ੴ

ਸਿੱਖਬਾਣੀ · SikhBani

ਆਦਿ ਜੁਗਾਦਿ ਦਇਆਪਤਿ ਦਾਤਾ ॥

aad jugaad deaapat daataa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1060, 1061 · 49 lines
Translations

ਮਾਰੂ ਮਹਲਾ ੩ ॥

maaroo mahalaa 3 | Ang 1060

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru Mejl Guru Amar Das, Tercer Canal Divino.

ਆਦਿ ਜੁਗਾਦਿ ਦਇਆਪਤਿ ਦਾਤਾ ॥

aad jugaad deaapat daataa | Ang 1060

Sant Singh KhalsaFrom the very beginning of time, and throughout the ages, the Merciful Lord has been the Great Giver.
Manmohan SinghFrom the very beginning and the beginning of ages, the Lord of mercy is the Giver of the beings.
Manmohan Singh (Punjabi)ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਰਹਿਮਤ ਦਾ ਸੁਆਮੀ ਜੀਵਾਂ ਦਾ ਦਾਤਾਰ ਹੈ।
Fareedkot Teekaਸਦਾ ਸਦਾ ਤੂੰ ਸਰਬ ਜੀਆਂ ਕਾ ਦਾਤਾ ਹੈਂ। ਹੇ ਪਤੀ! ਮੇਰੇ ਪਰ ਦਇਆ ਕਰ ਤਿਨ ਕਾ ਮੇਰੇ ਕੋ ਮੇਲ ਦੇਹ॥
Prof. Sahib Singhਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ।

ਪਦ ਅਰਥ ਆਦਿ = (ਜਗਤ ਦੇ) ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।

SikhNet (Spanish)El Señor Benévolo existe desde tiempo inmemorial y es vivenciado

ਪੂਰੇ ਗੁਰ ਕੈ ਸਬਦਿ ਪਛਾਤਾ ॥

poore gur kai sabad pachhaataa | Ang 1060

Sant Singh KhalsaThrough the Shabad, the Word of the Perfect Guru, He is realized.
Manmohan SinghHe is realised through the Perfect Guru's word.
Manmohan Singh (Punjabi)ਉਹ ਪੂਰਨ ਗੁਰਾਂ ਦੀ ਬਾਣੀ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
Fareedkot Teekaਜਿਨੋਂ ਨੇ ਪੂਰੇ ਗੁਰੋਂ ਕੇ ਉਪਦੇਸ ਕਰ ਤੇਰੇ ਕੋ ਪਛਾਤਾ ਹੈ॥
Prof. Sahib Singhਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ।

ਪਦ ਅਰਥ ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)a través de la Palabra del Guru Perfecto.

ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ; ਤੂ ਆਪੇ ਮੇਲਿ ਮਿਲਾਇਦਾ ॥੧॥

tudhuno seveh se tujheh samaaveh; too aape mel milaaeidaa |1| Ang 1060

Sant Singh KhalsaThose who serve You are immersed in You. You unite them in Union with Yourself. ||1||
Manmohan SinghThey who serve Thee, merge in Thee, O Lord, Thou Thyself unite in Thine union.
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ! ਤੂੰ ਆਪ ਹੀ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈਂ।
Fareedkot Teekaਜੋ ਤੇਰੇ ਕੋ ਸੇਵਤੇ ਹੈਂ, ਸੋ ਤੇਰੇ ਮੇਂ ਸਮਾਵਤੇ ਹੈਂ। ਤੂੰ ਆਪ ਹੀ ਤਿਨ ਕੋ ਪਹਿਲੇ ਅਪਨੇ (ਮੇਲਿ) ਸਤਿਸੰਗ ਮੇਂ ਮਿਲਾਵਤਾ ਹੈਂ॥੧॥
Prof. Sahib Singhਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ। ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ ॥੧॥

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੇ = ਉਹ {ਬਹੁ-ਵਚਨ}। ਤੁਝਹਿ = ਤੇਰੇ ਵਿਚ। ਆਪੇ = ਆਪ ਹੀ। ਮੇਲਿ = ਮਿਲ ਕੇ ॥੧॥

SikhNet (Spanish)Sí, quien sea que Lo sirve, se inmerge en Él y es Él Quien lo une en Su Ser. (1)

ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥

agam agochar; keemat. nahee paaee | Ang 1060

Sant Singh KhalsaYou are inaccessible and unfathomable; Your limits cannot be found.
Manmohan SinghO my Inaccessible and Incomprehensible Lord, Thine worth can be ascertained not.
Manmohan Singh (Punjabi)ਹੇ ਮੇਰੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ! ਤੇਰੇ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਤੂੰ ਅਗਮ ਔ ਅਗੋਚਰ ਹੈਂ, ਤੇਰੀ ਕੀਮਤ ਕਿਸੇ ਨਹੀਂ ਪਾਈ ਹੈ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

SikhNet (Spanish)Oh Dios, Infinito e Imperceptible eres Tú, Inapreciable e Invaluable;

ਜੀਅ ਜੰਤ ਤੇਰੀ ਸਰਣਾਈ ॥

jeea jant teree saranaaee | Ang 1060

Sant Singh KhalsaAll beings and creatures seek Your Sanctuary.
Manmohan SinghAll the creatures seek Thy refuge.
Manmohan Singh (Punjabi)ਸਮੂਹ ਜੀਵ ਤੇਰੀ ਪਨਾਹ ਲੋੜਦੇ ਹਨ।
Fareedkot Teekaਸਭ ਜੀਅ ਜੰਤ ਤੇਰੀ ਸਰਨਾਈ ਹੈਂ ਅਰਥਾਤ ਤੇਰੇ ਆਸਰੇ ਹੈਂ॥
Prof. Sahib Singhਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।

ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।

SikhNet (Spanish)y todas las criaturas buscan sólo Tú Refugio,

ਜਿਉ ਤੁਧੁ ਭਾਵੈ. ਤਿਵੈ ਚਲਾਵਹਿ; ਤੂ ਆਪੇ ਮਾਰਗਿ ਪਾਇਦਾ ॥੨॥

jiau tudh bhaavai. tivai chalaaveh; too aape maarag paaeidaa |2| Ang 1060

Sant Singh KhalsaAs is pleases Your Will, You guide us along; You Yourself place us on the Path. ||2||
Manmohan SinghAs Thy will, Thou so drive them. Thou thyself putt them on thy path.
Manmohan Singh (Punjabi)ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ। ਤੂੰ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਰਾਹੇ ਪਾਉਂਦਾ ਹੈਂ।
Fareedkot Teekaਜਿਉਂ ਤੇਰੇ ਕੋ ਭਾਵਤਾ ਹੈ, ਤਿਸੀ ਪ੍ਰਕਾਰ ਉਨ ਕੋ ਚਲਾਵਤਾ ਹੈ। ਜਿਸ ਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਆਪ ਹੀ ਗਿਆਨ ਕੇ ਰਸਤੇ ਪਾਵਤਾ ਹੈਂ॥੨॥
Prof. Sahib Singhਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ ॥੨॥

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਮਾਰਗਿ = (ਸਹੀ ਜੀਵਨ-) ਰਸਤੇ ਉੱਤੇ ॥੨॥

SikhNet (Spanish)y a quienes sea que Tú escojas, los conduces también. Sí, eres Tú Quien les muestra Tu Sendero. (2)

ਹੈ ਭੀ ਸਾਚਾ. ਹੋਸੀ ਸੋਈ ॥

hai bhee saachaa. hosee soee | Ang 1060

Sant Singh KhalsaThe True Lord is, and shall always be.
Manmohan SinghThe True Lord is and He shall also be.
Manmohan Singh (Punjabi)ਸੱਚਾ ਸੁਆਮੀ ਹੈ ਅਤੇ ਉਹ ਹੋਵੇਗਾ ਭੀ।
Fareedkot Teekaਅਬ ਭੀ ਤੂੰ ਸਾਚਾ ਹੈਂ ਆਗੇ ਭੀ ਤੂੰ (ਸੋਈ) ਤੂੰ ਹੀ ਹੋਸੀ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਹੋਸੀ = ਕਾਇਮ ਰਹੇਗਾ।

SikhNet (Spanish)Eres Verdad y siempre lo serás, eres Quien ha creado Todo, no, no hay nadie más,

ਆਪੇ ਸਾਜੇ; ਅਵਰੁ. ਨ ਕੋਈ ॥

aape saaje; avar. na koee | Ang 1060

Sant Singh KhalsaHe Himself creates - there is no other at all.
Manmohan SinghHe Himself creates. There is not an other.
Manmohan Singh (Punjabi)ਉਹ ਆਪ ਹੀ ਰਚਦਾ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਤੂੰ ਆਪ ਹੀ ਬਣਾਵਤਾ ਹੈਂ ਹੋਰ ਕੋਈ ਬਣਾਵਣੇ ਵਾਲਾ ਨਹੀਂ॥
Prof. Sahib Singhਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ।

ਪਦ ਅਰਥ ਸਾਜੇ = ਪੈਦਾ ਕਰਦਾ ਹੈ। ਅਵਰੁ = ਹੋਰ।

SikhNet (Spanish)y Tú, nuestro Dios Dador de Éxtasis,

ਸਭਨਾ ਸਾਰ ਕਰੇ ਸੁਖਦਾਤਾ; ਆਪੇ ਰਿਜਕੁ ਪਹੁਚਾਇਦਾ ॥੩॥

sabhanaa saar kare sukhadaataa; aape rijak pahuchaaeidaa |3| Ang 1060

Sant Singh KhalsaThe Giver of peace takes care of all; He Himself sustains them. ||3||
Manmohan SinghThe Peace-giving Lord takes care of all and Himself provides them sustenance.
Manmohan Singh (Punjabi)ਆਰਾਮ-ਬਖਸ਼ਣਹਾਰ ਸੁਆਮੀ ਸਾਰਿਆਂ ਦੀ ਸੰਭਾਲ ਕਰਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।
Fareedkot Teekaਸਭਨਾਂ ਕੀ ਸੰਭਾਲ ਕਰ ਕੇ ਤੂੰਹੀ ਸੁਖ ਦੁਖ ਕਾ ਦਾਤਾ ਹੋ ਰਹਾ ਹੈਂ ਔ ਆਪੇ ਹੀ ਤੂੰ ਜੀਆਂ ਕੋ ਕਰਮਾਨੁਸਾਰ ਰਿਜਕ ਪਹੁੰਚਾਵਤਾ ਹੈਂ॥੩॥
Prof. Sahib Singhਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ॥੩॥

ਪਦ ਅਰਥ ਸਾਰ = ਸੰਭਾਲ। ਪਹੁਚਾਇਦਾ = ਅਪੜਾਂਦਾ ਹੈ ॥੩॥

SikhNet (Spanish)los cuidas a todos y les das sustento. (3)

ਅਗਮ ਅਗੋਚਰੁ ਅਲਖ ਅਪਾਰਾ ॥

agam agochar alakh apaaraa | Ang 1060

Sant Singh KhalsaYou are inaccessible, unfathomable, invisible and infinite;
Manmohan SinghO Unfathomable, Unknowable, Unseeable and Infinite Lord,
Manmohan Singh (Punjabi)ਹੇ ਅਥਾਹ, ਨਾਂ ਜਾਣੇ ਜਾਣ ਵਾਲੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ!
Fareedkot Teekaਹੇ ਅਗਮ ਅਗੋਚਰ! ਇਸੀ ਤੇ ਤੂੰ ਅਲਖ ਔ ਅਪਾਰ ਹੈਂ॥
Prof. Sahib Singhਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ।

ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ।

SikhNet (Spanish)Oh Señor Infinito, Imperceptible y Sin Límite,

ਕੋਇ. ਨ ਜਾਣੈ ਤੇਰਾ ਪਰਵਾਰਾ ॥

koe. na jaanai teraa paravaaraa | Ang 1060

Sant Singh Khalsano one knows Your extent.
Manmohan Singhno one knows thine bounds.
Manmohan Singh (Punjabi)ਕੋਈ ਭੀ ਤੇਰੇ ਹਦਬੰਨੇ ਨੂੰ ਨਹੀਂ ਜਾਣਦਾ।
Fareedkot Teekaਤੇਰਾ ਪਾਰ ਔ ਉਰਾਰ ਕੋਈ ਨਹੀਂ ਜਾਨਤਾ॥
Prof. Sahib Singhਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ।

ਪਦ ਅਰਥ ਪਰਵਾਰਾ = ਪੈਦਾ ਕੀਤੇ ਹੋਏ ਜੀਅ ਜੰਤ।

SikhNet (Spanish)no hay nadie que conozca Tu Extensión.

ਆਪਣਾ ਆਪੁ ਪਛਾਣਹਿ ਆਪੇ; ਗੁਰਮਤੀ ਆਪਿ ਬੁਝਾਇਦਾ ॥੪॥

aapanaa aap pachhaaneh aape; guramatee aap bujhaaeidaa |4| Ang 1060

Sant Singh KhalsaYou Yourself realize Yourself. Through the Guru's Teachings, You reveal Yourself. ||4||
Manmohan SinghOnly Thou know Thyself and through the Guru's instruction, Thou reveal Thyself.
Manmohan Singh (Punjabi)ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ਗੁਰਾਂ ਦੀ ਸਿਖਮਤ ਰਾਹੀਂ ਤੂੰ ਆਪਣੇ ਆਪ ਨੂੰ ਦਰਸਾਉਂਦਾ ਹੈ।
Fareedkot Teekaਆਪਣਾ ਆਪ ਤੂੰ ਆਪ ਹੀ ਪਛਾਣਤਾ ਹੈਂ, ਪਰੰਤੂ ਗੁਰਮਤੀਆਂ ਕੋ ਤੂੰ ਅਪਣਾਂ ਭੇਦ ਸਮਝਾਵਤਾ ਹੈਂ॥੪॥
Prof. Sahib Singhਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮੱਤ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ ॥੪॥

ਪਦ ਅਰਥ ਆਪੁ = {ਕਰਮ ਕਾਰਕ, ਇਕ-ਵਚਨ}। ਬੁਝਾਇਦਾ = ਸੂਝ ਦੇਂਦਾ ਹੈਂ ॥੪॥

SikhNet (Spanish)Sí, eres Tú Quien conoce Su Propio Ser, y es a través de la Palabra del Guru Verdadero, que revelas Tu Ser. (4)

ਪਾਤਾਲ ਪੁਰੀਆ ਲੋਅ ਆਕਾਰਾ ॥

paataal pureea loa aakaaraa | Ang 1060

Sant Singh KhalsaYour Almighty Command prevails throughout
Manmohan SinghThe under-worlds, the universes, the countries and the form;
Manmohan Singh (Punjabi)ਪਾਤਾਲਾਂ, ਆਲਮਾਂ, ਮੁਲਕਾਂ ਅਤੇ ਸਰੂਪਾਂ ਰਾਹੀਂ,
Fareedkot Teekaਪਤਾਲ ਅਰੁ ਜੋ ਪੁਰੀਆਂ ਹਨ ਔ ਲੋਕੋਂ ਕੇ ਜੋ ਅਕਾਰ ਹੈਂ॥
Prof. Sahib Singh(ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ-ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ),

ਪਦ ਅਰਥ ਲੋਅ = {ਲਫ਼ਜ਼ 'ਲੋਕੁ' ਤੋਂ ਬਹੁ-ਵਚਨ ਅਤੇ ਪ੍ਰਾਕ੍ਰਿਤ ਰੂਪ} ਅਨੇਕਾਂ ਮੰਡਲ। ਆਕਾਰਾ = ਇਹ ਸਾਰਾ ਦਿੱਸਦਾ ਜਗਤ।

SikhNet (Spanish)Los bajos mundos, las esferas, las regiones, las formas,

ਤਿਸੁ ਵਿਚਿ ਵਰਤੈ; ਹੁਕਮੁ ਕਰਾਰਾ ॥

tis vich varatai; hukam karaaraa | Ang 1061

Sant Singh KhalsaThe nether worlds, realms and worlds of form.
Manmohan Singhover all is or within them works thine all-powerful command.
Manmohan Singh (Punjabi)ਤੈਡਾਂ ਸਰਬ-ਸ਼ਕਤੀਵਾਨ ਅਮਰ ਉਨ੍ਹਾਂ ਸਾਰਿਆਂ ਤੇ ਜਾਂ ਉਨ੍ਹਾਂ ਅੰਦਰ ਵਰਤ ਰਿਹਾ ਹੈ।
Fareedkot Teekaਤਿਨੋਂ ਮੇਂ ਤੇਰਾ ਹੁਕਮ ਤਕੜਾ ਵਰਤਤਾ ਹੈਂ॥
Prof. Sahib Singhਇਸ ਵਿਚ ਪਰਮਾਤਮਾ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੈ।

ਪਦ ਅਰਥ ਤਿਸੁ ਵਿਚਿ = ਇਸ ਸਾਰੇ ਦਿੱਸਦੇ ਜਗਤ ਵਿਚ {ਲਫ਼ਜ਼ 'ਤਿਸੁ' ਇਕ-ਵਚਨ}। ਵਰਤੈ = ਕੰਮ ਕਰ ਰਿਹਾ ਹੈ। ਕਰਾਰਾ = ਸਖ਼ਤ, ਕਰੜਾ।

SikhNet (Spanish)sobre todas éstas, tu Comando rige Omnipotente.

ਹੁਕਮੇ ਸਾਜੇ ਹੁਕਮੇ ਢਾਹੇ; ਹੁਕਮੇ ਮੇਲਿ ਮਿਲਾਇਦਾ ॥੫॥

hukame saaje hukame dtaahe; hukame mel milaaeidaa |5| Ang 1061

Sant Singh KhalsaBy the Hukam of Your Command, You create, and by Your Command, You destroy. By Your Command, You unite in Union. ||5||
Manmohan SinghIn His will he creates, in His will He destroys and in His will he Unites in His union.
Manmohan Singh (Punjabi)ਆਪਣੀ ਰਜ਼ਾ ਅੰਦਰ ਉਚ ਰਚਦਾ ਹੈ, ਆਪਦੀ ਰਜ਼ਾ ਅੰਦਰ ਉਹ ਨਾਸ ਕਰਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਤੂੰ ਅਪਨੇ ਹੁਕਮ ਮੇਂ ਬਣਾਵਤਾ ਹੈਂ ਔ ਹੁਕਮ ਮੇਂ ਹੀ ਗਿਰਾਵਤਾ ਹੈਂ, ਪੁਨਃ ਆਪਨੇ ਹੁਕਮ ਵਿਚ ਹੀ ਸਤਸੰਗ ਕੇ ਮੇਲ ਮੇਂ ਮਿਲਾਵਤਾ ਹੈਂ॥੫॥
Prof. Sahib Singh(ਇਸ ਸਾਰੇ ਜਗਤ ਨੂੰ ਪਰਮਾਤਮਾ ਆਪਣੇ) ਹੁਕਮ ਵਿਚ ਪੈਦਾ ਕਰਦਾ ਹੈ, ਹੁਕਮ ਵਿਚ ਹੀ ਢਾਹੁੰਦਾ ਹੈ। ਹੁਕਮ ਅਨੁਸਾਰ ਹੀ (ਜੀਵਾਂ ਨੂੰ ਗੁਰੂ ਨਾਲ) ਮੇਲ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੫॥

ਪਦ ਅਰਥ ਹੁਕਮੇ = ਹੁਕਮ ਵਿਚ ਹੀ। ਮੇਲਿ = (ਗੁਰੂ ਨਾਲ) ਮੇਲ ਕੇ ॥੫॥

SikhNet (Spanish)Por el Jukam de Tu Comando creas, y por Tu Comando destruyes, por Tu Voluntad unes a todos en Tu Unión. (5)

ਹੁਕਮੈ ਬੂਝੈ; ਸੁ ਹੁਕਮੁ ਸਲਾਹੇ ॥

hukamai boojhai; su hukam salaahe | Ang 1061

Sant Singh KhalsaOne who realizes Your Command, praises Your Command.
Manmohan SinghHe, who knows Thy order, praises Thy order.
Manmohan Singh (Punjabi)ਜੋ ਤੇਰੇ ਅਮਰ ਨੂੰ ਜਾਣਦਾ ਹੈ, ਉਹ ਤੇਰੇ ਅਮਰ ਦੀ ਤਾਰਫ਼ਿ ਕਰਦਾ ਹੈ।
Fareedkot Teekaਜੋ ਤੇਰੇ ਹੁਕਮ ਕੋ ਸਮਝਤਾ ਹੈ, ਸੋ ਤੇਰੇ ਹੁਕਮ ਕੋ ਸਲਾਹਤਾ ਹੈ॥
Prof. Sahib Singh(ਹੇ ਪ੍ਰਭੂ!) ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ।

ਪਦ ਅਰਥ ਸੁ = ਉਹ {ਇਕ-ਵਚਨ}। ਸਲਾਹੇ = ਸਲਾਹੁੰਦਾ ਹੈ, ਵਡਿਆਉਂਦਾ ਹੈ।

SikhNet (Spanish)El que conoce Tu Voluntad, La alaba, pues eres Infinito,

ਅਗਮ ਅਗੋਚਰ ਵੇਪਰਵਾਹੇ ॥

agam agochar veparavaahe | Ang 1061

Sant Singh KhalsaYou are Inaccessible, Unfathomable and Self-Sufficient.
Manmohan SinghO Inaccessible, Incomprehensible, and care-free Lord!
Manmohan Singh (Punjabi)ਹੇ ਪਹੁੰਚ ਤੋਂ ਪਰੇ, ਅਗਾਧ ਤੇ ਮੁਛੰਦਗੀ-ਰਹਿਤ ਸੁਆਮੀ!
Fareedkot Teekaਹੇ ਅਗਮ ਅਗੋਚਰ! ਵੇ ਪਰਵਾਹ ਰੂਪ॥
Prof. Sahib Singhਹੇ ਅਪਹੁੰਚ! ਹੇ ਅਗੋਚਰ! ਹੇ ਵੇ-ਪਰਵਾਹ!

ਪਦ ਅਰਥ ਅਗਮ = ਹੇ ਅਪਹੁੰਚ! ਅਗੋਚਰ = ਹੇ ਅਗੋਚਰ!

SikhNet (Spanish)Imperceptible y Autosuficiente.

ਜੇਹੀ ਮਤਿ ਦੇਹਿ. ਸੋ ਹੋਵੈ; ਤੂ ਆਪੇ ਸਬਦਿ ਬੁਝਾਇਦਾ ॥੬॥

jehee mat dehi. so hovai; too aape sabad bujhaaeidaa |6| Ang 1061

Sant Singh KhalsaAs is the understanding You give, so do I become. You Yourself reveal the Shabad. ||6||
Manmohan SinghAs is the understanding Thou give, so do I become. Thou Thyself reveal Thy Name unto me.
Manmohan Singh (Punjabi)ਜੇਹੋ ਜੇਹੀ ਸਮਝ ਤੂੰ ਬਖ਼ਸ਼ਦਾ ਹੈਂ ਉਹੋ ਜੇਹਾ ਹੀ ਮੈਂ ਹੋ ਵੰਝਦਾ ਹਾਂ। ਤੂੰ ਆਪ ਹੀ ਮੈਨੂੰ ਆਪਦਾ ਨਾਮ ਦਰਸਾਉਂਦਾ ਹੈ।
Fareedkot Teekaਜੇਹੀ ਤੂੰ ਮਤ ਦੇਤਾ ਹੈਂ ਸੋਈ ਜੀਵ ਸੇ ਕਾਮ ਹੋਤਾ ਹੈ, ਤੂੰ ਆਪੇ ਗੁਰ ਉਪਦੇਸ ਸਮਝਾਵਤਾ ਹੈਂ॥੬॥
Prof. Sahib Singhਤੂੰ ਜਿਹੋ ਜਿਹੀ ਮੱਤ (ਕਿਸੇ ਮਨੁੱਖ ਨੂੰ) ਦੇਂਦਾ ਹੈਂ, ਉਹ ਉਹੋ ਜਿਹਾ ਬਣ ਜਾਂਦਾ ਹੈ। ਤੂੰ ਆਪ ਹੀ ਗੁਰੂ ਦੇ ਸ਼ਬਦ ਵਿਚ (ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ) ਸੂਝ ਬਖ਼ਸ਼ਦਾ ਹੈਂ ॥੬॥

ਪਦ ਅਰਥ ਦੇਹਿ = ਤੂੰ ਦੇਂਦਾ ਹੈਂ। ਸਬਦਿ = ਸ਼ਬਦ ਦੀ ਰਾਹੀਂ ॥੬॥

SikhNet (Spanish)Así como me instruyes, así me vuelvo, sí, Tú Mismo revelas Tu Ser a través de la Palabra. (6)

ਅਨਦਿਨੁ ਆਰਜਾ; ਛਿਜਦੀ ਜਾਏ ॥

anadin aarajaa; chhijadee jaae | Ang 1061

Sant Singh KhalsaNight and day, the days of our lives wear away.
Manmohan SinghBy night and day, the age is wearing off.
Manmohan Singh (Punjabi)ਰੈਣ ਤੇ ਦਿਹੁੰ ਉਮਰ ਘਟਦੀ ਜਾ ਰਹੀ ਹੈ।
Fareedkot Teekaਇਨ ਜੀਵੋਂ ਕੀ ਤੋ ਰਾਤ ਦਿਨ ਅਵਸਥਾ ਛਿਜਦੀ ਜਾਤੀ ਹੈ॥
Prof. Sahib Singhਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ,

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਆਰਜਾ = ਉਮਰ। ਛਿਜਦੀ = ਘਟਦੀ।

SikhNet (Spanish)Cada día se nos va la vida,

ਰੈਣਿ ਦਿਨਸੁ ਦੁਇ ਸਾਖੀ ਆਏ ॥

rain dinas due saakhee aae | Ang 1061

Sant Singh KhalsaNight and day both bear witness to this loss.
Manmohan SinghBoth night and day are the witnesses unto the loss.
Manmohan Singh (Punjabi)ਦੋਨੋਂ, ਰਾਤ ਅਤੇ ਦਿਨ, ਘਾਟੇ ਦੇ ਗਵਾਹ ਹਨ।
Fareedkot Teekaਰਾਤ ਔ ਦਿਨ ਇਹ ਦੋਇ ਜੀਵੋਂ ਕੇ ਕਰਮੋਂ ਕੇ ਗਵਾਹ ਆਏ ਹੈਂ, ਭਾਵ ਰਾਤ ਦਿਨ ਕੇ ਅਭਿਮਾਨੀ ਦੇਵਤਾ ਜੀਵ ਕੇ ਕਰਮ ਕੇ ਸਾਖੀ ਹੋਤੇ ਹੈਂ॥
Prof. Sahib Singhਰਾਤ ਅਤੇ ਦਿਨ ਇਹ ਦੋਵੇਂ ਇਸ ਗੱਲ ਦੇ ਗਵਾਹ ਹਨ (ਜਿਹੜਾ ਦਿਨ ਰਾਤ ਲੰਘ ਜਾਂਦਾ ਹੈ, ਉਹ ਵਾਪਸ ਉਮਰ ਵਿਚ ਨਹੀਂ ਆ ਸਕਦਾ)।

ਪਦ ਅਰਥ ਰੈਣਿ = ਰਾਤ। ਦੁਇ = ਦੋਵੇਂ। ਸਾਖੀ = ਗਵਾਹ।

SikhNet (Spanish)pues ¿qué no son los días y las noches los testigos de nuestra pérdida?

ਮਨਮੁਖੁ ਅੰਧੁ. ਨ ਚੇਤੈ ਮੂੜਾ; ਸਿਰ ਊਪਰਿ, ਕਾਲੁ ਰੂਆਇਦਾ ॥੭॥

manamukh andh. na chetai moorraa; sir aoopar, kaal rooaaeidaa |7| Ang 1061

Sant Singh KhalsaThe blind, foolish, self-willed manmukh is not aware of this; death is hovering over his head. ||7||
Manmohan SinghThe blind and silly egocentric contemplates not his Lord and death roars over his head.
Manmohan Singh (Punjabi)ਅੰਨ੍ਹਾ ਅਤੇ ਮੂਰਖ, ਆਪ-ਹੁਦਰਾ ਬੰਦਾ ਆਪਦੇ ਸੁਆਮੀ ਨੂੰ ਨਹੀਂ ਸਿਮਰਦਾ ਅਤੇ ਮੌਤ ਉਸ ਦੇ ਸਿਰ ਤੇ ਗੱਜਦੀ ਹੈ।
Fareedkot Teekaਮਨਮੁਖਤਾ ਕਰ ਅੰਧਾ ਮੂਰਖ ਜਾਨਤਾ ਨਹੀਂ ਹੈ ਸਿਰ ਊਪਰ ਕਾਲ ਖੜਾ ਰੁਆਉਤਾ ਹੈ ਅਰਥਾਤ ਦੁਖ ਦੇ ਰਹਾ ਹੈ; ਵਾ ਰੂਕੇ ਮਾਰਤਾ ਆਵਤਾ ਹੈ, ਭਾਵ ਬੁਲਾਵਤਾ ਹੈ, ਜੋ ਮੇਂ ਆਇਆ ਹਾਂ ਤੂੰ ਤਿਆਰ ਹੋ ਜਾ॥੭॥
Prof. Sahib Singhਪਰ ਮਨ ਦਾ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮੂਰਖ ਮਨੁੱਖ (ਇਸ ਗੱਲ ਨੂੰ) ਚੇਤੇ ਨਹੀਂ ਕਰਦਾ। (ਉਧਰੋਂ) ਮੌਤ (ਦਾ ਨਗਾਰਾ) ਸਿਰ ਉੱਤੇ ਗੱਜਦਾ ਰਹਿੰਦਾ ਹੈ ॥੭॥

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅੰਧੁ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਮੂੜਾ = ਮੂਰਖ। ਰੂਆਇਦਾ = ਰੁਆਉਂਦਾ, ਸਹਮ ਪਾ ਰਿਹਾ, ਗੱਜਦਾ ਹੈ ॥੭॥

SikhNet (Spanish)Pero al ególatra ciego no le importa la idea de Dios, aunque la muerte aceche siempre sobre su cabeza. (7)

ਮਨੁ ਤਨੁ ਸੀਤਲੁ; ਗੁਰ ਚਰਣੀ ਲਾਗਾ ॥

man tan seetal; gur charanee laagaa | Ang 1061

Sant Singh KhalsaThe mind and body are cooled and soothed, holding tight to the Guru's Feet.
Manmohan SinghClinging to the Guru's feet man's mind and body are cooled.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਜੁੜ ਕੇ ਬੰਦੇ ਦਾ ਚਿੱਤ ਅਤੇ ਸਰੀਰ ਠੰਢੇ ਠਾਰ ਹੋ ਜਾਂਦੇ ਹਨ।
Fareedkot Teekaਜੋ ਗੁਰੋਂ ਕੀ ਚਰਣੀ ਲਗਾ ਹੈ, ਉਸ ਕਾ ਮਨ ਤਨ ਸੀਤਲ ਹੂਆ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ ਉਸ ਦਾ ਤਨ ਸ਼ਾਂਤ ਰਹਿੰਦਾ ਹੈ।

ਪਦ ਅਰਥ ਸੀਤਲੁ = ਸਾਂਤ। ਚਰਣੀ = ਚਰਣੀਂ, ਚਰਨਾਂ ਵਿਚ।

SikhNet (Spanish)Cuando uno se aferra a los Pies del Guru,

ਅੰਤਰਿ ਭਰਮੁ ਗਇਆ, ਭਉ ਭਾਗਾ ॥

antar bharam geaa, bhau bhaagaa | Ang 1061

Sant Singh KhalsaDoubt is eliminated from within, and fear runs away.
Manmohan SinghHis heart's doubt is dispelled and flees his fear.
Manmohan Singh (Punjabi)ਉਸ ਦੇ ਦਿਲ ਦਾ ਸੰਦੇਹ ਦੂਰ ਹੋ ਜਾਂਦਾ ਹੈ ਅਤੇ ਭੱਜ ਜਾਂਦਾ ਹੈ ਉਸ ਦਾ ਡਰ।
Fareedkot Teekaਅੰਤਰ ਜੋ ਭਰਮ ਥਾ, ਸੋ ਚਲਾ ਗਿਆ ਹੈ ਔ ਜਮ ਕਾ ਭਉ ਭੀ ਭਾਗਾ ਹੈ॥
Prof. Sahib Singhਉਸ ਦੇ ਅੰਦਰ (ਟਿਕੀ ਹੋਈ) ਭਟਕਣਾ ਦੂਰ ਹੋ ਜਾਂਦੀ ਹੈ, ਉਸ ਦਾ ਹਰੇਕ ਕਿਸਮ ਦਾ ਡਰ ਮੁੱਕ ਜਾਂਦਾ ਹੈ।

ਪਦ ਅਰਥ ਭਰਮੁ = ਭਟਕਣਾ।

SikhNet (Spanish)el cuerpo y la mente permanecen frescos y así uno se libera de sus miedos y dudas,

ਸਦਾ ਅਨੰਦੁ ਸਚੇ ਗੁਣ ਗਾਵਹਿ; ਸਚੁ ਬਾਣੀ ਬੋਲਾਇਦਾ ॥੮॥

sadaa anand sache gun gaaveh; sach baanee bolaaeidaa |8| Ang 1061

Sant Singh KhalsaOne is in bliss forever, singing the Glorious Praises of the True Lord, and speaking the True Word of His Bani. ||8||
Manmohan SinghHe is ever in bliss, sings the praise of the True Lord and utters the True Gurbani.
Manmohan Singh (Punjabi)ਉਹ ਸਦੀਵ ਹੀ ਖ਼ੁਸ਼ ਰਹਿੰਦਾ ਹੈ, ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ ਤੇ ਸੱਚੀ ਗੁਰਬਾਣੀ ਨੂੰ ਉਚਾਰਦਾ ਹੈ।
Fareedkot Teekaਸਚੇ ਕੇ ਗੁਣ ਗਾਇਕੈ ਅਚੁਤ ਅਨੰਦ ਪਾਇਆ ਹੈ, ਔ ਹੋਰੋਂ ਸੇ ਭੀ ਵਹੁ ਸਚੀ ਬਾਣੀ ਬੋਲਾਵਤਾ ਹੈ॥੮॥
Prof. Sahib Singhਜਿਹੜੇ ਮਨੁੱਖ (ਗੁਰੂ ਦੀ ਕਿਰਪਾ ਨਾਲ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਇਹ ਸਿਫ਼ਤ-ਸਾਲਾਹ ਦੀ ਬਾਣੀ ਭੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ) ਉਚਾਰਨ ਲਈ ਪ੍ਰੇਰਦਾ ਹੈ ॥੮॥

ਪਦ ਅਰਥ ਸਚੇ ਗੁਣ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ। ਗਾਵਹਿ = ਗਾਂਦੇ ਹਨ {ਬਹੁ-ਵਚਨ}। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੮॥

SikhNet (Spanish)logrando para siempre el Éxtasis, alabando las Virtudes del Uno Verdadero y recitando la Palabra Verdadera. (8)

ਜਿਨਿ ਤੂ ਜਾਤਾ. ਕਰਮ ਬਿਧਾਤਾ ॥

jin too jaataa. karam bidhaataa | Ang 1061

Sant Singh KhalsaOne who knows You as the Architect of Karma,
Manmohan SinghHe, who knows Thee as the Builder of destiny;
Manmohan Singh (Punjabi)ਜੋ ਤੈਨੂੰ ਪ੍ਰਾਲਭਧ ਦੇ ਬਣਾਉਣ ਵਾਲਾ ਕਰਕੇ ਜਾਣਦਾ ਹੈ;
Fareedkot Teekaਹੇ ਕਰਮ ਫਲ ਪ੍ਰਦਾਤਾ! ਜਿਨੋਂ ਨੇ ਤੁਮ ਕੋ ਜਾਣਿਆ ਹੈ॥
Prof. Sahib Singhਹੇ ਪ੍ਰਭੂ! ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ। ਜਿਸ (ਮਨੁੱਖ) ਨੇ ਤੇਰੇ ਨਾਲ ਸਾਂਝ ਪਾ ਲਈ,

ਪਦ ਅਰਥ ਤੂ = ਤੈਨੂੰ। ਜਿਨਿ = ਜਿਸ (ਮਨੁੱਖ) ਨੇ। ਤੂ ਜਾਤਾ = ਤੇਰੇ ਨਾਲ ਸਾਂਝ ਪਾ ਲਈ। ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ।

SikhNet (Spanish)Aquél que Te conoce como el Constructor de nuestro Destino, él,

ਪੂਰੈ ਭਾਗਿ; ਗੁਰ ਸਬਦਿ ਪਛਾਤਾ ॥

poorai bhaag; gur sabad pachhaataa | Ang 1061

Sant Singh Khalsahas the good fortune of perfect destiny, and recognizes the Word of the Guru's Shabad.
Manmohan Singhhe, of perfect fortune, come to recognise Thee through the Guru's hymns.
Manmohan Singh (Punjabi)ਉਹ ਪੂਰਨ ਭਾਗਾਂ ਵਾਲਾ, ਗੁਰਾਂ ਦੀ ਬਾਣੀ ਰਾਹੀਂ, ਤੈਨੂੰ ਸਿੰਝਾਣ ਲੈਂਦਾ ਹੈ।
Fareedkot Teekaਪੂਰੇ ਭਾਗੋਂ ਕਰ ਕੇ ਤਿਨੋਂ ਨੇ ਗੁਰ ਉਪਦੇਸ਼ ਕੋ ਪਛਾਣਿਆ ਹੈ॥
Prof. Sahib Singhਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਤੈਨੂੰ (ਹਰ ਥਾਂ ਵੱਸਦਾ) ਪਛਾਣ ਲਿਆ।

ਪਦ ਅਰਥ ਪੂਰੈ ਭਾਗਿ = ਵੱਡੀ ਕਿਸਮਤ ਨਾਲ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)con un Destino Perfecto Te conoce a través de la Palabra del Guru.

ਜਤਿ ਪਤਿ ਸਚੁ ਸਚਾ ਸਚੁ ਸੋਈ; ਹਉਮੈ ਮਾਰਿ ਮਿਲਾਇਦਾ ॥੯॥

jat pat sach sachaa sach soee; haumai maar milaaeidaa |9| Ang 1061

Sant Singh KhalsaThe Lord, the Truest of the True, is his social class and honor. Conquering his ego, he is united with the Lord. ||9||
Manmohan SinghVerily, He, the Truest of the True Lord, is his caste and honour, Silencing his ego the Lord unites him with Himself.
Manmohan Singh (Punjabi)ਨਿਸਚਿਤ ਹੀ ਉਹ, ਸੱਚਿਆਂ ਦਾ ਪਰਮ ਸੱਚ ਸੁਆਮੀ, ਉਸ ਦੀ ਜਾਤੀ ਤੇ ਇੱਜ਼ਤ ਹੈ ਉਸ ਦੀ ਹੰਗਤਾ ਨੂੰ ਮੇਟ ਕੇ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਹੇ ਸਚਾ! ਜਤ ਰੂਪ ਭੀ ਤੂੰ ਹੀ ਹੈਂ ਔ ਪਤ ਰੂਪ ਭੀ ਸਚਾ ਤੂੰ ਹੀ ਹੈਂ ਔ ਸਚੀ ਤੇਰੀ (ਸੋਈ) ਸੋਭਾ ਹੈ। ਜਿਨੋਂ ਨੇ ਹਉਮੈਂ ਮਾਰੀ ਹੈ ਤਿਨੋਂ ਕੋ ਤੂੰ ਅਪਨੇ ਮੇਂ ਮਿਲਾਵਤਾ ਹੈਂ॥੯॥
Prof. Sahib Singhਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ-ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੀ ਜਾਤਿ ਉਹ ਆਪ ਬਣ ਜਾਂਦਾ ਹੈ, ਉਸ ਦੀ ਕੁਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਬਣ ਜਾਂਦਾ ਹੈ ॥੯॥

ਪਦ ਅਰਥ ਜਤਿ ਪਤਿ = ਜਾਤਿ ਪਾਤਿ। ਸਚੁ ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਾਰਿ = ਮਾਰ ਕੇ ॥੯॥

SikhNet (Spanish)Él se libera de su ego y Tú, el Señor del Firmamento, siempre Verdadero, eres su Casta, su Honor y lo unes en Tu Ser. (9)

ਮਨੁ ਕਠੋਰੁ; ਦੂਜੈ ਭਾਇ ਲਾਗਾ ॥

man katthor; doojai bhaae laagaa | Ang 1061

Sant Singh KhalsaThe stubborn and insensitive mind is attached to the love of duality.
Manmohan SinghRelentless is the man, who is attached to duality.
Manmohan Singh (Punjabi)ਨਿਰਦਈ ਹੈ ਉਹ ਮਨੁਸ਼ ਜੋ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।
Fareedkot Teekaਜਿਸ ਕਾ ਮਨ ਕਠੋਰ ਹੈ ਵਹੁ ਪੁਰਸ਼ ਦੂਜੇ ਭਾਵ ਮੇਂ ਲਾਗਾ ਹੈ॥
Prof. Sahib Singhਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦਾ ਮਨ ਕਠੋਰ ਟਿਕਿਆ ਰਹਿੰਦਾ ਹੈ,

ਪਦ ਅਰਥ ਕਠੋਰੁ = ਸਖ਼ਤ, ਨਿਰਦਈ, ਅਭਿੱਜ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)Esa mente tiene un corazón de madera, ahí se aprecia la idea del otro,

ਭਰਮੇ ਭੂਲਾ; ਫਿਰੈ ਅਭਾਗਾ ॥

bharame bhoolaa; firai abhaagaa | Ang 1061

Sant Singh KhalsaDeluded by doubt, the unfortunate wander around in confusion.
Manmohan SinghLost in doubt, the unfortunate one wanders about.
Manmohan Singh (Punjabi)ਭਰਮ ਅੰਦਰ ਭੁਲਿਆ ਹੋਇਆ ਉਹ ਨਿਕਰਮਣ ਭਟਕਦਾ ਫਿਰਦਾ ਹੈ।
Fareedkot Teekaਵਹੁ ਅਭਾਗਾ ਭਰਮ ਮੇਂ ਭੂਲਾ ਹੂਆ ਜੂਨੀਓਂ ਮੇਂ ਫਿਰਤਾ ਹੈ॥
Prof. Sahib Singhਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।

ਪਦ ਅਰਥ ਭਰਮੈ = ਭਟਕਣਾ ਵਿਚ ਪੈ ਕੇ। ਭੂਲਾ = ਕੁਰਾਹੇ ਪਿਆ ਹੋਇਆ।

SikhNet (Spanish)ese desafortunado vaga perdido en la duda. Sí, si la Gracia de Dios está en uno,

ਕਰਮੁ ਹੋਵੈ ਤਾ ਸਤਿਗੁਰੁ ਸੇਵੇ; ਸਹਜੇ ਹੀ ਸੁਖੁ ਪਾਇਦਾ ॥੧੦॥

karam hovai taa satigur seve; sahaje hee sukh paaeidaa |10| Ang 1061

Sant Singh KhalsaBut if they are blessed by God's Grace, they serve the True Guru, and easily obtain peace. ||10||
Manmohan SinghIf God's grace be upon him, then serves he the True Guru and easily obtains peace.
Manmohan Singh (Punjabi)ਜੇਕਰ ਰੱਬ ਦੀ ਮਿਹਰ ਉਸ ਉਤੇ ਹੋਵੇ, ਤਦ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਤੇ ਸੁਖੈਨ ਹੀ ਆਰਾਮ ਪਾ ਲੈਂਦਾ ਹੈ।
Fareedkot Teekaਜਿਸ ਕੇ ਮਸਤਕ ਪਰ ਭਲੇ ਕਰਮ ਹੋਤੇ ਹੈਂ, ਸੋ ਸਤਿਗੁਰੋਂ ਕੋ ਸੇਵਤਾ ਹੈ, ਜੋ ਸੇਵਤਾ ਹੈ, ਸੋ ਸੁਤੇ ਹੀ ਸੁਖ ਪਾਵਤਾ ਹੈ॥੧੦॥
Prof. Sahib Singhਜਦੋਂ ਉਸ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਹ ਗੁਰੂ ਦੀ ਸਰਨ ਪੈਂਦਾ ਹੈ, ਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੧੦॥

ਪਦ ਅਰਥ ਕਰਮੁ = ਮਿਹਰ, ਬਖ਼ਸ਼ਸ਼। ਸਹਜੇ = ਆਤਮਕ ਅਡੋਲਤਾ ਵਿਚ। ਸੁਖੁ = ਆਤਮਕ ਆਨੰਦ ॥੧੦॥

SikhNet (Spanish)uno sirve al Guru Verdadero, en el Estado de Éxtasis, pero esto sólo ocurre de forma espontánea. (10)

ਲਖ ਚਉਰਾਸੀਹ ਆਪਿ ਉਪਾਏ ॥

lakh chauraaseeh aap upaae | Ang 1061

Sant Singh KhalsaHe Himself created the 8.4 million species of beings.
Manmohan SinghThe Lord of Himself has created the eighty-four lakhs of species.
Manmohan Singh (Punjabi)ਸਾਹਿਬ ਨੇ ਆਪੇ ਹੀ ਚੁਰਾਸੀ ਲੱਖ ਜੂਨੀਆਂ ਰੱਚੀਆਂ ਹਨ।
Fareedkot Teekaਚੌਰਾਸੀ ਲਖ ਜੋਨੀਓਂ ਮੇਂ ਤੈਨੇ ਜੀਵ ਆਪ ਉੁਪਾਏ ਹੈਂ॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੇ) ਆਪ ਪੈਦਾ ਕੀਤੇ ਹਨ,
SikhNet (Spanish)Es Dios Quien ha creado ochenta y cuatro millones de especies y también la especie humana,

ਮਾਨਸ ਜਨਮਿ; ਗੁਰ ਭਗਤਿ ਦ੍ਰਿੜਾਏ ॥

maanas janam; gur bhagat drirraae | Ang 1061

Sant Singh KhalsaOnly in this human life, is devotional worship to the Guru implanted within.
Manmohan SinghIt is in Human life alone, that one can enshrine the Great God's meditation.
Manmohan Singh (Punjabi)ਕੇਵਲ ਮਨੁੱਖੀ ਜਨਮ ਵਿੱਚ ਹੀ ਜੀਵ ਵਿਸ਼ਾਲ ਵਾਹਿਗੁਰੂ ਦੀ ਬੰਦਗੀ ਧਾਰਨ ਕਰ ਸਕਦਾ ਹੈ।
Fareedkot Teekaਮਾਨਸ ਜਨਮ ਮੇਂ ਗੁਰ ਭਗਤੀ ਦ੍ਰਿੜਾਵਤਾ ਹੈ॥
Prof. Sahib Singh(ਉਸ ਦੀ ਮਿਹਰ ਨਾਲ ਹੀ) ਮਨੁੱਖਾ ਜਨਮ ਵਿਚ ਗੁਰੂ ਜੀਵ ਦੇ ਅੰਦਰ ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ।

ਪਦ ਅਰਥ ਜਨਮਿ = ਜਨਮ ਵਿਚ। ਦ੍ਰਿੜਾਏ = ਹਿਰਦੇ ਵਿਚ ਪੱਕੀ ਕਰਦਾ ਹੈ।

SikhNet (Spanish)en donde hombres y mujeres pueden ser Devotos del Guru.

ਬਿਨੁ ਭਗਤੀ. ਬਿਸਟਾ ਵਿਚਿ ਵਾਸਾ; ਬਿਸਟਾ ਵਿਚਿ ਫਿਰਿ ਪਾਇਦਾ ॥੧੧॥

bin bhagatee. bisattaa vich vaasaa; bisattaa vich fir paaeidaa |11| Ang 1061

Sant Singh KhalsaWithout devotion, one lives in manure; he falls into manure again and again. ||11||
Manmohan SinghWithout the Lord's meditation, he abides in ordure and in ordure he falls again and again.
Manmohan Singh (Punjabi)ਸੁਆਮੀ ਦੇ ਸਿਮਰਨ ਦੇ ਬਾਝੋਂ ਉਹ ਗੰਦਗੀ ਅੰਦਰ ਵਸਦਾ ਹੈ ਅਤੇ ਗੰਦਗੀ ਵਿੱਚ ਹੀ ਮੁੜ ਮੁੜ ਕੇ ਡਿਗਦਾ ਹੈ।
Fareedkot Teekaਬਿਨਾਂ ਭਗਤੀ ਸੇ ਮੰਦ ਕਰਮ ਰੂਪ ਵਿਸ਼ਟਾ ਮੇਂ ਵਾਸਾ ਹੋ ਰਹਾ ਹੈ, ਫੇਰ ਜਬ ਮਰਤਾ ਹੈ ਤਉ ਗਰਭ ਅਸਥਾਨ ਕੀ ਵਿਸ਼ਟਾ ਮੇਂ ਵਾਸਾ ਪਾਵਤਾ ਹੈ॥੧੧॥
Prof. Sahib Singhਭਗਤੀ ਤੋਂ ਬਿਨਾ ਜੀਵ ਦਾ ਨਿਵਾਸ ਵਿਕਾਰਾਂ ਦੇ ਗੰਦ ਵਿਚ ਰਹਿੰਦਾ ਹੈ, ਤੇ, ਮੁੜ ਮੁੜ ਵਿਕਾਰਾਂ ਦੇ ਗੰਦ ਵਿਚ ਹੀ ਪਾਇਆ ਜਾਂਦਾ ਹੈ ॥੧੧॥
SikhNet (Spanish)Sin la Amorosa Adoración, uno cae en el lodo y renace sólo para ser destruido una y otra vez. (11)

ਕਰਮੁ ਹੋਵੈ; ਗੁਰੁ ਭਗਤਿ ਦ੍ਰਿੜਾਏ ॥

karam hovai; gur bhagat drirraae | Ang 1061

Sant Singh KhalsaIf one is blessed with His Grace, devotional worship to the Guru is implanted within.
Manmohan SinghWhen God's grace is upon the man, then devotion unto the Guru is implanted in him.
Manmohan Singh (Punjabi)ਜਦ ਵਾਹਿਗੁਰੂ ਦੀ ਮਿਹਰ ਬੰਦੇ ਤੇ ਹੁੰਦੀ ਹੈ ਤਦ ਹੀ ਗੁਰਾਂ ਦਾ ਅਨੁਰਾਗ ਉਸ ਦੇ ਅੰਦਰ ਪੱਕਾ ਹੁੰਦਾ ਹੈ।
Fareedkot Teekaਤੇਰੀ ਜਿਸ ਪਰ ਕਿਰਪਾ ਹੋਵੈ ਤਿਸ ਕੋ ਤੂੰ ਗੁਰ ਭਗਤ ਦ੍ਰਿੜਾਵਤਾ ਹੈਂ॥
Prof. Sahib Singhਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ।

ਪਦ ਅਰਥ ਕਰਮੁ = ਮਿਹਰ।

SikhNet (Spanish)Cuando la Gracia de Dios se posa en uno, uno se hace Devoto del Guru.

ਵਿਣੁ ਕਰਮਾ; ਕਿਉ ਪਾਇਆ ਜਾਏ ॥

vin karamaa; kiau paaeaa jaae | Ang 1061

Sant Singh KhalsaWithout God's Grace, how can anyone find Him?
Manmohan SinghWithout God's grace, how can he attain unto the Guru?
Manmohan Singh (Punjabi)ਰੱਬ ਦੀ ਰਹਿਮਤ ਦੇ ਬਾਝੋਂ ਉਹ ਕਿਸ ਤਰ੍ਹਾਂ ਗੁਰਾਂ ਨੂੰ ਪਾ ਸਕਦਾ ਹੈ?
Fareedkot Teekaਬਿਨਾਂ ਤੇਰੀ ਕਿਰਪਾ ਸੇ ਭਗਤੀ ਕਾ ਪ੍ਰਕਾਰ ਕੈਸੇ ਪਾਇਆ ਜਾਵੇ?
Prof. Sahib Singhਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ।

ਪਦ ਅਰਥ ਵਿਣੁ ਕਰਮਾ = ਮਿਹਰ ਤੋਂ ਬਿਨਾ।

SikhNet (Spanish)Sin Destino, ¿cómo podemos llegar hasta el Guru?

ਆਪੇ ਕਰੇ ਕਰਾਏ ਕਰਤਾ; ਜਿਉ ਭਾਵੈ ਤਿਵੈ ਚਲਾਇਦਾ ॥੧੨॥

aape kare karaae karataa; jiau bhaavai tivai chalaaeidaa |12| Ang 1061

Sant Singh KhalsaThe Creator Himself acts, and inspires all to act; as He wills, he leads us on. ||12||
Manmohan SinghThe Creator-Lord Himself does and causes everything to be done. As he wills, so drives He the mortals.
Manmohan Singh (Punjabi)ਸਿਰਜਣਹਾਰ ਸੁਆਮੀ ਆਪ ਹੀ ਸਾਰਾ ਕੁੱਛ ਕਰਦਾ ਅਤੇ ਕਰਵਾਉਂਦਾ ਹੈ। ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਤੋਰਦਾ ਹੈ।
Fareedkot Teekaਹੇ ਕਰਤਾ! ਤੈਨੇ ਆਪ ਹੀ ਜੀਵ ਕਰੇ ਹੈਂ ਤੂੰ ਆਪ ਹੀ ਇਨ ਸੇ ਕਰਮ ਕਰਾਵਤਾ ਹੈਂ। ਜਿਉਂ ਤੇਰੇ ਕੋ ਭਾਵਤਾ ਹੈ ਤਿਵੇਂ ਤੂੰ ਇਨ ਜੀਵੋਂ ਕੋ ਚਲਾਵਤਾ ਹੈਂ॥੧੨॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਤਿਵੇਂ ਜੀਵਾਂ ਨੂੰ ਤੋਰਦਾ ਹੈ ॥੧੨॥
SikhNet (Spanish)El Señor Creador, por Sí Mismo, hace todo y ve que todo se haga, y así como es Su Voluntad, así nos maneja a todos. (12)

ਸਿਮ੍ਰਿਤਿ ਸਾਸਤ; ਅੰਤੁ. ਨ ਜਾਣੈ ॥

simrit saasat; ant. na jaanai | Ang 1061

Sant Singh KhalsaThe Simritees and the Shaastras do not know His limits.
Manmohan SinghThe Simritis and Shashtras know not His limit.
Manmohan Singh (Punjabi)ਸਿਮਰਤੀਆਂ ਅਤੇ ਸ਼ਾਸਤਰ ਉਸ ਦੇ ਓੜਕ ਨੂੰ ਨਹੀਂ ਜਾਣਦੇ।
Fareedkot Teekaਸਿੰਮ੍ਰਤੀਆਂ ਔ ਸ਼ਾਸਤਰ ਤੇਰਾ ਅੰਤ ਨਹੀਂ ਜਾਨਤੇ॥
Prof. Sahib Singhਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ ਮਨੁੱਖ (ਪ੍ਰਭੂ ਦੇ ਮਿਲਾਪ ਦਾ) ਭੇਤ ਨਹੀਂ ਜਾਣ ਸਕਦਾ।

ਪਦ ਅਰਥ ਨ ਜਾਣੈ = ਨਹੀਂ ਜਾਣਦਾ {ਇਕ-ਵਚਨ}। ਅੰਤੁ = (ਪ੍ਰਭੂ ਨੂੰ ਮਿਲਣ ਦਾ) ਭੇਤ। ਸਿਮ੍ਰਿਤਿ ਸਾਸਤ = ਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ।

SikhNet (Spanish)Ni los Smritis, ni los Shastras conocen Su Límite.

ਮੂਰਖੁ ਅੰਧਾ; ਤਤੁ. ਨ ਪਛਾਣੈ ॥

moorakh andhaa; tat. na pachhaanai | Ang 1061

Sant Singh KhalsaThe blind fool does not recognize the essence of reality.
Manmohan SinghThe blind fool recognises not the Reality.
Manmohan Singh (Punjabi)ਅੰਨ੍ਹਾ, ਬੇਵਕੂਫ ਅਸਲੀਅਤ ਨੂੰ ਨਹੀਂ ਸਿੰਝਾਣਦਾ।
Fareedkot Teekaਇਹ ਮੂਰਖ ਅੰਧਾ ਜੀਵ ਤਿਨ ਸ਼ਾਸਤ੍ਰੋਂ ਕੇ ਤਤ ਕੋ ਭੀ ਨਹੀਂ ਪਛਾਨਤਾ॥
Prof. Sahib Singh(ਕਰਮ-ਕਾਂਡ ਵਿਚ ਹੀ ਫਸਿਆ) ਅੰਨ੍ਹਾ ਮੂਰਖ ਮਨੁੱਖ ਅਸਲੀਅਤ ਨਹੀਂ ਸਮਝ ਸਕਦਾ।

ਪਦ ਅਰਥ ਤਤੁ = ਅਸਲੀਅਤ।

SikhNet (Spanish)Sí, el tonto ciego no conoce la Quintaesencia.

ਆਪੇ ਕਰੇ ਕਰਾਏ ਕਰਤਾ; ਆਪੇ ਭਰਮਿ ਭੁਲਾਇਦਾ ॥੧੩॥

aape kare karaae karataa; aape bharam bhulaaeidaa |13| Ang 1061

Sant Singh KhalsaThe Creator Himself acts, and inspires all to act; He Himself deludes with doubt. ||13||
Manmohan SinghThe Creator Lord Himself does and makes others do and He Himself strays one in doubt.
Manmohan Singh (Punjabi)ਸਿਰਜਣਹਾਰ ਸੁਆਮੀ ਆਪੇ ਹੀ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ ਅਤੇ ਆਪ ਹੀ ਉਹ ਬੰਦੇ ਨੂੰ ਸੰਦੇਹ ਵਿੱਚ ਗੁਮਰਾਹ ਕਰਦਾ ਹੈ।
Fareedkot Teekaਆਪ ਤੂੰ ਕਰਤਾ ਹੈਂ ਔ ਆਪ ਹੀ ਤੂੰ ਕਰਾਵਤਾ ਹੈਂ, ਔ ਹੇ ਕਰਤਾ! ਤੂੰ ਆਪੇ ਹੀ ਭਰਮ ਮੇਂ ਭੁਲਾਵਤਾ ਹੈਂ॥੧੩॥
Prof. Sahib Singh(ਪਰ ਇਸ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਸਭ ਕੁਝ ਕਰਦਾ ਕਰਾਂਦਾ ਹੈ, ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਈ ਰੱਖਦਾ ਹੈ ॥੧੩॥

ਪਦ ਅਰਥ ਭਰਮਿ = ਭਟਕਣਾ ਵਿਚ (ਪਾ ਕੇ)। ਭੁਲਾਇਦਾ = ਕੁਰਾਹੇ ਪਾਂਦਾ ਹੈ ॥੧੩॥

SikhNet (Spanish)Es el Señor Creador que por Sí Mismo es Hacedor y Causa, Él Mismo es Quien nos desvía del Camino. (13)

ਸਭੁ ਕਿਛੁ; ਆਪੇ ਆਪਿ ਕਰਾਏ ॥

sabh kichh; aape aap karaae | Ang 1061

Sant Singh KhalsaHe Himself causes everything to be done.
Manmohan SinghOf Himself, the Lord causes everything to be done,
Manmohan Singh (Punjabi)ਖ਼ੁਦ ਹੀ ਪ੍ਰਭੂ ਸਾਰਾ ਕੁੱਛ ਕਰਾਉਂਦਾ ਹੈ,
Fareedkot Teekaਸਭ ਕਿਛੁ ਤੂੰ ਆਪੇ ਆਪ ਹੀ ਕਰਾਵਤਾ ਹੈਂ॥
Prof. Sahib Singhਪਰਮਾਤਮਾ ਆਪ ਹੀ ਆਪ (ਜੀਵਾਂ ਪਾਸੋਂ) ਸਭ ਕੁਝ ਕਰਾਂਦਾ ਹੈ,

ਪਦ ਅਰਥ ਆਪੇ ਆਪਿ = ਪ੍ਰਭੂ ਆਪ ਹੀ ਆਪ।

SikhNet (Spanish)El Señor por Sí Mismo, hace que todo se haga

ਆਪੇ; ਸਿਰਿ ਸਿਰਿ ਧੰਧੈ ਲਾਏ ॥

aape; sir sir dhandhai laae | Ang 1061

Sant Singh KhalsaHe Himself joins each and every person to his tasks.
Manmohan Singhand of Himself he yokes each to his task.
Manmohan Singh (Punjabi)ਅਤੇ ਖ਼ੁਦ ਹੀ ਉਹ ਹਰ ਇਕਸ ਨੂੰ ਆਪਣੇ ਕੰਮ ਲਾਉਂਦਾ ਹੈ।
Fareedkot Teekaਆਪ ਹੀ ਸਭ ਕੋ ਰਚ ਰਚ ਵਾ ਸਿਰ ਬਸਿਰ ਅਰਥਾਤ ਭਿੰਨ ਭਿੰਨ ਧੰਧਿਓਂ ਮੇਂ ਲਾਏ ਹੈਂ॥
Prof. Sahib Singhਹਰੇਕ ਜੀਵ ਦੇ ਸਿਰ ਉਤੇ ਲਿਖੇ ਲੇਖ ਅਨੁਸਾਰ ਪ੍ਰਭੂ ਆਪ ਹੀ ਹਰੇਕ ਨੂੰ ਮਾਇਆ ਵਾਲੀ ਦੌੜ-ਭੱਜ ਵਿਚ ਲਾਈ ਰੱਖਦਾ ਹੈ।

ਪਦ ਅਰਥ ਸਿਰਿ ਸਿਰਿ = ਹਰੇਕ ਦੇ ਸਿਰ ਉਤੇ (ਲਿਖੇ ਲੇਖਾਂ ਅਨੁਸਾਰ)।

SikhNet (Spanish)y por Sí Mismo nos encausa a cada uno a cumplir con su tarea.

ਆਪੇ ਥਾਪਿ ਉਥਾਪੇ ਵੇਖੈ; ਗੁਰਮੁਖਿ ਆਪਿ ਬੁਝਾਇਦਾ ॥੧੪॥

aape thaap uthaape vekhai; guramukh aap bujhaaeidaa |14| Ang 1061

Sant Singh KhalsaHe Himself establishes and disestablishes, and watches over all; He reveals Himself to the Gurmukh. ||14||
Manmohan SinghHe Himself establishes, disestablishes and watches all. By the Guru's grace, He reveals Himself unto the man.
Manmohan Singh (Punjabi)ਉਹ ਆਪ ਹੀ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ। ਗੁਰਾਂ ਦੀ ਦਇਆ ਦੁਆਰਾ ਉਹ ਆਪਦੇ ਆਪ ਨੂੰ ਬੰਦੇ ਉੱਤੇ ਜ਼ਾਹਰ ਕਰ ਦਿੰਦਾ ਹੈ।
Fareedkot Teekaਆਪ ਹੀ ਤੂੰ ਥਾਪਤਾ ਹੈਂ ਔ ਆਪ ਹੀ ਤਿਨ ਕੀ ਪ੍ਰਾਰਬਧਾਨੁਸਾਰ ਉਠਾਇ ਲੇਤਾ ਹੈਂ, ਪੁਨਾ ਗੁਰਮੁਖਾਂ ਕੋ ਦੇਖ ਕੈ ਆਪ ਹੀ ਤੂੰ ਸਮਝਾਵਤਾ ਹੈਂ॥੧੪॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਗੁਰੂ ਦੀ ਸਰਨ ਪਾ ਕੇ ਆਪ ਹੀ (ਸਹੀ ਜੀਵਨ-ਰਾਹ ਦੀ) ਸੋਝੀ ਦੇਂਦਾ ਹੈ ॥੧੪॥

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਵੇਖੈ = ਸੰਭਾਲ ਕਰਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ ॥੧੪॥

SikhNet (Spanish)Por Sí Mismo establece, junta, separa y lo observa todo, y por Sí Mismo se revela a Sí Mismo a través del Guru. (14)

ਸਚਾ ਸਾਹਿਬੁ ਗਹਿਰ ਗੰਭੀਰਾ ॥

sachaa saahib gahir ganbheeraa | Ang 1061

Sant Singh KhalsaThe True Lord and Master is profoundly deep and unfathomable.
Manmohan SinghThe True Lord is Unfathomable and deep.
Manmohan Singh (Punjabi)ਸੱਚਾ ਸੁਆਮੀ ਬੇਥਾਹ ਅਤੇ ਡੂੰਘਾ ਹੈ।
Fareedkot Teekaਹੇ ਗਹਿਰ ਗੰਭੀਰ ਸਚਾ ਸਾਹਿਬ! ॥
Prof. Sahib Singhਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਅਥਾਹ ਹੈ, ਵੱਡੇ ਜਿਗਰੇ ਵਾਲਾ ਹੈ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਗਹਿਰ = ਅਥਾਹ। ਗੰਭੀਰਾ = ਵੱਡੇ ਜਿਗਰੇ ਵਾਲਾ।

SikhNet (Spanish)Oh, Verdad es nuestro Maestro, Insondable y Profundo,

ਸਦਾ ਸਲਾਹੀ; ਤਾ ਮਨੁ ਧੀਰਾ ॥

sadaa salaahee; taa man dheeraa | Ang 1061

Sant Singh KhalsaPraising Him forever, the mind is comforted and consoled.
Manmohan SinghIf I praise Him ever, then alone is my soul comforted.
Manmohan Singh (Punjabi)ਜ਼ੇਕਰ ਮੈਂ ਹਮੇਸ਼ਾਂ ਹੀ ਉਸ ਦੀ ਕੀਰਤੀ ਗਾਇਨ ਕਰਾਂ, ਕੇਵਲ ਤਦ ਹੀ ਮੇਰੀ ਆਤਮਾ ਦਾ ਧੀਰਜ ਬਠਦਾ ਹੈ।
Fareedkot Teekaਐਸੇ ਤੇਰੇ ਸਦਾ ਸਾਲਾਹੀ ਹੋਏ ਹੈਂ ਤੋ ਮਨ ਧੀਰਜ ਕੋ ਪ੍ਰਾਪਤਿ ਹੂਆ ਹੈ॥
Prof. Sahib Singhਜਦੋਂ ਮੈਂ ਸਦਾ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਤਾਂ ਮੇਰਾ ਮਨ ਧੀਰਜ ਵਾਲਾ ਰਹਿੰਦਾ ਹੈ।

ਪਦ ਅਰਥ ਸਾਲਾਹੀ = ਸਿਫ਼ਤ-ਸਾਲਾਹ ਕਰਾਂ। ਧੀਰਾ = ਧੀਰਜ ਵਾਲਾ।

SikhNet (Spanish)la mente es confortada si uno Lo alaba para siempre. Insondable,

ਅਗਮ ਅਗੋਚਰੁ. ਕੀਮਤਿ, ਨਹੀ ਪਾਈ; ਗੁਰਮੁਖਿ ਮੰਨਿ ਵਸਾਇਦਾ ॥੧੫॥

agam agochar. keemat, nahee paaee; guramukh man vasaaeidaa |15| Ang 1061

Sant Singh KhalsaHe is inaccessible and unfathomable; His value cannot be estimated. He dwells in the mind of the Gurmukh. ||15||
Manmohan SinghThe worth of the Unapproachable and Incomprehensible Lord can be appraised not, By the Guru's grace, abides He in the mind.
Manmohan Singh (Punjabi)ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਗੁਰਾਂ ਦੀ ਦਇਆ ਦੁਆਰਾ ਉਹ ਚਿੱਤ ਅੰਦਰ ਵਸਦਾ ਹੈ।
Fareedkot Teekaਤੇਰਾ ਪਾਵਨਾ ਕਠਨ ਹੈ ਔ ਇੰਦ੍ਰਿ੍ਯੋਂ ਕਾ ਅਵਿਸੇ ਹੈਂ ਇਸੀ ਤੇ ਤੇਰੀ ਕੀਮਤਿ ਨਹੀਂ ਪਾਈ ਜਾਤੀ। ਕੋਈ ਗੁਰਮੁਖ ਹੀ ਤੇਰੇ ਕੋ ਮਨ ਮੇਂ ਵਸਾਵਤਾ ਹੈ॥੧੫॥
Prof. Sahib Singhਉਸ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਉਹ ਮਿਲ ਨਹੀਂ ਸਕਦਾ)। ਗੁਰੂ ਦੀ ਸਰਨ ਪਾ ਕੇ (ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੫॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੰਨਿ = ਮਨਿ, ਮਨ ਵਿਚ ॥੧੫॥

SikhNet (Spanish)Imperceptible e Invaluable es Él, nuestro Dios. Es por la Gracia del Guru que Él llega hasta la mente. (15)

ਆਪਿ ਨਿਰਾਲਮੁ; ਹੋਰ ਧੰਧੈ ਲੋਈ ॥

aap niraalam; hor dhandhai loee | Ang 1061

Sant Singh KhalsaHe Himself is detached; all others are entangled in their affairs.
Manmohan SinghHimself the Lord is detached other people are involved in affairs.
Manmohan Singh (Punjabi)ਖ਼ੁਦ ਪ੍ਰਭੂ ਨਿਰਲੇਪ ਹੈ। ਹੋਰ ਲੋਕ ਕਾਰਵਿਹਾਰਾਂ ਅੰਦਰ ਰੁੱਝੇ ਹੋਏ ਹਨ।
Fareedkot Teekaਤੂੰ ਆਪ ਨਿਰਾਲਾ ਹੈਂ ਹੋਰ ਲੋਕ ਸਭ ਧੰਧਿਓਂ ਮੇਂ ਫਸੇ ਹੂਏ ਹੈਂ॥
Prof. Sahib Singhਪਰਮਾਤਮਾ ਆਪ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ-ਭੱਜ ਵਿਚ ਖਚਿਤ ਰਹਿੰਦੀ ਹੈ।

ਪਦ ਅਰਥ ਨਿਰਾਲਮੁ = ਨਿਰਲੇਪ। ਧੰਧੈ = ਮਾਇਆ ਦੇ ਖਲਜਗਨ ਵਿਚ। ਲੋਈ = ਲੁਕਾਈ।

SikhNet (Spanish)Sólo el Señor está Desapegado, los demás están enajenados en discordias.

ਗੁਰ ਪਰਸਾਦੀ ਬੂਝੈ ਕੋਈ ॥

gur parasaadee boojhai koee | Ang 1061

Sant Singh KhalsaBy Guru's Grace, one comes to understand Him.
Manmohan SinghBy the Guru's grace, only a few understand Him.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬਹੁਤ ਹੀ ਥੋੜੇ ਉਸ ਨੂੰ ਸਮਝਦੇ ਹਨ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਸੇ ਯਹਿ ਬਾਤ ਕੋਈ ਸਮਝਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਦੀ ਰਾਹੀਂ (ਉਸ ਨਾਲ) ਸਾਂਝ ਪਾਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)Extraordinario es aquél que conoce.

ਨਾਨਕ ਨਾਮੁ ਵਸੈ ਘਟ ਅੰਤਰਿ; ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥

naanak naam vasai ghatt antar; guramatee mel milaaeidaa |16|3|17| Ang 1061

Sant Singh KhalsaO Nanak, the Naam, the Name of the Lord, comes to dwell deep within the heart; through the Guru's Teachings, one is united in His Union. ||16||3||17||
Manmohan SinghNanak, through the Guru's gospel, the Name abides in man's mind and the Lord unites him in His union.
Manmohan Singh (Punjabi)ਨਾਨਕ, ਗੁਰਾਂ ਦੀ ਸਿੱਖਮਤ ਰਾਹੀਂ ਨਾਮ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ ਅਤੇ ਪ੍ਰਭੂ ਉਸ ਨੂੰ ਆਪਦੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੋ ਉਪਦੇਸ ਕਰ ਜਿਨ ਕੇ ਰਿਦੇ ਅੰਤਰ ਨਾਮ ਵਸੇ ਤਿਨ ਕੋ ਤੂੰ ਆਪਣੇ ਮੇਲ ਮੇਂ ਮਿਲਾਵਤਾ ਹੈਂ॥੧੬॥੩॥੧੭॥☬ਪੁਨ: ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ) ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਦੀ ਮੱਤ ਵਿਚ ਜੋੜ ਕੇ (ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੧੬॥੩॥੧੭॥

ਪਦ ਅਰਥ ਘਟ ਅੰਤਰਿ = ਹਿਰਦੇ ਵਿਚ। ਨਾਨਕ = ਹੇ ਨਾਨਕ! ਮੇਲਿ = ਮੇਲ ਕੇ ॥੧੬॥੩॥੧੭॥

SikhNet (Spanish)Por la Gracia del Guru el Nombre del Señor habita en nuestro corazón, mira, es a través de la Sabiduría del Guru que somos unidos con nuestro Dios. (16-3-17)
Answers quote the Granth verbatim with Ang citations. AI commentary is not Gurbani and not a religious ruling.