ੴ

ਸਿੱਖਬਾਣੀ · SikhBani

ਨਿੰਦਕ ਕਉ ਫਿਟਕੇ ਸੰਸਾਰੁ ॥

nindak kau fittake sansaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1151, 1152 · 19 lines
Translations

ਭੈਰਉ ਮਹਲਾ ੫ ॥

bhairau mahalaa 5 | Ang 1151

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal divino.

ਨਿੰਦਕ ਕਉ; ਫਿਟਕੇ ਸੰਸਾਰੁ ॥

nindak kau; fittake sansaar | Ang 1151

Sant Singh KhalsaThe entire universe curses the slanderer.
Manmohan SinghThe world curses the slanderer.
Manmohan Singh (Punjabi)ਬਦਖੋਈ ਕਰਨ ਵਾਲੇ ਨੂੰ ਜਗਤ ਫਿਟ-ਲਾਣ੍ਹਤ ਦਿੰਦਾ ਹੈ।
Fareedkot Teekaਨਿੰਦਕ ਕੋ ਸਭ ਸੰਸਾਰ (ਫਿਟਕੇ) ਧ੍ਰਿਕਾਰ ਹੀ ਦੇਤਾ ਹੈ॥
Prof. Sahib Singhਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹੈ,

ਪਦ ਅਰਥ ਨਿੰਦਕ = ਦੂਜਿਆਂ ਉੱਤੇ ਚਿੱਕੜ ਸੁੱਟਣ ਵਾਲਾ, ਦੂਜਿਆਂ ਉੱਤੇ ਤੁਹਮਤਾਂ ਲਾਣ ਵਾਲਾ। ਕਉ = ਨੂੰ। ਫਿਟਕੇ = ਫਿਟਕਾਰਾਂ ਪਾਂਦਾ ਹੈ।

SikhNet (Spanish)El que calumnia a los Santos es maldecido por el mundo entero,

ਨਿੰਦਕ ਕਾ; ਝੂਠਾ ਬਿਉਹਾਰੁ ॥

nindak kaa; jhootthaa biauhaar | Ang 1151

Sant Singh KhalsaFalse are the dealings of the slanderer.
Manmohan SinghFalse are the dealings of the calumniator.
Manmohan Singh (Punjabi)ਕੂੜਾ ਹੈ ਕਾਰ ਵਿਹਾਰ ਕਲੰਕ ਲਾਉਣ ਵਾਲੇ ਦਾ।
Fareedkot Teekaਨਿੰਦਕ ਕਾ ਸਭ ਬਿਉਹਾਰ ਝੂਠਾ ਹੈ॥
Prof. Sahib Singh(ਕਿਉਂਕਿ ਜਗਤ ਜਾਣਦਾ ਹੈ ਕਿ) ਤੁਹਮਤਾਂ ਲਾਣ ਦਾ ਇਹ ਕਸਬ ਝੂਠਾ ਹੈ।

ਪਦ ਅਰਥ ਬਿਉਹਾਰ = (ਤੁਹਮਤਾਂ ਲਾਣ ਵਾਲਾ) ਕਸਬ।

SikhNet (Spanish)sí, el calumniador vive en la falsedad.

ਨਿੰਦਕ ਕਾ; ਮੈਲਾ ਆਚਾਰੁ ॥

nindak kaa; mailaa aachaar | Ang 1151

Sant Singh KhalsaThe slanderer's lifestyle is filthy and polluted.
Manmohan SinghFilthy is the way of life of the calumniator.
Manmohan Singh (Punjabi)ਮਲੀਣ ਹੈ ਜੀਵਨ ਰਹੁ ਰੀਤੀ, ਕਲੰਕ ਲਾਉਣ ਵਾਲੇ ਦੀ।
Fareedkot Teekaਨਿੰਦਕ ਕਾ ਆਚਾਰ ਅਰਥਾਤ ਕਰਤਬ੍ਯ ਮੈਲਾ ਹੀ ਹੈ॥
Prof. Sahib Singh(ਤੁਹਮਤਾਂ ਲਾ ਲਾ ਕੇ) ਤੁਹਮਤਾਂ ਲਾਣ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ।

ਪਦ ਅਰਥ ਮੈਲਾ = ਗੰਦਾ, ਵਿਕਾਰਾਂ-ਭਰਿਆ। ਆਚਾਰੁ = ਆਚਰਨ।

SikhNet (Spanish)El que calumnia a los Santos mancha su propia reputación,

ਦਾਸ ਅਪੁਨੇ ਕਉ ਰਾਖਨਹਾਰੁ ॥੧॥

daas apune kau raakhanahaar |1| Ang 1151

Sant Singh KhalsaThe Lord is the Saving Grace and the Protector of His slave. ||1||
Manmohan SinghThe Lord is the saviour of His slave.
Manmohan Singh (Punjabi)ਸੁਆਮੀ ਆਪਣੇ ਗੋਲੇ ਦਾ ਰਖਿਅਕ ਹੈ।
Fareedkot Teekaਵਾਹਿਗੁਰੂ ਅਪਨੇ ਦਾਸ ਕੋ ਰਾਖਨਹਾਰਾ ਹੋਤਾ ਹੈ॥੧॥
Prof. Sahib Singhਪਰ ਪਰਮਾਤਮਾ ਆਪਣੇ ਸੇਵਕ ਨੂੰ (ਵਿਕਾਰਾਂ ਵਿਚ ਡਿੱਗਣ ਤੋਂ) ਆਪ ਬਚਾਈ ਰੱਖਦਾ ਹੈ ॥੧॥

ਪਦ ਅਰਥ ਰਾਖਨਹਾਰੁ = (ਵਿਕਾਰਾਂ ਤੋਂ) ਬਚਾ ਸਕਣ ਵਾਲਾ ॥੧॥

SikhNet (Spanish)pero el Sirviente del Señor, es salvado por Dios. (1)

ਨਿੰਦਕੁ ਮੁਆ; ਨਿੰਦਕ ਕੈ ਨਾਲਿ ॥

nindak muaa; nindak kai naal | Ang 1151

Sant Singh KhalsaThe slanderer dies with the rest of the slanderers.
Manmohan SinghThe slander dies with the slanderer.
Manmohan Singh (Punjabi)ਕੰਲਕ ਲਾਉਣ ਵਾਲਾ, ਕਲੰਕ ਲਾਉਣ ਵਾਲੇ ਦੇ ਸਾਥ ਹੀ ਮਰ ਜਾਂਦਾ ਹੈ।
Fareedkot Teekaਨਿੰਦਕ ਤੋ ਮੂਆ ਹੈ ਪਰੰਤੂ ਜੋ ਨਿੰਦਕ ਕੇ ਸਾਥ ਮਿਲਾ ਹੈ, ਸੋ ਭੀ ਮੂਆ ਹੈ॥
Prof. Sahib Singh(ਸੰਤ ਜਨਾਂ ਉਤੇ) ਤੁਹਮਤਾਂ ਲਾਣ ਵਾਲਾ ਮਨੁੱਖ ਤੁਹਮਤਾਂ ਲਾਣ ਵਾਲੇ ਦੀ ਸੁਹਬਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ।

ਪਦ ਅਰਥ ਮੁਆ = ਆਤਮਕ ਮੌਤੇ ਮਰ ਜਾਂਦਾ ਹੈ। ਕੈ ਨਾਲਿ = ਦੀ ਸੁਹਬਤ ਵਿਚ।

SikhNet (Spanish)Ve, el calumniador es destruido por su propia calumnia,

ਪਾਰਬ੍ਰਹਮ ਪਰਮੇਸਰਿ ਜਨ ਰਾਖੇ; ਨਿੰਦਕ ਕੈ ਸਿਰਿ. ਕੜਕਿਓ ਕਾਲੁ ॥੧॥ ਰਹਾਉ ॥

paarabraham paramesar jan raakhe; nindak kai sir. karrakio kaal |1| rahaau | Ang 1151

Sant Singh KhalsaThe Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause||
Manmohan SinghThe Supreme Lord Master saves His slave, and over the head of the calumniator roars death. Pause.
Manmohan Singh (Punjabi)ਸ਼੍ਰੋਮਣੀ ਸਾਹਿਬ ਮਾਲਕ ਆਪਣੇ ਗੋਲੇ ਦੀ ਰਖਿਆ ਕਰਦਾ ਹੈ ਅਤੇ ਦੁਸ਼ਨ ਥੱਪਣ ਵਾਲੇ ਦੇ ਸਿਰ ਉਤੇ ਮੌਤ ਗੱਜਦੀ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਪਰਮੇਸ੍ਵਰ ਨੇ ਅਪਨੇ ਦਾਸ ਰਾਖੇ ਹੈਂ ਔਰ ਨਿੰਦਕ ਕੇ ਸਿਰ ਪੁਰ ਕਾਲ ਕੜਕਤਾ ਭ੍ਯਾ ਹੈ॥੧॥ ਰਹਾਉ ॥
Prof. Sahib Singhਪ੍ਰਭੂ-ਪਰਮੇਸਰ ਨੇ (ਵਿਕਾਰਾਂ ਵਿਚ ਡਿੱਗਣ ਵਲੋਂ ਸਦਾ ਹੀ ਆਪਣੇ) ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਹਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ (ਸਦਾ) ਗੱਜਦੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਪਰਮੇਸਰਿ = ਪਰਮੇਸਰ ਨੇ। ਰਾਖੇ = (ਸਦਾ) ਰੱਖਿਆ ਕੀਤੀ। ਕੈ ਸਿਰਿ = ਦੇ ਸਿਰ ਉੱਤੇ। ਕੜਕਿਓ = ਕੂਕਦਾ ਰਹਿੰਦਾ ਹੈ। ਕਾਲੁ = ਆਤਮਕ ਮੌਤ ॥੧॥ ਰਹਾਉ ॥

SikhNet (Spanish)pero al Sirviente de Dios, lo salva Su Señor, mientras que sobre la cabeza del calumniador ronda la muerte. (1-Pausa)

ਨਿੰਦਕ ਕਾ ਕਹਿਆ; ਕੋਇ. ਨ ਮਾਨੈ ॥

nindak kaa kahiaa; koe. na maanai | Ang 1152

Sant Singh KhalsaNo one belives what the slanderer says.
Manmohan SinghNo one believes in what a reviler says.
Manmohan Singh (Punjabi)ਜਿਹੜਾ ਕੁਛ ਬੁਗੋਣ ਵਾਲਾ ਆਖਦਾ ਹੈ, ਉਸ ਵਿੱਚ ਕੋਈ ਭੀ ਯਕੀਨ ਨਹੀਂ ਕਰਦਾ।
Fareedkot Teekaਨਿੰਦਕ ਕਾ ਕਹਿਆ ਕੋਈ ਭੀ ਨਹੀਂ ਮਾਨਤਾ, ਭਾਵ ਤਿਸ ਕੀ ਪ੍ਰਤੀਤ ਨਹੀਂ ਕਰਤਾ॥
Prof. Sahib Singhਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ,

ਪਦ ਅਰਥ ਨ ਮਾਨੈ = ਇਤਬਾਰ ਨਹੀਂ ਕਰਦਾ।

SikhNet (Spanish)En realidad nadie le cree al calumniador y éste se arrepiente de tal banalidad.

ਨਿੰਦਕ; ਝੂਠੁ ਬੋਲਿ ਪਛੁਤਾਨੇ ॥

nindak; jhootth bol pachhutaane | Ang 1152

Sant Singh KhalsaThe slanderer tells lies, and later regrets and repents.
Manmohan SinghUttering falsehood the reviler regrets.
Manmohan Singh (Punjabi)ਕੂੜ ਬਕਣ ਦੁਆਰਾ ਬੁਗੋਣ ਵਾਲਾ ਪਸਚਾਤਾਪ ਕਰਦਾ ਹੈ।
Fareedkot Teekaਨਿੰਦਕ ਝੂਠ ਬੋਲ ਕਰ ਅੰਤ ਕੋ ਦੁਖਤ ਹੂਏ ਪਛਤਾਏ ਹੈਂ॥
Prof. Sahib Singhਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ,

ਪਦ ਅਰਥ ਬੋਲਿ = ਬੋਲ ਕੇ। ਪਛਤਾਨੇ = ਅਫ਼ਸੋਸ ਕਰਦੇ ਹਨ।

SikhNet (Spanish)Se frota sus manos y golpea el suelo con su cabeza,

ਹਾਥ ਪਛੋਰਹਿ; ਸਿਰੁ ਧਰਨਿ ਲਗਾਹਿ ॥

haath pachhoreh; sir dharan lagaeh | Ang 1152

Sant Singh KhalsaHe wrings his hands, and hits his head against the ground.
Manmohan SinghHe writhes his hands and dashes his head against the ground.
Manmohan Singh (Punjabi)ਉਹ ਆਪਣੇ ਹੱਥ ਮਲਦਾ ਹੈ ਅਤੇ ਆਪਣੇ ਮੂੰਡ ਨੂੰ ਧਰਤੀ ਨਾਲ ਪਟਕਾਉਂਦਾ ਹੈ।
Fareedkot Teekaਪੁਨਾ ਹਾਥੋਂ ਕੋ ਸਿਰ ਪਰ ਵਾ ਜਿਮੀ ਪੁਰ ਮਾਰਤਾ ਹੈ ਔਰ ਸਿਰੁ ਧਰਤੀ ਪਰ ਲਗਾਵਤਾ ਹੈ, ਭਾਵ ਅਤੀ ਦੀਨ ਹੋਤਾ ਹੈ॥
Prof. Sahib Singh(ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ)।

ਪਦ ਅਰਥ ਹਾਥ ਪਛੋਰਹਿ = (ਆਪਣੇ) ਹੱਥ (ਮੱਥੇ ਤੇ) ਮਾਰਦੇ ਹਨ। ਧਰਨਿ = ਧਰਤੀ।

SikhNet (Spanish)pues al calumniador no lo perdona ni Dios,

ਨਿੰਦਕ ਕਉ; ਦਈ ਛੋਡੈ ਨਾਹਿ ॥੨॥

nindak kau; dee chhoddai naeh |2| Ang 1152

Sant Singh KhalsaThe Lord does not forgive the slanderer. ||2||
Manmohan SinghThe Lord forgives not the reviler.
Manmohan Singh (Punjabi)ਪ੍ਰਭੂ ਬੁਗੋਣ ਵਾਲੇ ਨੂੰ ਮਾਫ ਨਹੀਂ ਕਰਦਾ।
Fareedkot Teekaਪਰੰਤੂ ਨਿੰਦਕ ਪੁਰਸ ਕੋ (ਦਈ) ਈਸ੍ਵਰ ਛੋਡਤਾ ਨਹੀਂ ਹੈ॥੨॥
Prof. Sahib Singh(ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ ॥੨॥

ਪਦ ਅਰਥ ਦਈ = ਪਰਮਾਤਮਾ ॥੨॥

SikhNet (Spanish)porque él no se llega a perdonar a sí mismo. (2)

ਹਰਿ ਕਾ ਦਾਸੁ; ਕਿਛੁ ਬੁਰਾ. ਨ ਮਾਗੈ ॥

har kaa daas; kichh buraa. na maagai | Ang 1152

Sant Singh KhalsaThe Lord's slave does not wish anyone ill.
Manmohan SinghGod's slave wishes ill to no one.
Manmohan Singh (Punjabi)ਰੱਬ ਦਾ ਗੋਲਾ ਕਿਸੇ ਦਾ ਭੀ ਬੁਰਾ ਨਹੀਂ ਮੰਗਦਾ।
Fareedkot Teekaਹਰੀ ਕਾ ਦਾਸ (ਕਿਛੁ) ਅਲਪ ਮਾਤ੍ਰ ਭੀ ਕਿਸੀ ਕਾ ਬੁਰਾ ਨਹੀਂ ਚਿਤਵਤਾ॥
Prof. Sahib Singhਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ।

ਪਦ ਅਰਥ ਨ ਮਾਗੈ = ਨਹੀਂ ਮੰਗਦਾ, ਨਹੀਂ ਚਾਹੁੰਦਾ।

SikhNet (Spanish)El Sirviente del Señor no desea mal a nadie,

ਨਿੰਦਕ ਕਉ; ਲਾਗੈ ਦੁਖ ਸਾਂਗੈ ॥

nindak kau; laagai dukh saangai | Ang 1152

Sant Singh KhalsaThe slanderer suffers, as if stabbed by a spear.
Manmohan SinghThe reproacher endures the pain of the wound of a bayonet.
Manmohan Singh (Punjabi)ਤੁਹਮਤ ਲਾਉਣ ਵਾਲਾ ਬਰਛੀ ਦੇ ਫੱਟ ਦੇ ਦੁਖ ਸਹਾਰਦਾ ਹੈ।
Fareedkot Teekaਨਿੰਦਕ ਕਉ ਦੁਖ ਰੂਪੀ (ਸਾਂਗੈ) ਬਰਛੀ ਲਾਗਤੀ ਹੈ॥
Prof. Sahib Singhਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ)।

ਪਦ ਅਰਥ ਦੁਖੁ ਸਾਂਗੈ = ਬਰਛੀ (ਵੱਜਣ) ਦਾ ਦੁੱਖ।

SikhNet (Spanish)pero el calumniador es destruido por la lanza de su malvada intención.

ਬਗੁਲੇ ਜਿਉ; ਰਹਿਆ ਪੰਖ ਪਸਾਰਿ ॥

bagule jiau; rahiaa pankh pasaar | Ang 1152

Sant Singh KhalsaLike a crane, he spreads his feathers, to look like a swan.
Manmohan SinghLike the crane's spreading of its feathers, he popes as a swan.
Manmohan Singh (Punjabi)ਬਗ ਦੇ ਖੰਭ ਖਿਲਾਰਨ ਦੀ ਤਰ੍ਹਾਂ ਉਹ ਹੰਸ ਬਣ ਬਣ ਬਹਿੰਦਾ ਹੈ।
Fareedkot Teekaਬਗਲੇ ਵਤ ਪੰਖੋਂ ਕੋ ਪਸਾਰ ਰਹਾ ਹੈ, ਭਾਵ ਊਪਰ ਸੇ ਊਜਲ ਦਿਖਾਈ ਦੇਤਾ ਹੈ ਅਰ ਅੰਤਰ ਸੇ ਮਲੀਨ ਹੈ॥
Prof. Sahib Singhਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ,

ਪਦ ਅਰਥ ਪੰਖ = ਖੰਡ। ਪਸਾਰਿ ਰਹਿਆ = ਖਿਲਾਰੀ ਰੱਖਦਾ ਹੈ।

SikhNet (Spanish)La grulla abre sus alas para parecer un cisne,

ਮੁਖ ਤੇ ਬੋਲਿਆ; ਤਾਂ ਕਢਿਆ ਬੀਚਾਰਿ ॥੩॥

mukh te boliaa; taan kadtiaa beechaar |3| Ang 1152

Sant Singh KhalsaWhen he speaks with his mouth, then he is exposed and driven out. ||3||
Manmohan SinghWhen he utters a word with His mouth, then is he exposed and driven out.
Manmohan Singh (Punjabi)ਜਦ ਉਹ ਆਪਣੇ ਮੂੰਹੋਂ ਬਚਨ ਉਚਾਰਦਾ ਹੈ, ਤਦ ਜਾਹਰ ਹੋ ਜਾਣ ਤੇ, ਉਹ ਬਾਹਰ ਕੱਢ ਦਿੱਤਾ ਜਾਂਦਾ ਹੈ।
Fareedkot Teekaਜਬ ਮੁਖ ਸੇ ਨਿੰਦਾ ਰੂਪੁ ਬਚਨੁ ਤਿਸ ਨੇ ਬੋਲਿਆ ਤਬ ਬੀਚਾਰ ਕਰ ਭਲੇ ਲੋਕੋਂ ਨੇ (ਕਾਢਿਆ) ਨਿਕਾਲ ਦੀਆ ਅਰਥਾਤ ਤਿਸ ਕਾ ਸੰਗ ਛੋਡ ਦੀਆ; ਵਾ ਤਿਸ ਬਚਨ ਕਾ ਵੀਚਾਰੁ ਕਢਿ ਲ੍ਯਾ, ਭਾਵ ਤਿਸ ਕਾ ਮਤਲਬੁ ਸਮਝ ਲ੍ਯਾ॥੩॥
Prof. Sahib Singhਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ ॥੩॥

ਪਦ ਅਰਥ ਤੇ = ਤੋਂ। ਤਾਂ = ਤਦੋਂ। ਬੀਚਾਰਿ = ਵਿਚਾਰਿ, ਵਿਚਾਰ ਕੇ ॥੩॥

SikhNet (Spanish)pero cuando pronuncia la primer palabra, se delata a sí mismo y se va. (3)

ਅੰਤਰਜਾਮੀ ਕਰਤਾ ਸੋਇ ॥

antarajaamee karataa soe | Ang 1152

Sant Singh KhalsaThe Creator is the Inner-knower, the Searcher of hearts.
Manmohan SinghHe, the Creator-Lord is the inner-knower.
Manmohan Singh (Punjabi)ਉਹ ਸਿਰਜਣਹਾਰ ਸੁਆਮੀ ਅੰਦਰਲੀਆਂ ਜਾਣਨਹਾਰ ਹੈ।
Fareedkot Teekaਹਰੀ ਅੰਤਰਜਾਮੀ ਕਰਤਾ ਜੋ ਹੈ॥
Prof. Sahib Singhਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ।

ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

SikhNet (Spanish)El Señor Creador, el Conocedor Intimo es el Uno Solo,

ਹਰਿ ਜਨੁ ਕਰੈ; ਸੁ ਨਿਹਚਲੁ ਹੋਇ ॥

har jan karai; su nihachal hoe | Ang 1152

Sant Singh KhalsaThat person, whom the Lord makes His Own, becomes stable and steady.
Manmohan SinghHe, whom the Lord makes His servant; becomes eternally stable.
Manmohan Singh (Punjabi)ਜਿਸ ਨੂੰ ਸੁਆਮੀ ਆਪਣਾ ਸੇਵਕ ਬਣਾ ਲੈਂਦਾ ਹੈ, ਉਹ ਸਦੀਵੀ ਸਥਿਰ ਹੋ ਜਾਂਦਾ ਹੈ।
Fareedkot Teekaਸੋ ਜਿਸ ਜਨ ਕੋ ਨਿਹਚਲ ਕਰਤਾ ਹੈ, ਸੋ ਹੋਤਾ ਹੈ; ਵਾ ਜੋ ਸੰਤੁ ਕਹਤਾ ਹੈ, ਸੋ ਜਰੂਰ ਹੋ ਜਾਤਾ ਹੈ, ਭਾਵ ਸਤ ਸੰਕਲਪੁ ਹੈ॥
Prof. Sahib Singhਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ)।

ਪਦ ਅਰਥ ਨਿਹਚਲੁ = ਅਟੱਲ, ਜ਼ਰੂਰ ਵਾਪਰਨ ਵਾਲਾ।

SikhNet (Spanish)y aquél a quien el Señor lo hace Su Sirviente, se vuelve Eterno también.

ਹਰਿ ਕਾ ਦਾਸੁ; ਸਾਚਾ ਦਰਬਾਰਿ ॥

har kaa daas; saachaa darabaar | Ang 1152

Sant Singh KhalsaThe Lord's slave is true in the Court of the Lord.
Manmohan SinghGod's servant is proclaimed true in the Lord's court.
Manmohan Singh (Punjabi)ਵਾਹਿਗੁਰੂ ਦਾ ਨੌਕਰ ਪ੍ਰਭੂ ਦੀ ਦਰਗਾਹ ਅੰਦਰ ਸੱਚਾ ਕਰਾਰ ਦਿਤਾ ਜਾਂਦਾ ਹੈ।
Fareedkot Teekaਹਰਿ ਕਾ ਦਾਸੁ (ਦਰਬਾਰਿ) ਦਰਗਾਹ ਵਿਖੇ ਸਚਾ ਹੋਤਾ ਹੈ॥
Prof. Sahib Singhਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ,

ਪਦ ਅਰਥ ਸਾਚਾ = ਅਡੋਲ ਜੀਵਨ ਵਾਲਾ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ।

SikhNet (Spanish)El Sirviente del Señor es proclamado Verdadero en la Corte del Señor.

ਜਨ ਨਾਨਕ ਕਹਿਆ; ਤਤੁ ਬੀਚਾਰਿ ॥੪॥੪੧॥੫੪॥

jan naanak kahiaa; tat beechaar |4|41|54| Ang 1152

Sant Singh KhalsaServant Nanak speaks, after contemplating the essence of reality. ||4||41||54||
Manmohan SinghSays slave Nanak, this is the quintessence of the Lord's meditation.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਇਹ ਹੈ ਸਾਰ-ਅੰਸ਼ ਸੁਆਮੀ ਦੇ ਸਿਮਰਨ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਇਹੁ (ਤਤੁ) ਯਥਾਰਥ ਵਿਚਾਰੁ ਕਹਾ ਹੈ॥੪॥੪੧॥੫੪॥
Prof. Sahib Singhਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ॥੪॥੪੧॥੫੪॥

ਪਦ ਅਰਥ ਤਤੁ = ਅਸਲੀਅਤ। ਨਾਨਕ = ਹੇ ਨਾਨਕ! ॥੪॥੪੧॥੫੪॥

SikhNet (Spanish)Dice Nanak, Esa es la Quintaesencia de la Sabiduría de Dios. (4-41-54)
Answers quote the Granth verbatim with Ang citations. AI commentary is not Gurbani and not a religious ruling.