ੴ

ਸਿੱਖਬਾਣੀ · SikhBani

ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥

antarajaamee sabh meh varatai taan bhau kaisaa bhaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1269 · 7 lines
Translations

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਦੁਸਟ ਮੁਏ. ਬਿਖੁ ਖਾਈ; ਰੀ ਮਾਈ ॥

dusatt mue. bikh khaaee; ree maaee |

Sant Singh KhalsaThe cruel and evil ones died after taking poison, O mother.
Manmohan SinghThe evil-doers, have perished, by eating poison, O my mother.
Manmohan Singh (Punjabi)ਬੁਰਾ ਕਰਨ ਵਾਲੇ ਜ਼ਹਿਰ ਖਾ ਕੇ ਮਰ ਗਏ ਹਨ, ਹੇ ਮੇਰੀ ਮਾਤਾ!
Fareedkot Teekaਹੇ ਭਾਈ ਜਨੋਂ! (ਦੁਸਟ) ਕਾਮਾਦਿਕ ਨਾਮ ਰੂਪੀ ਬਿਖ ਕੋ ਖਾਇ ਕਰ; ਵਾ ਜੋ ਵਿਖ੍ਯੋਂ ਕੇ ਖਾਣ ਵਾਲੇ ਹੈਸਨ ਸੋ ਮਿਰਤ ਹੂਏ ਹੈਂ॥
Prof. Sahib Singhਹੇ ਮਾਂ! (ਮੇਰੇ ਪ੍ਰਭੂ ਦੇ ਮਨ ਵਿਚ ਮੇਰੇ ਉਤੇ ਤਰਸ ਆਇਆ ਹੈ, ਹੁਣ ਕਾਮਾਇਕ) ਚੰਦਰੇ ਵੈਰੀ (ਇਉਂ) ਮੁੱਕ ਗਏ ਹਨ (ਜਿਵੇਂ) ਜ਼ਹਿਰ ਖਾ ਕੇ।

ਪਦ ਅਰਥ ਦੁਸਟ = (ਕਾਮਾਦਿਕ) ਚੰਦਰੇ ਵੈਰੀ। ਮੁਏ = ਮਰ ਗਏ, ਮੁੱਕ ਗਏ। ਬਿਖੁ = ਜ਼ਹਰ। ਖਾਈ = ਖਾਇ, ਖਾ ਕੇ।

SikhNet (Spanish)Los crueles y malvados mueren después de beberse el veneno. Oh, madre,

ਜਿਸ ਕੇ ਜੀਅ. ਤਿਨ ਹੀ ਰਖਿ ਲੀਨੇ; ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥

jis ke jeea. tin hee rakh leene; mere prabh kau kirapaa aaee |1| rahaau |

Sant Singh KhalsaAnd the One, to whom all creatures belong, has saved us. God has granted His Grace. ||1||Pause||
Manmohan SinghHe, to whom the beings belong, has saved them. My Lord has taken pity on them. Pause.
Manmohan Singh (Punjabi)ਜਿਸ ਦੇ ਉਹ ਜੀਵ ਹਨ, ਉਸ ਨੇ ਉਹਨਾਂ ਨੂੰ ਬਚਾ ਲਿਆ ਹੈ। ਮੇਰੇ ਸੁਆਮੀ ਨੇ ਉਹਨਾਂ ਉਤੇ ਰਹਿਮਤ ਧਾਰੀ ਹੈ। ਠਹਿਰਾਉ।
Fareedkot Teekaਕਿਉਂਕਿ ਹਮ ਜਿਸ ਕੇ ਜੀਵ ਥੇ ਤਿਸੀ ਨੇ ਰਾਖ ਲੀਏ ਹੈਂ, ਮੇਰੇ ਪ੍ਰਭੂ ਕੋ ਕ੍ਰਿਪਾ ਆਈ ਹੈ॥੧॥ ਰਹਾਉ ॥
Prof. Sahib Singhਹੇ ਮਾਂ! ਮੇਰੇ ਪ੍ਰਭੂ ਨੂੰ (ਜਦੋਂ) ਤਰਸ ਆਉਂਦਾ ਹੈ, ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ, ਉਹ ਆਪ ਹੀ ਇਹਨਾਂ ਦੀ (ਕਾਮਾਦਿਕ ਵੈਰੀਆਂ ਤੋਂ) ਰੱਖਿਆ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਜਿਸ ਕੇ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ)। ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)। ਤਿਨ ਹੀ = ਤਿਨਿ ਹੀ, ਉਸ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ ' ਿ ' ਉੱਡ ਗਈ ਹੈ)। ਕਿਰਪਾ = ਦਇਆ, ਤਰਸ ॥੧॥ ਰਹਾਉ ॥

SikhNet (Spanish)el Uno, a Quién todas las criaturas pertenecen nos ha salvado. Dios ha otorgado su Gracia. (1-Pausa)

ਅੰਤਰਜਾਮੀ ਸਭ ਮਹਿ ਵਰਤੈ; ਤਾਂ ਭਉ ਕੈਸਾ ਭਾਈ ॥

antarajaamee sabh meh varatai; taan bhau kaisaa bhaaee |

Sant Singh KhalsaThe Inner-knower, the Searcher of hearts, is contained within all; why should I be afraid, O Siblings of Destiny?
Manmohan SinghWhen God, the Inner-knower is contained within all, then why should I feel fear, O my brother?
Manmohan Singh (Punjabi)ਜਦ ਅੰਦਰਲੀਆਂ ਜਾਣਨਹਾਰ, ਵਾਹਿਗੁਰੂ, ਸਾਰਿਆਂ ਅੰਦਰ ਰਮ ਰਿਹਾ ਹੈ, ਤਦ ਮੈਂ ਕਿਉਂ ਭੈ ਕਰਾਂ ਹੇ ਮੇਰੇ ਵੀਰ?
Fareedkot Teekaਅੰਤਰਜਾਮੀ ਵਾਹਿਗੁਰੂ ਸਭ ਮੇਂ ਬਰਤ ਰਹਾ ਹੈ, ਹੇ ਭਾਈ! ਤਬ ਕਿਸੀ ਕਾ ਭੈ ਕੈਸੇ ਕਰੀਏ?
Prof. Sahib Singhਹੇ ਭਾਈ! ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ (ਜਦੋਂ ਇਹ ਨਿਸ਼ਚਾ ਹੋ ਜਾਏ) ਤਾਂ ਕੋਈ ਡਰ ਪੋਹ ਨਹੀਂ ਸਕਦਾ।

ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਵਰਤੈ = ਮੌਜੂਦ ਹੈ। ਭਾਈ = ਹੇ ਭਾਈ! ਕੈਸਾ = ਕੇਹਾ?

SikhNet (Spanish)El Conocedor Íntimo, el Buscador de corazones está contenido en todo. ¿Por qué tener miedo, oh, Hermanos del Destino?

ਸੰਗਿ ਸਹਾਈ. ਛੋਡਿ, ਨ ਜਾਈ; ਪ੍ਰਭੁ ਦੀਸੈ ਸਭਨੀ ਠਾਈਂ ॥੧॥

sang sahaaee. chhodd, na jaaee; prabh deesai sabhanee tthaaenee |1|

Sant Singh KhalsaGod, my Help and Support, is always with me. He shall never leave; I see Him everywhere. ||1||
Manmohan SinghGod, my succourer, is with me. Leaving me He goes not away and I see the Lord in all the places.
Manmohan Singh (Punjabi)ਮੇਰਾ ਮਦਦਗਾਰ ਵਾਹਿਗੁਰੂ ਮੇਰੇ ਨਾਲ ਹੈ। ਮੈਨੂੰ ਤਿਆਗ ਉਹ ਦੂਰ ਨਹੀਂ ਜਾਂਦਾ ਅਤੇ ਸੁਆਮੀ ਨੂੰ ਮੈਂ ਸਾਰੀਆਂ ਥਾਵਾਂ ਤੇ ਵੇਖਦਾ ਹਾਂ।
Fareedkot Teekaਸੰਗੀ ਔ ਸਹਾਇਤਾ ਕਰਨੇ ਵਾਲਾ ਹੈ ਛੋਡ ਨਹੀਂ ਜਾਤਾ ਹੈ, ਪ੍ਰਭੂ ਸਭ ਠੌਰੋਂ ਮੇਂ ਦ੍ਰਿਸਟੀ ਆਵਤਾ ਹੈ॥੧॥
Prof. Sahib Singhਹੇ ਭਾਈ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਉਹ ਛੱਡ ਕੇ ਨਹੀਂ ਜਾਂਦਾ, ਉਹ ਸਭ ਥਾਈਂ ਵੱਸਦਾ ਦਿੱਸਦਾ ਹੈ ॥੧॥

ਪਦ ਅਰਥ ਸੰਗਿ = ਨਾਲ। ਸਹਾਈ = ਸਾਥੀ। ਦੀਸੈ = ਦਿੱਸਦਾ ਹੈ ॥੧॥

SikhNet (Spanish)Dios, mi Ayuda y Soporte, está siempre conmigo y nunca se irá. Lo veo por todas partes. (1)

ਅਨਾਥਾ ਨਾਥੁ. ਦੀਨ ਦੁਖ ਭੰਜਨ; ਆਪਿ ਲੀਏ ਲੜਿ ਲਾਈ ॥

anaathaa naath. deen dukh bhanjan; aap lee larr laaee |

Sant Singh KhalsaHe is the Master of the masterless, the Destroyer of the pains of the poor; He has attached me to the hem of His robe.
Manmohan SinghGod, the Master of the Masterless and the Master of the Masterless and the Destroyer of the sorrows of the meek, has Himself attached me to His skirt.
Manmohan Singh (Punjabi)ਨਿਖਸਮਿਆਂ ਦੇ ਖਸਮ ਅਤੇ ਮਸਕੀਨਾ ਦੇ ਦੁਖੜੇ ਨਾਸ ਕਰਨਹਾਰ, ਵਾਹਿਗੁਰੂ ਨੇ ਖੁਦ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
Fareedkot Teekaਅਨਾਥੋਂ ਕਾ ਨਾਥ ਦੀਨੋਂ ਕੇ ਦੁਖ ਭੰਜਨਹਾਰੇ ਹਰੀ ਨੇ ਆਪਨੇ ਦਾਸ ਆਪ ਲੜ ਲਾਇ ਲੀਏ ਹੈਂ॥☬ਵਹੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ (ਜੀਵਾਂ ਨੂੰ) ਆਪ ਆਪਣੇ ਲੜ ਲਾਂਦਾ ਹੈ।

ਪਦ ਅਰਥ ਨਾਥੁ = ਖਸਮ। ਦੀਨ = ਗਰੀਬ, ਕਮਜ਼ੋਰ, ਨਿਮਾਣੇ। ਭੰਜਨ = ਨਾਸ ਕਰਨ ਵਾਲਾ। ਲੜਿ = ਪੱਲੇ ਨਾਲ।

SikhNet (Spanish)Él es Maestro de Quién no lo tiene, el Destructor del sufrimiento de los pobres. Él me ha apegado a Su Túnica.

ਹਰਿ ਕੀ ਓਟ ਜੀਵਹਿ ਦਾਸ ਤੇਰੇ; ਨਾਨਕ ਪ੍ਰਭ ਸਰਣਾਈ ॥੨॥੧੨॥੧੬॥

har kee ott jeeveh daas tere; naanak prabh saranaaee |2|12|16|

Sant Singh KhalsaO Lord, Your slaves live by Your Support; Nanak has come to the Sanctuary of God. ||2||12||16||
Manmohan SinghMy God, Thine attendants live by thy prop, Nanak has sought the Lord's protection.
Manmohan Singh (Punjabi)ਮੇਰੇ ਵਾਹਿਗੁਰੂ ਤੇਰੇ ਸੇਵਕ ਤੇਰੇ ਆਸਰੇ ਜੀਊਦੇ ਹਨ। ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ।
Fareedkot Teekaਹੇ ਹਰੀ! ਜੋ ਆਪ ਕੇ ਦਾਸ ਹੈਂ, ਸੋ ਆਪ ਕੀ ਓਟ ਕਰ ਜੀਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਮਰਥ! ਜਿਨੋਂ ਨੇ ਤੇਰੀ ਸਰਣ ਲਈ ਹੈ, ਸੋਈ ਦਾਸ ਹੈਂ॥੨॥੧੨॥੧੬॥
Prof. Sahib Singhਹੇ ਹਰੀ! ਹੇ ਪ੍ਰਭੂ! ਤੇਰੇ ਦਾਸ ਤੇਰੇ ਆਸਰੇ ਜੀਊਂਦੇ ਹਨ, ਮੈਂ ਨਾਨਕ ਭੀ ਤੇਰੀ ਹੀ ਸਰਨ ਪਿਆ ਹਾਂ ॥੨॥੧੨॥੧੬॥

ਪਦ ਅਰਥ ਜੀਵਹਿ = ਜੀਊਂਦੇ ਹਨ ॥੨॥੧੨॥੧੬॥

SikhNet (Spanish)Oh, Señor, tus Esclavos viven por tu Apoyo. Nanak ha entrado el Santuario de Dios. (2-12-16)
Answers quote the Granth verbatim with Ang citations. AI commentary is not Gurbani and not a religious ruling.