ੴ

ਸਿੱਖਬਾਣੀ · SikhBani

ਤੁਮੑਰੀ ਆਸ ਭਰੋਸਾ ਤੁਮੑਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥

tumaree aas bharosaa tumaraa tumaraa naam ridai lai dharanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1299 · 7 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਠਾਕੁਰ ਜੀਉ; ਤੁਹਾਰੋ ਪਰਨਾ ॥

tthaakur jeeo; tuhaaro paranaa |

Sant Singh KhalsaO my Dear Lord and Master, You alone are my Support.
Manmohan SinghMy sire Master, Thou alone are my support.
Manmohan Singh (Punjabi)ਮੇਰੇ ਮਹਾਰਾਜ ਮਾਲਕ, ਕੇਵਲ ਤੂੰ ਹੀ ਮੇਰਾ ਆਸਰਾ ਹੈਂ।
Fareedkot Teekaਹੇ ਠਾਕੁਰ ਜੀਉ! ਮੇਰੇ ਕੋ ਆਪ ਕਾ ਹੀ (ਪਰਨਾ) ਆਸਰਾ ਹੈ॥
Prof. Sahib Singhਹੇ ਪ੍ਰਭੂ ਜੀ! (ਮੈਨੂੰ) ਤੇਰਾ ਹੀ ਆਸਰਾ ਹੈ।

ਪਦ ਅਰਥ ਠਾਕੁਰ ਜੀਉ = ਹੇ ਪ੍ਰਭੂ ਜੀ! ਪਰਨਾ = ਆਸਰਾ।

SikhNet (Spanish)Sólo Tú eres mi Soporte, oh mi Querido Señor y Maestro.

ਮਾਨੁ ਮਹਤੁ. ਤੁਮੑਾਰੈ ਊਪਰਿ; ਤੁਮੑਰੀ ਓਟ. ਤੁਮੑਾਰੀ ਸਰਨਾ ॥੧॥ ਰਹਾਉ ॥

maan mehat. tumaarai aoopar; tumaree ott. tumaaree saranaa |1| rahaau |

Sant Singh KhalsaYou are my Honor and Glory; I seek Your Support, and Your Sanctuary. ||1||Pause||
Manmohan SinghThou alone are my honour and glory. thy support and Thine refuge alone seek, O my Lord. Pause.
Manmohan Singh (Punjabi)ਕੇਵਲ ਤੂੰ ਹੀ ਮੇਰੀ ਇੱਜ਼ਤ ਆਬਰੂ ਅਤੇ ਪ੍ਰਭਤਾ ਹੈਂ। ਕੇਵਲ ਤੇਰਾ ਹੀ ਆਸਰਾ ਅਤੇ ਤੇਰੀ ਹੀ ਸ਼ਰਨ ਮੈਂ ਲੋੜਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਉ।
Fareedkot Teekaਮਾਨ ਅਰ ਵਡਿਆਈ ਸਭ ਆਪ ਕੇ ਊੁਪਰ ਹੈ, ਮਨ ਕਰ ਕੇ ਤੁਮਰੀ ਓਟ ਹੈ ਔਰ ਸਰੀਰ ਕਰ ਭੀ ਤੁਮਾਰੀ ਸਰਣ ਲਈ ਹੈ॥੧॥ ਰਹਾਉ ॥
Prof. Sahib Singhਮੈਨੂੰ ਤੇਰੇ ਉਤੇ ਹੀ ਮਾਣ ਹੈ; ਫ਼ਖ਼ਰ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੀ ਹੀ ਸਰਨ ਆ ਪਿਆ ਹਾਂ ॥੧॥ ਰਹਾਉ ॥

ਪਦ ਅਰਥ ਮਹਤੁ = ਮਹੱਤਵ, ਵਡਿਆਈ ॥੧॥ ਰਹਾਉ ॥

SikhNet (Spanish)Eres mi Honor y mi Gloria. De aquí que sólo busque Tu Soporte y Tu Santuario. (1-Pausa)

ਤੁਮੑਰੀ ਆਸ. ਭਰੋਸਾ ਤੁਮੑਰਾ; ਤੁਮਰਾ ਨਾਮੁ. ਰਿਦੈ ਲੈ ਧਰਨਾ ॥

tumaree aas. bharosaa tumaraa; tumaraa naam. ridai lai dharanaa |

Sant Singh KhalsaYou are my Hope, and You are my Faith. I take Your Name and enshrine it within my heart.
Manmohan SinghThou are my hope and Thou my faith. I obtain and enshrine Thy Name in my mind.
Manmohan Singh (Punjabi)ਤੂੰ ਹੀ ਮੇਰੀ ਉਮੈਦ ਹੈ ਅਤੇ ਤੂੰ ਹੀ ਮੇਰਾ ਈਮਾਨ ਹੈ ਤੇਰੇ ਨਾਮ ਨੂੰ ਹੀ ਮੈਂ ਲੈਂਦਾ ਅਤੇ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਮਨ ਮੇਂ ਤੁਮਰੀ ਹੀ ਆਸਾ ਹੈ, ਭਰੋਸਾ ਭੀ ਤੁਮਾਰਾ ਹੀ ਹੈ, ਤੁਮਾਰਾ ਹੀ ਨਾਮ ਲੈਕਰ ਰਿਦੇ ਮੇਂ ਧਾਰਨ ਕੀਆ ਹੈ॥
Prof. Sahib Singhਹੇ ਪ੍ਰਭੂ ਜੀ! ਮੈਨੂੰ ਤੇਰੀ ਹੀ ਆਸ ਹੈ, ਤੇਰੇ ਉਤੇ ਹੀ ਭਰੋਸਾ ਹੈ, ਮੈਂ ਤੇਰਾ ਹੀ ਨਾਮ (ਆਪਣੇ) ਹਿਰਦੇ ਵਿਚ ਟਿਕਾਇਆ ਹੋਇਆ ਹੈ।

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Eres mi fe y mi esperanza y Tu Nombre lo tomo y enaltezco en el fondo de mi corazón.

ਤੁਮਰੋ ਬਲੁ. ਤੁਮ ਸੰਗਿ ਸੁਹੇਲੇ; ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥

tumaro bal. tum sang suhele; jo jo kahahu soee soee karanaa |1|

Sant Singh KhalsaYou are my Power; associating with You, I am embellished and exalted. I do whatever You say. ||1||
Manmohan SinghMy power flows from Thee and in Thine association am I embellished. Whatever Thou say, that alone I do, O my Lord.
Manmohan Singh (Punjabi)ਮੇਰੀ ਸਤਿਆ ਤੇਰੇ ਤੋਂ ਹੀ ਰਵਾ ਹੁੰਦੀ ਹੈ ਅਤੇ ਤੇਰੀ ਸੰਗਤ ਅੰਦਰ ਹੀ ਮੈਂ ਸ਼ਸ਼ੋਭਤ ਹੁੰਦਾ ਹਾਂ। ਜਿਹੜਾ ਕੁਛ ਤੂੰ ਆਖਦਾ ਹੈ, ਕੇਵਲ ਉਹ ਹੀ ਮੈਂ ਕਰਦਾ ਹਾਂ, ਹੇ ਮੇਰੇ ਸਾਈਂ।
Fareedkot Teekaਤੁਮਾਰਾ ਹੀ ਮੇਰੇ ਕੋ ਬਲੁ ਹੈ ਅਰੁ ਤੁਮਾਰੇ ਸੰਗੁ ਸੁਹੇਲੇ ਹੂਏ ਹੈਂ। ਜੋ ਜੋ ਆਪ ਕਹੋ ਅਰਥਾਤ ਹੁਕਮ ਕਰੋ ਸੋਈ ਹਮ ਕੋ ਕਰਨਾ ਯੋਗ ਹੈ॥੧॥
Prof. Sahib Singhਮੈਨੂੰ ਤੇਰਾ ਹੀ ਤਾਣ ਹੈ, ਤੇਰੇ ਚਰਨਾਂ ਵਿਚ ਮੈਂ ਸੁਖੀ ਰਹਿੰਦਾ ਹਾਂ। ਜੋ ਕੁਝ ਤੂੰ ਆਖਦਾ ਹੈਂ, ਮੈਂ ਉਹੀ ਕੁਝ ਕਰ ਸਕਦਾ ਹਾਂ ॥੧॥

ਪਦ ਅਰਥ ਸੰਗਿ = ਨਾਲ। ਸੁਹੇਲੇ = ਸੁਖੀ। ਕਹਹੁ = ਤੁਸੀਂ ਆਖਦੇ ਹੋ ॥੧॥

SikhNet (Spanish)Eres mi poder y uniéndome a Ti, embellecido y excelso, hago lo que Tú digas. (1)

ਤੁਮਰੀ ਦਇਆ ਮਇਆ ਸੁਖੁ ਪਾਵਉ; ਹੋਹੁ ਕ੍ਰਿਪਾਲ. ਤ ਭਉਜਲੁ ਤਰਨਾ ॥

tumaree deaa meaa sukh paavau; hohu kripaal. ta bhaujal taranaa |

Sant Singh KhalsaThrough Your Kindness and Compassion, I find peace; when You are Merciful, I cross over the terrifying world-ocean.
Manmohan SinghThrough Thine grace and mercy, am I blessed with bliss, O Lord, when thou are compassionate then do I cross the dreadful world ocean.
Manmohan Singh (Punjabi)ਤੇਰੀ ਰਹਿਮਤ ਅਤੇ ਮਿਹਰ ਰਾਹੀਂ, ਮੈਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ, ਹੇ ਸੁਆਮੀ! ਜਦ ਤੂੰ ਮਿਹਰਬਾਨ ਹੁੰਦਾ ਹੈ, ਤਦ ਹੀ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਹੁੰਦਾ ਹੈ?
Fareedkot Teekaਹੇ ਮ੍ਯਾ ਸ੍ਵਰੂਪ! ਤੁਮਾਰੀ ਦ੍ਯਾ ਕਰ ਸੁਖ ਕੋ ਪ੍ਰਾਪਤ ਹੋਵੇਗਾ, ਜੇ ਤੁਮ ਕ੍ਰਿਪਾਲ ਹੋਵੋ ਤੌ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ, ਤੇਰੀ ਕਿਰਪਾ ਨਾਲ ਹੀ ਮੈਂ ਸੁਖ ਮਾਣਦਾ ਹਾਂ। ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ।

ਪਦ ਅਰਥ ਮਇਆ = ਕਿਰਪਾ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ, ਮਾਣਦਾ ਹਾਂ। ਕ੍ਰਿਪਾਲ = ਦਇਆਵਾਨ। ਤ = ਤਾਂ। ਭਉਜਲੁ = ਸੰਸਾਰ-ਸਮੁੰਦਰ।

SikhNet (Spanish)Por medio de Tu Compasión y Bondad logro encontrar la Paz, pues cuando me muestras Tu Misericordia cruzo el aterrador océano del mundo.

ਅਭੈ ਦਾਨੁ ਨਾਮੁ ਹਰਿ ਪਾਇਓ; ਸਿਰੁ ਡਾਰਿਓ ਨਾਨਕ. ਸੰਤ ਚਰਨਾ ॥੨॥੯॥

abhai daan naam har paaeo; sir ddaario naanak. sant charanaa |2|9|

Sant Singh KhalsaThrough the Name of the Lord, I obtain the gift of fearlessness; Nanak places his head on the feet of the Saints. ||2||9||
Manmohan SinghPlacing his head on the feet of the saints, Nanak, has obtained the gift of fearlessness through the Lord's Name.
Manmohan Singh (Punjabi)ਆਪਣੇ ਸੀਸ ਨੂੰ ਸਾਧੂਆਂ ਦੇ ਪੇਰਾ ਤੇ ਟਿਕਾਉਣ ਦੁਆਰਾ, ਨਾਨਕ ਨੇ ਨਿਰਭੈਤਾ ਪਦ ਬਖਸ਼ਹਾਰ ਸੁਆਮੀ ਦੇ ਨਾਮ ਦੀ ਦਾਤ ਸਦਕਾ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਅਭ੍ਯ ਕਰਨੇ ਵਾਲਾ ਤੇਰਾ ਨਾਮੁ ਦਾਨੁ ਪਾਯਾ ਹੈ ਔਰ ਸੀਸ ਅਪਨਾ ਸੰਤੋਂ ਕੇ ਚਰਨੋਂ ਪਰ ਡਾਰਓ, ਭਾਵ ਪਾਇਆ ਹੈ॥੨॥੯॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਨਿਰਭੈਤਾ ਦਾ ਦਾਨ ਦੇਣ ਵਾਲਾ, ਹਰਿ-ਨਾਮ ਮੈਂ (ਗੁਰੂ ਪਾਸੋਂ) ਹਾਸਲ ਕੀਤਾ ਹੈ (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਦੇ ਚਰਨਾਂ ਉਤੇ ਰੱਖਿਆ ਹੋਇਆ ਹੈ ॥੨॥੯॥

ਪਦ ਅਰਥ ਅਭੈ ਦਾਨੁ = ਨਿਰਭੈਤਾ ਦੇਣ ਵਾਲਾ। ਡਾਰਿਓ = ਰੱਖ ਦਿੱਤਾ ਹੈ ॥੨॥੯॥

SikhNet (Spanish)He obtenido el Regalo de vivir sin miedo. Nanak posa su cabeza a los Pies de los Santos. (2-9)
Answers quote the Granth verbatim with Ang citations. AI commentary is not Gurbani and not a religious ruling.