ੴ

ਸਿੱਖਬਾਣੀ · SikhBani

ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥

jo kichh karai soee prabh maaneh oe raam naam rang raate
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 748 · 11 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਜੋ ਕਿਛੁ ਕਰੈ. ਸੋਈ ਪ੍ਰਭ ਮਾਨਹਿ; ਓਇ ਰਾਮ ਨਾਮ ਰੰਗਿ ਰਾਤੇ ॥

jo kichh karai. soee prabh maaneh; oe raam naam rang raate |

Sant Singh KhalsaWhatever God causes to happen is accepted, by those who are attuned to the Love of the Lord's Name.
Manmohan SinghThey, who are imbued with the love of the Lord's Name, accept that whatever the Lord does.
Manmohan Singh (Punjabi)ਉਹ, ਜੋ ਪ੍ਰਭੂ ਦੇ ਪਿਆਰ ਨਾਲ ਰੰਗੀਜੇ ਹਨ, ਉਸ ਨੂੰ ਸਵੀਕਾਰ ਕਰਦੇ ਹਨ, ਜਿਹੜਾ ਕੁਝ ਭੀ ਪ੍ਰਭੂ ਕਰਦਾ ਹੈ।
Fareedkot Teekaਹੇ ਭਾਈ! ਸੰਤ ਜੋ ਕੁਛ ਅਰਜ਼ ਕਰਤੇ ਹੈਂ ਸੋਈ ਪ੍ਰਭੂ ਮਾਨ ਲੇਤਾ ਹੈ, ਵਹੁ ਸੰਤ ਰਾਮ ਨਾਮ ਕੇ ਰੰਗ ਮੇਂ ਰੰਗੇ ਹੂਏ ਹੈਂ॥
Prof. Sahib Singhਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ।

ਪਦ ਅਰਥ ਕਰੈ = (ਪਰਮਾਤਮਾ) ਕਰਦਾ ਹੈ। ਪ੍ਰਭ ਮਾਨਹਿ = ਪ੍ਰਭੂ ਦਾ ਕੀਤਾ ਮੰਨਦੇ ਹਨ। ਓਇ = ਉਹ ਸੰਤ ਜਨ {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ।

SikhNet (Spanish)Lo que sea que Dios hace es aceptado por quienes viven entonados en el Amor del Nombre del Señor.

ਤਿਨੑ ਕੀ ਸੋਭਾ ਸਭਨੀ ਥਾਈ; ਜਿਨੑ ਪ੍ਰਭ ਕੇ ਚਰਣ ਪਰਾਤੇ ॥੧॥

tina kee sobhaa sabhanee thaaee; jina prabh ke charan paraate |1|

Sant Singh KhalsaThose who fall at the Feet of God are respected everywhere. ||1||
Manmohan SinghThey who repair to the Lord's feet; they are honoured every-where.
Manmohan Singh (Punjabi)ਜੋ ਸੁਆਮੀ ਦੇ ਪੈਰੀ ਪੈਂਦੇ ਹਨ, ਹਰ ਥਾਂ ਉਨ੍ਹਾਂ ਦੀ ਇੱਜਤ ਆਬਰੂ ਹੁੰਦੀ ਹੈ।
Fareedkot Teekaਜਿਨ ਸੰਤੋਂ ਨੇ ਪ੍ਰਭੂ ਕੇ ਚਰਨ ਪਛਾਤੇ ਹੈਂ ਤਿਨੋਂ ਕੀ ਸੋਭਾ ਸਭਨੀ ਥਾਂਈ ਹੈ॥੧॥
Prof. Sahib Singhਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ॥੧॥

ਪਦ ਅਰਥ ਥਾਈ = ਥਾਈਂ, ਥਾਵਾਂ ਵਿਚ। ਪਰਾਤੇ = ਪਛਾਣੇ, ਸਾਂਝ ਪਾ ਲਈ ॥੧॥

SikhNet (Spanish)Quienes caen a Sus Pies, son respetados por todas partes.(1)

ਮੇਰੇ ਰਾਮ; ਹਰਿ ਸੰਤਾ ਜੇਵਡੁ. ਨ ਕੋਈ ॥

mere raam; har santaa jevadd. na koee |

Sant Singh KhalsaO my Lord, no one is as great as the Lord's Saints.
Manmohan SinghMy Lord, no one is so great as God's saints.
Manmohan Singh (Punjabi)ਮੇਰੇ ਪ੍ਰਭੂ, ਵਾਹਿਗੁਰੂ ਦੇ ਸਾਧੂਆਂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਮੇਰੇ ਭਾਈ! ਹਰੀ ਕੇ ਸੰਤੋਂ ਜੈਸਾ ਵਡਾ ਕੋਈ ਨਹੀਂ ਹੈ॥
Prof. Sahib Singhਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਜੇਵਡੁ = ਜੇਡਾ, ਬਰਾਬਰ ਦਾ।

SikhNet (Spanish)Oh Dios, no hay nadie que iguale a Tus Santos;

ਭਗਤਾ ਬਣਿ ਆਈ ਪ੍ਰਭ ਅਪਨੇ ਸਿਉ; ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥

bhagataa ban aaee prabh apane siau; jal thal maheeal soee |1| rahaau |

Sant Singh KhalsaThe devotees are in harmony with their God; He is in the water, the land, and the sky. ||1||Pause||
Manmohan SinghThe devotees remain pleased with their Lord and see Him in water, land, nether region and firmament. Pause.
Manmohan Singh (Punjabi)ਸ਼ਰਧਾਲੂ ਆਪਣੇ ਸੁਆਮੀ ਨਾਲ ਪ੍ਰਸੰਨ, ਰਹਿੰਦੇ ਹਨ ਅਤੇ ਉਹ ਉਸ ਨੂੰ ਪਾਣੀ, ਧਰਤੀ, ਪਾਤਾਲਾਂ ਅਤੇ ਆਕਾਸ਼ ਅੰਦਰ ਵੇਖਦੇ ਹਨ। ਠਹਿਰਾਉ।
Fareedkot Teekaਅਪਨੇ ਪ੍ਰਭੂ ਸੇ ਭਗਤੋਂ ਕੀ ਬਣ ਆਈ ਹੈ। ਕੈਸਾ ਪ੍ਰਭੂ ਹੈ? ਜਲੋਂ, ਸਥਲੋਂ, ਪ੍ਰਥਵੀ, ਆਕਾਸ ਮੇਂ ਸੋਈ ਪੂਰ ਰਹਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ ॥੧॥ ਰਹਾਉ ॥

SikhNet (Spanish)Tus Devotos están complacidos Contigo y Te ven en las aguas, en la tierra y en los espacios inferiores. (1-Pausa)

ਕੋਟਿ ਅਪ੍ਰਾਧੀ. ਸੰਤਸੰਗਿ ਉਧਰੈ; ਜਮੁ. ਤਾ ਕੈ ਨੇੜਿ, ਨ ਆਵੈ ॥

kott apraadhee. santasang udharai; jam. taa kai nerr, na aavai |

Sant Singh KhalsaMillions of sinners have been saved in the Saadh Sangat, the Company of the Holy; the Messenger of Death does not even approach them.
Manmohan SinghMillions of sinners are saved in the saints society and death's minister draws not near them.
Manmohan Singh (Punjabi)ਕੋੜ੍ਹਾਂ ਹੀ ਪਾਪੀ ਸਤਿ ਸੰਗਤ ਅੰਦਰ ਤਰ ਜਾਂਦੇ ਹਨ, ਅਤੇ ਮੌਤ ਦਾ ਦੂਤ ਉਨ੍ਹਾਂ ਦੇ ਲਾਗੇ ਨਹੀਂ ਲੱਗਦਾ।
Fareedkot Teekaਕੋਟ ਅਪਰਾਧੀ ਭੀ ਸੰਤੋਂ ਕੇ ਸੰਗ ਕਰ ਕੇ ਉਧਰ ਗਏ ਹੈਂ, ਤਿਨੋਂ ਕੇ ਨੇੜੇ ਜਮ ਨਹੀਂ ਆਉਤਾ॥
Prof. Sahib Singhਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ।

ਪਦ ਅਰਥ ਕੋਟਿ ਅਪ੍ਰਾਧੀ = ਕ੍ਰੋੜਾਂ ਪਾਪ ਕਰਨ ਵਾਲਾ। ਸੰਗਿ = ਸੰਗਤਿ ਵਿਚ। ਉਭਰੈ = ਵਿਕਾਰਾਂ ਤੋਂ ਬਚ ਜਾਂਦਾ ਹੈ। ਕੈ ਨੇੜਿ = ਦੇ ਨੇੜੇ।

SikhNet (Spanish)En la Sociedad de los Santos millones de personas malvadas son salvadas y la muerte no los toca.

ਜਨਮ ਜਨਮ ਕਾ ਬਿਛੁੜਿਆ ਹੋਵੈ; ਤਿਨੑ ਹਰਿ ਸਿਉ ਆਣਿ ਮਿਲਾਵੈ ॥੨॥

janam janam kaa bichhurriaa hovai; tina har siau aan milaavai |2|

Sant Singh KhalsaThose who have been separated from the Lord, for countless incarnations, are reunited with the Lord again. ||2||
Manmohan SinghHe who is separated from his God since many births; him the saint unites with the Lord.
Manmohan Singh (Punjabi)ਜੋ ਅਨੇਕਾਂ ਜਨਮਾਂ ਤੋਂ ਆਪਣੇ ਵਾਹਿਗੁਰੂ ਨਾਲੋਂ ਵਿਛੜਿਆ ਹੋਇਆ ਹੈ, ਉਸ ਨੂੰ ਸੰਤ ਸੁਆਮੀ ਨਾਲ ਜੋੜ ਦਿੰਦੇ ਹਨ।
Fareedkot Teekaਔਰ ਜਨਮ ਜਨਮ ਕਾ ਜੋ ਜੀਵ ਵਿਛੜਿਆ ਹੋਇਆ ਹੈ, ਤਿਸ ਕੋ ਲਿਆ ਕਰ ਹਰੀ ਸਾਥ ਮਿਲਾ ਦੇਤੇ ਹੈਂ॥੨॥
Prof. Sahib Singhਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੨॥

ਪਦ ਅਰਥ ਸਿਉ = ਨਾਲ। ਆਣਿ = ਲਿਆ ਕੇ ॥੨॥

SikhNet (Spanish)Y aquél que ha estado separado de Dios después de muchas reencarnaciones, a él el Santo lo une con su Señor. (2)

ਮਾਇਆ ਮੋਹ ਭਰਮੁ ਭਉ ਕਾਟੈ; ਸੰਤ ਸਰਣਿ ਜੋ ਆਵੈ ॥

maaeaa moh bharam bhau kaattai; sant saran jo aavai |

Sant Singh KhalsaAttachment to Maya, doubt and fear are eradicated, when one enters the Sanctuary of the Saints.
Manmohan SinghThe Lord banishes the Love of wealth, doubt and dread of him, who enters the saint's sanctuary.
Manmohan Singh (Punjabi)ਸੁਆਮੀ ਉਸ ਦੀ ਧਨ ਦੌਲਤ ਦੀ ਲਗਨ, ਸੰਦੇਹ ਅਤੇ ਡਰ ਨੂੰ ਦੂਰ ਕਰ ਦਿੰਦਾ ਹੈ, ਜੋ ਸਾਧੂਆਂ ਦੀ ਪਨਾਹ ਲੈਂਦਾ ਹੈ।
Fareedkot Teekaਜੋ ਕੋਈ ਸੰਤੋਂ ਕੀ ਸਰਣ ਆਵਤਾ ਹੈ ਤਿਸ ਕਾ ਮਾਯਾ ਮੋਹਿ ਅਰ ਭਰਮ ਔਰ ਜਮ ਕਾ ਭਉ ਕਾਟ ਦੇਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ।

ਪਦ ਅਰਥ ਭਰਮੁ = ਭਟਕਣਾ।

SikhNet (Spanish)Aquél que entra al Refugio de los Santos, resuelve su duda, abandona su miedo,

ਜੇਹਾ ਮਨੋਰਥੁ ਕਰਿ ਆਰਾਧੇ; ਸੋ ਸੰਤਨ ਤੇ ਪਾਵੈ ॥੩॥

jehaa manorath kar aaraadhe; so santan te paavai |3|

Sant Singh KhalsaWhatever wishes one harbors, are obtained from the Saints. ||3||
Manmohan SinghWith whatever desire the mortal contemplates, that he obtains from the Saints.
Manmohan Singh (Punjabi)ਜਿਸ ਕਿਸੇ ਵੀ ਕਾਮਨਾ ਨਾਲ ਪ੍ਰਾਣੀ ਸਿਮਰਨ ਕਰਦਾ ਹੈ ਉਸ ਨੂੰ ਉਹ ਸਾਧੂਆਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੈਸਾ ਮਨੋਰਥ ਧਾਰ ਕਰ ਕੇ ਸੋ ਜੀਵ ਸੰਤੋਂ ਕੋ ਅਰਾਧਤਾ ਹੈ ਤੈਸਾ ਸੰਤੋਂ ਸੇ ਪਾਵਤਾ ਹੈ॥੩॥
Prof. Sahib Singhਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਕਰਿ = ਕਰ ਕੇ, ਧਾਰ ਕੇ। ਤੇ = ਤੋਂ, ਪਾਸੋਂ ॥੩॥

SikhNet (Spanish)se deshace de sus engaños y de su encantamiento, y lo que sea que él desea lo recibe de los Santos.(3)

ਜਨ ਕੀ ਮਹਿਮਾ. ਕੇਤਕ ਬਰਨਉ; ਜੋ ਪ੍ਰਭ ਅਪਨੇ ਭਾਣੇ ॥

jan kee mahimaa. ketak barnau; jo prabh apane bhaane |

Sant Singh KhalsaHow can I describe the glory of the Lord's humble servants? They are pleasing to their God.
Manmohan SinghTo what extent, should I narrate the glory of the Lord's slaves, who are pleasing to Him.
Manmohan Singh (Punjabi)ਸੁਆਮੀ ਦੇ ਗੁਮਾਸ਼ਤਿਆਂ, ਜੋ ਉਸ ਨੂੰ ਚੰਗੇ ਲੱਗਦੇ ਹਨ, ਦੀ ਸ਼ੋਭਾ ਮੈਂ ਕਿਥੋਂ ਤੋੜੀ ਬਿਆਨ ਕਰਾਂ।
Fareedkot Teekaਜੋ ਅਪਨੇ ਸ੍ਵਾਮੀ ਕੋ ਭਾਏ ਹੈਂ ਤਿਨ ਸੰਤ ਜਨੋਂ ਕੀ ਮਹਿਮਾਂ ਕਿਤਨੀਕ ਬਰਨਨ ਕਰੂੰ॥
Prof. Sahib Singhਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ?

ਪਦ ਅਰਥ ਮਹਿਮਾ = ਵਡਿਆਈ। ਕੇਤਕ = ਕਿਤਨੀ ਕੁ। ਬਰਨਉ = ਬਰਨਉਂ, ਮੈਂ ਬਿਆਨ ਕਰਾਂ। ਭਾਣੇ = ਚੰਗੇ ਲੱਗੇ।

SikhNet (Spanish)¿Cómo puedo alabar al Devoto con quien el Señor está complacido?

ਕਹੁ ਨਾਨਕ. ਜਿਨ ਸਤਿਗੁਰੁ ਭੇਟਿਆ; ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥

kahu naanak. jin satigur bhettiaa; se sabh te bhe nikaane |4|4|51|

Sant Singh KhalsaSays Nanak, those who meet the True Guru, become independent of all obligations. ||4||4||51||
Manmohan SinghSays Nanak, they who meet with their True Guru; they become independent of one and all.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜੋ ਆਪਣੇ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਉਹ ਸਾਰਿਆਂ ਤੋਂ ਬੇਮੁਹਤਾਜ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਪੂਰਨ ਸਤਗੁਰੂ ਮਿਲਿਆ ਹੈ, ਸੋ ਸਭਨੋਂ ਸੇ (ਨਿਕਾਣੇ) ਕਣੌਡ ਰਹਿਤ ਹੂਏ ਹੈਂ, ਭਾਵ ਕਿਸੇ ਕੇ ਅਧੀਨ ਨਹੀਂ॥੪॥੪॥੫੧॥☬ਸਨਮੁਖ ਪ੍ਰਾਰਥਨਾ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ ॥੪॥੪॥੫੧॥

ਪਦ ਅਰਥ ਸਭ ਤੇ = ਸਾਰੀ ਲੁਕਾਈ ਤੋਂ। ਨਿਕਾਣੇ = ਬੇ-ਮੁਥਾਜ ॥੪॥੪॥੫੧॥

SikhNet (Spanish)Dice Nanak, quien ha conocido al Guru Verdadero, no se apoya en nadie más que en Él.(4-4-51)
Answers quote the Granth verbatim with Ang citations. AI commentary is not Gurbani and not a religious ruling.