ੴ

ਸਿੱਖਬਾਣੀ · SikhBani

ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ ॥

eit ut ddol ddol sram paaeo tan dhan hot biraano
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1269 · 7 lines
Translations

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਬਹੁ ਬਿਧਿ; ਮਾਇਆ ਮੋਹ ਹਿਰਾਨੋ ॥

bahu bidh; maaeaa moh hiraano |

Sant Singh KhalsaIn so many ways, attachment to Maya leads to ruin.
Manmohan SinghIn many a way, the love of mammon has cheated the mortal.
Manmohan Singh (Punjabi)ਘਣੇਰਿਆ ਤਰੀਕਿਆਂ ਨਾਲ ਮੋਹਨੀ ਦੀ ਮਮਤਾ ਨੇ ਪ੍ਰਾਣੀ ਨੂੰ ਠੱਗ ਲਿਆ ਹੈ।
Fareedkot Teekaਮਾਯਾ ਮੋਹ ਬਹੁਤ ਪ੍ਰਕਾਰ ਕਰ ਜੀਵ ਕੋ ਹਿਰ ਰਹਾ ਹੈ, ਭਾਵ ਸੇ ਅਪਨੀ ਤਰਫ ਖੈਂਚ ਰਹਾ ਹੈ॥
Prof. Sahib Singh(ਜੀਵ) ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿਚ ਠੱਗੇ ਜਾਂਦੇ ਹਨ।

ਪਦ ਅਰਥ ਬਹੁ ਬਿਧਿ = ਕਈ ਤਰੀਕਿਆਂ ਨਾਲ। ਹਿਰਾਨੋ = ਠੱਗੇ ਜਾਂਦੇ ਹਨ (ਜੀਵ)।

SikhNet (Spanish)De muchas formas y maneras el apego a Maya conduce a la ruina.

ਕੋਟਿ ਮਧੇ ਕੋਊ ਬਿਰਲਾ ਸੇਵਕੁ; ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥

kott madhe koaoo biralaa sevak; pooran bhagat chiraano |1| rahaau |

Sant Singh KhalsaAmong millions, it is very rare to find a selfless servant who remains a perfect devotee for very long. ||1||Pause||
Manmohan SinghSome rare one amongst millions is the slave of God, who remains the Lord's perfect saint for long. Pause.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਟਾਵਾਂ ਟੱਲਾ ਹੀ ਵਾਹਿਗੁਰੂ ਦਾ ਗੋਲਾ ਹੈ, ਜੋ ਚਿਰ ਤਾਂਈ ਸੁਆਮੀ ਦਾ ਪੁਰਾ ਸਾਧੂ ਬਣਿਆ ਰਹਿੰਦਾ ਹੈ। ਠਹਿਰਾਉ।
Fareedkot Teekaਕ੍ਰੋੜੋਂ ਮੇਂ ਸੇ ਪੂਰਨ ਪਰਮੇਸ੍ਵਰ ਕਾ ਸੇਵਕ ਕੋਈ ਵਿਰਲਾ ਹੀ ਹੈ, ਜੋ ਚਿਰੰਕਾਲ ਅਰਥਾਤ ਜਨਮਾਤ੍ਰੋਂ ਕਾ ਭਗਤ ਹੈ॥੧॥ ਰਹਾਉ ॥
Prof. Sahib Singhਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਅਜਿਹਾ) ਸੇਵਕ ਹੁੰਦਾ ਹੈ ਜੋ ਮੁੱਢ ਕਦੀਮਾਂ ਤੋਂ ਹੀ ਪੂਰਾ ਭਗਤ ਹੁੰਦਾ ਹੈ (ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ) ॥੧॥ ਰਹਾਉ ॥

ਪਦ ਅਰਥ ਕੋਟਿ ਮਧੇ = ਕ੍ਰੋੜਾਂ ਵਿਚੋਂ। ਚਿਰਾਨੋ = ਚਿਰਾਂ ਦਾ, ਮੁੱਢ ਕਦੀਮਾਂ ਦਾ ॥੧॥ ਰਹਾਉ ॥

SikhNet (Spanish)Entre millones es excepcional encontrar a ese Sirviente sin ego que permanece como el Devoto Perfecto por mucho tiempo. (1-Pausa)

ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ; ਤਨੁ ਧਨੁ ਹੋਤ ਬਿਰਾਨੋ ॥

eit ut ddol ddol sram paaeo; tan dhan hot biraano |

Sant Singh KhalsaRoaming and wandering here and there, the mortal finds only trouble; his body and wealth become strangers to himself.
Manmohan SinghThe body and wealth for which man undergoes trouble, by wandering, wandering hither and thither, ultimately become stranger to him.
Manmohan Singh (Punjabi)ਦੇਹ ਅਤੇ ਦੌਲਤ ਜਿਨ੍ਹਾਂ ਲਈ ਏਧਰ ਤੇ ਓਧਰ ਭਟਕ, ਭਟਕ ਕੇ ਇਨਸਾਨ ਦੁਖ ਉਠਾਉਂਦਾ ਹੈ, ਅੰਤ ਨੂੰ ਉਸ ਲਈ ਪਰਾਏ ਹੋ ਜਾਂਦੇ ਹਨ।
Fareedkot Teekaਜਿਸ ਕੇ ਵਾਸਤੇ ਇਤ ਉਤ, ਭਾਵ ਜਹਾਂ ਤਹਾਂ ਡੋਲ ਡੋਲ ਕਰ ਜੀਵ ਨੇ ਕਸਟ ਪਾਯਾ ਥਾ, ਸੋ ਤਨੁ ਅਰ ਧਨੁ ਅੰਤ ਕੋ ਬੇਗਾਨਾ ਹੋ ਜਾਤਾ ਹੈ॥
Prof. Sahib Singh(ਮਾਇਆ ਦਾ ਠੱਗਿਆ ਮਨੁੱਖ) ਹਰ ਪਾਸੇ ਭਟਕ ਭਟਕ ਕੇ ਥੱਕਦਾ ਰਹਿੰਦਾ ਹੈ (ਜਿਸ ਸਰੀਰ ਅਤੇ ਧਨ ਦੀ ਖ਼ਾਤਰ ਭਟਕਦਾ ਹੈ, ਉਹ) ਸਰੀਰ ਤੇ ਧਨ (ਆਖ਼ਿਰ) ਬਿਗਾਨਾ ਹੋ ਜਾਂਦਾ ਹੈ।

ਪਦ ਅਰਥ ਇਤ ਉਤ = ਇਧਰ ਉਧਰ। ਡੋਲਿ = ਡੋਲ ਕੇ, ਭਟਕ ਕੇ। ਸ੍ਰਮੁ = ਥਕੇਵਾਂ। ਬਿਰਾਨੋ = ਬਿਗਾਨਾ।

SikhNet (Spanish)Dando vueltas y vagando aquí y allá el mortal sólo encuentra problemas.

ਲੋਗ ਦੁਰਾਇ. ਕਰਤ ਠਗਿਆਈ; ਹੋਤੌ ਸੰਗਿ. ਨ ਜਾਨੋ ॥੧॥

log duraae. karat tthagiaaee; hotau sang. na jaano |1|

Sant Singh KhalsaHiding from people, he practices deception; he does not know the One who is always with him. ||1||
Manmohan SinghConcealing from people, the mortal practises deception, and knows not Him, who is ever with him.
Manmohan Singh (Punjabi)ਲੋਕਾਂ ਤੋਂ ਲੁਕਾ ਕੇ, ਠੱਗੀ ਠੋਰੀ ਕਰਦਾ ਹੈ ਅਤੇ ਉਸ ਨੂੰ ਨਹੀਂ ਜਾਣਦਾ, ਜੋ ਸਦੀਵ ਹੀ ਉਸ ਦੇ ਅੰਗ ਸੰਗ ਹੈ।
Fareedkot Teekaਮਨਮੁਖ ਪੁਰਸ ਲੋਕੋਂ ਸੇ (ਦੁਰਾਇ) ਛਪਾਇ ਕਰ ਠਗੀਆਂ ਕੋ ਕਰਤਾ ਹੈ ਔਰ ਹੋਤੌ ਅਰਥਾਤ ਜੋ ਪਰਮੇਸਰ ਸਭ ਕਾਲ ਮੇਂ ਸਾਥ ਹੈ ਤਿਸ ਕੋ ਨਹੀਂ ਜਾਨਤਾ ਹੈ॥੧॥☬ਅਬ ਨਾ ਜਾਨਣੇ ਕਾ ਫਲ੍ਹ ਕਹਤੇ ਹੈਂ:
Prof. Sahib Singh(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਲੋਕਾਂ ਤੋਂ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਹੈ (ਜਿਹੜਾ ਪਰਮਾਤਮਾ ਸਦਾ) ਨਾਲ ਰਹਿੰਦਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ ॥੧॥

ਪਦ ਅਰਥ ਦੁਰਾਇ = ਲੁਕਾ ਕੇ। ਠਗਿਆਈ = ਠੱਗੀ। ਸੰਗਿ = ਨਾਲ। ਹੋਤੌ ਸੰਗਿ = (ਜਿਹੜਾ ਹਰੀ ਸਦਾ) ਨਾਲ ਰਹਿਣ ਵਾਲਾ ਹੈ। ਜਾਨੋ = ਜਾਣਦਾ ॥੧॥

SikhNet (Spanish)Su cuerpo y riqueza se vuelven extraños para él. Escondiéndose de la gente, vive engañado, pues no conoce al Uno que vive en él. (1)

ਮ੍ਰਿਗ ਪੰਖੀ ਮੀਨ ਦੀਨ ਨੀਚ; ਇਹ ਸੰਕਟ ਫਿਰਿ ਆਨੋ ॥

mrig pankhee meen deen neech; ih sankatt fir aano |

Sant Singh KhalsaHe wanders through troubled incarnations of low and wretched species as a deer, a bird and a fish.
Manmohan SinghBecause of this, he wanders in the travail of the low and helpless species of the deer, bird and fish.
Manmohan Singh (Punjabi)ਇਸ ਕਾਰਨ ਉਹ ਹਰਨ, ਪੰਛੀ ਅਤੇ ਮੱਛੀ ਦੀਆਂ ਨੀਵੀਆਂ ਅਤੇ ਬੇਬਸ ਜੂਨੀਆਂ ਦੇ ਕਸ਼ਟ ਅੰਦਰ ਭਟਕਦਾ ਹੈ।
Fareedkot Teekaਮ੍ਰਿਗ ਔ ਪੰਛੀ ਔ ਮੀਨ ਇਨ ਨੀਚ ਜੋਨੀਓਂ ਕੇ ਸੰਕਟ ਮੇਂ ਆਯਾ ਹੂਆ ਫਿਰ ਦੀਨ ਹੋਤਾ ਹੈ; ਵਾ ਪਰਮੇਸਰ ਨੇ ਇਨ ਦੁਖੋਂ ਮੇਂ ਫੇਰ (ਆਨੋ) ਲ੍ਯਾਂਦਾ॥
Prof. Sahib Singh(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ ਆਖ਼ਿਰ) ਪਸ਼ੂ ਪੰਛੀ ਮੱਛੀ-ਇਹਨਾਂ ਨੀਵੀਆਂ ਜੂਨਾਂ ਦੇ ਗੇੜ ਦੇ ਦੁੱਖਾਂ ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਮ੍ਰਿਗ = ਪਸ਼ੂ। ਪੰਖੀ = ਪੰਛੀ। ਮੀਨ = ਮੱਛੀ। ਇਹ ਸੰਕਟ = ਇਹਨਾਂ ਕਸ਼ਟਾਂ ਵਿਚ। ਫਿਰਿ ਆਨੋ = ਭਟਕਦਾ ਫਿਰਦਾ ਹੈ।

SikhNet (Spanish)Vaga a través de problemáticas y bajas reencarnaciones en especies como venados, pájaros y peces.

ਕਹੁ ਨਾਨਕ. ਪਾਹਨ ਪ੍ਰਭ ਤਾਰਹੁ; ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥

kahu naanak. paahan prabh taarahu; saadhasangat sukh maano |2|11|15|

Sant Singh KhalsaSays Nanak, O God, I am a stone - please carry me across, that I may enjoy peace in the Saadh Sangat, the Company of the Holy. ||2||11||15||
Manmohan SinghSays Nanak, O Lord, float Thou me, the stone, that I may enjoy peace in the saints' A society.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਸੁਆਮੀ! ਤੂੰ ਮੈਂ, ਪੱਥਰ ਦਾ ਪਾਰ ਉਤਾਰਾ ਕਰ ਦੇ, ਤਾਂ ਜੋ ਮੈਂ ਸਤਿਸੰਗਤ ਅੰਦਰ ਆਰਾਮ ਭੋਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੁਝ ਪਾਥਰ ਪੂਰ ਪਾਪੀ ਜੀਵ ਕੋ ਤਾਰੋ ਅਰ ਤੇਰੀ ਸਾਧ ਸੰਗਤ ਵਿਖੇ ਸੁਖ ਮਾਨਣਾ ਕਰਉ॥੨॥੧੧॥੧੫॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਅਸਾਂ ਪੱਥਰਾਂ ਨੂੰ (ਪੱਥਰ-ਦਿਲ ਜੀਵਾਂ ਨੂੰ) ਪਾਰ ਲੰਘਾ ਲੈ, ਅਸੀਂ ਸਾਧ ਸੰਗਤ ਵਿਚ (ਤੇਰੀ ਭਗਤੀ ਦਾ) ਆਨੰਦ ਮਾਣਦੇ ਰਹੀਏ ॥੨॥੧੧॥੧੫॥

ਪਦ ਅਰਥ ਨਾਨਕ = ਹੇ ਨਾਨਕ! ਪਾਹਨ = ਪੱਥਰ, ਪੱਥਰ-ਚਿੱਤ ਜੀਵਾਂ ਨੂੰ। ਮਾਨੋ = ਮਾਣ ਸਕਣ ॥੨॥੧੧॥੧੫॥

SikhNet (Spanish)Dice Nanak, oh, Dios, soy una piedra, por favor llévame a través para que pueda disfrutar de la Paz en la Saad Sangat, la Compañía de los Santos. (2-11-15)
Answers quote the Granth verbatim with Ang citations. AI commentary is not Gurbani and not a religious ruling.