ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਗਜ ਸਾਢੇ ਤੈ ਤੈ ਧੋਤੀਆ; ਤਿਹਰੇ ਪਾਇਨਿ ਤਗ ॥
gaj saadte tai tai dhoteea; tihare paaein tag |
Sant Singh KhalsaThey wear loin cloths, three and a half yards long, and triple-wound sacred threads.
Manmohan SinghThey wear loin-cloths three and a half yards long, and there fold sacred threads.
Manmohan Singh (Punjabi)ਉਹ ਸਾਢੇ ਤਿੰਨ ਗਜ਼ ਲੰਮੇ ਤੇੜ ਦੇ ਕੱਪੜੇ ਅਤੇ ਤਿੰਨ-ਲੜੀਏ ਜਨੇਊ ਪਹਿਨਦੇ ਹਨ।
Fareedkot Teekaਸਾਢੇ ਤੀਨ ਤੀਨ ਗਜ ਕੀ ਦੋ ਧੋਤੀਆਂ ਰਖਤੇ ਹੈਂ ਔਰ ਤੀਨ ਅਗਰ ਕਾ (ਤਗ) ਜਨੇਊ ਪਹਰਤੇ ਹੈਂ ਵਾ ਤੀਨ ਪ੍ਰਕਾਰ ਕਾ ਤਗ ਪਹਨਤੇ ਹੈਂ॥
Prof. Sahib Singh(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ,ਪਦ ਅਰਥ ਸਾਢੇ ਤੈ ਤੈ = ਸਾਢੇ ਤਿੰਨ ਤਿੰਨ। ਤਗ = ਧਾਗੇ, ਜਨੇਊ।
SikhNet (Spanish)Aquéllos que usan taparrabos de tres y medio metros e hilos sagrados en trenzas de tres,
ਗਲੀ ਜਿਨੑਾ ਜਪਮਾਲੀਆ; ਲੋਟੇ ਹਥਿ ਨਿਬਗ ॥
galee jinaa japamaaleea; lotte hath nibag |
Sant Singh KhalsaThey have rosaries around their necks, and they carry glittering jugs in their hands.
Manmohan SinghThey have rosaries around their necks and glittering jugs in their hands.
Manmohan Singh (Punjabi)ਉਨ੍ਹਾਂ ਦੀਆਂ ਗਰਦਨਾਂ ਦੁਆਲੇ ਸਿਮਰਨੀਆਂ ਅਤੇ ਹੱਥਾਂ ਵਿੱਚ ਚਮਕੀਲੇ ਟੂਟੀ ਵਾਲੇ ਗੜਵੇ ਹਨ।
Fareedkot Teekaਔ ਜਿਨ ਕੇ ਗਲੋਂ ਮੇਂ ਜਪੁ ਕਰਨੇ ਕੀ ਮਾਲਾ ਪਾਈਆਂ ਹੋਈਆਂ ਹੈ, ਨਿਬਗ ਖੂਬ ਮਾਂਜ ਕਰ ਹਾਥੋਂ ਮੇਂ ਸ੍ਵੇਤ ਲੋਟੇ ਹੈਂ॥
Prof. Sahib Singhਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ,ਪਦ ਅਰਥ ਜਪਮਾਲੀਆ = ਮਾਲਾ। ਹਥਿ = ਹੱਥ ਵਿਚ। ਨਿਬਗ = ਬਹੁਤ ਹੀ ਚਿੱਟੇ, ਲਿਸ਼ਕਾਏ ਹੋਏ।
SikhNet (Spanish)y usan rosarios como collares y cargan vasijas pulidas;
ਓਇ. ਹਰਿ ਕੇ ਸੰਤ, ਨ ਆਖੀਅਹਿ; ਬਾਨਾਰਸਿ ਕੇ ਠਗ ॥੧॥
oe. har ke sant, na aakheeeh; baanaaras ke tthag |1|
Sant Singh KhalsaThey are not called Saints of the Lord - they are thugs of Benares. ||1||
Manmohan SinghThey are not called the saints of God, but the cheats of Kanshi.
Manmohan Singh (Punjabi)ਉਹ ਵਾਹਿਗੁਰੂ ਦੇ ਸਾਧੂ ਨਹੀਂ ਕਹੇ ਜਾਂਦੇ, ਪ੍ਰੰਤੂ ਕਾਂਸ਼ੀ ਦੇ ਦਗੇਬਾਜ਼।
Fareedkot Teekaਹੇ ਭਾਈ! ਵਹੁ ਹਰਿ ਕੇ ਸੰਤ ਨਹੀਂ ਕਹੀਤੇ, ਬਾਨਾਰਸੀ ਠਗ ਹੈਂ॥੧॥
Prof. Sahib Singh(ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ॥੧॥ਪਦ ਅਰਥ ਓਇ = ਉਹ ਮਨੁੱਖ (ਬਹੁ-ਵਚਨ, Plural)। ਆਖੀਅਹਿ = ਕਹੇ ਜਾਂਦੇ ਹਨ ॥੧॥
SikhNet (Spanish)esos son más bien los bufones de Benares y no los Santos de Dios.
ਐਸੇ ਸੰਤ; ਨ ਮੋ ਕਉ ਭਾਵਹਿ ॥
aise sant; na mo kau bhaaveh |
Sant Singh KhalsaSuch 'saints' are not pleasing to me;
Manmohan SinghSuch saints are not pleasing to me,
Manmohan Singh (Punjabi)ਐਹੋ ਜੇਹੇ ਸਾਧੂ ਮੈਨੂੰ ਚੰਗੇ ਨਹੀਂ ਲੱਗਦੇ,
Fareedkot Teekaਐਸੇ ਪਾਖੰਡੀ ਸੰਤ ਮੁਝ ਕੋ ਅਛੇ ਨਹੀਂ ਲਗਤੇ॥
Prof. Sahib Singhਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ,ਪਦ ਅਰਥ ਮੋ ਕਉ = ਮੈਨੂੰ।
SikhNet (Spanish)Yo no me complazco con Santos de tal índole
ਡਾਲਾ ਸਿਉ; ਪੇਡਾ ਗਟਕਾਵਹਿ ॥੧॥ ਰਹਾਉ ॥
ddaalaa siau; peddaa gattakaaveh |1| rahaau |
Sant Singh Khalsathey eat the trees along with the branches. ||1||Pause||
Manmohan Singhthey devour trees including their stems. Pause.
Manmohan Singh (Punjabi)ਉਹ ਬਿਰਛਾਂ ਨੂੰ ਟਹਿਣਿਆਂ ਸਮੇਤ ਨਿਗਲ ਜਾਂਦੇ ਹਨ। ਠਹਿਰਾਉ।
Fareedkot Teekaਜੋ ਡਾਲੋਂ ਕੇ ਸਾਥ ਪੇਡ ਹੀ ਕੋ ਗਟਕਿ ਜਾਇ ਅਰਥਾਤ ਪਦਾਰਥ ਸਹਤ ਜੀਵ ਕੋ ਮਾਰ ਡਾਲਤੇ ਹੈਂ॥੧॥ ਰਹਾਉ ॥
Prof. Sahib Singhਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ॥੧॥ ਰਹਾਉ ॥ਪਦ ਅਰਥ ਡਾਲਾ = ਟਾਹਣੀਆਂ। ਪੇਡਾ = ਪੇੜ, ਬੂਟਾ। ਸਿਉ = ਸਮੇਤ, ਸਣੇ। ਗਟਕਾਵਹਿ = ਖਾ ਜਾਂਦੇ ਹਨ ॥੧॥ ਰਹਾਉ ॥
SikhNet (Spanish)que devoran los árboles frutales junto con sus frutas. (1-Pausa)
ਬਾਸਨ ਮਾਂਜਿ. ਚਰਾਵਹਿ ਊਪਰਿ; ਕਾਠੀ ਧੋਇ ਜਲਾਵਹਿ ॥
baasan maanj. charaaveh aoopar; kaatthee dhoe jalaaveh |
Sant Singh KhalsaThey wash their pots and pans before putting them on the stove, and they wash the wood before lighting it.
Manmohan SinghThey scrub their vessels and put them on fire and born the wood after washing.
Manmohan Singh (Punjabi)ਉਹ ਆਪਣੇ ਭਾਂਡੇ ਰਗੜ ਸੁਆਰ ਕੇ ਅੱਗ ਤੇ ਰੱਖਦੇ ਹਨ ਅਤੇ ਲਕੜੀ ਨੂੰ ਧੋ ਕੇ ਬਾਲਦੇ ਹਨ।
Fareedkot Teekaਬਰਤਨ ਮਾਂਜ ਕਰ ਕੇ ਚੁਲੇ ਪਰ ਚਢਾਵਤੇ ਹੈਂ, (ਕਾਠੀ) ਲਕੜੀ ਧੋਇਕਰ ਜਲਾਉਤੇ ਹੈਂ॥
Prof. Sahib Singh(ਇਹ ਲੋਕ) ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ,ਪਦ ਅਰਥ ਬਾਸਨ = ਭਾਂਡੇ। ਕਾਠੀ = ਲੱਕੜੀਆਂ, ਬਾਲਣ।
SikhNet (Spanish)Son de mucha pulcritud, limpian sus vasijas antes de ponerlas en la hoguera; lavan la madera antes de ponerla en la lumbre.
ਬਸੁਧਾ ਖੋਦਿ. ਕਰਹਿ ਦੁਇ ਚੂਲੑੇ; ਸਾਰੇ ਮਾਣਸ ਖਾਵਹਿ ॥੨॥
basudhaa khod. kareh due choole; saare maanas khaaveh |2|
Sant Singh KhalsaThey dig up the earth and make two fireplaces, but they eat the whole person! ||2||
Manmohan SinghDigging up the earth, they, make two fire-places and eat up the whole man.
Manmohan Singh (Punjabi)ਧਰਤੀ ਨੂੰ ਪੁੱਟ ਕੇ ਉਹ ਦੋ ਚੁੱਲ੍ਹੇ ਬਣਾਉਣੇ ਹਨ ਅਤੇ ਆਦਮੀ ਨੂੰ ਸਮੁੱਚਾ ਹੀ ਹੜੱਪ ਕਰ ਜਾਂਦੇ ਹਨ।
Fareedkot Teekaਪ੍ਰਿਥਵੀ ਖੋਦ ਕਰ ਸੁਧ ਭੂਮਕਾ ਪਰ ਦੋ ਚੁਲੇ ਬਨਾਉਤੇ ਹੈਂ। ਭਾਵ ਜਿਸ ਪਰ ਰਸੋਈ ਕਰਤੇ ਹੈਂ ਉਸਮੈਂ ਸੇ ਕਿਸੀ ਕੋ ਅਗਨ ਨਹੀਂ ਦੇਤੇ, ਕੇ ਰਸੋਈ ਅਸੁਧ ਹੋ ਜਾਤੀ ਹੈ ਦੂਸਰੇ ਚੁਲੇ ਮੇਂ ਲੋਕੋਂ ਕੋ ਦੇਣੇ ਵਾਸਤੇ ਅਗ ਰਖਤੇ ਹੈਂ। ਪਰੰਤੂ ਖਤ੍ਰੀ ਬ੍ਰਾਹਮਨ ਸੁਦਰ ਬੈਸ ਸਭ ਮਾਨੁਖੋਂ ਕੋ ਖਾਇ ਜਾਤੇ ਹੈਂ ਅਰਥਾਤ ਸਭ ਕੀ ਹਿੰਸਾ ਕਰਤੇ ਹੈਂ॥੨॥
Prof. Sahib Singhਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ॥੨॥ਪਦ ਅਰਥ ਬਸੁਧਾ = ਧਰਤੀ। ਖੋਦਿ = ਪੁੱਟ ਕੇ ॥੨॥
SikhNet (Spanish)Y son emprendedores, hacen una hoguera doble para ahí cocinar y luego devoran a los hombres. (2)
ਓਇ ਪਾਪੀ ਸਦਾ ਫਿਰਹਿ ਅਪਰਾਧੀ; ਮੁਖਹੁ ਅਪਰਸ ਕਹਾਵਹਿ ॥
oe paapee sadaa fireh aparaadhee; mukhahu aparas kahaaveh |
Sant Singh KhalsaThose sinners continually wander in evil deeds, while they call themselves touch-nothing saints.
Manmohan SinghThose sinners ever wander in evil deeds and call themselves touch me not supreme saints.
Manmohan Singh (Punjabi)ਉਹ ਗੁਨਾਹਗਾਰ ਹਮੇਸ਼ਾਂ ਵਿਕਾਰ ਅੰਦਰ ਭਟਕਦੇ ਹਨ ਅਤੇ ਆਪਣੇ ਆਪ ਨੂੰ ਕਿਸੇ ਨਾਲ-ਨ-ਲਗਣ ਵਾਲੇ ਮੁੱਖੀਏ ਸੰਤ ਅਖਵਾਉਂਦੇ ਹਨ।
Fareedkot Teekaਵਹੁ ਪਾਪੀ ਸਦਾ ਅਪਰਾਧੋਂ ਕੇ ਭਰੇ ਫਿਰਤੇ ਹੈਂ, ਮੁਖ ਸੇ ਅਪਨੇ ਕੋ ਅਪਰਸ ਕਹਲਾਉਤੇ ਹੈਂ ਕਿ ਹਮ ਕਿਸੀ ਕੋ ਛੂਤੇ ਨਹੀਂ ਹੈਂ॥
Prof. Sahib Singhਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ।ਪਦ ਅਰਥ ਮੁਖਹੁ = ਮੂੰਹੋਂ। ਅਪਰਸ = ਅ-ਪਰਸ, ਨਾਹ ਛੋਹਣ ਵਾਲੇ, ਉਹ ਸਾਧ ਜੋ ਕਿਸੇ ਮਾਇਕ ਪਦਾਰਥ ਨੂੰ ਛੋਂਹਦੇ ਨਹੀਂ ਹਨ, ਵਿਰੱਕਤ।
SikhNet (Spanish)Viven como seres malvados y transgresores, pero tratan de aparentar que son impecables.
ਸਦਾ ਸਦਾ ਫਿਰਹਿ ਅਭਿਮਾਨੀ; ਸਗਲ ਕੁਟੰਬ ਡੁਬਾਵਹਿ ॥੩॥
sadaa sadaa fireh abhimaanee; sagal kuttanb ddubaaveh |3|
Sant Singh KhalsaThey wander around forever and ever in their self-conceit, and all their families are drowned. ||3||
Manmohan SinghEver and over they roam about in self-conceit and drown all their families.
Manmohan Singh (Punjabi)ਸਦੀਵ ਤੇ ਸਦੀਵ ਹੀ ਉਹ ਸਵੈ ਹੰਗਤਾ ਅੰਦਰ ਭਟਕਦੇ ਹਨ ਅਤੇ ਆਪਣੇ ਸਾਰੇ ਅੱਫਰ-ਕਬੀਲੇ ਨੂੰ ਡੋਬ ਦਿੰਦੇ ਹਨ।
Fareedkot Teekaਨਿਤ੍ਯ ਪ੍ਰਤਿ ਅਭਿਮਾਨ ਕੇ ਭਰੇ ਹੂਏ ਫਿਰਤੇ ਹੈਂ ਔਰ ਅਪਨੇ ਸਾਰੇ ਕੁਟੰਬ ਕੋ ਅਪਨੇ ਸਾਥ ਡੁਬਾਉਤੇ ਹੈਂ॥੩॥
Prof. Sahib Singhਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ॥੩॥ਪਦ ਅਰਥ ਕੁਟੰਬ = ਪਰਵਾਰ ॥੩॥
SikhNet (Spanish)Habitan siempre en el ego y sus parientes ahí están metidos con ellos. (3)
ਜਿਤੁ ਕੋ ਲਾਇਆ ਤਿਤ ਹੀ ਲਾਗਾ; ਤੈਸੇ ਕਰਮ ਕਮਾਵੈ ॥
jit ko laaeaa tith hee laagaa; taise karam kamaavai |
Sant Singh KhalsaHe is attached to that, to which the Lord has attached him, and he acts accordingly.
Manmohan SinghThe man is attached to that, with which the Lord has attached him, and he acts accordingly.
Manmohan Singh (Punjabi)ਇਨਸਾਨ ਉਸੇ ਨਾਲ ਹੀ ਜੁੜਿਆ ਹੈ, ਜਿਸ ਨਾਲ ਸੁਆਮੀ ਨੇ ਉਸ ਨੂੰ ਜੋੜਿਆ ਹੈ ਅਤੇ ਉਹ ਉਹੋ ਜੇਹੇ ਹੀ ਅਮਲ ਕਮਾਉਂਦਾ ਹੈ।
Fareedkot Teekaਇਨ ਜੀਵੋਂ ਕੇ ਕਿਆ ਬਸ ਹੈ ਜਿਸ ਕਰ ਹਰੀ ਨੇ ਕਿਸੀ ਕੋ ਲਗਾਇਆ ਵਹੁ ਕਰਮਾਨੁਸਾਰ ਉਸੀ ਤਰਫ ਲਾਗਾ ਹੈ ਔਰ ਜੈਸੇ ਪੂਰਬ ਸੰਸਕਾਰ ਹੈਂ ਅਬ ਜੀਵ ਤੈਸੇ ਹੀ ਕਰਮ ਕਮਾਉਤੇ ਹੈਂ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ।ਪਦ ਅਰਥ ਜਿਤੁ = ਜਿਸ ਪਾਸੇ। ਕੋ = ਕੋਈ ਮਨੁੱਖ। ਤਿਤ ਹੀ = ਉਸੇ ਹੀ ਪਾਸੇ।
SikhNet (Spanish)Regulan sus acciones al antojo de su mente.
ਕਹੁ ਕਬੀਰ. ਜਿਸੁ ਸਤਿਗੁਰੁ ਭੇਟੈ; ਪੁਨਰਪਿ ਜਨਮਿ. ਨ ਆਵੈ ॥੪॥੨॥
kahu kabeer. jis satigur bhettai; punarap janam. na aavai |4|2|
Sant Singh KhalsaSays Kabeer, one who meets the True Guru, is not reincarnated again. ||4||2||
Manmohan SinghSays Kabir he who meets the True Guru, is not born again.
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਿਸ ਕੋ ਸਤਿਗੁਰੂ ਮਿਲਾਤੇ ਹੈਂ, ਸੋ (ਪੁਨਰਪਿ) ਫਿਰ ਨਿਹਚੇ ਕਰ ਕੇ ਜਨਮੋਂ ਮੇਂ ਨਹੀਂ ਆਉਤਾ ਹੈ॥੪॥੨॥☬ਦੁਤੀਆਰਥ:-ਸੰਤੋਂ ਕੇ ਲਖਣ ਪਰਖ੍ਯ ਮੇਂ ਭੀ ਐਸੇ ਕਹਤੇ ਹੈਂ: ਐਸੇ (ਸੰਤਨ) ਸੰਤੋਂ ਕਾ ਸੰਬੂਹ ਮੁਝ ਕੋ ਭਾਉਤਾ ਹੈ, ਜੋ (ਡਾਲਾ) ਪ੍ਰਪੰਚ ਕੋ (ਪੇਡਾ) ਮੂਲ ਅਵਿਦਿਆ ਸਹਿਤ (ਗਟਕਾਵਹਿ) ਖਾਇ ਜਾਤੇ ਹੈਂ ਅਰਥਾਤ ਪ੍ਰਪੰਚ ਕੋ ਮਿਥਿਆ ਦੇਖਤੇ ਹੈਂ॥੧॥ ਰਹਾਉ॥ ਸਾਡੇ ਤੀਨ ਮਾਤ੍ਰਾਂ ਕਾ ਜੋ ਓਅੰਕਾਰ ਹੈ, ਸੋ (ਗਜ) ਉਚਾਰਨ ਕਰਤੇ ਹੈਂ। (ਤੈ) ਤੀਨੋ ਇਛਾ (ਧੋਤੀਆ) ਧੋ ਡਾਲੀਆਂ ਹੈਂ ਅਰਥਾਤ ਲੋਕ ਈਖਣਾ, ਪੁਤ੍ਰ ਈਖਣਾ, ਧਨ ਈਖਣਾ, ਦੂਰ ਕਰੀ ਹੈ। ਤੀਨ ਮਨ, ਤਨ, ਬਾਣੀ, ਕੋ ਰੋਕਾ ਹੈ ਇਹੀ ਜਨੇਊ ਪਰਨਾ ਹੈ। (ਗਲੀ ਜਿਨਾ ਜਪਮਾਲੀਆ) ਜਿਨ ਕੀ ਬਾਤਾਂ ਹੀ ਜਪ ਮਾਲਾ ਰੂਪ ਹੈ, ਭਾਵ ਸੇ ਪੁੰਨ ਜਨਕ ਹੈਂ ਔਰ ਹਾਥ ਆਦਿ ਇੰਦ੍ਰੇ ਸ੍ਵੈ ਸ੍ਵੈ ਬਿਸ਼੍ਯ ਮੇਂ (ਨਬਗ) ਵਿਸੇਸ ਚਲਨੇ ਸੇ (ਲੋਟੇ) ਮੁੜ ਆਏ ਹੈਂ, ਸੋ ਹਰਿ ਕੇ ਸੰਤ ਕਹੇ ਜਾਤੇ ਹੈਂ, ਜੋ ਬਨੇ ਹੂਏ ਬਿਖ੍ਯ ਰਸ ਕੇ ਠਗ ਹੈਂ ਅਰਥਾਤ ਨਿਰਬਿਸਿਆ ਹੈ॥੧॥ (ਬਾਸਨ ਮਾਂਜ) ਤੀਨ ਬਾਸਨਾ ਹੈਂ- ਸਰੀਰ ਕੀ ਬਾਸਨਾ, ਲੋਕ ਬਾਸਨਾ, ਸਾਸਤ੍ਰ ਬਾਸਨਾ। ਵਾਸਨਾ ਕੇ ਰੂਪ: ਦੇਹ ਵਾਸਨਾ ਇਹ ਹੈ ਕਿ ਦੇਹ ਕੋ ਸੁਗੰਧੀ ਆਦਿਕੋਂ ਸੇ ਸੁੰਦਰ ਰਖਣੇ ਕੀ ਭਾਵਨਾ। ਲੋਕ ਵਾਸਨਾ ਇਹ ਕਿ ਸਭ ਲੋਕ ਮੇਰੇ ਕੋ ਹਛਾ ਕਹੇਂ। ਸ਼ਾਸਤ੍ਰ ਬਹੁਤ ਪੜਨੇ ਵਾ ਇਕਤ੍ਰ ਕਰਨੇ ਕੀ ਇਛਾ ਕਰਣੀ ਇਹ ਸਾਸਤ੍ਰ ਬਾਸਨਾ ਏ ਤੀਨ ਬਾਸਨਾ ਹੈਂ। ਸੋ ਇਨ ਕੋ ਮਾਂਜ ਰਖ
Prof. Sahib Singhਕਬੀਰ ਆਖਦਾ ਹੈ- ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ॥੪॥੨॥ਪਦ ਅਰਥ ਭੇਟੈ = ਮਿਲੇ। ਪੁਨਰਪਿ = ਪੁਨਹ ਅਪਿ, ਫਿਰ ਵੀ, ਫਿਰ ਕਦੇ। ਜਨਮਿ = ਜਨਮ ਵਿਚ, ਜਨਮ-ਮਰਨ ਦੇ ਗੇੜ ਵਿਚ ॥੪॥੨॥
SikhNet (Spanish)Dice Kabir, aquél que encuentra al Verdadero Guru, no regresa al mundo del deseo. (4‑2)