ਰਾਗੁ ਤਿਲੰਗ ਮਹਲਾ ੧ ਘਰੁ ੧ ॥
raag tilang mahalaa 1 ghar 1 |
Sant Singh KhalsaRaag Tilang, First Mehl, First House:
Manmohan SinghTilang Measure. 1st Guru.
Manmohan Singh (Punjabi)ਰਾਗੁ ਤਿਲੰਗ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Rag Tilang, Mejl Guru Nanak, Primer Canal Divino.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and creative His Personality. He is without fear, without enmity, Immortal in form, beyond birth and self-illumined By Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ-ਰਹਿਤ, ਅਜਨਮਾਂ ਅਤੇ ਹਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Fareedkot Teekaਜਿਸ ਸਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਕ ਅਵਸਥਾ ਮੇਂ ਕਾਲੂ ਜੀ ਨੇ ਮੌਲਵੀ ਪਾਸ ਪੜ੍ਹਨੇ ਬਠਾਏ ਮਹਾਰਾਜ ਜੀ ਨੇ ਫਾਰਸੀ ਇਲਮ ਪੜ ਕਰ ਸੁਨਾ ਦੀਆ। ਦੇਖ ਕਰ ਮੌਲਵੀ ਅਸਚਰਜ ਹੂਆ ਸਭ ਲੋਕ ਕਲਾ ਸੰਜੁਗਤ ਜਾਨਤਿ ਭਏ, ਤਬ ਸ੍ਰੀ ਗੁਰੂ ਜੀ ਨੇ ਅਪਣੀ ਕਲਾ ਦੁਰਾਵਣੇ ਹੇਤ ਮਸਤਾਨਾ ਤੌਰ ਕਰ ਲੀਆ। ਕੁਛ ਬਚਨ ਕਿਸੀ ਸਾਥ ਨਾ ਉਚਰੈਂ। ਤਬ ਪਿਤਾ ਕਾਲੂ ਜੀ ਚਿੰਤਾਵਾਨ ਹੋਇ ਕਰ ਤਿਸੀ ਮੌਲਵੀ ਕੋ ਲਿਆਏ ਕਰ ਕਹਾ, 'ਮੇਰੇ ਪੁਤ੍ਰ ਕੀ ਤੁਮ ਬਡੀ ਉਪਮਾ ਕਰਤੇ ਥੇ ਅਬ ਇਨਕੋ ਬੁਲਾਓ'। ਤਬ ਮੌਲਵੀ ਨੇ ਸ੍ਰਧਾ ਸੰਜੁਗਤ ਹੋ ਕਰ ਪ੍ਰਸ਼ਨ ਕੀਆ ਕਿ 'ਹੇ ਭਗਵਨ! ਜੀਵ ਕੇ ਗੁਨਾਹ ਕੈਸੇ ਬਖਸ਼ੇ ਜਾਵੈਂ'? ਤਿਸ ਪਰ ਬੇਨਤੀ ਕਾ ਪਰਕਾਰ ਦਿਖਾਵਤੇ ਹੂਏ ਸ੍ਰੀ ਗੁਰੂ ਜੀ ਤਿਲੰਗ ਰਾਗ ਮੇਂ ਸੰਸਾਰ ਕੀ ਅਸਤਤਾ ਸੂਚਨ ਕਰਤੇ ਹੂਏ ਸਬਦ ਉਚਾਰਨ ਕੀਆ:
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente, Purusha, el Creador, Sin Miedo, Sin Enojo, el Eterno, No Encarnado, Auto Existente, el Iluminador.
ਯਕ ਅਰਜ ਗੁਫਤਮ. ਪੇਸਿ ਤੋ; ਦਰ ਗੋਸ ਕੁਨ, ਕਰਤਾਰ ॥
yak araj gufatam. pes to; dar gos kun, karataar |
Sant Singh KhalsaI offer this one prayer to You; please listen to it, O Creator Lord.
Manmohan SinghI utter One supplication before Thee. Hear is Thou, O my Creator.
Manmohan Singh (Punjabi)ਮੈਂ ਤੇਰੇ ਮੂਹਰੇ ਇਕ ਬੇਨਤੀ ਉਚਾਰਨ ਕਰਦਾ ਹਾਂ। ਤੂੰ ਇਸ ਨੂੰ ਸ੍ਰਵਣ ਕਰ, ਹੇ ਮੇਰੇ ਸਿਰਜਣਹਾਰ!
Fareedkot Teekaਐ ਕਰਤਾਰ (ਯਕ) ਇਕ (ਅਰਜ) ਅਰਦਾਸ (ਗੁਫਤ) ਕਹਿਤਾ ਹਾਂ (ਮ) ਮੈਂ (ਪੇਸਿ) ਅਗੇ (ਤੋ) ਤੇਰੇ (ਦਰ) ਬੀਚ (ਗੋਸ) ਕੰਨਾਂ ਦੇ (ਕੁਨ) ਕਰ, ਭਾਵ ਸ੍ਰਵਨ ਕਰ॥
Prof. Sahib Singhਹੇ ਕਰਤਾਰ! ਮੈਂ ਤੇਰੇ ਅੱਗੇ ਇਕ ਬੇਨਤੀ ਕੀਤੀ ਹੈ, (ਮੇਰੀ ਬੇਨਤੀ) ਧਿਆਨ ਨਾਲ ਸੁਣ।ਪਦ ਅਰਥ ਯਕ = ਇਕ। ਅਰਜ = ਅਰਜ਼, ਬੇਨਤੀ। ਗੁਫਤਮ = ਗੁਫ਼ਤਮ, ਮੈਂ ਆਖ਼ੀ {ਗੁਫ਼ਤ = ਆਖੀ। ਮ = ਮੈਂ}। ਪੇਸਿ = ਪੇਸ਼ਿ, ਸਾਹਮਣੇ, ਅੱਗੇ। ਪੇਸਿ ਤੋ = ਤੇਰੇ ਅੱਗੇ। ਦਰ = ਵਿਚ। ਗੋਸ = ਗੋਸ਼, ਕੰਨ। ਦਰ ਗੋਸ = ਕੰਨਾਂ ਵਿਚ। ਕੁਨ = ਕਰ। ਦਰ ਗੋਸ ਕੁਨ = ਕੰਨਾਂ ਵਿਚ ਕਰ, ਧਿਆਨ ਨਾਲ ਸੁਣ। ਕਰਤਾਰ = ਹੇ ਕਰਤਾਰ!
SikhNet (Spanish)Mi oración la ofrezco sólo a Ti, oh Señor, por favor Escúchala, oh Señor Creador
ਹਕਾ ਕਬੀਰ ਕਰੀਮ ਤੂ; ਬੇਐਬ ਪਰਵਦਗਾਰ ॥੧॥
hakaa kabeer kareem too; beaib paravadagaar |1|
Sant Singh KhalsaYou are true, great, merciful and spotless, O Cherisher Lord. ||1||
Manmohan SinghThou art the true, great, merciful and faultless cherisher.
Manmohan Singh (Punjabi)ਤੂੰ ਸੱਚਾ, ਵੱਡਾ, ਦਇਆਵਾਨ ਅਤੇ ਪਾਪ-ਰਹਿਤ ਪਾਲਣ ਪੋਸਣਹਾਰ ਹੈ।
Fareedkot Teeka(ਹਕਾ) ਕੇ ਹਕ ਰੂਪ (ਕਬੀਰ) ਬਡਾ (ਕਰੀਮ ਤੂ) ਕਿਰਪਾਲੂ ਹੈ, ਤੂੰ (ਬੇਐਬ) ਰਹਿਤ ਦੋਸ਼ਾਂ ਤੇ (ਪਰਵਦਗਾਰ) ਪ੍ਰਵਸਤੀ ਕਰਨੇ ਵਾਲਾ ਹੈਂ, ਭਾਵ ਇਹ ਕਿ ਮੁਝ ਕੋ ਕਿਰਪਾ ਕਰ ਨਾਮ ਦਾਨ ਦੀਜੀਏ॥੧॥
Prof. Sahib Singhਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਤੂੰ (ਸਭ ਤੋਂ) ਵੱਡਾ ਹੈਂ, ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ, ਤੂੰ ਪਵਿਤ੍ਰ ਹਸਤੀ ਵਾਲਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ ॥੧॥ਪਦ ਅਰਥ ਹਕਾ = ਹੱਕਾ, ਸੱਚਾ। ਕਬੀਰ = ਵਡਾ। ਕਰੀਮ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਐਬ = ਵਿਕਾਰ। ਬੇਐਬ = ਨਿਰ-ਵਿਕਾਰ, ਪਵਿਤ੍ਰ। ਪਰਵਦਗਾਰ = ਪਰਵਰਦਗਾਰ, ਪਾਲਣਾ ਕਰਨ ਵਾਲਾ ॥੧॥
SikhNet (Spanish)pues Tú eres Verdadero y Grandioso, eres Bondadoso e Inmaculado, eres el Sustento de todos. (1)
ਦੁਨੀਆ ਮੁਕਾਮੇ ਫਾਨੀ; ਤਹਕੀਕ. ਦਿਲ ਦਾਨੀ ॥
duneea mukaame faanee; tahakeek. dil daanee |
Sant Singh KhalsaThe world is a transitory place of mortality - know this for certain in your mind.
Manmohan SinghThe world is a perishable place, Know it for certain in thy mind, O man!
Manmohan Singh (Punjabi)ਸੰਸਾਰ ਇਕ ਨਾਸਵੰਤ ਟਿਕਾਣਾ ਹੈ। ਇਸ ਨੂੰ ਆਪਣੇ ਮਨ ਵਿੱਚ ਸੱਚ ਕਰ ਕੇ ਜਾਣ।
Fareedkot Teeka(ਦੁਨੀਆ) ਇਹ ਜੋ ਸੰਸਾਰ ਕੀ (ਮੁਕਾਮੈ) ਇਸਥਿਤੀ ਹੈ, ਸੋ (ਫਾਨੀ) ਨਾਸ ਰੂਪ ਹੈ, ਭਾਵ ਇਹ ਕਿ ਜੀਵਨਾ ਝੂਠ ਹੈ। (ਤਹਕੀਕ) ਨਿਸਚੇ ਕਰ ਕੇ (ਦਿਲ) ਰਿਦੇ ਮੇਂ ਇਹ ਬਾਤ (ਦਾਨੀ) ਜਾਣੀ ਹੈ॥
Prof. Sahib Singhਹੇ (ਮੇਰੇ) ਦਿਲ! ਤੂੰ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈ।ਪਦ ਅਰਥ ਮੁਕਾਮ = ਥਾਂ। ਫਾਨੀ = ਫ਼ਾਨੀ, ਫ਼ਨਾਹ ਹੋਣ ਵਾਲਾ, ਨਾਸਵੰਤ। ਮੁਕਾਮੇ ਫਾਨੀ = ਫ਼ਨਾਹ ਦਾ ਥਾਂ। ਤਹਕੀਕ = ਸੱਚ। ਦਿਲ = ਹੇ ਦਿਲ! ਦਾਨੀ = ਤੂੰ ਜਾਣ।
SikhNet (Spanish)El mundo es una vanidad muy pasajera, enaltece ésta Verdad en tu interior, oh mi mente,
ਮਮ ਸਰ ਮੂਇ. ਅਜਰਾਈਲ ਗਿਰਫਤਹ; ਦਿਲ ਹੇਚਿ. ਨ ਦਾਨੀ ॥੧॥ ਰਹਾਉ ॥
mam sar mooe. ajaraaeel girafatah; dil hech. na daanee |1| rahaau |
Sant Singh KhalsaAzraa-eel, the Messenger of Death, has caught me by the hair on my head, and yet, I do not know it at all in my mind. ||1||Pause||
Manmohan SinghAzrail, death's courier, has caught me by the hair of my head, yet I know it not in the least, in my heart. Pause.
Manmohan Singh (Punjabi)ਮੌਤ ਦੇ ਦੂਤ ਅਜਰਾਈਲ, ਨੇ ਮੈਨੂੰ ਮੇਰੇ ਸਿਰ ਦੇ ਵਾਲਾ ਤੋਂ ਫੜਿਆ ਹੋਇਆ ਹੈ। ਪ੍ਰੰਤੂ ਆਪਣੇ ਦਿਲ ਵਿੱਚ ਮੈਨੂੰ ਇਸ ਦਾ ਭੋਰਾ ਭਰ ਭੀ ਪਤਾ ਨਹੀਂ। ਠਹਿਰਾਉ।
Fareedkot Teeka(ਮਮ) ਮੇਰੇ (ਸਰ) ਸਿਰ ਦੇ (ਮੂਇ) ਵਾਲ (ਅਜਰਾਈਲ) ਫਰੇਸ਼ਤੇ ਨੇ (ਗਿਰਫਤਹ) ਪਕੜੇ ਹੂਏ ਹੈਂ, ਪਰੰਤੂ ਮੇਰੇ (ਦਿਲ) ਮਨ ਨੇ (ਹੇਚਿ) ਕੁਛ (ਨ) ਨਹੀਂ (ਦਾਨੀ) ਜਾਣੀ॥੧॥ ਰਹਾਉ ॥
Prof. Sahib Singhਹੇ ਦਿਲ! ਤੂੰ ਕੁਝ ਭੀ ਨਹੀਂ ਸਮਝਦਾ ਕਿ (ਮੌਤ ਦੇ ਫ਼ਰਿਸ਼ਤੇ) ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨ ॥੧॥ ਰਹਾਉ ॥ਪਦ ਅਰਥ ਮਮ = ਮੇਰਾ। ਸਰ = ਸਿਰ। ਮੂਇ = ਵਾਲ। ਮਮ ਸਰ ਮੂਇ = ਮੇਰੇ ਸਿਰ ਦੇ ਵਾਲ। ਅਜਰਾਈਲ = ਅਜ਼ਰਾਈਲ, ਮੌਤ ਦੇ ਫ਼ਰਿਸ਼ਤੇ ਦਾ ਨਾਮ ਹੈ। ਗਿਰਫਤਹ = ਗਿਰਫ਼ਤਹ, ਗ੍ਰਿਫ਼ਤਹ, ਫੜੇ ਹੋਏ ਹਨ। ਦਿਲ = ਹੇ ਦਿਲ! ਹੇਚਿ ਨ = ਕੁਝ ਭੀ ਨਹੀਂ। ਦਾਨੀ = ਤੂੰ ਜਾਣਦਾ ॥੧॥ ਰਹਾਉ ॥
SikhNet (Spanish)pues aunque mis huesos estén prensados por las garras de Yama, el emisario de la muerte, mi mente sigue sin conocer la Verdad. (1-Pausa)
ਜਨ ਪਿਸਰ ਪਦਰ ਬਿਰਾਦਰਾਂ; ਕਸ ਨੇਸ ਦਸਤੰਗੀਰ ॥
jan pisar padar biraadaraan; kas nes dasatangeer |
Sant Singh KhalsaSpouse, children, parents and siblings - none of them will be there to hold your hand.
Manmohan SinghThe wife, son, father and brothers no one shall hold my hand.
Manmohan Singh (Punjabi)ਵਹੁਟੀ, ਪੁੱਤ੍ਰ, ਪਿਤਾ ਅਤੇ ਵੀਰ, ਇਨ੍ਹਾਂ ਵਿਚੋਂ ਕਿਸ ਨੇ ਭੀ ਮੇਰਾ ਹੱਥ ਨਹੀਂ ਪਕੜਨਾ।
Fareedkot Teeka(ਜਨ) ਇਸਤ੍ਰੀ, (ਪਿਸਰ) ਪੁਤ੍ਰ, (ਪਦਰ) ਪਿਤਾ, (ਬਿਰਾਦਰਾਂ) ਭਾਈ ਇਨੋਂ ਮੇਂ ਸੇ (ਕਸ) ਕਿਸੇ ਨੇ ਭੀ (ਨੇਸ) ਨਹੀਂ (ਦਸਤ) ਹਾਥ (ਗੀਰ) ਪਕੜਨਾ, ਭਾਵ ਇਹ ਕਿ ਕੋਈ ਇਸ ਸਮੇਂ ਮੇਂ ਰਖ ਨਹੀਂ ਸਕੇਗਾ॥
Prof. Sahib Singhਇਸਤ੍ਰੀ, ਪੁੱਤਰ, ਪਿਉ, (ਸਾਰੇ) ਭਰਾ, (ਇਹਨਾਂ ਵਿਚੋਂ) ਕੋਈ ਭੀ ਮਦਦ ਕਰਨ ਵਾਲਾ ਨਹੀਂ ਹੈ,ਪਦ ਅਰਥ ਜਨ = ਜ਼ਨ, ਇਸਤ੍ਰੀ। ਪਿਸਰ = ਪੁੱਤਰ। ਪਦਰ = ਪਿਉ। ਬਿਰਾਦਰ = ਭਰਾ। ਬਿਰਾਦਰਾਂ = ਭਰਾਵਾਂ ਵਿਚ। ਕਸ = ਕੋਈ ਭੀ। ਨੇਸ = ਨੇਸਤ, ਨ ਅਸਤ, ਨਹੀਂ ਹੈ। ਦਸਤ = ਹੱਥ। ਗੀਰ = ਫੜਨ ਵਾਲਾ। ਦਸਤੰਗੀਰ = ਹੱਥ ਫੜਨ ਵਾਲਾ।
SikhNet (Spanish)Mi esposa, mis hijos, mi padre y hermanos, ninguno de ellos me tomará de la mano,
ਆਖਿਰ ਬਿਅਫਤਮ, ਕਸ ਨ ਦਾਰਦ; ਚੂੰ ਸਵਦ ਤਕਬੀਰ ॥੨॥
aakhir biafatam, kas na daarad; choon savad takabeer |2|
Sant Singh KhalsaAnd when at last I fall, and the time of my last prayer has come, there shall be no one to rescue me. ||2||
Manmohan SinghAt last when I fall and the time of last prayer is reached, there shall be no one to rescue me.
Manmohan Singh (Punjabi)ਅੰਤ ਨੂੰ ਜਦ ਮੈਂ ਡਿੱਗ ਪਵਾਂਗਾ ਅਤੇ ਅਖੀਰਲੀ ਅਰਦਾਸ ਦਾ ਵੇਲਾ ਆਵੇਗਾ। ਤਾਂ ਕੋਈ ਜਣਾ ਭੀ ਮੈਨੂੰ ਬਚਾਉਣ ਵਾਲਾ ਨਹੀਂ ਹੋਵੇਗਾ।
Fareedkot Teeka(ਆਖਿਰ) ਅੰਤ ਕੋ (ਬਿਅਫਤ) ਗਿਰਨਾ (ਮ) ਮੇਰਾ (ਚੂੰ) ਜਬ (ਸਵਦ) ਹੋਵੈਗਾ (ਤਕਬੀਰ) ਕੁਹਣਾ ਤਬ (ਕਸ) ਕੋਈ (ਨ) ਨਹੀਂ (ਦਾਰਦ) ਹਰਖ ਕਹੋਂਗਾ॥੨॥
Prof. Sahib Singh(ਜਦੋਂ) ਆਖ਼ਿਰ ਨੂੰ ਮੈਂ ਡਿੱਗਾ (ਭਾਵ, ਜਦੋਂ ਮੌਤ ਆ ਗਈ), ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜ੍ਹੀਦੀ ਹੈ, ਕੋਈ ਭੀ (ਮੈਨੂੰ ਇਥੇ) ਰੱਖ ਨਹੀਂ ਸਕਦਾ ॥੨॥ਪਦ ਅਰਥ ਆਖਿਰ = ਆਖ਼ਿਰ, ਅੰਤ ਨੂੰ। ਬਿਅਫਤਮ = ਬਿਅਫ਼ਤਮ, ਮੈਂ ਡਿੱਗਾ {ਉਫ਼ਤਾਦਨ = ਡਿੱਗਣਾ}। ਕਸ = ਕੋਈ ਭੀ। ਦਾਰਦੁ = ਰੱਖਦਾ, ਰੱਖ ਸਕਦਾ। {ਦਾਸ਼ਤਨ = ਰੱਖਣਾ}। ਚੂੰ = ਜਦੋਂ। ਸਵਦ = ਸ਼ਵਦ, ਹੋਵੇਗੀ। ਤਕਬੀਰ = ਉਹ ਨਮਾਜ਼ ਜੋ ਮੁਰਦੇ ਨੂੰ ਦਬਾਣ ਵੇਲੇ ਪੜ੍ਹੀਦੀ ਹੈ, ਜਨਾਜ਼ਾ ॥੨॥
SikhNet (Spanish)y cuando caiga en la tumba, nadie de ellos vendrá a rescatarme una vez que la última oración sea pronunciada.(2)
ਸਬ ਰੋਜ ਗਸਤਮ, ਦਰ ਹਵਾ; ਕਰਦੇਮ ਬਦੀ ਖਿਆਲ ॥
sab roj gasatam, dar havaa; karadem badee khiaal |
Sant Singh KhalsaNight and day, I wandered around in greed, contemplating evil schemes.
Manmohan SinghNight and day, I wonder in avarice and think of doing evil.
Manmohan Singh (Punjabi)ਰਾਤ ਦਿਨ ਮੈਂ ਲਾਲਚ ਅੰਦਰ ਭਟਕਦਾ ਹਾਂ, ਅਤੇ ਮੰਦਾ ਚਿਤਵਦਾ ਅਤੇ ਕਰਦਾ ਹਾਂ।
Fareedkot Teeka(ਸਬ) ਰਾਤ (ਰੋਜ) ਦਿਨ (ਗਸਤ) ਬੀਤਤੇ ਹੈਂ, (ਮ) ਮੇਰੇ (ਦਰ) ਅੰਦਰ (ਹਵਾ) ਵਾਸ਼ਨਾ ਕੇ (ਕਰਦੇ) ਕਰਤੇ ਹੂਏ (ਮ) ਮੁਝ ਕੋ (ਬਦੀ) ਮੰਦ ਕਰਮੋਂ ਕੇ (ਖਿਆਲ) ਧਿਆਨ ਵਾ ਸੰਕਲਪ, ਭਾਵ ਇਹ ਤੇਰੀ ਬੰਦਗੀ ਤੇ ਬਿਨਾਂ ਹੇ ਅਕਾਲ ਪੁਰਖ! ਮੇਰੇ ਵਿਅਰਥ ਹੀ ਦਿਨ ਬੀਤਤੇ ਹੈਂ॥
Prof. Sahib Singh(ਸਾਰੀ ਜ਼ਿੰਦਗੀ) ਮੈਂ ਰਾਤ ਦਿਨ ਲਾਲਚ ਵਿਚ ਹੀ ਫਿਰਦਾ ਰਿਹਾ, ਮੈਂ ਬਦੀ ਦੇ ਹੀ ਖ਼ਿਆਲ ਕਰਦਾ ਰਿਹਾ।ਪਦ ਅਰਥ ਸਬ = ਸ਼ਬ, ਰਾਤ। ਰੋਜ = ਰੋਜ਼, ਦਿਨ। ਗਸਤਮ = ਗਸ਼ਤਮ, ਮੈਂ ਫਿਰਦਾ ਰਿਹਾ। ਦਰ = ਵਿਚ। ਹਵਾ = ਹਿਰਸ, ਲਾਲਚ। ਕਰਦੇਮ = ਅਸੀਂ ਕਰਦੇ ਰਹੇ, ਮੈਂ ਕਰਦਾ ਰਿਹਾ। ਕਰਦ = ਕੀਤਾ। ਬਦੀ = ਬੁਰਾਈ। ਖਿਆਲ = ਖ਼ਿਆਲ। ਬਦੀ ਖਿਆਲ = ਬੁਰਾਈਆਂ ਦੇ ਖ਼ਿਆਲ।
SikhNet (Spanish)Noche y día, fui seducido por la avaricia y en mis pensamientos siempre hubo maldad,
ਗਾਹੇ. ਨ ਨੇਕੀ ਕਾਰ ਕਰਦਮ; ਮਮ ਈਂ ਚਿਨੀ. ਅਹਵਾਲ ॥੩॥
gaahe. na nekee kaar karadam; mam enee chinee. ahavaal |3|
Sant Singh KhalsaI never did good deeds; this is my condition. ||3||
Manmohan SinghI do not, ever, do good deeds. Like this is my condition.
Manmohan Singh (Punjabi)ਮੈਂ ਕਦੇ ਭੀ ਚੰਗੇਗ ਅਮਲ ਨਹੀਂ ਕਮਾਏ। ਇਸ ਤਰ੍ਹਾਂ ਦੀ ਹੈ ਮੇਰੀ ਆਵਸਥਾ।
Fareedkot Teeka(ਗਾਹੇ) ਕਦੇ ਭੀ (ਨ) ਨਹੀਂ (ਨੇਕੀ) ਭਲੀ (ਕਾਰ) ਕਰਣੀ (ਕਰਦ) ਕੀਤੀ (ਮ) ਮੈਂਨੇ (ਮਮ) ਮੇਰਾ (ਈ) ਐਸ (ਚਿਨੀ) ਜੈਸਾ, ਭਾਵ ਸਾਫ ਕਥਨ ਐਸਾ ਜੈਸਾ (ਅਹਿਵਾਲ) ਬ੍ਰਿਤੰਤ ਹੈ॥੩॥
Prof. Sahib Singhਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ। (ਹੇ ਕਰਤਾਰ!) ਮੇਰਾ ਇਹੋ ਜਿਹਾ ਹਾਲ ਹੈ ॥੩॥ਪਦ ਅਰਥ ਗਾਹੇ = ਕਦੇ। ਗਾਹੇ ਨ = ਕਦੇ ਭੀ ਨਾਹ। ਕਰਦਮ = ਮੈਂ ਕੀਤੀ। ਈ = ਇਹ। ਚਿਨੀ = ਜਿਹਾ। ਈ ਚਿਨੀ = ਇਹੋ ਜਿਹਾ। ਅਹਵਾਲ = ਹਾਲ ॥੩॥
SikhNet (Spanish)nunca hice una acción piadosa, tal era mi condición.(3)
ਬਦਬਖਤ, ਹਮ ਚੁ ਬਖੀਲ; ਗਾਫਿਲ ਬੇਨਜਰ ਬੇਬਾਕ ॥
badabakhat, ham chu bakheel; gaafil benajar bebaak |
Sant Singh KhalsaI am unfortunate, miserly, negligent, shameless and without the Fear of God.
Manmohan SinghI am unfortunate as also miserly, negligent, shameless and without
Manmohan Singh (Punjabi)ਮੈਂ ਨਿਕਰਮਣ ਅਤੇ ਨਾਲ ਹੀ ਕੰਜੂਸ, ਅਚੇਤ ਬੇਸ਼ਰਮ ਅਤੇ ਤੇਰੇ ਡਰ ਦੇ ਬਿਨਾਂ ਹਾਂ, ਹੇ ਸਾਈਂ!
Fareedkot Teeka(ਬਦ) ਮੰਦੇ (ਬਖਤ) ਭਾਗ, ਭਾਵ ਖੋਟੇ ਅਦ੍ਰਿਸਟੋਂ ਵਾਲਾ ਹਾਂ, (ਹਮ) ਭੀ (ਚੁ) ਐਸੇ ਹੀ (ਬਖੀਲ) ਈਰਖਾਲੂ (ਗਾਫਿਲ) ਬੇਖਬਰ ਅਚੇਤ ਪ੍ਰਮਾਦੀ ਪ੍ਰਯਾਇ ਹੈਂ (ਬੇਨਜਰ) ਨਹੀਂ ਦੇਖਤਾ ਭਲੇ ਬੁਰੇ ਨੂੰ (ਬੇਬਾਕ) ਨਿਰਭੈ ਹਾਂ, ਭਾਵ ਤੇਰਾ ਭੈ ਧਾਰਨ ਨਹੀਂ ਕੀਆ ਹੈ, ਭਾਵ ਯਿਹ ਕਿ ਇਤਨੇ ਔਗਣ ਸੰਯੁਕਤ ਹੋ ਕਰ ਅਬ ਤੇਰੀ ਸਰਨ ਕੋ ਪ੍ਰਾਪਤ ਹੂਆ ਹੂੰ॥
Prof. Sahib Singh(ਹੇ ਕਰਤਾਰ!) ਮੇਰੇ ਵਰਗਾ (ਦੁਨੀਆ ਵਿਚ) ਕੋਈ ਨਿਭਾਗਾ, ਨਿੰਦਕ, ਲਾ-ਪਰਵਾਹ, ਢੀਠ ਤੇ ਨਿਡਰ ਨਹੀਂ ਹੈ,ਪਦ ਅਰਥ ਬਦ = ਭੈੜਾ। ਬਖਤ = ਬਖ਼ਤ, ਨਸੀਬਾ। ਬਦ ਬਖਤ = ਭੈੜੇ ਨਸੀਬੇ ਵਾਲਾ। ਹਮ = ਅਸੀ। ਚੁ = ਵਰਗਾ। ਹਮ ਚੁ = ਸਾਡੇ ਵਰਗਾ, ਮੇਰੇ ਵਰਗਾ। ਬਖੀਲ = ਬਖ਼ੀਲ, ਚੁਗ਼ਲੀ ਕਰਨ ਵਾਲਾ। ਗਾਫਿਲ = ਗ਼ਾਫ਼ਿਲ, ਗ਼ਫਲਤ ਕਰਨ ਵਾਲਾ, ਸੁਸਤ, ਢਿੱਲੜ, ਲਾ-ਪਰਵਾਹ। ਨਜਰ = ਨਜ਼ਰ। ਬੇ ਨਜਰ = ਢੀਠ, ਨਿਲੱਜ। ਬੇ-ਬਿਨਾ। ਬਾਕ = ਡਰ। ਬੇ ਬਾਕ = ਨਿਡਰ।
SikhNet (Spanish)Mi destino es muy poco brillante, soy muy vengativo, ignorante, irreverente y sinvergüenza. No tengo ningún temor de Dios.
ਨਾਨਕ. ਬੁਗੋਯਦ. ਜਨੁ ਤੁਰਾ; ਤੇਰੇ ਚਾਕਰਾਂ ਪਾ ਖਾਕ ॥੪॥੧॥
naanak. bugoyad. jan turaa; tere chaakaraan paa khaak |4|1|
Sant Singh KhalsaSays Nanak, I am Your humble servant, the dust of the feet of Your slaves. ||4||1||
Manmohan SinghThine fear, O Lord, Says Nanak, I am Thy slave and the dust of the feet of Thine servants.
Manmohan Singh (Punjabi)ਨਾਨਕ ਆਖਦਾ ਹੈ, ਮੈਂ ਤੇਰਾ ਗੋਲਾ ਹਾਂ ਅਤੇ ਤੈਂਡੇ ਸੇਵਕਾਂ ਦੇ ਪੈਰਾਂ ਦੀ ਧੂੜ ਹਾਂ।
Fareedkot Teeka(ਨਾਨਕ) ਸ੍ਰੀ ਗੁਰੂ ਜੀ (ਬੁਗੋਯਦ) ਕਹਤੇ ਹੈਂ: (ਜਨੁ) ਮੈਂ ਦਾਸ (ਤੁਰਾ) ਤੇਰਾ ਹੂੰ (ਤੇਰੇ ਚਾਕਰਾਂ) ਤੇਰੇ ਦਾਸੋਂ ਕੇ (ਪਾ) ਪੈਰਾਂ ਕੀ (ਖਾਕ) ਧੂੜੀ ਮਾਂਗਤਾ ਹੂੰ॥☬ਸਤਿਗੁਰੂ ਜੀ ਨੇ ਮੌਲਵੀ ਪ੍ਰਤਿ ਇਸ ਪ੍ਰਕਾਰ ਕਹਾ, 'ਹਮ ਸਦਾ ਕਰਤਾਰ ਆਗੇ ਬੇਨਤੀ ਕਰਤੇ ਰਹਤੇ ਹੈਂ, ਤੁਮ ਭੀ ਸੰਸਾਰ ਕੋ ਅਸਤ ਜਾਨ ਕਰ ਤਿਸ ਵਾਹਿਗੁਰੂ ਜੀ ਆਗੇ ਐਸੀ ਬੇਨਤੀ ਕਰੋ, ਤਬ ਤੁਮ ਜਨਮ ਮਰਣ ਆਦ ਭੈ ਸੇ ਰਹਤ ਹੋਵੋਗੇ'। ਇਸ ਪਰਕਾਰ ਸਬਦ ਸੁਣ ਕਰ ਮੌਲਵੀ ਨਿਹਾਲ ਹੋਤਾ ਭਯਾ॥੪॥੧॥☬ਜਿਸ ਕਾਲ ਮੇਂ ਸ੍ਰੀ ਗੁਰੂ ਜੀ ਏਮਨਾਵਾਦ ਮੇਂ ਗਏ। ਬਾਬਰ ਨੇ ਸਹਤ ਕਰਾਮਾਤ ਕੇ ਦੇਖ ਕਰ ਪੂਰਨ ਦਰਵੇਸ ਜਾਨ ਕਰ ਭਾਂਗ ਕੀ ਭੇਟਾ ਮਹਾਰਾਜ ਆਗੇ ਰਾਖੀ ਅਰ ਨਮਸਕਾਰ ਕਰੀ। ਤਬ ਮਹਾਰਾਜ ਭਾਂਗ ਕੋ ਦੇਖ ਕਰ ਸ੍ਰੀ ਅਕਾਲ ਪੁਰਖ ਆਗੇ ਬੇਨਤੀ ਕਰਤੇ ਹੂਏ ਬਾਬਰ ਪਰਥਾਇ ਯੇਹਿ ਸ਼ਬਦ ਉਚਾਰਨ ਕਰਤੇ ਭਏ: ਜੋ ਦਰਵੇਸ ਖਲੜੀ ਮੇਂ ਭਾਂਗ ਔਰ ਕਾਸਾ ਆਦੀ ਰਖ ਕਰ ਮਾਂਗਤੇ ਹੈਂ ਤਿਨ ਕਾ ਰੂਪਕ ਦਿਖਲਾਵਤੇ ਹੈਂ। ਕਿਉਂਕਿ ਬਹੁਤ ਫਕੀਰ ਖਲੜੀ ਆਦੀ ਮੇਂ ਭਾਂਗ ਪਾ ਕਰ ਪਾਸ ਰਖਤੇ ਹੈਂ॥☬ਸੋ ਕਹੋ ਤੂੰ ਕੌਨ ਫਕੀਰ ਹੈਂ? ਤਿਸ ਪਰ ਕਹੇ ਹੈਂ:
Prof. Sahib Singh(ਪਰ ਤੇਰਾ) ਦਾਸ ਨਾਨਕ ਤੈਨੂੰ ਆਖਦਾ ਹੈ ਕਿ (ਮੇਹਰ ਕਰ, ਮੈਨੂੰ) ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ ॥੪॥੧॥ਪਦ ਅਰਥ ਬੁਗੋਯਦ = ਆਖਦਾ ਹੈ {ਗੁਫ਼ਤਨ = ਆਖਣਾ}। ਜਨੁ = ਦਾਸ। ਤੁਰਾ = ਤੈਨੂੰ। ਪਾ ਖਾਕ = ਪਾ ਖ਼ਾਕ, ਪੈਰਾਂ ਦੀ ਖ਼ਾਕ, ਚਰਨਾਂ ਦੀ ਧੂੜ। ਚਾਕਰ = ਸੇਵਕ ॥੪॥੧॥
SikhNet (Spanish)Pero, dice Nanak, soy Tu Esclavo, oh Señor, el Polvo debajo de los pies de Tus Esclavos, por favor sálvame.(4-1)