ਗੂਜਰੀ ਮਹਲਾ ੧ ॥
goojaree mahalaa 1 |
Sant Singh KhalsaGoojaree, First Mehl:
Manmohan SinghGujri 1st Guru.
Manmohan Singh (Punjabi)ਗੂਜ਼ਰੀ ਪਹਿਲੀ ਪਾਤਿਸ਼ਾਹੀ।
Fareedkot Teekaਗੁਰਮੁਖਤਾ ਅਰ ਮਨਮੁਖਤਾ ਕਾ ਫਲ੍ਹ ਕਹਿ ਕਰ ਉਪਦੇਸ ਕਰਤੇ ਹੈਂ:
SikhNet (Spanish)Guyeri, Mejl Guru Nanak, Primer Canal Divino.
ਐ ਜੀ. ਜਨਮਿ ਮਰੈ. ਆਵੈ ਫੁਨਿ ਜਾਵੈ; ਬਿਨੁ ਗੁਰ. ਗਤਿ ਨਹੀ ਕਾਈ ॥
ai jee. janam marai. aavai fun jaavai; bin gur. gat nahee kaaee |
Sant Singh KhalsaO Dear One, he is born, and then dies; he continues coming and going; without the Guru, he is not emancipated.
Manmohan SinghO Sire, man is born, dies and continues coming and going, again and again, Without the Guru, he is emancipated not.
Manmohan Singh (Punjabi)ਹੇ ਮਹਾਰਾਜ! ਆਦਮੀ ਜੰਮਦਾ ਮਰਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰਾਂ ਦੇ ਬਗੈਰ ਉਸ ਦੀ ਕਲਿਆਣ ਨਹੀਂ ਹੁੰਦੀ।
Fareedkot Teeka(ਐ ਜੀ) ਹੇ ਭਾਈ! ਜੀਵ ਗੁਰੂ ਸੇ ਬਿਨਾਂ ਜਨਮ ਕਰ ਕੇ ਆਉਤਾ ਅਰ ਮਰ ਕਰ ਕੇ ਜਾਤਾ ਹੈ। ਤਿਸ ਕੀ ਕੋਈ ਸੁਭ ਗਤੀ ਨਹੀਂ ਹੋਤੀ ਵਾ ਕਿਸੀ ਪ੍ਰਕਾਰ ਸੇ ਉਸ ਕੀ ਮੁਕਤਿ ਨਹੀਂ ਹੋਤੀ ਹੈ॥
Prof. Sahib Singhਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ) ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਮਰਦਾ ਹੈ। ਉਸ ਦਾ ਇਹ ਗੇੜ ਬਣਿਆ ਰਹਿੰਦਾ ਹੈ, (ਕਿਉਂਕਿ) ਗੁਰੂ (ਦੀ ਸਰਨ) ਤੋਂ ਬਿਨਾ ਉੱਚੀ ਆਤਮਕ ਅਵਸਥਾ ਨਹੀਂ ਬਣਦੀ।ਪਦ ਅਰਥ ਐ ਜੀ = ਹੇ ਭਾਈ! ਜਨਮਿ = ਜਨਮ ਕੇ। ਜਨਮਿ ਮਰੈ = (ਮੁੜ ਮੁੜ) ਜੰਮਦਾ ਮਰਦਾ ਹੈ। ਫੁਨਿ = {पुनः} ਮੁੜ ਮੁੜ। ਗਤਿ = ਉੱਚੀ ਆਤਮਕ ਅਵਸਥਾ। ਕਾਈ = {काअपि} ਕੋਈ ਭੀ।
SikhNet (Spanish)Una y otra vez uno nace y después muere, pues sin el Guru uno no es liberado.
ਗੁਰਮੁਖਿ ਪ੍ਰਾਣੀ ਨਾਮੇ ਰਾਤੇ; ਨਾਮੇ ਗਤਿ ਪਤਿ ਪਾਈ ॥੧॥
guramukh praanee naame raate; naame gat pat paaee |1|
Sant Singh KhalsaThose mortals who become Gurmukhs are attuned to the Naam, the Name of the Lord; through the Name, they obtain salvation and honor. ||1||
Manmohan SinghThe pious persons are imbued with the Name and through the Name they obtain salvation and honour.
Manmohan Singh (Punjabi)ਪਵਿੱਤ੍ਰ ਪੁਰਸ਼ ਨਾਮ ਨਾਲ ਰੰਗੇ ਹੋਏ ਹਨ ਅਤੇ ਨਾਮ ਦੇ ਨਾਲ ਹੀ ਉਹ ਮੁਕਤੀ ਤੇ ਇੱਜ਼ਤ-ਆਬਰੂ ਪਾਉਂਦੇ ਹਨ।
Fareedkot Teekaਜੋ ਪ੍ਰਾਣੀ ਗੁਰਮੁਖ ਹੋ ਕਰ ਕੇ ਨਾਮ ਮੇਂ ਰਤੇ ਹੈਂ, ਤਿਨੋਂ ਨੇ ਨਾਮ ਸਿਮਰਨ ਸੇ (ਗਤਿ) ਮੁਕਤ ਅਰ (ਪਤਿ) ਪ੍ਰਤਿਸਟਾ ਪਾਈ ਹੈ॥੧॥
Prof. Sahib Singhਜੇਹੜੇ ਪ੍ਰਾਣੀ ਗੁਰੂ ਦੀ ਸਰਨ ਪੈਂਦੇ ਹਨ ਉਹ (ਪਰਮਾਤਮਾ ਦੇ) ਨਾਮ ਵਿਚ ਹੀ ਰੰਗੇ ਰਹਿੰਦੇ ਹਨ, ਤੇ ਨਾਮ ਵਿਚ ਰੰਗੇ ਰਹਿਣ ਕਰਕੇ ਉਹ ਉੱਚੀ ਆਤਮਕ ਅਵਸਥਾ ਤੇ ਇੱਜ਼ਤ ਪ੍ਰਾਪਤ ਕਰ ਲੈਂਦੇ ਹਨ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਪਤਿ = ਇੱਜ਼ਤ ॥੧॥
SikhNet (Spanish)Los Gurmukjs están imbuidos con el Nombre del Señor, y a través del Nombre, obtienen honor y discernimiento. (1)
ਭਾਈ ਰੇ; ਰਾਮ ਨਾਮਿ ਚਿਤੁ ਲਾਈ ॥
bhaaee re; raam naam chit laaee |
Sant Singh KhalsaO Siblings of Destiny, focus your consciousness lovingly on the Lord's Name.
Manmohan SinghO brother, fix thy mind on the Lord's Name.
Manmohan Singh (Punjabi)ਹੇ ਵੀਰ! ਆਪਨੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜ।
Fareedkot Teekaਹੇ ਭਾਈ! ਤੂੰ ਰਾਮ ਨਾਮ ਮੇਂ ਚਿਤ ਕੋ ਲਗਾਈ ਰਖ॥
Prof. Sahib Singhਹੇ ਭਾਈ! ਤੂੰ ਭੀ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ,ਪਦ ਅਰਥ ਨਾਮਿ = ਨਾਮਿ ਵਿਚ। ਲਾਈ = ਲਾਇ, ਜੋੜ।
SikhNet (Spanish)Oh hermano, entónate tú mismo en el Nombre, pues tal es Su Gloria,
ਗੁਰ ਪਰਸਾਦੀ. ਹਰਿ ਪ੍ਰਭ ਜਾਚੇ; ਐਸੀ ਨਾਮ ਬਡਾਈ ॥੧॥ ਰਹਾਉ ॥
gur parasaadee. har prabh jaache; aisee naam baddaaee |1| rahaau |
Sant Singh KhalsaBy Guru's Grace, one begs of the Lord God; such is the glorious greatness of the Naam. ||1||Pause||
Manmohan SinghSuch is the glory of the Name, that by Guru's grace, man begs of the Lord God alone. Pause.
Manmohan Singh (Punjabi)ਐਹੋ ਜੇਹੀ ਹੈ ਨਾਮ ਦੀ ਮਹੱਤਤਾ, ਕਿ ਗੁਰਾਂ ਦੀ ਦਇਆ ਦੁਆਰਾ, ਇਨਸਾਨ ਕੇਵਲ ਸੁਆਮੀ ਵਾਹਿਗੁਰੂ ਕੋਲੋਂ ਹੀ ਮੰਗਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਹਰਿ ਪ੍ਰਭੂ ਸੇ ਨਾਮ ਮਾਂਗੇਗਾ ਤੌ ਐਸੀ ਬਿਧਿ ਸੇ ਨਾਮ ਮਾਂਗਾ ਹੂਆ ਬਡਿਆਈ ਦੇਵੇਗਾ॥੧॥ ਰਹਾਉ ॥☬ਜਿਨੋਂ ਨੇ ਨਾਮ ਨਹੀਂ ਜਪਾ ਤਿਨ ਕੀ ਗਤੀ ਦਿਖਾਵਤੇ ਹੈਂ:
Prof. Sahib Singhਗੁਰੂ ਦੀ ਮੇਹਰ ਨਾਲ (ਭਾਵ, ਗੁਰੂ ਦੀ ਮੇਹਰ ਦਾ ਪਾਤਰ ਬਣ ਕੇ) ਤੂੰ ਹਰੀ ਪ੍ਰਭੂ ਪਾਸੋਂ ਨਾਮ ਦੀ ਦਾਤ ਹੀ ਮੰਗ! ਪਰਮਾਤਮਾ ਦਾ ਨਾਮ ਜਪਣ ਦੀ ਬਰਕਤ ਹੁੰਦੀ ਹੈ (ਕਿ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ) ॥੧॥ ਰਹਾਉ ॥ਪਦ ਅਰਥ ਜਾਚੇ = ਜਾਚਿ, ਮੰਗੀ। ਬਡਾਈ = ਵਡਿਆਈ ॥੧॥ ਰਹਾਉ ॥
SikhNet (Spanish)ya que al Obtenerlo por la Gracia del Guru, uno no busca más que al Señor. (1‑Pausa)
ਐ ਜੀ. ਬਹੁਤੇ ਭੇਖ ਕਰਹਿ ਭਿਖਿਆ ਕਉ; ਕੇਤੇ. ਉਦਰੁ ਭਰਨ ਕੈ ਤਾਈ ॥
ai jee. bahute bhekh kareh bhikhiaa kau; kete. udar bharan kai taaee |
Sant Singh KhalsaO Dear One, so many wear various religious robes, for begging and filling their bellies.
Manmohan SinghO Sire, many men wear various religious garbs for begging and for filling their bellies.
Manmohan Singh (Punjabi)ਹੇ ਮਹਾਰਾਜ! ਘਣੇਰੇ ਲੋਕ ਮੰਗਣ ਵਾਸਤੇ ਅਤੇ ਆਪਣਾ ਢਿੱਡ ਭਰਨ ਲਈ ਅਨੇਕਾਂ ਮਜ਼ਹਬੀ ਬਾਣੇ ਪਹਿਰਦੇ ਹਨ।
Fareedkot Teekaਹੇ ਭਾਈ! ਕਿਤਨੇ ਹੀ ਜੀਵ ਪੇਟ ਭਰਨੇ ਕੇ ਵਾਸਤੇ ਬਹੁਤੇ ਭੇਖ ਧਾਰਨ ਕਰ ਭੀਖ ਕੋ ਮਾਂਗਤੇ ਹੈਂ॥
Prof. Sahib Singhਹੇ ਭਾਈ! (ਤੂੰ ਪ੍ਰਭੂ ਦਾ ਨਾਮ ਵਿਸਰ ਕੇ) ਪੇਟ ਭਰਨ ਦੀ ਖ਼ਾਤਰ (ਦਰ ਦਰ ਤੋਂ) ਭਿੱਛਿਆ ਲੈਣ ਵਾਸਤੇ ਕਈ ਤਰ੍ਹਾਂ ਦੇ (ਧਾਰਮਿਕ) ਭੇਖ ਬਣਾ ਰਿਹਾ ਹੈਂ।ਪਦ ਅਰਥ ਕਰਹਿ = ਤੂੰ ਕਰਦਾ ਹੈਂ। ਭਿਖਿਆ ਕਉ = ਭਿੱਛਿਆ ਵਾਸਤੇ। ਕੇਤੇ = ਅਨੇਕਾਂ। ਉਦਰੁ = ਪੇਟ। ਕੈ ਤਾਈ = ਦੀ ਖ਼ਾਤਰ।
SikhNet (Spanish)Uno podrá usar los estropajos de los mendigos para llenarse el estómago,
ਬਿਨੁ ਹਰਿ ਭਗਤਿ, ਨਾਹੀ ਸੁਖੁ ਪ੍ਰਾਨੀ; ਬਿਨੁ ਗੁਰ. ਗਰਬੁ ਨ ਜਾਈ ॥੨॥
bin har bhagat, naahee sukh praanee; bin gur. garab na jaaee |2|
Sant Singh KhalsaWithout devotional worship to the Lord, O mortal, there can be no peace. Without the Guru, pride does not depart. ||2||
Manmohan SinghO mortal, sans God's service, there is no peace and without the Guru, pride departs not.
Manmohan Singh (Punjabi)ਹੇ ਫਾਨੀ ਬੰਦੇ! ਵਾਹਿਗੁਰੂ ਦੀ ਘਾਲ ਦੇ ਬਗੈਰ ਕੋਈ ਆਰਾਮ ਨਹੀਂ ਅਤੇ ਨਾਂ ਹੀ ਗੁਰਾਂ ਬਾਝੋਂ ਹੰਕਾਰ ਦੂਰ ਹੁੰਦਾ ਹੈ।
Fareedkot Teekaਪਰੰਤੂ ਹਰਿ ਭਗਤਿ ਸੇ ਬਿਨਾਂ ਪ੍ਰਾਨੀ ਕੋ ਸੁਖੁ ਨਹੀ ਹੋਤਾ ਅਰੁ ਗੁਰੂ ਕਾ ਉਪਦੇਸ ਕਮਾਏ ਬਿਨਾਂ ਹੰਕਾਰ ਨਹੀਂ ਜਾਤਾ॥੨॥
Prof. Sahib Singhਪਰ, ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ, ਗੁਰੂ ਦੀ ਸਰਨ ਤੋਂ ਬਿਨਾ ਅਹੰਕਾਰ ਦੂਰ ਨਹੀਂ ਹੁੰਦਾ ॥੨॥ਪਦ ਅਰਥ ਪ੍ਰਾਨੀ = ਹੇ ਪ੍ਰਾਣੀ! ਗਰਬੁ = ਅਹੰਕਾਰ। ਨ ਜਾਈ = ਨਹੀਂ ਜਾਂਦਾ ॥੨॥
SikhNet (Spanish)pero sin la Alabanza del Señor, no hay Paz. Oh hombre, sin el Guru no podrás deshacerte de tu ego. (2)
ਐ ਜੀ. ਕਾਲੁ ਸਦਾ ਸਿਰ ਊਪਰਿ ਠਾਢੇ; ਜਨਮਿ ਜਨਮਿ ਵੈਰਾਈ ॥
ai jee. kaal sadaa sir aoopar tthaadte; janam janam vairaaee |
Sant Singh KhalsaO Dear One, death hangs constantly over his head. Incarnation after incarnation, it is his enemy.
Manmohan SinghO Sire, death ever, stands over man's head. Birth after birth, it is his enemy.
Manmohan Singh (Punjabi)ਹੇ ਮਹਾਰਾਜ! ਮੌਤ ਹਮੇਸ਼ਾਂ ਬੰਦੇ ਦੇ ਸੀਸ ਉਤੇ ਖੜ੍ਹੀ ਹੈ। ਜਨਮਾ ਜਨਮਾਂਤ੍ਰਾਂ ਵਿੱਚ ਇਹ ਉਸ ਦੀ ਵੈਰਨ ਹੈ।
Fareedkot Teekaਹੇ ਭਾਈ ਜੀ! ਜਨਮ ਜਨਮੋਂ ਕੇ ਬੈਰੀ ਕਾਲ ਭਗਵਾਨ ਜੀ ਸਿਰ ਪਰ ਖੜੇ ਹੈਂ, ਵਾ ਸਦੀਵਕਾਲ ਕਰਨੇ ਵਾਲੇ, ਭਾਵ ਮਾਰਨੇ ਵਾਲੇ ਜਮਦੂਤ॥
Prof. Sahib Singh(ਸਿਮਰਨ ਤੋਂ ਬਿਨਾ) ਆਤਮਕ ਮੌਤ ਸਦਾ ਤੇਰੇ ਸਿਰ ਉੱਤੇ ਖਲੋਤੀ ਹੋਈ ਹੈ, ਇਹੀ ਹਰੇਕ ਜਨਮ ਵਿਚ ਤੇਰੀ ਵੈਰਨ ਤੁਰੀ ਆ ਰਹੀ ਹੈ।ਪਦ ਅਰਥ ਕਾਲੁ = ਮੌਤ, ਮੌਤ ਦਾ ਸਹਮ, ਆਤਮਕ ਮੌਤ। ਠਾਢੇ = ਖਲੋਤਾ ਹੋਇਆ। ਜਨਮਿ ਜਨਮਿ = ਹਰੇਕ ਜਨਮ ਵਿਚ। ਵੈਰਾਈ = ਵੈਰੀ।
SikhNet (Spanish)La muerte está parada sobre nuestra cabeza época tras época. Ella es nuestra enemiga,
ਸਾਚੈ ਸਬਦਿ ਰਤੇ ਸੇ ਬਾਚੇ; ਸਤਿਗੁਰ. ਬੂਝ ਬੁਝਾਈ ॥੩॥
saachai sabad rate se baache; satigur. boojh bujhaaee |3|
Sant Singh KhalsaThose who are attuned to the True Word of the Shabad are saved. The True Guru has imparted this understanding. ||3||
Manmohan SinghThey, who are imbued with the True Name, are saved, the True Guru has imparted this understanding unto me.
Manmohan Singh (Punjabi)ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਬੱਚ ਜਾਂਦੇ ਹਨ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਿੱਤੀ ਹੈ।
Fareedkot Teekaਜਿਨ ਕੋ ਸਤਿਗੁਰੋਂ ਨੇ ਬੂਝ ਬੁਝਾਈ ਹੈ, ਸੋਈ ਸਾਚੇ ਸਬਦ ਮੇਂ ਰਾਤੇ ਹੂਏ ਇਸ ਕਾਲ ਸੇ ਬਚੇ ਹੈਂ॥੩॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸੱਚੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ (ਇਸ ਆਤਮਕ ਮੌਤ ਤੋਂ) ਬਚ ਜਾਂਦੇ ਹਨ, (ਕਿਉਂਕਿ) ਗੁਰੂ (ਉਹਨਾਂ ਨੂੰ) (ਆਤਮਕ ਜੀਵਨ ਦੀ) ਸਮਝ ਦੇ ਦੇਂਦਾ ਹੈ ॥੩॥ਪਦ ਅਰਥ ਸਾਚੈ = ਸਦਾ-ਥਿਰ ਰਹਿਣ ਵਾਲੇ ਵਿਚ। ਸੇ = ਉਹ ਬੰਦੇ। ਬਾਚੇ = ਬਚੇ ਹਨ। ਬੂਝ = ਸਮਝ ॥੩॥
SikhNet (Spanish)pero aquéllos que a través del Guru les es revelada la Verdad de Dios, son salvados, pues ellos se entonan en la Palabra. (3)
ਗੁਰ ਸਰਣਾਈ. ਜੋਹਿ ਨ ਸਾਕੈ; ਦੂਤੁ. ਨ ਸਕੈ ਸੰਤਾਈ ॥
gur saranaaee. johi na saakai; doot. na sakai santaaee |
Sant Singh KhalsaIn the Guru's Sanctuary, the Messenger of Death cannot see the mortal, or torture him.
Manmohan SinghIn Guru's sanctuary, death's myrmidon cannot harass the man or even look at him.
Manmohan Singh (Punjabi)ਗੁਰਾਂ ਦੀ ਸ਼ਰਣਾਗਤ ਅੰਦਰ ਮੌਤ ਦਾ ਫਰੇਸ਼ਤਾ ਬੰਦੇ ਨੂੰ ਦੁੱਖ ਨਹੀਂ ਦੇ ਸਕਦਾ, ਸਗੋਂ ਉਸ ਵੱਲ ਵੇਖ ਹੀ ਨਹੀਂ ਸਕਦਾ।
Fareedkot Teekaਜਿਨੋਂ ਨੇ ਗੁਰੋਂ ਕੀ ਸਰਣ ਲੀ ਹੈ, ਤਿਨ ਕੋ ਜਮ ਕੇ ਦੂਤ ਨ ਦੁਖ ਦੇ ਸਕਤੇ ਹੈਂ ਨਾ ਦੇਖ ਸਕਤੇ ਹੈਂ॥
Prof. Sahib Singhਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਤਮਕ ਮੌਤ ਤੱਕ ਭੀ ਨਹੀਂ ਸਕਦੀ, ਉਹਨਾਂ ਨੂੰ ਸਤਾ ਨਹੀਂ ਸਕਦੀ,ਪਦ ਅਰਥ ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਦੂਤ = ਵੈਰੀ।
SikhNet (Spanish)En el Santuario del Guru la muerte no los atrapa y no hay dolor,
ਅਵਿਗਤ ਨਾਥ ਨਿਰੰਜਨਿ ਰਾਤੇ; ਨਿਰਭਉ ਸਿਉ ਲਿਵ ਲਾਈ ॥੪॥
avigat naath niranjan raate; nirbhau siau liv laaee |4|
Sant Singh KhalsaI am imbued with the Imperishable and Immaculate Lord Master, and lovingly attached to the Fearless Lord. ||4||
Manmohan SinghWith the Imperishable and Immaculate Lord I am imbued and with the Fearless Master, I have imbibed affection.
Manmohan Singh (Punjabi)ਅਬਿਨਾਸੀ ਅਤੇ ਪਵਿੱਤਰ ਸੁਆਮੀ ਨਾਲ ਮੈਂ ਰੰਗੀਜ ਗਿਆ ਹਾਂ ਅਤੇ ਨਿੱਡਰ ਮਾਲਕ ਨਾਲ ਮੈਂ ਪਿਆਰ ਪਾ ਲਿਆ ਹੈ।
Fareedkot Teekaਸੋ ਗੁਰਮੁਖ ਅਵਿਗਤਿ ਨਿਰੰਜਨ ਮੇਂ ਰਤੇ ਹੈਂ, ਜਬ ਤਿਸ ਨਾਥ ਮੇਂ ਬ੍ਰਿਤੀ ਲਗਾਈ ਹੈ ਤਬ ਨਿਰਭ੍ਯ ਹੂਏ ਹੈਂ॥੪॥
Prof. Sahib Singhਕਿਉਂਕਿ ਉਹ ਅਦ੍ਰਿਸ਼ਟ ਜਗਤ ਨਾਥ ਨਿਰੰਜਨ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹ ਨਿਰਭਉ ਪਰਮਾਤਮਾ (ਦੇ ਚਰਨਾਂ) ਨਾਲ ਆਪਣੀ ਸੁਰਤਿ ਜੋੜੀ ਰੱਖਦੇ ਹਨ ॥੪॥ਪਦ ਅਰਥ ਅਵਿਗਤ = {अव्यक्त} ਅਦ੍ਰਿਸ਼ਟ। ਨਿਰੰਜਨਿ = ਨਿਰੰਜਨ (ਦੇ ਪਿਆਰ-ਰੰਗ) ਵਿਚ। ਰਾਤੇ = ਰੰਗੇ ਹੋਏ। ਸਿਉ = ਨਾਲ ॥੪॥
SikhNet (Spanish)pues aquí uno está entonado con el Inmaculado y no Manifiesto Señor sin Miedo. (4)
ਐ ਜੀਉ. ਨਾਮੁ ਦਿੜਹੁ. ਨਾਮੇ ਲਿਵ ਲਾਵਹੁ; ਸਤਿਗੁਰ ਟੇਕ ਟਿਕਾਈ ॥
ai jeeo. naam dirrahu. naame liv laavahu; satigur ttek ttikaaee |
Sant Singh KhalsaO Dear One, implant the Naam within me; lovingly attached to the Naam, I lean on the True Guru's Support.
Manmohan SinghO Sire, implant the Name within thee enshrine love for the Name and seek the True Guru's sanctuary.
Manmohan Singh (Punjabi)ਹੇ ਮਹਾਰਾਜ! ਨਾਮ ਨੂੰ ਆਪਣੇ ਅੰਦਰ ਪੱਕਾ ਕਰੋ, ਨਾਮ ਨਾਲ ਹੀ ਪ੍ਰੀਤ ਪਾਓ ਅਤੇ ਸੱਚੇ ਗੁਰਾਂ ਦੀ ਸ਼ਰਣ ਲਵੋ।
Fareedkot Teekaਹੇ ਭਾਈ! ਨਾਮ ਹੀ ਦ੍ਰਿਢ ਕਰਹੁ, ਨਾਮ ਹੀ ਮੇਂ ਬ੍ਰਿਤੀ ਲਗਾਓ, ਸਤਿਗੁਰੋਂ ਕੀ (ਟੇਕ) ਸਰਨ ਮੇਂ ਮਨ ਕੋ (ਟਿਕਾਈ) ਇਸਥਿਤ ਕਰੀ ਰਖੋ॥
Prof. Sahib Singhਹੇ (ਮੇਰੀ) ਜਿੰਦੇ! ਗੁਰੂ ਦਾ ਆਸਰਾ ਲੈ ਕੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਪੱਕੀ ਤਰ੍ਹਾਂ ਟਿਕਾ, ਪਰਮਾਤਮਾ ਦੇ ਨਾਮ ਵਿਚ ਹੀ ਆਪਣੀ ਸੁਰਤਿ ਜੋੜੀ ਰੱਖ!ਪਦ ਅਰਥ ਐ ਜੀਉ = (ਮੇਰੀ) ਜਿੰਦੇ! ਟੇਕ ਟਿਕਾਈ = ਟੇਕ ਟਿਕਾਇ, ਆਸਰਾ ਲੈ ਕੇ।
SikhNet (Spanish)Enaltece al Nombre en tu mente; entónate con Él y apóyate en el Verdadero Guru,
ਜੋ ਤਿਸੁ ਭਾਵੈ. ਸੋਈ ਕਰਸੀ; ਕਿਰਤੁ. ਨ ਮੇਟਿਆ ਜਾਈ ॥੫॥
jo tis bhaavai. soee karasee; kirat. na mettiaa jaaee |5|
Sant Singh KhalsaWhatever pleases Him, He does; no one can erase His actions. ||5||
Manmohan SinghWhatever pleases Him that He does and His doings no one can erase.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਓਹੀ ਉਹ ਕਰਦਾ ਹੈ। ਉਸ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ।
Fareedkot Teekaਜੋ ਤਿਸ ਕੋ ਭਾਵੇਗਾ ਸੋਈ ਕਰੇਗਾ ਔਰ ਕਰਤਾ ਹੈ, ਉਸ ਕਾ ਦੀਆ ਹੂਆ ਕਰਮ ਫਲੁ ਕਿਸੀ ਸੇ ਮੇਟਿਆ ਨਹੀਂ ਜਾਤਾ, ਵਾ ਉਸ ਕਾ ਕੀਆ ਹੂਆ ਕਿਸੀ ਸੇ ਹਟਾਯਾ ਨਹੀਂ ਜਾਤਾ ॥੫॥
Prof. Sahib Singh(ਇਹ ਚੇਤੇ ਰੱਖ ਕਿ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਤੇ (ਜੀਵਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਮਨ ਵਿਚੋਂ ਸਿਮਰਨ ਤੋਂ ਬਿਨਾ) ਮਿਟਾਇਆ ਨਹੀਂ ਜਾ ਸਕਦਾ ॥੫॥
SikhNet (Spanish)pues el Señor hace como a Él le place y Sus acciones no pueden ser borradas. (5)
ਐ ਜੀ. ਭਾਗਿ ਪਰੇ. ਗੁਰ ਸਰਣਿ ਤੁਮੑਾਰੀ; ਮੈ. ਅਵਰ ਨ ਦੂਜੀ ਭਾਈ ॥
ai jee. bhaag pare. gur saran tumaaree; mai. avar na doojee bhaaee |
Sant Singh KhalsaO Dear One, I have hurried to the Sanctuary of the Guru; I have no love for any other except You.
Manmohan SinghO Sire, my Guru I have hastened to thine protection. Any other protection I like not.
Manmohan Singh (Punjabi)ਹੇ ਮਹਾਰਾਜ! ਮੇਰੇ ਗੁਰਦੇਵ ਜੀ, ਮੈਂ ਦੌੜ ਕੇ ਤੇਰੀ ਪਨਾਹ ਲਈ ਹੈ। ਕੋਈ ਹੋਰ ਪਨਾਹ ਮੈਨੂੰ ਚੰਗੀ ਨਹੀਂ ਲੱਗਦੀ।
Fareedkot Teekaਹੇ ਗੁਰਦੇਵ ਜੀ! ਹਮ ਜੀਵ ਭਾਗ ਕਰ, ਭਾਵ ਉਪਰਾਮ ਹੋ ਕਰ ਸੰਸਾਰ ਸੇ ਆਪ ਕੀ ਸਰਨ ਮੇਂ ਪੜੇ ਹੈਂ ਔਰ ਦੂਸਰੀ ਸਰਨ ਹਮ ਕੋ ਨਹੀਂ ਭਾਈ ਹੈ॥
Prof. Sahib Singhਹੇ ਸਤਿਗੁਰੂ! ਮੈਂ ਭੱਜ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਕੋਈ ਹੋਰ ਆਸਰਾ ਚੰਗਾ ਨਹੀਂ ਲੱਗਦਾ।
SikhNet (Spanish)Cuando mi Destino despierta, yo busco el Refugio del Guru y a nadie más,
ਅਬ ਤਬ ਏਕੋ ਏਕੁ ਪੁਕਾਰਉ; ਆਦਿ ਜੁਗਾਦਿ ਸਖਾਈ ॥੬॥
ab tab eko ek pukaarau; aad jugaad sakhaaee |6|
Sant Singh KhalsaI constantly call upon the One Lord; since the very beginning, and throughout the ages, He has been my help and support. ||6||
Manmohan SinghEver do I utter the Name of the One Lord alone. Till eternity, it is my helper.
Manmohan Singh (Punjabi)ਹਮੇਸ਼ਾਂ ਹੀ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਅਨੰਤਤਾ ਤੋੜੀ ਇਹ ਮੇਰਾ ਸਹਾਇਕ ਹੈ।
Fareedkot Teekaਅਬ ਇਸ ਕਾਲ ਮੇਂ ਏਕ ਹਰੀ ਏਕ ਅਕਾਲ ਪੁਰਖ ਕੋ ਪੁਕਾਰਤਾ ਹੂੰ ਔਰ ਪੁਕਾਰੋਂਗਾ, ਜੋ (ਆਦਿ ਜੁਗਾਦਿ) ਸਰਬ ਕਾਲ ਸਹਾਇਕ ਹੈਂ ਔਰ ਐਸੇ ਬੇਨਤੀ ਕਰਤਾ ਹੂੰ॥੬॥
Prof. Sahib Singhਮੈਂ ਸਦਾ ਇਕੋ ਇਕ ਪਰਮਾਤਮਾ ਦਾ ਨਾਮ ਹੀ ਕੂਕਦਾ ਹਾਂ। ਉਹੀ ਮੁੱਢ ਤੋਂ, ਜੁਗਾਂ ਦੇ ਮੁੱਢ ਤੋਂ (ਜੀਵਾਂ ਦਾ) ਸਾਥੀ-ਮਿੱਤਰ ਚਲਿਆ ਆ ਰਿਹਾ ਹੈ ॥੬॥ਪਦ ਅਰਥ ਅਬ ਤਬ = ਹੁਣ ਭੀ ਤੇ ਤਦੋਂ ਭੀ, ਸਦਾ। ਪੁਕਾਰਉ = ਮੈਂ ਪੁਕਾਰਦਾ ਹਾਂ ॥੬॥
SikhNet (Spanish)y sólo repito el Nombre del Único Señor que ha estado con nosotros desde el principio del tiempo. (6)
ਐ ਜੀ. ਰਾਖਹੁ ਪੈਜ ਨਾਮ ਅਪੁਨੇ ਕੀ; ਤੁਝ ਹੀ ਸਿਉ ਬਨਿ ਆਈ ॥
ai jee. raakhahu paij naam apune kee; tujh hee siau ban aaee |
Sant Singh KhalsaO Dear One, please preserve the Honor of Your Name; I am hand and glove with You.
Manmohan SinghO Sire, preserve the dignity of Thy Name with Thee, I am hand and glove.
Manmohan Singh (Punjabi)ਹੇ ਮਹਾਰਾਜ! ਤੂੰ ਆਪਣੇ ਨਾਮ ਦੀ ਲੱਜਿਆ ਰੱਖ ਤੇਰੇ ਨਾਲ ਮੈਂ ਘਿਓ-ਖਿਚੜੀ ਹੋਇਆ ਹੋਇਆ ਹਾਂ।
Fareedkot Teekaਹੇ ਹਰਿ ਜੀ! ਆਪ ਅਪਨੇ ਨਾਮ ਕੀ ਪ੍ਰਤੱਗਿਆ ਰਖੋ, ਮੇਰੀ ਵਾ ਭਗਤੋਂ ਕੀ ਪ੍ਰੀਤੀ ਤੋ ਆਪ ਕੇ ਸਾਥ ਹੀ ਬਨ ਆਈ ਹੈ॥
Prof. Sahib Singhਹੇ ਪ੍ਰਭੂ ਜੀ! (ਤੈਨੂੰ ਲੋਕ ਸਰਨ-ਪਾਲ ਆਖਦੇ ਹਨ, ਮੈਂ ਤੇਰੀ ਸਰਨ ਆਇਆ ਹਾਂ) ਆਪਣੇ (ਸਰਨ-ਪਾਲ) ਨਾਮ ਦੀ ਲਾਜ ਪਾਲ, ਮੇਰੀ ਪ੍ਰੀਤ ਸਦਾ ਤੇਰੇ ਨਾਲ ਬਣੀ ਰਹੇ।ਪਦ ਅਰਥ ਐ ਜੀ = ਹੇ ਪ੍ਰਭੂ ਜੀ! ਪੈਜ = ਲਾਜ।
SikhNet (Spanish)Yo soy Tuyo solamente, oh Señor; por Tu Nombre sálvame;
ਕਰਿ ਕਿਰਪਾ. ਗੁਰ ਦਰਸੁ ਦਿਖਾਵਹੁ; ਹਉਮੈ ਸਬਦਿ ਜਲਾਈ ॥੭॥
kar kirapaa. gur daras dikhaavahu; haumai sabad jalaaee |7|
Sant Singh KhalsaBless me with Your Mercy, and reveal to me the Blessed Vision of Your Darshan, O Guru. Through the Word of the Shabad, I have burnt away my ego. ||7||
Manmohan SinghHave mercy on me and show me thy vision, O Guru. Through the Name, I have burnt down my ego.
Manmohan Singh (Punjabi)ਮੇਰੇ ਤੇ ਤਰਸ ਕਰੋ ਅਤੇ ਮੈਨੂੰ ਆਪਣਾ ਦਰਸ਼ਨ ਵਿਖਾਲੋ, ਹੇ ਗੁਰੂ ਜੀ। ਨਾਮ ਦੇ ਰਾਹੀਂ ਮੈਂ ਆਪਣੀ ਹੰਗਤਾ ਸਾੜ ਸੁੱਟੀ ਹੈ।
Fareedkot Teekaਕਿਰਪਾ ਦ੍ਰਿਸਟੀ ਕਰ ਕੇ ਮੇਰੇ ਕੋ ਦਰਸਨ ਦਿਖਾਇ ਦੇਵੋ। ਜਿਨ ਕੋ ਦਰਸ਼ਨ ਦਿਖਾਇਆ ਹੈ, ਤਿਨ ਕੀ ਹੰਤਾ ਮਮਤਾ ਗੁਰੋਂ ਨੇ ਉਪਦੇਸ ਕਰ ਜਲਾਈ ਹੈ॥੭॥☬ਜੇ ਕਹੈ ਕਛੁ ਔਰ ਪਦਾਰਥ ਮਾਂਗੁ ਲੇਹੁ? ਤਿਸ ਪਰ ਕਹਤੇ ਹੈਂ:
Prof. Sahib Singhਮੇਹਰ ਕਰ ਮੈਨੂੰ ਗੁਰੂ ਦਾ ਦਰਸਨ ਕਰਾ ਤਾਂ ਕਿ ਗੁਰੂ ਆਪਣੇ ਸ਼ਬਦ ਦੀ ਰਾਹੀਂ (ਮੇਰੇ ਅੰਦਰੋਂ) ਹਉਮੈ ਸਾੜ ਦੇਵੇ ॥੭॥ਪਦ ਅਰਥ ਗੁਰ ਦਰਸੁ = ਗੁਰੂ ਦਾ ਦਰਸਨ। ਜਲਾਈ = ਜਲਾਏ, ਸਾੜਦਾ ਹੈ ॥੭॥
SikhNet (Spanish)en Tu Misericordia guíame hacia el Guru, que a través de Tu Palabra pueda ser mi ego consumido. (7)
ਐ ਜੀ. ਕਿਆ ਮਾਗਉ, ਕਿਛੁ ਰਹੈ ਨ ਦੀਸੈ; ਇਸੁ ਜਗ ਮਹਿ ਆਇਆ ਜਾਈ ॥
ai jee. kiaa maagau, kichh rahai na deesai; is jag meh aaeaa jaaee |
Sant Singh KhalsaO Dear One, what should I ask of You? Nothing appears permanent; whoever comes into this world shall depart.
Manmohan SinghO Sire, what should I ask, nothing appears permanent. Whosoever is come in this world shall depart.
Manmohan Singh (Punjabi)ਹੇ ਮਹਾਰਾਜ! ਮੈਂ ਕੀ ਜਾਚਨਾ ਕਰਾਂ? ਕੋਈ ਸ਼ੈ ਮੁਸਤਕਿਲ ਨਹੀਂ ਦਿਸਦੀ। ਜੋ ਕੋਈ ਇਸ ਜਹਾਨ ਵਿੱਚ ਆਇਆ ਹੈ, ਉਹ ਟੁਰ ਵੰਞਸੀ।
Fareedkot Teekaਹੇ ਪਰਮੇਸ੍ਵਰ ਜੀ! ਮੈਂ ਔਰ ਕਿਆ ਮਾਂਗੂੰ, ਕਛੁ ਥਿਰ ਰਹਿੰਦਾ ਨਹੀਂ ਦਿਸਦਾ। ਜੋ ਇਸ ਜਗਤ ਮੇਂ ਆਇਆ ਹੈ, ਸੋ ਜਾਵੇਹੀਗਾ, ਭਾਵ ਜਗਤ ਨਾਸੀ ਹੈ॥
Prof. Sahib Singhਹੇ ਪ੍ਰਭੂ ਜੀ! (ਤੇਰੇ ਨਾਮ ਤੋਂ ਬਿਨਾ) ਮੈਂ (ਤੇਰੇ ਪਾਸੋਂ) ਹੋਰ ਕੀਹ ਮੰਗਾਂ? ਮੈਨੂੰ ਕੋਈ ਚੀਜ਼ ਐਸੀ ਨਹੀਂ ਦਿੱਸਦੀ ਜੋ ਸਦਾ ਟਿਕੀ ਰਹਿ ਸਕੇ। ਇਸ ਜਗਤ ਵਿਚ ਜੇਹੜਾ ਭੀ ਆਇਆ ਹੈ, ਉਹ ਨਾਸਵੰਤ ਹੀ ਹੈ।ਪਦ ਅਰਥ ਮਾਗਉ = ਮੈਂ ਮੰਗਾਂ। ਰਹੈ ਨ ਦੀਸੈ = ਸਦਾ ਰਹਿਣ ਵਾਲਾ ਨਹੀਂ ਦਿੱਸਦਾ।
SikhNet (Spanish)¿Qué otra cosa puedo buscar, amigos, cuando nada se queda aquí y uno entra a este mundo sólo de paso?
ਨਾਨਕ. ਨਾਮੁ ਪਦਾਰਥੁ ਦੀਜੈ; ਹਿਰਦੈ ਕੰਠਿ ਬਣਾਈ ॥੮॥੩॥
naanak. naam padaarath deejai; hiradai kantth banaaee |8|3|
Sant Singh KhalsaBless Nanak with the wealth of the Naam, to adorn his heart and neck. ||8||3||
Manmohan SinghGrant unto Nanak the wealth of Thy Name O Lord. His heart and throat he will adorn therewith.
Manmohan Singh (Punjabi)ਨਾਨਕ ਨੂੰ ਆਪਣੇ ਨਾਮ ਦੀ ਦੋਲਤ ਪ੍ਰਦਾਨ ਕਰ, ਹੇ ਸੁਆਮੀ! ਆਪਣੇ ਦਿਲ ਤੇ ਗਲੇ ਨੂੰ ਉਹ ਉਸ ਨਾਲ ਸ਼ਿੰਗਾਰ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਕ੍ਰਿਪਾ ਕਰ ਕੇ ਮੇਰੇ ਕੋ ਨਾਮ ਪਦਾਰਥ ਹੀ ਦੀਜੀਏ, ਜੋ ਹਿਰਦੇ ਮੇਂ ਧਾਰਨ ਕਰੂੰ ਔਰ ਕੰਨ ਸੇ ਭੀ ਬਨਾਈ ਰਖੂੰ ਅਰਥਾਤ ਜਪਤਾ ਰਹੂੰ॥੮॥੩॥
Prof. Sahib Singhਮੈਨੂੰ ਨਾਨਕ ਨੂੰ ਆਪਣਾ ਨਾਮ-ਪਦਾਰਥ ਹੀ ਦੇਹ, ਮੈਂ (ਇਸ ਨਾਮ ਨੂੰ) ਆਪਣੇ ਹਿਰਦੇ ਦੀ ਮਾਲਾ ਬਣਾ ਲਵਾਂ ॥੮॥੩॥ਪਦ ਅਰਥ ਕੰਠਿ = ਕੰਠੀ, ਮਾਲਾ। ਬਣਾਈ = ਮੈਂ ਬਣਾ ਲਵਾਂ ॥੮॥੩॥
SikhNet (Spanish)Bendice a Nanak, oh Señor, con la Riqueza del Naam, para que adorne su corazón y su cuello. (8‑3)