ਬਸੰਤੁ ਮਹਲਾ ੩ ॥
basant mahalaa 3 |
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਸ਼ਾਹੀ।
SikhNet (Spanish)Basant Mejl Guru Amar Das, Tercer Canal Divino.
ਭਗਤਿ ਕਰਹਿ ਜਨ; ਦੇਖਿ ਹਜੂਰਿ ॥
bhagat kareh jan; dekh hajoor |
Sant Singh KhalsaThe Lord's humble servant worships Him, and beholds Him ever-present, near at hand.
Manmohan SinghSeeing the Lord just present, His slave performs His service.
Manmohan Singh (Punjabi)ਸਾਹਿਬ ਨੂੰ ਐਨ ਹਾਜਰ ਨਾਜਰ ਵੇਖ, ਉਸ ਦਾ ਗੋਲਾ ਉਸ ਦੀ ਘਾਲ ਕਮਾਉਂਦਾ ਹੈ,
Fareedkot Teekaਜਗ੍ਯਾਸੂ ਜਨ ਹਰੀ ਕੋ (ਹਜੂਰਿ) ਨਿਕਟ ਜਾਨ ਕਰ ਤਿਸ ਕੀ ਭਗਤੀ ਕਰਤੇ ਹੈਂ॥
Prof. Sahib Singhਭਗਤ-ਜਨ ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ ਉਸ ਦੀ ਭਗਤੀ ਕਰਦੇ ਹਨ,ਪਦ ਅਰਥ ਕਰਹਿ = ਕਰਦੇ ਹਨ {ਬਹੁ-ਵਚਨ}। ਜਨ = ਸੇਵਕ {ਬਹੁ-ਵਚਨ}। ਦੇਖਿ = ਵੇਖ ਕੇ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।
SikhNet (Spanish)Los Devotos alaban a Su Dios siempre en Su Presencia
ਸੰਤ ਜਨਾ ਕੀ; ਪਗ ਪੰਕਜ ਧੂਰਿ ॥
sant janaa kee; pag pankaj dhoor |
Sant Singh KhalsaHe is the dust of the lotus feet of the humble Saints.
Manmohan Singhand deems himself the dust of the lotus feet of the saintly persons.
Manmohan Singh (Punjabi)ਅਤੇ ਆਪ ਨੂੰ ਸਾਧੂ ਪੁਰਸ਼ਾਂ ਦੇ ਕੰਵਲ ਪੈਰਾਂ ਦੀ ਧੂੜ ਖਿਆਲ ਕਰਦਾ ਹੈ।
Fareedkot Teekaਸੰਤ ਜਨੋਂ ਕੇ ਚਰਨ ਕਮਲੋਂ ਕੀ ਰੇਣ ਕੋ ਬਾਂਛਤੇ ਹੈਂ॥
Prof. Sahib Singhਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ)।ਪਦ ਅਰਥ ਪਗ = ਚਰਨ। ਪੰਕਜ = ਕੌਲ-ਫੁੱਲ {ਪੰਕ = ਚਿੱਕੜ। ਜ = ਜੰਮਿਆ ਹੋਇਆ}।
SikhNet (Spanish)y se convierten en el Polvo del Loto de los Pies que los Santos pisan.
ਹਰਿ ਸੇਤੀ; ਸਦ ਰਹਹਿ ਲਿਵ ਲਾਇ ॥
har setee; sad raheh liv laae |
Sant Singh KhalsaThose who remain lovingly attuned to the Lord forever
Manmohan SinghThey, who ever remain attached with God in love;
Manmohan Singh (Punjabi)ਜੋ ਪ੍ਰੇਮ ਅੰਦਰ ਹਮੇਸ਼ਾਂ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ,
Fareedkot Teekaਹਰੀ ਕੇ ਸਾਥ ਸਦੀਵ ਬ੍ਰਿਤੀ ਕੋ ਲਗਾਇ ਰਖਤੇ ਹੈਂ॥
Prof. Sahib Singhਉਹ ਸਦਾ ਪਰਮਾਤਮਾ ਨਾਲ ਆਪਣੀ ਸੁਰਤ ਜੋੜੀ ਰੱਖਦੇ ਹਨ।ਪਦ ਅਰਥ ਸੇਤੀ = ਨਾਲ। ਸਦ = ਸਦਾ। ਲਿਵ = ਲਗਨ।
SikhNet (Spanish)Ellos permanecen imbuidos en Dios,
ਪੂਰੈ ਸਤਿਗੁਰਿ. ਦੀਆ ਬੁਝਾਇ ॥੧॥
poorai satigur. deea bujhaae |1|
Sant Singh Khalsaare blessed with understanding by the Perfect True Guru. ||1||
Manmohan Singhunto them the Perfect True Guru imparts understanding.
Manmohan Singh (Punjabi)ਪੂਰਨ ਸੱਚੇ ਗੁਰਦੇਵ ਜੀ ਊਨ੍ਹਾਂ ਨੂੰ ਗਿਆਤ ਦਰਸਾ ਦਿੰਦੇ ਹਨ।
Fareedkot Teekaਕ੍ਯੋਂਕਿ ਪੂਰੇ ਸਤਿਗੁਰੋਂ ਨੇ ਤਿਨ ਕੋ ਪੂਰਾ ਗ੍ਯਾਨੁ ਬੁਝਾਇ ਦੀਆ ਹੈ॥੧॥
Prof. Sahib Singhਪੂਰੇ ਗੁਰੂ ਨੇ ਉਹਨਾਂ ਨੂੰ ਇਹ ਸਮਝ ਬਖ਼ਸ਼ੀ ਹੁੰਦੀ ਹੈ ॥੧॥ਪਦ ਅਰਥ ਸਤਿਗੁਰਿ = ਗੁਰੂ ਨੇ ॥੧॥
SikhNet (Spanish)pues Dios se les revela a través del Guru Verdadero. (1)
ਦਾਸਾ ਕਾ ਦਾਸੁ; ਵਿਰਲਾ ਕੋਈ ਹੋਇ ॥
daasaa kaa daas; viralaa koee hoe |
Sant Singh KhalsaHow rare are those who become the slave of the Lord's slaves.
Manmohan SinghSome rare one becomes the slave of the Lord's slaves.
Manmohan Singh (Punjabi)ਕੋਈ ਇੱਕ ਅੱਧਾ ਹੀ ਸਾਈਂ ਦੇ ਗੋਲਿਆਂ ਦਾ ਗੋਲਾ ਬਣਦਾ ਹੈ।
Fareedkot Teekaਦਾਸੋਂ ਕਾ ਦਾਸ ਕੋਈ ਵਿਰਲਾ ਹੀ ਹੋਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਦਾ ਹੈ।
SikhNet (Spanish)Oh, extraordinario es aquél que se convierte en el esclavo de los Esclavos del Señor
ਊਤਮ ਪਦਵੀ; ਪਾਵੈ ਸੋਇ ॥੧॥ ਰਹਾਉ ॥
aootam padavee; paavai soe |1| rahaau |
Sant Singh KhalsaThey attain the supreme status. ||1||Pause||
Manmohan SinghHe attains into the supreme status. Pause.
Manmohan Singh (Punjabi)ਊਹ ਸਰੇਸ਼ਟ ਮਰਤਬੇ ਨੂੰ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਹੋਤਾ ਹੈ ਵਹੁ ਪੁਰਸ ਊਤਮ ਪਦਵੀ, ਭਾਵ ਮੋਖ ਕੋ ਪਾਇ ਲੇਤਾ ਹੈ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ ਬਣਦਾ ਹੈ) ਉਹ ਸ੍ਰੇਸ਼ਟ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਪਦਵੀ = ਆਤਮਕ ਦਰਜਾ ॥੧॥ ਰਹਾਉ ॥
SikhNet (Spanish)y el que lo logra, ese ser obtiene el Sublime Estado de Éxtasis. (1-Pausa)
ਏਕੋ ਸੇਵਹੁ; ਅਵਰੁ. ਨ ਕੋਇ ॥
eko sevahu; avar. na koe |
Sant Singh KhalsaSo serve the One Lord, and no other.
Manmohan SinghServe thou thy One Lord and none else,
Manmohan Singh (Punjabi)ਤੂੰ ਇੱਕ ਪ੍ਰਭੂ ਦੀ ਘਾਲ ਕਮਾ ਤੇ ਹੋਰ ਕਿਸੇ ਦੀ ਨਹੀਂ,
Fareedkot Teekaਹੇ ਭਾਈ! ਏਕ ਵਾਹਿਗੁਰੂ ਕੋ ਸੇਵਹੁ ਔਰ ਕਿਸੀ ਕੋ ਨਾ ਸੇਵਹੁ॥
Prof. Sahib Singhਉਸ ਇਕ ਪਰਮਾਤਮਾ ਦੀ ਭਗਤੀ ਕਰਿਆ ਕਰੋ, ਜਿਸ ਵਰਗਾ ਹੋਰ ਕੋਈ ਨਹੀਂ ਹੈ,ਪਦ ਅਰਥ ਸੇਵਹੁ = ਸਿਮਰੋ।
SikhNet (Spanish)Sirve a tu Único Dios y a nadie más, pues Sirviéndolo,
ਜਿਤੁ ਸੇਵਿਐ; ਸਦਾ ਸੁਖੁ ਹੋਇ ॥
jit seviai; sadaa sukh hoe |
Sant Singh KhalsaServing Him, eternal peace is obtained.
Manmohan Singhby serving whom lasting peace is procured.
Manmohan Singh (Punjabi)ਜਿਸ ਦੀ ਸੇਵਾ ਕਰਨ ਨਾਲ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਸ ਕੇ ਸੇਵਨੇ ਕਰ ਸਦਾ ਕਾ ਸੁਖੁ, ਭਾਵ ਆਤਮ ਅਨੰਦ ਪ੍ਰਾਪਤਿ ਹੋਤਾ ਹੈ॥
Prof. Sahib Singhਤੇ ਜਿਸ ਦੀ ਭਗਤੀ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਭਗਤੀ ਕਰਨ ਨਾਲ।
SikhNet (Spanish)logras el Estado de Éxtasis para siempre.
ਨਾ ਓਹੁ ਮਰੈ; ਨ ਆਵੈ ਜਾਇ ॥
naa ohu marai; na aavai jaae |
Sant Singh KhalsaHe does not die; He does not come and go in reincarnation.
Manmohan SinghHe, the Lord dies not, nor comes and goes He.
Manmohan Singh (Punjabi)ਊਹ ਪ੍ਰਭ ਮਰਦਾ ਨਹੀਂ, ਨਾਂ ਹੀ ਊਹ ਆਉਂਦਾ ਤੇ ਜਾਂਦਾ ਹੈ।
Fareedkot Teekaਵਹੁ ਪਰਮੇਸ੍ਵਰ ਨਾ ਤੋ ਮਰਤਾ ਹੈ ਔਰ ਨਾਹੀ ਆਇ ਕਰ (ਜਾਇ) ਜਨਮਤਾ ਹੈ॥
Prof. Sahib Singhਉਹ ਪਰਮਾਤਮਾ ਨਾਹ ਕਦੇ ਮਰਦਾ ਹੈ, ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।ਪਦ ਅਰਥ ਆਵੈ = ਜੰਮਦਾ। ਜਾਇ = ਮਰਦਾ।
SikhNet (Spanish)Nuestro Dios no muere,
ਤਿਸੁ ਬਿਨੁ; ਅਵਰੁ ਸੇਵੀ ਕਿਉ ਮਾਇ ॥੨॥
tis bin; avar sevee kiau maae |2|
Sant Singh KhalsaWhy should I serve any other than Him, O my mother? ||2||
Manmohan SinghWithout Him, why should I serve another, O mother?
Manmohan Singh (Punjabi)ਉਸ ਦੇ ਬਾਝੋਂ, ਮੈਂ ਹੋਰ ਕਿਸੇ ਦੀ ਕਿਉਂ ਟਹਿਲ ਕਰਾਂ, ਹੇ ਮਾਤਾ?
Fareedkot Teekaਤਾਂ ਤੇ (ਮਾਇ) ਹੇ ਭਾਈ! ਤਿਸ ਸੇ ਬਿਨਾਂ ਔਰ ਕਿਸੀ ਕੋ ਕ੍ਯੋਂ ਸੇਵੀਏ॥੨॥
Prof. Sahib Singhਹੇ (ਮੇਰੀ) ਮਾਂ! ਮੈਂ ਉਸ ਤੋਂ ਬਿਨਾ ਕਿਸੇ ਹੋਰ ਦੀ ਭਗਤੀ ਕਿਉਂ ਕਰਾਂ? ॥੨॥ਪਦ ਅਰਥ ਅਵਰੁ = ਹੋਰ। ਸੇਵੀ = ਸੇਵੀਂ, ਮੈਂ ਸੇਵਾਂ। ਮਾਇ = ਹੇ ਮਾਂ! ॥੨॥
SikhNet (Spanish)ni se va, ni viene, ¿por qué entonces servir a alguien más que a mi Dios? (2)
ਸੇ ਜਨ ਸਾਚੇ; ਜਿਨੀ ਸਾਚੁ ਪਛਾਣਿਆ ॥
se jan saache; jinee saach pachhaaniaa |
Sant Singh KhalsaTrue are those humble beings who realize the True Lord.
Manmohan SinghTrue are the persons, who realise their True Lord.
Manmohan Singh (Punjabi)ਸੱਚੇ ਹਨ ਊਹ ਪੁਰਸ਼, ਜੋ ਸੱਚੇ ਸੁਆਮੀ ਨੂੰ ਅਨੁਭਵ ਕਰਦੇ ਹਨ।
Fareedkot Teekaਸੇ ਪੁਰਸ ਸਾਚੇ ਹੈਂ ਜਿਨੋਂ ਨੇ ਸਾਚ ਕੋ ਪਛਾਨਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ, ਉਹ ਅਟੱਲ ਜੀਵਨ ਵਾਲੇ ਹੋ ਗਏ।ਪਦ ਅਰਥ ਸਾਚੇ = ਅਟੱਲ ਜੀਵਨ ਵਾਲੇ, ਸਦਾ-ਥਿਰ ਪ੍ਰਭੂ ਦਾ ਰੂਪ। ਸਾਚੁ = ਸਦਾ-ਥਿਰ ਪ੍ਰਭੂ। ਪਛਾਣਿਆ = ਸਾਂਝ ਪਾਈ।
SikhNet (Spanish)Verdaderos son sólo aquellos que realizan la Verdad de Dios.
ਆਪੁ ਮਾਰਿ; ਸਹਜੇ ਨਾਮਿ ਸਮਾਣਿਆ ॥
aap maar; sahaje naam samaaniaa |
Sant Singh KhalsaConquering their self-conceit, they merge intuitively into the Naam, the Name of the Lord.
Manmohan SinghSilencing their self-conceit, they easily merge in the Name.
Manmohan Singh (Punjabi)ਆਪਣੀ ਸ੍ਵੈ-ਹੰਗਤਾ ਨੂੰ ਮੇਟ ਕੇ ਉਹ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਣੇ ਹਨ।
Fareedkot Teekaਤਿਨ ਕਾ ਸਮਦਾਉ ਆਪਾ ਭਾਵ ਕੋ ਮਾਰ ਕਰ ਸਹਜੇ ਹੀ (ਨਾਮਿ) ਵਾਹਿਗੁਰੂ ਮੇਂ ਅਭੇਦ ਹੂਆ ਹੈ॥
Prof. Sahib Singhਉਹ ਮਨੁੱਖ ਆਪਾ-ਭਾਵ ਗਵਾ ਕੇ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।ਪਦ ਅਰਥ ਆਪੁ = ਆਪਾ-ਭਾਵ। ਸਹਜੇ = ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ।
SikhNet (Spanish)Y canalizando su ego se funden en el Naam, el Naam, el Nombre del Señor, de forma espontánea.
ਗੁਰਮੁਖਿ ਨਾਮੁ ਪਰਾਪਤਿ ਹੋਇ ॥
guramukh naam paraapat hoe |
Sant Singh KhalsaThe Gurmukhs gather in the Naam.
Manmohan SinghBy the Guru's grace, the Name is gathered.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਨਾਮ ਪਾਇਆ ਜਾਂਦਾ ਹੈ।
Fareedkot Teekaਗੁਰੋਂ ਦ੍ਵਾਰਾ ਨਾਮੁ ਪ੍ਰਾਪਤਿ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ,ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ।
SikhNet (Spanish)Es a través del Guru que el Nombre es obtenido
ਮਨੁ ਨਿਰਮਲੁ; ਨਿਰਮਲ ਸਚੁ ਸੋਇ ॥੩॥
man niramal; niramal sach soe |3|
Sant Singh KhalsaTheir minds are immaculate, and their reputations are immaculate. ||3||
Manmohan SinghImmaculate becomes such man's soul and stainless and true becomes his repute.
Manmohan Singh (Punjabi)ਪਵਿੱਤਰ ਹੋ ਜਾਂਦੀ ਹੈ ਐਸੇ ਪੁਰਸ਼ ਦੀ ਆਤਮਾਂ ਅਤੇ ਬੇਦਾਗ ਤੇ ਸੱਚੀ ਹੋ ਜਾਂਦੀ ਹੈ ਉਸ ਦੀ ਸ਼ੁਹਰਤ।
Fareedkot Teekaਨਾਮ ਜਪਣੇ ਵਾਲੋਂ ਕਾ ਮਨ ਨਿਰਮਲ ਹੋਤਾ ਹੈ ਔਰ (ਸਚੁ) ਨਿਸਚੈ ਕਰ ਕੇ ਤਿਨ ਕੀ (ਸੋਇ) ਸੋਭਾ ਭੀ ਨਿਰਮਲ ਹੋਤੀ ਹੈ॥੩॥
Prof. Sahib Singh(ਜਿਸ ਨੂੰ ਮਿਲਦਾ ਹੈ ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ) ਸਦਾ-ਥਿਰ ਤੇ ਪਵਿੱਤਰ ਪਰਮਾਤਮਾ (ਹੀ ਹਰ ਥਾਂ ਦਿੱਸਦਾ ਹੈ) ॥੩॥ਪਦ ਅਰਥ ਸਚੁ ਸੋਇ = ਉਹ ਸਦਾ-ਥਿਰ ਪ੍ਰਭੂ ॥੩॥
SikhNet (Spanish)y la mente se vuelve inmaculada y sin mancha; vivir se vuelve una Gloria. (3)
ਜਿਨਿ ਗਿਆਨੁ ਕੀਆ; ਤਿਸੁ ਹਰਿ ਤੂ ਜਾਣੁ ॥
jin giaan keea; tis har too jaan |
Sant Singh KhalsaKnow the Lord, who gave you spiritual wisdom,
Manmohan SinghKnow that God, who has made thee a man of understanding,
Manmohan Singh (Punjabi)ਤੂੰ ਉਸ ਵਾਹਿਗੁਰੂ ਦੀ ਸਿੰਞਾਣ ਕਰ, ਜਿਸ ਨੇ ਤੈਨੂੰ ਗਿਆਨਵਾਨ ਬਣਾਇਆ ਹੈ,
Fareedkot Teekaਜਿਸ ਹਰੀ ਨੇ ਤੇਰੇ ਕੋ (ਗਿਆਨੁ) ਜਾਨਣੇ ਜੋਗ ਕੀਆ ਹੈ, ਤਿਸ ਕੋ ਤੂੰ ਜਾਣ॥
Prof. Sahib Singhਜਿਸ (ਪਰਮਾਤਮਾ) ਨੇ (ਤੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਕੀਤੀ ਹੈ, ਉਸ ਨਾਲ ਸਦਾ ਡੂੰਘੀ ਸਾਂਝ ਪਾਈ ਰੱਖ।ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਜਾਣੁ = ਸਾਂਝ ਪਾ ਲੈ।
SikhNet (Spanish)Conoce a Tu Dios, Quien creó la Sabiduría, sí,
ਸਾਚ ਸਬਦਿ; ਪ੍ਰਭੁ ਏਕੁ ਸਿਞਾਣੁ ॥
saach sabad; prabh ek siyaan |
Sant Singh Khalsaand realize the One God, through the True Word of the Shabad.
Manmohan Singhand realise thou the one Lord through the Guru's True instruction.
Manmohan Singh (Punjabi)ਅਤੇ ਗੁਰਾਂ ਦੇ ਸੱਚੇ ਉਪਦੇਸ਼ ਰਾਹੀਂ ਤੂੰ ਇੱਕ ਸੁਆਮੀ ਨੂੰ ਹੀ ਅਨੁਭਵ ਕਰ।
Fareedkot Teekaਸਾਚੇ ਗੁਰ ਉਪਦੇਸ ਕਰ ਏਕ ਪ੍ਰਭੂ ਕੋ ਪਛਾਣੁ ਲੇਹੁ॥
Prof. Sahib Singhਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾਈ ਰੱਖ।ਪਦ ਅਰਥ ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਿਞਾਣੁ = ਸਾਂਝ ਪਾ।
SikhNet (Spanish)Conócelo a través de la Palabra del Shabd Verdadera del Guru.
ਹਰਿ ਰਸੁ ਚਾਖੈ; ਤਾਂ ਸੁਧਿ ਹੋਇ ॥
har ras chaakhai; taan sudh hoe |
Sant Singh KhalsaWhen the mortal tastes the sublime essence of the Lord, he becomes pure and holy.
Manmohan SinghWhen man tastes God's elixir, then becomes he immaculate.
Manmohan Singh (Punjabi)ਜਦ ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਚੱਖਦਾ; ਹੈ, ਤਦ ਹੀ ਉਹ ਪਵਿੱਤਰ ਹੁੰਦਾ ਹੈ।
Fareedkot Teekaਜਾਂ ਏਹੁ ਪੁਰਸੁ ਹਰੀ ਰਸ ਕੋ ਚਾਖੈ ਤੋ (ਸੁਧਿ) ਗ੍ਯਾਤ ਹੋਵੈ॥
Prof. Sahib Singhਜਦੋਂ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ ਤਦੋਂ (ਉਸ ਨੂੰ ਉੱਚੇ ਆਤਮਕ ਜੀਵਨ ਦੀ) ਸਮਝ ਪ੍ਰਾਪਤ ਹੋ ਜਾਂਦੀ ਹੈ।ਪਦ ਅਰਥ ਸੁਧਿ = ਸੂਝ।
SikhNet (Spanish)Si uno saborea la Esencia de Dios, sus vicios desaparecen.
ਨਾਨਕ ਨਾਮਿ ਰਤੇ; ਸਚੁ ਸੋਇ ॥੪॥੮॥
naanak naam rate; sach soe |4|8|
Sant Singh KhalsaO Nanak, those who are imbued with the Naam - their reputations are true. ||4||8||
Manmohan SinghNanak, true is the glory of those, who are imbued with the Name.
Manmohan Singh (Punjabi)ਨਾਨਕ ਸੱਚੀ ਹੈ ਸ਼ੋਭਾ ਉਹਨਾਂ ਦੀ ਜੋ ਨਾਮ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ ਤਿਨ ਕੀ ਸਚੀ ਸੋਭਾ ਹੋਤੀ ਹੈ॥੪॥੮॥
Prof. Sahib Singhਹੇ ਨਾਨਕ! ਨਾਮ ਵਿਚ ਰੰਗੀਜ ਕੇ ਉਹ ਸਦਾ-ਥਿਰ ਪ੍ਰਭੂ (ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ) ॥੪॥੮॥ਪਦ ਅਰਥ ਨਾਮਿ ਰਤੇ = ਨਾਮ ਵਿਚ ਰੰਗੀਜ ਕੇ ॥੪॥੮॥
SikhNet (Spanish)Sí, imbuidos en el Naam, el Nombre del Señor, uno puede vivir en total Gloria. (4-8)