ੴ

ਸਿੱਖਬਾਣੀ · SikhBani

Ang 1269

Sri Guru Granth Sahib · Raag Malaar · 6 shabads, 37 lines
Translations
Shabad Guru Arjan Dev Ji Raag Malaar continued from Ang 1268

ਮਨਿ ਤਨਿ ਰਵਿ ਰਹਿਆ ਜਗਦੀਸੁਰ; ਪੇਖਤ ਸਦਾ ਹਜੂਰੇ ॥

man tan rav rahiaa jagadeesur; pekhat sadaa hajoore |

Sant Singh KhalsaThe Lord of the Universe is permeating and pervading my mind and body; I see Him Ever-present, here and now.
Manmohan SinghThe Lord of the world is pervading my mind and body and I ever see Him just present.
Manmohan Singh (Punjabi)ਸੰਸਾਰ ਦਾ ਸੁਆਮੀ ਮੇਰੇ ਚਿੱਤ ਤੇ ਸਰੀਰ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਮੈਂ ਉਸ ਨੂੰ ਹਮੇਸ਼ਾਂ ਹਾਜ਼ਰ ਨਾਜ਼ਰ ਵੇਖਦਾ ਹਾਂ।
Fareedkot Teekaਹੇ (ਜਗਦੀਸੁਰ) ਵਾਹਿਗੁਰੂ! ਤੂੰ ਮਨ ਤਨ ਮੇਂ ਬ੍ਯਾਪਕ ਹੋਇ ਰਹਾ ਹੈਂ। ਮੈਂ ਸਦੀਵ ਤੇਰੇ ਕੋ ਨਿਕਟ ਹੀ ਦੇਖ ਰਹਾ ਹੂੰ॥
Prof. Sahib Singh(ਹੇ ਭਾਈ!) ਜਗਤ ਦਾ ਮਾਲਕ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ ਸਦਾ ਵੱਸਿਆ ਰਹਿੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਜਗਦੀਸੁਰ = (ਜਗਤ-ਈਸਰੁ) ਜਗਤ ਦਾ ਮਾਲਕ-ਪ੍ਰਭੂ। ਹਜੂਰੇ = ਹਾਜ਼ਰ ਨਾਜ਼ਰ, ਅੰਗ ਸੰਗ।

SikhNet (Spanish)El Señor del Universo está prevaleciendo y compenetrando mi mente y cuerpo.

ਨਾਨਕ ਰਵਿ ਰਹਿਓ ਸਭ ਅੰਤਰਿ; ਸਰਬ ਰਹਿਆ ਭਰਪੂਰੇ ॥੨॥੮॥੧੨॥

naanak rav rahio sabh antar; sarab rahiaa bharapoore |2|8|12|

Sant Singh KhalsaO Nanak, He is permeating the inner being of all; He is all-pervading everywhere. ||2||8||12||
Manmohan SinghNanak, the Lord is contained amongst all and is fully-filling all the places.
Manmohan Singh (Punjabi)ਨਾਨਕ ਪ੍ਰਭੂ ਸਾਰਿਆਂ ਅੰਦਰ ਰਮ ਰਿਹਾ ਹੈ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਸਰਬ ਜਗਤ ਕੇ ਅੰਤਰ ਬ੍ਯਾਪਕ ਹੋ ਰਹਾ ਹੈਂ ਔਰ ਸਰਬ ਜਗਤ ਤੇਰੇ ਮੇਂ ਪੂਰਨ ਹੋ ਰਹਾ ਹੈ, ਭਾਵ ਸੇ ਸਭ ਕਾ ਅਧਿਸਟਾਨ ਰੂਪ ਹੈਂ॥੨॥੮॥੧੨॥
Prof. Sahib Singhਹੇ ਨਾਨਕ! (ਉਹਨਾਂ ਨੂੰ ਇਉਂ ਜਾਪਦਾ ਹੈ ਕਿ) ਪਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਥਾਈਂ ਭਰਪੂਰ ਵੱਸਦਾ ਹੈ ॥੨॥੮॥੧੨॥

ਪਦ ਅਰਥ ਰਵਿ ਰਹਿਓ = ਮੌਜੂਦ ਹੈ। ਸਰਬ = ਸਭਨਾਂ ਵਿਚ ॥੨॥੮॥੧੨॥

SikhNet (Spanish)Lo veo siempre presente, aquí y ahora. Oh, dice Nanak, Él compenetra el ser interior de todos y prevalece por todas partes. (2-8-12)

Open this shabad (7 lines, Angs 1268-1269) →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਹਰਿ ਕੈ ਭਜਨਿ; ਕਉਨ ਕਉਨ ਨ. ਤਾਰੇ ॥

har kai bhajan; kaun kaun na. taare |

Sant Singh KhalsaVibrating and meditating on the Lord, who has not been carried across?
Manmohan SinghWhich, which is that, who has been emancipated not through the Lord's meditation?
Manmohan Singh (Punjabi)ਉਹ ਕੌਣ ਕੌਣ ਹੈ, ਜਿਸ ਦੀ ਸੁਆਮੀ ਦੇ ਸਿਮਰਨ ਰਾਹੀਂ ਕਲਿਆਨ ਨਹੀਂ ਹੋਈ?
Fareedkot Teekaਹਰੀ ਕੇ ਭਜਨ ਨੇ ਕੌਨ ਕੌਨ ਨਹੀਂ ਤਾਰੇ ਹੈਂ ਅਰਥਾਤ ਸਭ ਤਾਰੇ ਹੈਂ॥
Prof. Sahib Singh(ਜਿਨ੍ਹਾਂ ਜਿਨ੍ਹਾਂ ਨੇ ਭੀ ਹਰੀ ਦਾ ਭਜਨ ਕੀਤਾ) ਉਹਨਾਂ ਸਭਨਾਂ ਨੂੰ (ਗੁਰੂ ਨੇ) ਪਰਮਾਤਮਾ ਦੇ ਭਜਨ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।

ਪਦ ਅਰਥ ਕੈ ਭਜਨਿ = ਦੇ ਭਜਨ ਦੀ ਰਾਹੀਂ। ਕਉਨ ਕਉਨ = ਕਿਨ੍ਹਾਂ ਕਿਨ੍ਹਾਂ ਨੂੰ। ਨ ਤਾਰੇ = (ਗੁਰੂ ਨੇ) ਪਾਰ ਨਾਹ ਲੰਘਾਇਆ।

SikhNet (Spanish)Vibrando y meditando en el Señor, ¿quién no ha sido llevado a través? Quienes han renacido como pájaros,

ਖਗ ਤਨ ਮੀਨ ਤਨ, ਮ੍ਰਿਗ ਤਨ ਬਰਾਹ ਤਨ; ਸਾਧੂ ਸੰਗਿ ਉਧਾਰੇ ॥੧॥ ਰਹਾਉ ॥

khag tan meen tan, mrig tan baraah tan; saadhoo sang udhaare |1| rahaau |

Sant Singh KhalsaThose reborn into the body of a bird, the body of a fish, the body of a deer, and the body of a bull - in the Saadh Sangat, the Company of the Holy, they are saved. ||1||Pause||
Manmohan SinghEven they, who assumed the body of a bird, the body of a fish, the body of a deer and the body of a boar, were saved, associating with the saints. Pause.
Manmohan Singh (Punjabi)ਜਿਨ੍ਹਾਂ ਨੇ ਪੰਛੀ ਦੀ ਦੇਹ, ਮੱਛੀ ਦੀ ਦੇਹ, ਹਰਣ ਦੀ ਦੇਹ ਅਤੇ ਸੂਰ ਦੀ ਦੇਹ ਧਾਰਨ ਕੀਤੀ ਸੀ, ਸਤਿਸੰਗਤ ਦੁਆਰਾ, ਉਹਨਾਂ ਦਾ ਭੀ ਪਾਰ ਉਤਾਰਾ ਹੋ ਗਿਆ। ਠਹਿਰਾਉ।
Fareedkot Teekaਪੰਛੀਓਂ ਕੇ ਸਰੀਰ, ਮੱਛੀਓਂ ਕੇ, ਮ੍ਰਿਗੋਂ ਕੇ ਪੁਨਹ ਸੂਕਰ ਸਰੀਰ ਸਾਧੂਓਂ ਕੇ ਸੰਗ ਨੇ ਉਧਾਰ ਦੀਏ ਹੈਂ॥੧॥ ਰਹਾਉ ॥
Prof. Sahib Singhਪੰਛੀਆਂ ਦਾ ਸਰੀਰ ਧਾਰਨ ਵਾਲੇ, ਮੱਛੀਆਂ ਦਾ ਸਰੀਰ ਧਾਰਨ ਵਾਲੇ, ਪਸ਼ੂਆਂ ਦਾ ਸਰੀਰ ਧਾਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਵਾਲੇ-ਇਹ ਸਭ ਗੁਰੂ ਦੀ ਸੰਗਤ ਵਿਚ ਪਾਰ ਲੰਘਾ ਦਿੱਤੇ ਗਏ ॥੧॥ ਰਹਾਉ ॥

ਪਦ ਅਰਥ ਖਗ = ਪੰਛੀ। ਮੀਨ = ਮੱਛੀ। ਮ੍ਰਿਗ = ਪਸ਼ੂ, ਹਿਰਨ। ਬਰਾਹ = ਸੂਰ। ਤਨ = ਸਰੀਰ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਉਧਾਰੇ = ਪਾਰ ਲੰਘਾਏ ॥੧॥ ਰਹਾਉ ॥

SikhNet (Spanish)peces, venados y toros en la Saad Sangat, la Compañía de los Santos, son salvados. (1-Pausa)

ਦੇਵ ਕੁਲ ਦੈਤ ਕੁਲ, ਜਖੵ ਕਿੰਨਰ ਨਰ; ਸਾਗਰ ਉਤਰੇ ਪਾਰੇ ॥

dev kul dait kul, jakhay kinar nar; saagar utare paare |

Sant Singh KhalsaThe families of gods, the families of demons, titans, celestial singers and human beings are carried across the ocean.
Manmohan SinghThe families of gods, the families of demons, super gods, celestial singers and mortals did ferry across the ocean.
Manmohan Singh (Punjabi)ਦੇਵਤਿਆਂ ਦੇ ਖਾਨਦਾਨ, ਰਾਖਸ਼ ਦੇ ਖਾਨਦਾਨ ਪਰਮ ਦੇਵ, ਸਵਰਗੀ ਗਵੱਈਏ ਅਤੇ ਪ੍ਰਾਣੀ ਸਮੁੰਦਰ ਤੋਂ ਪਾਰ ਉਤਰ ਗਏ ਸਨ।
Fareedkot Teekaਦੇਵਤਾ ਔ ਦੈਤ ਕੁਲ ਕੋ ਪੁਨਹ ਜਛ ਔਰ ਕਿੰਨਰ ਕੁਲ ਕੇ ਪੁਰਸ ਔਰ ਨਰ ਦੇਹ ਧਾਰੀ, ਸੰਸਾਰ ਸਾਗਰ ਸੇ ਪਾਰ ਉਤਾਰ ਦੀਏ ਹੈਂ॥
Prof. Sahib Singh(ਸਾਧ ਸੰਗਤ ਵਿਚ ਸਿਮਰਨ ਦੀ ਬਰਕਤਿ ਨਾਲ) ਦੇਵਤਿਆਂ ਦੀਆਂ ਕੁਲਾਂ, ਦੈਂਤਾਂ ਦੀਆਂ ਕੁਲਾਂ, ਜੱਖ, ਕਿੰਨਰ ਮਨੁੱਖ-ਇਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।

ਪਦ ਅਰਥ ਕੁਲ = ਖ਼ਾਨਦਾਨ। ਜਖ੍ਯ੍ਯ = ਦੇਵਤਿਆਂ ਦੀ ਇਕ ਕਿਸਮ। ਕਿੰਨਰ = ਦੇਵਤਿਆਂ ਦੀ ਇਕ ਕੁਲ ਜਿਨ੍ਹਾਂ ਦਾ ਅੱਧਾ ਸਰੀਰ ਘੋੜੇ ਦਾ ਅਤੇ ਅੱਧਾ ਮਨੁੱਖ ਦਾ ਮੰਨਿਆ ਜਾਂਦਾ ਹੈ। ਸਾਗਰ = (ਸੰਸਾਰ-) ਸਮੁੰਦਰ।

SikhNet (Spanish)Las familias de dioses, demonios, titanes, cantores celestiales y seres humanos son cargados a través del océano.

ਜੋ ਜੋ ਭਜਨੁ ਕਰੈ ਸਾਧੂ ਸੰਗਿ; ਤਾ ਕੇ ਦੂਖ ਬਿਦਾਰੇ ॥੧॥

jo jo bhajan karai saadhoo sang; taa ke dookh bidaare |1|

Sant Singh KhalsaWhoever meditates and vibrates on the Lord in the Saadh Sangat - his pains are taken away. ||1||
Manmohan SinghWhosoever meditates on the Lord in the society of saints; he is rid of his sorrow.
Manmohan Singh (Punjabi)ਜੋ ਕੋਈ ਭੀ ਸਤਿਸੰਗਤ ਅੰਦਰ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਜੋ ਜੋ ਜੀਵ ਸਾਧੂਓਂ ਕੇ ਸੰਗ ਸੇ ਭਜਨ ਕੋ ਕਰਤੇ ਰਹੇ ਹੈਂ ਤਿਨ ਕੇ ਸਭ ਦੂਖ ਬਿਦਾਰੇ ਗਏ ਹੈਂ; ਵਾ ਜੋ ਜੋ ਭਜਨੁ ਕਰੇਗਾ ਤਿਸ ਤਿਸ ਕੇ ਦੁਖ ਨਸਟ ਹੋ ਜਾਵੈਗੇ॥੧॥
Prof. Sahib Singhਗੁਰੂ ਦੀ ਸੰਗਤ ਵਿਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪਰਮਾਤਮਾ ਦਾ ਭਜਨ ਕਰਦਾ ਹੈ, ਉਹਨਾਂ ਸਭਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਕਰੈ = ਕਰਦਾ ਹੈ (ਇਕ-ਵਚਨ)। ਤਾ ਕੇ = ਉਹਨਾਂ ਦੇ। ਬਿਦਾਰੇ = ਨਾਸ ਕਰ ਦਿੱਤੇ ਗਏ ॥੧॥

SikhNet (Spanish)Quién medita y vibra en el Señor dentro de la Saad Sangat, sus penas y dolores son erradicados. (1)

ਕਾਮ ਕਰੋਧ ਮਹਾ ਬਿਖਿਆ ਰਸ; ਇਨ ਤੇ ਭਏ ਨਿਰਾਰੇ ॥

kaam karodh mahaa bikhiaa ras; in te bhe niraare |

Sant Singh KhalsaSexual desire, anger and the pleasures of terrible corruption - he keeps away from these.
Manmohan Singhlust, wrath and the pleasures of the great sins; from these he remains aloof.
Manmohan Singh (Punjabi)ਭੋਗ-ਬਿਲਾਸ, ਗੁੱਸਾ ਅਤੇ ਬੱਜਰ ਪਾਪਾਂ ਦੇ ਸੁਆਦਾਂ, ਇਨ੍ਹਾਂ ਤੋਂ ਉਹ ਨਿਵੇਕਲਾ ਰਹਿੰਦਾ ਹੈ।
Fareedkot Teekaਕਾਮ, ਕ੍ਰੋਧ ਔਰ ਮਹਾਨ ਬਿਸ੍ਯੋਂ ਕੇ ਜੋ ਰਸ ਹੈਂ ਵਹੁ ਸਤਸੰਗੀ ਇਨ ਸੇ ਅਸੰਗ ਹੂਏ ਹੈਂ॥
Prof. Sahib Singhਉਹ ਮਨੁੱਖ ਕਾਮ, ਕ੍ਰੋਧ, ਮਾਇਆ ਦੇ ਚਸਕੇ-ਇਹਨਾਂ ਸਭਨਾਂ ਤੋਂ ਨਿਰਲੇਪ ਰਹਿੰਦੇ ਹਨ।

ਪਦ ਅਰਥ ਬਿਖਿਆ ਰਸ = ਮਾਇਆ ਦੇ ਚਸਕੇ। ਇਨ ਤੇ = ਇਹਨਾਂ ਤੋਂ। ਨਿਰਾਰੇ = ਨਿਰਾਲੇ, ਵੱਖਰੇ, ਨਿਰਲੇਪ।

SikhNet (Spanish)Se conserva alejado del deseo sexual, del enojo y de los placeres de corrupción terrible, medita en el Señor Compasivo

ਦੀਨ ਦਇਆਲ ਜਪਹਿ ਕਰੁਣਾ ਮੈ; ਨਾਨਕ. ਸਦ ਬਲਿਹਾਰੇ ॥੨॥੯॥੧੩॥

deen deaal japeh karunaa mai; naanak. sad balihaare |2|9|13|

Sant Singh KhalsaHe meditates on the Lord, Merciful to the meek, the Embodiment of Compassion; Nanak is forever a sacrifice to Him. ||2||9||13||
Manmohan SinghHe contemplates his God Merciful to the meek and the Embodiment of compassion. Unto Him Nanak is ever a sacrifice.
Manmohan Singh (Punjabi)ਉਹ ਮਸਕੀਨਾ ਤੇ ਮਿਹਰਬਾਨ ਅਤੇ ਰਹਿਮਤ ਦੇ ਪੁੰਜ ਆਪਣੇ ਵਾਹਿਗੁਰੂ ਦਾ ਆਰਾਧਨ ਕਰਦਾ ਹੈ। ਉਸ ਉਤੋਂ ਨਾਨਕ ਸਦੀਵ ਹੀ ਵਾਰਣੇ ਜਾਂਦਾ ਹੈ।
Fareedkot Teekaਦੀਨ ਦ੍ਯਾਲ ਕ੍ਰਿਪਾ ਸ੍ਵਰੂਪ ਪਰਮੇਸ੍ਵਰ ਕੋ ਜੋ ਜਪਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨੋਂ ਕੇ ਬਲਿਹਾਰਨੇ ਜਾਤੇ ਹੈਂ॥੨॥੯॥੧੩॥
Prof. Sahib Singhਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਤਰਸ-ਸਰੂਪ ਪਰਮਾਤਮਾ ਦਾ ਨਾਮ ਜਿਹੜੇ ਜਿਹੜੇ ਮਨੁੱਖ ਜਪਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੯॥੧੩॥

ਪਦ ਅਰਥ ਜਪਹਿ = (ਜੋ) ਜਪਦੇ ਹਨ। ਕਰੁਣਾਮੈ = ਤਰਸ-ਰਰੂਪ ਪ੍ਰਭੂ ਨੂੰ (ਕਰੁਣਾ = ਤਰਸ)। ਸਦ = ਸਦਾ ॥੨॥੯॥੧੩॥

SikhNet (Spanish)con el débil, Encarnación de la Compasión. Oh, Nanak ofrece su ser para siempre en sacrificio a Él. (2-9-13)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਆਜੁ. ਮੈ ਬੈਸਿਓ ਹਰਿ ਹਾਟ ॥

aaj. mai baisio har haatt |

Sant Singh KhalsaToday, I am seated in the Lord's store.
Manmohan SinghToday, I have sat in the Lord's shop.
Manmohan Singh (Punjabi)ਅੱਜ, ਮੈਂ ਪ੍ਰਭੂ ਦੀ ਹੱਟੀ ਵਿੱਚ ਬੈਠਾ ਹਾਂ।
Fareedkot Teekaਆਜੁ ਮੈਂ ਹਰੀ ਕੀ ਹਾਟ ਅਰਥਾਤ ਸਤਿਸੰਗ ਮੇਂ ਬੈਠਾ ਹੂੰ। ਆਜ ਕਾ ਭਾਵ ਇਸ ਮਾਨੁਖ ਜਨਮ ਕਾ ਹੈ॥
Prof. Sahib Singhਹੁਣ ਮੈਂ ਉਸ ਹੱਟ (ਸਾਧ ਸੰਗਤ) ਵਿਚ ਆ ਬੈਠਾ ਹਾਂ, (ਜਿੱਥੇ ਹਰਿ-ਨਾਮ ਮਿਲਦਾ ਹੈ)।

ਪਦ ਅਰਥ ਆਜੁ = ਅੱਜ, ਹੁਣ। ਬੈਸਿਓ = ਬੈਠਾ ਹਾਂ। ਹਾਟ = ਹੱਟ। ਹਰਿ ਹਾਟ = ਉਸ ਹੱਟ ਤੇ ਜਿੱਥੇ ਹਰਿ-ਨਾਮ ਮਿਲਦਾ ਹੈ, ਸਾਧ ਸੰਗਤ।

SikhNet (Spanish)Hoy me encuentro sentado en la Tienda del Señor.

ਨਾਮੁ ਰਾਸਿ ਸਾਝੀ ਕਰਿ ਜਨ ਸਿਉ; ਜਾਂਉ ਨ. ਜਮ ਕੈ ਘਾਟ ॥੧॥ ਰਹਾਉ ॥

naam raas saajhee kar jan siau; jaanau na. jam kai ghaatt |1| rahaau |

Sant Singh KhalsaWith the wealth of the Lord, I have entered into partnership with the humble; I shall not have take the Highway of Death. ||1||Pause||
Manmohan SinghWith the wealth of God's Name, I have entered into partnership with the saints and now I shall go to the Yama's wharf. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਦੌਲਤ ਦੇ ਨਾਲ ਮੈਂ ਸੰਤਾਂ ਨਾਲ ਭਿਆਲੀ ਕੀਤੀ ਹੈ ਅਤੇ ਹੁਣ ਮੈਂ ਯਮ ਦੇ ਪੱਤਣ ਤੇ ਨਹੀਂ ਜਾਵਾਂਗਾ। ਠਹਿਰਾਉ।
Fareedkot Teekaਨਾਮ ਕੀ ਰਾਸ ਸ੍ਰਧਾ ਲੈਕਰ ਗੁਰੋਂ ਸਾਥ ਸਾਂਝ ਕਰੀ ਹੈ, ਭਾਵ ਸੰਤੋਂ ਕੀ ਰਹਨੀ ਹਮ ਨੇ ਧਾਰੀ ਹੈ ਅਬ ਜਮ ਕੇ ਘਾਟ ਨਹੀਂ ਜਾਵੋਂਗਾ॥੧॥ ਰਹਾਉ ॥
Prof. Sahib Singhਉਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਰਿ-ਨਾਮ ਸਰਮਾਇਆ (ਇਕੱਠਾ ਕੀਤਾ ਹੈ, ਜਿਸ ਦੀ ਬਰਕਤਿ ਨਾਲ) ਮੈਂ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ (ਭਾਵ, ਮੈਂ ਉਹ ਕਰਮ ਨਹੀਂ ਕਰਦਾ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪਈਦਾ ਹੈ) ॥੧॥ ਰਹਾਉ ॥

ਪਦ ਅਰਥ ਰਾਸਿ = ਪੂੰਜੀ, ਸਰਮਾਇਆ। ਸਾਝੀ = ਸਾਂਝ, ਭਾਈਵਾਲੀ। ਕਰਿ = ਕਰ ਕੇ। ਜਨ ਸਿਉ = ਸੰਤ ਜਨਾਂ ਨਾਲ। ਜਾਂਉ ਨ = ਮੈਂ ਨਹੀਂ ਜਾਂਦਾ। ਘਾਟ = ਪੱਤਣ। ਜਮ ਕੈ ਘਾਟ = ਜਮਦੂਤਾਂ ਦੇ ਪੱਤਣ ਤੇ ॥੧॥ ਰਹਾਉ ॥

SikhNet (Spanish)Con la Riqueza del Nombre me he vuelto socio de los humildes y no tomaré más el camino de la muerte. (1-Pausa)

ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ; ਭ੍ਰਮ ਕੇ ਖੁਲੑੇ ਕਪਾਟ ॥

dhaar anugrahu paarabraham raakhe; bhram ke khule kapaatt |

Sant Singh KhalsaShowering me with His Kindness, the Supreme Lord God has saved me; the doors of doubt have been opened wide.
Manmohan SinghShowing His mercy, the Transcendent Lord has saved me and my doors of doubt are flung open.
Manmohan Singh (Punjabi)ਆਪਣੀ ਮਿਹਰ ਕਰਕੇ, ਪਰਮ ਪ੍ਰਭੂ ਨੇ ਮੇਰੀ ਰਖਿਆ ਕੀਤੀ ਹੈ ਅਤੇ ਮੇਰੇ ਸੰਦੇਹ ਦੇ ਦਰਵਾਜੇ ਖੁਲ੍ਹ ਗਏ ਹਨ।
Fareedkot Teekaਕ੍ਰਿਪਾ ਧਾਰ ਕਰ ਪਾਰਬ੍ਰਹਮ ਰਖਕ ਹੂਏ ਹੈਂ ਔਰ ਭ੍ਰਮ ਕੇ (ਕਪਾਟ) ਕਿਵਾੜ ਖੁਲ ਗਏ ਹੈਂ॥
Prof. Sahib Singhਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ (ਸਾਧ ਸੰਗਤ ਦੀ ਬਰਕਤਿ ਨਾਲ ਉਹਨਾਂ ਦੇ) ਭਰਮ-ਭਟਕਣਾ ਦੇ ਭੱਤ ਖੁਲ੍ਹ ਗਏ।

ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਅਨੁਗ੍ਰਹੁ = ਕਿਰਪਾ। ਪਾਰਬ੍ਰਹਮਿ = ਪਾਰਬ੍ਰਹਮ ਨੇ। ਰਾਖੇ = ਰੱਖਿਆ ਕੀਤੀ। ਕਪਾਟ = ਕਵਾੜ, ਭਿੱਤ, ਦਰਵਾਜ਼ੇ।

SikhNet (Spanish)Rociándome con Su Bondad, el Supremo Señor Dios me ha salvado.

ਬੇਸੁਮਾਰ ਸਾਹੁ ਪ੍ਰਭੁ ਪਾਇਆ; ਲਾਹਾ ਚਰਨ ਨਿਧਿ ਖਾਟ ॥੧॥

besumaar saahu prabh paaeaa; laahaa charan nidh khaatt |1|

Sant Singh KhalsaI have found God, the Banker of Infinity; I have earned the profit of the wealth of His Feet. ||1||
Manmohan SinghI have attained unto the Infinite Lord, the Merchant-Prince and have earned the profit of the wealth of the Lord's feet.
Manmohan Singh (Punjabi)ਮੈਂ ਬੇਅੰਤ ਸੁਆਮੀ ਸ਼ਾਹੂਕਾਰ ਨੂੰ ਪਾ ਲਿਆ ਹੈ ਅਤੇ ਮੈਂ ਪ੍ਰਭੂ ਦੇ ਪੈਰਾਂ ਦੀ ਦੌਲਤ ਦਾ ਨਫਾ ਕਮਾਇਆ ਹੈ।
Fareedkot Teekaਬ੍ਯੰਤ ਸਾਹ ਪ੍ਰਭੂ ਕੋ ਪਾਯਾ ਹੈ ਅਰ ਤਿਸ ਕੇ ਨਿਧੀ ਰੂਪ ਚਰਨੋਂ ਕਾ ਲਾਭ ਖਾਟਾ ਹੈ॥੧॥
Prof. Sahib Singhਉਹਨਾਂ ਨੇ ਬੇਅੰਤ ਨਾਮ-ਸਰਮਾਏ ਦਾ ਮਾਲਕ ਪ੍ਰਭੂ ਲੱਭ ਲਿਆ। ਉਹਨਾਂ ਨੇ ਪਰਮਾਤਮਾ ਦੇ ਚਰਨਾਂ (ਵਿਚ ਟਿਕੇ ਰਹਿਣ) ਦੀ ਖੱਟੀ ਖੱਟ ਲਈ, ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੧॥

ਪਦ ਅਰਥ ਸਾਹੁ = ਸ਼ਾਹ, ਨਾਮ-ਧਨ ਦਾ ਮਾਲਕ। ਲਾਹਾ = ਲਾਭ। ਨਿਧਿ = ਖ਼ਜ਼ਾਨਾ, ਸਾਰੇ ਸੁਖਾਂ ਦਾ ਖ਼ਜ਼ਾਨਾ। ਖਾਟ = ਖੱਟਿਆ ॥੧॥

SikhNet (Spanish)Las puertas de la duda han sido abiertas de par en par y encontré a Dios, el Banquero del Infinito, al ganar la Utilidad de la Riqueza de sus Pies. (1)

ਸਰਨਿ ਗਹੀ ਅਚੁਤ ਅਬਿਨਾਸੀ; ਕਿਲਬਿਖ ਕਾਢੇ ਹੈ ਛਾਂਟਿ ॥

saran gahee achut abinaasee; kilabikh kaadte hai chhaantt |

Sant Singh KhalsaI have grasped the protection of the Sanctuary of the Unchanging, Unmoving, Imperishable Lord; He has picked up my sins and thrown them out.
Manmohan SinghI have seized the protection of the Immovable and imperishable Lord and picking up the sins, have driven them out.
Manmohan Singh (Punjabi)ਮੈਂ ਅਹਿੱਲ ਅਤੇ ਅਮਰ ਸੁਆਮੀ ਦੀ ਪਨਾਹ ਪਕੜੀ ਹੈ ਅਤੇ ਪਾਪਾਂ ਨੂੰ ਚੁਣ ਕੇ ਬਾਹਰ ਕੱਢ ਦਿੱਤਾ ਹੈ।
Fareedkot Teekaਅਚੁਤ ਅਬਿਨਾਸੀ ਕੀ ਸਰਣ ਪਕੜੀ ਹੈ ਔਰ ਸਰੀਰ ਸੇ (ਕਿਲਬਿਖ) ਪਾਪ ਛਾਂਟ ਕੇ; ਵਾ ਛਟ ਕੇ ਨਿਕਾਲ ਦੀਏ ਹੈਂ॥
Prof. Sahib Singh(ਜਿਨ੍ਹਾਂ ਸੇਵਕਾਂ ਨੇ) ਅਟੱਲ ਅਬਿਨਾਸੀ ਪਰਮਾਤਮਾ ਦਾ ਆਸਰਾ ਲੈ ਲਿਆ, ਉਹਨਾਂ ਨੇ (ਆਪਣੇ ਅੰਦਰੋਂ ਸਾਰੇ) ਪਾਪ ਚੁਣ ਚੁਣ ਕੇ ਕੱਢ ਦਿੱਤੇ,

ਪਦ ਅਰਥ ਗਹੀ = ਫੜੀ। ਅਚੁਤ ਸਰਨਿ = ਅਚੁਤ ਦੀ ਸਰਨ। ਅਚੁਤ = (ਅ-ਚੁਤ। ਚਯੁਤ = ਡਿੱਗਾ ਹੋਇਆ) ਜਿਸ ਦਾ ਕਦੇ ਨਾਸ ਨਹੀਂ ਹੁੰਦਾ। ਕਿਲਬਿਖ = ਪਾਪ। ਛਾਂਟਿ = ਛਾਂਟ ਕੇ, ਚੁਣ ਕੇ।

SikhNet (Spanish)He obtenido la Protección del Santuario del Señor Inmutable, Inamovible e Imperecedero. Él ha desterrado mis errores y faltas.

ਕਲਿ ਕਲੇਸ ਮਿਟੇ. ਦਾਸ ਨਾਨਕ; ਬਹੁਰਿ. ਨ ਜੋਨੀ ਮਾਟ ॥੨॥੧੦॥੧੪॥

kal kales mitte. daas naanak; bahur. na jonee maatt |2|10|14|

Sant Singh KhalsaSlave Nanak's sorrow and suffering has ended. He shall never again be squeezed into the mold of reincarnation. ||2||10||14||
Manmohan SinghThe strifes and sufferings of slave Nanak have ended and he shall not again enter body existence.
Manmohan Singh (Punjabi)ਗੋਲੇ ਨਾਨਕ ਦੇ ਝਗੜੇ ਅਤੇ ਬਖੇੜੇ ਮੁਕ ਗਏ ਹਨ ਅਤੇ ਉਹ ਮੁੜ ਕੇ ਦੇਹ ਦੀਆਂ ਜੂਨੀਆਂ ਵਿੱਚ ਨਹੀਂ ਆਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੇ ਕਲਪਣਾ ਕਲੇਸ ਸਭ ਮਿਟ ਗਏ ਹੈਂ ਔਰ (ਬਹੁਰਿ) ਫੇਰ ਜੋਨੀਓਂ ਮੇ (ਮਾਟ) ਅਸਥਾਨ ਮੇਂ ਪ੍ਰਾਪਤ ਨਹੀਂ ਹੋਂਗੇ; ਵਾ ਸਰੀਰ ਮਟ ਮੇਂ ਨਹੀਂ ਆਵੇ ਹੈਂ॥੨॥੧੦॥੧੪॥
Prof. Sahib Singhਹੇ ਨਾਨਕ! ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਮੁੱਕ ਗਏ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦੇ ॥੨॥੧੦॥੧੪॥

ਪਦ ਅਰਥ ਕਲਿ = ਝਗੜੇ। ਬਹੁਰਿ = ਮੁੜ। ਮਾਟ = ਮਿਟਦੇ, ਪੈਂਦੇ ॥੨॥੧੦॥੧੪॥

SikhNet (Spanish)El sufrimiento del Esclavo Nanak y sus tristezas han terminado. Nunca más será exprimido para entrar en el molde de la reencarnación. (2-10-14)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਬਹੁ ਬਿਧਿ; ਮਾਇਆ ਮੋਹ ਹਿਰਾਨੋ ॥

bahu bidh; maaeaa moh hiraano |

Sant Singh KhalsaIn so many ways, attachment to Maya leads to ruin.
Manmohan SinghIn many a way, the love of mammon has cheated the mortal.
Manmohan Singh (Punjabi)ਘਣੇਰਿਆ ਤਰੀਕਿਆਂ ਨਾਲ ਮੋਹਨੀ ਦੀ ਮਮਤਾ ਨੇ ਪ੍ਰਾਣੀ ਨੂੰ ਠੱਗ ਲਿਆ ਹੈ।
Fareedkot Teekaਮਾਯਾ ਮੋਹ ਬਹੁਤ ਪ੍ਰਕਾਰ ਕਰ ਜੀਵ ਕੋ ਹਿਰ ਰਹਾ ਹੈ, ਭਾਵ ਸੇ ਅਪਨੀ ਤਰਫ ਖੈਂਚ ਰਹਾ ਹੈ॥
Prof. Sahib Singh(ਜੀਵ) ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿਚ ਠੱਗੇ ਜਾਂਦੇ ਹਨ।

ਪਦ ਅਰਥ ਬਹੁ ਬਿਧਿ = ਕਈ ਤਰੀਕਿਆਂ ਨਾਲ। ਹਿਰਾਨੋ = ਠੱਗੇ ਜਾਂਦੇ ਹਨ (ਜੀਵ)।

SikhNet (Spanish)De muchas formas y maneras el apego a Maya conduce a la ruina.

ਕੋਟਿ ਮਧੇ ਕੋਊ ਬਿਰਲਾ ਸੇਵਕੁ; ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥

kott madhe koaoo biralaa sevak; pooran bhagat chiraano |1| rahaau |

Sant Singh KhalsaAmong millions, it is very rare to find a selfless servant who remains a perfect devotee for very long. ||1||Pause||
Manmohan SinghSome rare one amongst millions is the slave of God, who remains the Lord's perfect saint for long. Pause.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਟਾਵਾਂ ਟੱਲਾ ਹੀ ਵਾਹਿਗੁਰੂ ਦਾ ਗੋਲਾ ਹੈ, ਜੋ ਚਿਰ ਤਾਂਈ ਸੁਆਮੀ ਦਾ ਪੁਰਾ ਸਾਧੂ ਬਣਿਆ ਰਹਿੰਦਾ ਹੈ। ਠਹਿਰਾਉ।
Fareedkot Teekaਕ੍ਰੋੜੋਂ ਮੇਂ ਸੇ ਪੂਰਨ ਪਰਮੇਸ੍ਵਰ ਕਾ ਸੇਵਕ ਕੋਈ ਵਿਰਲਾ ਹੀ ਹੈ, ਜੋ ਚਿਰੰਕਾਲ ਅਰਥਾਤ ਜਨਮਾਤ੍ਰੋਂ ਕਾ ਭਗਤ ਹੈ॥੧॥ ਰਹਾਉ ॥
Prof. Sahib Singhਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਅਜਿਹਾ) ਸੇਵਕ ਹੁੰਦਾ ਹੈ ਜੋ ਮੁੱਢ ਕਦੀਮਾਂ ਤੋਂ ਹੀ ਪੂਰਾ ਭਗਤ ਹੁੰਦਾ ਹੈ (ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ) ॥੧॥ ਰਹਾਉ ॥

ਪਦ ਅਰਥ ਕੋਟਿ ਮਧੇ = ਕ੍ਰੋੜਾਂ ਵਿਚੋਂ। ਚਿਰਾਨੋ = ਚਿਰਾਂ ਦਾ, ਮੁੱਢ ਕਦੀਮਾਂ ਦਾ ॥੧॥ ਰਹਾਉ ॥

SikhNet (Spanish)Entre millones es excepcional encontrar a ese Sirviente sin ego que permanece como el Devoto Perfecto por mucho tiempo. (1-Pausa)

ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ; ਤਨੁ ਧਨੁ ਹੋਤ ਬਿਰਾਨੋ ॥

eit ut ddol ddol sram paaeo; tan dhan hot biraano |

Sant Singh KhalsaRoaming and wandering here and there, the mortal finds only trouble; his body and wealth become strangers to himself.
Manmohan SinghThe body and wealth for which man undergoes trouble, by wandering, wandering hither and thither, ultimately become stranger to him.
Manmohan Singh (Punjabi)ਦੇਹ ਅਤੇ ਦੌਲਤ ਜਿਨ੍ਹਾਂ ਲਈ ਏਧਰ ਤੇ ਓਧਰ ਭਟਕ, ਭਟਕ ਕੇ ਇਨਸਾਨ ਦੁਖ ਉਠਾਉਂਦਾ ਹੈ, ਅੰਤ ਨੂੰ ਉਸ ਲਈ ਪਰਾਏ ਹੋ ਜਾਂਦੇ ਹਨ।
Fareedkot Teekaਜਿਸ ਕੇ ਵਾਸਤੇ ਇਤ ਉਤ, ਭਾਵ ਜਹਾਂ ਤਹਾਂ ਡੋਲ ਡੋਲ ਕਰ ਜੀਵ ਨੇ ਕਸਟ ਪਾਯਾ ਥਾ, ਸੋ ਤਨੁ ਅਰ ਧਨੁ ਅੰਤ ਕੋ ਬੇਗਾਨਾ ਹੋ ਜਾਤਾ ਹੈ॥
Prof. Sahib Singh(ਮਾਇਆ ਦਾ ਠੱਗਿਆ ਮਨੁੱਖ) ਹਰ ਪਾਸੇ ਭਟਕ ਭਟਕ ਕੇ ਥੱਕਦਾ ਰਹਿੰਦਾ ਹੈ (ਜਿਸ ਸਰੀਰ ਅਤੇ ਧਨ ਦੀ ਖ਼ਾਤਰ ਭਟਕਦਾ ਹੈ, ਉਹ) ਸਰੀਰ ਤੇ ਧਨ (ਆਖ਼ਿਰ) ਬਿਗਾਨਾ ਹੋ ਜਾਂਦਾ ਹੈ।

ਪਦ ਅਰਥ ਇਤ ਉਤ = ਇਧਰ ਉਧਰ। ਡੋਲਿ = ਡੋਲ ਕੇ, ਭਟਕ ਕੇ। ਸ੍ਰਮੁ = ਥਕੇਵਾਂ। ਬਿਰਾਨੋ = ਬਿਗਾਨਾ।

SikhNet (Spanish)Dando vueltas y vagando aquí y allá el mortal sólo encuentra problemas.

ਲੋਗ ਦੁਰਾਇ. ਕਰਤ ਠਗਿਆਈ; ਹੋਤੌ ਸੰਗਿ. ਨ ਜਾਨੋ ॥੧॥

log duraae. karat tthagiaaee; hotau sang. na jaano |1|

Sant Singh KhalsaHiding from people, he practices deception; he does not know the One who is always with him. ||1||
Manmohan SinghConcealing from people, the mortal practises deception, and knows not Him, who is ever with him.
Manmohan Singh (Punjabi)ਲੋਕਾਂ ਤੋਂ ਲੁਕਾ ਕੇ, ਠੱਗੀ ਠੋਰੀ ਕਰਦਾ ਹੈ ਅਤੇ ਉਸ ਨੂੰ ਨਹੀਂ ਜਾਣਦਾ, ਜੋ ਸਦੀਵ ਹੀ ਉਸ ਦੇ ਅੰਗ ਸੰਗ ਹੈ।
Fareedkot Teekaਮਨਮੁਖ ਪੁਰਸ ਲੋਕੋਂ ਸੇ (ਦੁਰਾਇ) ਛਪਾਇ ਕਰ ਠਗੀਆਂ ਕੋ ਕਰਤਾ ਹੈ ਔਰ ਹੋਤੌ ਅਰਥਾਤ ਜੋ ਪਰਮੇਸਰ ਸਭ ਕਾਲ ਮੇਂ ਸਾਥ ਹੈ ਤਿਸ ਕੋ ਨਹੀਂ ਜਾਨਤਾ ਹੈ॥੧॥☬ਅਬ ਨਾ ਜਾਨਣੇ ਕਾ ਫਲ੍ਹ ਕਹਤੇ ਹੈਂ:
Prof. Sahib Singh(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਲੋਕਾਂ ਤੋਂ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਹੈ (ਜਿਹੜਾ ਪਰਮਾਤਮਾ ਸਦਾ) ਨਾਲ ਰਹਿੰਦਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ ॥੧॥

ਪਦ ਅਰਥ ਦੁਰਾਇ = ਲੁਕਾ ਕੇ। ਠਗਿਆਈ = ਠੱਗੀ। ਸੰਗਿ = ਨਾਲ। ਹੋਤੌ ਸੰਗਿ = (ਜਿਹੜਾ ਹਰੀ ਸਦਾ) ਨਾਲ ਰਹਿਣ ਵਾਲਾ ਹੈ। ਜਾਨੋ = ਜਾਣਦਾ ॥੧॥

SikhNet (Spanish)Su cuerpo y riqueza se vuelven extraños para él. Escondiéndose de la gente, vive engañado, pues no conoce al Uno que vive en él. (1)

ਮ੍ਰਿਗ ਪੰਖੀ ਮੀਨ ਦੀਨ ਨੀਚ; ਇਹ ਸੰਕਟ ਫਿਰਿ ਆਨੋ ॥

mrig pankhee meen deen neech; ih sankatt fir aano |

Sant Singh KhalsaHe wanders through troubled incarnations of low and wretched species as a deer, a bird and a fish.
Manmohan SinghBecause of this, he wanders in the travail of the low and helpless species of the deer, bird and fish.
Manmohan Singh (Punjabi)ਇਸ ਕਾਰਨ ਉਹ ਹਰਨ, ਪੰਛੀ ਅਤੇ ਮੱਛੀ ਦੀਆਂ ਨੀਵੀਆਂ ਅਤੇ ਬੇਬਸ ਜੂਨੀਆਂ ਦੇ ਕਸ਼ਟ ਅੰਦਰ ਭਟਕਦਾ ਹੈ।
Fareedkot Teekaਮ੍ਰਿਗ ਔ ਪੰਛੀ ਔ ਮੀਨ ਇਨ ਨੀਚ ਜੋਨੀਓਂ ਕੇ ਸੰਕਟ ਮੇਂ ਆਯਾ ਹੂਆ ਫਿਰ ਦੀਨ ਹੋਤਾ ਹੈ; ਵਾ ਪਰਮੇਸਰ ਨੇ ਇਨ ਦੁਖੋਂ ਮੇਂ ਫੇਰ (ਆਨੋ) ਲ੍ਯਾਂਦਾ॥
Prof. Sahib Singh(ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ ਆਖ਼ਿਰ) ਪਸ਼ੂ ਪੰਛੀ ਮੱਛੀ-ਇਹਨਾਂ ਨੀਵੀਆਂ ਜੂਨਾਂ ਦੇ ਗੇੜ ਦੇ ਦੁੱਖਾਂ ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਮ੍ਰਿਗ = ਪਸ਼ੂ। ਪੰਖੀ = ਪੰਛੀ। ਮੀਨ = ਮੱਛੀ। ਇਹ ਸੰਕਟ = ਇਹਨਾਂ ਕਸ਼ਟਾਂ ਵਿਚ। ਫਿਰਿ ਆਨੋ = ਭਟਕਦਾ ਫਿਰਦਾ ਹੈ।

SikhNet (Spanish)Vaga a través de problemáticas y bajas reencarnaciones en especies como venados, pájaros y peces.

ਕਹੁ ਨਾਨਕ. ਪਾਹਨ ਪ੍ਰਭ ਤਾਰਹੁ; ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥

kahu naanak. paahan prabh taarahu; saadhasangat sukh maano |2|11|15|

Sant Singh KhalsaSays Nanak, O God, I am a stone - please carry me across, that I may enjoy peace in the Saadh Sangat, the Company of the Holy. ||2||11||15||
Manmohan SinghSays Nanak, O Lord, float Thou me, the stone, that I may enjoy peace in the saints' A society.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਸੁਆਮੀ! ਤੂੰ ਮੈਂ, ਪੱਥਰ ਦਾ ਪਾਰ ਉਤਾਰਾ ਕਰ ਦੇ, ਤਾਂ ਜੋ ਮੈਂ ਸਤਿਸੰਗਤ ਅੰਦਰ ਆਰਾਮ ਭੋਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੁਝ ਪਾਥਰ ਪੂਰ ਪਾਪੀ ਜੀਵ ਕੋ ਤਾਰੋ ਅਰ ਤੇਰੀ ਸਾਧ ਸੰਗਤ ਵਿਖੇ ਸੁਖ ਮਾਨਣਾ ਕਰਉ॥੨॥੧੧॥੧੫॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਅਸਾਂ ਪੱਥਰਾਂ ਨੂੰ (ਪੱਥਰ-ਦਿਲ ਜੀਵਾਂ ਨੂੰ) ਪਾਰ ਲੰਘਾ ਲੈ, ਅਸੀਂ ਸਾਧ ਸੰਗਤ ਵਿਚ (ਤੇਰੀ ਭਗਤੀ ਦਾ) ਆਨੰਦ ਮਾਣਦੇ ਰਹੀਏ ॥੨॥੧੧॥੧੫॥

ਪਦ ਅਰਥ ਨਾਨਕ = ਹੇ ਨਾਨਕ! ਪਾਹਨ = ਪੱਥਰ, ਪੱਥਰ-ਚਿੱਤ ਜੀਵਾਂ ਨੂੰ। ਮਾਨੋ = ਮਾਣ ਸਕਣ ॥੨॥੧੧॥੧੫॥

SikhNet (Spanish)Dice Nanak, oh, Dios, soy una piedra, por favor llévame a través para que pueda disfrutar de la Paz en la Saad Sangat, la Compañía de los Santos. (2-11-15)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਦੁਸਟ ਮੁਏ. ਬਿਖੁ ਖਾਈ; ਰੀ ਮਾਈ ॥

dusatt mue. bikh khaaee; ree maaee |

Sant Singh KhalsaThe cruel and evil ones died after taking poison, O mother.
Manmohan SinghThe evil-doers, have perished, by eating poison, O my mother.
Manmohan Singh (Punjabi)ਬੁਰਾ ਕਰਨ ਵਾਲੇ ਜ਼ਹਿਰ ਖਾ ਕੇ ਮਰ ਗਏ ਹਨ, ਹੇ ਮੇਰੀ ਮਾਤਾ!
Fareedkot Teekaਹੇ ਭਾਈ ਜਨੋਂ! (ਦੁਸਟ) ਕਾਮਾਦਿਕ ਨਾਮ ਰੂਪੀ ਬਿਖ ਕੋ ਖਾਇ ਕਰ; ਵਾ ਜੋ ਵਿਖ੍ਯੋਂ ਕੇ ਖਾਣ ਵਾਲੇ ਹੈਸਨ ਸੋ ਮਿਰਤ ਹੂਏ ਹੈਂ॥
Prof. Sahib Singhਹੇ ਮਾਂ! (ਮੇਰੇ ਪ੍ਰਭੂ ਦੇ ਮਨ ਵਿਚ ਮੇਰੇ ਉਤੇ ਤਰਸ ਆਇਆ ਹੈ, ਹੁਣ ਕਾਮਾਇਕ) ਚੰਦਰੇ ਵੈਰੀ (ਇਉਂ) ਮੁੱਕ ਗਏ ਹਨ (ਜਿਵੇਂ) ਜ਼ਹਿਰ ਖਾ ਕੇ।

ਪਦ ਅਰਥ ਦੁਸਟ = (ਕਾਮਾਦਿਕ) ਚੰਦਰੇ ਵੈਰੀ। ਮੁਏ = ਮਰ ਗਏ, ਮੁੱਕ ਗਏ। ਬਿਖੁ = ਜ਼ਹਰ। ਖਾਈ = ਖਾਇ, ਖਾ ਕੇ।

SikhNet (Spanish)Los crueles y malvados mueren después de beberse el veneno. Oh, madre,

ਜਿਸ ਕੇ ਜੀਅ. ਤਿਨ ਹੀ ਰਖਿ ਲੀਨੇ; ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥

jis ke jeea. tin hee rakh leene; mere prabh kau kirapaa aaee |1| rahaau |

Sant Singh KhalsaAnd the One, to whom all creatures belong, has saved us. God has granted His Grace. ||1||Pause||
Manmohan SinghHe, to whom the beings belong, has saved them. My Lord has taken pity on them. Pause.
Manmohan Singh (Punjabi)ਜਿਸ ਦੇ ਉਹ ਜੀਵ ਹਨ, ਉਸ ਨੇ ਉਹਨਾਂ ਨੂੰ ਬਚਾ ਲਿਆ ਹੈ। ਮੇਰੇ ਸੁਆਮੀ ਨੇ ਉਹਨਾਂ ਉਤੇ ਰਹਿਮਤ ਧਾਰੀ ਹੈ। ਠਹਿਰਾਉ।
Fareedkot Teekaਕਿਉਂਕਿ ਹਮ ਜਿਸ ਕੇ ਜੀਵ ਥੇ ਤਿਸੀ ਨੇ ਰਾਖ ਲੀਏ ਹੈਂ, ਮੇਰੇ ਪ੍ਰਭੂ ਕੋ ਕ੍ਰਿਪਾ ਆਈ ਹੈ॥੧॥ ਰਹਾਉ ॥
Prof. Sahib Singhਹੇ ਮਾਂ! ਮੇਰੇ ਪ੍ਰਭੂ ਨੂੰ (ਜਦੋਂ) ਤਰਸ ਆਉਂਦਾ ਹੈ, ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ, ਉਹ ਆਪ ਹੀ ਇਹਨਾਂ ਦੀ (ਕਾਮਾਦਿਕ ਵੈਰੀਆਂ ਤੋਂ) ਰੱਖਿਆ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਜਿਸ ਕੇ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ)। ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)। ਤਿਨ ਹੀ = ਤਿਨਿ ਹੀ, ਉਸ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ ' ਿ ' ਉੱਡ ਗਈ ਹੈ)। ਕਿਰਪਾ = ਦਇਆ, ਤਰਸ ॥੧॥ ਰਹਾਉ ॥

SikhNet (Spanish)el Uno, a Quién todas las criaturas pertenecen nos ha salvado. Dios ha otorgado su Gracia. (1-Pausa)

ਅੰਤਰਜਾਮੀ ਸਭ ਮਹਿ ਵਰਤੈ; ਤਾਂ ਭਉ ਕੈਸਾ ਭਾਈ ॥

antarajaamee sabh meh varatai; taan bhau kaisaa bhaaee |

Sant Singh KhalsaThe Inner-knower, the Searcher of hearts, is contained within all; why should I be afraid, O Siblings of Destiny?
Manmohan SinghWhen God, the Inner-knower is contained within all, then why should I feel fear, O my brother?
Manmohan Singh (Punjabi)ਜਦ ਅੰਦਰਲੀਆਂ ਜਾਣਨਹਾਰ, ਵਾਹਿਗੁਰੂ, ਸਾਰਿਆਂ ਅੰਦਰ ਰਮ ਰਿਹਾ ਹੈ, ਤਦ ਮੈਂ ਕਿਉਂ ਭੈ ਕਰਾਂ ਹੇ ਮੇਰੇ ਵੀਰ?
Fareedkot Teekaਅੰਤਰਜਾਮੀ ਵਾਹਿਗੁਰੂ ਸਭ ਮੇਂ ਬਰਤ ਰਹਾ ਹੈ, ਹੇ ਭਾਈ! ਤਬ ਕਿਸੀ ਕਾ ਭੈ ਕੈਸੇ ਕਰੀਏ?
Prof. Sahib Singhਹੇ ਭਾਈ! ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ (ਜਦੋਂ ਇਹ ਨਿਸ਼ਚਾ ਹੋ ਜਾਏ) ਤਾਂ ਕੋਈ ਡਰ ਪੋਹ ਨਹੀਂ ਸਕਦਾ।

ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਵਰਤੈ = ਮੌਜੂਦ ਹੈ। ਭਾਈ = ਹੇ ਭਾਈ! ਕੈਸਾ = ਕੇਹਾ?

SikhNet (Spanish)El Conocedor Íntimo, el Buscador de corazones está contenido en todo. ¿Por qué tener miedo, oh, Hermanos del Destino?

ਸੰਗਿ ਸਹਾਈ. ਛੋਡਿ, ਨ ਜਾਈ; ਪ੍ਰਭੁ ਦੀਸੈ ਸਭਨੀ ਠਾਈਂ ॥੧॥

sang sahaaee. chhodd, na jaaee; prabh deesai sabhanee tthaaenee |1|

Sant Singh KhalsaGod, my Help and Support, is always with me. He shall never leave; I see Him everywhere. ||1||
Manmohan SinghGod, my succourer, is with me. Leaving me He goes not away and I see the Lord in all the places.
Manmohan Singh (Punjabi)ਮੇਰਾ ਮਦਦਗਾਰ ਵਾਹਿਗੁਰੂ ਮੇਰੇ ਨਾਲ ਹੈ। ਮੈਨੂੰ ਤਿਆਗ ਉਹ ਦੂਰ ਨਹੀਂ ਜਾਂਦਾ ਅਤੇ ਸੁਆਮੀ ਨੂੰ ਮੈਂ ਸਾਰੀਆਂ ਥਾਵਾਂ ਤੇ ਵੇਖਦਾ ਹਾਂ।
Fareedkot Teekaਸੰਗੀ ਔ ਸਹਾਇਤਾ ਕਰਨੇ ਵਾਲਾ ਹੈ ਛੋਡ ਨਹੀਂ ਜਾਤਾ ਹੈ, ਪ੍ਰਭੂ ਸਭ ਠੌਰੋਂ ਮੇਂ ਦ੍ਰਿਸਟੀ ਆਵਤਾ ਹੈ॥੧॥
Prof. Sahib Singhਹੇ ਭਾਈ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਉਹ ਛੱਡ ਕੇ ਨਹੀਂ ਜਾਂਦਾ, ਉਹ ਸਭ ਥਾਈਂ ਵੱਸਦਾ ਦਿੱਸਦਾ ਹੈ ॥੧॥

ਪਦ ਅਰਥ ਸੰਗਿ = ਨਾਲ। ਸਹਾਈ = ਸਾਥੀ। ਦੀਸੈ = ਦਿੱਸਦਾ ਹੈ ॥੧॥

SikhNet (Spanish)Dios, mi Ayuda y Soporte, está siempre conmigo y nunca se irá. Lo veo por todas partes. (1)

ਅਨਾਥਾ ਨਾਥੁ. ਦੀਨ ਦੁਖ ਭੰਜਨ; ਆਪਿ ਲੀਏ ਲੜਿ ਲਾਈ ॥

anaathaa naath. deen dukh bhanjan; aap lee larr laaee |

Sant Singh KhalsaHe is the Master of the masterless, the Destroyer of the pains of the poor; He has attached me to the hem of His robe.
Manmohan SinghGod, the Master of the Masterless and the Master of the Masterless and the Destroyer of the sorrows of the meek, has Himself attached me to His skirt.
Manmohan Singh (Punjabi)ਨਿਖਸਮਿਆਂ ਦੇ ਖਸਮ ਅਤੇ ਮਸਕੀਨਾ ਦੇ ਦੁਖੜੇ ਨਾਸ ਕਰਨਹਾਰ, ਵਾਹਿਗੁਰੂ ਨੇ ਖੁਦ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
Fareedkot Teekaਅਨਾਥੋਂ ਕਾ ਨਾਥ ਦੀਨੋਂ ਕੇ ਦੁਖ ਭੰਜਨਹਾਰੇ ਹਰੀ ਨੇ ਆਪਨੇ ਦਾਸ ਆਪ ਲੜ ਲਾਇ ਲੀਏ ਹੈਂ॥☬ਵਹੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ (ਜੀਵਾਂ ਨੂੰ) ਆਪ ਆਪਣੇ ਲੜ ਲਾਂਦਾ ਹੈ।

ਪਦ ਅਰਥ ਨਾਥੁ = ਖਸਮ। ਦੀਨ = ਗਰੀਬ, ਕਮਜ਼ੋਰ, ਨਿਮਾਣੇ। ਭੰਜਨ = ਨਾਸ ਕਰਨ ਵਾਲਾ। ਲੜਿ = ਪੱਲੇ ਨਾਲ।

SikhNet (Spanish)Él es Maestro de Quién no lo tiene, el Destructor del sufrimiento de los pobres. Él me ha apegado a Su Túnica.

ਹਰਿ ਕੀ ਓਟ ਜੀਵਹਿ ਦਾਸ ਤੇਰੇ; ਨਾਨਕ ਪ੍ਰਭ ਸਰਣਾਈ ॥੨॥੧੨॥੧੬॥

har kee ott jeeveh daas tere; naanak prabh saranaaee |2|12|16|

Sant Singh KhalsaO Lord, Your slaves live by Your Support; Nanak has come to the Sanctuary of God. ||2||12||16||
Manmohan SinghMy God, Thine attendants live by thy prop, Nanak has sought the Lord's protection.
Manmohan Singh (Punjabi)ਮੇਰੇ ਵਾਹਿਗੁਰੂ ਤੇਰੇ ਸੇਵਕ ਤੇਰੇ ਆਸਰੇ ਜੀਊਦੇ ਹਨ। ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ।
Fareedkot Teekaਹੇ ਹਰੀ! ਜੋ ਆਪ ਕੇ ਦਾਸ ਹੈਂ, ਸੋ ਆਪ ਕੀ ਓਟ ਕਰ ਜੀਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਮਰਥ! ਜਿਨੋਂ ਨੇ ਤੇਰੀ ਸਰਣ ਲਈ ਹੈ, ਸੋਈ ਦਾਸ ਹੈਂ॥੨॥੧੨॥੧੬॥
Prof. Sahib Singhਹੇ ਹਰੀ! ਹੇ ਪ੍ਰਭੂ! ਤੇਰੇ ਦਾਸ ਤੇਰੇ ਆਸਰੇ ਜੀਊਂਦੇ ਹਨ, ਮੈਂ ਨਾਨਕ ਭੀ ਤੇਰੀ ਹੀ ਸਰਨ ਪਿਆ ਹਾਂ ॥੨॥੧੨॥੧੬॥

ਪਦ ਅਰਥ ਜੀਵਹਿ = ਜੀਊਂਦੇ ਹਨ ॥੨॥੧੨॥੧੬॥

SikhNet (Spanish)Oh, Señor, tus Esclavos viven por tu Apoyo. Nanak ha entrado el Santuario de Dios. (2-12-16)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਮਨ ਮੇਰੇ; ਹਰਿ ਕੇ ਚਰਨ ਰਵੀਜੈ ॥

man mere; har ke charan raveejai |

Sant Singh KhalsaO my mind, dwell on the Feet of the Lord.
Manmohan SinghO my soul, meditate thou on thy God's feet.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਹਰੀ ਦੇ ਪੈਰਾਂ ਦਾ ਸਿਮਰਨ ਕਰ।
Fareedkot Teekaਹੇ ਹਰੀ! ਮੇਰੇ ਮਨ ਨੇ ਤੇਰੇ ਚਰਨੋਂ ਕੋ (ਰਵੀਜੈ) ਜਪਣਾ ਕੀਆ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਚਰਨ ਸਿਮਰਨੇ ਚਾਹੀਦੇ ਹਨ (ਗ਼ਰੀਬੀ ਸੁਭਾਵ ਵਿਚ ਟਿੱਕ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ)।

ਪਦ ਅਰਥ ਮਨ = ਹੇ ਮਨ! ਰਵੀਜੈ = ਸਿਮਰਿਆ ਕਰ।

SikhNet (Spanish)Oh, mente mía, habita a los Pies del Señor. Mi mente está fascinada y sedienta por la Visión Bendita del Señor.

ਦਰਸ ਪਿਆਸ. ਮੇਰੋ ਮਨੁ ਮੋਹਿਓ; ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥

daras piaas. mero man mohio; har pankh lagaae mileejai |1| rahaau |

Sant Singh KhalsaMy mind is enticed by thirst for the Blessed Vision of the Lord; I would take wings and fly out to meet Him. ||1||Pause||
Manmohan SinghThe Thirst of the Lord's vision has bewitched my mind I take wings to fly out to meet my God. Pause.
Manmohan Singh (Punjabi)ਪ੍ਰਭੂ ਦੇ ਦੀਦਾਰ ਦੀ ਤਰੇਹ ਨੇ ਮੇਰਾ ਚਿੱਤ ਫਰੇਫਤਾ ਕਰ ਲਿਆ ਹੈ। ਹਰੀ ਨੂੰ ਉਡ ਕੇ ਮਿਲਣ ਲਈ ਮੈਂ ਆਪਣੇ ਆਪ ਨੂੰ ਖੰਭ ਲਾਉਂਦਾ ਹਾਂ। ਠਹਿਰਾਉ।
Fareedkot Teekaਮੇਰਾ ਮਨ ਮੋਹਤ ਹੂਆ ਹੈ ਔਰ ਤੇਰੇ ਦਰਸਨ ਕੀ (ਪਿਆਸ) ਤ੍ਰਿਖਾ ਅਰਥਾਤ ਚਾਹ ਲਗੀ ਹੂਈ ਹੈ। ਹੇ ਹਰੀ! ਮੇਰੇ ਕੋ ਗ੍ਯਾਨ ਵੈਰਾਗ ਰੂਪੀ ਪੰਖ ਲਗਾਇ ਕਰ ਮੇਲ ਲੀਜੀਏ॥੧॥ ਰਹਾਉ ॥
Prof. Sahib Singhਮੇਰਾ ਮਨ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਮਗਨ ਰਹਿੰਦਾ ਹੈ (ਇਉਂ ਜੀ ਕਰਦਾ ਰਹਿੰਦਾ ਹੈ ਕਿ ਉਸ ਨੂੰ) ਉੱਡ ਕੇ ਭੀ ਜਾ ਮਿਲੀਏ ॥੧॥ ਰਹਾਉ ॥

ਪਦ ਅਰਥ ਪਿਆਸ = ਤਾਂਘ। ਮੋਹਿਓ = ਮਗਨ ਰਹਿੰਦਾ ਹੈ। ਪੰਖ = ਖੰਭ। ਪੰਖ ਲਗਾਇ = ਖੰਭ ਲਾ ਕੇ, ਉੱਡ ਕੇ, ਛੇਤੀ। ਮਿਲੀਜੈ = ਮਿਲ ਪਈਏ ॥੧॥ ਰਹਾਉ ॥

SikhNet (Spanish)Me pondría alas y volaría para Encontrarlo. (1-Pausa)

ਖੋਜਤ ਖੋਜਤ ਮਾਰਗੁ ਪਾਇਓ; ਸਾਧੂ ਸੇਵ ਕਰੀਜੈ ॥

khojat khojat maarag paaeo; saadhoo sev kareejai |

Sant Singh KhalsaSearching and seeking, I have found the Path, and now I serve the Holy.
Manmohan SinghSeeking and searching, I have found this path, that I should serve the saints.
Manmohan Singh (Punjabi)ਢੂੰਡ-ਪਾਲ ਕਰਦਿਆਂ, ਮੈਂ ਇਹ ਰਸਤਾ ਲੱਭਿਆ ਹੈ, ਕਿ ਮੈਂ ਸੰਤਾਂ ਦੀ ਟਹਿਲ ਸੇਵਾ ਕਮਾਵਾਂ।
Fareedkot Teekaਬੇਦੋਂ ਅਰ ਸੰਤੋਂ ਮੇਂ ਢੂੰਢ ਕਰ ਮੈਨੇ ਏਹ ਮਾਰਗ ਪਾਇਆ ਹੈ, ਜੋ ਸਾਧੂ ਕੀ ਸੇਵਾ ਕਰੀਏ॥
Prof. Sahib Singhਭਾਲ ਕਰਦਿਆਂ ਕਰਦਿਆਂ (ਗੁਰੂ ਪਾਸੋਂ ਮੈਂ ਪ੍ਰਭੂ ਦੇ ਮਿਲਾਪ ਦਾ) ਰਸਤਾ ਲੱਭ ਲਿਆ ਹੈ। ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ।

ਪਦ ਅਰਥ ਖੋਜਤ = ਭਾਲ ਕਰਦਿਆਂ। ਮਾਰਗੁ = ਰਸਤਾ। ਸਾਧੂ = ਗੁਰੂ। ਕਰੀਜੈ = ਕਰਨੀ ਚਾਹੀਦੀ ਹੈ।

SikhNet (Spanish)Buscando y buscando encontré el Sendero y ahora sólo sirvo a los Santos.

ਧਾਰਿ ਅਨੁਗ੍ਰਹੁ ਸੁਆਮੀ ਮੇਰੇ; ਨਾਮੁ ਮਹਾ ਰਸੁ ਪੀਜੈ ॥੧॥

dhaar anugrahu suaamee mere; naam mahaa ras peejai |1|

Sant Singh KhalsaO my Lord and Master, please be kind to me, that I may drink in Your most sublime essence. ||1||
Manmohan SinghO my Lord, show Thou mercy unto me, that I may in-drink the great elixir of Thy Name.
Manmohan Singh (Punjabi)ਹੇ ਮੇਰੇ ਸਾਹਿਬ! ਤੂੰ ਮੇਰੇ ਉਤੇ ਰਹਿਮ ਕਰ, ਤਾਂ ਜੋ ਮੈਂ ਤੇਰੇ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰਾਂ।
Fareedkot Teekaਹੇ ਮੇਰੇ ਸ੍ਵਾਮੀ! ਆਪਣੀ ਕ੍ਰਿਪਾ ਧਾਰਨ ਕਰ, ਜੋ ਤੇਰੇ ਨਾਮ ਮਹਾਰਸ ਕਾ ਪੀਵਣਾ ਕਰੂੰ॥੧॥
Prof. Sahib Singhਹੇ ਮੇਰੇ ਮਾਲਕ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਤੇਰਾ ਬੜਾ ਹੀ ਸੁਆਦਲਾ ਨਾਮ-ਜਲ ਪੀਤਾ ਜਾ ਸਕੇ ॥੧॥

ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਅਨੁਗ੍ਰਹੁ = ਦਇਆ, ਮਿਹਰ। ਸੁਆਮੀ = ਹੇ ਸੁਆਮੀ! ਮਹਾ ਰਸੁ = ਬਹੁਤ ਸੁਆਦਲਾ। ਪੀਜੈ = ਪੀਤਾ ਜਾ ਸਕੇ ॥੧॥

SikhNet (Spanish)Oh, Mi Señor y Maestro, muestra Tu Bondad para que pueda beber tu Esencia, la más Sublime. (1)

ਤ੍ਰਾਹਿ ਤ੍ਰਾਹਿ ਕਰਿ, ਸਰਨੀ ਆਏ; ਜਲਤਉ ਕਿਰਪਾ ਕੀਜੈ ॥

traeh traeh kar, saranee aae; jaltau kirapaa keejai |

Sant Singh KhalsaBegging and pleading, I have come to Your Sanctuary; I am on fire - please shower me with Your Mercy!
Manmohan SinghImploring and beseeching, I have entered Thy sanctuary, O Lord I am on fire, shower Thou Thine benediction on me.
Manmohan Singh (Punjabi)ਹਾੜੇ ਅਤੇ ਤਰਲੇ ਕਰਦਾ ਹੋਇਆ, ਮੈਂ ਤੇਰੀ ਸ਼ਰਣਾਗਤ ਆਇਆ ਹਾਂ, ਹੇ ਸੁਆਮੀ! ਮੈਂ ਸੜ ਬਲ ਰਿਹਾ ਹਾਂ, ਤੂੰ ਮੇਰੇ ਉਤੇ ਆਪਣੀ ਮਿਹਰ ਧਾਰ।
Fareedkot Teeka(ਤ੍ਰਾਹਿ ਤ੍ਰਾਹਿ) ਰੱਖ੍ਯਾ ਕਰੋ ਰੱਖ੍ਯਾ ਕਰੋ ਐਸੇ ਕਹਿ ਕਰ ਆਪ ਕੀ ਸਰਨੀ ਆਏ ਹੈਂ, ਤ੍ਰਿਸਨਾਦਕੋਂ ਕਰ ਜਲਤੇ ਹੂਏ ਪਰ ਕ੍ਰਿਪਾ ਦ੍ਰਿਸਟੀ ਕਰੀਏ॥
Prof. Sahib Singh(ਹੇ ਪ੍ਰਭੂ!) ਵਿਕਾਰਾਂ ਤੋਂ 'ਬਚਾ ਲੈ' 'ਬਚਾ ਲੈ'-ਇਹ ਆਖ ਕੇ (ਜੀਵ) ਤੇਰੀ ਸਰਨ ਆਉਂਦੇ ਹਨ। ਹੇ ਪ੍ਰਭੂ! (ਵਿਕਾਰਾਂ ਦੀ ਅੱਗ ਵਿਚ) ਸੜਦੇ ਉਤੇ (ਤੂੰ ਆਪ) ਮਿਹਰ ਕਰ।

ਪਦ ਅਰਥ ਤ੍ਰਾਹਿ = ਬਚਾ ਲੈ, ਰੱਖ ਲੈ। ਕਰਿ = ਕਰ ਕੇ, ਆਖ ਕੇ। ਜਲਤਉ = ਸੜਦੇ ਉੱਤੇ।

SikhNet (Spanish)Pidiendo y pordioseando he llegado hasta Tu Santuario, me estoy quemando, colócame bajo la lluvia de Tu Misericordia.

ਕਰੁ ਗਹਿ ਲੇਹੁ. ਦਾਸ ਅਪੁਨੇ ਕਉ; ਨਾਨਕ ਅਪੁਨੋ ਕੀਜੈ ॥੨॥੧੩॥੧੭॥

kar geh lehu. daas apune kau; naanak apuno keejai |2|13|17|

Sant Singh KhalsaPlease give me Your Hand - I am Your slave, O Lord. Please make Nanak Your Own. ||2||13||17||
Manmohan SinghHold Thou me Thy slave, by Thy Hand, O Lord and make Nanak Thine own.
Manmohan Singh (Punjabi)ਤੂੰ ਮੈਂ, ਆਪਣੇ ਗੋਲੇ ਨੂੰ ਆਪਣੇ ਹੱਥ ਨਾਲ ਫੜ ਲੈ, ਹੇ ਸਾਈਂ! ਤੇ ਨਾਨਕ ਨੂੰ ਆਪਣਾ ਨਿਜ ਦਾ ਬਣਾ ਲੈ।
Fareedkot Teekaਅਪਨੇ ਦਾਸ ਕੇ ਮਨ ਰੂਪੀ ਹਾਥ ਕੋ ਪਕੜ ਲੇਵੋ। ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਜਲ ਦੇ ਕੇ ਅਪਨਾ ਦਾਸੁ ਕਰ ਲੀਜੀਏ॥੨॥੧੩॥੧੭॥
Prof. Sahib Singh(ਹੇ ਪ੍ਰਭੂ!) ਦਾਸ ਦਾ ਹੱਥ ਫੜ ਲੈ, ਮੈਨੂੰ ਨਾਨਕ ਨੂੰ ਆਪਣਾ ਬਣਾ ਲੈ ॥੨॥੧੩॥੧੭॥

ਪਦ ਅਰਥ ਕਰੁ = ਹੱਥ (ਇਕ-ਵਚਨ)। ਗਹਿ ਲੇਹੁ = ਫੜ ਲੈ। ਅਪੁਨੋ ਕੀਜੈ = ਆਪਣਾ ਸੇਵਕ ਬਣਾ ਲੈ ॥੨॥੧੩॥੧੭॥

SikhNet (Spanish)Dame Tu mano, pues soy Tu Esclavo, oh Señor, por favor, vuelve Tuyo a Nanak. (2-13-17)

Open this shabad →

Ang 1269 of 1430