ਰਾਗੁ ਬੈਰਾੜੀ ਮਹਲਾ ੫ ਘਰੁ ੧ ॥
raag bairaarree mahalaa 5 ghar 1 |
Sant Singh KhalsaRaag Bairaaree, Fifth Mehl, First House:
Manmohan SinghBairari Measure. 5th Guru.
Manmohan Singh (Punjabi)ਰਾਗੁ ਬੈਰਾੜੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬੈਰਾੜੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Bairari, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੰਤ ਜਨਾ ਮਿਲਿ; ਹਰਿ ਜਸੁ ਗਾਇਓ ॥
sant janaa mil; har jas gaaeo |
Sant Singh KhalsaMeeting with the humble Saints, sing the Praises of the Lord.
Manmohan SinghAssociating with the pious persons, sing thou the Lord's praise.
Manmohan Singh (Punjabi)ਪਵਿੱਤਰ ਪੁਰਸ਼ ਨਾਲ ਜੁੜ ਕੇ ਤੂੰ ਪ੍ਰਭੂ ਦੀ ਮਹਿਮਾ ਗਾਇਨ ਕਰ।
Fareedkot Teekaਸੰਤ ਜਨੋਂ ਕੇ ਸਾਥ ਮਿਲ ਕਰ ਕੇ ਹਮਨੇ ਹਰੀ ਕਾ ਜਸ ਗਾਯਨ ਕੀਆ ਹੈ॥
Prof. Sahib Singhਹੇ ਭਾਈ! ਜਿਸ ਭੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ,ਪਦ ਅਰਥ ਮਿਲਿ = ਮਿਲ ਕੇ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗਾਇਓ = ਗਾਇਆ।
SikhNet (Spanish)Recita la Alabanza del Señor, encontrando a los Santos,
ਕੋਟਿ ਜਨਮ ਕੇ, ਦੂਖ ਗਵਾਇਓ ॥੧॥ ਰਹਾਉ ॥
kott janam ke, dookh gavaaeo |1| rahaau |
Sant Singh KhalsaThe pains of millions of incarnations shall be eradicated. ||1||Pause||
Manmohan SinghThus shalt thou be rid of the pain of millions of births. Pause.
Manmohan Singh (Punjabi)ਐਸ ਤਰ੍ਹਾਂ ਤੂੰ ਕ੍ਰੋੜਾਂ ਹੀ ਜਨਮਾਂ ਦੇ ਦੁੱਖਾਂ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।
Fareedkot Teekaਤਿਸ ਤੇ ਕ੍ਰੋੜੋਂ ਜਨਮੋਂ ਕੇ ਦੁਖੋਂ ਕੋ ਗਵਾਯਾ ਹੈ॥੧॥ ਰਹਾਉ ॥
Prof. Sahib Singhਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ ॥੧॥ ਰਹਾਉ ॥ਪਦ ਅਰਥ ਕੋਟਿ = ਕ੍ਰੋੜਾਂ। ਗਵਾਇਓ = ਦੂਰ ਕਰ ਲਏ ॥੧॥ ਰਹਾਉ ॥
SikhNet (Spanish)así serás limpiado de los errores acumulados en las miles de reencarnaciones pasadas. (1-Pausa)
ਜੋ ਚਾਹਤ; ਸੋਈ ਮਨਿ ਪਾਇਓ ॥
jo chaahat; soee man paaeo |
Sant Singh KhalsaWhatever your mind desires, that you shall obtain.
Manmohan SinghWhat thy heart desires, that is like-wise obtained.
Manmohan Singh (Punjabi)ਜਿਹੜਾ ਕੁਝ ਤੇਰਾ ਦਿਲ ਲੋੜਦਾ ਹੈ, ਉਹ ਇਸ ਤਰ੍ਹਾਂ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਚਾਹੀਤਾ ਥਾ ਸੋਈ ਮਨ ਮੇਂ ਪਾਯਾ ਹੈ॥
Prof. Sahib Singhਹੇ ਭਾਈ! ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਭੀ ਆਪਣੇ ਮਨ ਵਿਚ ਚਾਹ ਕੀਤੀ, ਉਸ ਨੂੰ ਉਹੀ ਪ੍ਰਾਪਤ ਹੋ ਗਈ।ਪਦ ਅਰਥ ਚਾਹਤ = ਚਾਹੁੰਦਾ ਹੈ। ਸੋਈ = ਉਹੀ ਮੁਰਾਦ। ਮਨਿ = ਮਨ ਵਿਚ। ਪਾਇਓ = ਪ੍ਰਾਪਤ ਕਰ ਲਈ।
SikhNet (Spanish)Recibirás el Fruto de los deseos de tu corazón y en Su Gracia,
ਕਰਿ ਕਿਰਪਾ; ਹਰਿ ਨਾਮੁ ਦਿਵਾਇਓ ॥੧॥
kar kirapaa; har naam divaaeo |1|
Sant Singh KhalsaBy His Kind Mercy, the Lord blesses us with His Name. ||1||
Manmohan SinghIn their mercy, the saints bless me with the God's Name.
Manmohan Singh (Punjabi)ਆਪਣੀ ਰਹਿਮਤ ਸਦਕਾ, ਸਾਧੂ ਮੈਨੂੰ ਰੱਬ ਦਾ ਨਾਮ ਪ੍ਰਦਾਨ ਕਰਦੇ ਹਨ।
Fareedkot Teekaਕਿਉਂਕਿ ਆਪ ਹਰੀ ਨੇ ਕ੍ਰਿਪਾ ਕਰ ਕੇ ਸਤਿਗੁਰੋਂ ਸੇ ਹਰਿ ਨਾਮ ਕਾ ਦਾਨ ਦਿਵਾਯਾ ਹੈ॥੧॥
Prof. Sahib Singh(ਗੁਰੂ ਨੇ) ਕਿਰਪਾ ਕਰ ਕੇ ਉਸ ਨੂੰ (ਪ੍ਰਭੂ ਦੇ ਦਰ ਤੋਂ) ਪ੍ਰਭੂ ਦਾ ਨਾਮ ਭੀ ਦਿਵਾ ਦਿੱਤਾ ॥੧॥ਪਦ ਅਰਥ ਕਰਿ = ਕਰ ਕੇ। ਦਿਵਾਇਓ = (ਪ੍ਰਭੂ ਪਾਸੋਂ) ਦਿਵਾ ਦਿੱਤਾ ॥੧॥
SikhNet (Spanish)el Señor te bendecirá con Su Nombre. (1)
ਸਰਬ ਸੂਖ; ਹਰਿ ਨਾਮਿ ਵਡਾਈ ॥
sarab sookh; har naam vaddaaee |
Sant Singh KhalsaAll happiness and greatness are in the Lord's Name.
Manmohan SinghAll happiness and greatness abide in the Lord's Name.
Manmohan Singh (Punjabi)ਸਮੂਹ ਪ੍ਰਸੰਨਤਾ ਅਤੇ ਪ੍ਰਭਤਾ ਪ੍ਰਭੂ ਦੇ ਨਾਮ ਅੰਦਰ ਵਸਦੀਆਂ ਹਨ।
Fareedkot Teekaਤਿਸ ਹਰਿ ਨਾਮ ਜਾਪੇ ਸੇ ਹੀ ਸਰਬ ਸੁਖ ਔ ਵਡਿਆਈ ਪ੍ਰਾਪਤ ਭਈ ਹੈ ਵਾ ਹਰਿ ਨਾਮ ਕੀ ਵਡਿਆਈ ਪ੍ਰਾਪਤ ਭਈ ਹੈ; ਵਾ ਹਰਿ ਨਾਮ ਕੀ ਵਡਿਆਈ ਸੇ ਹੀ ਹਮ ਕੋ ਸਰਬ ਸੁਖ ਭਏ ਹੈਂ ਵਾ ਸਰਬ ਸੁਖ ਰੂਪ ਹਰਿ ਨਾਮ ਕੀ ਵਡਿਆਈ ਮੇਰੇ ਕੋ ਮਿਲੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, (ਲੋਕ ਪਰਲੋਕ ਵਿਚ) ਇੱਜ਼ਤ (ਭੀ ਮਿਲ ਜਾਂਦੀ ਹੈ)।ਪਦ ਅਰਥ ਹਰਿ ਨਾਮਿ = ਪ੍ਰਭੂ ਦੇ ਨਾਮ ਵਿਚ (ਜੁੜਿਆਂ)। ਸਰਬ = ਸਾਰੇ। ਵਡਾਈ = ਆਦਰ ਇੱਜ਼ਤ।
SikhNet (Spanish)Toda Felicidad y Grandeza están en el Nombre del Señor
ਗੁਰ ਪ੍ਰਸਾਦਿ; ਨਾਨਕ ਮਤਿ ਪਾਈ ॥੨॥੧॥੭॥
gur prasaad; naanak mat paaee |2|1|7|
Sant Singh KhalsaBy Guru's Grace, Nanak has gained this understanding. ||2||1||7||
Manmohan SinghBy Guru's grace, Nanak, has obtained this understanding.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਨਾਨਕ ਨੂੰ ਇਹ ਸਮਝ ਪ੍ਰਾਪਤ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਸਤਿਗੁਰੋਂ ਕੀ ਕਿਰਪਾ ਕਰ ਕੇ ਇਹ ਹਰਿ ਨਾਮ ਜਾਪ ਕੀ ਸਿਖ੍ਯਾ ਹਮਨੇ ਪਾਈ ਹੈ॥੨॥੧॥੭॥
Prof. Sahib Singhਹੇ ਨਾਨਕ! (ਪ੍ਰਭੂ ਦੇ ਨਾਮ ਵਿਚ ਜੁੜਨ ਦੀ ਇਹ) ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ॥੨॥੧॥੭॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਮਤਿ = ਅਕਲ ॥੨॥੧॥੭॥
* ਵੇਰਵਾ: ਅੰਕ ੧-ਮਹਲਾ ੫ ਦਾ ਇਕ ਸ਼ਬਦ। ਮਹਲਾ ੪ = ੬ ਸ਼ਬਦ। ਮਹਲਾ ੫ = ੧ ਸ਼ਬਦ। ਜੋੜ = ੭।
SikhNet (Spanish)y por la Gracia del Guru, Nanak ha llegado a este Entendimiento. (2-1-7)