ੴ

ਸਿੱਖਬਾਣੀ · SikhBani

ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥

bed puraan sabhai mat sun kai karee karam kee aasaa
Bhagat Kabir Ji ਭਗਤ ਕਬੀਰ ਜੀ · Raag Sorath · Ang 654, 655 · 10 lines
Translations

ਬੇਦ ਪੁਰਾਨ ਸਭੈ ਮਤ ਸੁਨਿ ਕੈ; ਕਰੀ ਕਰਮ ਕੀ ਆਸਾ ॥

bed puraan sabhai mat sun kai; karee karam kee aasaa | Ang 654

Sant Singh KhalsaListening to all the teachings of the Vedas and the Puraanas, I wanted to perform the religious rituals.
Manmohan SinghHearing all the teachings of the Vedas and the Puranas, I too desired to perform religious rites.
Manmohan Singh (Punjabi)ਵੇਦਾਂ ਤੇ ਪੁਰਾਨਾਂ ਦੇ ਸਮੂਹ ਉਪਦੇਸ਼ ਸ੍ਰਵਣ ਕਰ, ਮੈਨੂੰ ਭੀ ਧਾਰਮਕ ਸੰਸਕਾਰ ਕਰਨ ਦੀ ਖਾਹਿਸ਼ ਪੈਦਾ ਹੋ ਗਈ।
Fareedkot Teekaਵੇਦੋਂ ਪੁਰਾਨੋਂ ਕੇ ਅਨੇਕ ਮਤੋਂ ਕੋ ਸੁਨ ਕਰ ਕੇ ਤੈਨੇ ਤਿਨ ਕਰਮੋਂ ਕੀ ਆਸਾ ਕਰੀ ਹੈ॥
Prof. Sahib Singhਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ)

ਪਦ ਅਰਥ ਕਰੀ = (ਜਿਨ੍ਹਾਂ ਸਿਆਣੇ ਲੋਕਾਂ ਨੇ) ਕੀਤੀ। ਕਰਮ = ਕਰਮ-ਕਾਂਡ। ਗ੍ਰਸਤ = ਗ੍ਰਸੇ ਹੋਏ।

SikhNet (Spanish)Escuchando los Vedas y los Puranas, también pensé en ir por el camino de las buenas acciones,

ਕਾਲ ਗ੍ਰਸਤ. ਸਭ ਲੋਗ ਸਿਆਨੇ; ਉਠਿ ਪੰਡਿਤ. ਪੈ ਚਲੇ ਨਿਰਾਸਾ ॥੧॥

kaal grasat. sabh log siaane; utth panddit. pai chale niraasaa |1| Ang 654

Sant Singh KhalsaBut seeing all the wise men caught by Death, I arose and left the Pandits; now I am free of this desire. ||1||
Manmohan SinghBut seeing all the wise men seized by death, I arose and came away from the Pandits, rid of this desire.
Manmohan Singh (Punjabi)ਪਰ ਸਾਰੇ ਦਾਨੇ ਬੰਦਿਆਂ ਨੂੰ ਮੌਤ ਦੇ ਪਕੜੇ ਹੋਏ ਵੇਖ ਕੇ, ਮੈਂ ਇਸ ਖਾਹਿਸ਼ ਨੂੰ ਛੱਡ ਕੇ ਖੜ੍ਹਾ ਹੋ ਪੰਡਤਾਂ ਕੋਲੋਂ ਆ ਗਿਆ ਹਾਂ।
Fareedkot Teekaਪਰੰਤੂ ਇਨ ਸਕਾਮ ਕਰਮੋਂ ਕੀ ਆਸਾ ਸੇ ਕਾਲ ਕੇ ਗ੍ਰਸੇ ਹੂਏ ਬਡੇ ਬਡੇ ਸਿਆਨੇ ਲੋਗ ਭੀ ਇਸ ਸੰਸਾਰ ਸੇ ਚਲੇ ਗਏ ਹੈਂ; ਜਿਨ ਪੰਡਤੋਂ ਸੇ ਸੁਨਾ ਥਾ (ਪੈ) ਬਹੁੜੋ ਵਹੁ ਪੰਡਤ ਭੀ ਨਾਮ ਜਾਪ ਸੇ ਬਿਨਾ ਨਿਰਾਸ ਚਲੇ ਗਏ ਹੈਂ॥੧॥
Prof. Sahib Singhਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ॥੧॥

ਪਦ ਅਰਥ ਕਾਲ ਗ੍ਰਸਤ = ਮੌਤ ਦੇ ਡਰ ਵਿਚ ਗ੍ਰਸੇ ਹੋਏ। ਪੈ = ਭੀ। ਨਿਰਾਸਾ = ਆਸ ਪੂਰੀ ਹੋਣ ਤੋਂ ਬਿਨਾ ਹੀ ॥੧॥

SikhNet (Spanish)pero viendo que los eruditos son atrapados por la muerte, me alejé de ellos lleno de consternación. (1)

ਮਨ ਰੇ; ਸਰਿਓ ਨ. ਏਕੈ ਕਾਜਾ ॥

man re; sario na. ekai kaajaa | Ang 654

Sant Singh KhalsaO mind, you have not completed the only task you were given;
Manmohan SinghO my soul, thy only task thou hast not accomplished.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣਾ ਵਾਹਿਦ ਕਾਰਜ ਸਿਰੇ ਨਹੀਂ ਚਾੜਿ੍ਹਆ।
Fareedkot Teekaਹੇ ਮਨ! ਤੇਰੇ ਸੇ ਏਕ ਮੁਕਤੀ ਹੋਨੇ ਕਾ ਕਾਰਜ ਨ ਹੋਤਾ ਭ੍ਯਾ॥
Prof. Sahib Singhਹੇ ਮਨ! ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ,

ਪਦ ਅਰਥ ਸਰਿਓ ਨ = ਸਿਰੇ ਨਾਹ ਚੜ੍ਹਿਆ।

SikhNet (Spanish)Oh mente, tu tarea más importante continúa sin realizarse,

ਭਜਿਓ ਨ; ਰਘੁਪਤਿ ਰਾਜਾ ॥੧॥ ਰਹਾਉ ॥

bhajio na; raghupat raajaa |1| rahaau | Ang 654

Sant Singh Khalsayou have not meditated on the Lord, your King. ||1||Pause||
Manmohan SinghThou hast not contemplated on Lord, the King. Pause.
Manmohan Singh (Punjabi)ਤੂੰ ਪਾਤਿਸ਼ਾਹ ਪ੍ਰਮੇਸ਼ਰ ਦਾ ਭਜਨ ਨਹੀਂ ਕੀਤਾ। ਠਹਿਰਾਉ।
Fareedkot Teekaਕਿਉਂਕਿ ਤੈਨੇ ਰਾਘਵੋਂ ਕੇ ਪਤੀ (ਰਾਜਾ) ਪ੍ਰਕਾਸ ਰੂਪ ਕੋ ਸਿਮਰਨ ਨਹੀਂ ਕੀਆ ਹੈ॥੧॥ ਰਹਾਉ ॥
Prof. Sahib Singhਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ॥੧॥ ਰਹਾਉ ॥
SikhNet (Spanish)pues no has habitado en tu Dios. (1‑Pausa)

ਬਨ ਖੰਡ ਜਾਇ ਜੋਗੁ ਤਪੁ ਕੀਨੋ; ਕੰਦ ਮੂਲੁ ਚੁਨਿ ਖਾਇਆ ॥

ban khandd jaae jog tap keeno; kand mool chun khaaeaa | Ang 654

Sant Singh KhalsaGoing to the forests, they practice Yoga and deep, austere meditation; they live on roots and the fruits they gather.
Manmohan SinghGoing to the forest regions, the men practise yoga and penance and live on the picked up fruits and roots.
Manmohan Singh (Punjabi)ਜੰਗਲਾਂ ਦੇ ਖਿਤਿਆਂ ਵਿੱਚ ਜਾ ਕੇ, ਬੰਦੇ ਯੋਗ ਤੇ ਤਪੱਸਿਆ ਸਾਧਦੇ ਹਨ ਅਤੇ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ।
Fareedkot Teekaਏਕ ਪੁਰਸ਼ੋਂ ਨੇ ਤੌ ਕਿਸੀ ਬਨ ਕੇ ਟੁਕੜੇ ਮੇਂ ਜਾਇਕਰ ਪ੍ਰਾਣਾਯਾਮ ਆਦੀ ਜੋਗ ਸੇ ਤਪ ਕੀਆ, ਔ ਭੋਜਨੋਂ ਕੋ ਤਿਆਗ ਕਰ (ਕੰਦ) ਫਲ ਔ (ਮੂਲ) ਜੋ ਪ੍ਰਿਥ੍ਵੀ ਕੇ ਬੀਚ ਸੇ ਉਪਾੜ ਕਰ ਨਿਕਾਸੀਤਾ ਹੈ ਐਸੋਂ ਕੋ ਚੁਗ ਕੇ ਖਾਯਾ ਹੈ॥
Prof. Sahib Singhਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ;

ਪਦ ਅਰਥ ਬਨ ਖੰਡ = ਜੰਗਲਾਂ ਵਿਚ। ਜਾਇ = ਜਾ ਕੇ। ਕੰਦ ਮੂਲੁ = ਗਾਜਰ ਮੂਲੀ ਆਦਿਕ।

SikhNet (Spanish)Te fuiste a los bosques para practicar Yoga y austeridades, te alimentaste de raíces, pero siendo un Yogui,

ਨਾਦੀ ਬੇਦੀ ਸਬਦੀ ਮੋਨੀ; ਜਮ ਕੇ ਪਟੈ ਲਿਖਾਇਆ ॥੨॥

naadee bedee sabadee monee; jam ke pattai likhaaeaa |2| Ang 654

Sant Singh KhalsaThe musicians, the Vedic scholars, the chanters of one word and the men of silence, all are listed on the Register of Death. ||2||
Manmohan SinghThe pipers, the reciters of the Vedas, the men of one word, the silence lovers are all enrolled in death's register.
Manmohan Singh (Punjabi)ਬੰਸਰੀ ਵਾਲੇ, ਵੇਦ ਵਾਚਣ ਵਾਲੇ, ਇਕ ਸ਼ਬਦੀਏ ਅਤੇ ਚੁੱਪ ਕਰੀਤੇ ਮੌਤ ਦੇ ਰਜਿਸਟਰ ਵਿੱਚ ਦਰਜ ਹਨ।
Fareedkot Teekaਜੋ (ਨਾਦੀ) ਅਲੱਖ ਉਚਾਰਨ ਕਰ ਮਾਂਗਤੇ ਹੈਂ ਔ ਬੇਦ ਪਾਠੀ ਜੋ ਹੈਂ, (ਸ਼ਬਦੀ) ਜੋ ਬਹੁਤ ਬੋਲਣੇ ਵਾਲੇ ਅਰਥਾਤ ਮੁਖ ਸੇ ਗ੍ਯਾਨ ਚਰਚਾ ਕਰ ਬਗਾੜਨੇਹਾਰੇ ਵਾ ਏਕਠੇ ਊਚਾ ਸ਼ਬਦ ਬੋਲਤੇ ਹੈਂ, ਏਕ ਜੋਗੀ ਮਾਂਗਨੇ ਕੇ ਸਮੇਂ ਪੁਨਃ (ਮੋਨੀ) ਚੁਪ ਕਰਨੇ ਵਾਰੇ, ਇਨ ਸਭ ਕੇ ਆਪੋ ਆਪਨੇ ਕਰਮੋਂ ਨੇ ਜਮ ਕੇ ਪ੍ਰਵਾਨੇ ਮੇਂ ਲਿਖਾਯਾ ਹੈ ਭਾਵ ਨਾਮ ਸੇ ਬਿਨਾ ਸਕਾਂਮ ਕਰਮੋਂ ਕਰ ਜੋਨੀਓਂ ਮੇਂ ਭ੍ਰਮੈਂਗੇ॥੨॥
Prof. Sahib Singhਜੋਗੀ, ਕਰਮ-ਕਾਂਡੀ, 'ਅਲੱਖ' ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ॥੨॥

ਪਦ ਅਰਥ ਨਾਦੀ = ਜੋਗੀ। ਬੇਦੀ = ਕਰਮ-ਕਾਂਡੀ। ਸਬਦੀ = 'ਅਲੱਖ' ਆਖਣ ਵਾਲੇ ਦੱਤ ਮਤ ਦੇ ਜੋਗੀ। ਮੋਨੀ = ਚੁੱਪ ਸਾਧਣ ਵਾਲੇ, ਸਮਾਧੀ ਵਿਚ ਟਿਕਣ ਵਾਲੇ। ਪਟੈ = ਲੇਖੇ ਵਿਚ ॥੨॥

SikhNet (Spanish)un seguidor de los Vedas, uno hombre en silencio o de una sola palabra, no has sido liberado del lazo de la muerte. (2)

ਭਗਤਿ ਨਾਰਦੀ ਰਿਦੈ ਨ ਆਈ; ਕਾਛਿ ਕੂਛਿ ਤਨੁ ਦੀਨਾ ॥

bhagat naaradee ridai na aaee; kaachh koochh tan deenaa | Ang 654

Sant Singh KhalsaLoving devotional worship does not enter into your heart; pampering and adorning your body, you must still give it up.
Manmohan SinghNarad like loving service, enters not into man's mind and pampering and adorning his body, the man gives it to death.
Manmohan Singh (Punjabi)ਨਾਰਦ ਵਰਗੀ ਪ੍ਰੇਮ-ਮਈ ਸੇਵਾ ਬੰਦੇ ਦੇ ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਆਪਣੀ ਦੇਹ ਨੂੰ ਬਣਾ ਸੰਵਾਰ ਕੇ ਬੰਦਾ ਇਸ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ।
Fareedkot Teekaਜੋ ਭਗਤੀ ਨਾਰਦ ਆਦ ਰਿਖੀਓਂ ਨੇ ਕਰੀ ਹੈ, ਵਾ ਬੀਨ ਲੇ ਕਰ ਵਾਹਿਗੁਰੂ ਕਾ ਪ੍ਰੇਮ ਸੇ ਜਸ ਗਾਯਨ ਕਰਨਾ ਐਸੀ ਪ੍ਰੇਮ ਭਗਤੀ ਤੌ ਰਿਦੇ ਬੀਚ ਨ ਆਵਤੀ ਭਈ। ਇਸ ਸਰੀਰ ਕੇ (ਕਾਛਿ ਕੂਛਿ) ਬਨਾਵਣੇ ਤਨਾਵਣੇ ਅਰਥਾਤ ਖਾਂਨ ਪਾਂਨ ਮੇਂ ਸਮਾਂ ਇਸ ਨੇ ਦੀਆ ਹੈ, ਭਾਵ ਸੇ ਸਰੀਰ ਕੀ ਪਾਲਨ ਪੋਖਨ ਬੀਚ ਜਨਮ ਗਵਾਇਆ ਹੈ, ਵਾ ਬਨਾ ਤਨਾ ਕਰ ਜਮ ਕੋ ਸਰੀਰੁ ਦੇ ਦੀਆ ਹੈ॥
Prof. Sahib Singhਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ,

ਪਦ ਅਰਥ ਭਗਤਿ ਨਾਰਦੀ = ਪ੍ਰੇਮਾ-ਭਗਤੀ। ਤਨੁ ਕਾਛਿ ਕੂਛਿ ਦੀਨਾ = ਸਰੀਰ ਨੂੰ ਸ਼ਿੰਗਾਰ ਲਿਆ, ਸਰੀਰ ਉੱਤੇ ਚੱਕਰ ਆਦਿਕ ਬਣਾ ਲਏ।

SikhNet (Spanish)No permitiste en ti la amorosa adoración de Dios. Preocupándote por los símbolos,

ਰਾਗ ਰਾਗਨੀ ਡਿੰਭ ਹੋਇ ਬੈਠਾ; ਉਨਿ ਹਰਿ ਪਹਿ ਕਿਆ ਲੀਨਾ ॥੩॥

raag raaganee ddinbh hoe baitthaa; un har peh kiaa leenaa |3| Ang 654

Sant Singh KhalsaYou sit and play music, but you are still a hypocrite; what do you expect to receive from the Lord? ||3||
Manmohan SinghHe sits as an hypocrite professing Lord's love and affection; but what can he obtain from God?
Manmohan Singh (Punjabi)ਉਹ ਪ੍ਰਭੂ ਦਾ ਪਿਆਰ ਤੇ ਪ੍ਰੀਤ ਧਾਰਨ ਕਰਨ ਵਾਲਾ ਪਾਖੰਡੀ ਬਣ ਕੇ ਬਹਿੰਦਾ ਹੈ, ਪ੍ਰੰਤੂ ਉਹ ਵਾਹਿਗੁਰੂ ਪਾਸੋਂ ਕੀ ਲੈ ਸਕਦਾ ਹੈ?
Fareedkot Teekaਜੋ ਦੰਭੀ ਹੋ ਕਰ ਰਾਗ ਔ ਰਾਗਨੀਆਂ ਕੋ ਬੈਠਕਰ ਉਚਾਰਣ ਕਰਤਾ ਹੈ, ਤਿਸ ਨੇ ਹਰੀ ਕੇ ਪਾਸੋਂ ਕਿਆ ਲੇ ਲੀਆ ਹੈ, ਭਾਵ ਸੇ ਵਹੁ ਪ੍ਰਮੇਸ਼੍ਵਰ ਕੀ ਕ੍ਰਿਪਾ ਕਾ ਪਾਤ੍ਰ ਨਹੀਂ ਹੂਆ ਹੈ॥੩॥
Prof. Sahib Singhਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ॥੩॥

ਪਦ ਅਰਥ ਡਿੰਭ = ਪਖੰਡ। ਉਨਿ = ਉਸ ਅਜਿਹੇ ਮਨੁੱਖ ਨੇ ॥੩॥

SikhNet (Spanish)le entregaste tu cuerpo a la muerte. Aquél que nada más finge tener una experiencia espiritual, ¿cómo puede él apegarse a Dios? (3)

ਪਰਿਓ ਕਾਲੁ. ਸਭੈ ਜਗ ਊਪਰ; ਮਾਹਿ ਲਿਖੇ ਭ੍ਰਮ ਗਿਆਨੀ ॥

pario kaal. sabhai jag aoopar; maeh likhe bhram giaanee | Ang 654

Sant Singh KhalsaDeath has fallen on the whole world; the doubting religious scholars are also listed on the Register of Death.
Manmohan SinghDeath has fallen on the whole world. The sceptical theologians are also recorded in its register.
Manmohan Singh (Punjabi)ਮੌਤ ਸਾਰੇ ਸੰਸਾਰ ਉਤੇ ਛਾਈ ਹੋਈ ਹੈ। ਵਹਿਮੀ ਵਿਚਾਰਵਾਨ ਭੀ ਉਸ ਦੇ ਰਜਿਸਟਰ ਵਿੱਚ ਲਿਖੇ ਹੋਏ ਹਨ।
Fareedkot Teekaਇਸ ਸੰਪੂਰਨ ਜਗਤ ਕੇ ਊਪਰ ਕਾਲ ਕਾ ਬਲੁ ਪੜਾ ਹੂਆ ਹੈ, ਭ੍ਰਮ ਵਾਲੇ ਗਿਆਨੀ ਤਿਸ ਕੇ ਬੀਚ ਹੀ ਲਿਖੇ ਗਏ ਹੈਂ। ਭਾਵ ਜੋ ਪ੍ਰੇਮਾਭਗਤੀ ਸੇ ਬਿਨਾ ਮੁਖ ਸੇ ਗਿਆਨ ਸੁਨਾਇ ਕਰ ਕਰਮੋਂ ਕੋ ਕਮਾਵਤੇ ਹੈਂ, ਸੋ ਭੀ ਕਾਲ ਕੇ ਅਧੀਨ ਹੈਂ ਵਾ ਸੰਸੇ ਵਿਪ੍ਰਜੇ ਵਾਲੇ ਗਿਆਨੀ ਜੋ ਹੈਂ॥
Prof. Sahib Singhਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ)।

ਪਦ ਅਰਥ ਮਾਹਿ = ਵਿਚੇ ਹੀ। ਭ੍ਰਮ ਗਿਆਨੀ = ਭਰਮੀ ਗਿਆਨੀ।

SikhNet (Spanish)El mundo entero está determinado por la condición de ser mortal. Los escolares religiosos también están registrados en la bitácora de la muerte.

ਕਹੁ ਕਬੀਰ. ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥੪॥੩॥

kahu kabeer. jan bhe khaalase; prem bhagat jih jaanee |4|3| Ang 655

Sant Singh KhalsaSays Kabeer, those humble people become pure - they become Khalsa - who know the Lord's loving devotional worship. ||4||3||
Manmohan SinghSays Kabir, the persons, who imbibe God's love and devotion, become pure.
Manmohan Singh (Punjabi)ਕਬੀਰ ਜੀ ਆਖਦੇ ਹਨ, ਜਿਹੜੇ ਪੁਰਸ਼ ਰੱਬ ਦੇ ਪਿਆਰ ਤੇ ਅਨੁਰਾਗ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੋ ਜਨ (ਖਾਲਾਸੇ ਵਾ ਖਾਲਸੇ) ਦੋ ਪਾਠ ਹੈਂ ਅਰ ਅਰਥ ਏਕ ਹੀ ਹੈ ਬੰਧਨੋਂ ਸੇ ਰਹਿਤ ਮੁਕਤ ਰੂਪ ਭਏ ਹੈਂ, ਜਿਨੋਂ ਨੇ ਪ੍ਰੇਮਾਭਗਤਿ ਰਿਦੇ ਬੀਚ ਜਾਣੀ ਹੈ, ਭਾਵ ਪ੍ਰੇਮਾਭਗਤੀ ਕਰ ਕੇ ਗਿਆਨ ਕੀ ਸਫਲਤਾ ਹੋਤੀ ਹੈ॥੪॥੩॥☬ਅਪਨੇ ਭ੍ਰਮ ਨਿਵਰਤੀ ਕੀ ਦਸ਼ਾ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥

ਪਦ ਅਰਥ ਖਾਲਸੇ = ਆਜ਼ਾਦ। ਜਿਹ = ਜਿਨ੍ਹਾਂ ਨੇ ॥੪॥੩॥

* ਸ਼ਬਦ ਦਾ ਭਾਵ: ਪਰਮਾਤਮਾ ਦਾ ਭਜਨ ਹੀ ਮਨੁੱਖ ਦੇ ਕਰਨ-ਜੋਗ ਕੰਮ ਹੈ। ਇਹੀ ਮੌਤ ਦੇ ਸਹਿਮ ਤੋਂ ਬਚਾਂਦਾ ਹੈ। ਕਰਮ-ਕਾਂਡ, ਜੋਗ, ਤਪ ਆਦਿਕ ਸਿਮਰਨ ਦੇ ਟਾਕਰੇ ਤੇ ਤੁੱਛ ਹਨ।

SikhNet (Spanish)Dice Kabir, los humildes que purifican su ser y se vuelven Kjalsa, sienten la Devoción en la Alabanza Amorosa al Señor. (4‑3)
Answers quote the Granth verbatim with Ang citations. AI commentary is not Gurbani and not a religious ruling.