ਗੂਜਰੀ ਮਹਲਾ ੧ ॥
goojaree mahalaa 1 | Ang 504
Sant Singh KhalsaGoojaree, First Mehl:
Manmohan SinghGujri 1st Guru.
Manmohan Singh (Punjabi)ਗੂਜਰੀ ਪਹਿਲੀ ਪਾਤਿਸ਼ਾਹੀ।
SikhNet (Spanish)Guyeri, Mejl Guru Nanak, Primer Canal Divino.
ਐ ਜੀ. ਨਾ ਹਮ ਉਤਮ, ਨੀਚ ਨ ਮਧਿਮ; ਹਰਿ ਸਰਣਾਗਤਿ ਹਰਿ ਕੇ ਲੋਗ ॥
ai jee. naa ham utam, neech na madhim; har saranaagat har ke log | Ang 504
Sant Singh KhalsaO Dear One, I am not high or low or in the middle. I am the Lord's slave, and I seek the Lord's Sanctuary.
Manmohan SinghO Sire, I am not high neither low nor middling. I am God's slave and I seek His protection.
Manmohan Singh (Punjabi)ਹੇ ਮਹਾਰਾਜ! ਮੈਂ ਨਾਂ ਚੰਗਾ, ਨਾਂ ਮੰਦਾ ਤੇ ਨਾਂ ਦਰਮਿਆਨਾ ਹਾਂ। ਮੈਂ ਵਾਹਿਗੁਰੂ ਦਾ ਬੰਦਾ ਹਾਂ ਤੇ ਉਸ ਦੀ ਓਟ ਤਕਾਉਂਦਾ ਹਾਂ।
Fareedkot Teekaਹੇ ਭਾਈ ਜੀ! ਨਾ ਹਮ ਅਪਨੇ ਕੋ ਉਤਮ ਮਾਨਤੇ ਹੈਂ ਅਰ ਨਾ ਮਧਮ ਅਰ ਅਧਮ ਮਾਨਤੇ ਹੈਂ। ਜੋ ਹਰੀ ਕੇ ਲੋਗ ਸੰਤ ਜਨ ਹੈਂ ਹਮ ਹਰ ਪ੍ਰਕਾਰ ਤਿਨ ਕੀ ਸਰਨ ਮੇਂ ਆਏ ਹਾਂ॥
Prof. Sahib Singhਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀਂ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀਂ ਨੀਵੀਂ ਜਾਤਿ ਦੇ ਹਾਂ।ਪਦ ਅਰਥ ਐ ਜੀ = ਹੇ ਭਾਈ! ਉਤਮ = ਉੱਚੀ ਜਾਤਿ ਦੇ। ਨੀਚ = ਨੀਵੀਂ ਜਾਤਿ ਦੇ। ਮਧਿਮ = ਵਿਚਕਾਰਲੀ ਜਾਤਿ ਦੇ। ਹਰਿ ਸਰਣਾਗਤਿ = ਹਰੀ ਦੀ ਸਰਨ ਆਏ ਹੋਏ। ਹਰਿ ਕੇ ਲੋਗ = ਪਰਮਾਤਮਾ ਦੇ ਭਗਤ।
SikhNet (Spanish)No somos altos ni bajos, ni de estatura media; solamente somos las criaturas del Señor.
ਨਾਮ ਰਤੇ ਕੇਵਲ ਬੈਰਾਗੀ; ਸੋਗ ਬਿਜੋਗ ਬਿਸਰਜਿਤ ਰੋਗ ॥੧॥
naam rate keval bairaagee; sog bijog bisarajit rog |1| Ang 504
Sant Singh KhalsaImbued with the Naam, the Name of the Lord, I am detached from the world; I have forgotten sorrow, separation and disease. ||1||
Manmohan SinghI am imbued with only the Name am detached from the world and have forgotten sorrow, separation and ailment.
Manmohan Singh (Punjabi)ਮੈਂ ਸਿਰਫ ਨਾਮ ਨਾਲ ਰੰਗਿਆ ਹੋਇਆ ਹਾਂ, ਸੰਸਾਰ ਵੱਲੋਂ ਉਪਰਾਮ ਹਾਂ ਅਤੇ ਗਮ, ਵਿਛੋੜੇ ਅਤੇ ਰੋਗ ਨੂੰ ਭੁੱਲ ਗਿਆ ਹਾਂ।
Fareedkot Teekaਹਮ ਸੇਵਕ ਵਾ ਵਹੁ ਸੰਤ ਕੈਸੇ ਹੈਂ? ਨਾਮ ਮੇਂ ਰਤੇ ਹੂਏ ਸੁਧ, ਭਾਵ ਤੀਬਰ ਤਰ ਵੈਰਾਗ ਵਾਲੇ ਹੈਂ। ਸੋ ਸੋਗ ਅਰ ਵਿਜੋਗ ਅਰ ਰੋਗ, ਭਾਵ ਦੁੰਦੋਂ ਸੇ ਰਹਿਤ ਹੈਂ॥੧॥
Prof. Sahib Singhਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ। ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ ॥੧॥ਪਦ ਅਰਥ ਰਤੇ = ਰੰਗੇ ਹੋਏ। ਬੈਰਾਗੀ = ਨਿਰਮੋਹ। ਸੋਗ = ਚਿੰਤਾ। ਬਿਜੋਗ = ਵਿਛੋੜਾ। ਬਿਸਰਜਿਤ = ਵਿਸਾਰੇ ਹੋਏ ॥੧॥
SikhNet (Spanish)Cuando estamos imbuidos en el Nombre del Señor, nos desapegamos de Maya y nuestras angustias de separación, así como las enfermedades, se alejan. (1)
ਭਾਈ ਰੇ; ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥
bhaaee re; gur kirapaa te bhagat tthaakur kee | Ang 504
Sant Singh KhalsaO Siblings of Destiny, by Guru's Grace, I perform devotional worship to my Lord and Master.
Manmohan SinghO brother, by the grace of the Guru Lord's devotional; service is performed.
Manmohan Singh (Punjabi)ਹੇ ਵੀਰ! ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਪ੍ਰੇਮ ਮਈ ਸੇਵਾ ਕਮਾਈ ਜਾਂਦੀ ਹੈ।
Fareedkot Teekaਹੇ ਭਾਈ ਜੀ! ਗੁਰੋਂ ਕੀ ਕ੍ਰਿਪਾ ਸੇ ਠਾਕਰ ਜੀ ਕੀ ਭਗਤ ਪ੍ਰਾਪਤ ਹੂਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ।ਪਦ ਅਰਥ ਤੇ = ਤੋਂ, ਨਾਲ।
SikhNet (Spanish)Oh hermanos, yo alabo al Señor y Maestro.
ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ; ਨਾ ਜਮ ਕਾਣਿ, ਨ ਜਮ ਕੀ ਬਾਕੀ ॥੧॥ ਰਹਾਉ ॥
satigur vaak hiradai har niramal; naa jam kaan, na jam kee baakee |1| rahaau | Ang 505
Sant Singh KhalsaOne whose heart is filled with the Hymns of the True Guru, obtains the Pure Lord. He is not under the power of the Messenger of Death, nor does he owe Death anything. ||1||Pause||
Manmohan SinghHe, within whose mind are the hymns of the True Guru obtains the pure Lord. He is neither under the rule of death nor he owes death anything. Pause.
Manmohan Singh (Punjabi)ਜਿਸ ਦੇ ਅੰਤਸ਼ਕਰਨ ਅੰਦਰ ਸੱਚੇ ਗੁਰਾਂ ਦੀ ਬਾਣੀ ਹੈ, ਉਹ ਪਵਿੱਤਰ ਪ੍ਰਭੂ ਨੂੰ ਪਾ ਲੈਂਦਾ ਹੈ। ਨਾਂ ਉਹ ਮੌਤ ਦੀ ਹਕੂਮਤ ਹੇਠਾਂ ਹੈ, ਤੇ ਨਾਂ ਹੀ ਉਸ ਨੇ ਮੌਤ ਦਾ ਕੁਛ ਦੇਣਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਕੇ ਨਿਰਮਲ ਬਚਨ ਕਰ ਕੇ ਹਿਰਦ੍ਯ ਮੇਂ ਹਰਿ ਪ੍ਰਗਟੇ ਹੈਂ। ਅਬ ਹਮ ਕੋ ਨ ਤੋ ਜਮ ਕੀ ਕਛ ਕਨੌਡ, ਭਾਵ ਅਧੀਨਤਾ ਹੈ ਅਰ ਨ ਕਛ ਹਮਾਰੇ ਜੁਮੇ ਜਮ ਕੀ ਬਾਕੀ ਹੈ, ਭਾਵ ਨਿਸਪਾਪ ਹੂਏ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਪਵਿਤ੍ਰ ਨਾਮ ਵਸਾ ਲਿਆ ਹੈ, ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ, ਉਸ ਦੇ ਜ਼ਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉਤੇ ਜ਼ੋਰ ਪੈ ਸਕੇ ॥੧॥ ਰਹਾਉ ॥ਪਦ ਅਰਥ ਵਾਕਿ = ਵਾਕ ਦੀ ਰਾਹੀਂ, ਸ਼ਬਦ ਦੀ ਰਾਹੀਂ। ਕਾਣਿ = ਮੁਥਾਜੀ। ਜਮ ਕੀ ਬਾਕੀ = ਅਜੇਹਾ ਬਾਕੀ ਲੇਖਾ ਜਿਸ ਕਰਕੇ ਜਮਰਾਜ ਦਾ ਜ਼ੋਰ ਪੈ ਸਕੇ ॥੧॥ ਰਹਾਉ ॥
SikhNet (Spanish)Quien tiene su corazón lleno de los Himnos del Verdadero Guru, obtiene al Señor Puro y no está bajo el dominio del mensajero de la muerte, ni le debe a la muerte nada. (1‑Pausa)
ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ; ਜੋ ਤਿਸੁ ਭਾਵੈ ਸਹਜਿ ਹਰੀ ॥
har gun rasan raveh prabh sange; jo tis bhaavai sehaj haree | Ang 505
Sant Singh KhalsaHe chants the Glorious Praises of the Lord with his tongue, and abides with God; he does whatever pleases the Lord.
Manmohan SinghHe utters God's praise with his tongue, feels Lord's presence and does whatever pleases Him the Lord God.
Manmohan Singh (Punjabi)ਉਹ ਆਪਣੀ ਜੀਭ ਨਾਲ ਰੱਬ ਦੀ ਕੀਰਤੀ ਉਚਾਰਦਾ ਹੈ, ਸੁਆਮੀ ਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਹੈ ਅਤੇ ਜਿਹੜਾ ਕੁਛ ਉਸ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹੀ ਕਰਦਾ ਹੈ।
Fareedkot Teekaਰਸਨਾ ਕਰ ਕੇ ਹਰਿ ਗੁਣ (ਰਵਹਿ) ਉਚਾਰਤੇ ਹੈਂ ਔਰ ਪ੍ਰਭ ਕੇ ਸੰਗ ਰਹਿਤੇ ਹੈਂ ਅਰਥਾਤ ਭਿੰਨ ਨਹੀਂ ਮਾਨਤੇ। ਅਰ ਐਸਾ ਨਿਸਚਾ ਹੈ, ਜੋ ਤਿਸ ਹਰੀ ਕੋ ਭਾਵਤਾ ਹੈ, ਸੋਈ (ਸਹਜਿ) ਸ੍ਵਭਾਵਿਕ ਹੋਤਾ ਹੈ॥
Prof. Sahib Singh(ਪਰਮਾਤਮਾ ਦੇ ਭਗਤ) ਪਰਮਾਤਮਾ ਦੀ ਸੰਗਤ ਵਿਚ ਟਿਕ ਕੇ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ (ਉਹ ਇਹੀ ਸਮਝਦੇ ਹਨ ਕਿ) ਸੁਤੇ ਹੀ (ਜਗਤ ਵਿਚ ਉਹੀ ਵਰਤਦਾ ਹੈ) ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ।ਪਦ ਅਰਥ ਰਸਨ = ਜੀਭ (ਨਾਲ)। ਰਵਹਿ = ਜਪਦੇ ਹਨ। ਪ੍ਰਭ ਸੰਗੇ = ਪ੍ਰਭੂ ਦੀ ਸੰਗਤ ਵਿਚ। ਸਹਜਿ = ਸੁਤੇ ਹੀ।
SikhNet (Spanish)Cuando en Su Presencia uno repite las Alabanzas del Señor, y acepta espontáneamente lo que viene de Él,
ਬਿਨੁ ਹਰਿ ਨਾਮ. ਬ੍ਰਿਥਾ ਜਗਿ ਜੀਵਨੁ; ਹਰਿ ਬਿਨੁ, ਨਿਹਫਲ ਮੇਕ ਘਰੀ ॥੨॥
bin har naam. brithaa jag jeevan; har bin, nihafal mek gharee |2| Ang 505
Sant Singh KhalsaWithout the Lord's Name, life passes in vain in the world, and every moment is useless. ||2||
Manmohan SinghWithout God's name gain is man's life in this world and every moment which passes without God goes fruitless.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਾਝੋਂ ਵਿਅਰਥ ਹੈ ਬੰਦੇ ਦੀ ਜਿੰਦਗੀ ਇਸ ਜਹਾਨ ਅੰਦਰ, ਅਤੇ ਹਰ ਮੁਹਤ ਜੋ ਰੱਬ ਦੇ ਬਗੈਰ ਬੀਤਦਾ ਹੈ, ਨਿਸਫਲ ਜਾਂਦਾ ਹੈ।
Fareedkot Teekaਬਿਨਾਂ ਹਰਿ ਨਾਮ ਕੇ ਜਗਤ ਮੇਂ ਜੀਵਨਾ ਬਿਅਰਥ ਹੈ, ਹਰਿ ਸਿਮਰਨ ਬਿਨਾਂ ਏਕ ਘੜੀ ਭੀ ਨਿਸਫਲ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿਚ ਜਿਊਣਾ ਉਹਨਾਂ ਨੂੰ ਵਿਅਰਥ ਦਿੱਸਦਾ ਹੈ, ਪਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਨੂੰ ਇੱਕ ਭੀ ਘੜੀ ਨਿਸਫਲ ਜਾਪਦੀ ਹੈ ॥੨॥ਪਦ ਅਰਥ ਜਗਿ = ਜਗਤ ਵਿਚ। ਮੇਕ = ਇੱਕ ਭੀ ॥੨॥
SikhNet (Spanish)entonces uno se da cuenta de que sin el Nombre del Señor la vida pasa en vano.Sí, cada momento que pasa sin el Señor es desperdiciado. (2)
ਐ ਜੀ. ਖੋਟੇ ਠਉਰ ਨਾਹੀ, ਘਰਿ ਬਾਹਰਿ; ਨਿੰਦਕ. ਗਤਿ ਨਹੀ ਕਾਈ ॥
ai jee. khotte tthaur naahee, ghar baahar; nindak. gat nahee kaaee | Ang 505
Sant Singh KhalsaThe false have no place of rest, either inside or outside; the slanderer does not find salvation.
Manmohan SinghO Sire, within and without there is no room for the false one and the slanderer finds no salvation.
Manmohan Singh (Punjabi)ਹੇ ਮਹਾਰਾਜ! ਅੰਦਰ ਤੇ ਬਾਹਰ ਖੋਟੇ ਲਈ ਕੋਈ ਥਾਂ ਨਹੀਂ ਅਤੇ ਨਿੰਦਕ ਨੂੰ ਕੋਈ ਮੁਕਤੀ ਨਹੀਂ ਮਿਲਦੀ।
Fareedkot Teekaਹੇ ਭਾਈ ਜੀ! ਖੋਟੇ ਪੁਰਸ ਵਿਸ਼ਈ ਨਿੰਦਕੋਂ ਘਰ ਪਰਲੋਕ ਬਾਹਰ ਇਸ ਲੋਕ ਮੇਂ ਵਾ (ਘਰਿ) ਸਰੂਪ ਮੇਂ ਠੌਰ ਨਹੀਂ। (ਬਾਹਰਿ) ਚੁਰਾਸੀ ਮੇਂ ਫਿਰਤੇ ਹੈਂ, ਕੋਈ ਸੁਭਗਤਿ ਨਹੀਂ ਹੋਤੀ ਨਾ ਕੋਈ ਸੁਭ ਸਥਾਨ ਹੀ ਮਿਲਤਾ ਹੈ॥☬ਜੋ ਗੁਰੂ ਵਾ ਪਰਮੇਸ੍ਵਰ ਕੀ ਬਖਸ਼ਸ ਕੀ ਹੂਈ ਦੇਖ ਕਰ ਜਲਤੇ ਹੈਂ, ਤਿਸ ਪਰ ਕਹਤੇ ਹੈਂ:
Prof. Sahib Singhਹੇ ਮਨ! ਜੇਹੜਾ ਮਨੁੱਖ (ਪਰਮਾਤਮਾ ਦੇ ਭਗਤਾਂ ਵਾਸਤੇ) ਆਪਣੇ ਮਨ ਵਿਚ ਖੋਟ ਰੱਖਦਾ ਹੈ ਤੇ ਉਹਨਾਂ ਦੀ ਨਿੰਦਾ ਕਰਦਾ ਹੈ, ਉਸ ਨੂੰ ਨਾਹ ਘਰ ਵਿਚ ਨਾਹ ਬਾਹਰ ਕਿਤੇ ਭੀ ਆਤਮਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ ਕਿਉਂਕਿ ਉਸ ਦੀ ਆਪਣੀ ਆਤਮਕ ਅਵਸਥਾ ਠੀਕ ਨਹੀਂ ਹੈ।ਪਦ ਅਰਥ ਘਰਿ = ਘਰ ਵਿਚ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)El falso no encuentra Refugio ni dentro ni afuera, y aquél que practica la calumnia no encuentra Paz.
ਰੋਸੁ ਕਰੈ. ਪ੍ਰਭੁ ਬਖਸ. ਨ ਮੇਟੈ; ਨਿਤ ਨਿਤ ਚੜੈ ਸਵਾਈ ॥੩॥
ros karai. prabh bakhas. na mettai; nit nit charrai savaaee |3| Ang 505
Sant Singh KhalsaEven if one is resentful, God does not withhold His blessings; day by day, they increase. ||3||
Manmohan SinghThough the man reproves and resents the Lord discontinues not His gifts, which grow more day by day.
Manmohan Singh (Punjabi)ਭਾਵਨੂੰ ਉਹ ਗਿਲਾ-ਗੁੱਸਾ ਕਰਦਾ ਹੈ, ਪ੍ਰੰਤੂ ਸੁਆਮੀ ਆਪਣੀਆਂ ਦਾਤਾਂ ਬੰਦ ਨਹੀਂ ਕਰਦਾ, ਜੋ ਰੋਜ-ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।
Fareedkot Teekaਜੇਕਰ ਵਹੁ ਖੋਟਾ ਪੁਰਸ਼ ਭਗਤ ਪਰ ਕੋਪ ਕਰੈ ਤੋ ਤਿਨ ਕੇ ਕੋਪ ਕਰ ਪ੍ਰਭੂ ਅਪਨੀ ਦਾਤ ਨਹੀਂ ਮੇਟਤਾ ਅਰ ਵਹੁ ਦਾਤ ਨਿਤ ਨਿਤ ਸਵਾਈ ਹੋਤੀ ਹੈ॥੩॥
Prof. Sahib Singh(ਪਰਮਾਤਮਾ ਆਪਣੇ ਭਗਤਾਂ ਉਤੇ ਸਦਾ ਬਖ਼ਸ਼ਸ਼ਾਂ ਕਰਦਾ ਹੈ) ਜੇ ਨਿੰਦਕ (ਇਹ ਬਖ਼ਸ਼ਸ਼ਾਂ ਵੇਖ ਕੇ) ਖਿੱਝੇ, ਤਾਂ ਭੀ ਪਰਮਾਤਮਾ ਆਪਣੀ ਬਖ਼ਸ਼ਸ਼ ਬੰਦ ਨਹੀਂ ਕਰਦਾ, ਉਹ ਸਗੋਂ ਸਦਾ ਹੀ ਵਧਦੀ ਹੈ ॥੩॥ਪਦ ਅਰਥ ਰੋਸੁ = ਗੁੱਸਾ। ਬਖਸ = ਬਖ਼ਸ਼ਸ਼। ਸਵਾਈ = ਹੋਰ ਵਧੀਕ ॥੩॥
SikhNet (Spanish)No obstante, el Señor no se enoja y los bendice a todos cada día, más y más. (3)
ਐ ਜੀ. ਗੁਰ ਕੀ ਦਾਤਿ, ਨ ਮੇਟੈ ਕੋਈ; ਮੇਰੈ ਠਾਕੁਰਿ ਆਪਿ ਦਿਵਾਈ ॥
ai jee. gur kee daat, na mettai koee; merai tthaakur aap divaaee | Ang 505
Sant Singh KhalsaNo one can take away the Guru's gifts; my Lord and Master Himself has given them.
Manmohan SinghThe Guru's gift none can erase O Sire for my Lord has Himself caused it to be given.
Manmohan Singh (Punjabi)ਗੁਰਾਂ ਦੀ ਬਖਸ਼ਿਸ਼ ਨੂੰ ਕੋਈ ਭੀ ਮੇਟ (ਬੰਦ ਕਰ) ਨਹੀਂ ਸਕਦਾ, ਹੇ ਮਹਾਰਾਜ! ਕਿਉਂਕਿ ਮੈਂਡੇ ਸੁਆਮੀ ਨੇ ਆਪ ਇਕ ਦਾਤ ਬਖਸ਼ੀ ਹੈ।
Fareedkot Teekaਹੇ ਭਾਈ! ਜੋ ਮੇਰੇ ਠਾਕੁਰ ਨੇ ਆਪ ਦਿਵਾਈ ਹੈ, ਸੋ ਐਸੀ ਗੁਰੋਂ ਕੀ ਦਾਤ ਕੋ ਕੋਈ ਭੀ ਮੇਟ ਨਹੀਂ ਸਕਤਾ॥
Prof. Sahib Singhਹੇ ਮਨ! (ਪ੍ਰਭੂ ਦੀ ਸਿਫ਼ਤ-ਸਾਲਾਹ) ਗੁਰੂ ਦੀ ਦਿੱਤੀ ਹੋਈ ਦਾਤ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ; ਠਾਕੁਰ-ਪ੍ਰਭੂ ਨੇ ਆਪ ਹੀ ਇਹ (ਨਾਮ ਦੀ) ਦਾਤ ਦਿਵਾਈ ਹੁੰਦੀ ਹੈ।ਪਦ ਅਰਥ ਠਾਕੁਰਿ = ਠਾਕੁਰ ਨੇ।
SikhNet (Spanish)Las Bendiciones del Guru no pueden ser borradas, pues todas las Bendiciones vienen del Maestro.
ਨਿੰਦਕ ਨਰ ਕਾਲੇ ਮੁਖ ਨਿੰਦਾ; ਜਿਨੑ ਗੁਰ ਕੀ ਦਾਤਿ, ਨ ਭਾਈ ॥੪॥
nindak nar kaale mukh nindaa; jina gur kee daat, na bhaaee |4| Ang 505
Sant Singh KhalsaThe black-faced slanderers, with slander in their mouths, do not appreciate the Guru's gifts. ||4||
Manmohan SinghThe black slanderers, who like not Guru's Gift, have slander in their mouth.
Manmohan Singh (Punjabi)ਸਿਆਹ ਬਦਖੋਈ ਕਰਨ ਵਾਲੇ ਕਾਲੇ ਮੂੰਹ ਵਾਲਿਆਂ ਨੂੰ ਜਿਨ੍ਹਾਂ ਨੂੰ ਗੁਰੂ ਨੂੰ ਬਖਸ਼ੀਸ਼ ਚੰਗੀ ਨਹੀਂ ਲੱਗਦੀ, ਬਦਖੋਈ ਚੰਗੀ ਲੱਗਦੀ ਹੈ।
Fareedkot Teekaਜਿਨ ਮਨਮੁਖੋਂ ਕੋ ਗੁਰੋਂ ਕੀ ਦਾਤ ਅਛੀ ਨਹੀਂ ਲਗੀ ਹੈ ਵਹੁ ਮੁਹ ਕਾਲੇ ਨਿੰਦਕ ਨਰ ਨਿੰਦਾ ਕਰਤੇ ਹੈਂ। ਵਾ ਨਿੰਦਾ ਕਰ ਤਿਨ ਕੇ ਮੁਖ ਕਲੰਕਤ ਹੈਂ॥੪॥
Prof. Sahib Singhਜਿਨ੍ਹਾਂ ਨਿੰਦਕਾਂ ਨੂੰ (ਭਗਤ ਜਨਾਂ ਨੂੰ ਦਿੱਤੀ ਹੋਈ) ਗੁਰੂ ਦੀ ਦਾਤ ਪਸੰਦ ਨਹੀਂ ਆਉਂਦੀ (ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ) ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ (ਦਿੱਸਦੇ ਹਨ) ॥੪॥ਪਦ ਅਰਥ ਕਾਲੇ ਮੁਖ = ਕਾਲੇ ਮੂੰਹ ਵਾਲੇ। ਨ ਭਾਈ = ਚੰਗੀ ਨਾਹ ਲੱਗੀ ॥੪॥
SikhNet (Spanish)Y los calumniadores sólo tienen calumnias para envenenar sus propias bocas y no aman las Bendiciones del Guru. (4)
ਐ ਜੀ. ਸਰਣਿ ਪਰੇ. ਪ੍ਰਭੁ ਬਖਸਿ ਮਿਲਾਵੈ; ਬਿਲਮ ਨ. ਅਧੂਆ ਰਾਈ ॥
ai jee. saran pare. prabh bakhas milaavai; bilam na. adhooaa raaee | Ang 505
Sant Singh KhalsaGod forgives and blends with Himself those who take to His Sanctuary; He does not delay for an instant.
Manmohan SinghO Sire, the Lord pardons and blends with Himself those who enter His sanctuary and in this He makes not even half an iota's delay.
Manmohan Singh (Punjabi)ਹੇ ਮਹਾਰਾਜ! ਸੁਆਮੀ ਹਰੀ ਉਨ੍ਹਾਂ ਨੂੰ ਮਾਫ ਕਰ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਜੋ ਉਸ ਦੀ ਪਨਾਹ ਲੈਂਦੇ ਹਨ, ਇਸ ਦੇ ਵਿੱਚ ਇਕ ਅਧੇ ਛਿਨ ਦੀ ਭੀ ਦੇਰੀ ਨਹੀਂ ਲਾਉਂਦਾ।
Fareedkot Teekaਹੇ ਭਾਈ ਜੀ! ਜੋ ਸਰਨ ਮੇਂ ਪੜੇ ਹੈਂ ਤਿਨ ਕੇ ਸਭ ਗੁਨਾਹੋਂ ਕੋ ਖਿਮਾਂ ਕਰ ਕੇ ਪ੍ਰਭੂ ਅਪਨੇ ਮੇਂ ਮਿਲਾਇ ਲੇਤਾ ਹੈ। ਅਰ (ਅਧੂਆ ਰਾਈ) ਆਧੀ ਰਾਈ ਵਾ ਰਤੀ ਕੀ ਭੀ (ਬਿਲਮ) ਡੇਰੀ ਨਹੀਂ ਕਰਤਾ ਹੈ, ਭਾਵ ਇਹ ਕਿ ਸੀਘਰ ਮਿਲਾਉਤਾ ਹੈ॥
Prof. Sahib Singhਹੇ ਮਨ! ਜੇਹੜੇ ਮਨੁੱਖ (ਪ੍ਰਭੂ ਦੀ) ਸਰਨ ਪੈਂਦੇ ਹਨ, ਪ੍ਰਭੂ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ।ਪਦ ਅਰਥ ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ। ਬਿਲਮ = ਦੇਰ, ਢਿੱਲ। ਅਧੂਆ ਰਾਈ = ਅੱਧੀ ਰਾਈ, ਰਤਾ ਭਰ ਭੀ।
SikhNet (Spanish)Cuando el hombre se rinde al Señor, Él lo perdona, lo une Consigo Mismo,
ਆਨਦ ਮੂਲੁ ਨਾਥੁ ਸਿਰਿ ਨਾਥਾ; ਸਤਿਗੁਰੁ ਮੇਲਿ ਮਿਲਾਈ ॥੫॥
aanad mool naath sir naathaa; satigur mel milaaee |5| Ang 505
Sant Singh KhalsaHe is the source of bliss, the Greatest Lord; through the True Guru, we are united in His Union. ||5||
Manmohan SinghThe source of bliss is He the Lord of Lord's and the True Guru, unites in His union.
Manmohan Singh (Punjabi)ਉਹ ਸੁਆਮੀਆਂ ਦਾ ਸ਼੍ਰੋਮਣੀ ਸੁਆਮੀ ਪ੍ਰਸੰਨਤਾ ਦਾ ਸੋਮਾ ਹੈ, ਸੱਚੇ ਗੁਰੂ ਜੀ ਉਸ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
Fareedkot Teekaਆਨੰਦੋ ਕਾ ਮੂਲ ਰੂਪ ਅਰ ਨਾਥੋਂ ਕਾ ਸਿਰੋਮਣੀ ਨਾਥ ਜੋ ਅਕਾਲ ਪੁਰਖ ਹੈ ਤਿਸ ਕੇ (ਮੇਲਿ), ਭਾਵ ਸਤਸੰਗ ਮੇਂ ਸਤਿਗੁਰੋਂ ਨੇ ਮੇਰੀ ਬੁਧੀ ਮਿਲਾਈ ਹੈ॥੫॥
Prof. Sahib Singhਉਹ ਪ੍ਰਭੂ ਆਤਮਕ ਆਨੰਦ ਦਾ ਸੋਮਾ ਹੈ, ਸਭ ਤੋਂ ਵੱਡਾ ਨਾਥ ਹੈ, ਗੁਰੂ (ਸਰਨ ਪਏ ਮਨੁੱਖ ਨੂੰ) ਪਰਮਾਤਮਾ ਦੇ ਮੇਲ ਵਿਚ ਮਿਲਾ ਦੇਂਦਾ ਹੈ ॥੫॥ਪਦ ਅਰਥ ਆਨਦ ਮੂਲੁ = ਸੁਖਾਂ ਦਾ ਸੋਮਾ। ਸਿਰਿ ਨਾਥਾ = ਨਾਥਾਂ ਦੇ ਸਿਰ ਤੇ। ਮੇਲਿ = ਮੇਲ ਵਿਚ ॥੫॥
SikhNet (Spanish)y no toma ni un instante en bendecirlo, pues Él es el Origen del Éxtasis, el Señor de señores; a través del Guru Él es obtenido. (5)
ਐ ਜੀ. ਸਦਾ ਦਇਆਲੁ, ਦਇਆ ਕਰਿ ਰਵਿਆ; ਗੁਰਮਤਿ ਭ੍ਰਮਨਿ ਚੁਕਾਈ ॥
ai jee. sadaa deaal, deaa kar raviaa; guramat bhraman chukaaee | Ang 505
Sant Singh KhalsaThrough His Kindness, the Kind Lord pervades us; through Guru's Teachings, our wanderings cease.
Manmohan SinghO Sire, the ever gracious Lord is meditated upon by Guru's grace and through Guru's instruction do our wanderings cease.
Manmohan Singh (Punjabi)ਹੇ ਮਹਾਰਾਜ, ਸਦੀਵੀ ਮਿਹਰਬਾਨ ਮਾਲਕ, ਗੁਰਾਂ ਦੀ ਕ੍ਰਿਪਾ ਦੁਆਰਾ ਸਿਮਰਿਆ ਜਾਂਦਾ ਹੈ। ਗੁਰਾਂ ਦੀ ਸਿੱਖਿਆ ਰਾਹੀਂ ਸਾਡੇ ਭਟਕਣੇ ਮਿੱਟ ਜਾਂਦੇ ਹਨ।
Fareedkot Teekaਹੇ ਭਾਈ! ਪਰਮੇਸ੍ਵਰ ਸਦਾ ਦਿਆਲ ਹੈ। ਜਿਨੋਂ ਨੇ ਗੁਰੋਂ ਕੀ ਕ੍ਰਿਪਾ ਕਰ (ਰਵਿਆ) ਜਪਿਆ ਹੈ ਤਿਨੋਂ ਨੇ ਗੁਰਮਤਿ ਪਾਇ ਕਰ (ਭ੍ਰਮਨਿ) ਭ੍ਰਾਂਤੀ ਚੁਕਾਈ ਹੈ॥
Prof. Sahib Singhਹੇ ਮਨ! ਪਰਮਾਤਮਾ ਦਇਆ ਦਾ ਸੋਮਾ ਹੈ (ਸਭ ਜੀਵਾਂ ਉਤੇ) ਸਦਾ ਦਇਆ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਨੂੰ ਸਿਮਰਦਾ ਹੈ, ਪ੍ਰਭੂ ਉਸ ਦੀ ਭਟਕਣਾ ਮਿਟਾ ਦੇਂਦਾ ਹੈ।ਪਦ ਅਰਥ ਰਵਿਆ = ਸਿਮਰਿਆ। ਭ੍ਰਮਨਿ = ਭਟਕਣਾ। ਚੁਕਾਈ = ਮੁਕਾ ਦਿੱਤੀ।
SikhNet (Spanish)Él siempre es Benéfico y con su Misericordia prevalece en todo. A través del Bani de la Palabra del Guru nuestro vagar termina,
ਪਾਰਸੁ ਭੇਟਿ ਕੰਚਨੁ ਧਾਤੁ ਹੋਈ; ਸਤਸੰਗਤਿ ਕੀ ਵਡਿਆਈ ॥੬॥
paaras bhett kanchan dhaat hoee; satasangat kee vaddiaaee |6| Ang 505
Sant Singh KhalsaTouching the philosopher's stone, metal is transformed into gold. Such is the glorious greatness of the Society of the Saints. ||6||
Manmohan SinghTouching the philosopher's stone metal becomes gold. Such is the greatness of the society of saints.
Manmohan Singh (Punjabi)ਰਸਾਇਣ ਨਾਲ ਛੂਹ ਕੇ ਧਾਤ ਸੋਨਾ ਹੋ ਜਾਂਦੀ ਹੈ। ਐਹੇ ਜੇਹੀ ਹੈ ਮਹਾਨਤਾ ਸੰਗਤ ਦੀ।
Fareedkot Teekaਪਾਰਸ ਰੂਪ ਗੁਰੂ ਕੋ ਮਿਲ ਕਰ ਲੋਹਾ ਧਾਤੂ ਰੂਪ, ਭਾਵ ਮੈਲੀ ਬੁਧੀ ਕੰਚਨ, ਭਾਵ ਸੁਧ ਰੂਪ ਹੋਈ ਹੈ। ਸੋ ਇਹ ਵਡਿਆਈ ਸਤ ਸੰਗਤ ਕੀ ਹੈ॥੬॥
Prof. Sahib Singhਜਿਵੇਂ (ਲੋਹਾ ਆਦਿਕ) ਧਾਤ ਪਾਰਸ ਨੂੰ ਛੁਹ ਕੇ ਸੋਨਾ ਬਣ ਜਾਂਦੀ ਹੈ ਤਿਵੇਂ ਸਾਧ ਸੰਗਤ ਵਿਚ ਭੀ ਇਹੀ ਬਰਕਤਿ ਹੈ ॥੬॥ਪਦ ਅਰਥ ਭੇਟਿ = ਛੁਹ ਕੇ, ਮਿਲ ਕੇ। ਵਡਿਆਈ = ਬਰਕਤਿ, ਅਜ਼ਮਤ ॥੬॥
SikhNet (Spanish)y así como cualquier metal se vuelve oro cuando es tallado con la Piedra Filosofal, así también nos volvemos puros a través de la Gloria de los Santos. (6)
ਹਰਿ ਜਲੁ ਨਿਰਮਲੁ ਮਨੁ ਇਸਨਾਨੀ; ਮਜਨੁ ਸਤਿਗੁਰੁ ਭਾਈ ॥
har jal niramal man isanaanee; majan satigur bhaaee | Ang 505
Sant Singh KhalsaThe Lord is the immaculate water; the mind is the bather, and the True Guru is the bath attendant, O Siblings of Destiny.
Manmohan SinghGod's name, is the pure water the soul is the bather and the True Guru is the bath-man, O brother.
Manmohan Singh (Punjabi)ਰੱਬ ਦਾ ਨਾਮ ਪਵਿੱਤਰ ਪਾਣੀ ਹੈ। ਆਤਮਾ ਨ੍ਹਾਉਣ ਵਾਲੀ ਹੈ ਅਤੇ ਸੱਚੇ ਗੁਰੂ ਜੀ ਇਸ਼ਨਾਨ ਕਰਾਉਣ ਵਾਲੇ ਹਨ, ਹੇ ਵੀਰ!
Fareedkot Teekaਜਿਨ ਕੀ ਸੇਵਾ ਸਤਿਗੁਰੋਂ ਕੋ ਭਾਈ ਹੈ, ਤਿਨ ਕਾ ਮਨ ਹਰੀ ਨਾਮ ਨਿਰਮਲ ਜਲ ਮੇਂ (ਮਜਨ) ਇਸਨਾਨ ਕਰ ਕੇ (ਇਸਨਾਨੀ), ਭਾਵ ਪਵਿਤ੍ਰ ਰੂਪ ਹੂਆ ਹੈ॥
Prof. Sahib Singhਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ, ਜੇਹੜਾ ਮਨੁਖ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ ਤੇ ਜਿਸ ਨੂੰ ਸਤਿਗੁਰੂ ਪਿਆਰਾ ਲੱਗਦਾ ਹੈ ਉਹ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ।ਪਦ ਅਰਥ ਮਜਨੁ = ਚੁੱਭੀ, ਇਸ਼ਨਾਨ। ਭਾਈ = ਚੰਗਾ ਲੱਗਾ।
SikhNet (Spanish)Puras son las aguas del Señor en las que la mente se baña, y el Guru nos lava y nos deja limpios.
ਪੁਨਰਪਿ ਜਨਮੁ ਨਾਹੀ, ਜਨ ਸੰਗਤਿ; ਜੋਤੀ ਜੋਤਿ ਮਿਲਾਈ ॥੭॥
punarap janam naahee, jan sangat; jotee jot milaaee |7| Ang 505
Sant Singh KhalsaThat humble being who joins the Sat Sangat shall not be consigned to reincarnation again; his light merges into the Light. ||7||
Manmohan SinghBy associating with the saints society man is not born again and his light merges into the Supreme light.
Manmohan Singh (Punjabi)ਸਤਿ ਸੰਗਤ ਕਰਨ ਦੁਆਰਾ ਇਨਸਾਨ ਮੁੜ ਕੇ ਜਨਮ ਨਹੀਂ ਧਾਰਦਾ ਅਤੇ ਉਸ ਦਾ ਨੂਰ ਪਰਮ ਨੂਰ ਹੋ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤਿਨ ਕੋ ਭਗਤੋਂ ਕੀ ਸੰਗਤ ਕਰ ਕੇ ਫਿਰ ਜਨਮ ਨਹੀਂ ਹੋਤਾ। ਸਤਿਗੁਰੋਂ ਨੇ ਤਿਨ ਕੀ ਜੋਤਿ, ਭਾਵ ਜੀਵ ਕਲਾ ਅਕਾਲ ਪੁਰਖ ਮੇਂ ਅਭੇਦ ਕਰੀ ਹੈ॥੭॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ) ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੭॥ਪਦ ਅਰਥ ਪੁਨਰਪਿ = {पुनःअपि} ਮੁੜ ਮੁੜ ॥੭॥
SikhNet (Spanish)Y nosotros no volvemos a nacer si nos mantenemos en la Sociedad de los Santos, y nuestra luz se funde en la Luz Total. (7)
ਤੂੰ ਵਡ ਪੁਰਖੁ ਅਗੰਮ ਤਰੋਵਰੁ; ਹਮ ਪੰਖੀ ਤੁਝ ਮਾਹੀ ॥
toon vadd purakh agam tarovar; ham pankhee tujh maahee | Ang 505
Sant Singh KhalsaYou are the Great Primal Lord, the infinite tree of life; I am a bird perched on Your branches.
Manmohan SinghThou art the Great Lord and an Infinite Tree and I a bird am under Thine protection.
Manmohan Singh (Punjabi)ਤੂੰ ਪਰਮ ਪ੍ਰਭੂ ਅਤੇ ਅਨੰਤ ਦਰਖਤ ਹੈ ਅਤੇ ਮੈਂ ਪਰਿੰਦਾ ਤੇਰੀ ਰਾਖੀ ਵਿੱਚ ਹਾਂ।
Fareedkot Teekaਤਿਨ ਕਾ ਐਸਾ ਨਿਸਚਾ ਔਰ ਕਥਨੁ ਹੈ ਕਿ ਹੇ ਵੱਡਾ ਪੁਰਖ! ਤੂੰ ਅਗੰਮ ਬ੍ਰਿਖ੍ਯ ਹੈਂ ਹਮ ਪੰਛੀ ਤੇਰੇ ਮੇਂ ਨਿਵਾਸ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਅਪਹੁੰਚ ਹੈਂ। ਤੂੰ (ਮਾਨੋ) ਇਕ ਸ੍ਰੇਸ਼ਟ ਰੁੱਖ ਹੈਂ ਜਿਸ ਦੇ ਆਸਰੇ ਰਹਿਣ ਵਾਲੇ ਅਸੀਂ ਸਾਰੇ ਜੀਵ ਪੰਛੀ ਹਾਂ।ਪਦ ਅਰਥ ਅਗੰਮ = ਅਪਹੁੰਚ। ਤਰੋਵਰੁ = ਸ੍ਰੇਸ਼ਟ ਰੁੱਖ।
SikhNet (Spanish)Tú, oh Señor, eres la Persona Suprema, el Árbol Infinito en el que mi Alma pájaro se posa.
ਨਾਨਕ. ਨਾਮੁ ਨਿਰੰਜਨ ਦੀਜੈ; ਜੁਗਿ ਜੁਗਿ ਸਬਦਿ ਸਲਾਹੀ ॥੮॥੪॥
naanak. naam niranjan deejai; jug jug sabad salaahee |8|4| Ang 505
Sant Singh KhalsaGrant to Nanak the Immaculate Naam; throughout the ages, he sings the Praises of the Shabad. ||8||4||
Manmohan SinghGrant unto Nanak Thy Immaculate Name and he will sing Name's praise all the ages through.
Manmohan Singh (Punjabi)ਨਾਨਕ ਨੂੰ ਆਪਣਾ ਪਵਿੱਤਰ ਨਾਮ ਦਾ ਪ੍ਰਦਾਨ ਕਰ, ਅਤੇ ਉਹ ਸਾਰਿਆਂ ਯੁੱਗਾਂ ਅੰਦਰ ਨਾਮ ਦੀ ਕੀਰਤੀ ਗਾਇਨ ਕਰਦਾ ਰਹੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹੇ ਪ੍ਰਭੂ ਨਿਰੰਜਨ! ਹਮ ਕੋ ਗੁਰੁ ਸਬਦ ਕਰ ਕੇ ਨਾਮੁ ਦੇਹੁ, ਜੋ ਜੁਗੋ ਜੁਗ ਅਰਥਾਤ ਸਰਬਕਾਲ ਹਮ ਤੇਰੀ ਉਸਤਤ ਕਰਤੇ ਰਹੈਂ॥੮॥੪॥☬ਮਨ ਕੇ ਪਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਿਰੰਜਨ ਪ੍ਰਭੂ! ਮੈਨੂੰ ਨਾਨਕ ਨੂੰ ਆਪਣਾ ਨਾਮ ਬਖ਼ਸ਼, ਤਾਂ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ॥੮॥੪॥ਪਦ ਅਰਥ ਜੁਗਿ ਜੁਗਿ = ਸਦਾ ਹੀ। ਸਲਾਹੀ = ਮੈਂ ਸਿਫ਼ਤ-ਸਾਲਾਹ ਕਰਾਂ ॥੮॥੪॥
SikhNet (Spanish)Bendice a Nanak con Tu Nombre Inmaculado, el Naam, para que alabe Tu Palabra para siempre. (8‑4)