ੴ

ਸਿੱਖਬਾਣੀ · SikhBani

ਬਿਨੁ ਕਰਮਾ ਸਭ ਭਰਮਿ ਭੁਲਾਈ ॥

bin karamaa sabh bharam bhulaaee
Guru Amardas Ji ਗੁਰੂ ਅਮਰਦਾਸ ਜੀ · Raag Basant · Ang 1175 · 19 lines
Translations

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.

ਬਿਨੁ ਕਰਮਾ; ਸਭ ਭਰਮਿ ਭੁਲਾਈ ॥

bin karamaa; sabh bharam bhulaaee |

Sant Singh KhalsaWithout the grace of good karma, all are deluded by doubt.
Manmohan SinghWithout God's grace, all go astray in doubt.
Manmohan Singh (Punjabi)ਵਾਹਿਗੁਰੂ ਦੀ ਮਿਹਰ ਦੇ ਬਾਝੋਂ ਸਾਰੇ ਹੀ ਸੰਦੇਹ ਅੰਦਰ ਭੁਲੇ ਫਿਰਦੇ ਹਨ।
Fareedkot Teekaਉਤਮ ਕਰਮੋਂ ਸੇ ਬਿਨਾਂ ਸਭ ਸ੍ਰਿਸਟੀ ਭਰਮ ਮੇਂ ਭੂਲੀ ਹੂਈ ਹੈ॥
Prof. Sahib Singhਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਸਾਰੀ (ਲੋਕਾਈ) ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੈ,

ਪਦ ਅਰਥ ਕਰਮਾ = ਕਰਮ, ਬਖ਼ਸ਼ਸ਼, ਮਿਹਰ। ਸਭ = ਸਾਰੀ ਲੁਕਾਈ। ਭਰਮਿ = ਭਟਕਣਾ ਨੇ। ਭੁਲਾਈ = ਕੁਰਾਹੇ ਪਾ ਦਿੱਤਾ ਹੈ।

SikhNet (Spanish)Sin un Destino, todos se desvían del Sendero,

ਮਾਇਆ ਮੋਹਿ; ਬਹੁਤੁ ਦੁਖੁ ਪਾਈ ॥

maaeaa mohi; bahut dukh paaee |

Sant Singh KhalsaIn attachment to Maya, they suffer in terrible pain.
Manmohan SinghThrough love of riches, man suffers a great pain.
Manmohan Singh (Punjabi)ਧਨ ਦੌਲਤ ਦੀ ਲਗਨ ਰਾਹੀਂ ਬੰਦਾ ਘਣੇਰੀ ਤਕਲੀਫ ਭੋਗਦਾ ਹੈ।
Fareedkot Teekaਮਾਯਾ ਕੇ ਮੋਹ ਮੇਂ ਬਹੁਤੇ ਦੁਖੋਂ ਕੋ ਪਾਵਤੀ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸ ਕੇ (ਲੋਕਾਈ) ਬਹੁਤ ਦੁਖ ਪਾਂਦੀ ਹੈ।

ਪਦ ਅਰਥ ਮੋਹਿ = ਮੋਹ ਵਿਚ।

SikhNet (Spanish)sufriendo penas a causa de sus apegos a la ilusión y a los deseos de la mente.

ਮਨਮੁਖ ਅੰਧੇ; ਠਉਰ. ਨ ਪਾਈ ॥

manamukh andhe; tthaur. na paaee |

Sant Singh KhalsaThe blind, self-willed manmukhs find no place of rest.
Manmohan SinghThe blind egocentric finds no place of rest.
Manmohan Singh (Punjabi)ਅੰਨ੍ਹੇ ਆਪ ਹੁਦਰੇ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਮਨਮੁਖ ਅੰਧੇ ਨੇ ਸ੍ਵਰੂਪ ਮੇਂ ਇਸਥਿਤੀ ਨਹੀਂ ਪਾਈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੇ = (ਆਤਮਕ ਜੀਵਨ ਵਲੋਂ) ਅੰਨ੍ਹੇ। ਠਉਰ = ਸ਼ਾਂਤੀ ਦਾ ਟਿਕਾਣਾ।

SikhNet (Spanish)Si, los arrogantes Manmukjs ciegos no encuentran el Santuario de Dios

ਬਿਸਟਾ ਕਾ ਕੀੜਾ; ਬਿਸਟਾ ਮਾਹਿ ਸਮਾਈ ॥੧॥

bisattaa kaa keerraa; bisattaa maeh samaaee |1|

Sant Singh KhalsaThey are like maggots in manure, rotting away in manure. ||1||
Manmohan SinghHe is the worm of ordure and putrifies in ordure.
Manmohan Singh (Punjabi)ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਅੰਦਰ ਹੀ ਗਲ ਸੜ ਜਾਂਦਾ ਹੈ।
Fareedkot Teekaਅਬ ਭੀ ਬਿਸਟਾ ਕਾ ਕੀੜਾ ਹੈ ਅਰ ਮਰ ਕਰ ਬਿਸਟਾ ਮੇਂ ਹੀ ਸਮਾਵਤਾ ਹੈ॥੧॥
Prof. Sahib Singh(ਮੋਹ-ਗ੍ਰਸਿਆ ਮਨੁੱਖ) ਆਤਮਕ ਸ਼ਾਂਤੀ ਦਾ ਟਿਕਾਣਾ ਪ੍ਰਾਪਤ ਨਹੀਂ ਕਰ ਸਕਦਾ (ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ, ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਮਸਤ ਰਹਿੰਦਾ ਹੈ ॥੧॥
SikhNet (Spanish)y convirtiéndose en los gusanos de lodo, son consumidos por la mugre de sus vicios. (1)

ਹੁਕਮੁ ਮੰਨੇ; ਸੋ ਜਨੁ ਪਰਵਾਣੁ ॥

hukam mane; so jan paravaan |

Sant Singh KhalsaThat humble being who obeys the Hukam of the Lord's Command is accepted.
Manmohan SinghWhosoever obeys the Lord's will; that man becomes acceptable.
Manmohan Singh (Punjabi)ਜੋ ਕੋਈ ਪ੍ਰਭੂ ਦੀ ਰਜਾ ਨੂੰ ਮੰਨਦਾ ਹੈ, ਉਹ ਪੁਰਸ਼ ਕਬੂਲ ਪੈ ਜਾਂਦਾ ਹੈ।
Fareedkot Teekaਜੋ ਪੁਰਸੁ ਪਰਮੇਸ੍ਵਰ ਕੇ ਹੁਕਮ ਕੋ ਮਾਨਤਾ ਹੈ, ਸੋ ਪਰਵਾਣ ਹੋਤਾ ਹੈ॥
Prof. Sahib Singhਜਿਹੜਾ ਮਨੁੱਖ (ਪਰਮਾਤਮਾ ਦੀ) ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ।

ਪਦ ਅਰਥ ਪਰਵਾਣੁ = (ਪ੍ਰਭੂ ਦੇ ਦਰ ਤੇ) ਕਬੂਲ।

SikhNet (Spanish)El que obedece la Voluntad del Señor, es aprobado por el Señor

ਗੁਰ ਕੈ ਸਬਦਿ; ਨਾਮਿ ਨੀਸਾਣੁ ॥੧॥ ਰਹਾਉ ॥

gur kai sabad; naam neesaan |1| rahaau |

Sant Singh KhalsaThrough the Word of the Guru's Shabad, he is blessed with the insignia and the banner of the Naam, the Name of the Lord. ||1||Pause||
Manmohan SinghBy the Guru's instruction, he is blessed with the Name's standard. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਸ ਨੂੰ ਨਾਮ ਦਾ ਝੰਡਾ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ ਕਰ (ਨਾਮਿ) ਵਾਹਿਗੁਰੂ ਤਿਸ ਕੋ (ਨੀਸਾਣੁ) ਪ੍ਰਗਟ ਹੋਤਾ ਹੈ॥੧॥ ਰਹਾਉ ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਅਤੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਕੈ ਸਬਦਿ = ਦੇ ਸ਼ਬਦ ਵਿਚ। ਨਾਮਿ = ਨਾਮ ਵਿਚ। ਨੀਸਾਣੁ = ਪਰਵਾਨਾ, ਰਾਹਦਾਰੀ, ਆਦਰ ॥੧॥ ਰਹਾਉ ॥

SikhNet (Spanish)y a través de la Palabra del Shabd del Guru es bendecido con el Nombre de Dios. (1-Pausa)

ਸਾਚਿ ਰਤੇ; ਜਿਨੑਾ ਧੁਰਿ ਲਿਖਿ ਪਾਇਆ ॥

saach rate; jinaa dhur likh paaeaa |

Sant Singh KhalsaThose who have such pre-ordained destiny are imbued with the Naam.
Manmohan SinghThey, who are so pre-destined, get imbued with the True Name.
Manmohan Singh (Punjabi)ਜਿਨ੍ਹਾਂ ਦੇ ਭਾਗਾਂ ਵਿੱਚ ਮੁਢਲੀ ਐਸੀ ਲਿਖਤਾਕਾਰ ਹੈ, ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।
Fareedkot Teekaਜਿਨ ਕੋ ਆਦਿ ਸੇ ਹੀ ਪ੍ਰਮੇਸ੍ਵਰ ਨੇ ਉਤਮ ਕਰਮੁ ਲਿਖ ਕਰ ਪਾਯਾ ਹੈ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਭਗਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੰਗੇ ਹੋਏ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ।

SikhNet (Spanish)Sí, uno se compenetra en la Verdad sólo si lo tiene así inscrito en su frente por Dios

ਹਰਿ ਕਾ ਨਾਮੁ; ਸਦਾ ਮਨਿ ਭਾਇਆ ॥

har kaa naam; sadaa man bhaaeaa |

Sant Singh KhalsaThe Name of the Lord is forever pleasing to their minds.
Manmohan SinghGod's Name is ever pleasing to their mind.
Manmohan Singh (Punjabi)ਰੱਬ ਦਾ ਨਾਮ ਹਮੇਸ਼ਾਂ ਉਹਨਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਤਿਨ ਕੇ ਮਨ ਮੇਂ ਹਰੀ ਕਾ ਨਾਮੁ ਸਦਾ ਭਾਇਆ ਹੈ॥
Prof. Sahib Singhਪਰਮਾਤਮਾ ਦਾ ਨਾਮ ਸਦਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਮਨਿ = ਮਨਿ ਵਿਚ। ਭਾਇਆ = ਪਿਆਰਾ ਲੱਗਾ।

SikhNet (Spanish)y se enamora para siempre del Nombre de Dios, Uno vive en Éxtasis,

ਸਤਿਗੁਰ ਕੀ ਬਾਣੀ; ਸਦਾ ਸੁਖੁ ਹੋਇ ॥

satigur kee baanee; sadaa sukh hoe |

Sant Singh KhalsaThrough the Bani, the Word of the True Guru, eternal peace is found.
Manmohan SinghBy the True Guru's word, eternal peace is procured,
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਦੁਆਰਾ, ਕਾਲ ਸਤਾਈ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ ਉਪਦੇਸ ਰੂਪ ਬਾਣੀ ਕਰ ਸਦੀਵ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,
SikhNet (Spanish)bendecido con la Palabra del Shabd del Guru,

ਜੋਤੀ ਜੋਤਿ; ਮਿਲਾਏ ਸੋਇ ॥੨॥

jotee jot; milaae soe |2|

Sant Singh KhalsaThrough it, one's light merges into the Light. ||2||
Manmohan Singhthrough it man's soul merges in that supreme soul.
Manmohan Singh (Punjabi)ਇਸ ਦੇ ਰਾਹੀਂ ਜੀਵ ਦੀ ਆਤਮਾ ਉਸ ਪਰਮ ਆਤਮਾ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸੋ ਪੁਰਸੁ ਗੁਰਬਾਣੀ ਕਰ (ਜੋਤੀ) ਵਾਹਿਗੁਰੂ ਮੇਂ ਅਪਣੀ ਜੋਤ ਕੋ ਮਿਲਾਵਤਾ ਹੈ॥੨॥ ਯਥਾ ਪ੍ਰਮਾਣ-☬'ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥'
Prof. Sahib Singhਬਾਣੀ ਉਹਨਾਂ ਦੀ ਜਿੰਦ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦੀ ਹੈ ॥੨॥

ਪਦ ਅਰਥ ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜੀਵਾਤਮਾ ॥੨॥

SikhNet (Spanish)pues a través de ella el Alma se funde en el Alma Universal. (2)

ਏਕੁ ਨਾਮੁ; ਤਾਰੇ ਸੰਸਾਰੁ ॥

ek naam; taare sansaar |

Sant Singh KhalsaOnly the Naam, the Name of the Lord, can save the world.
Manmohan SinghThe Name alone emancipates the world.
Manmohan Singh (Punjabi)ਕੇਵਲ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਏਕ ਪਰਮੇਸ੍ਵਰ ਕਾ ਨਾਮ ਹੀ ਸੰਸਾਰੁ ਸਮੁੰਦ੍ਰ ਸੇ ਤਾਰਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਜਗਤ ਨੂੰ (ਵਿਕਾਰਾਂ-ਭਰੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,

ਪਦ ਅਰਥ ਤਾਰੇ = ਪਾਰ ਲੰਘਾਂਦਾ ਹੈ।

SikhNet (Spanish)Es por medio del Naam, el Nombre del Señor que somos llevados a través,

ਗੁਰ ਪਰਸਾਦੀ; ਨਾਮ ਪਿਆਰੁ ॥

gur parasaadee; naam piaar |

Sant Singh KhalsaBy Guru's Grace, one comes to love the Naam.
Manmohan SinghBy the Guru's grace, one loves the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਸੇ ਤਿਸ ਨਾਮ ਮੇਂ ਪ੍ਯਾਰੁ ਲਗਤਾ ਹੈ॥
Prof. Sahib Singhਪਰ ਨਾਮ ਦਾ ਪਿਆਰ ਗੁਰੂ ਦੀ ਕਿਰਪਾ ਨਾਲ ਬਣਦਾ ਹੈ।

ਪਦ ਅਰਥ ਪਰਸਾਦੀ = ਕਿਰਪਾ ਨਾਲ। ਨਾਮ ਪਿਆਰੁ = ਨਾਮ ਦਾ ਪਿਆਰ।

SikhNet (Spanish)y es por la Gracia del Guru que uno se enamora del Nombre.

ਬਿਨੁ ਨਾਮੈ ਮੁਕਤਿ; ਕਿਨੈ. ਨ ਪਾਈ ॥

bin naamai mukat; kinai. na paaee |

Sant Singh KhalsaWithout the Naam, no one obtains liberation.
Manmohan SinghWithout the Name, no one obtains emancipation.
Manmohan Singh (Punjabi)ਨਾਮ ਦੇ ਬਾਝੋਂ, ਕਿਸੇ ਨੂੰ ਭੀ ਕਲਿਆਣ ਪ੍ਰਾਪਤ ਨਹੀਂ ਹੁੰਦਾ।
Fareedkot Teekaਪਰਮੇਸ੍ਵਰ ਕੇ ਨਾਮ ਸੇ ਬਿਨਾਂ ਕਿਸੀ ਨੇ ਮੁਕਤੀ ਨਹੀਂ ਪਾਈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਮਨੁੱਖ ਨੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਕੀਤੀ।

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ।

SikhNet (Spanish)Sin el Nombre nadie es liberado,

ਪੂਰੇ ਗੁਰ ਤੇ; ਨਾਮੁ ਪਲੈ ਪਾਈ ॥੩॥

poore gur te; naam palai paaee |3|

Sant Singh KhalsaThrough the Perfect Guru, the Naam is obtained. ||3||
Manmohan SinghThrough the Perfect Guru, the mortal is blessed with the Lord's Name.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਹੀ ਭਾਣੀ ਨੂੰ ਪ੍ਰਭੂ ਦੇ ਨਾਮ ਦੀ ਦਾਤ ਪ੍ਰਦਾਨ ਹੁਦੀ ਹੈ।
Fareedkot Teekaਪੂਰੇ ਗੁਰੋਂ ਸੇ ਨਾਮ ਹਿਰਦੇ ਰੂਪ (ਪਲੈ) ਬਸਤ੍ਰ ਮੇਂ ਪਾਈਤਾ ਹੈ॥੩॥
Prof. Sahib Singhਨਾਮ ਪੂਰੇ ਗੁਰੂ ਤੋਂ ਮਿਲਦਾ ਹੈ ॥੩॥

ਪਦ ਅਰਥ ਤੇ = ਤੋਂ। ਪਲੈ ਪਾਈ = ਪ੍ਰਾਪਤ ਕਰਦਾ ਹੈ ॥੩॥

SikhNet (Spanish)es mediante el Guru Perfecto que uno es bendecido con el Nombre. (3)

ਸੋ ਬੂਝੈ; ਜਿਸੁ ਆਪਿ ਬੁਝਾਏ ॥

so boojhai; jis aap bujhaae |

Sant Singh KhalsaHe alone understands, whom the Lord Himself causes to understand.
Manmohan SinghHe alone understands, whom the Lord, of Himself, instructs.
Manmohan Singh (Punjabi)ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਦਰਸਾਉਂਦਾ ਹੈ।
Fareedkot Teekaਪਰਮੇਸ੍ਵਰ ਕੋ ਸੋਈ ਪੁਰਸ ਬੂਝਤਾ ਹੈ ਜਿਸ ਕੋ ਵਾਹਿਗੁਰੂ ਆਪ ਬੁਝਾਵਤਾ ਹੈ॥
Prof. Sahib Singh(ਆਤਮਕ ਜੀਵਨ ਦਾ ਸਹੀ ਰਸਤਾ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ,

ਪਦ ਅਰਥ ਬੂਝੈ = ਸਮਝਦਾ ਹੈ। ਬੁਝਾਏ = ਸਮਝ ਬਖ਼ਸ਼ਦਾ ਹੈ।

SikhNet (Spanish)Sólo por Su Gracia el Señor se le es revelado,

ਸਤਿਗੁਰ ਸੇਵਾ; ਨਾਮੁ ਦ੍ਰਿੜੑਾਏ ॥

satigur sevaa; naam drirraae |

Sant Singh KhalsaServing the True Guru, the Naam is implanted within.
Manmohan SinghThrough the True Guru's service, the Name is implanted within the mortal,
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਰਾਹੀਂ, ਪਾਣੀ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਮੇਂ ਲਾਇ ਕਰ ਨਾਮ ਕੋ ਦ੍ਰਿੜ ਕਰਵਾਇ ਦੇਤਾ ਹੈ॥
Prof. Sahib Singhਪਰਮਾਤਮਾ ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੇ ਹਿਰਦੇ ਵਿਚ ਆਪਣਾ ਨਾਮ ਪੱਕਾ ਕਰਦਾ ਹੈ।

ਪਦ ਅਰਥ ਦ੍ਰਿੜ੍ਹ੍ਹਾਏ = ਹਿਰਦੇ ਵਿਚ ਪੱਕਾ ਕਰਦਾ ਹੈ।

SikhNet (Spanish)sí él sirve al Guru y el Guru lo bendice con el Nombre. Ese ser que llega a conocer al Uno Sólo, es aprobado por Dios.

ਜਿਨ ਇਕੁ ਜਾਤਾ; ਸੇ ਜਨ ਪਰਵਾਣੁ ॥

jin ik jaataa; se jan paravaan |

Sant Singh KhalsaThose humble beings who know the One Lord are approved and accepted.
Manmohan SinghThey who know the one Lord; approved are those persons.
Manmohan Singh (Punjabi)ਜੋ ਇਥੇ ਸੁਆਮੀ ਨੂੰ ਜਾਣਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼।
Fareedkot Teekaਜਿਨੋਂ ਨੇ ਇਕ ਪਰਮੇਸ੍ਵਰ ਕੋ ਜਾਨਾ ਹੈ, ਸੋਈ ਪੁਰਸ ਪਰਵਾਣ ਹੂਏ ਹੈਂ॥
Prof. Sahib Singhਜਿਨ੍ਹਾਂ ਨੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਪਰਮਾਤਮਾ ਦੇ ਦਰ ਤੇ ਕਬੂਲ ਹੋ ਗਏ,

ਪਦ ਅਰਥ ਜਾਤਾ = ਡੂੰਘੀ ਸਾਂਝ ਪਾ ਲਈ। ਸੇ ਜਨ = ਉਹ ਮਨੁੱਖ {ਬਹੁ-ਵਚਨ}।

SikhNet (Spanish)Nanak dice, imbuido en el Nombre uno arriba a la Puerta del Señor,

ਨਾਨਕ ਨਾਮਿ ਰਤੇ; ਦਰਿ ਨੀਸਾਣੁ ॥੪॥੧੦॥

naanak naam rate; dar neesaan |4|10|

Sant Singh KhalsaO Nanak, imbued with the Naam, they go to the Lord's Court with His banner and insignia. ||4||10||
Manmohan SinghNanak, they who are imbued with the Name, go to the Lord's court flying the Name-banner, O Nanak.
Manmohan Singh (Punjabi)ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਾਮ ਦਾ ਝੰਡਾ ਲਹਿਰਾਉਂਦੇ ਹੋਏ ਪ੍ਰਭੂ ਦੇ ਦਰਬਾਰ ਨੂੰ ਜਾਂਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮੀ ਵਿਖੇ ਰਾਤੇ ਹੈਂ, ਸੋ ਪਰਮੇਸ੍ਵਰ ਕੇ ਦਰ ਮੇਂ ਪ੍ਰਗਟ ਭਏ ਹੈਂ॥੪॥੧੦॥
Prof. Sahib Singhਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਗਏ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਆਦਰ ਮਿਲਿਆ ॥੪॥੧੦॥

ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ ॥੪॥੧੦॥

SikhNet (Spanish)hondeando la Insignia del Nombre. (4-10)
Answers quote the Granth verbatim with Ang citations. AI commentary is not Gurbani and not a religious ruling.