ੴ

ਸਿੱਖਬਾਣੀ · SikhBani

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥

bhau teraa bhaang khalarree meraa cheet
Guru Nanak Dev Ji ਗੁਰੂ ਨਾਨਕ ਦੇਵ ਜੀ · Raag Tilang · Ang 721 · 14 lines
Translations

ਤਿਲੰਗ ਮਹਲਾ ੧ ਘਰੁ ੨ ॥

tilang mahalaa 1 ghar 2 |

Sant Singh KhalsaTilang, First Mehl, Second House:
Manmohan SinghTilang 1st Guru.
Manmohan Singh (Punjabi)ਤਿਲੰਗ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Un Dios Creador del Universo, por la Gracia del Verdadero Guru

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Tilang, Mejl Guru Nanak, Primer Canal Divino.

ਭਉ ਤੇਰਾ ਭਾਂਗ; ਖਲੜੀ ਮੇਰਾ ਚੀਤੁ ॥

bhau teraa bhaang; khalarree meraa cheet |

Sant Singh KhalsaThe Fear of You, O Lord God, is my marijuana; my consciousness is the pouch which holds it.
Manmohan SinghO Lord, Thy fear is my hemp and my mind is the leather pouch.
Manmohan Singh (Punjabi)ਹੇ ਸੁਆਮੀ! ਤੇਰਾਡਰ ਮੇਰਾ ਭੰਗ ਹੈ ਅਤੇ ਮੇਰਾ ਮਨ (ਭੰਗ ਨੂੰ ਸਾਭਣ ਲਈ) ਚਮੜੇ ਦੀ ਗੁਥਲੀ ਹੈ।
Fareedkot Teekaਹੇ ਵਾਹਿਗੁਰੂ ਜੀ! ਤੇਰਾ ਜੋ ਭੈ ਹੈ, ਸੋਈ ਮੈਨੇ ਭਾਂਗ ਕੀਤੀ ਹੈ, ਅਰ ਤਿਸ ਕੇ ਧਾਰਨੇ ਵਾਲੀ ਜੋ ਚੰਮ ਕੀ ਖਲੜੀ ਹੋਤੀ ਹੈ, ਸੋ ਮੇਰਾ ਚਿਤ ਹੈ, ਭਾਵ ਯਿਹ ਸਦਾ ਹੀ ਤੇਰੇ ਭੈ ਕੋ ਮੈਨੇ ਚਿਤ ਮੇਂ ਧਾਰਨ ਕੀਆ ਹੈ॥
Prof. Sahib Singhਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ।

ਪਦ ਅਰਥ ਭਉ = ਡਰ, ਅਦਬ। ਭਾਂਗ = ਭੰਗ। ਖਲੜੀ = ਗੁੱਥੀ।

SikhNet (Spanish)El Fervor que te tengo, oh Señor, es mi droga, mi mente es la bolsa donde la guardo y me ha intoxicado con Tu Amor,

ਮੈ ਦੇਵਾਨਾ; ਭਇਆ ਅਤੀਤੁ ॥

mai devaanaa; bheaa ateet |

Sant Singh KhalsaI have become an intoxicated hermit.
Manmohan SinghI have become an intoxicated hermit.
Manmohan Singh (Punjabi)ਮੈਂ ਇਕ ਮਤਵਾਲਾ ਵਿਰੱਕਤ ਹੋ ਗਿਆ ਹਾਂ।
Fareedkot Teekaਤਿਸ ਭੈ ਰੂਪੀ ਭੰਗ ਮੇਂ ਮਸਤ ਹੋ ਕਰ ਮੈਂ ਸੰਸਾਰ ਤੇ ਤਿਆਗਵਾਨ ਭਇਆ ਹੂੰ, ਭਾਵ ਤਿਆਗੀ ਫਕੀਰ ਹੂੰ॥
Prof. Sahib Singh(ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ।

ਪਦ ਅਰਥ ਦੇਵਾਨਾ = ਨਸ਼ਈ, ਮਸਤਾਨਾ। ਅਤੀਤੁ = ਵਿਰਕਤ।

SikhNet (Spanish)me he vuelto un ermitaño.

ਕਰ ਕਾਸਾ; ਦਰਸਨ ਕੀ ਭੂਖ ॥

kar kaasaa; darasan kee bhookh |

Sant Singh KhalsaMy hands are my begging bowl; I am so hungry for the Blessed Vision of Your Darshan.
Manmohan SinghMy hands are the begging bowl and I crave for Thine vision, O God.
Manmohan Singh (Punjabi)ਮੇਰੇ ਹੱਥ ਪਿਆਲਾ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਹੇ ਵਾਹਿਗੁਰੂ!
Fareedkot Teekaਔਰ ਜੋ ਤੇਰੇ ਦਰਸਨ ਕੀ ਭੂਖ ਲਾਗ ਰਹੀ ਹੈ ਔਰ (ਕਰ) ਹਾਥ ਹੀ ਕਾਸਾ, ਭਾਵ ਆਪ ਕੇ ਹੀ ਆਗੇ ਮੈਂਨੇ ਹਾਥ ਪਸਾਰੇ ਹੈਂ॥
Prof. Sahib Singhਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ।

ਪਦ ਅਰਥ ਕਰ = ਦੋਵੇਂ ਹੱਥ। ਕਾਸਾ = ਪਿਆਲਾ।

SikhNet (Spanish)Mis manos son la jicarilla de limosna y no pordioseo nada más que la Visión de tu Darshan;

ਮੈ ਦਰਿ ਮਾਗਉ; ਨੀਤਾ ਨੀਤ ॥੧॥

mai dar maagau; neetaa neet |1|

Sant Singh KhalsaI beg at Your Door, day after day. ||1||
Manmohan SinghDay by day, beg I at Thy door.
Manmohan Singh (Punjabi)ਰੋਜ਼ ਬਰੋਜ਼, ਮੈਂ ਤੇਰੇ ਬੂਹੇ ਤੇ ਝੋਲੀ ਅੱਡਦਾ ਹਾਂ।
Fareedkot Teekaਮੈਂ ਨਿਤੰਪ੍ਰਤੀ ਤੇਰੇ ਸਤਿਸੰਗ ਰੂਪੀ ਦਰ ਤੇ ਮਾਂਗਤਾ ਹੂੰ॥
Prof. Sahib Singh(ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ ॥੧॥

ਪਦ ਅਰਥ ਦਰਿ = (ਤੇਰੇ) ਦਰ ਤੇ। ਮਾਗਉ = ਮੈਂ ਮੰਗਦਾ ਹਾਂ। ਨੀਤਾ ਨੀਤ = ਸਦਾ ਹੀ ॥੧॥

SikhNet (Spanish)por esta Visión pordioseo hasta Tu Puerta, día tras día, por siempre y para siempre.(1)

ਤਉ ਦਰਸਨ ਕੀ; ਕਰਉ ਸਮਾਇ ॥

tau darasan kee; krau samaae |

Sant Singh KhalsaI long for the Blessed Vision of Your Darshan.
Manmohan SinghFor Thy sight, I make a mumper's call.
Manmohan Singh (Punjabi)ਤੇਰੇ ਦੀਦਾਰ ਲਈ ਮੈਂ ਮੰਗਤੇ ਵਾਲੀ ਸਦਾਅ ਕਰਦਾ ਹਾਂ।
Fareedkot Teekaਹੇ ਅਕਾਲ ਪੁਰਖ ਜੀ! ਮੈਂ ਸਦਾ ਤੇਰੇ ਦਰਸਨ ਕੀ (ਸਮਾਇ) ਇਛਾ ਕਰਤਾ ਹਾਂ॥
Prof. Sahib Singh(ਹੇ ਪ੍ਰਭੂ!) ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ,

ਪਦ ਅਰਥ ਤਉ = ਤੇਰਾ। ਕਰਉ = ਮੈਂ ਕਰਦਾ ਹਾਂ। ਸਮਾਇ = ਸਦਾਅ, ਆਵਾਜ਼ਾ।

SikhNet (Spanish)Pido sólo para que me pueda iluminar con la Visión de tu Darshan.

ਮੈ ਦਰਿ ਮਾਗਤੁ; ਭੀਖਿਆ ਪਾਇ ॥੧॥ ਰਹਾਉ ॥

mai dar maagat; bheekhiaa paae |1| rahaau |

Sant Singh KhalsaI am a beggar at Your Door - please bless me with Your charity. ||1||Pause||
Manmohan SinghBless Thou, me, Thine door's beggar, with alms, O Lord. Pause.
Manmohan Singh (Punjabi)ਮੈਨੂੰ ਆਪਣੇ ਬੂਹੇ ਦੇ ਭਿਖਾਰੀ ਨੂੰ ਤੂੰ ਖੈਰ ਪਾ, ਹੇ ਪ੍ਰਭੂ! ਠਹਿਰਾੳ।
Fareedkot Teekaਮੈਂ ਤੇਰੇ ਦ੍ਵਾਰੇ ਕਾ ਭਿਖ੍ਯਕ ਹਾਂ, ਦਰਸਨ ਰੂਪੀ ਭਿਖਯਾ ਪਾਵੋ॥੧॥ ਰਹਾਉ ॥
Prof. Sahib Singhਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ ॥੧॥ ਰਹਾਉ ॥

ਪਦ ਅਰਥ ਮਾਗਤੁ = ਮੰਗਤਾ। ਪਾਇ = ਦੇਹ ॥੧॥ ਰਹਾਉ ॥

SikhNet (Spanish)Oh Señor, pido la limosna en Tu Puerta, bendíceme con Tu Gracia. (1-Pausa)

ਕੇਸਰਿ ਕੁਸਮ ਮਿਰਗਮੈ ਹਰਣਾ; ਸਰਬ ਸਰੀਰੀ ਚੜੑਣਾ ॥

kesar kusam miragamai haranaa; sarab sareeree charranaa |

Sant Singh KhalsaSaffron, flowers, musk oil and gold embellish the bodies of all.
Manmohan SinghSaffron, flowers, deer's musk and gold embellish all the bodies.
Manmohan Singh (Punjabi)ਕੁੰਗੂ, ਫੁੱਲ, ਹਿਰਣ ਦਾ ਨਾਫਾ, ਅਤੇ ਸੋਨਾ ਸਮੂਹ ਦੇਹਾਂ ਉਤੇ ਸਵਾਰ ਹੁੰਦੇ ਹਨ।
Fareedkot Teekaਸੋ ਤੇਰੇ ਸੰਤ ਭਗਤਿ ਕੈਸੇ ਹੈਂ? ਦ੍ਰਿਸਟਾਂਤ: ਜੈਸੇ- ਕੇਸਰ ਫੂਲ (ਮਿਰਗ ਮੈ) ਕਸਤੂਰੀ (ਹਰਣਾ) ਮ੍ਰਿਗਾਨ ਇਨ ਪਵਿਤ੍ਰ ਵਸਤੂਆਂ ਕਾ ਸਰਬ ਜਾਤ ਕੇ ਸਰੀਰ ਧਾਰੀਓਂ ਕੇ ਹਥੀਂ ਚੜਨਾ ਹੋਤਾ ਹੈ, ਪਰੰਤੂ ਕਿਸੀ ਨੀਚ ਜਾਤੀ ਕੇ ਹਾਥ ਸੇ ਅਸੁਧ ਨਹੀਂ ਹੋਤੀਆਂ। ਤੈਸੇ ਸਰਬ ਜਾਤੀਓਂ ਕੇ ਭਗਤ ਪਵਿਤ੍ਰ ਰੂਪ ਹੋਤੇ ਹੈਂ ਜੈਸੇ ਰਵਿਦਾਸ ਜੀ, ਬਾਲਮੀਕ ਜੀ ਆਦਿ ਭਗਤ ਧਰਮ ਪਵਿਤ੍ਰ ਰੂਪ ਔਰੋਂ ਕੋ ਪਾਵਨ ਕਰਤੇ ਭਏ ਹੈਂ ਅਰ ਭਗਵੰਤ ਕੋ ਪ੍ਰਾਪਤ ਭਏ ਹੈਂ॥
Prof. Sahib Singhਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ।

ਪਦ ਅਰਥ ਕੁਸਮ = ਫੁੱਲ। ਮਿਰਗਮੈ = ਮਿਰਗ-ਮਦ, ਕਸਤੂਰੀ। ਹਰਣਾ = {हिंरण्य} ਸੋਨਾ। ਸਰੀਰੀ = ਸਰੀਰਾਂ ਤੇ।

SikhNet (Spanish)Así como el azafrán, las flores, el aroma de musgo y el oro, a toda la gente,

ਚੰਦਨ ਭਗਤਾ ਜੋਤਿ ਇਨੇਹੀ; ਸਰਬੇ ਪਰਮਲੁ ਕਰਣਾ ॥੨॥

chandan bhagataa jot inehee; sarabe paramal karanaa |2|

Sant Singh KhalsaThe Lord's devotees are like sandalwood, which imparts its fragrance to everyone. ||2||
Manmohan SinghLike Chandas, such is the quality of Lord's slave that they render fragrant one and all.
Manmohan Singh (Punjabi)ਚੰਨਣ ਦੀ ਤਰ੍ਹਾਂ ਪ੍ਰਭੂ ਦੇ ਗੋਲਿਆਂ ਦੀ ਉਜਲ ਖੁਸ਼ਬੂ ਇਸ ਤਰ੍ਹਾਂ ਦੀ ਹੈ ਕਿ ਉਹ ਸਾਰਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ।
Fareedkot Teekaਭਗਤੋਂ ਕੀ (ਜੋਤਿ) ਸੋਭਾ ਵਾ ਕੀਰਤੀ ਕ੍ਰਾਤੀ ਪ੍ਰਯਾਇ ਸਬਦ ਹੈ, (ਇਨੇਹੀ) ਐਸੀ ਹੈ ਜੈਸੇ ਚੰਦਨ ਏਕ ਬਾਂਸ ਬਿਨਾਂ ਸਰਬ ਬ੍ਰਿਛੋਂ ਕੋ ਚੰਦਨ ਕਰਤਾ ਹੈ, ਤੈਸੇ ਭਗਤ ਕੀ ਸਰਬ ਪ੍ਰੇਮੀਓਂ ਕੋ (ਪਰਮਲੁ) ਚੰਦਨ ਰੂਪ ਵਾ ਮਲਾਦੀ ਵਖੇ੍ਯਪ ਸੇ ਰਹਿਤ ਕਰ ਦੇਤੇ ਹੈਂ; ਵਾ ਜੈਸੇ ਚੰਦਨ ਮੇਂ (ਜੋਤਿ) ਸ਼ਕਤੀ ਹੈ ਬਨ ਸਰਬ ਕੋ ਚੰਦਨ ਰੂਪ ਕਰੇ ਹੈ, ਤੈਸੇ ਭਗਤ ਭੀ ਸਰਬ ਕਉ ਅਪਨਾ ਰੂਪ ਹੀ ਕਰੇ ਹੈ। ਊਚ ਨੀਚ ਜਾਤੀ ਕਾ ਭੇਦ ਨਹੀਂ ਰਹਿਤਾ ਹੈ॥
Prof. Sahib Singhਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ ॥੨॥

ਪਦ ਅਰਥ ਜੋਤਿ = ਸੁਭਾਉ। ਇਨੇਹੀ = ਇਹੋ ਜੇਹੀ। ਪਰਮਲੁ = ਸੁਗੰਧੀ ॥੨॥

SikhNet (Spanish)y sin distinción, la embellece, así también los Santos con su esencia de Sándalo tienen el mérito de perfumar con su fragancia a todo aquél que tiene contacto con ellos. (2)

ਘਿਅ ਪਟ ਭਾਂਡਾ; ਕਹੈ ਨ ਕੋਇ ॥

ghia patt bhaanddaa; kahai na koe |

Sant Singh KhalsaNo one says that ghee or silk are polluted.
Manmohan SinghNo one calls, clarified butter and silk polluted.
Manmohan Singh (Punjabi)ਕੋਈ ਜਣਾ ਘਿਉ ਅਤੇ ਰੇਸ਼ਮ ਨੂੰ ਕਲੰਕਤ (ਬੁਰਾ) ਨਹੀਂ ਆਖਦਾ।
Fareedkot Teekaਘਿਉ ਕਿਸੀ ਭਾਂਡੇ ਮੇਂ ਹੋ ਔਰ ਰੇਸਮ ਕਿਸੀ ਕੀੜੇ ਸੇ ਹੋਵੇ, ਤਿਸ ਭਾਂਡੇ ਕਰ ਘਿਉ ਅਰ ਰੇਸਮ ਕੋ ਨਿੰਦਤ ਕਰ ਕੋਈ ਨਹੀਂ ਕਹਤਾ॥
Prof. Sahib Singhਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ)।

ਪਦ ਅਰਥ ਘਿਅ ਭਾਂਡਾ = ਘਿਉ ਦਾ ਭਾਂਡਾ। ਪਟ = ਰੇਸ਼ਮ। ਕਹੈ ਨ ਕੋਇ = ਕੋਈ ਪੁੱਛ ਨਹੀਂ ਕਰਦਾ।

SikhNet (Spanish)¿Hay alguien que puede decir que la mantequilla o a la seda están contaminadas?

ਐਸਾ ਭਗਤੁ; ਵਰਨ ਮਹਿ ਹੋਇ ॥

aisaa bhagat; varan meh hoe |

Sant Singh KhalsaSuch is the Lord's devotee, no matter what his social status is.
Manmohan SinghSuch is the saint, be he of high or low caste.
Manmohan Singh (Punjabi)ਐਹੋ ਜੇਹਾ ਹੁੰਦਾ ਹੈ। ਸਾਧੂ ਭਾਵੇਂ ਉਹ ਉਚੀ ਜਾਂ ਨੀਚੀ ਜਾਤੀ ਵਾਲਾ ਹੋਵੇ।
Fareedkot Teekaਐਸਾ ਹੀ ਭਗਤ ਕਿਸੀ ਵਰਨ ਮੇਂ ਹੋਵੇ ਤਿਸ ਕੀ ਕੋਈ ਨਿਖੇਧੀ ਨਹੀਂ ਕਰ ਸਕਤਾ। ਓਹ ਸਰਬ ਕੋ ਪਵਿਤ੍ਰ ਕਰਨਹਾਰ ਹੋ ਜਾਤਾ ਹੈ॥ ਪ੍ਰਮਾਣਿ-☬"ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸਪਾਸਾ॥☬ਅਬ ਬਿਪ੍ਰ ਪਰਧਾਨ ਤਿਹ ਕਰਹਿ ਡੰਡਉਤਿ ਤੇਰੇ ਨਾਮ ਸਰਨਾਇ ਰਵਿਦਾਸ ਦਾਸਾ॥"
Prof. Sahib Singh(ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ।

ਪਦ ਅਰਥ ਵਰਨ ਮਹਿ = (ਭਾਵੇਂ ਕਿਸੇ ਹੀ) ਜਾਤਿ ਵਿਚ।

SikhNet (Spanish)Así el Señor ama a Su Devoto, sin importar la casta a la que supuestamente pertenece.

ਤੇਰੈ ਨਾਮਿ ਨਿਵੇ; ਰਹੇ ਲਿਵ ਲਾਇ ॥

terai naam nive; rahe liv laae |

Sant Singh KhalsaThose who bow in reverence to the Naam, the Name of the Lord, remain absorbed in Your Love.
Manmohan SinghThey, who make obeisance unto Thy Name and remain absorbed in Thy love;
Manmohan Singh (Punjabi)ਜੋ ਤੈਂਡੇ ਨਾਮ ਨੂੰ ਨਿਮਸ਼ਕਾਰ ਕਰਦੇ ਹਨ ਅਤੇ ਤੇਰੇ ਪਿਆਰ ਅੰਦਰ ਲੀਨ ਰਹਿੰਦੇ ਹਨ,
Fareedkot Teekaਹੇ ਨਾਮੀ ਵਾਹਿਗੁਰੂ! ਜੋ ਤੇਰੇ ਕੋ ਨਿਵੇ ਹੈਂ ਔ ਆਪ ਕੇ ਸਰੂਪ ਮੇਂ ਬ੍ਰਿਤੀ ਲਗਾਇ ਰਹੇ ਹੈਂ॥
Prof. Sahib Singhਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ,

ਪਦ ਅਰਥ ਤੇਰੈ ਨਾਮਿ = ਤੇਰੇ ਨਾਮ ਵਿਚ। ਨਿਵੇ = ਨਿਵੇਂ ਹੋਏ, ਨਿਮ੍ਰਤਾ ਵਾਲੇ।

SikhNet (Spanish)Quienes se postran en Reverencia al Naam, al Nombre del Señor, permanecen compenetrados en Su Amor,

ਨਾਨਕ; ਤਿਨ ਦਰਿ ਭੀਖਿਆ ਪਾਇ ॥੩॥੧॥੨॥

naanak; tin dar bheekhiaa paae |3|1|2|

Sant Singh KhalsaNanak begs for charity at their door. ||3||1||2||
Manmohan SinghO Nanak, I beg at their door for alms.
Manmohan Singh (Punjabi)ਹੇ ਨਾਨਕ ਮੈਂ ਉਨ੍ਹਾਂ ਦੇ ਬੂਹੇ ਤੇ ਖੈਰਾਤ ਦੀ ਭੀਖ ਮੰਗਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤਾਂ ਭਗਤਾਂ ਦਵਾਰੇ ਹੇ ਅਕਾਲ ਪੁਰਖ ਜੀ! ਅਪਨੀ ਦਰਸਨ ਰੂਪੀ ਭਿਖ੍ਯਾ ਮੈਨੂੰ ਪ੍ਰਾਪਤ ਕਰੋ॥੩॥੧॥੨॥☬ਪੁਨਾ ਸ੍ਰੀ ਅਕਾਲ ਪੁਰਖ ਜੀ ਆਗੇ ਇਸਤ੍ਰੀ ਕਾ ਰੂਪਕ ਦਿਖਲਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ ॥੩॥੧॥੨॥

ਪਦ ਅਰਥ ਤਿਨ ਦਰਿ = ਉਹਨਾਂ ਦੇ ਦਰ ਤੇ। ਭੀਖਿਆ = ਖ਼ੈਰ ॥੩॥੧॥੨॥

* ਨੋਟ: ਅੰਕ ੩ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ਇਹ ਸ਼ਬਦ "ਘਰੁ ੨" ਦਾ ਪਹਿਲਾ ਸ਼ਬਦ ਹੈ।

SikhNet (Spanish)Nanak pide Caridad a Su Puerta. (3-1-2)
Answers quote the Granth verbatim with Ang citations. AI commentary is not Gurbani and not a religious ruling.