ੴ

ਸਿੱਖਬਾਣੀ · SikhBani

Ang 748

Sri Guru Granth Sahib · Raag Soohee · 5 shabads, 35 lines
Translations
Shabad Guru Arjan Dev Ji Raag Soohee continued from Ang 747

ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ, ਨਾਨਕ. ਮਾਝਾ ॥੪॥੩॥੫੦॥

guramukh naam japai, udharai so kal meh; ghatt ghatt, naanak. maajhaa |4|3|50|

Sant Singh KhalsaOne who, as Gurmukh, chants the Naam, the Name of the Lord, is saved. In this Dark Age of Kali Yuga, O Nanak, God is permeating the hearts of each and every being. ||4||3||50||
Manmohan SinghNanak, he who under Guru's instruction utters the Name of God, who abides in all the hearts, is saved in the Dark-age.
Manmohan Singh (Punjabi)ਨਾਨਕ ਜੋ ਗੁਰਾਂ ਦੇ ਉਪਦੇਸ਼ ਤਾਬੇ ਹਰੀ ਦਾ ਨਾਮ ਉਚਾਰਦਾ ਹੈ, ਜਿਹੜਾ ਸਾਰਿਆਂ ਦਿਲਾਂ ਵਿੱਚ ਵਸਦਾ ਹੈ, ਉਹ ਕਲਜੁਗ ਅੰਦਰ ਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਕਲੀਕਾਲ ਮੇਂ ਘਟ ਘਟ ਕੇ ਬੀਚ ਵਿ੍ਯਾਪਕ ਜਾਨ ਕੇ ਜੋ ਚਹੁ ਵਰਨਾਂ ਮੇਂ ਸੇ ਗੁਰੋਂ ਦ੍ਵਾਰਾ ਨਾਮ ਕੋ ਜਪੇਗਾ ਸੋ ਉਧਰੇਗਾ॥੪॥੩॥੫੦॥☬ਸੰਤੋਂ ਕੀ ਮਹਿਮਾਂ ਉਚਾਰਤੇ ਹੈਂ:
Prof. Sahib Singh(ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ ॥੪॥੩॥੫੦॥

ਪਦ ਅਰਥ ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਕਲਿ ਮਹਿ = ਜਗਤ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਮਾਝਾ = ਵਿਚ ॥੪॥੩॥੫੦॥

SikhNet (Spanish)Quien como Gurmukj, canta el Naam, el Nombre del Dios, es salvado en esta Era oscura de Kali Yug, oh, dice Nanak, Dios prevalece en los corazones de todos y de cada uno. (4-3-50)

Open this shabad (11 lines, Angs 747-748) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਜੋ ਕਿਛੁ ਕਰੈ. ਸੋਈ ਪ੍ਰਭ ਮਾਨਹਿ; ਓਇ ਰਾਮ ਨਾਮ ਰੰਗਿ ਰਾਤੇ ॥

jo kichh karai. soee prabh maaneh; oe raam naam rang raate |

Sant Singh KhalsaWhatever God causes to happen is accepted, by those who are attuned to the Love of the Lord's Name.
Manmohan SinghThey, who are imbued with the love of the Lord's Name, accept that whatever the Lord does.
Manmohan Singh (Punjabi)ਉਹ, ਜੋ ਪ੍ਰਭੂ ਦੇ ਪਿਆਰ ਨਾਲ ਰੰਗੀਜੇ ਹਨ, ਉਸ ਨੂੰ ਸਵੀਕਾਰ ਕਰਦੇ ਹਨ, ਜਿਹੜਾ ਕੁਝ ਭੀ ਪ੍ਰਭੂ ਕਰਦਾ ਹੈ।
Fareedkot Teekaਹੇ ਭਾਈ! ਸੰਤ ਜੋ ਕੁਛ ਅਰਜ਼ ਕਰਤੇ ਹੈਂ ਸੋਈ ਪ੍ਰਭੂ ਮਾਨ ਲੇਤਾ ਹੈ, ਵਹੁ ਸੰਤ ਰਾਮ ਨਾਮ ਕੇ ਰੰਗ ਮੇਂ ਰੰਗੇ ਹੂਏ ਹੈਂ॥
Prof. Sahib Singhਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ।

ਪਦ ਅਰਥ ਕਰੈ = (ਪਰਮਾਤਮਾ) ਕਰਦਾ ਹੈ। ਪ੍ਰਭ ਮਾਨਹਿ = ਪ੍ਰਭੂ ਦਾ ਕੀਤਾ ਮੰਨਦੇ ਹਨ। ਓਇ = ਉਹ ਸੰਤ ਜਨ {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ।

SikhNet (Spanish)Lo que sea que Dios hace es aceptado por quienes viven entonados en el Amor del Nombre del Señor.

ਤਿਨੑ ਕੀ ਸੋਭਾ ਸਭਨੀ ਥਾਈ; ਜਿਨੑ ਪ੍ਰਭ ਕੇ ਚਰਣ ਪਰਾਤੇ ॥੧॥

tina kee sobhaa sabhanee thaaee; jina prabh ke charan paraate |1|

Sant Singh KhalsaThose who fall at the Feet of God are respected everywhere. ||1||
Manmohan SinghThey who repair to the Lord's feet; they are honoured every-where.
Manmohan Singh (Punjabi)ਜੋ ਸੁਆਮੀ ਦੇ ਪੈਰੀ ਪੈਂਦੇ ਹਨ, ਹਰ ਥਾਂ ਉਨ੍ਹਾਂ ਦੀ ਇੱਜਤ ਆਬਰੂ ਹੁੰਦੀ ਹੈ।
Fareedkot Teekaਜਿਨ ਸੰਤੋਂ ਨੇ ਪ੍ਰਭੂ ਕੇ ਚਰਨ ਪਛਾਤੇ ਹੈਂ ਤਿਨੋਂ ਕੀ ਸੋਭਾ ਸਭਨੀ ਥਾਂਈ ਹੈ॥੧॥
Prof. Sahib Singhਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ॥੧॥

ਪਦ ਅਰਥ ਥਾਈ = ਥਾਈਂ, ਥਾਵਾਂ ਵਿਚ। ਪਰਾਤੇ = ਪਛਾਣੇ, ਸਾਂਝ ਪਾ ਲਈ ॥੧॥

SikhNet (Spanish)Quienes caen a Sus Pies, son respetados por todas partes.(1)

ਮੇਰੇ ਰਾਮ; ਹਰਿ ਸੰਤਾ ਜੇਵਡੁ. ਨ ਕੋਈ ॥

mere raam; har santaa jevadd. na koee |

Sant Singh KhalsaO my Lord, no one is as great as the Lord's Saints.
Manmohan SinghMy Lord, no one is so great as God's saints.
Manmohan Singh (Punjabi)ਮੇਰੇ ਪ੍ਰਭੂ, ਵਾਹਿਗੁਰੂ ਦੇ ਸਾਧੂਆਂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਮੇਰੇ ਭਾਈ! ਹਰੀ ਕੇ ਸੰਤੋਂ ਜੈਸਾ ਵਡਾ ਕੋਈ ਨਹੀਂ ਹੈ॥
Prof. Sahib Singhਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਜੇਵਡੁ = ਜੇਡਾ, ਬਰਾਬਰ ਦਾ।

SikhNet (Spanish)Oh Dios, no hay nadie que iguale a Tus Santos;

ਭਗਤਾ ਬਣਿ ਆਈ ਪ੍ਰਭ ਅਪਨੇ ਸਿਉ; ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥

bhagataa ban aaee prabh apane siau; jal thal maheeal soee |1| rahaau |

Sant Singh KhalsaThe devotees are in harmony with their God; He is in the water, the land, and the sky. ||1||Pause||
Manmohan SinghThe devotees remain pleased with their Lord and see Him in water, land, nether region and firmament. Pause.
Manmohan Singh (Punjabi)ਸ਼ਰਧਾਲੂ ਆਪਣੇ ਸੁਆਮੀ ਨਾਲ ਪ੍ਰਸੰਨ, ਰਹਿੰਦੇ ਹਨ ਅਤੇ ਉਹ ਉਸ ਨੂੰ ਪਾਣੀ, ਧਰਤੀ, ਪਾਤਾਲਾਂ ਅਤੇ ਆਕਾਸ਼ ਅੰਦਰ ਵੇਖਦੇ ਹਨ। ਠਹਿਰਾਉ।
Fareedkot Teekaਅਪਨੇ ਪ੍ਰਭੂ ਸੇ ਭਗਤੋਂ ਕੀ ਬਣ ਆਈ ਹੈ। ਕੈਸਾ ਪ੍ਰਭੂ ਹੈ? ਜਲੋਂ, ਸਥਲੋਂ, ਪ੍ਰਥਵੀ, ਆਕਾਸ ਮੇਂ ਸੋਈ ਪੂਰ ਰਹਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੧॥ ਰਹਾਉ ॥

ਪਦ ਅਰਥ ਸਿਉ = ਨਾਲ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ ॥੧॥ ਰਹਾਉ ॥

SikhNet (Spanish)Tus Devotos están complacidos Contigo y Te ven en las aguas, en la tierra y en los espacios inferiores. (1-Pausa)

ਕੋਟਿ ਅਪ੍ਰਾਧੀ. ਸੰਤਸੰਗਿ ਉਧਰੈ; ਜਮੁ. ਤਾ ਕੈ ਨੇੜਿ, ਨ ਆਵੈ ॥

kott apraadhee. santasang udharai; jam. taa kai nerr, na aavai |

Sant Singh KhalsaMillions of sinners have been saved in the Saadh Sangat, the Company of the Holy; the Messenger of Death does not even approach them.
Manmohan SinghMillions of sinners are saved in the saints society and death's minister draws not near them.
Manmohan Singh (Punjabi)ਕੋੜ੍ਹਾਂ ਹੀ ਪਾਪੀ ਸਤਿ ਸੰਗਤ ਅੰਦਰ ਤਰ ਜਾਂਦੇ ਹਨ, ਅਤੇ ਮੌਤ ਦਾ ਦੂਤ ਉਨ੍ਹਾਂ ਦੇ ਲਾਗੇ ਨਹੀਂ ਲੱਗਦਾ।
Fareedkot Teekaਕੋਟ ਅਪਰਾਧੀ ਭੀ ਸੰਤੋਂ ਕੇ ਸੰਗ ਕਰ ਕੇ ਉਧਰ ਗਏ ਹੈਂ, ਤਿਨੋਂ ਕੇ ਨੇੜੇ ਜਮ ਨਹੀਂ ਆਉਤਾ॥
Prof. Sahib Singhਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ।

ਪਦ ਅਰਥ ਕੋਟਿ ਅਪ੍ਰਾਧੀ = ਕ੍ਰੋੜਾਂ ਪਾਪ ਕਰਨ ਵਾਲਾ। ਸੰਗਿ = ਸੰਗਤਿ ਵਿਚ। ਉਭਰੈ = ਵਿਕਾਰਾਂ ਤੋਂ ਬਚ ਜਾਂਦਾ ਹੈ। ਕੈ ਨੇੜਿ = ਦੇ ਨੇੜੇ।

SikhNet (Spanish)En la Sociedad de los Santos millones de personas malvadas son salvadas y la muerte no los toca.

ਜਨਮ ਜਨਮ ਕਾ ਬਿਛੁੜਿਆ ਹੋਵੈ; ਤਿਨੑ ਹਰਿ ਸਿਉ ਆਣਿ ਮਿਲਾਵੈ ॥੨॥

janam janam kaa bichhurriaa hovai; tina har siau aan milaavai |2|

Sant Singh KhalsaThose who have been separated from the Lord, for countless incarnations, are reunited with the Lord again. ||2||
Manmohan SinghHe who is separated from his God since many births; him the saint unites with the Lord.
Manmohan Singh (Punjabi)ਜੋ ਅਨੇਕਾਂ ਜਨਮਾਂ ਤੋਂ ਆਪਣੇ ਵਾਹਿਗੁਰੂ ਨਾਲੋਂ ਵਿਛੜਿਆ ਹੋਇਆ ਹੈ, ਉਸ ਨੂੰ ਸੰਤ ਸੁਆਮੀ ਨਾਲ ਜੋੜ ਦਿੰਦੇ ਹਨ।
Fareedkot Teekaਔਰ ਜਨਮ ਜਨਮ ਕਾ ਜੋ ਜੀਵ ਵਿਛੜਿਆ ਹੋਇਆ ਹੈ, ਤਿਸ ਕੋ ਲਿਆ ਕਰ ਹਰੀ ਸਾਥ ਮਿਲਾ ਦੇਤੇ ਹੈਂ॥੨॥
Prof. Sahib Singhਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੨॥

ਪਦ ਅਰਥ ਸਿਉ = ਨਾਲ। ਆਣਿ = ਲਿਆ ਕੇ ॥੨॥

SikhNet (Spanish)Y aquél que ha estado separado de Dios después de muchas reencarnaciones, a él el Santo lo une con su Señor. (2)

ਮਾਇਆ ਮੋਹ ਭਰਮੁ ਭਉ ਕਾਟੈ; ਸੰਤ ਸਰਣਿ ਜੋ ਆਵੈ ॥

maaeaa moh bharam bhau kaattai; sant saran jo aavai |

Sant Singh KhalsaAttachment to Maya, doubt and fear are eradicated, when one enters the Sanctuary of the Saints.
Manmohan SinghThe Lord banishes the Love of wealth, doubt and dread of him, who enters the saint's sanctuary.
Manmohan Singh (Punjabi)ਸੁਆਮੀ ਉਸ ਦੀ ਧਨ ਦੌਲਤ ਦੀ ਲਗਨ, ਸੰਦੇਹ ਅਤੇ ਡਰ ਨੂੰ ਦੂਰ ਕਰ ਦਿੰਦਾ ਹੈ, ਜੋ ਸਾਧੂਆਂ ਦੀ ਪਨਾਹ ਲੈਂਦਾ ਹੈ।
Fareedkot Teekaਜੋ ਕੋਈ ਸੰਤੋਂ ਕੀ ਸਰਣ ਆਵਤਾ ਹੈ ਤਿਸ ਕਾ ਮਾਯਾ ਮੋਹਿ ਅਰ ਭਰਮ ਔਰ ਜਮ ਕਾ ਭਉ ਕਾਟ ਦੇਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ।

ਪਦ ਅਰਥ ਭਰਮੁ = ਭਟਕਣਾ।

SikhNet (Spanish)Aquél que entra al Refugio de los Santos, resuelve su duda, abandona su miedo,

ਜੇਹਾ ਮਨੋਰਥੁ ਕਰਿ ਆਰਾਧੇ; ਸੋ ਸੰਤਨ ਤੇ ਪਾਵੈ ॥੩॥

jehaa manorath kar aaraadhe; so santan te paavai |3|

Sant Singh KhalsaWhatever wishes one harbors, are obtained from the Saints. ||3||
Manmohan SinghWith whatever desire the mortal contemplates, that he obtains from the Saints.
Manmohan Singh (Punjabi)ਜਿਸ ਕਿਸੇ ਵੀ ਕਾਮਨਾ ਨਾਲ ਪ੍ਰਾਣੀ ਸਿਮਰਨ ਕਰਦਾ ਹੈ ਉਸ ਨੂੰ ਉਹ ਸਾਧੂਆਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੈਸਾ ਮਨੋਰਥ ਧਾਰ ਕਰ ਕੇ ਸੋ ਜੀਵ ਸੰਤੋਂ ਕੋ ਅਰਾਧਤਾ ਹੈ ਤੈਸਾ ਸੰਤੋਂ ਸੇ ਪਾਵਤਾ ਹੈ॥੩॥
Prof. Sahib Singhਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਕਰਿ = ਕਰ ਕੇ, ਧਾਰ ਕੇ। ਤੇ = ਤੋਂ, ਪਾਸੋਂ ॥੩॥

SikhNet (Spanish)se deshace de sus engaños y de su encantamiento, y lo que sea que él desea lo recibe de los Santos.(3)

ਜਨ ਕੀ ਮਹਿਮਾ. ਕੇਤਕ ਬਰਨਉ; ਜੋ ਪ੍ਰਭ ਅਪਨੇ ਭਾਣੇ ॥

jan kee mahimaa. ketak barnau; jo prabh apane bhaane |

Sant Singh KhalsaHow can I describe the glory of the Lord's humble servants? They are pleasing to their God.
Manmohan SinghTo what extent, should I narrate the glory of the Lord's slaves, who are pleasing to Him.
Manmohan Singh (Punjabi)ਸੁਆਮੀ ਦੇ ਗੁਮਾਸ਼ਤਿਆਂ, ਜੋ ਉਸ ਨੂੰ ਚੰਗੇ ਲੱਗਦੇ ਹਨ, ਦੀ ਸ਼ੋਭਾ ਮੈਂ ਕਿਥੋਂ ਤੋੜੀ ਬਿਆਨ ਕਰਾਂ।
Fareedkot Teekaਜੋ ਅਪਨੇ ਸ੍ਵਾਮੀ ਕੋ ਭਾਏ ਹੈਂ ਤਿਨ ਸੰਤ ਜਨੋਂ ਕੀ ਮਹਿਮਾਂ ਕਿਤਨੀਕ ਬਰਨਨ ਕਰੂੰ॥
Prof. Sahib Singhਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ?

ਪਦ ਅਰਥ ਮਹਿਮਾ = ਵਡਿਆਈ। ਕੇਤਕ = ਕਿਤਨੀ ਕੁ। ਬਰਨਉ = ਬਰਨਉਂ, ਮੈਂ ਬਿਆਨ ਕਰਾਂ। ਭਾਣੇ = ਚੰਗੇ ਲੱਗੇ।

SikhNet (Spanish)¿Cómo puedo alabar al Devoto con quien el Señor está complacido?

ਕਹੁ ਨਾਨਕ. ਜਿਨ ਸਤਿਗੁਰੁ ਭੇਟਿਆ; ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥

kahu naanak. jin satigur bhettiaa; se sabh te bhe nikaane |4|4|51|

Sant Singh KhalsaSays Nanak, those who meet the True Guru, become independent of all obligations. ||4||4||51||
Manmohan SinghSays Nanak, they who meet with their True Guru; they become independent of one and all.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜੋ ਆਪਣੇ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਉਹ ਸਾਰਿਆਂ ਤੋਂ ਬੇਮੁਹਤਾਜ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਪੂਰਨ ਸਤਗੁਰੂ ਮਿਲਿਆ ਹੈ, ਸੋ ਸਭਨੋਂ ਸੇ (ਨਿਕਾਣੇ) ਕਣੌਡ ਰਹਿਤ ਹੂਏ ਹੈਂ, ਭਾਵ ਕਿਸੇ ਕੇ ਅਧੀਨ ਨਹੀਂ॥੪॥੪॥੫੧॥☬ਸਨਮੁਖ ਪ੍ਰਾਰਥਨਾ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ ॥੪॥੪॥੫੧॥

ਪਦ ਅਰਥ ਸਭ ਤੇ = ਸਾਰੀ ਲੁਕਾਈ ਤੋਂ। ਨਿਕਾਣੇ = ਬੇ-ਮੁਥਾਜ ॥੪॥੪॥੫੧॥

SikhNet (Spanish)Dice Nanak, quien ha conocido al Guru Verdadero, no se apoya en nadie más que en Él.(4-4-51)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਮਹਾ ਅਗਨਿ ਤੇ. ਤੁਧੁ ਹਾਥ ਦੇ ਰਾਖੇ; ਪਏ ਤੇਰੀ ਸਰਣਾਈ ॥

mahaa agan te. tudh haath de raakhe; pe teree saranaaee |

Sant Singh KhalsaGiving me Your Hand, You saved me from the terrible fire, when I sought Your Sanctuary.
Manmohan SinghMy Lord, I have sought Thine protection and giving me Thy hand, Thou hast saved me from the great fire.
Manmohan Singh (Punjabi)ਮੇਰੇ ਪ੍ਰਭੂ ਮੈਂ ਤੇਰੀ ਪਨਾਹ ਲਈ ਹੈ ਅਤੇ ਆਪਣਾ ਹੱਥ ਦੇ ਕੇ, ਤੂੰ ਮੈਨੂੰ ਭਾਰੀ ਅੱਗ ਤੋਂ ਬਚਾ ਲਿਆ ਹੈ।
Fareedkot Teekaਹੇ ਹਰੀ! ਜਬ ਤੇਰੀ ਸਰਣ ਪੜੇ ਹਾਂ ਤਬ ਮਹਾ ਅਗਨਿ ਰੂਪ ਸੰਸਾਰ ਸੇ ਤੈਨੇ ਹਥ ਦੇ ਕੇ ਹਮ ਕੋ ਰਖਿਆ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ।

ਪਦ ਅਰਥ ਮਹਾ ਅਗਨਿ ਤੇ = (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ। ਤੁਧੁ = ਤੂੰ। ਦੇ = ਦੇ ਕੇ।

SikhNet (Spanish)Tú, oh Dios, me has salvado del terrible fuego, pues he buscado Tu Amparo.

ਤੇਰਾ ਮਾਣੁ ਤਾਣੁ ਰਿਦ ਅੰਤਰਿ; ਹੋਰ ਦੂਜੀ ਆਸ ਚੁਕਾਈ ॥੧॥

teraa maan taan rid antar; hor doojee aas chukaaee |1|

Sant Singh KhalsaDeep within my heart, I respect Your strength; I have abandoned all other hopes. ||1||
Manmohan SinghWithin my mind I take just pride on Thine might, All other hopes I have abandoned.
Manmohan Singh (Punjabi)ਆਪਣੇ ਮਨ ਅੰਦਰ, ਮੈਂ ਤੇਰੇ ਬਲ ਤੇ ਯੋਗ ਫਖਰ ਕਰਦਾ ਹਾਂ। ਹੋਰ ਸਾਰੀਆਂ ਉਮੀਦਾਂ ਮੈਂ ਲਾਹ ਸੁੱਟੀਆਂ ਹਨ।
Fareedkot Teekaਅਰ ਤੇਰਾ ਹੀ ਮਾਣ ਅਰ ਬਲ ਮਨ ਕੇ ਅੰਦਰ ਹੈ ਔਰ ਦੂਸਰੀ ਸਭ ਆਸ ਚੁਕਾ ਦਈ ਹੈ॥੧॥
Prof. Sahib Singhਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਤਾਣੁ = ਬਲ, ਤਾਕਤ। ਰਿਦ = ਹਿਰਦਾ। ਚੁਕਾਈ = ਦੂਰ ਕਰ ਦਿੱਤੀ ॥੧॥

SikhNet (Spanish)Mi corazón sólo se apoya en Ti, pues no tengo a nadie más que sostenga mi esperanza. (1)

ਮੇਰੇ ਰਾਮ ਰਾਇ; ਤੁਧੁ ਚਿਤਿ ਆਇਐ ਉਬਰੇ ॥

mere raam raae; tudh chit aaeiai ubare |

Sant Singh KhalsaO my Sovereign Lord, when You enter my consciousness, I am saved.
Manmohan SinghSovereign Lord, when Thou comest into my mind, then am I delivered.
Manmohan Singh (Punjabi)ਮੇਰੇ ਪਾਤਿਸ਼ਾਹ ਪਰਮੇਸ਼ਰ, ਜਦ ਤੂੰ ਮੇਰੇ ਹਿਰਦੇ ਅੰਦਰ ਆਉਂਦਾ ਹੈ, ਤਦ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ।
Fareedkot Teekaਹੇ ਮੇਰੇ ਰਾਮ ਰਾਜੇ! ਤੇਰੇ ਯਾਦ ਆਇਆਂ ਸੰਸਾਰ ਸੇ ਬਚੇ ਹਾਂ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ।

ਪਦ ਅਰਥ ਰਾਮ ਰਾਇ = ਹੇ ਪ੍ਰਭੂ-ਪਾਤਿਸ਼ਾਹ! ਤੁਧੁ ਚਿਤਿ ਆਈਐ = ਜੇ ਤੂੰ ਚਿੱਤ ਵਿਚ ਆ ਵੱਸੇਂ। ਉਬਰੇ = ਡੁੱਬਣੋਂ ਬਚ ਗਏ।

SikhNet (Spanish)Oh mi Señor, mi Rey, cuando entras en mi mente, me emancipo;

ਤੇਰੀ ਟੇਕ ਭਰਵਾਸਾ ਤੁਮੑਰਾ; ਜਪਿ ਨਾਮੁ ਤੁਮੑਾਰਾ ਉਧਰੇ ॥੧॥ ਰਹਾਉ ॥

teree ttek bharavaasaa tumaraa; jap naam tumaaraa udhare |1| rahaau |

Sant Singh KhalsaYou are my support. I count on You. Meditating on You, I am saved. ||1||Pause||
Manmohan SinghMy God, Thou art my refuge and Thou my support Contemplating Thine Name, I am saved. Pause.
Manmohan Singh (Punjabi)ਮੇਰੇ ਵਾਹਿਗੁਰੂ, ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰਾ ਆਸਰਾ। ਤੇਰੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਬਚ ਗਿਆ ਹਾਂ। ਠਹਿਰਾਉ।
Fareedkot Teekaਇਸੀ ਸੇ ਮਨ ਕਰ ਕੇ ਤੇਰੀ ਟੇਕ ਲਈ ਹੈ ਔਹ ਸਰੀਰ ਕਰ ਕੇ ਤੇਰਾ ਭਰੋਸਾ ਲੀਆ ਹੈ। ਅਰ ਬਾਣੀ ਕਰ ਤੁਮਾਰੇ ਨਾਮ ਕੋ ਜਪ ਕੇ ਸੰਸਾਰ ਸੇ ਉਧਰੇ ਹਾਂ, ਭਾਵ ਇਹ ਕਿ ਬਚ ਗਏ ਹਾਂ॥੧॥ ਰਹਾਉ ॥
Prof. Sahib Singhਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਟੇਕ = ਆਸਰਾ। ਉਧਰੇ = ਵਿਕਾਰਾਂ ਤੋਂ ਬਚ ਗਏ ॥੧॥ ਰਹਾਉ ॥

SikhNet (Spanish)eres lo único importante para mí. Soy salvado sólo si contemplo Tu Nombre.(1-Pausa)

ਅੰਧ ਕੂਪ ਤੇ, ਕਾਢਿ ਲੀਏ ਤੁਮੑ; ਆਪਿ ਭਏ ਕਿਰਪਾਲਾ ॥

andh koop te, kaadt lee tuma; aap bhe kirapaalaa |

Sant Singh KhalsaYou pulled me up out of the deep, dark pit. You have become merciful to me.
Manmohan SinghThou Thyself hast become merciful unto me and Thou hast pulled me out of the blind well.
Manmohan Singh (Punjabi)ਤੂੰ ਖੁਦ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਤੂੰ ਮੈਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ।
Fareedkot Teekaਜਬ ਤੁਮ ਆਪ ਕ੍ਰਿਪਾਲ ਭਏ ਹੋ, ਤਬ ਅੰਧੇ ਕੂਏ ਸੰਸਾਰ ਸੇ ਨਿਕਾਲ ਲੀਆ ਹੂੰ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ।

ਪਦ ਅਰਥ ਅੰਧ ਕੂਪ ਤੇ = ਹਨੇਰੇ ਖੂਹ ਵਿਚੋਂ। ਤੇ = ਤੋਂ, ਵਿਚੋਂ।

SikhNet (Spanish)Me has sacado del pozo oscuro sólo por Compasión;

ਸਾਰਿ ਸਮੑਾਲਿ ਸਰਬ ਸੁਖ ਦੀਏ; ਆਪਿ ਕਰੇ ਪ੍ਰਤਿਪਾਲਾ ॥੨॥

saar samaal sarab sukh dee; aap kare pratipaalaa |2|

Sant Singh KhalsaYou care for me, and bless me with total peace; You Yourself cherish me. ||2||
Manmohan SinghThou takest care of me and blessing me with all the comforts, Thou Thyself cherisheth me.
Manmohan Singh (Punjabi)ਤੂੰ ਮੇਰੀ ਰਖਵਾਲੀ ਕਰਦਾ ਹੈਂ ਅਤੇ ਮੈਨੂੰ ਸਾਰੇ ਆਰਾਮ ਬਖਸ਼ ਕੇ, ਤੂੰ ਖੁਦ ਹੀ ਮੇਰੀ ਪਰਵਰਸ਼ ਕਰਦਾ ਹੈਂ।
Fareedkot Teekaਔਰ ਸਰਬ ਕੋ ਸੰਭਾਲ ਕੇ ਸਰਬ ਸੁਖ ਦੀਏ ਹੈਂ, ਪੁਨਾ ਆਪ ਹੀ ਸਰਬ ਪਰਕਾਰ ਪ੍ਰਤਿਪਾਲਾ ਕਰਤੇ ਹੋ॥੨॥
Prof. Sahib Singhਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥

ਪਦ ਅਰਥ ਸਾਰਿ = ਸਾਰ ਲੈ ਕੇ। ਸਮ੍ਹ੍ਹਾਲਿ = ਸੰਭਾਲ ਕਰ ਕੇ ॥੨॥

SikhNet (Spanish)me cuidaste, me bendijiste con todas las Dichas y me diste Sustento. (2)

ਆਪਣੀ ਨਦਰਿ ਕਰੇ ਪਰਮੇਸਰੁ; ਬੰਧਨ ਕਾਟਿ ਛਡਾਏ ॥

aapanee nadar kare paramesar; bandhan kaatt chhaddaae |

Sant Singh KhalsaThe Transcendent Lord has blessed me with His Glance of Grace; breaking my bonds, He has delivered me.
Manmohan SinghThe Lord has showered His benediction and snapping my bonds, He has delivered me.
Manmohan Singh (Punjabi)ਸੁਆਮੀ ਨੇ ਆਪਣੀ ਰਹਿਮਤ ਧਾਰੀ ਹੈ ਅਤੇ ਮੇਰੀਆਂ ਬੇੜੀਆਂ ਕੱਟ ਕੇ ਮੈਨੂੰ ਬੰਦਖਲਾਸ ਕਰ ਦਿੱਤਾ ਹੈ।
Fareedkot Teekaਹੇ ਪਰਮੇਸਰ! ਤੂੰ ਆਪਣੀ ਨਦਰ ਕਰ ਕੇ ਬੰਧਨ ਕਾਟ ਕੇ ਸੰਸਾਰ ਸੇ ਛਡਾਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ।

ਪਦ ਅਰਥ ਨਦਰਿ = ਮੇਹਰ ਦੀ ਨਿਗਾਹ। ਕਾਟਿ = ਕੱਟ ਕੇ।

SikhNet (Spanish)Cuando el Señor tiene Compasión de nosotros, nos libera rompiendo nuestras amarras,

ਆਪਣੀ ਭਗਤਿ. ਪ੍ਰਭਿ ਆਪਿ ਕਰਾਈ; ਆਪੇ ਸੇਵਾ ਲਾਏ ॥੩॥

aapanee bhagat. prabh aap karaaee; aape sevaa laae |3|

Sant Singh KhalsaGod Himself inspires me to worship Him; He Himself inspires me to serve Him. ||3||
Manmohan SinghThe Lord Himself has put me to His meditation and Himself has yoked me to His service.
Manmohan Singh (Punjabi)ਸਾਹਿਬ ਨੇ ਆਪੇ ਹੀ ਮੈਨੂੰ ਆਪਣੇ ਸਿਮਰਨ ਵਿੱਚ ਲਾਇਆ ਹੈ ਅਤੇ ਆਪ ਹੀ ਮੈਨੂੰ ਆਪਣੀ ਚਾਕਰੀ ਵਿੱਚ ਜੋੜਿਆ ਹੈ।
Fareedkot Teekaਹੇ ਪ੍ਰਭੂ! ਤੈਨੇ ਅਪਨੀ ਭਗਤੀ ਆਪ ਹੀ ਕਰਾਈ ਹੈ, ਆਪੇ ਹੀ ਤੁਮਨੇ ਮਨ ਆਦੀ ਇੰਦ੍ਰੇ ਸੇਵਾ ਮੇਂ ਲਾਏ ਹੈਂ॥੩॥
Prof. Sahib Singhਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ॥੩॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੩॥

SikhNet (Spanish)y Él Mismo nos pone a Su Servicio y en Su Alabanza. (3)

ਭਰਮੁ ਗਇਆ ਭੈ ਮੋਹ ਬਿਨਾਸੇ; ਮਿਟਿਆ ਸਗਲ ਵਿਸੂਰਾ ॥

bharam geaa bhai moh binaase; mittiaa sagal visooraa |

Sant Singh KhalsaMy doubts have gone, my fears and infatuations have been dispelled, and all my sorrows are gone.
Manmohan SinghMy doubt is gone, my fear and infatuation are dispelled and past are all my sorrows.
Manmohan Singh (Punjabi)ਮੇਰਾ ਵਹਿਮ ਮਿਟ ਗਿਆ ਹੈ, ਮੇਰਾ ਡਰ ਤੇ ਮਮਤਾ ਦੂਰ ਹੋ ਗਏ ਹਨ ਅਤੇ ਮੁੱਕ ਗਏ ਹਨ ਮੇਰੇ ਸਾਰੇ ਝੁਰੇਵੇ।
Fareedkot Teekaਭਰਮ ਗਿਆ ਭੈ ਔਰ ਮੋਹਾਦਿ ਆਸੁਰੀ ਗੁਨ ਬਿਨਾਸੇ ਹੈਂ ਔਰ ਸਭ ਝੂਰਨਾ ਮਿਟ ਗਇਆ ਹੈ॥
Prof. Sahib Singh(ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ,

ਪਦ ਅਰਥ ਭਰਮੁ = ਭਟਕਣਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਵਿਸੂਰਾ = ਝੋਰਾ, ਚਿੰਤਾ।

SikhNet (Spanish)Mi duda, mis miedos, mis aflicciones y el encantamiento han desaparecido,

ਨਾਨਕ. ਦਇਆ ਕਰੀ ਸੁਖਦਾਤੈ; ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥

naanak. deaa karee sukhadaatai; bhettiaa satigur pooraa |4|5|52|

Sant Singh KhalsaO Nanak, the Lord, the Giver of peace has been merciful to me. I have met the Perfect True Guru. ||4||5||52||
Manmohan SinghNanak, the peace-bestowing Lord has taken pity on me and I have met my Perfect True Guru.
Manmohan Singh (Punjabi)ਨਾਨਕ, ਆਰਾਮ ਬਖਸ਼ਣਹਾਰ ਸਾਹਿਬ ਨੇ ਮੇਰੇ ਉਤੇ ਤਰਸ ਕੀਤਾ ਹੈ ਅਤੇ ਮੈਂ ਆਪਣੇ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸੁਖਦਾਤੇ ਵਾਹਿਗੁਰੂ! ਜਬ ਤੈਂ ਦਇਆ ਕਰੀ ਤਬ ਗੁਰ ਪੂਰਾ ਮਿਲਿਆ ਹੈ॥੪॥੫॥੫੨॥☬ਪੁਨਾ ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ॥੪॥੫॥੫੨॥

ਪਦ ਅਰਥ ਸੁਖਦਾਤੈ = ਸੁਖਦਾਤੇ ਨੇ। ਭੇਟਿਆ = ਮਿਲ ਗਿਆ ॥੪॥੫॥੫੨॥

SikhNet (Spanish)oh Nanak, el Señor, el Dador de Paz, me mostró Su Misericordia y encontré al Guru Perfecto.(4-5-52)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਜਬ. ਕਛੁ ਨ ਸੀਓ, ਤਬ ਕਿਆ ਕਰਤਾ; ਕਵਨ ਕਰਮ ਕਰਿ ਆਇਆ ॥

jab. kachh na seeo, tab kiaa karataa; kavan karam kar aaeaa |

Sant Singh KhalsaWhen nothing existed, what deeds were being done? And what karma caused anyone to be born at all?
Manmohan SinghWhen there was no creation, what did the mortal do then and what deeds account for his birth?
Manmohan Singh (Punjabi)ਜਦ ਕੋਈ ਰਚਨਾ ਨਹੀਂ ਸੀ, ਉਦੋਂ ਪ੍ਰਾਣੀ ਕੀ ਕਰਦਾ ਸੀ ਅਤੇ ਕਿਨ੍ਹਾ ਅਮਲਾਂ ਕਰ ਕੇ ਉਸ ਦਾ ਜਨਮ ਹੋਇਆ?
Fareedkot Teekaਜਬ ਇਹ ਜੀਵ ਗਰਭ ਮੇਂ ਕੁਛ ਕਰਨੇ ਜੋਗਾ ਨਹੀਂ ਥਾ ਤਬ ਇਹ ਕਿਆ ਕਰਤਾ ਥਾ, ਜਿਸ ਕਰ ਕੇ ਮਾਤਾ ਕੇ ਸਰੀਰ ਮੇਂ ਰਹਿਤਾ ਥਾ। ਔ ਮਾਤ ਗਰਭ ਸੇ ਬਾਹਰ ਕੌਨ ਕਰਮ ਕਰ ਕੇ ਆਇਆ ਹੈ, ਭਾਵ ਤੇਰੀ ਹੀ ਕਿਰਪਾ ਕਰ ਕੇ ਸਭ ਕੁਛ ਹੂਆ ਹੈ॥
Prof. Sahib Singhਹੇ ਭਾਈ! ਜਦੋਂ ਅਜੇ ਸੰਸਾਰ ਹੀ ਨਹੀਂ ਸੀ (ਇਹ ਜੀਵ ਭੀ ਨਹੀਂ ਸੀ, ਤਦੋਂ) ਇਹ ਜੀਵ ਕੀਹ ਕਰਦਾ ਸੀ? ਤੇ, ਕੇਹੜੇ ਕਰਮ ਕਰ ਕੇ ਇਹ ਹੋਂਦ ਵਿਚ ਆਇਆ ਹੈ?

ਪਦ ਅਰਥ ਕਛੁ = (ਜਗਤ ਦਾ) ਕੁਝ ਭੀ। ਸੀਓ = ਸੀ। ਕਰਿ = ਕਰ ਕੇ। ਆਇਆ = (ਹੁਣ) ਜਨਮਿਆ ਹੈ।

SikhNet (Spanish)Cuando no existía la creación, ¿qué acciones hacía el hombre que lo llevaran a encarnar?

ਅਪਨਾ ਖੇਲੁ ਆਪਿ ਕਰਿ ਦੇਖੈ; ਠਾਕੁਰਿ ਰਚਨੁ ਰਚਾਇਆ ॥੧॥

apanaa khel aap kar dekhai; tthaakur rachan rachaaeaa |1|

Sant Singh KhalsaThe Lord Himself set His play in motion, and He Himself beholds it. He created the Creation. ||1||
Manmohan SinghThe Lord Himself stages His play and Himself beholds it, It is He who has created the entire creation.
Manmohan Singh (Punjabi)ਆਪਣੀ ਖੇਡ ਨੂੰ ਸਾਈਂ ਆਪੇ ਹੀ ਸਾਜਦਾ ਹੈ ਅਤੇ ਆਪੇ ਹੀ ਉਸ ਨੂੰ ਵੇਖਦਾ ਹੈ। ਉਸ ਨੇ ਹੀ ਸਾਰੀ ਰਚਨਾ ਰਚੀ ਹੈ।
Fareedkot Teekaਔਰ ਅਪਨਾ ਖੇਲ ਆਪ ਹੀ ਕਰ ਕੇ ਦੇਖ ਰਿਹਾ ਹੈ, ਠਾਕਰ ਤੈਨੇ ਹੀ ਰਚਨਾ ਕੋ ਰਚਾਇਆ ਹੈ॥੧॥
Prof. Sahib Singh(ਅਸਲ ਗੱਲ ਇਹ ਕਿ) ਪਰਮਾਤਮਾ ਨੇ ਆਪ ਹੀ ਜਗਤ-ਰਚਨਾ ਰਚੀ ਹੈ, ਉਹ ਆਪ ਹੀ ਆਪਣਾ ਇਹ ਜਗਤ-ਤਮਾਸ਼ਾ ਰਚ ਕੇ ਆਪ ਹੀ ਇਸ ਤਮਾਸ਼ੇ ਨੂੰ ਵੇਖ ਰਿਹਾ ਹੈ ॥੧॥

ਪਦ ਅਰਥ ਖੇਲੁ = ਤਮਾਸ਼ਾ। ਠਾਕੁਰਿ = ਠਾਕੁਰ ਨੇ ॥੧॥

SikhNet (Spanish)Sí, el mismo Maestro organiza Su Teatro y después lo observa; Él es Quien lo crea todo. (1)

ਮੇਰੇ ਰਾਮ ਰਾਇ; ਮੁਝ ਤੇ ਕਛੂ. ਨ ਹੋਈ ॥

mere raam raae; mujh te kachhoo. na hoee |

Sant Singh KhalsaO my Sovereign Lord, I cannot do anything at all by myself.
Manmohan SinghO my sovereign Lord, I can do not a thing.
Manmohan Singh (Punjabi)ਹੇ ਮੇਰੇ ਪਾਤਿਸ਼ਾਹ ਪਰਮੇਸ਼ਰ! ਮੇਰੇ ਪਾਸੋਂ ਕੁਝ ਭੀ ਨਹੀਂ ਹੋ ਸਕਦਾ।
Fareedkot Teekaਹੇ ਮੇਰੇ ਰਾਮ ਰਾਜਾ! ਮੇਰੇ ਸੇ ਕੁਛ ਨਹੀਂ ਹੋਤਾ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੀ ਪ੍ਰੇਰਨਾ ਸਹਾਇਤਾ ਤੋਂ ਬਿਨਾ) ਮੈਥੋਂ ਕੋਈ ਕੰਮ ਨਹੀਂ ਹੋ ਸਕਦਾ।

ਪਦ ਅਰਥ ਰਾਮ ਰਾਇ = ਹੇ ਪ੍ਰਭੂ-ਪਾਤਿਸ਼ਾਹ! ਮੁਝ ਤੇ = ਮੈਥੋਂ।

SikhNet (Spanish)Oh Maestro, oh mi Rey, no puedo hacer nada;

ਆਪੇ ਕਰਤਾ ਆਪਿ ਕਰਾਏ; ਸਰਬ ਨਿਰੰਤਰਿ ਸੋਈ ॥੧॥ ਰਹਾਉ ॥

aape karataa aap karaae; sarab nirantar soee |1| rahaau |

Sant Singh KhalsaHe Himself is the Creator, He Himself is the Cause. He is pervading deep within all. ||1||Pause||
Manmohan SinghHe himself if the Creator and Himself makes men do things. He, the Lord abides amongst all. Pause.
Manmohan Singh (Punjabi)ਉਹ ਆਪ ਸਿਰਜਣਹਾਰ ਹੈ ਅਤੇ ਆਪੇ ਹੀ ਬੰਦਿਆਂ ਤੋਂ ਕੰਮ ਕਰਾਉਂਦਾ ਹੈ। ਉਹ ਸਾਈਂ ਹੀ ਸਾਰਿਆਂ ਅੰਦਰਾਂ ਵਸਦਾ ਹੈ। ਠਹਿਰਾਉ।
Fareedkot Teekaਆਪੇ ਹੀ ਤੂੰ ਸੰਸਾਰ ਕਾ ਕਰਤਾ ਹੈਂ ਔਰ ਆਪ ਹੀ ਕਰਮ ਕਰਾਉਤਾ ਹੈਂ, ਸਰਬ ਮੇਂ ਏਕ ਰਸ ਸੋ ਤੂੰਹੀ ਬਿਰਾਜਿਆ ਹੋਇਆ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਉਹ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਉਹ ਆਪ ਹੀ (ਜੀਵਾਂ ਵਿਚ ਬੈਠ ਕੇ) ਸਭ ਕੁਝ ਕਰਦਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਆਪੇ = ਆਪ ਹੀ। ਸਰਬ ਨਿਰੰਤਰਿ = ਸਭਨਾਂ ਦੇ ਅੰਦਰ ਇਕ-ਰਸ। ਸੋਈ = ਉਹ ਪਰਮਾਤਮਾ ਹੀ ॥੧॥ ਰਹਾਉ ॥

SikhNet (Spanish)Tú eres Quien me hace hacer todo, Tú Quien habitas en todos los corazones.(1-Pausa)

ਗਣਤੀ ਗਣੀ. ਨ ਛੂਟੈ ਕਤਹੂ; ਕਾਚੀ ਦੇਹ ਇਆਣੀ ॥

ganatee ganee. na chhoottai katahoo; kaachee deh eaanee |

Sant Singh KhalsaIf my account were to be judged, I would never be saved. My body is transitory and ignorant.
Manmohan SinghBy going into account, I can be saved not ever, as my body is transitory and ignorant.
Manmohan Singh (Punjabi)ਲੇਖਾ-ਪੱਤਾ ਕਰਨ ਨਾਲ ਮੇਰਾ ਕਦੇ ਭੀ ਬਚਾਅ ਨਹੀਂ ਹੋ ਸਕਦਾ, ਕਿਉਂ ਜੋ ਮੇਰਾ ਸਰੀਰ ਆਰਜ਼ੀ ਤੇ ਬੇਸਮਝ ਹੈ।
Fareedkot Teekaਕਰਮੋਂ ਕੀ ਗਿਣਤੀ ਗਿਣਨੇ ਸੇ ਏਹ ਜੀਵ ਕਿਤੇ ਨਹੀਂ ਛੂਟਤਾ ਔਰ ਛਿਨ ਭੰਗਰ ਦੇਹ ਹੈ ਔਰ ਬਿਸਮਝ ਬੁਧੀ ਹੈ॥
Prof. Sahib Singhਹੇ ਪ੍ਰਭੂ! ਇਹ ਜੀਵ ਅੰਞਾਣ ਅਕਲ ਵਾਲਾ ਤੇ ਨਾਸਵੰਤ ਸਰੀਰ ਵਾਲਾ ਹੈ। ਜੇ ਇਸ ਦੇ ਕੀਤੇ ਕਰਮਾਂ ਦਾ ਲੇਖਾ ਗਿਣਿਆ ਗਿਆ, ਤਾਂ ਇਹ ਕਿਸੇ ਭੀ ਤਰ੍ਹਾਂ ਸੁਰਖ਼ਰੂ ਨਹੀਂ ਹੋ ਸਕਦਾ।

ਪਦ ਅਰਥ ਗਣਤੀ ਗਣੀ = ਲੇਖਾ ਗਿਣਿਆਂ। ਕਤ ਹੂ = ਕਿਸੇ ਭੀ ਤਰ੍ਹਾਂ। ਕਾਚੀ = ਨਾਸਵੰਤ।

SikhNet (Spanish)Si tengo que entregar cuentas de mis acciones, no me voy a salvar, pues mi cuerpo es transitorio e ignorante.

ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ; ਤੇਰੀ ਬਖਸ ਨਿਰਾਲੀ ॥੨॥

kripaa karahu prabh karanaihaare; teree bakhas niraalee |2|

Sant Singh KhalsaTake pity upon me, O Creator Lord God; Your Forgiving Grace is singular and unique. ||2||
Manmohan SinghO my Omniparous-Lord, have Thou mercy upon me, Wondrous are Thine bounties.
Manmohan Singh (Punjabi)ਹੇ ਮੇਰੇ ਸਰਬ ਸਿਰਜਣਹਾਰ ਸੁਆਮੀ! ਤੂੰ ਮੇਰੇ ਤੇ ਮਿਹਰ ਧਾਰ। ਅਦਭੁਤ ਹਨ ਤੇਰੀਆਂ ਦਾਤਾਂ।
Fareedkot Teekaਹੇ ਪ੍ਰਭੂ ਕਰਣੇਹਾਰ! ਕਿਰਪਾ ਕਰੋ, ਤੇਰੀ ਬਖਸ ਸਭ ਦੇਵੀ ਦੇਵਤੋਂ ਸੇ (ਨਿਰਾਲੀ) ਭਿੰਨ ਹੈ, ਭਾਵ ਤੂੰ ਮੁਕਤੀ ਦਾਤਾ ਹੈਂ ਅਰ ਵਹੁ ਦੇਵਤਾ ਅੰਨ ਪਦਾਰਥੋਂ ਕੇ ਦਾਤੇ ਹੈਂ॥੨॥
Prof. Sahib Singhਹੇ ਸਭ ਕੁਝ ਕਰਨ ਦੇ ਸਮਰਥ ਪ੍ਰਭੂ! ਤੂੰ ਆਪ ਹੀ ਮੇਹਰ ਕਰ (ਤੇ ਬਖ਼ਸ਼)। ਤੇਰੀ ਬਖ਼ਸ਼ਸ਼ ਵੱਖਰੀ ਹੀ ਕਿਸਮ ਦੀ ਹੈ ॥੨॥

ਪਦ ਅਰਥ ਪ੍ਰਭ = ਹੇ ਪ੍ਰਭੂ! ਕਰਣੈਹਾਰੇ = ਹੇ ਸਭ ਕੁਝ ਕਰਨ ਦੇ ਸਮਰਥ! ਨਿਰਾਲੀ = ਅਨੋਖੀ, ਵੱਖਰੀ ਕਿਸਮ ਦੀ ॥੨॥

SikhNet (Spanish)Oh mi Señor Creador, ten Misericordia de mí; Tus Albricias son Maravillosas. (2)

ਜੀਅ ਜੰਤ ਸਭ ਤੇਰੇ ਕੀਤੇ; ਘਟਿ ਘਟਿ ਤੁਹੀ ਧਿਆਈਐ ॥

jeea jant sabh tere keete; ghatt ghatt tuhee dhiaaeeai |

Sant Singh KhalsaYou created all beings and creatures. Each and every heart meditates on You.
Manmohan SinghAll the sentient beings are created by Thee, O Lord, and all the hearts contemplate Thee.
Manmohan Singh (Punjabi)ਸਾਰੇ ਪ੍ਰਾਣ ਧਾਰੀ ਤੇਰੇ ਰਚੇ ਹੋਏ ਹਨ, ਹੇ ਪ੍ਰਭੂ! ਅਤੇ ਸਾਰੇ ਦਿਲ ਤੈਨੂੰ ਹੀ ਆਰਾਧਦੇ ਹਨ।
Fareedkot Teekaਸੂਖਮ ਅਸਥੂਲ ਜੀਵ ਸਭ ਤੇਰੇ ਹੀ ਕੀਤੇ ਹੂਏ ਤੇਰਾ ਹੀ ਧ੍ਯਾਨ ਹੋ ਰਹਾ ਹੈ॥
Prof. Sahib Singhਹੇ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਹਰੇਕ ਸਰੀਰ ਵਿਚ ਤੇਰਾ ਹੀ ਧਿਆਨ ਧਰਿਆ ਜਾ ਰਿਹਾ ਹੈ।

ਪਦ ਅਰਥ ਕੀਤੇ = ਪੈਦਾ ਕੀਤੇ ਹੋਏ। ਘਟਿ ਘਟਿ = ਹਰੇਕ ਸਰੀਰ ਵਿਚ।

SikhNet (Spanish)Todo es Tu Creación, oh Señor; todos los corazones viven en Ti.

ਤੇਰੀ ਗਤਿ ਮਿਤਿ ਤੂਹੈ ਜਾਣਹਿ; ਕੁਦਰਤਿ ਕੀਮ. ਨ ਪਾਈਐ ॥੩॥

teree gat mit toohai jaaneh; kudarat keem. na paaeeai |3|

Sant Singh KhalsaYour condition and expanse are known only to You; the value of Your creative omnipotence cannot be estimated. ||3||
Manmohan SinghThine state and extent, Thou alone knowest, The worth of Thy Omnipotence can be ascertained not.
Manmohan Singh (Punjabi)ਤੇਰੀ ਅਵਸਥਾ ਤੇ ਵਿਸਥਾਰ ਨੂੰ ਕੇਵਲ ਤੂੰ ਹੀ ਜਾਣਦਾ ਹੈ। ਤੇਰੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਤੇਰੀ ਮਿਰਯਾਦਾ ਕੀ ਗਤੀ ਤੂੰ ਹੀ ਜਾਣਤਾ ਹੈਂ, ਹੇ ਕੁਦਰਤੀ! ਪੁਨਾ ਤੇਰੀ ਕੀਮਤ ਨਹੀਂ ਪਾਈ ਜਾਤੀ, ਭਾਵ ਤੂੰ ਇਦੰ ਕਰ ਜਾਣਿਆਂ ਨਹੀਂ ਜਾਤਾ ਹੈਂ॥੩॥
Prof. Sahib Singhਤੂੰ ਕਿਹੋ ਜਿਹਾ ਹੈਂ, ਤੂੰ ਕੇਡਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ। ਤੇਰੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ ॥੩॥

ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਾਪ, ਮਰਯਾਦਾ। ਤੇਰੀ ਗਤਿ ਮਿਤਿ = ਤੇਰੀ ਆਤਮਕ ਅਵਸਥਾ ਅਤੇ ਤੇਰੀ ਹਸਤੀ ਦਾ ਹੱਦ-ਬੰਨਾ। ਕੀਮ = ਕੀਮਤ ॥੩॥

SikhNet (Spanish)Sólo Tú conoces Tu Estado y nadie conoce la extensión de Tu Poder. (3)

ਨਿਰਗੁਣੁ ਮੁਗਧੁ ਅਜਾਣੁ ਅਗਿਆਨੀ; ਕਰਮ ਧਰਮ. ਨਹੀ ਜਾਣਾ ॥

niragun mugadh ajaan agiaanee; karam dharam. nahee jaanaa |

Sant Singh KhalsaI am worthless, foolish, thoughtless and ignorant. I know nothing about good actions and righteous living.
Manmohan SinghMeritless, foolish, insensate and ignorant am I, The pious deeds and righteousness I know not.
Manmohan Singh (Punjabi)ਗੁਣ-ਵਿਹੂਣ, ਮੂਰਖ, ਅਹਿਮਕ ਤੇ ਬੇਸਮਝ ਮੈਂ ਹਾਂ, ਨੇਕ ਅਮਲਾਂ ਤੇ ਸੱਚਾਈ ਨੂੰ ਮੈਂ ਜਾਣਦਾ ਹੀ ਨਹੀਂ।
Fareedkot Teekaਨਿਰਗੁਣ ਮੂਰਖ ਅਜਾਣ ਬਬੇਕ ਰਹਤ ਮੇਂ ਅਗ੍ਯਾਨੀ ਕੁਛ ਕਰਮ ਧਰਮ ਨਹੀਂ ਜਾਣਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਗੁਣ-ਹੀਨ ਹਾਂ, ਮੈਂ ਮੂਰਖ ਹਾਂ, ਮੈਂ ਬੇ-ਸਮਝ ਹਾਂ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੈਂ ਕੋਈ ਧਾਰਮਿਕ ਕੰਮ ਕਰਨੇ ਭੀ ਨਹੀਂ ਜਾਣਦਾ (ਜਿਨ੍ਹਾਂ ਨਾਲ ਤੈਨੂੰ ਖ਼ੁਸ਼ ਕਰ ਸਕਾਂ)।

ਪਦ ਅਰਥ ਨਿਰਗੁਣੁ = ਗੁਣ-ਹੀਨ। ਮੁਗਧੁ = ਮੂਰਖ। ਅਜਾਣੁ = ਬੇ-ਸਮਝ। ਅਗਿਆਨੀ = ਆਤਮਕ ਜੀਵਨ ਤੋਂ ਬੇ-ਸਮਝ।

SikhNet (Spanish)Estoy sin mérito, oh Señor, soy ignorante y tonto; no conozco la Rectitud ni el Sendero del Dharma.

ਦਇਆ ਕਰਹੁ. ਨਾਨਕੁ ਗੁਣ ਗਾਵੈ; ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥

deaa karahu. naanak gun gaavai; mitthaa lagai teraa bhaanaa |4|6|53|

Sant Singh KhalsaTake pity on Nanak, that he may sing Your Glorious Praises; and that Your Will may seem sweet to him. ||4||6||53||
Manmohan SinghO Lord, show Thou mercy unto Nanak, that he may sing Thy praises and Thy will may seem sweet unto him.
Manmohan Singh (Punjabi)ਹੇ ਪ੍ਰਭੂ! ਤੂੰ ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ ਅਤੇ ਤੇਰੀ ਰਜ਼ਾ ਉਸ ਨੂੰ ਮਿੱਠੜੀ ਲੱਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਦਇਆ ਕਰੋ ਮੇਰਾ ਮਨ ਤੇਰੇ ਗੁਣੋਂ ਕੋ ਗਾਵਤਾ ਰਹੈ ਔ ਤੇਰਾ ਭਾਣਾ ਮਿੱਠਾ ਲਗੇ॥੪॥੬॥੫੩॥☬ਸੰਤੋਂ ਕੀ ਮਹਿਮਾਂ:
Prof. Sahib Singhਹੇ ਪ੍ਰਭੂ! ਮੇਹਰ ਕਰ, (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ, ਅਤੇ (ਨਾਨਕ ਨੂੰ) ਤੇਰੀ ਰਜ਼ਾ ਮਿੱਠੀ ਲੱਗਦੀ ਰਹੇ ॥੪॥੬॥੫੩॥

ਪਦ ਅਰਥ ਭਾਣਾ = ਰਜ਼ਾ ॥੪॥੬॥੫੩॥

SikhNet (Spanish)Oh Señor, ten Piedad de Nanak, de mí, para que pueda cantar Tu Gloriosas Alabanzas y Tu Voluntad me sea dulce.(4-6-53)

Open this shabad →

Shabad Guru Arjan Dev Ji Raag Soohee continues on Ang 749

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

Open this shabad (11 lines, Angs 748-749) →

Ang 748 of 1430