ੴ

ਸਿੱਖਬਾਣੀ · SikhBani

ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥

jab jareeai tab hoe bhasam tan rahai kiram dal khaaee
Bhagat Kabir Ji ਭਗਤ ਕਬੀਰ ਜੀ · Raag Sorath · Ang 654 · 10 lines
Translations

ਜਬ ਜਰੀਐ. ਤਬ ਹੋਇ ਭਸਮ ਤਨੁ; ਰਹੈ. ਕਿਰਮ ਦਲ ਖਾਈ ॥

jab jareeai. tab hoe bhasam tan; rahai. kiram dal khaaee |

Sant Singh KhalsaWhen the body is burnt, it turns to ashes; if it is not cremated, then it is eaten by armies of worms.
Manmohan SinghWhen the body is burnt, it becomes ashes then, if it remains, an army of worms eats it up.
Manmohan Singh (Punjabi)ਜਦੋ ਸਰੀਰ ਸੜ ਜਾਂਦਾ ਹੈ, ਤਾਂ ਇਹ ਸੁਆਹ ਹੋ ਜਾਂਦਾ ਹੈ। ਜੇਕਰ ਇਹ ਰਹਿ ਜਾਵੇ (ਦਫਨਾਈ ਜਾਵੇ) ਤਾਂ ਕੀੜਿਆਂ ਦੀ ਫੌਜ ਇਸ ਨੂੰ ਖਾ ਜਾਂਦੀ ਹੈ।
Fareedkot Teekaਇਸ ਸਰੀਰ ਕੋ ਮ੍ਰਿਤਕ ਹੂਏ ਸੇ ਜਬ ਜਲਾਇ ਦੇਈਏ ਤਬ ਇਹ ਤਨ ਭਸਮ ਰੂਪ ਹੋ ਜਾਤਾ ਹੈ। ਔ ਜੇਕਰ ਕਹੀਂ ਇਹ ਪੜਾ ਰਹੇ ਅਰਥਾਤ ਜਲਾਯਾ ਨ ਜਾਵੇ ਤਾਂ ਇਸ ਕੋ ਕਿਰਮੋਂ ਕਾ ਸਮੁਦਾ੍ਯ ਖਾਇ ਜਾਤਾ ਹੈ॥
Prof. Sahib Singh(ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ।

ਪਦ ਅਰਥ ਜਰੀਐ = ਜਾਰੀਐ, ਸਾੜੀਦਾ ਹੈ। ਭਸਮ = ਸੁਆਹ। ਤਨੁ = ਸਰੀਰ। ਰਹੈ = (ਜੇ ਕਬਰ ਵਿਚ) ਟਿਕਿਆ ਰਹੇ। ਕਿਰਮ = ਕੀੜੇ। ਖਾਈ = ਖਾ ਜਾਂਦਾ ਹੈ।

SikhNet (Spanish)Nuestro cuerpo se vuelve cenizas; lo que queda es devorado por los gusanos.

ਕਾਚੀ ਗਾਗਰਿ ਨੀਰੁ ਪਰਤੁ ਹੈ; ਇਆ ਤਨ ਕੀ ਇਹੈ ਬਡਾਈ ॥੧॥

kaachee gaagar neer parat hai; eaa tan kee ihai baddaaee |1|

Sant Singh KhalsaThe unbaked clay pitcher dissolves, when water is poured into it; this is also the nature of the body. ||1||
Manmohan SinghAn unbaked earthen pitcher breaks, when water of put into it; Such is the worth of this body.
Manmohan Singh (Punjabi)ਜਿਵਨੂੰ ਮਿੱਟੀ ਦਾ ਕੱਚਾ ਘੜਾ ਪਾਣੀ ਪਾਇਆ ਟੁੱਟ ਜਾਂਦਾ ਹੈ, ਤੇਹੋ ਜੇਹੀ ਵਿਸ਼ਾਲਤਾ ਹੈ, ਇਸ ਸਰੀਰ ਦੀ।
Fareedkot Teekaਜੈਸੇ ਕਚੀ ਘੜੀ ਮੇਂ ਜਲ ਪੜਤਾ ਹੈ ਵਾ ਪਾਨੀ ਮੇਂ ਕਚਾ ਪਾਤ੍ਰ ਪੜਤਾ ਹੈ ਤਬ ਵਹੁ ਸੀਘ੍ਰ ਹੀ ਗਲ ਜਾਤਾ ਹੈ, ਤੈਸੇ ਇਸ ਸਰੀਰ ਕੀ ਤੋ ਇਹੀ ਵਡਿਆਈ ਹੈ, ਭਾਵ ਸੇ ਇਸ ਕੇ ਨਾਸ ਹੋ ਜਾਣੇ ਮੇਂ ਦੇਰੀ ਨਹੀਂ ਲਗਤੀ ਹੈ॥੧॥
Prof. Sahib Singh(ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥

ਪਦ ਅਰਥ ਗਾਗਰਿ = ਘੜੇ ਵਿਚ। ਨੀਰੁ = ਪਾਣੀ। ਪਰਤੁ ਹੈ = ਪੈਂਦਾ ਹੈ (ਤੇ ਨਿਕਲ ਜਾਂਦਾ ਹੈ)। ਇਹੈ = ਇਹ ਹੀ। ਬਡਾਈ = ਮਹੱਤਤਾ, ਮਾਣ, ਫ਼ਖ਼ਰ ॥੧॥

SikhNet (Spanish)Así como el cántaro de barro se rompe si se llena de agua, así nuestro cuerpo se destruye cuando habita en el tiempo. (1)

ਕਾਹੇ ਭਈਆ; ਫਿਰਤੌ ਫੂਲਿਆ ਫੂਲਿਆ ॥

kaahe bheea; firatau fooliaa fooliaa |

Sant Singh KhalsaWhy, O Siblings of Destiny, do you strut around, all puffed up with pride?
Manmohan SinghWhy O brother, goest about thou, puffed up and in pride?
Manmohan Singh (Punjabi)ਤੂੰ ਕਿਉਂ ਹੇ ਭਰਾ! ਆਕੜਿਆਂ ਤੇ ਫੁੰਕਾਰੇ ਮਾਰਦਾ ਫਿਰਦਾ ਹੈ?
Fareedkot Teekaਹੇ ਭਾਈ! ਤੂੰ ਝੂਠੇ ਪਦਾਰਥੋਂ ਕੋ ਦੇਖ ਕਰ ਕਿਉਂ ਪ੍ਰਫੁਲ੍ਯਤ ਹੂਆ ਫਿਰਤਾ ਹੈਂ॥
Prof. Sahib Singhਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ?

ਪਦ ਅਰਥ ਫੂਲਿਆ ਫੂਲਿਆ = ਹੰਕਾਰ ਵਿਚ ਮੱਤਾ ਹੋਇਆ।

SikhNet (Spanish)Oh hombre, ¿por qué tienes tanto orgullo, y de qué?

ਜਬ ਦਸ ਮਾਸ ਉਰਧ ਮੁਖ ਰਹਤਾ; ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥

jab das maas uradh mukh rahataa; so din kaise bhooliaa |1| rahaau |

Sant Singh KhalsaHave you forgotten those days, when you were hanging, face down, for ten months? ||1||Pause||
Manmohan SinghHow hast thou forgotten the days, when thou didst remain hanging with thy face downward, for ten months? Pause.
Manmohan Singh (Punjabi)ਤੂੰ ਉਹ ਦਿਹਾੜੇ ਕਿਸ ਤਰ੍ਹਾਂ ਭੁੱਲ ਗਿਆ ਹੈ ਜਦ ਤੂੰ ਦਸ ਮਹੀਨੇ ਮੂੰਧੇ ਮੂੰਹ ਲਟਕਿਆ ਹੋਇਆ ਸੈਂ? ਠਹਿਰਾਉ।
Fareedkot Teekaਜਬ ਦਸ ਮਹੀਨੇ ਮਾਤਾ ਕੇ ਗਰਭ ਮੇਂ (ਉਰਧ) ਊਚੇ ਮੁਖ ਹੂਏ ਰਹਿਤਾ ਥਾ, ਭਾਵ ਉਲਟਾ ਹੂਆ ਰਹਤਾ ਥਾ ਵਹੁ ਕਸ਼ਟ ਕਾ ਦਿਨ ਤੁਝ ਕੋ ਕੈਸੇ ਭੂਲ ਗ੍ਯਾ ਹੈ॥੧॥ ਰਹਾਉ ॥
Prof. Sahib Singhਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ? ॥੧॥ ਰਹਾਉ ॥

ਪਦ ਅਰਥ ਮਾਸ = ਮਹੀਨੇ। ਉਰਧ ਮੁਖ = ਮੂੰਹ-ਭਾਰ, ਉਲਟਾ। ਸੋ ਦਿਨੁ = ਉਹ ਸਮਾ ॥੧॥ ਰਹਾਉ ॥

SikhNet (Spanish)¿Te has olvidado del recinto del vientre en donde estuviste de cabeza durante tantos meses? (1‑Pausa)

ਜਿਉ ਮਧੁ ਮਾਖੀ. ਤਿਉ ਸਠੋਰਿ ਰਸੁ; ਜੋਰਿ ਜੋਰਿ ਧਨੁ ਕੀਆ ॥

jiau madh maakhee. tiau satthor ras; jor jor dhan keea |

Sant Singh KhalsaLike the bee which collects honey, the fool eagerly gathers and collects wealth.
Manmohan SinghAs the bee collects honey, so does the fool amass and gather wealth with zest.
Manmohan Singh (Punjabi)ਜਿਸ ਤਰ੍ਹਾਂ ਮੱਖੀ ਮਾਖਿਓ ਇਕੱਠਾ ਕਰਦੀ ਹੈ, ਏਸੇ ਤਰ੍ਹਾਂ ਹੀ ਮੂਰਖ ਸੁਆਦਾਂ ਨਾਲ ਦੌਲਤ ਜਮ੍ਹਾ ਤੇ ਇਕੱਤਰ ਕਰਦਾ ਹੈ।
Fareedkot Teekaਜੈਸੇ ਮਖੀ ਸਹਤ ਕੌ ਬਡੇ ਜਤਨੋਂ ਸੇ ਜੋੜਤੀ ਹੈ, ਤੈਸੇ ਇਸ (ਸਠੋਰਿ) ਮੂਰਖ ਜੀਵ ਨੇ (ਰਸੁ) ਪ੍ਰੇਮ ਕਰ ਕੇ ਅਨੇਕ ਜਤਨੋਂ ਸੇ ਜੋੜ ਜੋੜ ਕਰ ਧਨ ਕੋ ਇਕਤ੍ਰ ਕੀਆ ਹੈ॥
Prof. Sahib Singhਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)।

ਪਦ ਅਰਥ ਮਧੁ = ਸ਼ਹਿਦ। ਸਠੋਰਿ = ਸਠੋਰ ਨੇ {skt. शठ = A rogue, a fool} ਮੂਰਖ ਨੇ, ਠੱਗ ਨੇ। ਜਿਉ...ਜੀਆ = ਜਿਉ ਮਾਖੀ ਰਸੁ ਜੋਰਿ ਜੋਰਿ ਮਧੁ ਕੀਆ, ਤਿਉ ਸਠੋਰਿ ਜੋਰਿ ਜੋਰਿ ਧਨੁ ਕੀਆ, ਜਿਵੇਂ ਮੱਖੀ ਨੇ ਫੁੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕੀਤਾ (ਤੇ ਲੈ ਗਏ ਹੋਰ ਲੋਕ), ਤਿਵੇਂ ਮੂਰਖ ਨੇ ਸਰਫ਼ੇ ਨਾਲ ਧਨ ਜੋੜਿਆ।

SikhNet (Spanish)Así como la abeja recolecta la miel, así el tonto, cabeza hueca, junta sus riquezas. Pero cuando se muere, todos gritan:

ਮਰਤੀ ਬਾਰ ਲੇਹੁ ਲੇਹੁ ਕਰੀਐ; ਭੂਤੁ ਰਹਨ ਕਿਉ ਦੀਆ ॥੨॥

maratee baar lehu lehu kareeai; bhoot rehan kiau deea |2|

Sant Singh KhalsaAt the time of death, they shout, "Take him away, take him away! Why leave a ghost lying around?" ||2||
Manmohan SinghAt the time of death, all yell "Take him, take him away, Why allow a ghost to remain?"
Manmohan Singh (Punjabi)ਮਰਨ ਦੇ ਵੇਲੇ ਸਾਰੇ ਪੁਕਾਰਦੇ ਹਨ "ਲੈ ਜਾਓ, ਲੈ ਜਾਓ ਉਸ ਨੂੰ। ਪ੍ਰੇਤ ਨੂੰ ਕਿਉਂ ਰੱਖਿਆ ਹੋਇਆ ਹੈ?"
Fareedkot Teekaਇਸ ਕੇ ਮ੍ਰਿਤ ਸਮੇਂ ਮੇਂ ਸਰਬ ਸਨਬੰਧੀ ਇਹੀ ਕਹਤੇ ਹੈਂ ਇਸ ਕੋ ਧਨ ਪੂਛ ਲੇਹੁ ਪੁਛ ਲੇਹੁ ਕਿ ਕਹਾਂ ਧਰਾ ਹੂਆ ਹੈ; ਵਾ ਇਸ ਕੋ ਅਬ ਸੀਘ੍ਰ ਉਠਾਇ ਲੇਵੋ ਉਠਾਇ ਲੇਵੋ, ਐਸੇ ਕਹਤੇ ਹੈਂ ਕਿ ਅਬ ਤਕ ਇਸ ਭੂਤ ਕੋ ਘਰ ਮੇਂ ਕਿਉਂ ਰਹਿਨੇ ਦੀਆ ਹੈ॥੨॥
Prof. Sahib Singhਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥

ਪਦ ਅਰਥ ਲੇਹੁ ਲੇਹੁ = ਲਉ, ਲੈ ਚੱਲੋ। ਭੂਤੁ = ਗੁਜ਼ਰ ਚੁਕਿਆ ਪ੍ਰਾਣੀ, ਮੁਰਦਾ ॥੨॥

SikhNet (Spanish)¡Llévenselo, llévenselo! ¿Por qué tienen a este fantasma aquí? (2)

ਦੇਹੁਰੀ ਲਉ. ਬਰੀ ਨਾਰਿ ਸੰਗਿ ਭਈ; ਆਗੈ ਸਜਨ ਸੁਹੇਲਾ ॥

dehuree lau. baree naar sang bhee; aagai sajan suhelaa |

Sant Singh KhalsaHis wife accompanies him to the threshold, and his friends and companions beyond.
Manmohan SinghHis wedded wife accompanies him to the thresh hold and on-wards his good friends.
Manmohan Singh (Punjabi)ਉਸ ਦੀ ਵਿਆਹੁਲੀ ਵਹੁਟੀ ਦੇਹਲੀ ਤਾਂਈਂ ਉਸ ਦੇ ਨਾਲ ਜਾਂਦੀ ਹੈ ਅਤੇ ਅਗੇਰੇ ਉਸ ਦੇ ਚੰਗੇ ਮਿੱਤਰ।
Fareedkot Teekaਘਰ ਕੀ ਦੇਹੁਰੀ ਪ੍ਰਯੰਤ ਤੋ ਵਿਆਹੀ ਹੋਈ ਇਸਤ੍ਰੀ ਸਾਥ ਜਾਤੀ ਭਈ ਔ ਤਿਸ ਤੇ ਆਗੇ (ਸੁਹੇਲਾ) ਸੁਖਦਾਈ ਮਿਤ੍ਰ ਸਾਥ ਜਾਤਾ ਹੈ॥
Prof. Sahib Singhਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ,

ਪਦ ਅਰਥ ਦੇਹੁਰੀ = ਘਰ ਦੀ ਬਾਹਰਲੀ ਦਲੀਜ਼। ਲਉ = ਤੱਕ। ਬਰੀ ਨਾਰਿ = ਵਹੁਟੀ। ਸੰਗਿ ਭਈ = ਨਾਲ ਹੋਈ, ਨਾਲ ਗਈ।

SikhNet (Spanish)Hasta el umbral lo acompaña la esposa; los amigos y los parientes lo acompañan hasta el crematorio,

ਮਰਘਟ ਲਉ. ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ॥੩॥

maraghatt lau. sabh log kuttanb bheo; aagai hans akelaa |3|

Sant Singh KhalsaAll the people and relatives go as far as the cremation grounds, and then, the soul-swan goes on alone. ||3||
Manmohan SinghAll the people and kindred go as far as the cremation ground and thereafter the swan-soul departs all alone.
Manmohan Singh (Punjabi)ਸਾਰੇ ਲੋਕੀਂ ਤੇ ਸਨਬੰਧੀ ਸ਼ਮਸ਼ਾਨ ਭੂਮੀ ਤੋੜੀ ਨਾਲ ਜਾਂਦੇ ਹਨ ਤੇ ਉਸ ਦੇ ਮਗਰੋਂ ਰਾਜ ਹੰਸ (ਆਤਮਾ) ਕੱਲਮਕੱਲੀ ਜਾਂਦੀ ਹੈ।
Fareedkot Teekaਪੁਨਾ (ਮਰਘਟ) ਮਸਾਨ ਭੂਮੀ ਤਕ ਸੰਪੂਰਨ ਕੁਟੰਬ ਕੇ ਲੋਕੋਂ ਕਾ ਸਾਥ ਹੋਤਾ ਭਯਾ, ਆਗੇ ਪ੍ਰਲੋਕ ਬੀਚ ਇਹ (ਹੰਸੁ) ਜੀਵ ਇਕੇਲਾ ਹੀ ਜਾਤਾ ਹੈ॥੩॥
Prof. Sahib Singhਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥

ਪਦ ਅਰਥ ਮਰਘਟ = ਮਸਾਣ। ਕੁਟੰਬੁ = ਪਰਵਾਰ। ਹੰਸੁ = ਆਤਮਾ ॥੩॥

SikhNet (Spanish)pero de ahí, el Alma cisne vuela sola. (3)

ਕਹਤੁ ਕਬੀਰ. ਸੁਨਹੁ ਰੇ ਪ੍ਰਾਨੀ; ਪਰੇ ਕਾਲ ਗ੍ਰਸ ਕੂਆ ॥

kehat kabeer. sunahu re praanee; pare kaal gras kooaa |

Sant Singh KhalsaSays Kabeer, listen, O mortal being: you have been seized by Death, and you have fallen into the deep, dark pit.
Manmohan SinghSays Kabir, hear, O mortal thou art seized by death and hast fallen into the blind well.
Manmohan Singh (Punjabi)ਕਬੀਰ ਜੀ ਆਖਦੇ ਹਨ, ਧਿਆਨ ਨਾਲ ਸੁਣ, ਹੇ ਫਾਨੀ ਬੰਦੇ! ਤੈਨੂੰ ਮੌਤ ਨੇ ਪਕੜਿਆ ਹੋਇਆ ਹੈ ਤੇ ਤੂੰ ਅੰਨ੍ਹੇ ਖੂਹ ਵਿੱਚ ਡਿਗ ਪਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਪ੍ਰਾਣੀਓਂ ਸ੍ਰਵਣ ਕਰੋ! ਇਹ ਜੀਵ ਕਾਲ ਕਾ ਗ੍ਰਸਾ ਹੂਆ ਪੁਨਾ ਜੋ ਸੰਸਾਰ ਕੂਪ ਹੈ ਤਿਸ ਮੇਂ ਵਾਰ ਵਾਰ ਪੜਤਾ ਹੈ॥
Prof. Sahib Singhਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)।

ਪਦ ਅਰਥ ਕੂਆ = ਖੂਹ। ਕਾਲ ਗ੍ਰਸ ਕੂਆ = ਉਸ ਖੂਹ ਵਿਚ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ।

SikhNet (Spanish)Dice Kabir, escuchen, oh hombres, están atrapados en el pozo de la muerte,

ਝੂਠੀ ਮਾਇਆ ਆਪੁ ਬੰਧਾਇਆ; ਜਿਉ ਨਲਨੀ ਭ੍ਰਮਿ ਸੂਆ ॥੪॥੨॥

jhootthee maaeaa aap bandhaaeaa; jiau nalanee bhram sooaa |4|2|

Sant Singh KhalsaYou have entangled yourself in the false wealth of Maya, like the parrot caught in the trap. ||4||2||
Manmohan SinghThou hast entangled thyself with the false wealth, like the parrot misled into the reed-trap.
Manmohan Singh (Punjabi)ਤੋਤੇ ਦੇ ਗੁੰਮਰਾਹ ਹੋ, ਕੁੜਿਕੀ ਵਿੱਚ ਫਸਣ ਦੀ ਤਰ੍ਹਾਂ ਤੂੰ ਆਪਣੇ ਆਪ ਨੂੰ ਕੂੜੀ ਧਨ-ਦੋਲਤ ਨਾਲ ਫਸਾ ਲਿਆ ਹੈ।
Fareedkot Teekaਜੈਸੇ (ਸੂਆ) ਤੋਤਾ ਨਲਨੀ ਮੇਂ ਭ੍ਰਮ ਕਰ ਕੇ ਫਸ ਜਾਤਾ ਹੈ, ਤੈਸੇ ਇਸ ਜੀਵ ਨੇ ਇਸ ਝੂਠੀ ਮਾਯਾ ਸੇ ਅਪਨਾ ਆਪ ਬੰਧਾਯਾ ਹੂਆ ਹੈ॥੪॥੨॥
Prof. Sahib Singhਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥

ਪਦ ਅਰਥ ਆਪੁ = ਆਪਣੇ ਆਪ ਨੂੰ। ਨਲਨੀ = ਤੋਤੇ ਨੂੰ ਫੜਨ ਲਈ ਬਣਾਈ ਹੋਈ ਨਲਕੀ। ਭ੍ਰਮਿ = ਭਰਮ ਵਿਚ, ਡਰ ਵਿਚ, ਡੁੱਬਣ ਦੇ ਡਰ ਵਿਚ। ਸੂਆ = ਤੋਤਾ ॥੪॥੨॥

* ਸ਼ਬਦ ਦਾ ਭਾਵ: ਮਾਇਆ ਦਾ ਮਾਣ ਕੂੜਾ ਹੈ, ਕਿਸੇ ਚੀਜ਼ ਨਾਲ ਭੀ ਸਾਥ ਸਦਾ ਨਹੀਂ ਨਿਭਦਾ। ਮਾਇਆ ਦਾ ਮੋਹ ਸਗੋਂ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ, ਜਿਵੇਂ ਨਲਨੀ ਨਾਲ ਚੰਬੜ ਕੇ ਤੋਤਾ ਬਿਗਾਨੀ ਕੈਦ ਵਿਚ ਫਸਦਾ ਹੈ।

SikhNet (Spanish)en la ignorancia están amarrados por Maya así como el perico está atrapado en la red. (4‑2)
Answers quote the Granth verbatim with Ang citations. AI commentary is not Gurbani and not a religious ruling.