ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ॥
raag soratth baanee bhagat kabeer jee kee ghar 1 |
Sant Singh KhalsaRaag Sorat'h, The Word Of Devotee Kabeer Jee, First House:
Manmohan SinghThe hymns of saint Sire Kabir. Rag Sorath. Ghar 1.
Manmohan Singh (Punjabi)ਭਗਤ ਕਬੀਰ ਜੀ ਕੀ ਬਾਣੀ, ਰਾਗ ਸੋਰਠ, ਘਰ 1।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Sorath, la Palabra del Bhagat Kabir yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਬੁਤ ਪੂਜਿ ਪੂਜਿ ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ ॥
but pooj pooj hindoo mooe; turak mooe sir naaee |
Sant Singh KhalsaWorshipping their idols, the Hindus die; the Muslims die bowing their heads.
Manmohan SinghThe Hindus die worshipping the idols and the Muslims die bowing their heads.
Manmohan Singh (Punjabi)ਪੱਥਰ ਦੀਆਂ ਮੂਰਤੀਆਂ ਦੀ ਉਪਾਸ਼ਨਾ ਕਰਦੇ ਕਰਦੇ ਹਿੰਦੂ ਮਰ ਗਏ ਹਨ ਅਤੇ ਮੁਸਲਮਾਨ ਉਸ ਨੂੰ ਸਿਰ ਨਿਭਾਉਂਦੇ ਮਰ ਗਏ ਹਨ।
Fareedkot Teekaਪਥਰੋਂ ਕੀਆਂ ਮੂਰਤੀਆਂ ਕੋ ਪੂਜ ਪੂਜ ਕਰ ਕੇ ਹਿੰਦੂ ਲੋਕ ਮ੍ਰਿਤ ਹੋ ਗਏ ਹੈਂ ਔ ਤੁਰਕ ਮਸਜਿਦ ਮੇਂ ਸਿਰ ਕੋ ਨਿਵਾਵਤੇ ਅਰਥਾਤ ਨਿਮਾਜ ਪੜਤੇ ਹੂਏ ਮ੍ਰਿਤੁ ਭਏ ਹੈਂ॥
Prof. Sahib Singhਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ,ਪਦ ਅਰਥ ਮੂਏ = ਮਰ ਗਏ, ਖਪ ਗਏ, ਖ਼ੁਆਰ ਹੋਏ, ਜੀਵਨ ਵਿਅਰਥ ਗਵਾ ਗਏ। ਨਾਈ = ਨਿਵਾ ਨਿਵਾ ਕੇ, ਪੱਛਮ ਵਲ ਸਜਦੇ ਕਰ ਕਰ ਕੇ, ਰੱਬ ਨੂੰ ਕਾਹਬੇ ਵਿਚ ਹੀ ਸਮਝ ਕੇ।
SikhNet (Spanish)Los hindúes se han cansado de alabar ídolos, los musulmanes de postrar su cabeza en la Kaaba.
ਓਇ ਲੇ ਜਾਰੇ. ਓਇ ਲੇ ਗਾਡੇ; ਤੇਰੀ ਗਤਿ. ਦੁਹੂ ਨ ਪਾਈ ॥੧॥
oe le jaare. oe le gaadde; teree gat. duhoo na paaee |1|
Sant Singh KhalsaThe Hindus cremate their dead, while the Muslims bury theirs; neither finds Your true state, Lord. ||1||
Manmohan SinghThe former burn the dead and the latter bury them Neither of the two finds Thy real state, O Lord.
Manmohan Singh (Punjabi)ਉਹ (ਹਿੰਦੂ) ਮੁਰਦੇ ਨੂੰ ਸਾੜਦੇ ਹਨ ਅਤੇ ਮੁਸਲਮਾਨ ਉਸ ਨੂੰ ਦੱਬਦੇ ਹਨ। ਦੋਨਾਂ ਵਿਚੋਂ ਕਿਸੇ ਨੂੰ ਭੀ ਤੇਰੀ ਅਸਲ ਅਵਸਥਾ ਦਾ ਪਤਾ ਨਹੀਂ ਲੱਗਦਾ, ਹੇ ਪ੍ਰਭੂ!
Fareedkot Teekaਵਹੁ ਹਿੰਦੂ ਤੌ ਮਰੇ ਸੇਂ ਪੀਛੇ ਸਰੀਰ ਕੋ ਲੇ ਕਰ ਜਲਾਇ ਦੇਤੇ ਹੈਂ ਵਹੁ ਤੁਰਕ ਮ੍ਰਿਤਕ ਕੌ ਧਰਤੀ ਮੇਂ ਗਾਡ ਦੇਤੇ ਹੈਂ, ਪਰੰਤੂ ਹੇ ਮਨ! ਤੇਰੀ ਇਸਥਿਤੀ ਇਨ ਦੋਨੋਂ ਨੇ ਨਹੀਂ ਪਾਈ ਹੈ॥੧॥
Prof. Sahib Singhਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ)। (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ ॥੧॥ਪਦ ਅਰਥ ਓਇ = ਉਹਨਾਂ (ਹਿੰਦੂਆਂ) ਨੇ। ਲੇ = ਲੈ ਕੇ, (ਆਪਣੇ ਮੁਰਦੇ) ਲੈ ਕੇ। ਜਾਰੇ = ਸਾੜ ਦਿੱਤੇ। ਗਾਡੇ = ਦੱਬ ਦਿੱਤੇ। ਗਤਿ = {skt. गति = ੧. condition, state, ੨. knowledge, wisdom} ੧. ਹਾਲਤ ੨. ਉੱਚੀ ਆਤਮਕ ਅਵਸਥਾ। ਦੁਹੂ = ਨਾਹ ਹਿੰਦੂਆਂ ਤੇ ਨਾਹ ਮੁਸਲਮਾਨਾਂ ॥੧॥
SikhNet (Spanish)Algunos son cremados, otros enterrados, pero nadie, oh Dios, ha encontrado Tu Verdadero Estado. (1)
ਮਨ ਰੇ; ਸੰਸਾਰੁ ਅੰਧ ਗਹੇਰਾ ॥
man re; sansaar andh gaheraa |
Sant Singh KhalsaO mind, the world is a deep, dark pit.
Manmohan SinghO my soul, the world is a blind deep pit.
Manmohan Singh (Punjabi)ਹੇ ਮੇਰੀ ਜਿੰਦੜੀਏ! ਜਗਤ ਇਕ ਅੰਨ੍ਹਾ ਡੂੰਘਾ ਖਾਤਾ ਹੈ।
Fareedkot Teekaਹੇ ਮਨ! ਇਹੁ ਸੰਸਾਰ ਅੰਧਾ (ਗਹੇਰਾ) ਖਾਤਾ ਰੂਪ ਹੈ॥
Prof. Sahib Singhਹੇ ਮੇਰੇ ਮਨ! (ਅਗਿਆਨਤਾ ਦੇ ਕਾਰਨ) ਸਿਮਰਨ ਤੋਂ ਖੁੰਝ ਕੇ ਜਗਤ ਇਕ ਹਨੇਰਾ ਖਾਤਾ ਬਣਿਆ ਪਿਆ ਹੈ,ਪਦ ਅਰਥ ਗਹੇਰਾ = ਗਹਿਰਾ, ਡੂੰਘਾ (ਖਾਤਾ)। ਅੰਧ = ਅੰਨ੍ਹਾ।
SikhNet (Spanish)Oh mi mente, el mundo es un oscuro pozo sin fondo
ਚਹੁ ਦਿਸ ਪਸਰਿਓ ਹੈ; ਜਮ ਜੇਵਰਾ ॥੧॥ ਰਹਾਉ ॥
chahu dis pasario hai; jam jevaraa |1| rahaau |
Sant Singh KhalsaOn all four sides, Death has spread his net. ||1||Pause||
Manmohan SinghOn all the four sides the death's net is thrown. Pause.
Manmohan Singh (Punjabi)ਚੌਹੀ ਪਾਸੀ ਮੌਤ ਦਾ ਜਾਲ ਫੈਲਿਆ ਹੋਇਆ ਹੈ। ਠਹਿਰਾਉ।
Fareedkot Teekaਚਾਰੋਂ ਦਿਸਾ ਸੇ ਇਸ ਜੀਵ ਕੋ ਜਮ ਕਾ (ਜੇਵਰਾ) ਰਸਾ ਪਸਰਿਆ ਹੂਆ, ਭਾਵ ਸੇ ਇਸ ਜੀਵ ਕੇ ਸਿਰ ਪਰ ਚਾਰੋਂ ਦਿਸਾ ਸੇ ਕਾਲ ਖੜਾ ਹੈ॥੧॥ ਰਹਾਉ ॥
Prof. Sahib Singhਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿਚ ਫਸਦੇ ਜਾਣ) ॥੧॥ ਰਹਾਉ ॥ਪਦ ਅਰਥ ਦਿਸ = ਪਾਸਾ, ਤਰਫ਼। ਜੇਵਰਾ = ਜੇਵਰੀ, ਰੱਸੀ, ਫਾਹੀ ॥੧॥ ਰਹਾਉ ॥
SikhNet (Spanish)y a los cuatro vientos la muerte ha tendido su Red. (1‑Pausa)
ਕਬਿਤ ਪੜੇ ਪੜਿ, ਕਬਿਤਾ ਮੂਏ; ਕਪੜ ਕੇਦਾਰੈ ਜਾਈ ॥
kabit parre parr, kabitaa mooe; kaparr kedaarai jaaee |
Sant Singh KhalsaReciting their poems, the poets die; the mystical ascetics die while journeying to Kaydaar Naat'h.
Manmohan SinghThe poets die repeatedly reciting poems and the ascetics in tatters, repairing to Kidar Nath.
Manmohan Singh (Punjabi)ਕਵੀਸ਼ਰ ਕਵਿਤਾਵਾਂ ਪੜ੍ਹ ਪੜ੍ਹ ਕੇ ਮਰ ਗਏ ਹਨ ਅਤੇ ਗੋਦੜੀ ਵਾਲੇ ਫਕੀਰ ਕਿਦਾਰ ਨਾਥ ਜਾ ਜਾ ਕੇ।
Fareedkot Teekaਕਬਿਤੋਂ ਕੋ ਪੜ ਪੜ ਕਰ ਕਵੀਸਰ ਮ੍ਰਿਤੁ ਭਏ ਹੈਂ ਔ ਕਾਪੜੀਏ ਏਕ ਭੇਖ ਹੋਤਾ ਹੈ ਵਹੁ ਕਿਦਾਰਨਾਥ ਮੇਂ ਜਾਤੇ ਹੂਏ ਮ੍ਰਿਤ ਹੋ ਗਏ ਹੈਂ॥
Prof. Sahib Singh(ਵਿਦਵਾਨ) ਕਵੀ ਲੋਕ ਆਪੋ ਆਪਣੀ ਕਾਵਿ-ਰਚਨਾ ਪੜ੍ਹਨ (ਭਾਵ, ਵਿੱਦਿਆ ਦੇ ਮਾਣ) ਵਿਚ ਹੀ ਮਸਤ ਹਨ, ਕਾਪੜੀ (ਆਦਿਕ) ਸਾਧੂ ਕੇਦਾਰਾ (ਆਦਿਕ) ਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨ;ਪਦ ਅਰਥ ਕਬਿਤ = ਕਵਿਤਾ। ਕਬਿਤਾ = ਕਵੀ ਲੋਕ। ਕਪੜ = ਕਾਪੜੀ ਫ਼ਿਰਕੇ ਦੇ ਲੋਕ, ਲੀਰਾਂ ਦੀ ਗੋਦੜੀ ਪਹਿਨਣ ਵਾਲੇ। ਕੇਦਾਰਾ = ਹਿਮਾਲੇ ਪਰਬਤ ਵਿਚ ਇਕ ਹਿੰਦੂ ਤੀਰਥ, ਰਿਆਸਤ ਗੜ੍ਹਵਾਲ (ਯੂ. ਪੀ.) ਵਿਚ, ਰੁਦ੍ਰ ਹਿਮਾਲੇ ਦੀ ਬਰਫ਼ਾਨੀ ਧਾਰਾ ਵਿਚ ਮਹਾ ਪੰਥ ਦੀ ਚੋਟੀ ਹੇਠ ਇਕ ਟਿੱਲੇ ਉੱਤੇ। ਇੱਥੇ ਸਦਾ-ਸ਼ਿਵ ਦਾ ਮੰਦਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਂਦੇਵ ਹੈ। ਪਾਂਡਵਾਂ ਤੋਂ ਹਾਰ ਖਾ ਕੇ ਸ਼ਿਵ ਜੀ ਇੱਥੇ ਝੋਟੇ ਦੀ ਸ਼ਕਲ ਵਿਚ ਆਏ।
SikhNet (Spanish)Los poetas han muerto recitando su poesía, los Kapris postrándose en el Kedaar.
ਜਟਾ ਧਾਰਿ ਧਾਰਿ ਜੋਗੀ ਮੂਏ; ਤੇਰੀ ਗਤਿ ਇਨਹਿ. ਨ ਪਾਈ ॥੨॥
jattaa dhaar dhaar jogee mooe; teree gat ineh. na paaee |2|
Sant Singh KhalsaThe Yogis die, with their matted hair, but even they do not find Your state, Lord. ||2||
Manmohan SinghThe mystics die raising and wearing the matted hair, but these know not thy state, O Lord.
Manmohan Singh (Punjabi)ਯੋਗੀ ਵਾਲਾਂ ਦੀਆਂ ਲਿਟਾਂ ਬਣਾਉਂਦੇ ਤੇ ਰੱਖਦੇ ਮਰ ਗਏ ਹਨ, ਪ੍ਰੰਤੂ ਇਨ੍ਹਾਂ ਨੂੰ ਤੇਰੀ ਦਸ਼ਾ ਦੀ ਗਿਆਤ ਨਹੀਂ, ਹੇ ਸਾਹਿਬ!
Fareedkot Teekaਪੁਨਾ ਸੀਸ ਪਰ ਜਟਾ ਧਾਰ ਧਾਰ ਕਰ ਜੋਗੀ ਮੂਏ ਹੈਂ, ਹੇ ਮਨ! ਤੇਰੀ ਗਤੀ ਇਨੋਂ ਨੇ ਭੀ ਨਹੀਂ ਪਾਈ ਹੈ॥੨॥
Prof. Sahib Singhਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ। (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾਹ ਪਈ ॥੨॥ਪਦ ਅਰਥ ਇਨਹਿ = ਇਹਨਾਂ ਲੋਕਾਂ ਭੀ ॥੨॥
SikhNet (Spanish)Los Sanyasas, mueren con su cabello engreñado, pero sin encontrar Tu Verdadero Estado. (2)
ਦਰਬੁ ਸੰਚਿ ਸੰਚਿ. ਰਾਜੇ ਮੂਏ; ਗਡਿ ਲੇ. ਕੰਚਨ ਭਾਰੀ ॥
darab sanch sanch. raaje mooe; gadd le. kanchan bhaaree |
Sant Singh KhalsaThe kings die, gathering and hoarding their money, burying great quantities of gold.
Manmohan SinghThe Kings die hoarding and amassing wealth and burying heavy messes of gold.
Manmohan Singh (Punjabi)ਪਾਤਿਸ਼ਾਹ ਦੌਲਤ ਨੂੰ ਜਮ੍ਹਾਂ ਅਤੇ ਇਕੱਤਰ ਕਰਦੇ ਅਤੇ ਸੋਨੇ ਦੇ ਭਾਰਾਂ ਨੂੰ ਦਬਦੇ ਮਰ ਗਏ ਹਨ।
Fareedkot Teekaਔਰ ਬਡੇ ਬਡੇ ਰਾਜੇ ਧਨ ਕੋ ਇਕਤ੍ਰ ਕਰ ਕਰ ਕੇ ਮ੍ਰਿਤ ਭਏ ਹੈਂ, ਜਿਨੋਂ ਨੇ ਸ੍ਵਰਨ ਕੇ ਭਾਰ ਪ੍ਰਿਥਵੀ ਮੇਂ ਦਬਾਇ ਦੀਏ ਥੇ ਵਾ ਰਾਵਣਾਦੀ ਜਿਨੋਂ ਨੇ ਸ੍ਵਰਨ ਕੇ ਕਿਲੇ ਲੰਕਾ ਆਦੀ ਲੇ ਲੀਏ ਥੇ॥
Prof. Sahib Singhਰਾਜੇ ਧਨ ਜੋੜ ਜੋੜ ਕੇ ਉਮਰ ਗੰਵਾ ਗਏ, ਉਹਨਾਂ ਸੋਨੇ (ਆਦਿਕ) ਦੇ ਢੇਰ (ਭਾਵ, ਖ਼ਜ਼ਾਨੇ) ਧਰਤੀ ਵਿਚ ਦੱਬ ਰੱਖੇ,ਪਦ ਅਰਥ ਦਰਬੁ = {द्रव्य} ਧਨ। ਸੰਚਿ = ਇਕੱਠਾ ਕਰ ਕੇ। ਗਡਿ ਲੇ = ਦੱਬ ਰੱਖੇ। ਕੰਚਨ ਭਾਰੀ = ਸੋਨੇ ਦੇ ਭਾਰ, ਸੋਨੇ ਦੇ ਢੇਰ।
SikhNet (Spanish)Los reyes han terminado sus vidas acumulando riquezas y enterrando sus tesoros debajo de la tierra.
ਬੇਦ ਪੜੇ ਪੜਿ ਪੰਡਿਤ ਮੂਏ; ਰੂਪੁ ਦੇਖਿ ਦੇਖਿ ਨਾਰੀ ॥੩॥
bed parre parr panddit mooe; roop dekh dekh naaree |3|
Sant Singh KhalsaThe Pandits die, reading and reciting the Vedas; women die, gazing at their own beauty. ||3||
Manmohan SinghThe Pandits die reading and reciting the Vedas and the women by seeing and beholding their beauty.
Manmohan Singh (Punjabi)ਪੰਡਤ ਵੇਦਾ ਪੜ੍ਹਦੇ ਤੇ ਵਾਚਦੇ ਮਰ ਖੱਪ ਗਏ ਹਨ ਅਤੇ ਇਸਤਰੀਆਂ ਆਪਣੀ ਸੁੰਦਰਤਾ ਵੇਦਦੀਆਂ ਵੇਦਖੀਆਂ ਮਰ ਮੁੱਕ ਗਈਆਂ ਹਨ।
Fareedkot Teekaਪੰਡਿਤ ਵੇਦੋਂ ਕੋ ਪੜ ਪੜ ਕਰ ਮ੍ਰਿਤ ਭਏ ਹੈਂ ਔਰ ਇਸਤ੍ਰੀਆਂ ਅਪਨੇ ਸੁੰਦ੍ਰ ਸਰੂਪ ਕੋ ਦੇਖ ਦੇਖ ਕਰ ਮ੍ਰਿਤ ਭਈਆਂ ਹੈਂ, ਭਾਵ ਸੇਂ ਇਸਤ੍ਰੀਓਂ ਕੋ ਅਪਨੇ ਰੂਪ ਕਾ ਗੁਮਾਨ ਹੋਤਾ ਹੈ॥੩॥
Prof. Sahib Singhਪੰਡਿਤ ਲੋਕ ਵੇਦ-ਪਾਠੀ ਹੋਣ ਦੇ ਹੰਕਾਰ ਵਿਚ ਖਪਦੇ ਹਨ, ਤੇ, ਇਸਤ੍ਰੀਆਂ (ਸ਼ੀਸ਼ੇ ਵਿਚ) ਆਪਣੇ ਰੂਪ ਤੱਕਣ ਵਿਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ ॥੩॥ਪਦ ਅਰਥ ਨਾਰੀ = ਨਾਰੀਆਂ ॥੩॥
SikhNet (Spanish)Los Pandits desperdician sus vidas leyendo los Vedas, las mujeres mueren observando su propia belleza. (3)
ਰਾਮ ਨਾਮ ਬਿਨੁ. ਸਭੈ ਬਿਗੂਤੇ; ਦੇਖਹੁ ਨਿਰਖਿ ਸਰੀਰਾ ॥
raam naam bin. sabhai bigoote; dekhahu nirakh sareeraa |
Sant Singh KhalsaWithout the Lord's Name, all come to ruin; behold, and know this, O body.
Manmohan SinghWithout the Lord's Name, all are ruined, see and ascertain this, O man.
Manmohan Singh (Punjabi)ਸੁਆਮੀ ਦੇ ਨਾਮ ਬਗੈਰ ਸਾਰੇ ਤਬਾਹ ਹੋ ਗਏ ਹਨ। ਇਸ ਨੂੰ ਵੇਖ ਕੇ ਨਿਰਣਯ ਕਰ ਲੈ, ਹੇ ਬੰਦੇ!
Fareedkot Teekaਤਾਂ ਤੇ ਹੇ ਭਾਈ! ਰਾਮ ਨਾਮ ਸੇ ਬਿਨਾ ਸਭੀ (ਬਿਗੂਤੇ) ਖਰਾਬ ਹੂਏ ਹੈਂ, ਅਪਨੇ ਸਰੀਰੋਂ ਮੇਂ ਨਿਰਨਾ ਕਰ ਕੇ ਦੇਖ ਲੇਵੋ ਵਾ ਸਰੀਰਾਂ (ਨਿਰਖਿ) ਮੁਲ ਲਖ ਲੇਵੋ, ਭਾਵ ਤੁਛ ਹੈ॥
Prof. Sahib Singhਆਪੋ-ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖ਼ੁਆਰ ਹੋ ਰਹੇ ਹਨ।ਪਦ ਅਰਥ ਬਿਗੂਤੇ = ਖ਼ੁਆਰ ਹੋਏ। ਨਿਰਖ = {Skt. निरीक्ष्य} ਗਹੁ ਨਾਲ ਤੱਕ ਕੇ, ਨਿਰਨਾ ਕਰ ਕੇ। ਸਰੀਰਾ = ਸਰੀਰ ਵਿਚ, ਆਪਣੇ ਅੰਦਰ।
SikhNet (Spanish)Sin el Nombre del Señor todos están perdidos;
ਹਰਿ ਕੇ ਨਾਮ ਬਿਨੁ. ਕਿਨਿ ਗਤਿ ਪਾਈ; ਕਹਿ ਉਪਦੇਸੁ ਕਬੀਰਾ ॥੪॥੧॥
har ke naam bin. kin gat paaee; keh upades kabeeraa |4|1|
Sant Singh KhalsaWithout the Name of the Lord, who can find salvation? Kabeer speaks the Teachings. ||4||1||
Manmohan SinghWithout the Name of God, who has ever obtained salvation? Utters Kabir this instruction.
Manmohan Singh (Punjabi)ਵਾਹਿਗੁਰੂ ਦੇ ਨਾਮ ਬਾਝੋਂ ਕਿਸ ਨੂੰ ਮੁਕਤੀ ਪ੍ਰਾਪਤ ਹੋਈ ਹੈ? ਕਬੀਰ ਇਹ ਸਿਖਮਤ ਉਚਾਰਨ ਕਰਦਾ ਹੈ।
Fareedkot Teekaਹਰਿ ਕੇ ਨਾਮ ਕੋ ਜਪੇ ਸੇ ਬਿਨਾ ਕਿਸ ਨੇ ਗਤੀ ਪਾਈ ਹੈ ਅਰਥਾਤ ਕਿਸੀ ਨੇ ਨਹੀਂ ਪਾਈ ਹੈ। ਸ੍ਰੀ ਕਬੀਰ ਜੀ ਇਹੀ ਉਪਦੇਸ਼ ਕਹਤੇ ਹੈਂ: ਹੇ ਭਾਈ! ਰਾਮ ਨਾਮ ਕੋ ਉਚਾਰਨ ਕਰੋ॥੪॥੧॥☬ਸਰੀਰ ਕੀ ਦਸਾ ਕਾ ਨਿਰੂਪਣ ਕਰਤੇ ਹੈਂ:
Prof. Sahib Singhਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ (ਜੀਵਨ ਦੀ) ਸਹੀ ਸੂਝ ਨਹੀਂ ਪੈਂਦੀ ॥੪॥੧॥ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ, ਗਿਆਨ, ਸਮਝ ॥੪॥੧॥
* ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵਨ ਵਿਅਰਥ ਹੈ। ਸਿਮਰਨ-ਹੀਨ ਬੰਦਿਆਂ ਲਈ ਇਹ ਜਗਤ ਇਕ ਅੰਨ੍ਹਾ ਖਾਤਾ ਹੈ, ਉਹਨਾਂ ਦੇ ਕਰਮ ਉਹਨਾਂ ਵਾਸਤੇ ਹੋਰ ਹੋਰ ਫਾਹੀ ਦਾ ਕੰਮ ਕਰਦੇ ਹਨ।
SikhNet (Spanish)Kabir habla la Enseñanza. (4‑1)