ੴ

ਸਿੱਖਬਾਣੀ · SikhBani

ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥

mahaa agan te tudh haath de raakhe pe teree saranaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 748 · 11 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਮਹਾ ਅਗਨਿ ਤੇ. ਤੁਧੁ ਹਾਥ ਦੇ ਰਾਖੇ; ਪਏ ਤੇਰੀ ਸਰਣਾਈ ॥

mahaa agan te. tudh haath de raakhe; pe teree saranaaee |

Sant Singh KhalsaGiving me Your Hand, You saved me from the terrible fire, when I sought Your Sanctuary.
Manmohan SinghMy Lord, I have sought Thine protection and giving me Thy hand, Thou hast saved me from the great fire.
Manmohan Singh (Punjabi)ਮੇਰੇ ਪ੍ਰਭੂ ਮੈਂ ਤੇਰੀ ਪਨਾਹ ਲਈ ਹੈ ਅਤੇ ਆਪਣਾ ਹੱਥ ਦੇ ਕੇ, ਤੂੰ ਮੈਨੂੰ ਭਾਰੀ ਅੱਗ ਤੋਂ ਬਚਾ ਲਿਆ ਹੈ।
Fareedkot Teekaਹੇ ਹਰੀ! ਜਬ ਤੇਰੀ ਸਰਣ ਪੜੇ ਹਾਂ ਤਬ ਮਹਾ ਅਗਨਿ ਰੂਪ ਸੰਸਾਰ ਸੇ ਤੈਨੇ ਹਥ ਦੇ ਕੇ ਹਮ ਕੋ ਰਖਿਆ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ।

ਪਦ ਅਰਥ ਮਹਾ ਅਗਨਿ ਤੇ = (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ। ਤੁਧੁ = ਤੂੰ। ਦੇ = ਦੇ ਕੇ।

SikhNet (Spanish)Tú, oh Dios, me has salvado del terrible fuego, pues he buscado Tu Amparo.

ਤੇਰਾ ਮਾਣੁ ਤਾਣੁ ਰਿਦ ਅੰਤਰਿ; ਹੋਰ ਦੂਜੀ ਆਸ ਚੁਕਾਈ ॥੧॥

teraa maan taan rid antar; hor doojee aas chukaaee |1|

Sant Singh KhalsaDeep within my heart, I respect Your strength; I have abandoned all other hopes. ||1||
Manmohan SinghWithin my mind I take just pride on Thine might, All other hopes I have abandoned.
Manmohan Singh (Punjabi)ਆਪਣੇ ਮਨ ਅੰਦਰ, ਮੈਂ ਤੇਰੇ ਬਲ ਤੇ ਯੋਗ ਫਖਰ ਕਰਦਾ ਹਾਂ। ਹੋਰ ਸਾਰੀਆਂ ਉਮੀਦਾਂ ਮੈਂ ਲਾਹ ਸੁੱਟੀਆਂ ਹਨ।
Fareedkot Teekaਅਰ ਤੇਰਾ ਹੀ ਮਾਣ ਅਰ ਬਲ ਮਨ ਕੇ ਅੰਦਰ ਹੈ ਔਰ ਦੂਸਰੀ ਸਭ ਆਸ ਚੁਕਾ ਦਈ ਹੈ॥੧॥
Prof. Sahib Singhਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਤਾਣੁ = ਬਲ, ਤਾਕਤ। ਰਿਦ = ਹਿਰਦਾ। ਚੁਕਾਈ = ਦੂਰ ਕਰ ਦਿੱਤੀ ॥੧॥

SikhNet (Spanish)Mi corazón sólo se apoya en Ti, pues no tengo a nadie más que sostenga mi esperanza. (1)

ਮੇਰੇ ਰਾਮ ਰਾਇ; ਤੁਧੁ ਚਿਤਿ ਆਇਐ ਉਬਰੇ ॥

mere raam raae; tudh chit aaeiai ubare |

Sant Singh KhalsaO my Sovereign Lord, when You enter my consciousness, I am saved.
Manmohan SinghSovereign Lord, when Thou comest into my mind, then am I delivered.
Manmohan Singh (Punjabi)ਮੇਰੇ ਪਾਤਿਸ਼ਾਹ ਪਰਮੇਸ਼ਰ, ਜਦ ਤੂੰ ਮੇਰੇ ਹਿਰਦੇ ਅੰਦਰ ਆਉਂਦਾ ਹੈ, ਤਦ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ।
Fareedkot Teekaਹੇ ਮੇਰੇ ਰਾਮ ਰਾਜੇ! ਤੇਰੇ ਯਾਦ ਆਇਆਂ ਸੰਸਾਰ ਸੇ ਬਚੇ ਹਾਂ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ।

ਪਦ ਅਰਥ ਰਾਮ ਰਾਇ = ਹੇ ਪ੍ਰਭੂ-ਪਾਤਿਸ਼ਾਹ! ਤੁਧੁ ਚਿਤਿ ਆਈਐ = ਜੇ ਤੂੰ ਚਿੱਤ ਵਿਚ ਆ ਵੱਸੇਂ। ਉਬਰੇ = ਡੁੱਬਣੋਂ ਬਚ ਗਏ।

SikhNet (Spanish)Oh mi Señor, mi Rey, cuando entras en mi mente, me emancipo;

ਤੇਰੀ ਟੇਕ ਭਰਵਾਸਾ ਤੁਮੑਰਾ; ਜਪਿ ਨਾਮੁ ਤੁਮੑਾਰਾ ਉਧਰੇ ॥੧॥ ਰਹਾਉ ॥

teree ttek bharavaasaa tumaraa; jap naam tumaaraa udhare |1| rahaau |

Sant Singh KhalsaYou are my support. I count on You. Meditating on You, I am saved. ||1||Pause||
Manmohan SinghMy God, Thou art my refuge and Thou my support Contemplating Thine Name, I am saved. Pause.
Manmohan Singh (Punjabi)ਮੇਰੇ ਵਾਹਿਗੁਰੂ, ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰਾ ਆਸਰਾ। ਤੇਰੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਬਚ ਗਿਆ ਹਾਂ। ਠਹਿਰਾਉ।
Fareedkot Teekaਇਸੀ ਸੇ ਮਨ ਕਰ ਕੇ ਤੇਰੀ ਟੇਕ ਲਈ ਹੈ ਔਹ ਸਰੀਰ ਕਰ ਕੇ ਤੇਰਾ ਭਰੋਸਾ ਲੀਆ ਹੈ। ਅਰ ਬਾਣੀ ਕਰ ਤੁਮਾਰੇ ਨਾਮ ਕੋ ਜਪ ਕੇ ਸੰਸਾਰ ਸੇ ਉਧਰੇ ਹਾਂ, ਭਾਵ ਇਹ ਕਿ ਬਚ ਗਏ ਹਾਂ॥੧॥ ਰਹਾਉ ॥
Prof. Sahib Singhਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਟੇਕ = ਆਸਰਾ। ਉਧਰੇ = ਵਿਕਾਰਾਂ ਤੋਂ ਬਚ ਗਏ ॥੧॥ ਰਹਾਉ ॥

SikhNet (Spanish)eres lo único importante para mí. Soy salvado sólo si contemplo Tu Nombre.(1-Pausa)

ਅੰਧ ਕੂਪ ਤੇ, ਕਾਢਿ ਲੀਏ ਤੁਮੑ; ਆਪਿ ਭਏ ਕਿਰਪਾਲਾ ॥

andh koop te, kaadt lee tuma; aap bhe kirapaalaa |

Sant Singh KhalsaYou pulled me up out of the deep, dark pit. You have become merciful to me.
Manmohan SinghThou Thyself hast become merciful unto me and Thou hast pulled me out of the blind well.
Manmohan Singh (Punjabi)ਤੂੰ ਖੁਦ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਤੂੰ ਮੈਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।
Fareedkot Teekaਜਬ ਤੁਮ ਆਪ ਕ੍ਰਿਪਾਲ ਭਏ ਹੋ, ਤਬ ਅੰਧੇ ਕੂਏ ਸੰਸਾਰ ਸੇ ਨਿਕਾਲ ਲੀਆ ਹੂੰ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ।

ਪਦ ਅਰਥ ਅੰਧ ਕੂਪ ਤੇ = ਹਨੇਰੇ ਖੂਹ ਵਿਚੋਂ। ਤੇ = ਤੋਂ, ਵਿਚੋਂ।

SikhNet (Spanish)Me has sacado del pozo oscuro sólo por Compasión;

ਸਾਰਿ ਸਮੑਾਲਿ ਸਰਬ ਸੁਖ ਦੀਏ; ਆਪਿ ਕਰੇ ਪ੍ਰਤਿਪਾਲਾ ॥੨॥

saar samaal sarab sukh dee; aap kare pratipaalaa |2|

Sant Singh KhalsaYou care for me, and bless me with total peace; You Yourself cherish me. ||2||
Manmohan SinghThou takest care of me and blessing me with all the comforts, Thou Thyself cherisheth me.
Manmohan Singh (Punjabi)ਤੂੰ ਮੇਰੀ ਰਖਵਾਲੀ ਕਰਦਾ ਹੈਂ ਅਤੇ ਮੈਨੂੰ ਸਾਰੇ ਆਰਾਮ ਬਖਸ਼ ਕੇ, ਤੂੰ ਖੁਦ ਹੀ ਮੇਰੀ ਪਰਵਰਸ਼ ਕਰਦਾ ਹੈਂ।
Fareedkot Teekaਔਰ ਸਰਬ ਕੋ ਸੰਭਾਲ ਕੇ ਸਰਬ ਸੁਖ ਦੀਏ ਹੈਂ, ਪੁਨਾ ਆਪ ਹੀ ਸਰਬ ਪਰਕਾਰ ਪ੍ਰਤਿਪਾਲਾ ਕਰਤੇ ਹੋ॥੨॥
Prof. Sahib Singhਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥

ਪਦ ਅਰਥ ਸਾਰਿ = ਸਾਰ ਲੈ ਕੇ। ਸਮ੍ਹ੍ਹਾਲਿ = ਸੰਭਾਲ ਕਰ ਕੇ ॥੨॥

SikhNet (Spanish)me cuidaste, me bendijiste con todas las Dichas y me diste Sustento. (2)

ਆਪਣੀ ਨਦਰਿ ਕਰੇ ਪਰਮੇਸਰੁ; ਬੰਧਨ ਕਾਟਿ ਛਡਾਏ ॥

aapanee nadar kare paramesar; bandhan kaatt chhaddaae |

Sant Singh KhalsaThe Transcendent Lord has blessed me with His Glance of Grace; breaking my bonds, He has delivered me.
Manmohan SinghThe Lord has showered His benediction and snapping my bonds, He has delivered me.
Manmohan Singh (Punjabi)ਸੁਆਮੀ ਨੇ ਆਪਣੀ ਰਹਿਮਤ ਧਾਰੀ ਹੈ ਅਤੇ ਮੇਰੀਆਂ ਬੇੜੀਆਂ ਕੱਟ ਕੇ ਮੈਨੂੰ ਬੰਦਖਲਾਸ ਕਰ ਦਿੱਤਾ ਹੈ।
Fareedkot Teekaਹੇ ਪਰਮੇਸਰ! ਤੂੰ ਆਪਣੀ ਨਦਰ ਕਰ ਕੇ ਬੰਧਨ ਕਾਟ ਕੇ ਸੰਸਾਰ ਸੇ ਛਡਾਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ।

ਪਦ ਅਰਥ ਨਦਰਿ = ਮੇਹਰ ਦੀ ਨਿਗਾਹ। ਕਾਟਿ = ਕੱਟ ਕੇ।

SikhNet (Spanish)Cuando el Señor tiene Compasión de nosotros, nos libera rompiendo nuestras amarras,

ਆਪਣੀ ਭਗਤਿ. ਪ੍ਰਭਿ ਆਪਿ ਕਰਾਈ; ਆਪੇ ਸੇਵਾ ਲਾਏ ॥੩॥

aapanee bhagat. prabh aap karaaee; aape sevaa laae |3|

Sant Singh KhalsaGod Himself inspires me to worship Him; He Himself inspires me to serve Him. ||3||
Manmohan SinghThe Lord Himself has put me to His meditation and Himself has yoked me to His service.
Manmohan Singh (Punjabi)ਸਾਹਿਬ ਨੇ ਆਪੇ ਹੀ ਮੈਨੂੰ ਆਪਣੇ ਸਿਮਰਨ ਵਿੱਚ ਲਾਇਆ ਹੈ ਅਤੇ ਆਪ ਹੀ ਮੈਨੂੰ ਆਪਣੀ ਚਾਕਰੀ ਵਿੱਚ ਜੋੜਿਆ ਹੈ।
Fareedkot Teekaਹੇ ਪ੍ਰਭੂ! ਤੈਨੇ ਅਪਨੀ ਭਗਤੀ ਆਪ ਹੀ ਕਰਾਈ ਹੈ, ਆਪੇ ਹੀ ਤੁਮਨੇ ਮਨ ਆਦੀ ਇੰਦ੍ਰੇ ਸੇਵਾ ਮੇਂ ਲਾਏ ਹੈਂ॥੩॥
Prof. Sahib Singhਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ॥੩॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੩॥

SikhNet (Spanish)y Él Mismo nos pone a Su Servicio y en Su Alabanza. (3)

ਭਰਮੁ ਗਇਆ ਭੈ ਮੋਹ ਬਿਨਾਸੇ; ਮਿਟਿਆ ਸਗਲ ਵਿਸੂਰਾ ॥

bharam geaa bhai moh binaase; mittiaa sagal visooraa |

Sant Singh KhalsaMy doubts have gone, my fears and infatuations have been dispelled, and all my sorrows are gone.
Manmohan SinghMy doubt is gone, my fear and infatuation are dispelled and past are all my sorrows.
Manmohan Singh (Punjabi)ਮੇਰਾ ਵਹਿਮ ਮਿਟ ਗਿਆ ਹੈ, ਮੇਰਾ ਡਰ ਤੇ ਮਮਤਾ ਦੂਰ ਹੋ ਗਏ ਹਨ ਅਤੇ ਮੁੱਕ ਗਏ ਹਨ ਮੇਰੇ ਸਾਰੇ ਝੁਰੇਵੇ।
Fareedkot Teekaਭਰਮ ਗਿਆ ਭੈ ਔਰ ਮੋਹਾਦਿ ਆਸੁਰੀ ਗੁਨ ਬਿਨਾਸੇ ਹੈਂ ਔਰ ਸਭ ਝੂਰਨਾ ਮਿਟ ਗਇਆ ਹੈ॥
Prof. Sahib Singh(ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ,

ਪਦ ਅਰਥ ਭਰਮੁ = ਭਟਕਣਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਵਿਸੂਰਾ = ਝੋਰਾ, ਚਿੰਤਾ।

SikhNet (Spanish)Mi duda, mis miedos, mis aflicciones y el encantamiento han desaparecido,

ਨਾਨਕ. ਦਇਆ ਕਰੀ ਸੁਖਦਾਤੈ; ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥

naanak. deaa karee sukhadaatai; bhettiaa satigur pooraa |4|5|52|

Sant Singh KhalsaO Nanak, the Lord, the Giver of peace has been merciful to me. I have met the Perfect True Guru. ||4||5||52||
Manmohan SinghNanak, the peace-bestowing Lord has taken pity on me and I have met my Perfect True Guru.
Manmohan Singh (Punjabi)ਨਾਨਕ, ਆਰਾਮ ਬਖਸ਼ਣਹਾਰ ਸਾਹਿਬ ਨੇ ਮੇਰੇ ਉਤੇ ਤਰਸ ਕੀਤਾ ਹੈ ਅਤੇ ਮੈਂ ਆਪਣੇ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸੁਖਦਾਤੇ ਵਾਹਿਗੁਰੂ! ਜਬ ਤੈਂ ਦਇਆ ਕਰੀ ਤਬ ਗੁਰ ਪੂਰਾ ਮਿਲਿਆ ਹੈ॥੪॥੫॥੫੨॥☬ਪੁਨਾ ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ॥੪॥੫॥੫੨॥

ਪਦ ਅਰਥ ਸੁਖਦਾਤੈ = ਸੁਖਦਾਤੇ ਨੇ। ਭੇਟਿਆ = ਮਿਲ ਗਿਆ ॥੪॥੫॥੫੨॥

SikhNet (Spanish)oh Nanak, el Señor, el Dador de Paz, me mostró Su Misericordia y encontré al Guru Perfecto.(4-5-52)
Answers quote the Granth verbatim with Ang citations. AI commentary is not Gurbani and not a religious ruling.