ਰਾਮਕਲੀ ਮਹਲਾ ੫ ਅਸਟਪਦੀ ॥
raamakalee mahalaa 5 asattapadee | Ang 915
Sant Singh KhalsaRaamkalee, Fifth Mehl, Ashtapadee:
Manmohan SinghRamkali 5th Guru. Ashatpadi.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Aryan, Quinto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 915
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਦਰਸਨੁ ਭੇਟਤ. ਪਾਪ ਸਭਿ ਨਾਸਹਿ; ਹਰਿ ਸਿਉ ਦੇਇ ਮਿਲਾਈ ॥੧॥
darasan bhettat. paap sabh naaseh; har siau dee milaaee |1| Ang 915
Sant Singh KhalsaReceiving the Blessed Vision of His Darshan, all sins are erased, and He unites me with the Lord. ||1||
Manmohan SinghHaving the vision of my Guru, all the sins are eradicated and he unites me with my Lord.
Manmohan Singh (Punjabi)ਗੁਰਾਂ ਦਾ ਦੀਦਾਰ ਪਾਉਣ ਦੁਆਰਾ ਮੇਰੇ ਸਾਰੇ ਪਾਪ ਮਿੱਟ ਗਏ ਹਨ ਅਤੇ ਉਹ ਮੈਨੂੰ ਮੇਰੇ ਸੁਆਮੀ ਨਾਲ ਮਿਲਾ ਦਿੰਦੇ ਹਨ।
Fareedkot Teekaਕੈਸੇ ਹੈਂ ਗੁਰੂ ਜਿਨ ਕੇ ਦਰਸਨ ਕਰਨੇ ਸੇ ਪਾਪ ਸਭ ਦੂਰ ਹੋ ਜਾਤੇ ਹੈਂ, ਪੁਨਃ ਹਰੀ ਸਾਥ ਮਿਲਾਇ ਦੇਤੇ ਹੈਂ॥੧॥
Prof. Sahib Singhਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਗੁਰੂ ਮਨੁੱਖ ਨੂੰ) ਪਰਮਾਤਮਾ ਨਾਲ ਜੋੜ ਦੇਂਦਾ ਹੈ ॥੧॥ਪਦ ਅਰਥ ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਸਭਿ = ਸਾਰੇ {ਬਹੁ-ਵਚਨ}। ਨਾਸਹਿ = {ਬਹੁ-ਵਚਨ} ਨਾਸ ਹੋ ਜਾਂਦੇ ਹਨ। ਸਿਉ = ਨਾਲ। ਦੇਇ = ਦੇਂਦਾ ਹੈ। ਦੇਇ ਮਿਲਾਈ = ਮਿਲਾਇ ਦੇਇ, ਜੋੜ ਦੇਂਦਾ ਹੈ ॥੧॥
SikhNet (Spanish)Viendo al Guru Él me une con mi Dios y al hacerlo, todos mis errores se desvanecen. (1)
ਮੇਰਾ ਗੁਰੁ ਪਰਮੇਸਰੁ ਸੁਖਦਾਈ ॥
meraa gur paramesar sukhadaaee | Ang 915
Sant Singh KhalsaMy Guru is the Transcendent Lord, the Giver of peace.
Manmohan SinghMy Guru-God is the giver of Peace.
Manmohan Singh (Punjabi)ਮੇਰਾ ਗੁਰੂ-ਪਾਰਬ੍ਰਹਮ ਅਨੰਦ-ਬਖਸ਼ਣਹਾਰ ਹੈ।
Fareedkot Teekaਗੁਰੂ ਔ ਪਰਮੇਸ੍ਵਰ ਮੇਰਾ ਸੁਖਦਾਈ ਹੈ॥
Prof. Sahib Singhਮੇਰਾ ਗੁਰੂ ਪਰਮੇਸ਼ਰ (ਦਾ ਰੂਪ) ਹੈ, ਸਾਰੇ ਸੁਖ ਦੇਣ ਵਾਲਾ ਹੈ।ਪਦ ਅਰਥ ਸੁਖਦਾਈ = ਸੁਖਾਂ ਦਾ ਦਾਤਾ।
SikhNet (Spanish)Mi Dios Guru es el Dador de Éxtasis;
ਪਾਰਬ੍ਰਹਮ ਕਾ ਨਾਮੁ ਦ੍ਰਿੜਾਏ; ਅੰਤੇ ਹੋਇ ਸਖਾਈ ॥੧॥ ਰਹਾਉ ॥
paarabraham kaa naam drirraae; ante hoe sakhaaee |1| rahaau | Ang 915
Sant Singh KhalsaHe implants the Naam, the Name of the Supreme Lord God within us; in the end, He is our help and support. ||1||Pause||
Manmohan SinghHe implants the Supreme Lord's Name in me and shall be my helper in the end. Pause.
Manmohan Singh (Punjabi)ਉਹ ਮੇਰੇ ਅੰਦਰ ਸ਼੍ਰੋਮਣੀ ਸਾਹਿਬ ਦਾ ਨਾਮ ਪੱਕਾ ਕਰਦਾ ਹੈ ਅਤੇ ਅਖੀਰ ਨੂੰ ਮੇਰਾ ਸਹਾਇਕ ਹੁੰਦਾ ਹੈ। ਠਹਿਰਾਓ।
Fareedkot Teekaਕਿਉਂਕਿ ਗੁਰੂ ਹੀ ਪਰਮੇਸ੍ਵਰ ਕਾ ਨਾਮ ਦ੍ਰਿੜ ਕਰਾਵਤੇ ਹੈਂ। ਕੈਸਾ ਨਾਮ ਹੈ? ਜੋ ਅੰਤ ਕੋ ਸਹਾਈ ਹੋਤਾ ਹੈ॥੧॥ ਰਹਾਉ ॥
Prof. Sahib Singhਗੁਰੂ ਪਰਮਾਤਮਾ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ) ਅਖ਼ੀਰ ਵੇਲੇ ਭੀ (ਮਨੁੱਖ ਦਾ) ਮਿੱਤਰ ਬਣਦਾ ਹੈ ॥੧॥ ਰਹਾਉ ॥ਪਦ ਅਰਥ ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਅੰਤੇ = ਅਖ਼ੀਰ ਵੇਲੇ ਭੀ। ਸਖਾਈ = ਸਾਥੀ, ਮਿੱਤਰ ॥੧॥ ਰਹਾਉ ॥
SikhNet (Spanish)Él instala en mí el Nombre del Señor, que es y será siempre mi Santuario.(1-Pausa)
ਸਗਲ ਦੂਖ ਕਾ ਡੇਰਾ ਭੰਨਾ; ਸੰਤ ਧੂਰਿ ਮੁਖਿ ਲਾਈ ॥੨॥
sagal dookh kaa dderaa bhanaa; sant dhoor mukh laaee |2| Ang 915
Sant Singh KhalsaThe source of all pain within is destroyed; I apply the dust of the feet of the Saints to my forehead. ||2||
Manmohan SinghApplying the dust of the saints' feet to my face, the seat of all the paints within me is destroyed.
Manmohan Singh (Punjabi)ਸਾਧੂ ਦੇ ਪੈਰਾਂ ਦੀ ਧੂੜ ਆਪਣੇ ਮੁਖ ਨੂੰ ਲਾ ਕੇ ਮੇਰੇ ਅੰਦਰ ਦੇ ਸਾਰੇ ਦੁਖੜਿਆਂ ਦਾ ਅੱਡਾ ਪੁੱਟਿਆ ਗਿਆ ਹੈ।
Fareedkot Teekaਜਬ ਸੰਤੋਂ ਕੀ ਧੂਰ ਮੁਖ ਕੋ ਲਾਈ ਤਬ ਸੰਪੂਰਨ ਦੁਖੋਂ ਕਾ ਡੇਰਾ ਜੋ ਅਗ੍ਯਾਨ ਹੈ, ਸੋ (ਭੰਨਾ) ਦੂਰ ਹੂਆ॥੨॥
Prof. Sahib Singh(ਜਿਹੜਾ ਮਨੁੱਖ) ਗੁਰੂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉਤੇ ਲਾਂਦਾ ਹੈ (ਉਸ ਦੇ ਅੰਦਰੋਂ) ਸਾਰੇ ਦੁੱਖਾਂ ਦਾ ਅੱਡਾ ਹੀ ਮੁੱਕ ਜਾਂਦਾ ਹੈ ॥੨॥ਪਦ ਅਰਥ ਸਗਲ = ਸਾਰੇ। ਭੰਨਾ = ਢਹਿ ਗਿਆ। ਸੰਤ ਧੂਰਿ = ਗੁਰੂ ਦੇ ਚਰਨਾਂ ਦੀ ਧੂੜਿ। ਮੁਖਿ = ਮੂੰਹ ਉਤੇ ॥੨॥
SikhNet (Spanish)Toda mi pena interior es destruida cuando unto mi frente con el Polvo de los Pies de los Santos. (2)
ਪਤਿਤ. ਪੁਨੀਤ ਕੀਏ ਖਿਨ ਭੀਤਰਿ; ਅਗਿਆਨੁ ਅੰਧੇਰੁ ਵੰਞਾਈ ॥੩॥
patit. puneet kee khin bheetar; agiaan andher vanyaaee |3| Ang 915
Sant Singh KhalsaIn an instant, He purifies the sinners, and dispels the darkness of ignorance. ||3||
Manmohan SinghIn an instant, the Guru purifies the sinners and dispels the darkness of ignorance.
Manmohan Singh (Punjabi)ਇਕ ਮੁਹਤ ਵਿੱਚ ਗੁਰੂ ਜੀ ਪਾਪੀਆਂ ਨੂੰ ਪਵਿੱਤਰ ਕਰ ਦਿੰਦੇ ਹਨ ਅਤੇ ਅਵਿਦਿਆ ਦੇ ਅੰਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ।
Fareedkot Teekaਖਿਨ ਮੇਂ ਅਗ੍ਯਾਨ ਅੰਧੇਰੇ ਕੋ ਦੂਰ ਕਰ ਕੇ ਪਾਪੀਓਂ ਸੇ ਪਵਿਤ੍ਰ ਕੀਏ ਹੈਂ॥੩॥
Prof. Sahib Singh(ਗੁਰੂ ਨੇ) ਅਨੇਕਾਂ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦਿੱਤਾ, (ਗੁਰੂ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ ॥੩॥ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਪੁਨੀਤ = ਪਵਿੱਤਰ। ਖਿਨ ਭੀਤਰਿ = ਖਿਨ ਵਿਚ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰੁ = ਹਨੇਰਾ। ਵੰਞਾਈ = ਦੂਰ ਕਰਦਾ ਹੈ ॥੩॥
SikhNet (Spanish)Sí, el Guru purifica a los transgresores instantáneamente, disipándoles la oscuridad de su ignorancia. (3)
ਕਰਣ ਕਾਰਣ ਸਮਰਥੁ ਸੁਆਮੀ; ਨਾਨਕ ਤਿਸੁ ਸਰਣਾਈ ॥੪॥
karan kaaran samarath suaamee; naanak tis saranaaee |4| Ang 915
Sant Singh KhalsaThe Lord is all-powerful, the Cause of causes. Nanak seeks His Sanctuary. ||4||
Manmohan SinghThe Lord is Omnipotent to do all the Lord's Nanak has sought His protection.
Manmohan Singh (Punjabi)ਪ੍ਰਭੂ ਦੇ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਮਾਨ ਹੈ। ਨਾਨਕ ਨੇ ਉਸ ਦੀ ਪਨਾਹ ਲਈ ਹੈ।
Fareedkot Teekaਸਭ ਕਾਰਣੋਂ ਕੇ ਕਰਣੇ ਕੋ ਸਾਮਰਥ ਸੁਆਮੀ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਸੇ ਹਮ ਤਿਸ ਕੀ ਸਰਣ ਹੈਂ॥੪॥
Prof. Sahib Singhਹੇ ਨਾਨਕ! ਮਾਲਕ-ਪ੍ਰਭੂ ਸਾਰੇ ਜਗਤ ਦਾ ਮੂਲ ਹੈ ਤੇ ਸਭ ਤਾਕਤਾਂ ਦਾ ਮਾਲਕ ਹੈ (ਗੁਰੂ ਦੀ ਰਾਹੀਂ ਹੀ) ਉਸ ਦੀ ਸਰਨ ਪਿਆ ਜਾ ਸਕਦਾ ਹੈ ॥੪॥ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਦਾ ਮਾਲਕ ॥੪॥
SikhNet (Spanish)Él, nuestro Maestro, la Causa, es Todopoderoso; Nanak busca Su Santuario. (4)
ਬੰਧਨ ਤੋੜਿ ਚਰਨ ਕਮਲ ਦ੍ਰਿੜਾਏ; ਏਕ ਸਬਦਿ ਲਿਵ ਲਾਈ ॥੫॥
bandhan torr charan kamal drirraae; ek sabad liv laaee |5| Ang 915
Sant Singh KhalsaShattering the bonds, the Guru implants the Lord's lotus feet within, and lovingly attunes us to the One Word of the Shabad. ||5||
Manmohan SinghShattering the shackles, the Guru enshrines the Lord's lotus-feet in the mortal's mind and attunes him to the one Name.
Manmohan Singh (Punjabi)ਬੇੜੀਆਂ ਕੱਟ ਕੇ, ਗੁਰੂ ਜੀ ਪ੍ਰਾਣੀ ਦੇ ਹਿਰਦੇ ਅੰਦਰ ਪ੍ਰਭੂ ਦੇ ਕੰਵਲ ਚਰਨ ਟਿਕਾ ਦਿੰਦੇ ਹਨ ਅਤੇ ਇਕ ਨਾਮ ਨਾਲ ਉਸ ਦੀ ਪ੍ਰੀਤ ਪਾ ਦਿੰਦੇ ਹਨ।
Fareedkot Teekaਚਰਨ ਕਮਲ ਰਿਦੇ ਮੇਂ ਦ੍ਰਿੜ ਕਰਾਏ ਹੈਂ ਔਰ ਬੰਧਨੋਂ ਕੋ ਤੋੜ ਕਰ ਏਕ ਬ੍ਰਹਮ ਮੇਂ ਬ੍ਰਿਤੀ ਲਾਈ ਹੈ॥੫॥
Prof. Sahib Singh(ਗੁਰੂ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਕੇ (ਉਸ ਦੇ ਅੰਦਰ) ਪ੍ਰਭੂ ਦੇ ਸੋਹਣੇ ਚਰਨ ਪੱਕੇ ਟਿਕਾ ਦੇਂਦਾ ਹੈ, (ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਗੁਰ-ਸ਼ਬਦ ਦੀ ਰਾਹੀਂ ਇਕ ਪ੍ਰਭੂ ਵਿਚ ਹੀ ਸੁਰਤ ਜੋੜੀ ਰੱਖਦਾ ਹੈ ॥੫॥ਪਦ ਅਰਥ ਤੋੜਿ = ਤੋੜ ਕੇ। ਚਰਨ ਕਮਲ = ਪਰਮਾਤਮਾ ਦੇ ਸੋਹਣੇ ਚਰਨ। ਦ੍ਰਿੜਾਏ = (ਹਿਰਦੇ ਵਿਚ) ਪੱਕੇ ਟਿਕਾ ਦੇਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਲਿਵ = ਲਗਨ ॥੫॥
SikhNet (Spanish)Él corta nuestras amarras y nos lleva hasta los Pies de Loto de Dios, entonándonos sólo en la Palabra.(5)
ਅੰਧ ਕੂਪ ਬਿਖਿਆ ਤੇ ਕਾਢਿਓ; ਸਾਚ ਸਬਦਿ ਬਣਿ ਆਈ ॥੬॥
andh koop bikhiaa te kaadtio; saach sabad ban aaee |6| Ang 915
Sant Singh KhalsaHe has lifted me up, and pulled me out of the deep, dark pit of sin; I am attuned to the True Shabad. ||6||
Manmohan SinghThe Guru has pulled me out of the blind well of sins and I am now attached with the True Lord.
Manmohan Singh (Punjabi)ਗੁਰਾਂ ਨੇ ਮੈਨੂੰ ਪਾਪਾਂ ਦੇ ਅੰਨ੍ਹੇ ਖੂਹ ਵਿੱਚੋਂ ਬਾਹਰ ਕੱਢ ਲਿਆ ਹੈ ਅਤੇ ਹੁਣ ਮੈਂ ਸੱਚੇ ਸੁਆਮੀ ਨਾਲ ਜੁੜ ਗਿਆਹਾਂ।
Fareedkot Teekaਬਿਸੇ ਜੋ ਅੰਧਾ ਕੂਆ ਥਾ ਤਿਨ ਸੇ ਮੇਰੇ ਕੋ ਕਢਿਆ ਹੈ। ਗੁਰ ਉਪਦੇਸ਼ ਕਰ ਅਬ ਸਚੇ ਸਾਥ ਮੇਰੀ ਬਣ ਆਈ ਹੈ॥੬॥
Prof. Sahib Singh(ਗੁਰੂ ਜਿਸ ਮਨੁੱਖ ਨੂੰ) ਮਾਇਆ (ਦੇ ਮੋਹ) ਦੇ ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਉਸ ਦੀ ਪ੍ਰੀਤ ਬਣ ਜਾਂਦੀ ਹੈ ॥੬॥ਪਦ ਅਰਥ ਕੂਪ = ਖੂਹ। ਬਿਖਿਆ = ਮਾਇਆ। ਤੇ = ਤੋਂ, ਵਿਚੋਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਬਣਿ ਆਈ = ਮਨ ਗਿੱਝ ਜਾਂਦਾ ਹੈ ॥੬॥
SikhNet (Spanish)Él nos saca del pozo profundo de Maya y así nos podemos apegar a la Palabra Verdadera. (6)
ਜਨਮ ਮਰਣ ਕਾ ਸਹਸਾ ਚੂਕਾ; ਬਾਹੁੜਿ ਕਤਹੁ. ਨ ਧਾਈ ॥੭॥
janam maran kaa sahasaa chookaa; baahurr katahu. na dhaaee |7| Ang 915
Sant Singh KhalsaThe fear of birth and death is taken away; I shall never wander again. ||7||
Manmohan SinghThe fear of birth and death is now over and I shall no more wander anywhere.
Manmohan Singh (Punjabi)ਜੰਮਣ ਤੇ ਮਰਨ ਦਾ ਡਰ ਹੁਣ ਮੁੱਕ ਗਿਆ ਹੈ ਅਤੇ ਮੈਂ ਮੁੜ ਕੇ ਕਿਧਰੇ ਭਟਕਾਂਗਾ ਨਹੀਂ।
Fareedkot Teekaਇਸ ਸੇ ਮੇਰਾ ਜਨਮ ਔ ਮਰਨ ਕਾ ਸੰਸਾ ਚੂਕ ਗਿਆ ਹੈ, ਪੁਨਃ ਕਿਤੇ ਨਹੀਂ ਪਾਵੋਂਗਾ॥੭॥
Prof. Sahib Singh(ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦਾ) ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ, ਉਹ ਫਿਰ ਹੋਰ ਕਿਤੇ (ਕਿਸੇ ਜੂਨ ਵਿਚ) ਨਹੀਂ ਭਟਕਦਾ ਫਿਰਦਾ ॥੭॥ਪਦ ਅਰਥ ਸਹਸਾ = ਸਹਿਮ। ਚੂਕਾ = ਮੁੱਕ ਜਾਂਦਾ ਹੈ। ਬਾਹੁੜਿ = ਮੁੜ, ਫਿਰ। ਕਤਹੁ = ਕਿਸੇ ਹੋਰ ਪਾਸੇ। ਧਾਈ = ਦੌੜਦਾ, ਭਟਕਦਾ ॥੭॥
SikhNet (Spanish)El miedo de nacimientos y muertes se ha acabado; ya no vagamos más. (7)
ਨਾਮ ਰਸਾਇਣਿ ਇਹੁ ਮਨੁ ਰਾਤਾ; ਅੰਮ੍ਰਿਤੁ ਪੀ ਤ੍ਰਿਪਤਾਈ ॥੮॥
naam rasaaein ihu man raataa; amrit pee tripataaee |8| Ang 915
Sant Singh KhalsaThis mind is imbued with the sublime elixir of the Naam; drinking in the Ambrosial Nectar, it is satisfied. ||8||
Manmohan SinghThis soul of mine is imputed with the cure all of the Name and is satiated drinking the Name Nectar.
Manmohan Singh (Punjabi)ਮੇਰੀ ਇਹ ਆਤਮਾਂ ਨਾਮ ਦੀ ਦਵਾਈ ਨਾਲ ਰੰਗੀਜ ਗਈ ਹੈ ਅਤੇ ਨਾਮ ਦੇ ਸੁਧਾ ਰਸ ਨੂੰ ਪਾਨ ਕਰਕੇ ਰੱਜ ਗਈ ਹੈ।
Fareedkot Teekaਨਾਮ ਜੋ ਰਸੋਂ ਕਾ ਘਰੁ ਹੈ ਤਿਸ ਮੇਂ ਮੇਰਾ ਇਹ ਮਨ ਰਤਾ ਹੈ, ਤਿਸੀ ਅੰਮ੍ਰਿਤ ਕੋ ਪਾਨ ਕਰ ਕੇ ਤ੍ਰਿਪਤੀ ਆਈ ਹੈ॥੮॥
Prof. Sahib Singh(ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦਾ) ਇਹ ਮਨ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੮॥ਪਦ ਅਰਥ ਰਸਾਇਣਿ = ਰਸਾਇਣ ਵਿਚ {ਰਸ-ਅਯਨ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ} ਸਭ ਤੋਂ ਸ੍ਰੇਸ਼ਟ ਰਸ ਵਿਚ। ਰਾਤਾ = ਰੰਗਿਆ ਜਾਂਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀ = ਪੀ ਕੇ। ਤ੍ਰਿਪਤਾਈ = ਰੱਜ ਜਾਂਦਾ ਹੈ ॥੮॥
SikhNet (Spanish)Mi mente está imbuida en la Panacea del Nombre; estoy fascinado chupando del Néctar de Dios.(8)
ਸੰਤਸੰਗਿ ਮਿਲਿ ਕੀਰਤਨੁ ਗਾਇਆ; ਨਿਹਚਲ ਵਸਿਆ ਜਾਈ ॥੯॥
santasang mil keeratan gaaeaa; nihachal vasiaa jaaee |9| Ang 915
Sant Singh KhalsaJoining the Society of the Saints, I sing the Kirtan of the Lord's Praises; I dwell in the eternal, unchanging place. ||9||
Manmohan SinghAssociating with the society of saints, I hymn the Lord's; praise and abide in the permanent place.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਅਤੇ ਮੁਸਤਕਿਲ (ਸਥਿਰ) ਥਾਂ ਤੇ ਵੱਸਦਾ ਹਾਂ।
Fareedkot Teekaਜਬ ਸੰਤ ਕੇ ਸੰਗ ਮੇਂ ਮਿਲਕੈ ਭਗਵੰਤ ਕੇ ਜਸ ਕੋ ਗਾਇਆ ਹੈ ਤਬ ਨਿਸਚਲ ਜਾਗਾ ਅਰਥਾਤ ਨਿਜਸਰੂਪ ਮੇਂ ਬਸਿਆ ਹੂੰ॥੮॥
Prof. Sahib Singhਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਉਹ ਕਦੇ ਨਾਹ ਡੋਲਣ ਵਾਲੇ ਆਤਮਕ ਟਿਕਾਣੇ ਵਿਚ ਟਿਕ ਜਾਂਦਾ ਹੈ ॥੯॥ਪਦ ਅਰਥ ਸੰਤ ਸੰਗਿ = ਗੁਰੂ-ਸੰਤ ਦੀ ਸੰਗਤ ਵਿਚ। ਮਿਲਿ = ਮਿਲ ਕੇ। ਨਿਹਚਲ ਜਾਈ = ਅਟੱਲ ਰਹਿਣ ਵਾਲੀ ਥਾਂ ਵਿਚ ॥੯॥
SikhNet (Spanish)Asociándome con los Santos canto la Alabanza del Señor y habito en mi Eterno Hogar. (9)
ਪੂਰੈ ਗੁਰਿ. ਪੂਰੀ ਮਤਿ ਦੀਨੀ; ਹਰਿ ਬਿਨੁ ਆਨ. ਨ ਭਾਈ ॥੧੦॥
poorai gur. pooree mat deenee; har bin aan. na bhaaee |10| Ang 915
Sant Singh KhalsaThe Perfect Guru has given me the perfect teachings; there is nothing except the Lord, O Siblings of Destiny. ||10||
Manmohan SinghThe Perfect Guru has given me perfect counsel, that without God, there is not another, O brother.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਪੂਰਨ ਸਿਖਮਤ ਦਿੱਤੀ ਹੈ ਕਿ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ? ਹੇ ਵੀਰ!
Fareedkot Teekaਮੇਰੇ ਕੋ ਪੂਰੇ ਗੁਰੋਂ ਨੇ ਏਹ ਪੂਰੀ ਸਿਖ੍ਯਾ ਦੀਨੀ ਹੈ ਕੇ ਹੇ ਭਾਈ! ਹਰੀ ਤੋਂ ਬਿਨਾ ਦੂਜਾ ਹੋਰੁ ਕੋਈ ਨਹੀਂ ਹੈ॥੧੦॥
Prof. Sahib Singh(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਆਤਮਕ ਜੀਵਨ ਬਾਰੇ) ਪੂਰੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ (ਦੁਨੀਆਵੀ ਚੀਜ਼) ਪਿਆਰੀ ਨਹੀਂ ਲੱਗਦੀ ॥੧੦॥ਪਦ ਅਰਥ ਗੁਰਿ = ਗੁਰੂ ਨੇ। ਆਨ = {अन्य} ਕੋਈ ਹੋਰ। ਭਾਈ = ਭਾਉਂਦਾ, ਚੰਗਾ ਲੱਗਦਾ ॥੧੦॥
SikhNet (Spanish)El Guru Perfecto me ha instruido muy bien: como Dios no hay nadie más. (10)
ਨਾਮੁ ਨਿਧਾਨੁ ਪਾਇਆ ਵਡਭਾਗੀ; ਨਾਨਕ. ਨਰਕਿ, ਨ ਜਾਈ ॥੧੧॥
naam nidhaan paaeaa vaddabhaagee; naanak. narak, na jaaee |11| Ang 915
Sant Singh KhalsaI have obtained the treasure of the Naam, by great good fortune; O Nanak, I shall not fall into hell. ||11||
Manmohan SinghBy the supreme good fortune I have received the Name treasure and so shall not fall into hell, O Nanak.
Manmohan Singh (Punjabi)ਪਰਮ ਸ੍ਰੇਸ਼ਟ ਭਾਗਾਂ ਦੁਆਰਾ ਮੈਨੂੰ ਨਾਮ ਦਾ ਖਜਾਨਾਂ ਪ੍ਰਾਪਤ ਹੋਇਆ ਹੈ ਅਤੇ ਇਸ ਲਈ ਮੈਂ ਦੋਜ਼ਕ ਵਿੱਚ ਨਹੀਂ ਪਵਾਂਗਾ, ਹੇ ਨਾਨਕ!
Fareedkot Teekaਜਿਨੋਂ ਨੇ ਬਡੇ ਭਾਗੋਂ ਕਰਿ ਨਾਮੁ ਖਜਾਨਾ ਪਾਇਆ ਹੈ॥ ਸ੍ਰੀ ਗੁਰੂ ਜੀ ਕਹਿਤੇ ਹੈਂ ਵਹੁ ਨਰਕ ਮੇਂ ਨਹੀਂ ਜਾਤੇ॥੧੧॥
Prof. Sahib Singhਹੇ ਨਾਨਕ! ਜਿਸ ਭਾਗਾਂ ਵਾਲੇ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਖ਼ਜ਼ਾਨਾ ਲੱਭ ਲਿਆ, ਉਹ (ਦੁਨੀਆ ਦੇ ਦੁੱਖਾਂ ਦੇ) ਨਰਕ ਵਿਚ ਨਹੀਂ ਪੈਂਦਾ ॥੧੧॥ਪਦ ਅਰਥ ਨਿਧਾਨੁ = ਖ਼ਜ਼ਾਨਾ। ਵਡਭਾਗੀ = ਵੱਡੇ ਭਾਗਾਂ ਨਾਲ। ਨਰਕਿ = ਨਰਕ ਵਿਚ। ਨ ਜਾਈ = ਨਹੀਂ ਜਾਂਦਾ ॥੧੧॥
SikhNet (Spanish)Cuando por una buena fortuna uno es bendecido con el Tesoro del Nombre, ya no cae en la terrible oscuridad de las pasiones. (11)
ਘਾਲ ਸਿਆਣਪ ਉਕਤਿ ਨ ਮੇਰੀ; ਪੂਰੈ ਗੁਰੂ ਕਮਾਈ ॥੧੨॥
ghaal siaanap ukat na meree; poorai guroo kamaaee |12| Ang 915
Sant Singh KhalsaClever tricks have not worked for me; I shall act according to the Instructions of the Perfect Guru. ||12||
Manmohan SinghI possess not service, wisdom and skill, but act on the Perfect Guru's instruction.
Manmohan Singh (Punjabi)ਮੇਰੇ ਪੱਲੇ ਟਹਿਲ ਸੇਵਾ, ਸਿਆਣਪ ਅਤੇ ਹੁਨਰ ਨਹੀਂ, ਪਰ ਮੈਂ ਪੂਰਨ ਗੁਰਾਂ ਦੇ ਉਪਦੇਸ਼ ਉਤੇ ਅਮਲ ਕਰਦਾ ਹਾਂ।
Fareedkot Teeka(ਉਕਤਿ) ਕਥਨੀ ਸਿਆਣਪ ਔਰੁ ਬਾਣੀ ਕੀ ਸਰੀਰ ਦੀ ਸੇਵਾ ਔਰ ਬੁਧੀ ਭੀ ਮੇਰੀ ਕੁਛ ਨਹੀਂ ਹੈ। ਮੇਰੇ ਪਾਸ ਤੌ ਪੂਰੇ ਗੁਰੋਂ ਕੇ ਉਪਦੇਸ ਕੀ ਕਮਾਈ ਹੈ॥੧੨॥
Prof. Sahib Singhਤਪ ਆਦਿਕਾਂ ਦੀ ਕਿਸੇ ਮਿਹਨਤ, ਵਿੱਦਿਆ ਆਦਿਕ ਦੀ ਕਿਸੇ ਚਤੁਰਾਈ, ਕਿਸੇ ਸ਼ਾਸਤ੍ਰਾਰਥ ਦੀ ਮੈਨੂੰ ਟੇਕ-ਓਟ ਨਹੀਂ ਹੈ। ਇਹ ਤਾਂ ਪੂਰੇ ਗੁਰੂ ਦੀ ਬਖ਼ਸ਼ਸ਼ ਹੈ (ਕਿ ਉਸ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਬਖ਼ਸ਼ੀ ਹੈ) ॥੧੨॥ਪਦ ਅਰਥ ਘਾਲ = ਤਪ ਆਦਿਕਾਂ ਦੀ ਮਿਹਨਤ। ਉਕਤਿ = ਦਲੀਲ, ਯੁਕਤੀ, ਸ਼ਾਸਤ੍ਰਾਰਥ। ਪੂਰੈ ਗੁਰੂ = ਪੂਰੇ ਗੁਰੂ ਦੀ। ਕਮਾਈ = ਬਖ਼ਸ਼ਸ਼, ਖ਼ਜ਼ਾਨਾ ॥੧੨॥
SikhNet (Spanish)Las astucias no han funcionado para mí, mejor actúo de acuerdo a la Voluntad del Perfecto Guru.(12)
ਜਪ ਤਪ ਸੰਜਮ ਸੁਚਿ ਹੈ ਸੋਈ; ਆਪੇ ਕਰੇ ਕਰਾਈ ॥੧੩॥
jap tap sanjam such hai soee; aape kare karaaee |13| Ang 915
Sant Singh KhalsaHe is chanting, intense meditation, austere self-discipline and purification. He Himself acts, and causes us to act. ||13||
Manmohan SinghTo lean on that Lord is my meditation, penance, self-control and purity. he Himself does and causes everything to be done. Without His, there is not any other.
Manmohan Singh (Punjabi)ਉਸ ਸੁਆਮੀ ਦਾ ਸਹਾਰਾ ਲੈਣਾ ਹੀ ਮੇਰੀ ਬੰਦਗੀ, ਤਪੱਸਿਆ, ਸਵੈ-ਜ਼ਬਤ ਅਤੇ ਪਵਿੱਤਰਤਾ ਹੈ। ਉਹ ਆਪ ਹੀ ਸਾਰਾ ਕੁਝ ਕਰਦਾ ਅਤੇ ਕਰਾਉਂਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਜਪ ਤਪ ਸੰਜਮ ਪੁਨਃ ਪਵਿਤ੍ਰਤਾ ਭੀ ਸੋਈ ਹੈ, ਜੋ ਐਸੇ ਜਾਨਨਾ ਹੈ ਕਿ ਵਹੁ ਆਪ ਹੀ ਕਰਤਾ ਹੈ, ਪੁਨਃ ਜੀਵੋਂ ਸੇ ਆਪ ਹੀ ਕਰਮ ਕਮਾਵਤਾ ਹੈ॥੧੩॥
Prof. Sahib Singhਪੂਰੇ ਗੁਰੂ ਦੀ ਸਰਨ ਪੈਣਾ ਹੀ ਮੇਰੇ ਵਾਸਤੇ ਜਪ ਤਪ ਸੰਜਮ ਅਤੇ ਸਰੀਰਕ ਪਵਿੱਤ੍ਰਤਾ ਦਾ ਸਾਧਨ ਹੈ। (ਪੂਰਾ ਗੁਰੂ) ਆਪ ਹੀ (ਮੇਰੇ ਉਤੇ ਮਿਹਰ) ਕਰਦਾ ਹੈ (ਤੇ ਮੈਥੋਂ ਪ੍ਰਭੂ ਦੀ ਸੇਵਾ ਭਗਤੀ) ਕਰਾਂਦਾ ਹੈ ॥੧੩॥ਪਦ ਅਰਥ ਸੰਜਮ = ਇੰਦਿਆਂ ਨੂੰ ਕਾਬੂ ਵਿਚ ਰੱਖਣ ਦੇ ਜਤਨ। ਸੁਚਿ = (ਸਰੀਰਕ ਆਦਿਕ ਬਾਹਰਲੀ) ਪਵਿੱਤ੍ਰਤਾ। ਸੋਈ = ਉਹ ਗੁਰੂ ਹੀ, ਗੁਰੂ ਦੀ ਸਰਨ ਰਹਿਣਾ ਹੀ। ਆਪੇ = (ਗੁਰੂ) ਆਪ ਹੀ। ਕਰਾਈ = ਕਰਦਾ ਹੈ ॥੧੩॥
SikhNet (Spanish)Él recita en meditación intensa, disciplina austera y purificación, Él Mismo actúa y nos hace actuar.(13)
ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ; ਗੁਰਿ ਸਾਚੈ ਲਾਇ ਤਰਾਈ ॥੧੪॥
putr kalatr mahaa bikhiaa meh; gur saachai laae taraaee |14| Ang 915
Sant Singh KhalsaIn the midst of children and spouse, and utter corruption, the True Guru has carried me across. ||14||
Manmohan SinghWhilst abiding in the midst of sons, wife and the supremely sinful world, the True Guru has ferried me across.
Manmohan Singh (Punjabi)ਪੁਤਰਾਂ ਵਹੁਟੀ ਤੇ ਘੋਰ ਪਾਪਾਂ ਭਰੀ ਦੁਨੀਆਂ ਅੰਦਰ ਵੱਸਦੇ ਹੋਏ ਦਾ, ਸੱਚੇ ਗੁਰਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਪੁਤ੍ਰ ਔ ਇਸਤ੍ਰੀ ਪੁਨਾ ਮਹਾਂ ਬਿਖ੍ਯੋਂ ਕੇ ਬੀਚ ਹੋਤੇ ਹੀ ਗੁਰੋਂ ਨੇ ਅਪਨੇ ਮੇਂ ਲਾਇਕੈ ਮੇਰੇ ਕੋ (ਤਰਾਈ) ਤਾਰਿਆ ਹੈ॥੧੪॥
Prof. Sahib Singh(ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਉਸ ਨੂੰ ਪੁੱਤਰ ਇਸਤ੍ਰੀ ਤੇ ਬਲ ਵਾਲੀ ਮਾਇਆ ਦੇ ਮੋਹ ਵਿਚੋਂ ਗੁਰੂ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਜੋੜ ਕੇ ਪਾਰ ਲੰਘਾ ਲਿਆ ॥੧੪॥ਪਦ ਅਰਥ ਕਲਤ੍ਰ = ਇਸਤ੍ਰੀ। ਬਿਖਿਆ = ਮਾਇਆ। ਗੁਰਿ = ਗੁਰੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ। ਲਾਇ = ਲਾ ਕੇ। ਤਰਾਈ = ਪਾਰ ਲੰਘਾਇਆ ਹੈ ॥੧੪॥
SikhNet (Spanish)En medio de los hijos, del hogar, y de un exceso de corrupción, el Guru Verdadero me ha llevado a través.(14)
ਅਪਣੇ ਜੀਅ. ਤੈ ਆਪਿ ਸਮ੍ਹਾਲੇ; ਆਪਿ ਲੀਏ ਲੜਿ ਲਾਈ ॥੧੫॥
apane jeea. tai aap samhaale; aap lee larr laaee |15| Ang 916
Sant Singh KhalsaYou Yourself take care of Your beings; You Yourself attach them to the hem of Your robe. ||15||
Manmohan SinghThou Thyself takest care of Thine beings and Thyself attachest them to Thy skirt.
Manmohan Singh (Punjabi)ਆਪਣੇ ਜੀਵਾਂ ਦੀ ਤੂੰ ਆਪੇ ਹੀ ਸੰਭਾਲ ਕਰਦਾ ਹੈਂ ਅਤੇ ਆਪੇ ਹੀ ਉਹਨਾਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈਂ।
Fareedkot Teekaਅਪਨੇ ਜੀਵ (ਤੈ) ਤਿਸ ਨੇ ਆਪ ਹੀ ਸੰਭਾਲੇ ਹੈਂ, ਭਾਵ ਸਭ ਦੀ ਪਾਲਨਾ ਕਰਤਾ ਹੈ। ਪੁਨਾ ਜਿਨ ਪਰ ਕਿਰਪਾ ਕਰੀ ਹੈ, ਸੋ ਆਪ ਹੀ ਲੜ ਲਾਇ ਲੀਏ ਹੈਂ, ਭਾਵ ਸੇ ਆਸਰੇ ਕਰਿ ਲੀਏ ਹੈਂ॥੧੫॥
Prof. Sahib Singhਹੇ ਪ੍ਰਭੂ! (ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਹਾਂ) ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱਲੇ ਲਾਂਦਾ ਹੈਂ ॥੧੫॥ਪਦ ਅਰਥ ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਤੈ = (ਹੇ ਪ੍ਰਭੂ!) ਤੂੰ। ਸਮ੍ਹਾਲੇ = ਸਾਂਭ ਕੀਤੀ ਹੋਈ ਹੈ। ਲੜਿ = ਪੱਲੇ ਨਾਲ ॥੧੫॥
SikhNet (Spanish)Oh Dios, Tú sostienes a Tus criaturas y Tú Mismo me unes con Tu Ser. (15)
ਸਾਚ ਧਰਮ ਕਾ ਬੇੜਾ ਬਾਂਧਿਆ; ਭਵਜਲੁ ਪਾਰਿ ਪਵਾਈ ॥੧੬॥
saach dharam kaa berraa baandhiaa; bhavajal paar pavaaee |16| Ang 916
Sant Singh KhalsaI have built the boat of true Dharmic faith, to cross over the terrifying world-ocean. ||16||
Manmohan SinghTo cross the horrible world ocean, I have built the boat of true faith.
Manmohan Singh (Punjabi)ਡਰਾਉਣੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ, ਮੈਂ ਸੱਚੇ ਈਮਾਨ ਦਾ ਜ਼ਹਾਜ਼ ਬਣਾਇਆ ਹੈ।
Fareedkot Teekaਸਾਚ ਜੋ ਧਰਮ ਸਰੂਪ ਹੈ ਤਿਸ ਕਾ ਬੇੜਾ ਜਬ ਬਾਂਧਿਆ, ਭਾਵ ਸੇ ਜਬ ਸਾਚ ਮੇਂ ਪ੍ਰਵਿਰਤੀ ਹੂਈ, ਇਸੀ ਸੇ ਹਮ ਸੰਸਾਰ ਸੇ ਪਾਰ ਹੂਏ ਹੈਂ॥੧੬॥
Prof. Sahib Singh(ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ) ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧੬॥ਪਦ ਅਰਥ ਸਾਚ ਧਰਮ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ-ਰੂਪ ਧਰਮ। ਬਾਂਧਿਆ = ਤਿਆਰ ਕੀਤਾ। ਭਵਜਲੁ = ਸੰਸਾਰ-ਸਮੁੰਦਰ ॥੧੬॥
SikhNet (Spanish)Has construido el Barco de Tu Ley Eterna, con el que uno cruza el mar de la existencia. (16)
ਬੇਸੁਮਾਰ ਬੇਅੰਤ ਸੁਆਮੀ; ਨਾਨਕ ਬਲਿ ਬਲਿ ਜਾਈ ॥੧੭॥
besumaar beant suaamee; naanak bal bal jaaee |17| Ang 916
Sant Singh KhalsaThe Lord Master is unlimited and endless; Nanak is a sacrifice, a sacrifice to Him. ||17||
Manmohan SinghInestimable and infinite is the Lord. Nanak is devoted and a sacrifice unto Him.
Manmohan Singh (Punjabi)ਬੇਅੰਦਾਜ਼ ਅਤੇ ਅਨੰਤ ਹੈ ਪ੍ਰਭੂ। ਨਾਨਕ ਉਸ ਉਤੋਂ ਸਦਕੇ ਅਤੇ ਵਾਰਨੇ ਜਾਂਦਾ ਹੈ।
Fareedkot Teekaਸੁਆਮੀ ਜੋ ਬੇਅੰਤੁ ਬੇਸੁਮਾਰੁ ਹੈ ਤਿਸ ਊਪਰ ਸੇ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਮਨ ਬਾਣੀ ਕਰ ਕੇ ਬਲਿਹਾਰਨੇ ਜਾਤੇ ਹੈਂ॥੧੭॥
Prof. Sahib Singhਹੇ ਨਾਨਕ! ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧੭॥ਪਦ ਅਰਥ ਬੇਸੁਮਾਰ = ਜਿਸ ਦੇ ਗੁਣਾਂ ਦੀ ਗਿਣਤੀ ਨ ਹੋ ਸਕੇ {ਸ਼ੁਮਾਰ = ਗਿਣਤੀ}। ਜਾਈ = ਜਾਈਂ, ਮੈਂ ਜਾਂਦਾ ਹਾਂ। ਬਲਿ ਜਾਈ = ਮੈਂ ਸਦਕੇ ਜਾਂਦਾ ਹਾਂ ॥੧੭॥
SikhNet (Spanish)Oh Dios, eres Infinito y Sin Barreras; yo ofrezco mi vida en sacrificio a Ti. (17)
ਅਕਾਲ ਮੂਰਤਿ ਅਜੂਨੀ ਸੰਭਉ; ਕਲਿ ਅੰਧਕਾਰ. ਦੀਪਾਈ ॥੧੮॥
akaal moorat ajoonee sanbhau; kal andhakaar. deepaaee |18| Ang 916
Sant Singh KhalsaBeing of Immortal Manifestation, He is not born; He is self-existent; He is the Light in the darkness of Kali Yuga. ||18||
Manmohan SinghThou art the Unborn, self-illumined and immortal Being. Thou alone illuminest the pitch dark Kalage.
Manmohan Singh (Punjabi)ਤੂੰ ਅਜਨਮਾਂ, ਸਵੈ-ਪ੍ਰਕਾਸ਼ਵਾਨ ਹੈਂ ਤੇ ਅਮਰ ਹੈ ਤੇਰੀ ਵਿਅਕਤੀ। ਕੇਵਲ ਤੂੰ ਹੀ ਕਾਲੇ ਬੋਲੇ ਕਲਯੁਗ ਨੂੰ ਰੌਸ਼ਨ ਕਰਦਾ ਹੈਂ।
Fareedkot Teekaਅਕਾਲ ਸਰੂਪ ਪੁਨਾ ਜੋਨੀਆਂ ਸੇ ਰਹਿਤ ਔ ਸੁਤੇ ਪ੍ਰਕਾਸ ਇਸ ਕਲਜੁਗ ਅੰਧੇਰੇ ਮੇਂ ਜੋ (ਦੀਪਾਈ) ਪ੍ਰਕਾਸ ਕਰਨੇ ਵਾਲਾ ਹੈ॥
Prof. Sahib Singh(ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ ॥੧੮॥ਪਦ ਅਰਥ ਅਕਾਲ = {ਅ-ਕਾਲ। ਇਸਤ੍ਰੀ ਲਿੰਗ} ਮੌਤ ਤੋਂ ਰਹਿਤ। ਮੂਰਤਿ = ਸਰੂਪ, ਹਸਤੀ। ਅਕਾਲ ਮੂਰਤਿ = ਉਹ ਪ੍ਰਭੂ ਜਿਸ ਦੀ ਹਸਤੀ ਮੌਤ-ਰਹਿਤ ਹੈ। ਸੰਭਉ = {स्वयंभु} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਕਲਿ = ਕਲਿਜੁਗ, ਦੁਨੀਆ, ਜਗਤ। ਅੰਧਕਾਰ = ਹਨੇਰਾ। ਦੀਪਾਈ = {ਦੀਪ = ਦੀਵਾ} ਚਾਨਣ ਕਰਦਾ ਹੈ ॥੧੮॥
SikhNet (Spanish)Eres el Ser Eterno, No Encarnado, Auto Existente; eres la Única Luz que puede iluminar nuestra oscuridad.(18)
ਅੰਤਰਜਾਮੀ ਜੀਅਨ ਕਾ ਦਾਤਾ; ਦੇਖਤ ਤ੍ਰਿਪਤਿ ਅਘਾਈ ॥੧੯॥
antarajaamee jeean kaa daataa; dekhat tripat aghaaee |19| Ang 916
Sant Singh KhalsaHe is the Inner-knower, the Searcher of hearts, the Giver of souls; gazing upon Him, I am satisfied and fulfilled. ||19||
Manmohan SinghThou art the Searcher of hearts and the Beneficent Lord of the sentient beings. Seeing Thee I am sated and satiated.
Manmohan Singh (Punjabi)ਤੂੰ ਦਿਲਾਂ ਦੀਆਂ ਜਾਨਣਹਾਰ ਅਤੇ ਪ੍ਰਾਣਧਾਰੀਆਂ ਦਾ ਦਾਤਾਰ-ਸੁਆਮੀ ਹੈਂ। ਤੈਨੂੰ ਵੇਖ ਕੇ ਮੈਂ ਰੱਜ ਪੁਜ ਜਾਂਦਾ ਹਾਂ।
Fareedkot Teekaਸੋ ਅੰਤਰ ਹੋ ਕੇ ਪ੍ਰੇਰਨੇ ਵਾਲਾ ਜੀਵੋਂ ਕਾ ਦਾਤਾ ਹੈ। ਜਿਸ ਕੋ ਦੇਖ ਕੇ ਇਸ ਲੋਕ ਕੇ ਪਦਾਰਥੋਂ ਸੇ ਤ੍ਰਿਪਤ ਹੂਏ ਹੈਂ ਔ ਪ੍ਰਲੋਕ ਕੇ ਸੁਖੋਂ ਸੇ ਭੀ ਰਜੇ ਹੈਂ॥੧੯॥
Prof. Sahib Singhਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, (ਗੁਰੂ ਦੀ ਸਰਨ ਪੈ ਕੇ ਉਸ ਦਾ) ਦਰਸਨ ਕੀਤਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਈਦਾ ਹੈ ॥੧੯॥ਪਦ ਅਰਥ ਅੰਤਰਜਾਮੀ = ਹਰੇਕ ਦੇ ਅੰਦਰ ਦੀ ਜਾਣਨ ਵਾਲਾ। ਦੇਖਤ = ਦਰਸਨ ਕਰਦਿਆਂ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਜਾਂਦਾ ਹੈ ॥੧੯॥
SikhNet (Spanish)Eres nuestro Conocedor Íntimo, el Dador de la Vida; Viéndote, uno vive en Éxtasis. (19)
ਏਕੰਕਾਰੁ ਨਿਰੰਜਨੁ ਨਿਰਭਉ; ਸਭ ਜਲਿ ਥਲਿ ਰਹਿਆ ਸਮਾਈ ॥੨੦॥
ekankaar niranjan nirbhau; sabh jal thal rahiaa samaaee |20| Ang 916
Sant Singh KhalsaHe is the One Universal Creator Lord, immaculate and fearless; He is permeating and pervading all the water and the land. ||20||
Manmohan SinghThou art the Unique, Immaculate and fear-free Lord and art pervading all the earth and water.
Manmohan Singh (Punjabi)ਤੂੰ ਅਦੁੱਤੀ, ਪਵਿੱਤਰ ਅਤੇ ਡਰ ਰਹਿਤ ਸੁਆਮੀ ਹੈਂ ਅਤੇ ਸਮੂਹ ਧਰਤੀ ਅਤੇ ਪਾਣੀ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਏਕ ਸਰੂਪ ਪੁਨਾ ਨਿਰੰਜਨ ਔ ਨਿਰਭੌ ਜੋ ਹੈ, ਸੋ ਸਾਰੇ ਜਲੋਂ ਮੇਂ ਪੁਨਾ ਅਸਥਲੋਂ ਮੇਂ ਸਮਾਇ ਰਹਿਆ ਹੈ॥੨੦॥
Prof. Sahib Singh(ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ) ਸਰਬ-ਵਿਆਪਕ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ, ਕਿਸੇ ਤੋਂ ਭੀ ਨਾਹ ਡਰਨ ਵਾਲਾ ਪਰਮਾਤਮਾ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ ॥੨੦॥ਪਦ ਅਰਥ ਏਕੰਕਾਰੁ = ਸਰਬ-ਵਿਆਪਕ ਪ੍ਰਭੂ। ਜਲਿ = ਜਲ ਵਿਚ। ਥਲਿ = ਧਰਤੀ ਵਿਚ ॥੨੦॥
SikhNet (Spanish)Eres el Ser Supremo, nuestro Dios Inmaculado, libre de preocupaciones y prevaleces en las aguas y en la tierra.(20)
ਭਗਤਿ ਦਾਨੁ ਭਗਤਾ ਕਉ ਦੀਨਾ; ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥
bhagat daan bhagataa kau deenaa; har naanak jaachai maaee |21|1|6| Ang 916
Sant Singh KhalsaHe blesses His devotees with the Gift of devotional worship; Nanak longs for the Lord, O my mother. ||21||1||6||
Manmohan SinghThou blesseth Thine Saints with the gift of Thy meditation. Nanak too begs of Thee, O Lord, my Mother.
Manmohan Singh (Punjabi)ਤੂੰ ਆਪਣੇ ਸਾਧੂਆਂ ਨੂੰ ਆਪਣੀ ਬੰਦਗੀ ਦੀ ਦਾਤ ਬਖਸ਼ਦਾ ਹੈਂ ਹੇ ਵਾਹਿਗੁਰੂ! ਮੇਰੀ ਮਾਤਾ, ਨਾਨਕ ਤੇਰੇ ਪਾਸੋਂ ਖੈਰ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ! ਜਿਸਨੇ ਭਗਤੀ ਕਾ ਦਾਨ ਭਗਤੋਂ ਕੋ ਦੀਆ ਹੈ, ਤਿਸ ਹਰੀ ਮਾਇਆ ਪਤੀ ਸੇ ਹਮ ਸਰਬ ਸੁਖ ਮਾਂਗਤੇ ਹੈਂ॥੨੧॥੧॥੬॥☬ਸੰਤੋਂ ਪਾਸ ਅਪਨਾ ਲਾਭੁ ਔ ਜਗ੍ਯਾਸੂਓਂ ਕੋ ਉਪਦੇਸੁ ਕਰਤੇ ਹੈਂ:
Prof. Sahib Singhਹੇ ਮਾਂ! (ਗੁਰੂ ਦੀ ਰਾਹੀਂ ਹੀ ਪਰਮਾਤਮਾ ਨੇ ਆਪਣੀ) ਭਗਤੀ ਦਾ ਦਾਨ (ਆਪਣੇ) ਭਗਤਾਂ ਨੂੰ (ਸਦਾ) ਦਿੱਤਾ ਹੈ। (ਦਾਸ) ਨਾਨਕ ਭੀ (ਗੁਰੂ ਦੀ ਰਾਹੀਂ ਹੀ) ਉਸ ਪਰਮਾਤਮਾ ਪਾਸੋਂ (ਇਹ ਖ਼ੈਰ) ਮੰਗਦਾ ਹੈ ॥੨੧॥੧॥੬॥ਪਦ ਅਰਥ ਕਉ = ਨੂੰ। ਨਾਨਕੁ ਜਾਚੈ = ਨਾਨਕ ਮੰਗਦਾ ਹੈ। ਮਾਈ = ਹੇ ਮਾਂ! ॥੨੧॥੧॥੬॥
SikhNet (Spanish)Has conferido en Tus Devotos la Devoción, oh Dios, y eso es lo que Nanak busca de Ti.(21-1-6)