ੴ

ਸਿੱਖਬਾਣੀ · SikhBani

Ang 1299

Sri Guru Granth Sahib · Raag Kaanraa · 6 shabads, 41 lines
Translations
Shabad Guru Arjan Dev Ji Raag Kaanraa continued from Ang 1298

ਜਾ ਕਉ; ਸਤਿਗੁਰੁ ਮਇਆ ਕਰੇਹੀ ॥੨॥

jaa kau; satigur meaa karehee |2|

Sant Singh Khalsawhen the True Guru shows His Kindness. ||2||
Manmohan Singhunto whom the True Guru showers his benediction.
Manmohan Singh (Punjabi)ਜਿਸ ਉਤੇ ਸੱਚੇ ਗੁਰਦੇਵ ਜੀ ਆਪਣੀ ਰਹਿਮਤ ਧਾਰਦੇ ਹਨ।
Fareedkot Teekaਜਿਸ ਕੇ ਊਪਰ ਸਤਿਗੁਰੂ (ਮਇਆ) ਕ੍ਰਿਪਾ ਕਰਤਾ ਹੈ॥੨॥
Prof. Sahib Singhਜਿਸ ਉਤੇ ਗੁਰੂ ਜੀ ਕਿਰਪਾ ਕਰਦੇ ਹਨ (ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਿਲਾਪ ਅਤੇ ਹਰਿ-ਨਾਮ ਦਾ ਸਿਮਰਨ ਮੰਗਦਾ ਹੈ) ॥੨॥

ਪਦ ਅਰਥ ਜਾ ਕਉ = ਜਿਸ (ਮਨੁੱਖ) ਉੱਤੇ। ਮਇਆ = ਮਿਹਰ, ਦਇਆ। ਕਰੇਹੀ = ਕਰਦੇ ਹਨ ॥੨॥

SikhNet (Spanish)en cuanto el Verdadero Guru muestre su Bondad. (2)

ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥

agiaan bharam binasai dukh dderaa |

Sant Singh KhalsaThe house of ignorance, doubt and pain is destroyed,
Manmohan SinghThe ignorance, doubt and pain of that person is destroyed,
Manmohan Singh (Punjabi)ਬੇਸਮਝੀ, ਸੰਦੇਹ ਅਤੇ ਤਕਲੀਫ ਦਾ ਵਾਸਾ ਉਸ ਪ੍ਰਾਣੀ ਦੇ ਅੰਦਰੋ ਚੁਕਿਆ ਜਾਂਦਾ ਹੈ,
Fareedkot Teekaਅਗ੍ਯਾਨ ਦੁਖੋਂ ਕਾ ਡੇਰਾ ਜੋ ਭ੍ਰਮਾਉਣੇ ਵਾਲਾ ਹੈ, ਸੋ ਤਿਸ ਕਾ ਬਿਨਸ ਜਾਤਾ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ; ਸਾਰੇ ਦੁਖਾਂ ਦਾ ਡੇਰਾ ਹੀ ਉੱਠ ਜਾਂਦਾ ਹੈ,

ਪਦ ਅਰਥ ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਭਰਮੁ = ਭਟਕਣਾ। ਦੁਖ ਡੇਰਾ = ਦੁੱਖਾਂ ਦਾ ਡੇਰਾ।

SikhNet (Spanish)La casa de la ignorancia, la duda y el dolor,

ਜਾ ਕੈ ਹ੍ਰਿਦੈ; ਬਸਹਿ ਗੁਰ ਪੈਰਾ ॥੩॥

jaa kai hridai; baseh gur pairaa |3|

Sant Singh Khalsafor those within whose hearts the Guru's Feet abide. ||3||
Manmohan Singhwithin whose mind the Guru's feet are enshrined.
Manmohan Singh (Punjabi)ਜਿਸ ਦੇ ਮਨ ਵਿੱਚ ਗੁਰਾਂ ਦੇ ਚਰਨ ਨਿਵਾਸ ਰਖਦੇ ਹਨ।
Fareedkot Teekaਜਿਸ ਕੇ ਰਿਦੇ ਮੇਂ ਗੁਰੋਂ ਕੇ ਚਰਨ ਬਸ ਜਾਤੇ ਹੈਂ॥੩॥
Prof. Sahib Singhਜਿਸ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸਦੇ ਹਨ ॥੩॥

ਪਦ ਅਰਥ ਜਾ ਕੈ ਹ੍ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਬਸਹਿ = ਵੱਸਦੇ ਹਨ ॥੩॥

SikhNet (Spanish)es destruida para quienes tengan los Pies del Guru habitando dentro de su corazón. (3)

ਸਾਧਸੰਗਿ ਰੰਗਿ; ਪ੍ਰਭੁ ਧਿਆਇਆ ॥

saadhasang rang; prabh dhiaaeaa |

Sant Singh KhalsaIn the Saadh Sangat, lovingly meditate on God.
Manmohan SinghWhosoever, associating with the saints, contemplates his Lord with love;
Manmohan Singh (Punjabi)ਜੋ ਕੋਈ, ਸਤਿਸੰਗਤ ਨਾਲ ਜੁੜ ਆਪਣੇ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹੈ,
Fareedkot Teekaਜਿਸ ਨੇ ਸਾਧੋਂ ਕੇ ਸੰਗ ਕਰ (ਰੰਗਿ) ਪ੍ਰੇਮ ਕਰ ਕੇ ਪ੍ਰਭੂ ਕੋ ਧਿਆਇਆ ਹੈ॥
Prof. Sahib Singhਜਿਸ (ਮਨੁੱਖ) ਨੇ ਗੁਰੂ ਦੀ ਸੰਗਤ ਵਿਚ (ਟਿਕ ਕੇ) ਪਿਆਰ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਹੈ,

ਪਦ ਅਰਥ ਰੰਗਿ = ਪਿਆਰ ਨਾਲ।

SikhNet (Spanish)En la Saad Sangat medita con todo Amor en Dios,

ਕਹੁ ਨਾਨਕ; ਤਿਨਿ ਪੂਰਾ ਪਾਇਆ ॥੪॥੪॥

kahu naanak; tin pooraa paaeaa |4|4|

Sant Singh KhalsaSays Nanak, you shall obtain the Perfect Lord. ||4||4||
Manmohan Singhsays Nanak, He attains unto the perfect One.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਪੁਰਨ ਪੁਰਖ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਨੇ (ਪੂਰਾ) ਪਰਮੇਸ੍ਵਰੁ ਪਾਇ ਲੀਆ ਹੈ॥੪॥੪॥
Prof. Sahib Singhਨਾਨਕ ਆਖਦਾ ਹੈ- ਉਸ ਨੇ ਉਸ ਪੂਰਨ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ॥੪॥੪॥

ਪਦ ਅਰਥ ਤਿਨਿ = ਉਸ (ਮਨੁੱਖ) ਨੇ। ਪੂਰਾ = ਪੂਰਨ ਪ੍ਰਭੂ ॥੪॥੪॥

SikhNet (Spanish)dice Nanak, y obtendrás al Señor Prefecto. (4-4)

Open this shabad (11 lines, Angs 1298-1299) →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਭਗਤਿ; ਭਗਤਨ ਹੂੰ, ਬਨਿ ਆਈ ॥

bhagat; bhagatan hoon, ban aaee |

Sant Singh KhalsaDevotion is the natural quality of God's devotees.
Manmohan SinghThe Lord's devotion becomes dear only His devotees.
Manmohan Singh (Punjabi)ਸੁਆਮੀ ਦਾ ਅਨੁਰਾਗ ਕੇਵਲ ਉਸ ਦੇ ਅਨੁਰਾਗੀਆਂ ਨੂੰ ਹੀ ਸੋਭਦਾ ਹੈ।
Fareedkot Teekaਹੇ ਭਾਈ! ਭਗਤੀ ਭਗਤੋਂ ਕੋ ਬਨਿਆਈ ਹੈ, ਭਾਵ ਭਗਤੋਂ ਕੌ ਹੀ ਸੋਭਤੀ ਹੈ, ਮਨਮੁਖ ਨਹੀਂ ਕਰ ਸਕਤੇ॥
Prof. Sahib Singh(ਪਰਮਾਤਮਾ ਦੀ) ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ।

ਪਦ ਅਰਥ ਭਗਤਨ ਹੂੰ = ਭਗਤਾਂ ਨੂੰ ਹੀ। ਬਨਿ ਆਈ = ਫਬਦੀ ਹੈ।

SikhNet (Spanish)La Devoción es la cualidad natural de los Devotos de Dios.

ਤਨ ਮਨ ਗਲਤ ਭਏ ਠਾਕੁਰ ਸਿਉ; ਆਪਨ ਲੀਏ ਮਿਲਾਈ ॥੧॥ ਰਹਾਉ ॥

tan man galat bhe tthaakur siau; aapan lee milaaee |1| rahaau |

Sant Singh KhalsaTheir bodies and minds are blended with their Lord and Master; He unites them with Himself. ||1||Pause||
Manmohan SinghTheir body and mind are blended with the Lord and He, of Himself. unites them with Himself. Pause.
Manmohan Singh (Punjabi)ਉਸ ਦਾ ਸਰੀਰ ਤੇ ਚਿੱਤ ਪ੍ਰਭੂ ਨਾਲ ਅਭੇਦ ਹੋਏ ਹੋਏ ਹਨ ਅਤੇ ਉਹ ਖੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਉ।
Fareedkot Teekaਵਹੁ ਭਗਤ ਤਨ ਮਨ ਕਰ ਕੇ ਠਾਕਰ ਜੀ ਕੇ ਸਾਥ (ਗਲਤ) ਗਲਤਾਨ ਅਰਥਾਤ ਤਦਾ ਰੂਪ ਹੂਏ ਹੈਂ, ਸੋ ਹਰੀ ਨੇ ਅਪਨੇ ਸਾਥ ਮਿਲਾਇ ਲੀਏ ਹੈਂ॥੧॥ ਰਹਾਉ ॥
Prof. Sahib Singhਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦੇ ਹਨ। ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਗਲਤ = ਗ਼ਲਤਾਨ, ਮਸਤ। ਸਿਉ = ਨਾਲ। ਆਪਨ = ਆਪਣੇ ਨਾਲ ॥੧॥ ਰਹਾਉ ॥

SikhNet (Spanish)Sus cuerpos y mentes están disueltos con su Señor y Maestro, Él los une a su Ser. (1-Pausa)

ਗਾਵਨਹਾਰੀ; ਗਾਵੈ ਗੀਤ ॥

gaavanahaaree; gaavai geet |

Sant Singh KhalsaThe singer sings the songs,
Manmohan SinghThe singer sings the Lord's song,
Manmohan Singh (Punjabi)ਗਾਉਣ ਵਾਲੀ ਪ੍ਰਭੂ ਦੇ ਗਾਉਣੇ ਗਾਉਂਦੀ ਹੈ,
Fareedkot Teekaਗਾਵਨਹਾਰੀ ਸ੍ਰਿਸ੍ਟੀ ਲੋਕ ਦਿਖਾਵੇ ਹੇਤ ਗੀਤੋਂ ਕੋ ਗਾਵਤੀ ਹੈ॥
Prof. Sahib Singhਲੋਕਾਈ ਰਿਵਾਜੀ ਤੌਰ ਤੇ ਹੀ (ਸਿਫ਼ਤ-ਸਾਲਾਹ ਦੇ) ਗੀਤ ਗਾਂਦੀ ਹੈ।

ਪਦ ਅਰਥ ਗਾਵਨਹਾਰੀ = ਰਿਵਾਜੀ ਤੌਰ ਤੇ ਗਾਵਣ ਵਾਲੀ ਦੁਨੀਆ।

SikhNet (Spanish)La cantante entona los cantos,

ਤੇ ਉਧਰੇ; ਬਸੇ ਜਿਹ ਚੀਤ ॥੧॥

te udhare; base jih cheet |1|

Sant Singh Khalsabut she alone is saved, within whose consciousness the Lord abides. ||1||
Manmohan Singhbut she alone is saved, who enshrines the Lord within her mind.
Manmohan Singh (Punjabi)ਪ੍ਰੰਤੂ ਕੇਵਲ ਉਹ ਹੀ ਪਾਰ ਉਤਰਦੀ ਹੈ, ਜੋ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੀ ਹੈ?
Fareedkot Teekaਪਰੰਤੂ ਵਹੁ ਪੁਰਸ ਉਧਰੇ ਹੈਂ ਜਿਨ ਕੇ ਚੀਤ ਮੇਂ ਹਰੀ ਬਸੇ ਹੈਂ॥੧॥
Prof. Sahib Singhਪਰ ਸੰਸਾਰ-ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਵੱਸਦੇ ਹਨ ॥੧॥

ਪਦ ਅਰਥ ਤੇ = ਉਹ ਮਨੁੱਖ (ਬਹੁ-ਵਚਨ)। ਜਿਹ ਚੀਤ = ਜਿਨ੍ਹਾਂ ਦੇ ਚਿੱਤ ਵਿਚ ॥੧॥

SikhNet (Spanish)pero será salvada si en su Conciencia el Señor habita. (1)

ਪੇਖੇ ਬਿੰਜਨ; ਪਰੋਸਨਹਾਰੈ ॥

pekhe binjan; parosanahaarai |

Sant Singh KhalsaThe one who sets the table sees the food,
Manmohan SinghThe man who lays the table, sees the food,
Manmohan Singh (Punjabi)ਖਾਣਾ ਲਾ ਕੇ ਦੇਣ ਵਾਲਾ ਖਾਣੇ ਨੂੰ ਵੇਖਦਾ ਹੈ,
Fareedkot Teekaਅਬ ਦ੍ਰਿਸਟਾਂਤ ਕਹਤੇ ਹੈਂ: (ਬਿਜੰਨ) ਭੋਜਨ ਪਰੋਸਨੇ ਵਾਲੇ ਪੁਰਸ ਨੇ ਵਹੁ ਭੋਜਨ ਦੇਖੇ ਹੈਂ॥
Prof. Sahib Singhਹੋਰਨਾਂ ਅੱਗੇ (ਖਾਣੇ) ਧਰਨ ਵਾਲੇ ਨੇ (ਤਾਂ ਸਦਾ) ਸੁਆਦਲੇ ਖਾਣੇ ਵੇਖੇ ਹਨ,

ਪਦ ਅਰਥ ਬਿੰਜਨ = ਸੁਆਦਲੇ ਖਾਣੇ। ਪਰੋਸਨਹਾਰੈ = ਪਰੋਸਣ ਵਾਲੇ ਨੇ, ਹੋਰਨਾਂ ਅੱਗੇ ਧਰਨ ਵਾਲੇ ਨੇ।

SikhNet (Spanish)Quién pone la mesa ve la comida,

ਜਿਹ ਭੋਜਨੁ ਕੀਨੋ; ਤੇ ਤ੍ਰਿਪਤਾਰੈ ॥੨॥

jih bhojan keeno; te tripataarai |2|

Sant Singh Khalsabut only one who eats the food is satisfied. ||2||
Manmohan Singhbut satiated is he alone who partakes of the food.
Manmohan Singh (Punjabi)ਪ੍ਰੰਤੂ ਰਜਦਾ ਕੇਵਲ ਉਹ ਹੀ ਹੈ ਜੋ ਪ੍ਰਸ਼ਾਦ ਨੂੰ ਛਕਦਾ ਹੈ।
Fareedkot Teekaਪਰੰਤੂ ਵਹੁ ਤ੍ਰਿਪਤਿ ਨਹੀਂ ਹੂਏ ਔ ਜਿਨੋਂ ਨੇ ਭੋਜਨ ਕੀਆ ਹੈ, ਸੋ ਤ੍ਰਿਪਤਿ ਹੂਏ ਹੈਂ। ਭਾਵ ਪ੍ਰੇਮਾ ਭਗਤੀ ਬਿਨਾਂ ਦਿਖਾਵੇ ਮਾਤ੍ਰ ਭਗਤੀ ਕਰਨੀ ਮੋਖਦਾਇਕ ਨਹੀਂ ਹੋਤੀ ਹੈ॥੨॥
Prof. Sahib Singhਪਰ ਰੱਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਧੇ ॥੨॥

ਪਦ ਅਰਥ ਤ੍ਰਿਪਤਾਰੈ = ਰੱਜਦਾ ਹੈ ॥੨॥

SikhNet (Spanish)pero sólo quién se la come termina satisfecho. (2)

ਅਨਿਕ ਸ੍ਵਾਂਗ ਕਾਛੇ; ਭੇਖਧਾਰੀ ॥

anik svaang kaachhe; bhekhadhaaree |

Sant Singh KhalsaPeople disguise themselves with all sorts of costumes,
Manmohan SinghThe disguiser assumes various garbs,
Manmohan Singh (Punjabi)ਬਰੂਪੀਆ ਅਨੇਕਾਂ ਭੇਸ ਧਾਰਦਾ ਹੈ,
Fareedkot Teeka(ਭੇਖਧਾਰੀ) ਨਟ ਅਨੇਕ ਭਾਂਤ ਸ੍ਵਾਂਗੋ ਕੋ (ਕਾਛੇ) ਬਨਾਉਤਾ ਹੈ॥
Prof. Sahib Singhਸ੍ਵਾਂਗੀ ਮਨੁੱਖ (ਮਾਇਆ ਦੀ ਖ਼ਾਤਰ) ਅਨੇਕਾਂ ਮਨ-ਬਾਂਛਤ ਸ੍ਵਾਂਗ ਬਣਾਂਦਾ ਹੈ,

ਪਦ ਅਰਥ ਕਾਛੇ = (कांछित) ਮਨ-ਬਾਂਛਤ। ਭੇਖਧਾਰੀ = ਸ੍ਵਾਂਗ ਰਚਣ ਵਾਲਾ।

SikhNet (Spanish)La gente se disfraza con todo tipo de atuendos,

ਜੈਸੋ ਸਾ; ਤੈਸੋ ਦ੍ਰਿਸਟਾਰੀ ॥੩॥

jaiso saa; taiso drisattaaree |3|

Sant Singh Khalsabut in the end, they are seen as they truly are. ||3||
Manmohan Singhbut ultimately is seen as he really is.
Manmohan Singh (Punjabi)ਪ੍ਰੰਤੂ ਜੇਹੋ ਜੇਹਾ ਉਹ ਅਸਲ ਵਿੱਚ ਹੈ, ਓੜਕ ਨੂੰ ਉਹ ਉਹੋ ਜੇਹਾ ਹੀ ਦਿਸ ਪੈਂਦਾ ਹੈ।
Fareedkot Teekaਅੰਤ ਕੋ ਵਹੁ ਜੈਸਾ ਥਾ ਤੈਸਾ ਹੀ ਦਿਖਾਈ ਦੇਤਾ ਹੈ, ਭਾਵ ਤੈਸੇ ਹੀ ਕਪਟ ਭੇਖ ਉਘੜ ਜਾਤੇ ਹੈਂ॥੩॥
Prof. Sahib Singhਪਰ ਜਿਹੋ ਜਿਹਾ ਉਹ (ਅਸਲ ਵਿਚ) ਹੈ, ਉਹੋ ਜਿਹਾ ਹੀ (ਉਹਨਾਂ ਨੂੰ) ਦਿੱਸਦਾ ਹੈ (ਜਿਹੜੇ ਉਸ ਨੂੰ ਜਾਣਦੇ ਹਨ) ॥੩॥

ਪਦ ਅਰਥ ਸਾ = ਸੀ। ਤੈਸੋ = ਉਹੋ ਜਿਹਾ ਹੀ। ਦ੍ਰਿਸਟਾਰੀ = ਦਿੱਸਦਾ ਹੈ ॥੩॥

SikhNet (Spanish)pero al final es vista como en realidad es. (3)

ਕਹਨ ਕਹਾਵਨ; ਸਗਲ ਜੰਜਾਰ ॥

kehan kahaavan; sagal janjaar |

Sant Singh KhalsaSpeaking and talking are all just entanglements.
Manmohan SinghTo utter and shout are all involvements.
Manmohan Singh (Punjabi)ਉਚਾਰਨਾ ਤੇ ਪੁਕਾਰਨਾ ਜੰਜਾਲ ਹੀ ਹਨ।
Fareedkot Teekaਕਹਿਨਾ ਕਹਾਵਨਾ ਸਭ ਜੰਜਾਲ ਰੂਪੁ ਹੈ॥
Prof. Sahib Singh(ਹਰਿ-ਨਾਮ ਸਿਮਰਨ ਤੋਂ ਬਿਨਾ) ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ- ਇਹ ਸਾਰੇ ਉੱਦਮ ਮਾਇਆ ਦੇ ਮੋਹ ਦੀਆਂ ਫਾਹੀਆਂ ਦਾ ਮੂਲ ਹਨ।

ਪਦ ਅਰਥ ਕਹਨ ਕਹਾਵਨ = ਹੋਰ ਹੋਰ ਗੱਲਾਂ ਆਖਣੀਆਂ ਅਖਵਾਉਣੀਆਂ। ਜੰਜਾਰ = ਜੰਜਾਲ, ਮਾਇਆ ਦੇ ਮੋਹ ਦੀਆਂ ਫਾਹੀਆਂ (ਦਾ ਕਾਰਨ)।

SikhNet (Spanish)Hablar y parlotear sólo provoca enredos.

ਨਾਨਕ ਦਾਸ; ਸਚੁ ਕਰਣੀ ਸਾਰ ॥੪॥੫॥

naanak daas; sach karanee saar |4|5|

Sant Singh KhalsaO slave Nanak, the true way of life is excellent. ||4||5||
Manmohan SinghO slave Nanak, sublime is only the True way of life.
Manmohan Singh (Punjabi)ਹੇ ਗੋਲੇ ਨਾਨਕ! ਸ਼੍ਰੇਸ਼ਟ ਹੈ ਕੇਵਲ ਸੱਚੀ ਜੀਵਨ ਰਹੁਰੀਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੋਂ ਨੇ (ਸਚੁ ਕਰਣੀ) ਭਗਤੀ (ਸਾਰ) ਸ੍ਰੇਸਟ ਜਾਣੀ ਹੈ॥੪॥੫॥
Prof. Sahib Singhਹੇ ਦਾਸ ਨਾਨਕ! ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤੱਬ ਹੈ ॥੪॥੫॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਕਰਣੀ = ਕਰਤੱਬ ॥੪॥੫॥

SikhNet (Spanish)Oh, dice el Esclavo Nanak, Excelente es sólo el Verdadero Modo de Vida. (4-5)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਤੇਰੋ ਜਨੁ; ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥

tero jan; har jas sunat umaahio |1| rahaau |

Sant Singh KhalsaYour humble servant listens to Your Praises with delight. ||1||Pause||
Manmohan SinghHearing Thy praise, O God, Thy slave is greatly enthused. Pause.
Manmohan Singh (Punjabi)ਤੇਰੀ ਉਪਮਾ ਸ੍ਰਵਣ ਕਰਨ ਦੁਆਰਾ ਹੇ ਵਾਹਿਗੁਰੂ! ਤੇਰਾ ਗੋਲਾ ਪਰਮ ਪ੍ਰਸੰਨ ਹੋ ਗਿਆ ਹੈ। ਠਹਿਰਾਉ।
Fareedkot Teekaਹੇ ਹਰੀ! ਮੈਂ ਜਨ ਤੇਰਾ ਜਸੁ ਸੁਨਤਾ ਹੂਆ ਉਤਸਾਹਿ ਕੋ ਪ੍ਰਾਪਤਿ ਹੂਆ ਹੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਉਮਾਹ ਵਿਚ ਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜਨੁ = ਦਾਸ, ਸੇਵਕ। ਜਸੁ = ਸਿਫ਼ਤ-ਸਾਲਾਹ। ਸੁਨਤ = ਸੁਣਦਿਆਂ। ਉਮਾਹਿਓ = ਉਮਾਹ ਵਿਚ ਆ ਜਾਂਦਾ ਹੈ, ਪ੍ਰਸੰਨ-ਚਿੱਤ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)Tu humilde Sirviente escucha Tu Alabanza con deleite. (1-Pausa)

ਮਨਹਿ ਪ੍ਰਗਾਸੁ. ਪੇਖਿ ਪ੍ਰਭ ਕੀ ਸੋਭਾ; ਜਤ ਕਤ ਪੇਖਉ. ਆਹਿਓ ॥੧॥

maneh pragaas. pekh prabh kee sobhaa; jat kat pekhau. aahio |1|

Sant Singh KhalsaMy mind is enlightened, gazing upon the Glory of God. Wherever I look, there He is. ||1||
Manmohan SinghSeeing the Lord's glory, my mind is illumined. Wherever I see there He the Lord is.
Manmohan Singh (Punjabi)ਸੁਆਮੀ ਦੀ ਪ੍ਰਭਤਾ ਵੇਖ, ਮੇਰਾ ਮਨ ਰੋਸ਼ਨ ਹੋ ਗਿਆ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੀ ਹੈ।
Fareedkot Teekaਹੇ ਪ੍ਰਭੂ! ਤੇਰੀ ਸੋਭਾ ਕੋ ਦੇਖ ਕਰ ਮਨ ਮੇਂ ਪ੍ਰਗਾਸ ਹੂਆ ਹੈ ਔਰ ਜਹਾਂ ਕਹਾਂ ਦੇਖਤਾ ਹੂੰ ਤੂੰ ਹੀ (ਆਹਿਓ) ਪ੍ਰਤਖ੍ਯ ਭਾਸਤਾ ਹੈ॥੧॥
Prof. Sahib Singhਪ੍ਰਭੂ ਦੀ ਵਡਿਆਈ ਵੇਖ ਕੇ (ਮੇਰੇ) ਮਨ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਮੈਂ ਜਿਧਰ ਕਿਧਰ ਵੇਖਦਾ ਹਾਂ, (ਮੈਨੂੰ ਉਹ ਹਰ ਪਾਸੇ) ਮੌਜੂਦ (ਦਿੱਸਦਾ) ਹੈ ॥੧॥

ਪਦ ਅਰਥ ਮਨਹਿ = ਮਨ ਵਿਚ। ਪ੍ਰਗਾਸੁ = (ਆਤਮਕ ਜੀਵਨ ਦਾ) ਚਾਨਣ। ਪੇਖਿ = ਵੇਖ ਕੇ। ਸੋਭਾ = ਵਡਿਆਈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਆਹਿਓ = ਮੌਜੂਦ ॥੧॥

SikhNet (Spanish)Mi mente se ha iluminado observando la Gloria de Dios y ahora, a dónde sea que volteo, ahí está Él. (1)

ਸਭ ਤੇ ਪਰੈ. ਪਰੈ ਤੇ ਊਚਾ; ਗਹਿਰ ਗੰਭੀਰ ਅਥਾਹਿਓ ॥੨॥

sabh te parai. parai te aoochaa; gahir ganbheer athaahio |2|

Sant Singh KhalsaYou are the farthest of all, the highest of the far, profound, unfathomable and unreachable. ||2||
Manmohan SinghThou, O Lord, are the Remotest of the remote, the Highest of all, Profound, Immovable and Unfathomable.
Manmohan Singh (Punjabi)ਤੂੰ ਹੇ ਪ੍ਰਭੂ! ਪਰੇਡੇ ਤੋਂ ਪਰਮ ਪਰੇਡੇ, ਸਾਰਿਆਂ ਨਾਲੋਂ ਬਲੰਦ, ਡੂੰਘਾ, ਅਹਿਲ ਅਤੇ ਬੇਥਾਹ ਹੈ।
Fareedkot Teekaਸਭ ਸੇ ਪਰੇ ਜੋ ਦੇਵਤਾ ਹੈਂ ਤਿਨ ਸੇ ਪਰੇ ਇੰਦ੍ਰਾਇਕ ਬ੍ਰਹਮਾਦਿਕੋਂ ਸੇ ਤੂੰ ਊਚਾ ਹੈਂ ਔ ਅਤੀ ਡੂੰਘਾ ਅਰ ਨਿਰਹਲ ਅਥਾਹਿ ਹੈਂ॥੨॥
Prof. Sahib Singhਪਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਹੈ; ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦੀ ਹਾਥ ਨਹੀਂ ਲੱਭ ਸਕਦੀ ॥੨॥

ਪਦ ਅਰਥ ਤੇ = ਤੋਂ। ਤੇ ਊਚਾ = (ਸਭ) ਤੇ ਊਚਾ। ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ ॥੨॥

SikhNet (Spanish)Eres Inalcanzable, lo más Excelso, Profundo e Insondable. (2)

ਓਤਿ ਪੋਤਿ ਮਿਲਿਓ ਭਗਤਨ ਕਉ; ਜਨ ਸਿਉ ਪਰਦਾ ਲਾਹਿਓ ॥੩॥

ot pot milio bhagatan kau; jan siau paradaa laahio |3|

Sant Singh KhalsaYou are united with Your devotees, through and through; You have removed Your veil for Your humble servants. ||3||
Manmohan SinghLike warp and woop, Thou are united with Thine devotees and for Thine slaves, Thou has removed the veil off thy face.
Manmohan Singh (Punjabi)ਤਾਣੇ ਅਤੇ ਪੇਟੇ ਦੀ ਮਾਨੰਦ, ਤੂੰ ਆਪਣੇ ਅਨੁਰਾਗੀਆਂ ਨਾਲ ਮਿਲਿਆ ਹੋਇਆ ਹੈ ਅਤੇ ਆਪਣੇ ਗੋਲਿਆ ਦੇ ਲਈ ਤੂੰ ਆਪਣੇ ਚਿਹਰੇ ਤੋਂ ਪੜਦਾ ਲਾਹ ਸੁਟਿਆ ਹੈ।
Fareedkot Teekaਦਾਸੋਂ ਸੇ ਤੈਨੇ ਪਰਦਾ ਉਠਾਇ ਦੀਆ ਹੈ, ਤਾਣੇ ਪੇਟੇ ਦੀ ਤਰਹ ਭਗਤੋਂ ਕੇ ਸਾਥ ਮਿਲਾ ਹੂਆ ਹੈਂ॥੩॥
Prof. Sahib Singh(ਜਿਵੇਂ) ਤਾਣੇ ਵਿਚ ਪੇਟੇ ਵਿਚ (ਧਾਗਾ ਮਿਲਿਆ ਹੋਇਆ ਹੁੰਦਾ ਹੈ, ਤਿਵੇਂ) ਪਰਮਾਤਮਾ ਆਪਣੇ ਭਗਤਾਂ ਨੂੰ ਮਿਲਿਆ ਹੁੰਦਾ ਹੈ, ਆਪਣੇ ਸੇਵਕਾਂ ਤੋਂ ਉਸ ਨੇ ਉਹਲਾ ਦੂਰ ਕੀਤਾ ਹੁੰਦਾ ਹੈ ॥੩॥

ਪਦ ਅਰਥ ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਪਰਦਾ = ਵਿੱਥ। ਲਾਹਿਓ = ਦੂਰ ਕਰ ਦਿੱਤਾ ॥੩॥

SikhNet (Spanish)Permaneces unido a Tus Devotos a través de todo. Has removido Tu Velo para Tus humildes Sirvientes.

ਗੁਰ ਪ੍ਰਸਾਦਿ ਗਾਵੈ ਗੁਣ ਨਾਨਕ; ਸਹਜ ਸਮਾਧਿ ਸਮਾਹਿਓ ॥੪॥੬॥

gur prasaad gaavai gun naanak; sehaj samaadh samaahio |4|6|

Sant Singh KhalsaBy Guru's Grace, Nanak sings Your Glorious Praises; he is intuitively absorbed in Samaadhi. ||4||6||
Manmohan SinghBy the Guru's grace, Nanak sings the Lord's praises and remains merged in the trance of equipoise.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਸੁਆਮੀ ਦੀਆਂ ਸਿਫਤਾ ਗਾਇਨ ਕਰਦਾ ਹੈ ਅਤੇ ਅਡੋਲਤਾ ਦੀ ਸਮਾਧੀ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਗੁਣੋਂ ਕੋ ਗਾਵਤੇ ਹੈਂ ਔਰ ਸਮਾਧੀ ਕਰ ਕੇ ਸਹਿਜੇ ਹੀ (ਸਮਾਹਿਓ) ਅਨੰਦ ਹੂਆ ਹੈ॥੪॥੬॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ ਪਰਮਾਤਮਾ ਦੇ) ਗੁਣ ਗਾਂਦਾ ਰਹਿੰਦਾ ਹੈ ਉਹ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦਾ ਹੈ ॥੪॥੬॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸਹਜ = ਆਤਮਕ ਅਡੋਲਤਾ। ਸਮਾਹਿਓ = ਲੀਨ ਰਹਿੰਦਾ ਹੈ ॥੪॥੬॥

SikhNet (Spanish)Por la Gracia del Guru, Nanak canta Tu Gloriosa Alabanza y de forma intuitiva es absorbido en Samadhi. (4-6)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਸੰਤਨ ਪਹਿ ਆਪਿ; ਉਧਾਰਨ ਆਇਓ ॥੧॥ ਰਹਾਉ ॥

santan peh aap; udhaaran aaeo |1| rahaau |

Sant Singh KhalsaI have come to the Saints to save myself. ||1||Pause||
Manmohan SinghI have come to the saints, to save myself. Pause.
Manmohan Singh (Punjabi)ਆਪਣੇ ਆਪ ਦਾ ਪਾਰ ਉਤਾਰਾ ਕਰਨ ਲਈ, ਮੈਂ ਸਾਧੂਆਂ ਕੋਲ ਆਇਆ ਹਾਂ। ਠਹਿਰਾਉ।
Fareedkot Teekaਸੰਤੋਂ ਕੇ ਪਾਸ ਅਪਨੇ ਆਪ ਕੋ ਉਧਾਰਨੇ ਵਾਸਤੇ ਆਯਾ ਹੂੰ॥੧॥ ਰਹਾਉ ॥
Prof. Sahib Singh(ਜਗਤ ਦੇ ਜੀਵਾਂ ਨੂੰ) ਵਿਕਾਰਾਂ ਤੋਂ ਬਚਾਣ ਲਈ (ਪਰਮਾਤਮਾ) ਆਪ ਸੰਤ ਜਨਾਂ ਦੇ ਹਿਰਦੇ ਵਿਚ ਆ ਵੱਸਦਾ ਹੈ ॥੧॥ ਰਹਾਉ ॥

ਪਦ ਅਰਥ ਪਹਿ = ਪਾਸ, ਕੋਲ, ਦੇ ਹਿਰਦੇ ਵਿਚ। ਉਧਾਰਨ = (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ॥੧॥ ਰਹਾਉ ॥

SikhNet (Spanish)He llegado hasta los Santos para salvar mi ser. (1-Pausa)

ਦਰਸਨ ਭੇਟਤ ਹੋਤ ਪੁਨੀਤਾ; ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥

darasan bhettat hot puneetaa; har har mantru drirraaeo |1|

Sant Singh KhalsaGazing upon the Blessed Vision of their Darshan, I am sanctified; they have implanted the Mantra of the Lord, Har, Har, within me. ||1||
Manmohan SinghSeeing their vision I am rendered immaculate and they have implanted the Lord God's Name within me.
Manmohan Singh (Punjabi)ਉਨ੍ਹਾਂ ਦਾ ਦੀਦਾਰ ਦੇਖ ਮੈਂ ਪਾਵਨ ਪਵਿੱਤ੍ਰ ਹੋ ਗਿਆ ਹਾਂ ਅਤੇ ਉਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
Fareedkot Teekaਜਿਨ ਕੇ ਦਰਸਨ ਭੇਟਣੇ ਸੇ ਪੁਰਸੁ ਪਵਿਤ੍ਰ ਹੋਤਾ ਹੈ ਤਿਨੋਂ ਨੇ ਹਰਿ ਹਰਿ ਮੰਤ੍ਰ ਮੇਰੇ ਕੋ ਦ੍ਰਿੜ ਕਰਾਯਾ ਹੈ॥੧॥
Prof. Sahib Singh(ਜੀਵ ਗੁਰੂ ਦਾ) ਦਰਸਨ ਕਰਦਿਆਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਗੁਰੂ ਉਹਨਾਂ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ ॥੧॥

ਪਦ ਅਰਥ ਦਰਸਨ ਭੇਟਤ = (ਸੰਤ ਜਨਾਂ ਦਾ, ਗੁਰੂ ਦਾ) ਦਰਸਨ ਕਰਦਿਆਂ। ਪੁਨੀਤਾ = ਪਵਿੱਤਰ, ਚੰਗੇ ਜੀਵਨ ਵਾਲਾ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕਰਦਾ ਹੈ ॥੧॥

SikhNet (Spanish)Observando la Visión bendita de Su Darshan soy santificado, pues ellos han implantado el Mantra del Señor Jar, Jar, en lo profundo de mi ser. (1)

ਕਾਟੇ ਰੋਗ. ਭਏ ਮਨ ਨਿਰਮਲ; ਹਰਿ ਹਰਿ ਅਉਖਧੁ ਖਾਇਓ ॥੨॥

kaatte rog. bhe man niramal; har har aaukhadh khaaeo |2|

Sant Singh KhalsaThe disease has been eradicated, and my mind has become immaculate. I have taken the healing medicine of the Lord, Har, Har. ||2||
Manmohan SinghPartaking the cure all of the Lord's Name, I am rid of the diseases and my mind is sanctified.
Manmohan Singh (Punjabi)ਸਾਈਂ ਦੇ ਨਾਮ ਦੀ ਔਸ਼ਧੀ ਖਾ ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੇਰਾ ਮਨੂਆ ਪਵਿੱਤਰ ਹੋ ਗਿਆ ਹੈ।
Fareedkot Teekaਅਗ੍ਯਾਨ ਆਦਿ ਰੋਗ ਗੁਰੋਂ ਨੇ ਕਾਟ ਦੀਏ ਹੈਂ ਔਰ ਮਨ ਤਨ ਕਰ ਨਿਰਮਲ ਹੂਏ ਹੈਂ ਔਰ ਹਰਿ ਹਰਿ ਨਾਮੁ (ਅਉਖਧੁ) ਦਾਰੂ ਖਾਯਾ ਹੈ॥੨॥
Prof. Sahib Singh(ਜਿਹੜੇ ਮਨੁੱਖ ਗੁਰੂ ਪਾਸੋਂ) ਹਰਿ-ਨਾਮ ਦੀ ਦਵਾਈ (ਲੈ ਕੇ) ਖਾਂਦੇ ਹਨ (ਉਹਨਾਂ ਦੇ) ਸਾਰੇ ਰੋਗ ਕੱਟੇ ਜਾਂਦੇ ਹਨ, (ਉਹਨਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ ॥੨॥

ਪਦ ਅਰਥ ਨਿਰਮਲ = ਸਾਫ਼। ਅਉਖਧੁ = ਦਵਾਈ ॥੨॥

SikhNet (Spanish)La enfermedad ha sido eliminada y mi mente ha sido iluminada. Me he tomado la Cura del Señor Jar, Jar. (2)

ਅਸਥਿਤ ਭਏ. ਬਸੇ ਸੁਖ ਥਾਨਾ; ਬਹੁਰਿ. ਨ ਕਤਹੂ ਧਾਇਓ ॥੩॥

asathit bhe. base sukh thaanaa; bahur. na katahoo dhaaeo |3|

Sant Singh KhalsaI have become steady and stable, and I dwell in the home of peace. I shall never again wander anywhere. ||3||
Manmohan SinghMy mind has become stable and abides in the abode of peace and now goes not anywhere else again.
Manmohan Singh (Punjabi)ਮੇਰਾ ਮਨ ਸਥਿਰ ਹੋ ਗਿਆ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ ਅਤੇ ਹੁਣ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਇਸਥਿਤ ਹੋ ਕਰ ਸੁਖ (ਥਾਨਾ) ਸ੍ਵਰੂਪ ਮੇਂ ਬਸੇ ਹੈਂ ਅਬ ਮਨ ਬਹੁਰੋ ਕਹੀਂ ਕੋ ਧਾਵਤਾ ਨਹੀਂ ਹੈ॥੩॥
Prof. Sahib Singh(ਗੁਰੂ ਪਾਸੋਂ ਨਾਮ-ਦਵਾਈ ਲੈ ਕੇ ਖਾਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ; ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, (ਇਸ ਆਨੰਦ ਨੂੰ ਛੱਡ ਕੇ ਉਹ) ਮੁੜ ਹੋਰ ਕਿਸੇ ਭੀ ਪਾਸੇ ਨਹੀਂ ਭਟਕਦੇ ॥੩॥

ਪਦ ਅਰਥ ਅਸਥਿਤ = ਅਡੋਲ-ਚਿੱਤ। ਸੁਖ ਥਾਨਾ = ਆਤਮਕ ਅਡੋਲਤਾ ਵਿਚ। ਬਹੁਰਿ = ਫਿਰ, ਮੁੜ। ਕਤਹੂ = ਕਿਤੇ ਭੀ। ਧਾਇਓ = ਭਟਕਦਾ, ਦੌੜਦਾ ॥੩॥

SikhNet (Spanish)Me he vuelto calmado y estable y, habitando en el Hogar de Paz, ya no vagaré más por ningún lado. (3)

ਸੰਤ ਪ੍ਰਸਾਦਿ ਤਰੇ ਕੁਲ ਲੋਗਾ; ਨਾਨਕ. ਲਿਪਤ, ਨ ਮਾਇਓ ॥੪॥੭॥

sant prasaad tare kul logaa; naanak. lipat, na maaeo |4|7|

Sant Singh KhalsaBy the Grace of the Saints, the people and all their generations are saved; O Nanak, they are not engrossed in Maya. ||4||7||
Manmohan SinghBy the saints grace, all the men are emancipated and then they do not get involved in mammon, O Nanak.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਸਾਰੇ ਇਨਸਾਨ ਪਾਰ ਉਤਰ ਜਾਂਦੇ ਹਨ ਅਤੇ ਫਿਰ ਉਹ ਮੁੜ ਕੇ ਮਾਇਆ ਅੰਦਰ ਨਹੀਂ ਵਸਦੇ ਹੇ ਨਾਨਕ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਕੁਲ ਕੇ ਲੋਗ ਭੀ ਤਰੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮਾਯਾ ਲੇਪੁ ਕਰ ਨਹੀਂ ਸਕਤੀ ਹੈ॥੪॥੭॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਨਾਮ-ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਤਰਦੇ; ਉਹਨਾਂ ਦੀ) ਕੁਲ ਦੇ ਲੋਕ ਭੀ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਂਦੇ ਹਨ; ਉਹਨਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੁਲ ਲੋਗਾ = (ਉਸ ਦੀ) ਕੁਲ ਦੇ ਸਾਰੇ ਲੋਕ। ਲਿਪਤ ਨ ਮਾਇਓ = ਮਾਇਆ ਵਿਚ ਨਹੀਂ ਫਸਦਾ, ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥

SikhNet (Spanish)Por la Gracia de los Santos, la gente y toda su generación es salvada. Oh, dice Nanak, ya no se involucrará con Maya. (4-7)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਬਿਸਰਿ ਗਈ ਸਭ, ਤਾਤਿ ਪਰਾਈ ॥

bisar gee sabh, taat paraaee |

Sant Singh KhalsaI have totally forgotten my jealousy of others,
Manmohan SinghI have altogether forgotten to be jealous of others,
Manmohan Singh (Punjabi)ਮੈਨੂੰ ਹੋਰਨਾ ਨਾਲ ਈਰਖਾ ਕਰਨੀ ਹਢੋ ਭੀ ਭੁਲ ਗਈ ਹੈ,
Fareedkot Teekaਹੇ ਭਾਈ! ਪਰਾਈ (ਤਾਤਿ) ਇਛਾ ਸਭ ਬਿਸਰ ਗਈ ਹੈ॥☬ਜੇ ਕਹੇ ਕਬ ਸੇ ਬਿਸਰੀ ਹੈ?
Prof. Sahib Singh(ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ,

ਪਦ ਅਰਥ ਬਿਸਰਿ ਗਈ = ਭੁੱਲ ਗਈ ਹੈ। ਸਭ = ਸਾਰੀ। ਤਾਤਿ = ਈਰਖਾ, ਸਾੜਾ। ਤਾਤਿ ਪਰਾਈ = ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਆਦਤ।

SikhNet (Spanish)Desde que encontré a la Saad Sangat,

ਜਬ ਤੇ ਸਾਧਸੰਗਤਿ; ਮੋਹਿ ਪਾਈ ॥੧॥ ਰਹਾਉ ॥

jab te saadhasangat; mohi paaee |1| rahaau |

Sant Singh Khalsasince I found the Saadh Sangat, the Company of the Holy. ||1||Pause||
Manmohan Singhsince the time, I have attained the society of saints. Pause.
Manmohan Singh (Punjabi)ਜਦ ਦੀ, ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ। ਠਹਿਰਾਉ।
Fareedkot Teekaਜਬ ਤੇ ਮੈਨੇ ਸਾਧੋਂ ਕੀ ਸੰਗਤ ਪਾਈ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਜਬ ਤੇ = ਜਦੋਂ ਤੋਂ। ਮੋਹਿ = ਮੈਂ ॥੧॥ ਰਹਾਉ ॥

SikhNet (Spanish)la Compañía de los Santos, ya no tengo celos de nadie. (1-Pausa)

ਨਾ ਕੋ ਬੈਰੀ. ਨਹੀ ਬਿਗਾਨਾ; ਸਗਲ ਸੰਗਿ. ਹਮ ਕਉ ਬਨਿ ਆਈ ॥੧॥

naa ko bairee. nahee bigaanaa; sagal sang. ham kau ban aaee |1|

Sant Singh KhalsaNo one is my enemy, and no one is a stranger. I get along with everyone. ||1||
Manmohan SinghNo one now is my enemy, nor is anyone a stranger to me and I am the friend of all.
Manmohan Singh (Punjabi)ਹੁਣ ਕੋਈ ਭੀ ਮੇਰਾ ਦੁਸ਼ਮਨ ਨਹੀਂ ਨਾਂ ਹੀ ਕੋਈ ਮੈਨੂੰ ਪਰਾਇਆ ਲਗਦਾ ਹੈ ਅਤੇ ਮੈਂ ਸਾਰਿਆਂ ਦਾ ਮਿੱਤਰ ਹਾਂ।
Fareedkot Teekaਨਾਂ ਕੋਈ ਹਮਾਰਾ ਸ਼ਤ੍ਰੂ ਰਹਾ ਹੈ ਔਰ ਨਾਂ ਬੇਗਾਨਾ ਹੀ ਪ੍ਰਤੀਤਿ ਹੋਤਾ ਹੈ, ਸਭ ਕੇ ਸਾਥ ਹਮਾਰੀ ਪ੍ਰੀਤੀ ਬਨ ਆਈ ਹੈ॥੧॥
Prof. Sahib Singh(ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ॥੧॥

ਪਦ ਅਰਥ ਕੋ = ਕੋਈ (ਮਨੁੱਖ)। ਸਗਲ ਸੰਗਿ = ਸਭਨਾਂ ਨਾਲ। ਹਮ ਕਉ ਬਨਿ ਆਈ = ਮੇਰਾ ਪਿਆਰ ਬਣਿਆ ਹੋਇਆ ਹੈ ॥੧॥

SikhNet (Spanish)Ya nadie es mi enemigo, ni extraño para mí y me llevo bien con todos. (1)

ਜੋ ਪ੍ਰਭ ਕੀਨੋ. ਸੋ ਭਲ ਮਾਨਿਓ; ਏਹ ਸੁਮਤਿ. ਸਾਧੂ ਤੇ ਪਾਈ ॥੨॥

jo prabh keeno. so bhal maanio; eeh sumat. saadhoo te paaee |2|

Sant Singh KhalsaWhatever God does, I accept that as good. This is the sublime wisdom I have obtained from the Holy. ||2||
Manmohan SinghWhatever the Lord does, that I deem as good. this sublime wisdom I have obtained from the saints.
Manmohan Singh (Punjabi)ਜਿਹੜਾ ਕੁਝ ਭੀ ਸੁਆਮੀ ਕਰਦਾ ਹੈ। ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਇਹ ਸ਼੍ਰੇਸ਼ਟ ਸਮਝ ਮੈਨੂੰ ਸੰਤਾ ਕੋਲੋਂ ਪ੍ਰਾਪਤ ਹੋਈ ਹੈ।
Fareedkot Teekaਜੋ ਪ੍ਰਭੂ ਨੇ ਕੀਆ ਹੈ, ਸੋ ਭਲਾ ਕਰ ਕੇ ਮਾਨਾ ਹੈ, ਇਹ ਸੁਭ ਮਤ ਸਾਧੂਓਂ ਸੇ ਪ੍ਰਾਪਤਿ ਹੂਈ ਹੈ॥੨॥
Prof. Sahib Singh(ਹੁਣ) ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ ॥੨॥

ਪਦ ਅਰਥ ਭਲ = ਭਲਾ, ਚੰਗਾ। ਸੁਮਤਿ = ਚੰਗੀ ਅਕਲ। ਸਾਧੂ ਤੇ = ਗੁਰੂ ਪਾਸੋਂ ॥੨॥

SikhNet (Spanish)Lo que Dios hace lo tomo como Bueno. Esta es la Sabiduría Sublime que he obtenido de los Santos. (2)

ਸਭ ਮਹਿ ਰਵਿ ਰਹਿਆ ਪ੍ਰਭੁ ਏਕੈ; ਪੇਖਿ ਪੇਖਿ ਨਾਨਕ. ਬਿਗਸਾਈ ॥੩॥੮॥

sabh meh rav rahiaa prabh ekai; pekh pekh naanak. bigasaaee |3|8|

Sant Singh KhalsaThe One God is pervading in all. Gazing upon Him, beholding Him, Nanak blossoms forth in happiness. ||3||8||
Manmohan SinghAmongst all, the One Lord is pervading; seeing and beholding Him, Nanak is greatly pleased.
Manmohan Singh (Punjabi)ਸਾਰਿਆਂ ਅੰਦਰ ਇਕੋ ਸੁਆਮੀ ਵਿਆਪਕ ਹੋ ਰਿਹਾ ਹੈ, ਉਸ ਨੂੰ ਵੇਖ ਅਤੇ ਤਕ ਕੇ ਨਾਨਕ ਪਰਮ ਪ੍ਰਸੰਨ ਹੋ ਗਿਆ ਹੈ।
Fareedkot Teekaਸਰਬ ਮੇਂ ਏਕ ਪ੍ਰਭੂ ਬਿਆਪਕ ਹੋ ਰਹਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਰਚਨਾ ਕੋ ਦੇਖ ਕਰ ਹਮਾਰੀ ਬੁਧੀ ਪ੍ਰਫੁਲਤ ਹੂਈ ਹੈ॥੩॥੮॥
Prof. Sahib Singhਹੇ ਨਾਨਕ! (ਆਖ-ਜਦੋਂ ਤੋਂ ਸਾਧ ਸੰਗਤ ਮਿਲੀ ਹੈ, ਮੈਨੂੰ ਇਉਂ ਦਿੱਸਦਾ ਹੈ ਕਿ) ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ ॥੩॥੮॥

ਪਦ ਅਰਥ ਰਵਿ ਰਹਿਆ = ਮੌਜੂਦ ਹੈ। ਪੇਖਿ = ਵੇਖ ਕੇ। ਬਿਗਸਾਈ = ਬਿਗਸਾਈਂ; ਮੈਂ ਖ਼ੁਸ਼ ਹੁੰਦਾ ਹਾਂ ॥੩॥੮॥

SikhNet (Spanish)Dios prevalece en todo. Observando y fijando su mente en Él, Nanak florece de Felicidad.(3-8)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਠਾਕੁਰ ਜੀਉ; ਤੁਹਾਰੋ ਪਰਨਾ ॥

tthaakur jeeo; tuhaaro paranaa |

Sant Singh KhalsaO my Dear Lord and Master, You alone are my Support.
Manmohan SinghMy sire Master, Thou alone are my support.
Manmohan Singh (Punjabi)ਮੇਰੇ ਮਹਾਰਾਜ ਮਾਲਕ, ਕੇਵਲ ਤੂੰ ਹੀ ਮੇਰਾ ਆਸਰਾ ਹੈਂ।
Fareedkot Teekaਹੇ ਠਾਕੁਰ ਜੀਉ! ਮੇਰੇ ਕੋ ਆਪ ਕਾ ਹੀ (ਪਰਨਾ) ਆਸਰਾ ਹੈ॥
Prof. Sahib Singhਹੇ ਪ੍ਰਭੂ ਜੀ! (ਮੈਨੂੰ) ਤੇਰਾ ਹੀ ਆਸਰਾ ਹੈ।

ਪਦ ਅਰਥ ਠਾਕੁਰ ਜੀਉ = ਹੇ ਪ੍ਰਭੂ ਜੀ! ਪਰਨਾ = ਆਸਰਾ।

SikhNet (Spanish)Sólo Tú eres mi Soporte, oh mi Querido Señor y Maestro.

ਮਾਨੁ ਮਹਤੁ. ਤੁਮੑਾਰੈ ਊਪਰਿ; ਤੁਮੑਰੀ ਓਟ. ਤੁਮੑਾਰੀ ਸਰਨਾ ॥੧॥ ਰਹਾਉ ॥

maan mehat. tumaarai aoopar; tumaree ott. tumaaree saranaa |1| rahaau |

Sant Singh KhalsaYou are my Honor and Glory; I seek Your Support, and Your Sanctuary. ||1||Pause||
Manmohan SinghThou alone are my honour and glory. thy support and Thine refuge alone seek, O my Lord. Pause.
Manmohan Singh (Punjabi)ਕੇਵਲ ਤੂੰ ਹੀ ਮੇਰੀ ਇੱਜ਼ਤ ਆਬਰੂ ਅਤੇ ਪ੍ਰਭਤਾ ਹੈਂ। ਕੇਵਲ ਤੇਰਾ ਹੀ ਆਸਰਾ ਅਤੇ ਤੇਰੀ ਹੀ ਸ਼ਰਨ ਮੈਂ ਲੋੜਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਉ।
Fareedkot Teekaਮਾਨ ਅਰ ਵਡਿਆਈ ਸਭ ਆਪ ਕੇ ਊੁਪਰ ਹੈ, ਮਨ ਕਰ ਕੇ ਤੁਮਰੀ ਓਟ ਹੈ ਔਰ ਸਰੀਰ ਕਰ ਭੀ ਤੁਮਾਰੀ ਸਰਣ ਲਈ ਹੈ॥੧॥ ਰਹਾਉ ॥
Prof. Sahib Singhਮੈਨੂੰ ਤੇਰੇ ਉਤੇ ਹੀ ਮਾਣ ਹੈ; ਫ਼ਖ਼ਰ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੀ ਹੀ ਸਰਨ ਆ ਪਿਆ ਹਾਂ ॥੧॥ ਰਹਾਉ ॥

ਪਦ ਅਰਥ ਮਹਤੁ = ਮਹੱਤਵ, ਵਡਿਆਈ ॥੧॥ ਰਹਾਉ ॥

SikhNet (Spanish)Eres mi Honor y mi Gloria. De aquí que sólo busque Tu Soporte y Tu Santuario. (1-Pausa)

ਤੁਮੑਰੀ ਆਸ. ਭਰੋਸਾ ਤੁਮੑਰਾ; ਤੁਮਰਾ ਨਾਮੁ. ਰਿਦੈ ਲੈ ਧਰਨਾ ॥

tumaree aas. bharosaa tumaraa; tumaraa naam. ridai lai dharanaa |

Sant Singh KhalsaYou are my Hope, and You are my Faith. I take Your Name and enshrine it within my heart.
Manmohan SinghThou are my hope and Thou my faith. I obtain and enshrine Thy Name in my mind.
Manmohan Singh (Punjabi)ਤੂੰ ਹੀ ਮੇਰੀ ਉਮੈਦ ਹੈ ਅਤੇ ਤੂੰ ਹੀ ਮੇਰਾ ਈਮਾਨ ਹੈ ਤੇਰੇ ਨਾਮ ਨੂੰ ਹੀ ਮੈਂ ਲੈਂਦਾ ਅਤੇ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਮਨ ਮੇਂ ਤੁਮਰੀ ਹੀ ਆਸਾ ਹੈ, ਭਰੋਸਾ ਭੀ ਤੁਮਾਰਾ ਹੀ ਹੈ, ਤੁਮਾਰਾ ਹੀ ਨਾਮ ਲੈਕਰ ਰਿਦੇ ਮੇਂ ਧਾਰਨ ਕੀਆ ਹੈ॥
Prof. Sahib Singhਹੇ ਪ੍ਰਭੂ ਜੀ! ਮੈਨੂੰ ਤੇਰੀ ਹੀ ਆਸ ਹੈ, ਤੇਰੇ ਉਤੇ ਹੀ ਭਰੋਸਾ ਹੈ, ਮੈਂ ਤੇਰਾ ਹੀ ਨਾਮ (ਆਪਣੇ) ਹਿਰਦੇ ਵਿਚ ਟਿਕਾਇਆ ਹੋਇਆ ਹੈ।

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Eres mi fe y mi esperanza y Tu Nombre lo tomo y enaltezco en el fondo de mi corazón.

ਤੁਮਰੋ ਬਲੁ. ਤੁਮ ਸੰਗਿ ਸੁਹੇਲੇ; ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥

tumaro bal. tum sang suhele; jo jo kahahu soee soee karanaa |1|

Sant Singh KhalsaYou are my Power; associating with You, I am embellished and exalted. I do whatever You say. ||1||
Manmohan SinghMy power flows from Thee and in Thine association am I embellished. Whatever Thou say, that alone I do, O my Lord.
Manmohan Singh (Punjabi)ਮੇਰੀ ਸਤਿਆ ਤੇਰੇ ਤੋਂ ਹੀ ਰਵਾ ਹੁੰਦੀ ਹੈ ਅਤੇ ਤੇਰੀ ਸੰਗਤ ਅੰਦਰ ਹੀ ਮੈਂ ਸ਼ਸ਼ੋਭਤ ਹੁੰਦਾ ਹਾਂ। ਜਿਹੜਾ ਕੁਛ ਤੂੰ ਆਖਦਾ ਹੈ, ਕੇਵਲ ਉਹ ਹੀ ਮੈਂ ਕਰਦਾ ਹਾਂ, ਹੇ ਮੇਰੇ ਸਾਈਂ।
Fareedkot Teekaਤੁਮਾਰਾ ਹੀ ਮੇਰੇ ਕੋ ਬਲੁ ਹੈ ਅਰੁ ਤੁਮਾਰੇ ਸੰਗੁ ਸੁਹੇਲੇ ਹੂਏ ਹੈਂ। ਜੋ ਜੋ ਆਪ ਕਹੋ ਅਰਥਾਤ ਹੁਕਮ ਕਰੋ ਸੋਈ ਹਮ ਕੋ ਕਰਨਾ ਯੋਗ ਹੈ॥੧॥
Prof. Sahib Singhਮੈਨੂੰ ਤੇਰਾ ਹੀ ਤਾਣ ਹੈ, ਤੇਰੇ ਚਰਨਾਂ ਵਿਚ ਮੈਂ ਸੁਖੀ ਰਹਿੰਦਾ ਹਾਂ। ਜੋ ਕੁਝ ਤੂੰ ਆਖਦਾ ਹੈਂ, ਮੈਂ ਉਹੀ ਕੁਝ ਕਰ ਸਕਦਾ ਹਾਂ ॥੧॥

ਪਦ ਅਰਥ ਸੰਗਿ = ਨਾਲ। ਸੁਹੇਲੇ = ਸੁਖੀ। ਕਹਹੁ = ਤੁਸੀਂ ਆਖਦੇ ਹੋ ॥੧॥

SikhNet (Spanish)Eres mi poder y uniéndome a Ti, embellecido y excelso, hago lo que Tú digas. (1)

ਤੁਮਰੀ ਦਇਆ ਮਇਆ ਸੁਖੁ ਪਾਵਉ; ਹੋਹੁ ਕ੍ਰਿਪਾਲ. ਤ ਭਉਜਲੁ ਤਰਨਾ ॥

tumaree deaa meaa sukh paavau; hohu kripaal. ta bhaujal taranaa |

Sant Singh KhalsaThrough Your Kindness and Compassion, I find peace; when You are Merciful, I cross over the terrifying world-ocean.
Manmohan SinghThrough Thine grace and mercy, am I blessed with bliss, O Lord, when thou are compassionate then do I cross the dreadful world ocean.
Manmohan Singh (Punjabi)ਤੇਰੀ ਰਹਿਮਤ ਅਤੇ ਮਿਹਰ ਰਾਹੀਂ, ਮੈਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ, ਹੇ ਸੁਆਮੀ! ਜਦ ਤੂੰ ਮਿਹਰਬਾਨ ਹੁੰਦਾ ਹੈ, ਤਦ ਹੀ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਹੁੰਦਾ ਹੈ?
Fareedkot Teekaਹੇ ਮ੍ਯਾ ਸ੍ਵਰੂਪ! ਤੁਮਾਰੀ ਦ੍ਯਾ ਕਰ ਸੁਖ ਕੋ ਪ੍ਰਾਪਤ ਹੋਵੇਗਾ, ਜੇ ਤੁਮ ਕ੍ਰਿਪਾਲ ਹੋਵੋ ਤੌ ਸੰਸਾਰ ਸਮੁੰਦ੍ਰ ਸੇ ਤਰਨਾ ਹੋਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਮਿਹਰ ਨਾਲ, ਤੇਰੀ ਕਿਰਪਾ ਨਾਲ ਹੀ ਮੈਂ ਸੁਖ ਮਾਣਦਾ ਹਾਂ। ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ।

ਪਦ ਅਰਥ ਮਇਆ = ਕਿਰਪਾ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ, ਮਾਣਦਾ ਹਾਂ। ਕ੍ਰਿਪਾਲ = ਦਇਆਵਾਨ। ਤ = ਤਾਂ। ਭਉਜਲੁ = ਸੰਸਾਰ-ਸਮੁੰਦਰ।

SikhNet (Spanish)Por medio de Tu Compasión y Bondad logro encontrar la Paz, pues cuando me muestras Tu Misericordia cruzo el aterrador océano del mundo.

ਅਭੈ ਦਾਨੁ ਨਾਮੁ ਹਰਿ ਪਾਇਓ; ਸਿਰੁ ਡਾਰਿਓ ਨਾਨਕ. ਸੰਤ ਚਰਨਾ ॥੨॥੯॥

abhai daan naam har paaeo; sir ddaario naanak. sant charanaa |2|9|

Sant Singh KhalsaThrough the Name of the Lord, I obtain the gift of fearlessness; Nanak places his head on the feet of the Saints. ||2||9||
Manmohan SinghPlacing his head on the feet of the saints, Nanak, has obtained the gift of fearlessness through the Lord's Name.
Manmohan Singh (Punjabi)ਆਪਣੇ ਸੀਸ ਨੂੰ ਸਾਧੂਆਂ ਦੇ ਪੇਰਾ ਤੇ ਟਿਕਾਉਣ ਦੁਆਰਾ, ਨਾਨਕ ਨੇ ਨਿਰਭੈਤਾ ਪਦ ਬਖਸ਼ਹਾਰ ਸੁਆਮੀ ਦੇ ਨਾਮ ਦੀ ਦਾਤ ਸਦਕਾ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਅਭ੍ਯ ਕਰਨੇ ਵਾਲਾ ਤੇਰਾ ਨਾਮੁ ਦਾਨੁ ਪਾਯਾ ਹੈ ਔਰ ਸੀਸ ਅਪਨਾ ਸੰਤੋਂ ਕੇ ਚਰਨੋਂ ਪਰ ਡਾਰਓ, ਭਾਵ ਪਾਇਆ ਹੈ॥੨॥੯॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਨਿਰਭੈਤਾ ਦਾ ਦਾਨ ਦੇਣ ਵਾਲਾ, ਹਰਿ-ਨਾਮ ਮੈਂ (ਗੁਰੂ ਪਾਸੋਂ) ਹਾਸਲ ਕੀਤਾ ਹੈ (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਦੇ ਚਰਨਾਂ ਉਤੇ ਰੱਖਿਆ ਹੋਇਆ ਹੈ ॥੨॥੯॥

ਪਦ ਅਰਥ ਅਭੈ ਦਾਨੁ = ਨਿਰਭੈਤਾ ਦੇਣ ਵਾਲਾ। ਡਾਰਿਓ = ਰੱਖ ਦਿੱਤਾ ਹੈ ॥੨॥੯॥

SikhNet (Spanish)He obtenido el Regalo de vivir sin miedo. Nanak posa su cabeza a los Pies de los Santos. (2-9)

Open this shabad →

Ang 1299 of 1430