ੴ

ਸਿੱਖਬਾਣੀ · SikhBani

ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥

naam rate kulaan kaa kareh udhaar
Guru Amardas Ji ਗੁਰੂ ਅਮਰਦਾਸ ਜੀ · Raag Basant · Ang 1174, 1175 · 19 lines
Translations

ਬਸੰਤੁ ਮਹਲਾ ੩ ॥

basant mahalaa 3 | Ang 1174

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.

ਨਾਮਿ ਰਤੇ; ਕੁਲਾਂ ਕਾ ਕਰਹਿ ਉਧਾਰੁ ॥

naam rate; kulaan kaa kareh udhaar | Ang 1174

Sant Singh KhalsaThose who are imbued with the Naam, the Name of the Lord - their generations are redeemed and saved.
Manmohan SinghThey, who are imbued with the Name, emancipate their generations.
Manmohan Singh (Punjabi)ਜੋ ਨਾਮ ਨਾਲ ਰੰਗੇ ਹਨ ਊਹ ਆਪਣੀਆਂ ਪੀੜੀਆਂ ਦਾ ਪਾਰ ਊਤਾਰਾ ਕਰ ਦਿੰਦੇ ਹਨ।
Fareedkot Teekaਜੋ (ਨਾਮਿ) ਵਾਹਿਗੁਰੂ ਮੇਂ ਰਤੇ ਹੈਂ, ਸੋ ਕੁਲੋਂ ਕਾ ਉਧਾਰ ਕਰ ਲੇਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ (ਆਪਣੀਆਂ ਸਾਰੀਆਂ) ਕੁਲਾਂ ਦਾ (ਭੀ) ਪਾਰ-ਉਤਾਰਾ ਕਰ ਲੈਂਦੇ ਹਨ।

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਕਰਹਿ = ਕਰਦੇ ਹਨ {ਬਹੁ-ਵਚਨ}। ਉਧਾਰੁ = ਪਾਰ-ਉਤਾਰਾ।

SikhNet (Spanish)El que está imbuido en el Naam, el Nombre del Señor, libera a toda su generación.

ਸਾਚੀ ਬਾਣੀ ਨਾਮ ਪਿਆਰੁ ॥

saachee baanee naam piaar | Ang 1174

Sant Singh KhalsaTrue is their speech; they love the Naam.
Manmohan SinghTrue is their speech for they love the Name.
Manmohan Singh (Punjabi)ਸੱਚੀ ਹੈ ਉਹਨਾਂ ਦੀ ਬੋਲਬਾਣੀ ਕਿਉਂ ਜੋ ਉਹ ਨਾਮ ਨਾਲ ਪ੍ਰੇਮ ਕਰਦੇ ਹਨ।
Fareedkot Teeka(ਸਾਚੀ ਬਾਣੀ) ਗੁਰ ਉਪਦੇਸ ਕਰ ਨਾਮ ਮੇਂ ਹੀ ਤਿਨੋਂ ਕਾ ਪ੍ਯਾਰੁ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ (ਉਹਨਾਂ ਦੇ ਹਿਰਦੇ ਵਿਚ ਟਿਕੀ ਰਹਿੰਦੀ ਹੈ), ਹਰਿ-ਨਾਮ ਦਾ ਪਿਆਰ (ਉਹਨਾਂ ਦੇ ਮਨ ਵਿਚ ਵੱਸਿਆ ਰਹਿੰਦਾ ਹੈ)।

ਪਦ ਅਰਥ ਸਾਚੀ ਬਾਣੀ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ। ਨਾਮ ਪਿਆਰੁ = ਨਾਮ ਦਾ ਪਿਆਰ।

SikhNet (Spanish)Su hablar es Verdad, pues él ama el Nombre.

ਮਨਮੁਖ ਭੂਲੇ; ਕਾਹੇ ਆਏ ॥

manamukh bhoole; kaahe aae | Ang 1174

Sant Singh KhalsaWhy have the wandering self-willed manmukhs even come into the world?
Manmohan SinghWhy have the straying egocentrics come into the world?
Manmohan Singh (Punjabi)ਕੁਰਾਹੇ ਪਏ ਹੋਏ ਮਨਮਤੀਏ ਕਿਉਂ ਸੰਸਾਰ ਵਿੱਚ ਆਏ ਹਨ?
Fareedkot Teekaਮਨਮੁਖਤਾ ਕਰ ਕੇ ਜੋ ਭੂਲੇ ਹੂਏ ਹੈਂ, ਸੋ ਸੰਸਾਰ ਮੇਂ (ਕਾਹੇ) ਕਿਸ ਵਾਸਤੇ ਆਏ ਹੈਂ, ਭਾਵ ਤਿਨ ਕਾ ਆਵਨਾ ਬ੍ਯਰਥ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ,

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਕਾਹੇ ਆਏ = ਭਾਵ, ਜੀਵਨ ਵਿਅਰਥ ਗਵਾ ਗਏ। ਭੂਲੇ = ਕੁਰਾਹੇ ਪਏ ਹੋਏ।

SikhNet (Spanish)¿Por que los arrogantes Manmukjs han venido al mundo?

ਨਾਮਹੁ ਭੂਲੇ; ਜਨਮੁ ਗਵਾਏ ॥੧॥

naamahu bhoole; janam gavaae |1| Ang 1174

Sant Singh KhalsaForgetting the Naam, the mortals waste their lives away. ||1||
Manmohan SinghForgetting the Name, they lose their human life.
Manmohan Singh (Punjabi)ਨਾਮ ਨੂੰ ਭੁਲਾ ਕੇ ਉਹ ਮਨੁਖਾ ਜੀਵਨ ਨੂੰ ਗੁਆ ਲੈਂਦੇ ਹਨ।
Fareedkot Teekaਨਾਮ ਸੇ ਭੂਲੇ ਹੂਏ ਜੀਵ ਜਨਮ ਕੋ ਗਵਾਇ ਜਾਤੇ ਹੈਂ॥੧॥
Prof. Sahib Singhਨਾਮ ਤੋਂ ਖੁੰਝ ਕੇ ਜੀਵਨ ਅਜਾਈਂ ਗਵਾ ਕੇ ਉਹ ਜਗਤ ਵਿਚ ਜਿਹੇ ਆਏ ਜਿਹੇ ਨਾਹ ਆਏ ॥੧॥

ਪਦ ਅਰਥ ਨਾਮਹੁ = ਨਾਮ ਤੋਂ। ਗਵਾਏ = ਗਵਾਇ, ਗਵਾ ਕੇ ॥੧॥

SikhNet (Spanish)Desviados de su Sendero y olvidándose del Nombre, pierden el mérito de haber logrado un nacimiento humano. (1)

ਜੀਵਤ ਮਰੈ; ਮਰਿ ਮਰਣੁ ਸਵਾਰੈ ॥

jeevat marai; mar maran savaarai | Ang 1174

Sant Singh KhalsaOne who dies while yet alive, truly dies, and embellishes his death.
Manmohan SinghHe who dies in life by so dying, he embellishes his death,
Manmohan Singh (Punjabi)ਜੋ ਜੀਉਂਦੇ ਜੀ ਮਰ ਜਾਂਦਾ ਹੈ, ਐਸ ਤਰ੍ਹਾਂ ਮਰਨ ਦੁਆਰਾ, ਉਹ ਆਪਣੀ ਮੌਤ ਨੂੰ ਸ਼ਸ਼ੋਭਤ ਕਰ ਲੈਂਦਾ ਹੈ।
Fareedkot Teekaਜੋ ਪੁਰਸ ਜੀਵਤ ਭਾਵ ਸੇ ਮਰਤਾ ਹੈ, ਸੋ ਮਰ ਕਰ ਕੇ ਆਪਣੇ ਜਨਮ ਮਰਨ ਕੋ ਸਵਾਰਤਾ ਹੈ॥
Prof. Sahib Singhਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਵਿਕਾਰਾਂ ਵਲੋਂ ਮਰ ਕੇ ਉਹ ਮਨੁੱਖ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ,

ਪਦ ਅਰਥ ਜੀਵਤ ਮਰੈ = ਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਵਿਕਾਰਾਂ ਵਲੋਂ ਮਰਦਾ ਹੈ। ਮਰਿ = ਮਰ ਕੇ, ਵਿਕਾਰਾਂ ਵਲੋਂ ਬਚਿਆ ਰਹਿ ਕੇ। ਮਰਣੁ = ਮੌਤ, ਵਿਕਾਰਾਂ ਵਲੋਂ ਮੌਤ, ਵਿਕਾਰਾਂ ਦੀ ਮਾਰ ਤੋਂ ਬਚਿਆ ਹੋਇਆ ਜੀਵਨ। ਸਵਾਰੈ = ਸੋਹਣਾ ਬਣਾ ਲੈਂਦਾ ਹੈ।

SikhNet (Spanish)Si uno muere en vida, aún su muerte es bendecida,

ਗੁਰ ਕੈ ਸਬਦਿ; ਸਾਚੁ ਉਰ ਧਾਰੈ ॥੧॥ ਰਹਾਉ ॥

gur kai sabad; saach ur dhaarai |1| rahaau | Ang 1174

Sant Singh KhalsaThrough the Word of the Guru's Shabad, he enshrines the True Lord within his heart. ||1||Pause||
Manmohan SinghBy the Guru's gospel, he enshrines the True Name in his heart. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਦਿਲ ਅੰਦਰ ਟਿਕਾ ਲੈਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਗੁਰੋਂ ਕੇ ਸਬਦ ਕਰ ਸਚੇ ਵਾਹਿਗੁਰੂ ਕੋ ਰਿਦੇ ਮੇਂ ਧਾਰਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ॥੧॥ ਰਹਾਉ ॥

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਰ = ਹਿਰਦਾ ॥੧॥ ਰਹਾਉ ॥

SikhNet (Spanish)pues en su corazón ese ser ama la Verdad a través de la Palabra del Shabd del Guru. (1-Pausa)

ਗੁਰਮੁਖਿ ਸਚੁ ਭੋਜਨੁ; ਪਵਿਤੁ ਸਰੀਰਾ ॥

guramukh sach bhojan; pavit sareeraa | Ang 1174

Sant Singh KhalsaTruth is the food of the Gurmukh; his body is sanctified and pure.
Manmohan SinghTruth is the food of the Guru-word and pure is his body,
Manmohan Singh (Punjabi)ਸੱਚ ਹੈ ਗੁਰੂ ਅਨੁਸਾਰੀ ਦਾ ਖਾਣਾ ਅਤੇ ਪਾਵਨ ਉਸ ਦੀ ਦੇਹ,
Fareedkot Teekaਗੁਰਮੁਖ ਸਚੇ ਨਾਮ ਕਾ ਭੋਜਨੁ ਕਰਤਾ ਹੈ ਇਸੀ ਵਾਸਤੇ ਤਿਸ ਕਾ ਸਰੀਰ ਪਵਿਤ੍ਰ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਖ਼ੁਰਾਕ ਬਣਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਹਰਿ-ਨਾਮ। ਭੋਜਨੁ = (ਆਤਮਕ ਜੀਵਨ ਦੀ) ਖ਼ੁਰਾਕ।

SikhNet (Spanish)La Verdad es el alimento de los seres con su Conciencia en Dios

ਮਨੁ ਨਿਰਮਲੁ; ਸਦ ਗੁਣੀ ਗਹੀਰਾ ॥

man niramal; sad gunee gaheeraa | Ang 1174

Sant Singh KhalsaHis mind is immaculate; he is forever the ocean of virtue.
Manmohan Singhand his mind is immaculate and he is ever an ocean of virtues.
Manmohan Singh (Punjabi)ਤੇ ਉਸ ਦਾ ਹਿਰਦਾ ਪਵਿੱਤਰ ਹੈ ਅਤੇ ਉਹ ਸਦੀਵ ਹੀ ਨੇਕੀਆਂ ਦਾ ਸਮੁੰਦਰ ਹੈ।
Fareedkot Teekaਮਨ ਤਨ ਤਿਸ ਕਾ ਸਦਾ ਨਿਰਮਲ ਹੈ ਔਰ ਗੁਣੋਂ ਕੇ ਗਹੀਰ ਸਮੁੰਦ੍ਰ ਹੂਏ ਹੈਂ॥
Prof. Sahib Singhਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਹਰੀ ਸਦਾ (ਉਸ ਦੇ ਅੰਦਰ ਵੱਸਦਾ ਹੈ)।

ਪਦ ਅਰਥ ਸਦ = ਸਦਾ। ਗੁਣੀ ਗਹੀਰਾ = ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਪ੍ਰਭੂ।

SikhNet (Spanish)y su vida permanece sin mancha, con su mente purgada de todo ego se convierten en un océano de Virtud.

ਜੰਮੈ ਮਰੈ ਨ ਆਵੈ ਜਾਇ ॥

jamai marai na aavai jaae | Ang 1174

Sant Singh KhalsaHe is not forced to come and go in the cycle of birth and death.
Manmohan SinghHe comes and goes not, nor suffers he transmigration.
Manmohan Singh (Punjabi)ਊਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਦਾ ਹੈ।
Fareedkot Teekaਨਾ ਤੋ ਜਨਮਤਾ ਹੈ ਔਰ ਨਾ ਮਰਤਾ ਹੈ ਇਸ ਵਾਸਤੇ ਆਵਤਾ ਜਾਤਾ ਨਹੀਂ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
SikhNet (Spanish)Él ni viene ni va, nació para no morir más

ਗੁਰ ਪਰਸਾਦੀ; ਸਾਚਿ ਸਮਾਇ ॥੨॥

gur parasaadee; saach samaae |2| Ang 1174

Sant Singh KhalsaBy Guru's Grace, he merges in the True Lord. ||2||
Manmohan SinghBy the Guru's grace, he merges in True Lord.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਸਾਚ ਮੇਂ ਸਮਾਇ ਜਾਤਾ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੨॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ ॥੨॥

SikhNet (Spanish)y se inmerge en la Verdad, por la Gracia del Guru Verdadero. (2)

ਸਾਚਾ ਸੇਵਹੁ; ਸਾਚੁ ਪਛਾਣੈ ॥

saachaa sevahu; saach pachhaanai | Ang 1174

Sant Singh KhalsaServing the True Lord, one realizes Truth.
Manmohan SinghIf man serves the True Lord, he then realises the True;
Manmohan Singh (Punjabi)ਜੇਕਰ ਜੀਵ ਸੱਚੇ ਸਾਹਿਬ ਨੂੰ ਸੇਵਦਾ ਅਤੇ ਸੱਚੇ ਸਾਹਿਬ ਨੂੰ ਹੀ ਅਨੁਭਵ ਕਰਦਾ ਹੈ,
Fareedkot Teekaਸਚੇ ਕੋ (ਸੇਵਹੁ) ਸਿਮਰਤਾ ਹੈ ਔਰ ਸਚੇ ਕੋ ਪਛਾਣਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਭਗਤੀ ਕਰਿਆ ਕਰੋ।

ਪਦ ਅਰਥ ਸੇਵਹੁ = ਸਿਮਰਿਆ ਕਰੋ। ਪਛਾਣੈ = ਸਾਂਝ ਪਾਂਦਾ ਹੈ।

SikhNet (Spanish)Si uno sirve al Señor Verdadero, Él se le es revelado,

ਗੁਰ ਕੈ ਸਬਦਿ; ਹਰਿ ਦਰਿ ਨੀਸਾਣੈ ॥

gur kai sabad; har dar neesaanai | Ang 1174

Sant Singh KhalsaThrough the Word of the Guru's Shabad, he goes to the Lord's Court with his banners flying proudly.
Manmohan Singhand then through the Guru's word he goes to the God's court with flying colours.
Manmohan Singh (Punjabi)ਤਦ ਗੁਰਾਂ ਦੀ ਬਾਣੀ ਰਾਹੀਂ ਉਹ ਝੰਡੇ ਝੁਲਾਉਂਦਾ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਤਿਨ ਕੋ ਹਰਿ ਜੀ (ਦਰਿ) ਅੰਤਰਿ ਹੀ ਪ੍ਰਗਟ ਹੂਏ ਹੈਂ, ਜਿਸ ਕੋ ਸਾਖ੍ਯਾਤਕਾਰ ਹੂਏ ਹੈਂ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹੈ, ਪਰਮਾਤਮਾ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ।

ਪਦ ਅਰਥ ਦਰਿ = ਦਰ ਤੇ। ਨੀਸਾਣੈ = ਨਿਸ਼ਾਨ, ਰਾਹਦਾਰੀ, ਪਰਵਾਨਾ।

SikhNet (Spanish)y a través de la Palabra del Shabd del Guru, llega hasta la Puerta de Dios, hondeando la Insignia del Nombre.

ਦਰਿ ਸਾਚੈ; ਸਚੁ ਸੋਭਾ ਹੋਇ ॥

dar saachai; sach sobhaa hoe | Ang 1175

Sant Singh KhalsaIn the Court of the True Lord, he obtains true glory.
Manmohan SinghIn the True court, he obtains true glory,
Manmohan Singh (Punjabi)ਸੱਚੀ ਦਰਗਾਹ ਵਿਚ ਉਸ ਨੂੰ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ,
Fareedkot Teekaਤਿਸ ਕੀ ਸਚੇ ਕੇ ਦਰੁ ਮੈ (ਸਚੁ) ਨਿਸਚੈ ਕਰ ਕੇ ਸੋਭਾ ਹੋਤੀ ਹੈ॥
Prof. Sahib Singhਸਦਾ-ਥਿਰ ਹਰਿ ਨਾਮ (ਜਿਸ ਦੇ ਮਨ ਵਿਚ ਵੱਸਦਾ ਹੈ) ਸਦਾ-ਥਿਰ ਪ੍ਰਭੂ ਦੇ ਦਰ ਤੇ ਉਸ ਦੀ ਸੋਭਾ ਹੁੰਦੀ ਹੈ।

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।

SikhNet (Spanish)Uno es recibido con Honor en la Corte Verdadera del Señor,

ਨਿਜ ਘਰਿ ਵਾਸਾ; ਪਾਵੈ ਸੋਇ ॥੩॥

nij ghar vaasaa; paavai soe |3| Ang 1175

Sant Singh KhalsaHe comes to dwell in the home of his own inner being. ||3||
Manmohan Singhand he acquires an abode in 'His own Home'.
Manmohan Singh (Punjabi)ਅਤੇ ਉਹ ਨਿਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
Fareedkot Teekaਸੋ ਪੁਰਸ ਆਪਣੇ ਸਰੂਪ ਘਰ ਮੇਂ ਨਿਵਾਸ ਪਾਵਤਾ ਹੈ॥੩॥☬ਜੇ ਕਹੈ ਜਿਸ ਮੇਂ ਨਿਵਾਸ ਕਰਤਾ ਹੈ, ਸੋ ਕੈਸਾ ਹੈ?
Prof. Sahib Singhਉਹ ਮਨੁੱਖ ਆਪਣੇ ਘਰ ਵਿਚ ਟਿਕਿਆ ਰਹਿੰਦਾ ਹੈ (ਭਟਕਣਾ ਤੋਂ ਬਚਿਆ ਰਹਿੰਦਾ ਹੈ) ॥੩॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ ॥੩॥

SikhNet (Spanish)para habitar para siempre en el Recinto del Ser. (3)

ਆਪਿ ਅਭੁਲੁ; ਸਚਾ ਸਚੁ ਸੋਇ ॥

aap abhul; sachaa sach soe | Ang 1175

Sant Singh KhalsaHe cannot be fooled; He is the Truest of the True.
Manmohan SinghHe, the Truest of the true, of Himself is Infallible.
Manmohan Singh (Punjabi)ਉਹ ਸਚਿਆਰਾਂ ਦਾ ਪਰਮ ਸਚਿਆਰਾ, ਖੁਦ ਅਚੂਕ ਹੈ।
Fareedkot Teekaਸੋ ਪਰਮੇਸ੍ਵਰ (ਸਚੁ) ਨਿਸਚੈ ਕਰ ਕੇ ਆਪ ਸਦਾ ਅਭੁਲ ਹੈ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੁੱਲਾਂ ਕਰਨ ਵਾਲਾ ਨਹੀਂ।
SikhNet (Spanish)Dios no hace ningún mal, Él es la Verdad,

ਹੋਰਿ ਸਭਿ ਭੂਲਹਿ; ਦੂਜੈ ਪਤਿ ਖੋਇ ॥

hor sabh bhooleh; doojai pat khoe | Ang 1175

Sant Singh KhalsaAll others are deluded; in duality, they lose their honor.
Manmohan SinghAll others go astray and lose their honour in duality.
Manmohan Singh (Punjabi)ਹੋਰ ਸਾਰੇ ਭੁਲਦੇ ਹਨ ਅਤੇ ਦਵੈਤ ਭਾਵ ਅੰਦਰ ਆਪਣੀ ਇਜਤ ਆਬਰੂ ਗੁਆ ਲੈਂਦੇ ਹਨ।
Fareedkot Teekaਔਰ ਸਭ ਜੀਵ ਦਵੈਤ ਭਾਵ ਮੇਂ ਲਾਗ ਕਰ ਭੂਲੇ ਹੈਂ ਇਸੀ ਤੇ ਅਪਨੀ ਪਤਿਸ੍ਟਾ ਗਵਾਇ ਲੇਤੇ ਹੈਂ॥
Prof. Sahib Singhਹੋਰ ਸਾਰੇ ਜੀਵ ਮਾਇਆ ਦੇ ਮੋਹ ਵਿਚ ਇੱਜ਼ਤ ਗਵਾ ਕੇ (ਜ਼ਿੰਦਗੀ ਦੇ) ਗ਼ਲਤ ਰਾਹੇ ਪਏ ਰਹਿੰਦੇ ਹਨ।

ਪਦ ਅਰਥ ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਸਭਿ = ਸਾਰੇ। ਭੂਲਹਿ = ਕੁਰਾਹੇ ਪਏ ਰਹਿੰਦੇ ਹਨ। ਦੂਜੈ = ਮਾਇਆ (ਦੇ ਪਿਆਰ) ਵਿਚ। ਪਤਿ = ਇੱਜ਼ਤ। ਖੋਇ = ਗਵਾ ਕੇ।

SikhNet (Spanish)los demás están perdidos sin Honor, viviendo en el apego al otro.

ਸਾਚਾ ਸੇਵਹੁ; ਸਾਚੀ ਬਾਣੀ ॥

saachaa sevahu; saachee baanee | Ang 1175

Sant Singh KhalsaSo serve the True Lord, through the True Bani of His Word.
Manmohan SinghThrough the True word, serve thou the True Lord.
Manmohan Singh (Punjabi)ਸੱਚੀ ਗੁਰਬਾਣੀ ਦੇ ਰਾਹੀਂ, ਤੂੰ ਸੱਚੇ ਸਾਹਿਬ ਦੀ ਘਾਲ ਕਮਾ।
Fareedkot Teekaਗੁਰ ਉਪਦੇਸ ਰੂਪ ਸਾਚੀ ਬਾਣੀ ਕਰ ਕੇ ਸਚਾ ਵਾਹਿਗੁਰੂ ਸੇਵਹੁ॥
Prof. Sahib Singhਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਰਿਹਾ ਕਰੋ।
SikhNet (Spanish)Sirve entonces a Tu Dios a través de la Palabra

ਨਾਨਕ; ਨਾਮੇ ਸਾਚਿ ਸਮਾਣੀ ॥੪॥੯॥

naanak; naame saach samaanee |4|9| Ang 1175

Sant Singh KhalsaO Nanak, through the Naam, merge in the True Lord. ||4||9||
Manmohan SinghNanak, contemplating the Name one merges in the True Lord.
Manmohan Singh (Punjabi)ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸੇਵਿਆ ਹੈ, ਤਿਨ ਕੀ ਬੁਧੀ ਸਚ ਮੇਂ ਸਮਾਈ ਹੈ॥੪॥੯॥
Prof. Sahib Singhਹੇ ਨਾਨਕ! (ਆਖ-ਜਿਸ ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ (ਟਿਕੀ ਰਹਿੰਦੀ ਹੈ) ਉਸ ਮਨੁੱਖ ਦੀ ਸੁਰਤ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੀ ਹੈ ॥੪॥੯॥

ਪਦ ਅਰਥ ਨਾਮੇ = ਨਾਮ ਦੀ ਰਾਹੀਂ ॥੪॥੯॥

SikhNet (Spanish)del Shabd Verdadera y compenétrate en la Verdad, oh dice Nanak, contemplando el Naam, el Nombre del Señor. (4-9)
Answers quote the Granth verbatim with Ang citations. AI commentary is not Gurbani and not a religious ruling.