ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਜੀਅ ਜੰਤ ਸਭਿ ਪੇਖੀਅਹਿ; ਪ੍ਰਭ ਸਗਲ ਤੁਮਾਰੀ ਧਾਰਨਾ ॥੧॥
jeea jant sabh pekheeeh; prabh sagal tumaaree dhaaranaa |1|
Sant Singh KhalsaAll beings and creatures that are seen, God, depend on Your Support. ||1||
Manmohan SinghAll the sentient beings, that are seen, are wholly upheld by Thee, O my Lord.
Manmohan Singh (Punjabi)ਸਾਰੇ ਪ੍ਰਾਨਧਾਰੀ ਜੋ ਦਿਸ ਆਉਂਦੇ ਹਨ, ਸੰਪੂਰਨ ਤੌਰ ਤੇ ਤੇਰੇ ਹੀ ਟਿਕਾਏ ਹੋਏ ਹਨ, ਹੇ ਮੇਰੇ ਸੁਆਮੀ!
Fareedkot Teekaਸੂਖਮ ਅਸਥੂਲ ਜੋ ਜੀਵ ਦੇਖੀਤੇ ਹੈਂ, ਹੇ ਪ੍ਰਭੂ! ਵਹੁ ਸਭ ਤੁਮਾਰੀ ਹੀ ਧਾਰਨਾ ਅਰਥਾਤ ਬਨਾਵਟ ਹੈ॥
Prof. Sahib Singhਹੇ ਪ੍ਰਭੂ! ਇਹ ਸਾਰੇ ਜੀਵ ਜੰਤ ਜੋ ਦਿੱਸ ਰਹੇ ਹਨ, ਇਹ ਸਾਰੇ ਤੇਰੇ ਹੀ ਆਸਰੇ ਹਨ ॥੧॥ਪਦ ਅਰਥ ਸਭਿ = ਸਾਰੇ। ਪੇਖੀਅਹਿ = ਵੇਖੇ ਜਾ ਰਹੇ ਹਨ {ਕਰਮ ਵਾਚ, ਵਰਤਮਾਨ ਕਾਲ, ਬਹੁ-ਵਚਨ, ਅੰਨ ਪੁਰਖ}। ਪ੍ਰਭ = ਹੇ ਪ੍ਰਭੂ! ਧਾਰਨਾ = ਆਸਰਾ ॥੧॥
SikhNet (Spanish)Oh Dios, todas las criaturas que veo viven sostenidas por Ti. (1)
ਇਹੁ ਮਨੁ; ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥
eihu man; har kai naam udhaaranaa |1| rahaau |
Sant Singh KhalsaThis mind is saved through the Name of the Lord. ||1||Pause||
Manmohan SinghThine soul is, emancipated through the Lord's Name. Pause.
Manmohan Singh (Punjabi)ਇਸ ਜਿੰਦੜੀ ਦਾ ਪ੍ਰਭੂ ਦੇ ਨਾਮ ਰਾਹੀਂ ਹੀ ਪਾਰ ਉਤਾਰਾ ਹੁੰਦਾ ਹੈ। ਠਹਿਰਾਓ।
Fareedkot Teekaਇਸ ਮਨ ਕੋ ਹੇ ਹਰੀ! ਆਪ ਕੇ ਨਾਮ ਨੇ ਹੀ ਉਧਾਰਨਾ ਹੈ॥੧॥ ਰਹਾਉ ॥
Prof. Sahib Singh(ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਤੋਂ) ਇਸ ਮਨ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬਚਾਇਆ ਜਾ ਸਕਦਾ ਹੈ ॥੧॥ ਰਹਾਉ ॥ਪਦ ਅਰਥ ਹਰਿ ਕੈ ਨਾਮ = ਪਰਮਾਤਮਾ ਦੇ ਨਾਮ ਦੀ ਰਾਹੀਂ। ਉਧਾਰਨਾ = ਪਾਰ-ਉਤਾਰਾ, ਨਿਸਤਾਰਾ ॥੧॥ ਰਹਾਉ ॥
SikhNet (Spanish)Mi mente es emancipada también a través de Tu Nombre.(1-Pausa)
ਖਿਨ ਮਹਿ ਥਾਪਿ ਉਥਾਪੇ ਕੁਦਰਤਿ; ਸਭਿ ਕਰਤੇ ਕੇ ਕਾਰਨਾ ॥੨॥
khin meh thaap uthaape kudarat; sabh karate ke kaaranaa |2|
Sant Singh KhalsaIn an instant, He establishes and disestablishes, by His Creative Power. All is the Creation of the Creator. ||2||
Manmohan SinghIn an instant, He establishes and disestablishes the creation. All these are the deeds of the Creator.
Manmohan Singh (Punjabi)ਇਕ ਮੁਹਤ ਵਿੱਚ ਉਹ ਰਚਨਾ ਨੂੰ ਅਸਥਾਪਨ ਕਰਦਾ ਹੈ ਅਤੇ ਉਖੇੜ ਦਿੰਦਾ ਹੈ। ਇਹ ਸਾਰੇ ਸਿਰਜਣਹਾਰ ਦੇ ਕੰਮ ਹਨ।
Fareedkot Teekaਖਿਨ ਮਾਤ੍ਰ ਮੇਂ ਹੀ ਅਸਥਾਪਨ ਕਰਤਾ ਹੈ ਔ ਅਪਨੀ ਮਾਇਆ ਕਰਿ ਖਿਨ ਮੇਂ ਹੀ ਉਠਾਇ ਲੇਤਾ ਹੈ। ਹੇ ਕਰਤੇ! ਏਹੁ ਸਭ ਆਪ ਕੇ ਹੀ (ਕਾਰਨਾ) ਕਰਤਤੁ ਹੈਂ॥੨॥
Prof. Sahib Singhਪਰਮਾਤਮਾ ਇਸ ਰਚਨਾ ਨੂੰ ਇਕ ਖਿਨ ਵਿਚ ਪੈਦਾ ਕਰ ਕੇ ਫਿਰ ਨਾਸ ਭੀ ਕਰ ਸਕਦਾ ਹੈ। ਇਹ ਸਾਰੇ ਕਰਤਾਰ ਦੇ ਹੀ ਖੇਲ ਹਨ ॥੨॥ਪਦ ਅਰਥ ਥਾਪਿ = ਬਣਾ ਕੇ। ਉਥਾਪੇ = ਨਾਸ ਕਰਦਾ ਹੈ। ਕੁਦਰਤਿ = ਰਚਨਾ। ਕਰਤੇ ਕੇ = ਕਰਤਾਰ ਦੇ। ਕਾਰਨਾ = ਢੰਗ ॥੨॥
SikhNet (Spanish)Oh Dios, a través de Tu Poder puedes deshacer lo que ha sido hecho, pues todo lo que ha sido creado es Tu Creación. (2)
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ; ਸਾਧੂ ਸੰਗਿ ਬਿਦਾਰਨਾ ॥੩॥
kaam krodh lobh jhootth nindaa; saadhoo sang bidaaranaa |3|
Sant Singh KhalsaSexual desire, anger, greed, falsehood and slander are banished in the Saadh Sangat, the Company of the Holy. ||3||
Manmohan SinghLust, wrath, avarice, falsehood and slander are banished in the saints' association
Manmohan Singh (Punjabi)ਜਨਾਹਕਾਰੀ, ਗੁੱਸਾ, ਲਾਲਚ, ਕੂੜ ਅਤੇ ਚੁਗਲੀ ਬਖੀਲੀ ਸਤਿਸੰਗਤ ਅੰਦਰ ਦੂਰ ਹੋ ਜਾਂਦੇ ਹਨ।
Fareedkot Teekaਕਾਮ, ਕ੍ਰੋਧ, ਲੋਭ ਔ ਝੂਠ ਪੁਨਾ ਨਿੰਦਾ ਆਦਿ ਜੋ ਬਿਕਾਰ ਹੈਂ, ਇਨ ਸਭਨਾਂ ਕੋ ਸਾਧੂਓਂ ਕੇ ਸੰਗ ਕਰਿਕੇ (ਬਿਦਾਰਨਾ) ਨਸ਼ਟ ਕਰਨਾ ਹੋਤਾ ਹੈ॥੩॥
Prof. Sahib Singhਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਵਿਕਾਰ ਨੂੰ ਗੁਰੂ ਦੀ ਸੰਗਤ ਵਿਚ ਰਹਿ ਕੇ (ਆਪਣੇ ਮਨ ਵਿਚੋਂ ਚੀਰ ਫਾੜ ਕੇ) ਦੂਰ ਕਰ ਸਕੀਦਾ ਹੈ ॥੩॥ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਬਿਦਾਰਨਾ = ਨਾਸ ਕੀਤੇ ਜਾ ਸਕਦੇ ਹਨ ॥੩॥
SikhNet (Spanish)Asociándome con los Santos me deshago de la lujuria, del enojo, de la avaricia, de la falsedad y la calumnia. (3)
ਨਾਮੁ ਜਪਤ ਮਨੁ ਨਿਰਮਲ ਹੋਵੈ; ਸੂਖੇ ਸੂਖਿ ਗੁਦਾਰਨਾ ॥੪॥
naam japat man niramal hovai; sookhe sookh gudaaranaa |4|
Sant Singh KhalsaChanting the Naam, the Name of the Lord, the mind becomes immaculate, and life is passed in absolute peace. ||4||
Manmohan SinghContemplating the Name, the mind becomes immaculate and one's life passes in utter peace.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਆਤਮਾਂ ਪਵਿੱਤਰ ਥੀ ਵੰਞਦੀ ਹੈ ਅਤੇ ਇਨਸਾਨ ਦਾ ਜੀਵਨ ਪੂਰਨ ਸੁਖ ਅਨੰਦ ਅੰਦਰ ਬੀਤਦਾ ਹੈ।
Fareedkot Teekaਤੇਰੇ ਨਾਮ ਕੇ ਜਪਨੇ ਸੇ ਮਨੁ ਨਿਰਮਲੁ ਹੋਤਾ ਹੈ ਪੁਨਾ ਸੁਖ ਹੀ ਸੁਖ ਸਾਥ ਸਮਾਂ ਗੁਜਾਰੀਤਾ ਹੈ॥੪॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ। (ਮਨੁੱਖ ਦੀ ਉਮਰ) ਨਿਰੋਲ ਆਤਮਕ ਆਨੰਦ ਵਿਚ ਹੀ ਬੀਤਦੀ ਹੈ ॥੪॥ਪਦ ਅਰਥ ਜਪਤ = ਜਪਦਿਆਂ। ਸੂਖੇ ਸੂਖਿ = ਸੁਖ ਵਿਚ ਹੀ ਸੁਖ ਵਿਚ ਹੀ। ਗੁਦਾਰਨਾ = ਗੁਜ਼ਾਰਨਾ, ਗੁਜ਼ਾਰੀ ਜਾ ਸਕਦੀ ਹੈ {'ਜ਼' ਦੇ ਥਾਂ 'ਦ' ਦੀ ਵਰਤੋਂ ਹੋਰ ਭੀ ਕਈ ਥਾਈਂ ਹੈ = ਕਾਜ਼ੀ, ਕਾਦੀ; ਕਾਗ਼ਜ਼, ਕਾਗ਼ਦ। ਅਰਬੀ ਵਿਚ ਭੀ ਇਹ ਵਰਤੋਂ ਮਿਲਦੀ ਹੈ = 'ਜ਼ੁਆਦ' ਨੂੰ 'ਦੁਆਦ' ਪੜ੍ਹਨਾ ॥੪॥
SikhNet (Spanish)Meditando en Tu Nombre mi mente se ha vuelto Inmaculada y mi vida la paso en Paz y en Tranquilidad.(4)
ਭਗਤ ਸਰਣਿ ਜੋ ਆਵੈ ਪ੍ਰਾਣੀ; ਤਿਸੁ ਈਹਾ ਊਹਾ. ਨ ਹਾਰਨਾ ॥੫॥
bhagat saran jo aavai praanee; tis eehaa aoohaa. na haaranaa |5|
Sant Singh KhalsaThat mortal who enters the Sanctuary of the devotees, does not lose out, here or hereafter. ||5||
Manmohan SinghThe mortal, who enters the sanctuary of the Lord's slave; He loses not here, nor hereafter.
Manmohan Singh (Punjabi)ਜੀਵ ਜੋ ਸਾਹਿਬ ਦੇ ਗੋਲੇ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਨਾਂ ਏਥੇ ਹਾਰਦਾ ਹੈ ਨਾਂ ਹੀ ਓਥੇ।
Fareedkot Teekaਜੋ ਪ੍ਰਾਣੀ ਭਗਤੋਂ ਕੀ ਸਰਣ ਮੇਂ ਆਵਤਾ ਹੈ ਤਿਸ ਕਾ ਲੋਕ ਮੇਂ ਔ ਪਰਲੋਕ ਮੇਂ ਹਾਰਨਾ ਨਹੀਂ ਹੋਤਾ ਹੈ॥੫॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੀ ਸਰਨ ਆਉਂਦਾ ਹੈ, ਉਹ ਮਨੁੱਖ ਇਸ ਲੋਕ ਵਿਚ ਤੇ ਪਰਲੋਕ ਵਿਚ ਭੀ (ਵਿਕਾਰਾਂ ਦੇ ਹੱਥੋਂ ਆਪਣੀ ਮਨੁੱਖਾ ਜੀਵਨ ਦੀ ਬਾਜ਼ੀ) ਹਾਰਦਾ ਨਹੀਂ ॥੫॥ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ ॥੫॥
SikhNet (Spanish)Aquél que entra en el Refugio de Tu Devoto, oh Dios, no se pierde ni aquí ni aquí después. (5)
ਸੂਖ ਦੂਖ ਇਸੁ ਮਨ ਕੀ ਬਿਰਥਾ; ਤੁਮ ਹੀ ਆਗੈ ਸਾਰਨਾ ॥੬॥
sookh dookh is man kee birathaa; tum hee aagai saaranaa |6|
Sant Singh KhalsaPleasure and pain, and the condition of this mind, I place before You, Lord. ||6||
Manmohan SinghMy weal, woe and the condition of this mind, I place before Thee o my Lord.
Manmohan Singh (Punjabi)ਆਪਣੀ ਖੁਸ਼ੀ ਗਮੀ ਅਤੇ ਇਸ ਚਿੱਤ ਦੀ ਅਵਸਥਾ ਮੈਂ ਤੇਰੇ ਮੂਹਰੇ ਰੱਖਦਾ ਹਾਂ, ਹੇ ਮੇਰੇ ਸਾਹਿਬ!
Fareedkot Teekaਸੁਖ ਔ ਦੁਖ ਤਥਾ ਜੋ ਇਸ ਮੇਰੇ ਮਨ ਕੀ ਬਿਰਥਾ ਹੈ, ਸੋ ਤੁਮਾਰੇ ਆਗੇ ਹੀ (ਸਾਰਨਾ) ਕਹਣਾ ਹੈ॥੬॥
Prof. Sahib Singhਇਸ ਮਨ ਦੀ ਸੁਖਾਂ ਦੀ ਮੰਗ ਅਤੇ ਦੁੱਖਾਂ ਵਲੋਂ ਪੁਕਾਰ ਤੇਰੇ ਅੱਗੇ ਹੀ ਕੀਤੀ ਜਾ ਸਕਦੀ ਹੈ ॥੬॥ਪਦ ਅਰਥ ਬਿਰਥਾ = {व्यथा}, ਦੁੱਖ, ਫ਼ਰਿਆਦ। ਸਾਰਨਾ = ਗੁਜ਼ਾਰੀ ਜਾ ਸਕਦੀ ਹੈ ॥੬॥
SikhNet (Spanish)Cualquier condición de mi mente placentera o penosa, la pongo ante Ti.(6)
ਤੂ ਦਾਤਾ ਸਭਨਾ ਜੀਆ ਕਾ; ਆਪਨ ਕੀਆ ਪਾਲਨਾ ॥੭॥
too daataa sabhanaa jeea kaa; aapan keea paalanaa |7|
Sant Singh KhalsaYou are the Giver of all beings; You cherish what You have made. ||7||
Manmohan SinghThou art the Beneficent Lord of all the beings and cherishes what Thou has created.
Manmohan Singh (Punjabi)ਤੂੰ ਸਾਰਿਆਂ ਜੀਵਾਂ ਦਾ ਦਾਤਾਰ ਸੁਆਮੀ ਹੈਂ ਅਤੇ ਉਹਨਾਂ ਦੀ ਪਰਵਰਸ਼ ਹੈਂ ਜੋ ਤੈਂ ਰਚੇ ਹਨ।
Fareedkot Teekaਤੂੰ ਸਭਨਾਂ ਜੀਆਂ ਕਾ ਦਾਤਾ ਹੈ ਪੁਨਾ ਅਪਨਾ ਕੀਆ ਜੋ ਸੰਸਾਰੁ ਹੈ ਤਿਸ ਕੋ ਤੂੰ ਆਪ ਹੀ ਪਾਲਨਾ ਕਰਤਾ ਹੈਂ॥੭॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਹੀ ਦਾਤਾਂ ਦੇਣ ਵਾਲਾ ਹੈਂ, ਆਪਣੇ ਪੈਦਾ ਕੀਤੇ ਜੀਵਾਂ ਨੂੰ ਤੂੰ ਆਪ ਹੀ ਪਾਲਣ ਵਾਲਾ ਹੈਂ ॥੭॥ਪਦ ਅਰਥ ਕੀਆ = ਕੀਤਾ ਹੋਇਆ, ਪੈਦਾ ਕੀਤਾ ਹੋਇਆ ਜਗਤ ॥੭॥
SikhNet (Spanish)Eres nuestro Dios Benévolo y mantienes Tu Creación.(7)
ਅਨਿਕ ਬਾਰ ਕੋਟਿ ਜਨ ਊਪਰਿ; ਨਾਨਕੁ ਵੰਞੈ ਵਾਰਨਾ ॥੮॥੫॥
anik baar kott jan aoopar; naanak vanyai vaaranaa |8|5|
Sant Singh KhalsaSo many millions of times, Nanak is a sacrifice to Your humble servants. ||8||5||
Manmohan SinghMany myriad times, Nanak is a sacrifice unto Thine slaves, O Lord.
Manmohan Singh (Punjabi)ਅਨੇਕਾਂ ਕਰੋੜਾਂ ਵਾਰੀ, ਨਾਨਕ ਤੇਰੇ ਗੋਲਿਆਂ ਉਤੋਂ ਕੁਰਬਾਨ ਵੰਞਦਾ ਹੈ, ਹੇ ਸੁਆਮੀ!
Fareedkot Teekaਅਨੇਕ ਕ੍ਰੋੜੋਂ ਵਾਰੀ ਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਸੰਤੋਂ ਕੇ ਊਪਰ ਮੇਂ ਵਾਰਨਾ (ਵੰਞੈ) ਜਾਤਾ ਹੂੰ॥੮॥੫॥☬ਗੁਰੂ ਔ ਪਰਮੇਸ੍ਵਰ ਕੀ ਮਿਲੀ ਹੂਈ ਉਸਤਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਭਗਤਾਂ (ਦੇ ਚਰਨਾਂ) ਤੋਂ ਅਨੇਕਾਂ ਵਾਰੀ ਕ੍ਰੋੜਾਂ ਵਾਰੀ ਸਦਕੇ ਜਾਂਦਾ ਹੈ ॥੮॥੫॥ਪਦ ਅਰਥ ਅਨਿਕ ਬਾਰ ਕੋਟਿ = ਅਨੇਕਾਂ ਵਾਰੀ, ਕ੍ਰੋੜਾਂ ਵਾਰੀ। ਵੰਞੈ ਵਾਰਨਾ = ਸਦਕੇ ਜਾਂਦਾ ਹੈ। ਨਾਨਕੁ = {ਕਰਤਾ ਕਾਰਕ, ਇਕ-ਵਚਨ}। ਨਾਨਕੁ ਵੰਞੈ = ਨਾਨਕ ਜਾਂਦਾ ਹੈ ॥੮॥੫॥
SikhNet (Spanish)Dice Nanak, un millón de veces ofrezco mi vida en servicio a Tus Santos, oh Señor. (8-5)