨਾਂ ਭਗਤੀ ਨਹੀਂ ਹੋਤੀ ਔਰ ਸਤਿਗੁਰੋਂ ਸੇ ਬਿਨਾਂ ਤੇਰੇ ਮੇਂ ਪਿਆਰ ਨਹੀਂ ਲਾਗਤਾ ਹੈ॥
Prof. Sahib Singhਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ, ਤੇ ਪ੍ਰੇਮ ਸਤਿਗੁਰੂ ਤੋਂ ਬਿਨਾ ਨਹੀਂ ਮਿਲਦਾ।
SikhNet (Spanish)pues sin Amor no hay Devoción, y sin el Guru Verdadero el Amor no es enaltecido.

ਤੂ ਪ੍ਰਭੁ. ਸਭਿ ਤੁਧੁ ਸੇਵਦੇ; ਇਕ ਢਾਢੀ ਕਰੇ ਪੁਕਾਰ ॥

too prabh. sabh tudh sevade; ik dtaadtee kare pukaar |

Sant Singh KhalsaYou are the Lord God; everyone serves You. This is the prayer of Your humble minstrel.
Manmohan SinghI, a minstrel of Thine, make a supplication, "Thou are the Lord of all and every one serves Thee".
Manmohan Singh (Punjabi)ਮੈਂ ਤੇਰਾ ਜੱਸ ਗਾਉਣ ਵਾਲਾ, ਇਕ ਬਿਨੇ ਕਰਦਾ ਹਾਂ, " ਤੂੰ ਸਾਰਿਆਂ ਦਾ ਸੁਆਮੀ ਹੈ ਅਤੇ ਹਰ ਕੋਈ ਤੇਰੀ ਟਹਿਲ ਕਮਾਉਂਦਾ ਹੈ।
Fareedkot Teekaਤੂੰ ਪ੍ਰਭੂ ਹੈਂ ਸਭ ਤੇਰੇ ਕੋ ਸੇਵਤੇ ਹੈਂ, ਇਕ ਮੈਂ (ਢਾਢੀ) ਤੇਰਾ ਜਸ ਗਾਵਣੇ ਵਾਲਾ ਤੇਰੇ ਅਗੇ ਪੁਕਾਰ ਕਰਤਾ ਹਾਂ॥
Prof. Sahib Singhਤੂੰ ਸਭ ਦਾ ਮਾਲਕ ਹੈਂ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ; ਮੈਂ (ਤੇਰਾ) ਢਾਢੀ (ਤੇਰੇ ਅੱਗੇ) ਇਕ ਇਹੀ ਅਰਜ਼ੋਈ ਕਰਦਾ ਹਾਂ-

ਪਦ ਅਰਥ ਇਕ ਪੁਕਾਰ = ਇਕ ਇਹੀ ਅਰਜ਼ੋਈ। ਸਭਿ = ਸਾਰੇ।

SikhNet (Spanish)Eres el Señor Dios, todos Te sirven. La oración mía, de Tu humilde Músico,

ਦੇਹਿ ਦਾਨੁ ਸੰਤੋਖੀਆ; ਸਚਾ ਨਾਮੁ ਮਿਲੈ ਆਧਾਰੁ ॥੧੯॥

dehi daan santokheea; sachaa naam milai aadhaar |19|

Sant Singh KhalsaPlease bless me with the gift of contentment, that I may receive the True Name as my Support. ||19||
Manmohan SinghMy Master, bless Thou me with this gift, that I may feel Content by making Thy True Name my support in life.
Manmohan Singh (Punjabi)ਮੇਰੇ ਮਾਲਕ, ਤੂੰ ਮੇਨੂੰ ਇਹ ਖੈਰ ਪਾ, ਕਿ ਤੇਰੇ ਸੱਚੇ ਨਾਮ ਨੂੰ ਆਪਣਾ ਜੀਵਨ ਆਸਰਾ ਬਨਾਉਣ ਦੁਆਰਾ ਮੈਂ ਸੰਤੁਸ਼ਟ ਰਹਾ।
Fareedkot Teekaਮੇਰੇ ਕੋ ਏਹੁ ਦਾਨ ਦੀਜੀਏ ਜੋ ਸੰਤੋਖ ਹੋਵੇ ਅਰਥਾਤ ਤ੍ਰਿਸ਼ਨਾਂ ਰਹਿਤ ਹੋਵੇ ਔਰ ਸਚ ਨਾਮ ਕਾ ਆਸਰਾ ਮਿਲੇ॥੧੯॥☬ਕੋਈ ਮ੍ਰਿਤੂ ਹੂਆ, ਤਿਸ ਕੇ ਸੰਬੰਧੀ ਰੁਦਨ ਕਰਤੇ ਥੇ। ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਮੈਨੂੰ ਆਪਣਾ 'ਨਾਮ' ਬਖ਼ਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਮਿਲੇ, (ਜਿਸ ਦੀ ਬਰਕਤਿ ਨਾਲ) ਮੈਂ ਸੰਤੋਖ ਵਾਲਾ ਹੋ ਜਾਵਾਂ ॥੧੯॥

ਪਦ ਅਰਥ ਸੰਤੋਖੀਆ = ਮੈਂ ਸੰਤੋਖੀ ਹੋ ਜਾਵਾਂ। ਆਧਾਰੁ = ਆਸਰਾ।॥੧੯॥

SikhNet (Spanish)pide la Bendición del Regalo del Contentamiento para que así reciba, yo, el Nombre Verdadero como Soporte. (19)

Open this shabad →

Ang 1286 of 1430