ੴ

ਸਿੱਖਬਾਣੀ · SikhBani

ਸਿਮਰਤ ਸੁਆਮੀ ਕਿਲਵਿਖ ਨਾਸੇ ॥

simarat suaamee kilavikh naase
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 194 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.

ਸਿਮਰਤ ਸੁਆਮੀ; ਕਿਲਵਿਖ ਨਾਸੇ ॥

simarat suaamee; kilavikh naase |

Sant Singh KhalsaMeditating in remembrance on the Lord Master, sinful mistakes are erased,
Manmohan SinghMeditating on the Master the sins are effaced,
Manmohan Singh (Punjabi)ਮਾਲਕ ਦਾ ਆਰਾਧਨ ਕਰਨ ਨਾਲ ਪਾਪ ਮਿਟ ਜਾਂਦੇ ਹਨ,
Fareedkot Teekaਪਰਮੇਸ੍ਵਰ ਕੇ ਸਿਮਰਨੇ ਕਰ ਕੇ ਸਰਬ ਪਾਪ ਨਸ਼੍ਟ ਭਏ ਹੈਂ॥
Prof. Sahib Singh(ਹੇ ਭਾਈ!) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ (ਪਰਮਾਤਮਾ ਦੇ ਸੇਵਕਾਂ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ,

ਪਦ ਅਰਥ ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ।

SikhNet (Spanish)Meditando en el Señor Maestro, los errores malvados son eliminados

ਸੂਖ ਸਹਜ; ਆਨੰਦ ਨਿਵਾਸੇ ॥੧॥

sookh sehaj; aanand nivaase |1|

Sant Singh Khalsaand one comes to abide in peace, celestial joy and bliss. ||1||
Manmohan Singhand man abides in bliss, peace and joy.
Manmohan Singh (Punjabi)ਤੇ ਖੁਸ਼ੀ, ਆਰਾਮ ਅਤੇ ਪਰਸੰਨਤਾ ਅੰਦਰ ਵਸਦਾ ਹੈ।
Fareedkot Teekaਤਾ ਸੋ ਆਤਮਾਨੰਦ ਸੁਖ ਕੇ ਅੰਤਰ ਹੀ ਬਿਖੇ ਸੁਖੋਂ ਕੋ ਜਾਨਿਆ ਹੈ॥੧॥
Prof. Sahib Singh(ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਸਹਜ = ਆਤਮਕ ਅਡੋਲਤਾ। ਨਿਵਾਸੇ = ਵੱਸ ਪੈਂਦੇ ਹਨ ॥੧॥

SikhNet (Spanish)y uno empieza a habitar en la Paz, en la Dicha Celestial y en el Éxtasis.(1)

ਰਾਮ ਜਨਾ ਕਉ; ਰਾਮ ਭਰੋਸਾ ॥

raam janaa kau; raam bharosaa |

Sant Singh KhalsaThe Lord's humble servants place their faith in the Lord.
Manmohan SinghLord's slaves have faith in the Lord.
Manmohan Singh (Punjabi)ਸਾਈਂ ਦੇ ਗੁਮਾਸ਼ਤਿਆਂ ਦਾ ਸਾਈਂ ਵਿੱਚ ਹੀ ਵਿਸ਼ਵਾਸ ਹੈ।
Fareedkot Teekaਹੇ ਭਾਈ! ਰਾਮ (ਜਨਾ) ਦਾਸੋਂ ਕੋ ਰਾਮ ਕਾ ਹੀ ਭਰੋਸਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੇਵਕਾਂ ਨੂੰ (ਹਰ ਵੇਲੇ) ਪਰਮਾਤਮਾ (ਦੀ ਸਹਾਇਤਾ) ਦਾ ਭਰੋਸਾ ਬਣਿਆ ਰਹਿੰਦਾ ਹੈ।

ਪਦ ਅਰਥ ਕਉ = ਨੂੰ।

SikhNet (Spanish)Los humildes Sirvientes del Señor ponen sus esperanzas en el Señor,

ਨਾਮੁ ਜਪਤ; ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥

naam japat; sabh mittio andesaa |1| rahaau |

Sant Singh KhalsaChanting the Naam, the Name of the Lord, all anxieties are dispelled. ||1||Pause||
Manmohan SinghMeditating on the Name all the anxieties are annulled. Pause.
Manmohan Singh (Punjabi)ਨਾਮ ਦਾ ਸਿਮਰਨ ਕਰਨ ਤੇ ਸਾਰੇ ਫਿਕਰ ਨਾਬੂਦ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਾਂ ਤੇ ਨਾਮ ਕੋ ਜਪਨੇ ਕਰ ਕੇ ਸਰਬ ਪ੍ਰਕਾਰ ਕਾ (ਅੰਦੇਸਾ) ਸੰਸਾ ਨਬਿਰਤ ਭ੍ਯਾ ਹੈ॥੧॥ ਰਹਾਉ ॥
Prof. Sahib Singh(ਇਸ ਵਾਸਤੇ) ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫ਼ਿਕਰ ਮਿਟਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜਪਤ = ਜਪਦਿਆਂ। ਸਭੁ ਅੰਦੇਸਾ = ਸਾਰਾ ਫ਼ਿਕਰ ॥੧॥ ਰਹਾਉ ॥

SikhNet (Spanish)y cantando el Naam, eliminan su ansiedad. (1-Pausa)

ਸਾਧਸੰਗਿ; ਕਛੁ ਭਉ ਨ ਭਰਾਤੀ ॥

saadhasang; kachh bhau na bharaatee |

Sant Singh KhalsaIn the Saadh Sangat, the Company of the Holy, there is no fear or doubt.
Manmohan SinghIn the Society of Saints, no dread and doubt infests,
Manmohan Singh (Punjabi)ਸਤਿ ਸੰਗਤਿ ਅੰਦਰ ਕੋਈ ਡਰ ਅਤੇ ਵਹਿਮ ਨਹੀਂ ਵਿਆਪਦਾ,
Fareedkot Teekaਸੰਤੋਂ ਕੀ ਸੰਗਤ ਕਰ ਨ ਕਛੂ ਡਰ ਰਹਾ ਹੈ ਔਰ ਨਾ ਕੁਛ ਭ੍ਰਮ ਰਹਾ ਹੈ॥
Prof. Sahib Singh(ਹੇ ਭਾਈ!) ਸਾਧ ਸੰਗਤਿ ਵਿਚ ਰਹਿਣ ਕਰਕੇ (ਪਰਮਾਤਮਾ ਦੇ ਸੇਵਕਾਂ ਨੂੰ) ਕੋਈ ਡਰ ਨਹੀਂ ਪੋਹ ਸਕਦਾ ਕੋਈ ਭਟਕਣਾ ਨਹੀਂ ਪੋਹ ਸਕਦੀ,

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਭਰਾਤੀ = ਭਟਕਣਾ।

SikhNet (Spanish)En la Saad Sangat no hay miedos ni dudas,

ਗੁਣ ਗੋਪਾਲ; ਗਾਈਅਹਿ ਦਿਨੁ ਰਾਤੀ ॥੨॥

gun gopaal; gaaeeeh din raatee |2|

Sant Singh KhalsaThe Glorious Praises of the Lord are sung there, day and night. ||2||
Manmohan Singhand day and night, the praises of the World Cherisher are sung.
Manmohan Singh (Punjabi)ਅਤੇ ਦਿਨ ਰਾਤ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰੀਦਾ ਹੈ।
Fareedkot Teekaਤਾਂ ਤੇ ਦਿਨ ਰਾਤ੍ਰੀ ਗੋਪਾਲ ਕੇ ਗੁਣੋਂ ਕੋ ਗਾਇਨ ਕਰੀਏ ਹੈ॥੨॥
Prof. Sahib Singh(ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿਚ) ਦਿਨ ਰਾਤ ਗੋਪਾਲ-ਪ੍ਰਭੂ ਦੇ ਗੁਣ ਗਾਏ ਜਾਂਦੇ ਹਨ (ਉਹਨਾਂ ਦੇ ਅੰਦਰ ਹਰ ਵੇਲੇ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ॥੨॥

ਪਦ ਅਰਥ ਗਾਈਅਹਿ = ਗਾਏ ਜਾਂਦੇ ਹਨ ॥੨॥

SikhNet (Spanish)las Gloriosas Alabanzas del Señor son cantadas ahí, día y noche.(2)

ਕਰਿ ਕਿਰਪਾ; ਪ੍ਰਭ ਬੰਧਨ ਛੋਟ ॥

kar kirapaa; prabh bandhan chhott |

Sant Singh KhalsaGranting His Grace, God has released me from bondage.
Manmohan SinghShowing His mercy, the Lord has freed me of the fetters,
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਬੇੜੀਆਂ ਤੋਂ ਆਜਾਦ ਕਰ ਦਿਤਾ ਹੈ,
Fareedkot Teekaਅਪਨੀ ਕ੍ਰਿਪਾ ਕਰ ਕੇ ਪ੍ਰਭੂ ਨੈ ਬੰਧਨੋਂ ਸੇ ਛੁਡਾਇ ਦੀਆ॥
Prof. Sahib Singh(ਹੇ ਭਾਈ!) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮਿਹਰ ਕਰ ਕੇ-

ਪਦ ਅਰਥ ਪ੍ਰਭ ਬੰਧਨ ਛੋਟ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ।

SikhNet (Spanish)Confiriendo Su Gracia, Dios me ha liberado de mis amarras

ਚਰਣ ਕਮਲ ਕੀ; ਦੀਨੀ ਓਟ ॥੩॥

charan kamal kee; deenee ott |3|

Sant Singh KhalsaHe has given me the Support of His Lotus Feet. ||3||
Manmohan Singhand has given me the support of His lotus feet.
Manmohan Singh (Punjabi)ਅਤੇ ਮੈਨੂੰ ਆਪਦੇ ਕੰਵਲਰੂਪੀ ਚਰਨਾ ਦਾ ਆਸਰਾ ਦਿੱਤਾ ਹੈ।
Fareedkot Teekaਔਰ ਆਪਨੇ ਚਰਨ ਕਵਲੋਂ ਕੀ ਓਟ ਦੀਨੀ ਹੈ॥੩॥
Prof. Sahib Singh(ਆਪਣੇ ਸੇਵਕਾਂ ਨੂੰ ਆਪਣੇ) ਸੋਹਣੇ ਚਰਨਾਂ ਦਾ ਸਹਾਰਾ (ਸਦਾ) ਬਖ਼ਸ਼ਿਆ ਹੁੰਦਾ ਹੈ ॥੩॥

ਪਦ ਅਰਥ ਓਟ = ਸਹਾਰਾ ॥੩॥

SikhNet (Spanish)y me ha dado el Soporte de Sus Pies de Loto.

ਕਹੁ ਨਾਨਕ; ਮਨਿ ਭਈ ਪਰਤੀਤਿ ॥

kahu naanak; man bhee parateet |

Sant Singh KhalsaSays Nanak, faith comes into the mind of His servant,
Manmohan SinghSays Nanak, the faith comes in the mind of God's servant,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਦਾਸ ਦੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਮਨ ਮੇਂ ਐਸੀ ਪ੍ਰਤੀਤ ਭਈ ਹੈ॥
Prof. Sahib Singh(ਇਸ ਵਾਸਤੇ) ਨਾਨਕ ਆਖਦਾ ਹੈ- (ਪਰਮਾਤਮਾ ਦੇ ਸੇਵਕਾਂ ਦੇ) ਮਨ ਵਿਚ (ਪਰਮਾਤਮਾ ਦੀ ਓਟ ਆਸਰੇ ਦਾ) ਨਿਸ਼ਚਾ ਬਣਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਪਰਤੀਤਿ = ਸਰਧਾ।

SikhNet (Spanish)Dice Nanak, la Fe viene a la mente de aquel Sirviente,

ਨਿਰਮਲ ਜਸੁ; ਪੀਵਹਿ ਜਨ ਨੀਤਿ ॥੪॥੭੩॥੧੪੨॥

niramal jas; peeveh jan neet |4|73|142|

Sant Singh KhalsaWho continually drinks in the Immaculate Praises of the Lord. ||4||73||142||
Manmohan Singhand he ever quaffs the pure praises of the Lord.
Manmohan Singh (Punjabi)ਅਤੇ ਉਹ ਸਦੀਵ ਹੀ, ਸੁਆਮੀ ਦੀ ਪਵਿੱਤ੍ਰ ਮਹਿਮਾ ਪਾਨ ਕਰਦਾ ਹੈ।
Fareedkot Teekaਮੈਲ ਸੇ ਰਹਤ ਜੋ ਪਰਮੇਸ੍ਵਰ ਕਾ ਜਸ ਹੈ, ਤਿਸ ਕੋ ਨਿਤਾਪ੍ਰਤਿ (ਜਨ) ਦਾਸ ਪਾਨ ਕਰਤੇ ਹੈਂ॥੪॥੭੩॥੧੪੨॥☬ਉਪਦੇਸ਼:
Prof. Sahib Singhਤੇ ਪਰਮਾਤਮਾ ਦੇ ਸੇਵਕ ਸਦਾ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ ॥੪॥੭੩॥੧੪੨॥

ਪਦ ਅਰਥ ਜਸੁ = ਸਿਫ਼ਤਿ-ਸਾਲਾਹ (ਦਾ ਜਲ)। ਨੀਤਿ = ਸਦਾ ॥੪॥

SikhNet (Spanish)que continuamente bebe las Alabanzas Inmaculadas del Señor.(4-73-142)
Answers quote the Granth verbatim with Ang citations. AI commentary is not Gurbani and not a religious ruling.