ੴ

ਸਿੱਖਬਾਣੀ · SikhBani

Ang 194

Sri Guru Granth Sahib · Raag Gauree · 5 shabads, 55 lines
Translations
Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan Dev, Quinto Canal Divino.

ਕਰੈ ਦੁਹਕਰਮ; ਦਿਖਾਵੈ ਹੋਰੁ ॥

karai duhakaram; dikhaavai hor |

Sant Singh KhalsaThey do their evil deeds, and pretend otherwise;
Manmohan SinghMan does evil deeds but shows otherwise.
Manmohan Singh (Punjabi)ਬੰਦਾ ਮੰਦੇ ਅਮਲ ਕਮਾਉਂਦਾ ਹੈ ਪ੍ਰੰਤੂ ਵਿਖਾਂਦਾ ਦੂਜੀ ਤਰ੍ਹਾਂ ਹੈ।
Fareedkot Teekaਜੋ (ਦੁਹਕਰਮ) ਖੋਟੇ ਕਰਮ ਕਰਤਾ ਹੈ ਪੁਨਾ ਔਰ ਪ੍ਰਕਾਰ ਦਿਖਲਾਉਤਾ ਹੈ, ਭਾਵ ਏਹ ਕਿ ਬਾਹਰ ਸੇ ਭਲਾ ਦਿਖਲਾਉਤਾ ਹੈ॥
Prof. Sahib Singh(ਜੇਹੜਾ ਸਿਮਰਨ-ਹੀਨ ਮਨੁੱਖ ਰਾਮ ਨੂੰ ਸਰਬ-ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਅੰਦਰ ਲੁਕ ਕੇ) ਮੰਦੇ ਕਰਮ ਕਮਾਂਦਾ ਹੈ (ਬਾਹਰ ਜਗਤ ਨੂੰ ਆਪਣੇ ਜੀਵਨ ਦਾ) ਹੋਰ ਪਾਸਾ ਵਿਖਾਂਦਾ ਹੈ,

ਪਦ ਅਰਥ ਦੁਹਕਰਮ {दुष्कर्म} ਮੰਦੇ ਕੰਮ। ਹੋਰ = (ਆਪਣੇ ਜੀਵਨ ਦਾ) ਹੋਰ ਪਾਸਾ।

SikhNet (Spanish)Actúan mal y sus pretensiones son otras,

ਰਾਮ ਕੀ ਦਰਗਹ; ਬਾਧਾ ਚੋਰੁ ॥੧॥

raam kee daragah; baadhaa chor |1|

Sant Singh Khalsabut in the Court of the Lord, they shall be bound and gagged like thieves. ||1||
Manmohan SinghIn the Pervading Lord's court he shall be bound down like a thief.
Manmohan Singh (Punjabi)ਵਿਆਪਕ ਪ੍ਰਭਫੂਦੇ ਦਰਬਾਰ ਵਿੱਚ ਉਹ ਚੋਰ ਦੀ ਤਰ੍ਹਾਂ ਨਰੜਿਆਂ ਜਾਵੇਗਾ।
Fareedkot Teekaਸੋ ਪਰਮੇਸ੍ਵਰ ਕੀ ਦਰਗਾਹ ਮੇਂ ਚੋਰ ਸਮ ਬਾਂਧਿਆ ਜਾਤਾ ਹੈ॥੧॥
Prof. Sahib Singh(ਜਿਵੇਂ ਚੋਰ ਸੰਨ੍ਹ ਉਤੇ ਫੜਿਆ ਜਾਂਦਾ ਹੈ ਤੇ ਬੱਝ ਜਾਂਦਾ ਹੈ, ਤਿਵੇਂ) ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨ੍ਹਿਆ ਜਾਂਦਾ ਹੈ ॥੧॥
SikhNet (Spanish)pero en la Corte del Señor serán atrapados y tratados como bandidos.(1)

ਰਾਮੁ ਰਮੈ; ਸੋਈ ਰਾਮਾਣਾ ॥

raam ramai; soee raamaanaa |

Sant Singh KhalsaThose who remember the Lord belong to the Lord.
Manmohan SinghHe, who remembers the Lord belongs to the Lord.
Manmohan Singh (Punjabi)ਜੋ ਸੁਆਮੀ ਨੂੰ ਸਿਮਰਦਾ ਹੈ, ਉਹ ਸੁਆਮੀ ਦਾ ਹੀ ਹੈ।
Fareedkot Teekaਜੋ ਪੁਰਸ਼ ਰਾਮ ਸੇ (ਰਮੈ) ਅਭੇਦ ਹੋਤਾ ਹੈ (ਰਾਮਾਣਾ) ਸੋਈ ਰਾਮ ਕਾ ਹੈ॥☬ਕਦਾਚਿਤ ਐਸੀ ਅਸੰਕਾ ਹੋ ਕਿ ਵਹੁ ਕਿਸ ਪ੍ਰਕਾਰ ਰਮਤਾ ਹੈ? ਸੋ ਐਸੇ ਹੈ:
Prof. Sahib Singh(ਹੇ ਭਾਈ!) ਉਹੀ ਮਨੁੱਖ ਰਾਮ ਦਾ (ਸੇਵਕ ਮੰਨਿਆ ਜਾਂਦਾ ਹੈ) ਜੇਹੜਾ ਰਾਮ ਨੂੰ ਸਿਮਰਦਾ ਹੈ।

ਪਦ ਅਰਥ ਰਮੈ = ਸਿਮਰਦਾ ਹੈ। ਰਾਮਾਣਾ = ਰਾਮ ਦਾ (ਸੇਵਕ)।

SikhNet (Spanish)Quienes recuerdan a Su Señor pertenecen a Él,

ਜਲਿ ਥਲਿ ਮਹੀਅਲਿ; ਏਕੁ ਸਮਾਣਾ ॥੧॥ ਰਹਾਉ ॥

jal thal maheeal; ek samaanaa |1| rahaau |

Sant Singh KhalsaThe One Lord is contained in the water, the land and the sky. ||1||Pause||
Manmohan SinghThe One Lord is contained in ocean, Land and sky. Pause.
Manmohan Singh (Punjabi)ਇਕ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਅੰਦਰ ਰਮਿਆ ਹੋਇਆ ਹੈ। ਠਹਿਰਾਉ।
Fareedkot Teekaਜਲ ਅਰੁ ਥਲ ਤਥਾ (ਮਹੀ) ਪ੍ਰਿਥਵੀ ਔਰ (ਅਲਿ) ਅਕਾਸ ਤਿਨ ਕੇ ਮਧਮੈ ਸੋ ਏਕ ਪ੍ਰਮੇਸ੍ਵਰ ਸਮਾਇ ਰਹਾ ਹੈ। ਐਸੇ ਜਾਨਤਾ ਹੈ॥੧॥ ਰਹਾਉ ॥
Prof. Sahib Singh(ਉਸ ਮਨੁੱਖ ਨੂੰ ਨਿਸਚਾ ਹੋ ਜਾਂਦਾ ਹੈ ਕਿ) ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ ॥੧॥ ਰਹਾਉ ॥

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲੇ ਉਤੇ, ਪੁਲਾੜ ਵਿਚ, ਅਕਾਸ਼ ਵਿਚ ॥੧॥ ਰਹਾਉ ॥

SikhNet (Spanish)el Único Señor es consabido en el agua, en la tierra y en el cielo. (1-Pausa)

ਅੰਤਰਿ ਬਿਖੁ; ਮੁਖਿ ਅੰਮ੍ਰਿਤੁ ਸੁਣਾਵੈ ॥

antar bikh; mukh amrit sunaavai |

Sant Singh KhalsaTheir inner beings are filled with poison, and yet with their mouths, they preach words of Ambrosial Nectar.
Manmohan SinghWithin him is poison, and with his mouth he preaches Nectar.
Manmohan Singh (Punjabi)ਅੰਦਰ ਉਸ ਦੇ ਜ਼ਹਿਰ ਹੈ ਤੇ ਆਪਣੇ ਮੂੰਹੋ ਉਹ ਸੁਧਾਰਸੁ ਪ੍ਰਚਾਰਦਾ ਹੈ।
Fareedkot Teekaਅਪਨੇ ਅੰਤਰ ਮੇਂ ਤੋ ਬਿਖੇ ਬਿਕਾਰੋਂ ਕੀ ਲਾਲਸਾ ਰੂਪੀ ਬਿਖ ਭਰੀ ਹੈ, ਔਰ ਬਾਹਰ ਮੁਖ ਸੇ ਅੰਮ੍ਰਿਤ ਰੂਪ ਉਪਦੇਸ਼ ਕਥਨ ਕਰ ਕੇ ਸੁਨਾਵਤਾ ਹੈ॥
Prof. Sahib Singh(ਸਿਮਰਨ-ਹੀਨ ਰਹਿ ਕੇ ਪਰਮਾਤਮਾ ਨੂੰ ਹਰ ਥਾਂ ਵੱਸਦਾ ਨਾਹ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ (ਲੋਕਾਂ ਨੂੰ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ (ਪਰ ਉਸ ਦੇ) ਅੰਦਰ (ਵਿਕਾਰਾਂ ਦੀ) ਜ਼ਹਰ ਹੈ (ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂੰ ਮਾਰ ਦਿੱਤਾ ਹੈ।

ਪਦ ਅਰਥ ਬਿਖੁ = ਜ਼ਹਰ। ਮੁਖਿ = ਮੂੰਹ ਨਾਲ।

SikhNet (Spanish)Cuando el interior está lleno de veneno, pero con los labios se pronuncian palabras de la Ambrosia del Néctar,

ਜਮ ਪੁਰਿ ਬਾਧਾ; ਚੋਟਾ ਖਾਵੈ ॥੨॥

jam pur baadhaa; chottaa khaavai |2|

Sant Singh KhalsaBound and gagged in the City of Death, they are punished and beaten. ||2||
Manmohan SinghBound in death's city he suffers strokes.
Manmohan Singh (Punjabi)ਮੌਤ ਦੇ ਸ਼ਹਿਰ ਵਿੱਚ ਬੰਨ੍ਹਿਆ ਹੋਇਆ ਉਹ ਸੱਟਾਂ ਸਹਾਰਦਾ ਹੈ।
Fareedkot Teekaਸੋ ਪੁਰਸ਼ ਜਮ ਕੀ ਪੁਰੀ ਮੇਂ ਬਾਂਧਾ ਹੂਆ ਚੋਟਾਂ ਖਾਤਾ ਹੈ॥੨॥
Prof. Sahib Singhਅਜਿਹਾ ਮਨੁੱਖ) ਜਮ ਦੀ ਪੁਰੀ ਵਿਚ ਬੱਝਾ ਹੋਇਆ ਚੋਟਾਂ ਖਾਂਦਾ ਹੈ (ਆਤਮਕ ਮੌਤ ਦੇ ਵੱਸ ਵਿਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ) ॥੨॥

ਪਦ ਅਰਥ ਜਮਪੁਰਿ = ਜਮ ਦੀ ਪੁਰੀ ਵਿਚ। ਪੁਰਿ = ਪੁਰ ਵਿਚ, ਸ਼ਹਰ ਵਿਚ ॥੨॥

SikhNet (Spanish)amarrados y atrapados en la ciudad de la muerte son conducidos aquéllos que requieren enfrentar sus acciones.(2)

ਅਨਿਕ ਪੜਦੇ ਮਹਿ; ਕਮਾਵੈ ਵਿਕਾਰ ॥

anik parrade meh; kamaavai vikaar |

Sant Singh KhalsaHiding behind many screens, they commit acts of corruption,
Manmohan SinghIn (behind) many screens the mortal commits sins.
Manmohan Singh (Punjabi)ਘਨੇਰਿਆਂ ਪਰਦਿਆਂ ਦੇ ਵਿੱਚ (ਪਿਛੇ) ਪ੍ਰਾਣੀ ਪਾਪ ਕਰਦਾ ਹੈ।
Fareedkot Teekaਜੋ ਅਨੇਕ ਪੜਦਿਓਂ ਕੇ ਅੰਤਰ ਛਪ ਕਰ ਕੇ ਖੋਟਾ ਕਰਮ ਕਮਾਵਤਾ ਹੈ॥
Prof. Sahib Singh(ਸਿਮਰਨ-ਹੀਨ ਮਨੁੱਖ ਪਰਮਾਤਮਾ ਨੂੰ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ,
SikhNet (Spanish)Escondidos detrás de velos y filtros hacen actos corruptos,

ਖਿਨ ਮਹਿ; ਪ੍ਰਗਟ ਹੋਹਿ ਸੰਸਾਰ ॥੩॥

khin meh; pragatt hohi sansaar |3|

Sant Singh Khalsabut in an instant, they are revealed to all the world. ||3||
Manmohan SinghBut in an instant thy they are laid bare to the world.
Manmohan Singh (Punjabi)ਪ੍ਰੰਤੂ ਇਕ ਮੋਹਤ ਅੰਦਰ ਉਹ ਜਹਾਨ ਮੂਹਰੇ ਨੰਗੇ ਹੋ ਜਾਂਦੇ ਹਨ।
Fareedkot Teekaਸੋ ਏਕ ਛਿਨ ਮਾਤ੍ਰ ਮੇਂ ਸੰਸਾਰ ਕੇ ਬੀਚ ਪ੍ਰਗਟ ਹੋਇ ਜਾਤਾ ਹੈ॥੩॥
Prof. Sahib Singhਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ॥੩॥

ਪਦ ਅਰਥ ਸੰਸਾਰਿ = ਸੰਸਾਰ ਵਿਚ। ਹੋਹਿ = ਹੋ ਜਾਂਦੇ ਹਨ ॥੩॥

SikhNet (Spanish)pero en un instante son descubiertos en el mundo. (3)

ਅੰਤਰਿ ਸਾਚਿ ਨਾਮਿ ਰਸਿ ਰਾਤਾ ॥

antar saach naam ras raataa |

Sant Singh KhalsaThose whose inner beings are true, who are attuned to the ambrosial essence of the Naam, the Name of the Lord
Manmohan SinghWho is true from within, and is imbued with the Name Nectar;
Manmohan Singh (Punjabi)ਜੋ ਅੰਦਰੋ ਸੱਚਾ ਹੈ ਅਤੇ ਨਾਮ ਅੰਮ੍ਰਿਤ ਨਾਲ ਰੰਗੀਜਿਆਂ ਹੋਇਆ ਹੈ,
Fareedkot Teekaਜੋ ਪੁਰਸ਼ (ਅੰਤਰਿ) ਰਿਦੇ ਕਰ ਕੇ ਸਾਚ ਨਾਮ ਕੇ ਰਸ ਮੇਂ ਰਤਾ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜਾ ਰਹਿੰਦਾ ਹੈ,

ਪਦ ਅਰਥ ਸਾਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ-ਨਾਮ ਵਿਚ। ਰਸਿ = ਰਸ ਵਿਚ।

SikhNet (Spanish)Sin embargo, quienes en su interior son verdaderos y viven entonados en la Esencia de Ambrosía del Naam,

ਨਾਨਕ; ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥

naanak; tis kirapaal bidhaataa |4|71|140|

Sant Singh Khalsa- O Nanak, the Lord, the Architect of Destiny, is merciful to them. ||4||71||140||
Manmohan SinghO Nanak, unto him, God the describer of destiny is Merciful.
Manmohan Singh (Punjabi)ਨਾਨਕ, ਉਸ ਉਤੇ ਕਿਸਮਤ ਦਾ ਲਿਖਾਰੀ ਵਾਹਿਗੁਰੂ ਦਇਆਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ਼ ਪਰ ਪਰਮੇਸ੍ਵਰ ਕ੍ਰਿਪਾਲ ਹੈ॥੪॥੭੧॥੧੪੦॥
Prof. Sahib Singhਹੇ ਨਾਨਕ! ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ॥੪॥੭੧॥੧੪੦॥

ਪਦ ਅਰਥ ਬਿਧਾਤਾ = ਸਿਰਜਣਹਾਰ ਪ੍ਰਭੂ ॥੪॥

SikhNet (Spanish)el Nombre del Señor, oh dice Nanak, el Señor, Arquitecto del Destino, les muestra Su Misericordia.(4-71-140)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.

ਰਾਮ ਰੰਗੁ; ਕਦੇ ਉਤਰਿ ਨ ਜਾਇ ॥

raam rang; kade utar na jaae |

Sant Singh KhalsaThe Lord's Love shall never leave or depart.
Manmohan SinghLord's love never departs.
Manmohan Singh (Punjabi)ਪ੍ਰਭੂ ਦੀ ਪ੍ਰੀਤ ਕਦਾਚਿੱਤ ਬਿਨਸਦੀ ਨਹੀਂ।
Fareedkot Teekaਰਾਮ ਰੰਗ ਕਬੀ ਦੂਰ ਨਹੀਂ ਹੋਤਾ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਪਿਆਰ ਦਾ ਰੰਗ (ਜੇ ਕਿਸੇ ਵਡਭਾਗੀ ਦੇ ਮਨ ਉਤੇ ਚੜ੍ਹ ਜਾਏ ਤਾਂ ਫਿਰ) ਕਦੇ (ਉਸ ਮਨ ਤੋਂ) ਉਤਰਦਾ ਨਹੀਂ, ਦੂਰ ਨਹੀਂ ਹੁੰਦਾ,

ਪਦ ਅਰਥ ਰਾਮ ਰੰਗੁ = ਪਰਮਾਤਮਾ (ਦੇ ਪਿਆਰ) ਦਾ ਰੰਗ।

SikhNet (Spanish)El Amor del Señor nunca desaparecerá,

ਗੁਰੁ ਪੂਰਾ; ਜਿਸੁ ਦੇਇ ਬੁਝਾਇ ॥੧॥

gur pooraa; jis dee bujhaae |1|

Sant Singh KhalsaThey alone understand, unto whom the Perfect Guru gives it. ||1||
Manmohan SinghHe, whom the Perfect Guru instructs and gives receives this love.
Manmohan Singh (Punjabi)ਜਿਸ ਨੂੰ ਪੂਰਨ ਗੁਰੂ ਦਰਸਾਉਂਦਾ ਤੇ ਦਿੰਦਾ ਹੈ ਉਹੀ ਇਸ ਪ੍ਰੀਤ ਨੂੰ ਪਾਉਂਦਾ ਹੈ।
Fareedkot Teekaਪਰੰਤੂ ਜਿਸ ਕੋ ਪੂਰਨ ਗੁਰੂ ਸਮਝਾਇ ਦੇਵੈ ਤਿਸ ਕੋ ਪ੍ਰਾਪਤਿ ਹੋਤਾ ਹੈ॥੧॥
Prof. Sahib Singh(ਪਰ) ਪੂਰਾ ਗੁਰੂ ਜਿਸ ਮਨ ਨੂੰ ਇਸ ਦੀ ਸੂਝ ਬਖ਼ਸ਼ ਦੇਵੇ ॥੧॥

ਪਦ ਅਰਥ ਦੇਇ ਬੁਝਾਇ = ਸਮਝਾ ਦੇਵੇ, ਸੂਝ ਪਾ ਦੇਵੇ ॥੧॥

SikhNet (Spanish)y sólo lo entienden aquéllos a los que el Guru Perfecto les da el Entendimiento.(1)

ਹਰਿ ਰੰਗਿ ਰਾਤਾ; ਸੋ ਮਨੁ ਸਾਚਾ ॥

har rang raataa; so man saachaa |

Sant Singh KhalsaOne whose mind is attuned to the Lord's Love is true.
Manmohan SinghThe man, who is imbued with God's affection is true.
Manmohan Singh (Punjabi)ਜਿਹੜਾ ਪੁਰਸ਼ ਵਾਹਿਗੁਰੂ ਦੇ ਪਰੇਮ ਨਾਲ ਰੰਗੀਜਿਆਂ ਹੈ ਉਹ ਸੱਚਾ ਹੈ।
Fareedkot Teekaਜੋ ਹਰਿ ਕੇ ਰੰਗ ਮੇਂ ਰਤਾ ਹੈ, ਸੋ ਪੁਰਸ਼ ਸੁਧ ਰਿਦੇ ਹੈ॥
Prof. Sahib Singhਜੇਹੜਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਉਤੇ (ਮਾਇਆ ਦਾ) ਕੋਈ ਹੋਰ ਰੰਗ ਆਪਣਾ ਅਸਰ ਨਹੀਂ ਪਾ ਸਕਦਾ,

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਸਾਚਾ = ਸਦਾ ਕਾਇਮ ਰਹਿਣ ਵਾਲਾ, ਪੱਕੇ ਰੰਗ ਵਾਲਾ, ਜਿਸ ਉਤੇ ਕੋਈ ਹੋਰ ਰੰਗ ਆਪਣਾ ਅਸਰ ਨਾਹ ਕਰ ਸਕੇ।

SikhNet (Spanish)Quien tiene su mente entonada en el Amor del Señor, es verdadero.

ਲਾਲ ਰੰਗ; ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥

laal rang; pooran purakh bidhaataa |1| rahaau |

Sant Singh KhalsaThe Love of the Beloved, the Architect of Destiny, is perfect. ||1||Pause||
Manmohan SinghThe Perfect and Omnipotent Beloved, the Destiny Scribe, is all love. Pause.
Manmohan Singh (Punjabi)ਕਿਸਮਤ ਦਾ ਲਿਖਾਰੀ ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰੀਤਮ ਸਮੂਹ-ਪਿਆਰ ਹੀ ਹੈ। ਠਹਿਰਾਉ।
Fareedkot Teekaਕਿਉਂਕਿ (ਲਾਲ) ਸੱਚਾ ਰੰਗ ਤਿਸ ਪੂਰਨ ਪੁਰਖ ਬਿਧਾਤਾ ਕੇ ਨਾਮ ਕਾ ਹੈ॥੧॥ ਰਹਾਉ ॥
Prof. Sahib Singhਉਹ (ਮਾਨੋ) ਗੂੜ੍ਹੇ ਲਾਲ ਰੰਗ ਵਾਲਾ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਬਿਧਾਤਾ = ਸਿਰਜਣਹਾਰ ॥੧॥ ਰਹਾਉ ॥

SikhNet (Spanish)El Amor del Bienamado, el Arquitecto del Destino es Perfecto.(1-Pausa)

ਸੰਤਹ ਸੰਗਿ ਬੈਸਿ; ਗੁਨ ਗਾਇ ॥

santah sang bais; gun gaae |

Sant Singh KhalsaSitting in the Society of the Saints, sing the Glorious Praises of the Lord.
Manmohan SinghSitting with Saints, the Guru-ward sings Lord's praises.
Manmohan Singh (Punjabi)ਸਾਧੂਆਂ ਨਾਲ ਬੈਠ ਕੇ ਗੁਰਮੁਖ, ਪ੍ਰਭੂਫ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜੋ ਪੁਰਸ਼ ਸੰਤੋਂ ਕੇ ਸਾਥ ਮਿਲ ਕਰ ਕੇ ਹਰੀ ਕੇ ਗੁਣ ਗਾਇਨ ਕਰਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ) ਸੰਤ ਜਨਾਂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਸਿਫ਼ਤ-ਸਾਲਾਹ ਕਰਦਾ ਹੈ,

ਪਦ ਅਰਥ ਸੰਤਹ ਸੰਗਿ = ਸੰਤਾਂ ਦੀ ਸੰਗਤਿ ਵਿਚ। ਬੈਸਿ = ਬੈਠ ਕੇ।

SikhNet (Spanish)Sentado en la Sociedad de los Santos, canta las Gloriosas Alabanzas del Señor.

ਤਾ ਕਾ ਰੰਗੁ; ਨ ਉਤਰੈ ਜਾਇ ॥੨॥

taa kaa rang; na utarai jaae |2|

Sant Singh KhalsaThe color of His Love shall never fade away. ||2||
Manmohan SinghHis colour (of love) fades and goes not.
Manmohan Singh (Punjabi)ਉਸ ਦੀ (ਪ੍ਰੇਮ ਦੀ) ਰੰਗਤ ਲਹਿੰਦੀ ਤੇ ਜਾਂਦੀ ਨਹੀਂ।
Fareedkot Teekaਤਿਸ ਪੁਰਸ਼ ਕਾ ਰੰਗ ਕਬੀ ਉਤਰ ਨਹੀਂ ਜਾਤਾ ਹੈ॥੨॥
Prof. Sahib Singhਉਸ ਦੇ ਮਨ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ, ਤੇ) ਉਸ ਦਾ ਉਹ ਰੰਗ ਕਦੇ ਨਹੀਂ ਉਤਰਦਾ, ਕਦੇ ਨਹੀਂ ਲਹਿਂਦਾ ॥੨॥
SikhNet (Spanish)El Color de Su Amor nunca se desvanecerá. (2)

ਬਿਨੁ ਹਰਿ ਸਿਮਰਨ; ਸੁਖੁ ਨਹੀ ਪਾਇਆ ॥

bin har simaran; sukh nahee paaeaa |

Sant Singh KhalsaWithout meditating in remembrance on the Lord, peace is not found.
Manmohan SinghWithout God's meditation, comfort is not obtained.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਦੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਹਰੀ ਸਿਮਰਨ ਸੇ ਬਿਨਾ ਕਬੀ ਸੁਖ ਪ੍ਰਾਪਤ ਨਹੀਂ ਹੂਆ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਕਦੇ ਕਿਸੇ ਨੇ) ਆਤਮਕ ਆਨੰਦ ਨਹੀਂ ਲੱਭਾ।
SikhNet (Spanish)Sin meditar en el Señor, la Paz no se encuentra,

ਆਨ ਰੰਗ ਫੀਕੇ; ਸਭ ਮਾਇਆ ॥੩॥

aan rang feeke; sabh maaeaa |3|

Sant Singh KhalsaAll the other loves and tastes of Maya are bland and insipid. ||3||
Manmohan SinghAll other loves of mammon are insipid.
Manmohan Singh (Punjabi)ਮੋਹਨੀ ਦੇ ਹੋਰ ਸਾਰੇ ਪਿਆਰ ਫਿੱਕੇ ਹਨ।
Fareedkot Teekaਕਿਉਂਕਿ ਔਰ ਜੋ ਮਾਇਆ ਕੇ ਰੰਗ ਹੈਂ, ਭਾਵ ਏਹਿ ਕਿ ਜੋ ਬਿਖੇ ਬਿਕਾਰੋਂ ਕੇ ਰੰਗ ਹੈਂ, ਸੋ ਸਭ ਫੀਕੇ ਹੈਂ॥੩॥
Prof. Sahib Singh(ਹੇ ਭਾਈ!) ਮਾਇਆ (ਦੇ ਸੁਆਦਾਂ) ਦੇ ਹੋਰ ਹੋਰ ਰੰਗ ਸਭ ਉਤਰ ਜਾਂਦੇ ਹਨ (ਮਾਇਆ ਦੇ ਸੁਆਦਾਂ ਤੋਂ ਮਿਲਣ ਵਾਲੇ ਸੁਖ ਹੋਛੇ ਹੁੰਦੇ ਹਨ ॥੩॥

ਪਦ ਅਰਥ ਆਨ = {अन्य} ਹੋਰ ਹੋਰ। ਫੀਕੇ = ਫਿੱਕੇ, ਕੱਚੇ, ਬੇ-ਸੁਆਦੇ ॥੩॥

SikhNet (Spanish)los demás amores y sabores de Maya son insípidos. (3)

ਗੁਰਿ ਰੰਗੇ; ਸੇ ਭਏ ਨਿਹਾਲ ॥

gur range; se bhe nihaal |

Sant Singh KhalsaThose who are imbued with love by the Guru become happy.
Manmohan SinghThey, whom the Guru stains with Lord's love become happy.
Manmohan Singh (Punjabi)ਜਿਨ੍ਹਾ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਨਾਲ ਰੰਗਦੇ ਹਨ, ਉਹ ਪ੍ਰਸੰਨ ਹੋ ਜਾਂਦੇ ਹਨ।
Fareedkot Teekaਜੋ ਗੁਰੋਂ ਨੇ ਰੰਗੇ ਹੈਂ, ਸੋ (ਨਿਹਾਲ) ਨਿਰਦੁਖ ਭਏ ਹੈਂ॥☬ਕਦਾਚਿਤ ਐਸੀ ਅਸੰਕਾ ਹੋ ਕਿ ਗੁਰੋਂ ਨੈ ਕੌਨ ਸੇ ਰੰਗੇ ਹੈਂ? ਤਾਂ ਪੈ ਕਹੇ ਹੈਂ:
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ।

ਪਦ ਅਰਥ ਗੁਰਿ = ਗੁਰੂ ਨੇ। ਸੇ = ਉਹ ਬੰਦੇ {ਬਹੁ-ਵਚਨ}। ਨਿਹਾਲ = ਪ੍ਰਸੰਨ, ਖਿੜੇ ਹੋਏ ਜੀਵਨ ਵਾਲੇ

SikhNet (Spanish)Quienes están imbuidos en el Amor del Guru están felices,

ਕਹੁ ਨਾਨਕ; ਗੁਰ ਭਏ ਹੈ ਦਇਆਲ ॥੪॥੭੨॥੧੪੧॥

kahu naanak; gur bhe hai deaal |4|72|141|

Sant Singh KhalsaSays Nanak, the Guru has become merciful to them. ||4||72||141||
Manmohan SinghSays Nanak, unto them the Guru has Become merciful.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਨ੍ਹਾਂ ਉਤੇ ਗੁਰੂ ਮਿਹਰਬਾਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਸੋ ਪੁਰਸ ਰੰਗੇ ਹੈਂ ਜਿਨ ਪਰ ਵਹੁ ਦ੍ਯਾਲੂ ਭਏ ਹੈਂ॥੪॥੭੨॥੧੪੧॥
Prof. Sahib Singhਨਾਨਕ ਆਖਦਾ ਹੈ- ਉਨ੍ਹਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੭੨॥੧੪੧॥

* ਨੋਟ: ਪਾਠਕ ਚੇਤੇ ਰੱਖਣ ਕਿ ਇਥੇ ਪਿਛਲੇ ਸਿਲਸਿਲੇ ਅਨੁਸਾਰ ਵੱਡਾ ਅੰਕ ੧੪੨ ਚਾਹੀਦਾ ਸੀ। ਗਿਣਤੀ ਵਿਚ ਇੱਕ ਦੀ ਕਮੀ ਤੁਰੀ ਆ ਰਹੀ ਹੈ।

SikhNet (Spanish)Nanak dice, a ellos el Guru ha mostrado Su Misericordia.(4-72-141)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.

ਸਿਮਰਤ ਸੁਆਮੀ; ਕਿਲਵਿਖ ਨਾਸੇ ॥

simarat suaamee; kilavikh naase |

Sant Singh KhalsaMeditating in remembrance on the Lord Master, sinful mistakes are erased,
Manmohan SinghMeditating on the Master the sins are effaced,
Manmohan Singh (Punjabi)ਮਾਲਕ ਦਾ ਆਰਾਧਨ ਕਰਨ ਨਾਲ ਪਾਪ ਮਿਟ ਜਾਂਦੇ ਹਨ,
Fareedkot Teekaਪਰਮੇਸ੍ਵਰ ਕੇ ਸਿਮਰਨੇ ਕਰ ਕੇ ਸਰਬ ਪਾਪ ਨਸ਼੍ਟ ਭਏ ਹੈਂ॥
Prof. Sahib Singh(ਹੇ ਭਾਈ!) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ (ਪਰਮਾਤਮਾ ਦੇ ਸੇਵਕਾਂ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ,

ਪਦ ਅਰਥ ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ।

SikhNet (Spanish)Meditando en el Señor Maestro, los errores malvados son eliminados

ਸੂਖ ਸਹਜ; ਆਨੰਦ ਨਿਵਾਸੇ ॥੧॥

sookh sehaj; aanand nivaase |1|

Sant Singh Khalsaand one comes to abide in peace, celestial joy and bliss. ||1||
Manmohan Singhand man abides in bliss, peace and joy.
Manmohan Singh (Punjabi)ਤੇ ਖੁਸ਼ੀ, ਆਰਾਮ ਅਤੇ ਪਰਸੰਨਤਾ ਅੰਦਰ ਵਸਦਾ ਹੈ।
Fareedkot Teekaਤਾ ਸੋ ਆਤਮਾਨੰਦ ਸੁਖ ਕੇ ਅੰਤਰ ਹੀ ਬਿਖੇ ਸੁਖੋਂ ਕੋ ਜਾਨਿਆ ਹੈ॥੧॥
Prof. Sahib Singh(ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਸਹਜ = ਆਤਮਕ ਅਡੋਲਤਾ। ਨਿਵਾਸੇ = ਵੱਸ ਪੈਂਦੇ ਹਨ ॥੧॥

SikhNet (Spanish)y uno empieza a habitar en la Paz, en la Dicha Celestial y en el Éxtasis.(1)

ਰਾਮ ਜਨਾ ਕਉ; ਰਾਮ ਭਰੋਸਾ ॥

raam janaa kau; raam bharosaa |

Sant Singh KhalsaThe Lord's humble servants place their faith in the Lord.
Manmohan SinghLord's slaves have faith in the Lord.
Manmohan Singh (Punjabi)ਸਾਈਂ ਦੇ ਗੁਮਾਸ਼ਤਿਆਂ ਦਾ ਸਾਈਂ ਵਿੱਚ ਹੀ ਵਿਸ਼ਵਾਸ ਹੈ।
Fareedkot Teekaਹੇ ਭਾਈ! ਰਾਮ (ਜਨਾ) ਦਾਸੋਂ ਕੋ ਰਾਮ ਕਾ ਹੀ ਭਰੋਸਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੇਵਕਾਂ ਨੂੰ (ਹਰ ਵੇਲੇ) ਪਰਮਾਤਮਾ (ਦੀ ਸਹਾਇਤਾ) ਦਾ ਭਰੋਸਾ ਬਣਿਆ ਰਹਿੰਦਾ ਹੈ।

ਪਦ ਅਰਥ ਕਉ = ਨੂੰ।

SikhNet (Spanish)Los humildes Sirvientes del Señor ponen sus esperanzas en el Señor,

ਨਾਮੁ ਜਪਤ; ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥

naam japat; sabh mittio andesaa |1| rahaau |

Sant Singh KhalsaChanting the Naam, the Name of the Lord, all anxieties are dispelled. ||1||Pause||
Manmohan SinghMeditating on the Name all the anxieties are annulled. Pause.
Manmohan Singh (Punjabi)ਨਾਮ ਦਾ ਸਿਮਰਨ ਕਰਨ ਤੇ ਸਾਰੇ ਫਿਕਰ ਨਾਬੂਦ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਾਂ ਤੇ ਨਾਮ ਕੋ ਜਪਨੇ ਕਰ ਕੇ ਸਰਬ ਪ੍ਰਕਾਰ ਕਾ (ਅੰਦੇਸਾ) ਸੰਸਾ ਨਬਿਰਤ ਭ੍ਯਾ ਹੈ॥੧॥ ਰਹਾਉ ॥
Prof. Sahib Singh(ਇਸ ਵਾਸਤੇ) ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫ਼ਿਕਰ ਮਿਟਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜਪਤ = ਜਪਦਿਆਂ। ਸਭੁ ਅੰਦੇਸਾ = ਸਾਰਾ ਫ਼ਿਕਰ ॥੧॥ ਰਹਾਉ ॥

SikhNet (Spanish)y cantando el Naam, eliminan su ansiedad. (1-Pausa)

ਸਾਧਸੰਗਿ; ਕਛੁ ਭਉ ਨ ਭਰਾਤੀ ॥

saadhasang; kachh bhau na bharaatee |

Sant Singh KhalsaIn the Saadh Sangat, the Company of the Holy, there is no fear or doubt.
Manmohan SinghIn the Society of Saints, no dread and doubt infests,
Manmohan Singh (Punjabi)ਸਤਿ ਸੰਗਤਿ ਅੰਦਰ ਕੋਈ ਡਰ ਅਤੇ ਵਹਿਮ ਨਹੀਂ ਵਿਆਪਦਾ,
Fareedkot Teekaਸੰਤੋਂ ਕੀ ਸੰਗਤ ਕਰ ਨ ਕਛੂ ਡਰ ਰਹਾ ਹੈ ਔਰ ਨਾ ਕੁਛ ਭ੍ਰਮ ਰਹਾ ਹੈ॥
Prof. Sahib Singh(ਹੇ ਭਾਈ!) ਸਾਧ ਸੰਗਤਿ ਵਿਚ ਰਹਿਣ ਕਰਕੇ (ਪਰਮਾਤਮਾ ਦੇ ਸੇਵਕਾਂ ਨੂੰ) ਕੋਈ ਡਰ ਨਹੀਂ ਪੋਹ ਸਕਦਾ ਕੋਈ ਭਟਕਣਾ ਨਹੀਂ ਪੋਹ ਸਕਦੀ,

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਭਰਾਤੀ = ਭਟਕਣਾ।

SikhNet (Spanish)En la Saad Sangat no hay miedos ni dudas,

ਗੁਣ ਗੋਪਾਲ; ਗਾਈਅਹਿ ਦਿਨੁ ਰਾਤੀ ॥੨॥

gun gopaal; gaaeeeh din raatee |2|

Sant Singh KhalsaThe Glorious Praises of the Lord are sung there, day and night. ||2||
Manmohan Singhand day and night, the praises of the World Cherisher are sung.
Manmohan Singh (Punjabi)ਅਤੇ ਦਿਨ ਰਾਤ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰੀਦਾ ਹੈ।
Fareedkot Teekaਤਾਂ ਤੇ ਦਿਨ ਰਾਤ੍ਰੀ ਗੋਪਾਲ ਕੇ ਗੁਣੋਂ ਕੋ ਗਾਇਨ ਕਰੀਏ ਹੈ॥੨॥
Prof. Sahib Singh(ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿਚ) ਦਿਨ ਰਾਤ ਗੋਪਾਲ-ਪ੍ਰਭੂ ਦੇ ਗੁਣ ਗਾਏ ਜਾਂਦੇ ਹਨ (ਉਹਨਾਂ ਦੇ ਅੰਦਰ ਹਰ ਵੇਲੇ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ॥੨॥

ਪਦ ਅਰਥ ਗਾਈਅਹਿ = ਗਾਏ ਜਾਂਦੇ ਹਨ ॥੨॥

SikhNet (Spanish)las Gloriosas Alabanzas del Señor son cantadas ahí, día y noche.(2)

ਕਰਿ ਕਿਰਪਾ; ਪ੍ਰਭ ਬੰਧਨ ਛੋਟ ॥

kar kirapaa; prabh bandhan chhott |

Sant Singh KhalsaGranting His Grace, God has released me from bondage.
Manmohan SinghShowing His mercy, the Lord has freed me of the fetters,
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਬੇੜੀਆਂ ਤੋਂ ਆਜਾਦ ਕਰ ਦਿਤਾ ਹੈ,
Fareedkot Teekaਅਪਨੀ ਕ੍ਰਿਪਾ ਕਰ ਕੇ ਪ੍ਰਭੂ ਨੈ ਬੰਧਨੋਂ ਸੇ ਛੁਡਾਇ ਦੀਆ॥
Prof. Sahib Singh(ਹੇ ਭਾਈ!) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮਿਹਰ ਕਰ ਕੇ-

ਪਦ ਅਰਥ ਪ੍ਰਭ ਬੰਧਨ ਛੋਟ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ।

SikhNet (Spanish)Confiriendo Su Gracia, Dios me ha liberado de mis amarras

ਚਰਣ ਕਮਲ ਕੀ; ਦੀਨੀ ਓਟ ॥੩॥

charan kamal kee; deenee ott |3|

Sant Singh KhalsaHe has given me the Support of His Lotus Feet. ||3||
Manmohan Singhand has given me the support of His lotus feet.
Manmohan Singh (Punjabi)ਅਤੇ ਮੈਨੂੰ ਆਪਦੇ ਕੰਵਲਰੂਪੀ ਚਰਨਾ ਦਾ ਆਸਰਾ ਦਿੱਤਾ ਹੈ।
Fareedkot Teekaਔਰ ਆਪਨੇ ਚਰਨ ਕਵਲੋਂ ਕੀ ਓਟ ਦੀਨੀ ਹੈ॥੩॥
Prof. Sahib Singh(ਆਪਣੇ ਸੇਵਕਾਂ ਨੂੰ ਆਪਣੇ) ਸੋਹਣੇ ਚਰਨਾਂ ਦਾ ਸਹਾਰਾ (ਸਦਾ) ਬਖ਼ਸ਼ਿਆ ਹੁੰਦਾ ਹੈ ॥੩॥

ਪਦ ਅਰਥ ਓਟ = ਸਹਾਰਾ ॥੩॥

SikhNet (Spanish)y me ha dado el Soporte de Sus Pies de Loto.

ਕਹੁ ਨਾਨਕ; ਮਨਿ ਭਈ ਪਰਤੀਤਿ ॥

kahu naanak; man bhee parateet |

Sant Singh KhalsaSays Nanak, faith comes into the mind of His servant,
Manmohan SinghSays Nanak, the faith comes in the mind of God's servant,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਦਾਸ ਦੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਮਨ ਮੇਂ ਐਸੀ ਪ੍ਰਤੀਤ ਭਈ ਹੈ॥
Prof. Sahib Singh(ਇਸ ਵਾਸਤੇ) ਨਾਨਕ ਆਖਦਾ ਹੈ- (ਪਰਮਾਤਮਾ ਦੇ ਸੇਵਕਾਂ ਦੇ) ਮਨ ਵਿਚ (ਪਰਮਾਤਮਾ ਦੀ ਓਟ ਆਸਰੇ ਦਾ) ਨਿਸ਼ਚਾ ਬਣਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਪਰਤੀਤਿ = ਸਰਧਾ।

SikhNet (Spanish)Dice Nanak, la Fe viene a la mente de aquel Sirviente,

ਨਿਰਮਲ ਜਸੁ; ਪੀਵਹਿ ਜਨ ਨੀਤਿ ॥੪॥੭੩॥੧੪੨॥

niramal jas; peeveh jan neet |4|73|142|

Sant Singh KhalsaWho continually drinks in the Immaculate Praises of the Lord. ||4||73||142||
Manmohan Singhand he ever quaffs the pure praises of the Lord.
Manmohan Singh (Punjabi)ਅਤੇ ਉਹ ਸਦੀਵ ਹੀ, ਸੁਆਮੀ ਦੀ ਪਵਿੱਤ੍ਰ ਮਹਿਮਾ ਪਾਨ ਕਰਦਾ ਹੈ।
Fareedkot Teekaਮੈਲ ਸੇ ਰਹਤ ਜੋ ਪਰਮੇਸ੍ਵਰ ਕਾ ਜਸ ਹੈ, ਤਿਸ ਕੋ ਨਿਤਾਪ੍ਰਤਿ (ਜਨ) ਦਾਸ ਪਾਨ ਕਰਤੇ ਹੈਂ॥੪॥੭੩॥੧੪੨॥☬ਉਪਦੇਸ਼:
Prof. Sahib Singhਤੇ ਪਰਮਾਤਮਾ ਦੇ ਸੇਵਕ ਸਦਾ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ ॥੪॥੭੩॥੧੪੨॥

ਪਦ ਅਰਥ ਜਸੁ = ਸਿਫ਼ਤਿ-ਸਾਲਾਹ (ਦਾ ਜਲ)। ਨੀਤਿ = ਸਦਾ ॥੪॥

SikhNet (Spanish)que continuamente bebe las Alabanzas Inmaculadas del Señor.(4-73-142)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.

ਹਰਿ ਚਰਣੀ; ਜਾ ਕਾ ਮਨੁ ਲਾਗਾ ॥

har charanee; jaa kaa man laagaa |

Sant Singh KhalsaThose who keep their minds attached to the Lord's Feet
Manmohan SinghWhen mind is attached to God's feet,
Manmohan Singh (Punjabi)ਜਿਸ ਦਾ ਚਿੱਤ ਵਾਹਿਗੁਰੂ ਦੇ ਚਰਨਾ ਨਾਲ ਜੁੜਿਆ ਹੈ,
Fareedkot Teekaਜਿਸ ਕਾ ਮਨ ਹਰੀ ਕੇ ਚਰਨੋਂ ਮੇਂ ਲਾਗਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ) ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਪਰਚ ਜਾਂਦਾ ਹੈ,

ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ।

SikhNet (Spanish)Quienes conservan sus mentes apegadas a los Pies del Señor,

ਦੂਖੁ ਦਰਦੁ ਭ੍ਰਮੁ; ਤਾ ਕਾ ਭਾਗਾ ॥੧॥

dookh darad bhram; taa kaa bhaagaa |1|

Sant Singh Khalsa- pain, suffering and doubt run away from them. ||1||
Manmohan Singhthe misery, pang and doubt flee.
Manmohan Singh (Punjabi)ਉਸ ਦੀ ਮੁਸੀਬਤ, ਪੀੜਾ ਤੇ ਸੰਦੇਹ ਦੌੜ ਜਾਂਦੇ ਹਨ।
Fareedkot Teekaਦੂਖੁ ਦਰਦੁ ਭ੍ਰਮ ਤਿਸ ਕਾ ਸੰਪੂਰਨ ਨਿਬ੍ਰਿਤ ਹੂਆ ਹੈ॥੧॥
Prof. Sahib Singhਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ, ਉਸ ਦੀ (ਮਾਇਆ ਆਦਿਕ ਵਾਲੀ) ਭਟਕਣਾ ਮੁੱਕ ਜਾਂਦੀ ਹੈ ॥੧॥

ਪਦ ਅਰਥ ਤਾ ਕਾ = ਉਸ (ਮਨੁੱਖ) ਦਾ ॥੧॥

SikhNet (Spanish)el dolor, el sufrimiento y la duda se alejan de ellos.(1)

ਹਰਿ ਧਨ ਕੋ; ਵਾਪਾਰੀ ਪੂਰਾ ॥

har dhan ko; vaapaaree pooraa |

Sant Singh KhalsaThose who deal in the Lord's wealth are perfect.
Manmohan SinghPerfect is the trader who Purchases God's wealth.
Manmohan Singh (Punjabi)ਪੂਰਨ ਹੈ ਉਹ ਵਣਜਾਰਾ ਜੋ ਵਾਹਿਗੁਰੂ ਦੇ ਪਦਾਰਥ ਨੂੰ ਵਿਹਾਜਦਾ ਹੈ।
Fareedkot Teekaਹਰਿ ਨਾਮ ਧਨ ਕਾ ਜੋ ਬ੍ਯੋਪਾਰੀ ਹੈ, ਸੋ ਸਰਬ ਗੁਨੋਂ ਕਰ ਪੂਰਨ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ-ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ (ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ)

ਪਦ ਅਰਥ ਕੋ = ਦਾ। ਵਾਪਾਰੀ = ਵਣਜ ਕਰਨ ਵਾਲਾ। ਪੂਰਾ = ਅਡੋਲ-ਚਿੱਤ, ਜਿਸ ਉਤੇ ਕੋਈ ਉਕਾਈ ਆਪਣਾ ਪ੍ਰਭਾਵ ਨਾਹ ਪਾ ਸਕੇ।

SikhNet (Spanish)Quienes comercian en la Riqueza del Señor, son perfectos,

ਜਿਸਹਿ ਨਿਵਾਜੇ; ਸੋ ਜਨੁ ਸੂਰਾ ॥੧॥ ਰਹਾਉ ॥

jiseh nivaaje; so jan sooraa |1| rahaau |

Sant Singh KhalsaThose who are honored by the Lord are the true spiritual heroes. ||1||Pause||
Manmohan SinghMortal alone is a hero, on whom the Lord confers honour. Pause.
Manmohan Singh (Punjabi)ਕੇਵਲ ਉਹੀ ਪੁਰਸ਼ ਸੂਰਮਾ ਹੈ ਜਿਸ ਨੂੰ ਸਾਹਿਬ ਇੱਜ਼ਤ ਬਖਸ਼ਦਾ ਹੈ। ਠਹਿਰਾਉ।
Fareedkot Teekaਪੁਨਾ ਸੋ ਪੁਰਸ ਜਿਸ ਕੋ (ਨਿਵਾਜੇ) ਬਡਾਈ ਦੇਤਾ ਹੈ, ਸੋ ਜਨ ਭੀ ਇੰਦ੍ਰਯੋਂ ਕੇ ਜੀਤਨੇ ਕੋ ਸੂਰਮਾ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਆਪਣੇ ਨਾਮ-ਧਨ ਦੀ ਦਾਤ ਦੀ ਮਿਹਰ ਕਰਦਾ ਹੈ ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜਿਸਹਿ = ਜਿਸ (ਮਨੁੱਖ) ਨੂੰ। ਨਿਵਾਜੇ = ਇੱਜ਼ਤ ਬਖ਼ਸ਼ਦਾ ਹੈ, ਮਿਹਰ ਕਰਦਾ ਹੈ। ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ ॥੧॥ ਰਹਾਉ ॥

SikhNet (Spanish)quienes son honrados por el Señor son los verdaderos héroes espirituales. (1-Pausa)

ਜਾ ਕਉ ਭਏ; ਕ੍ਰਿਪਾਲ ਗੁਸਾਈ ॥

jaa kau bhe; kripaal gusaaee |

Sant Singh KhalsaThose humble beings, unto whom the Lord of the Universe shows mercy,
Manmohan SinghThe men unto whom the Lord of the Universe is merciful,
Manmohan Singh (Punjabi)ਜਿਨ੍ਹਾਂ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੁੰਦਾ ਹੈ,
Fareedkot Teekaਜਿਸ ਕੋ ਪਰਮੇਸ੍ਵਰ ਕ੍ਰਿਪਾਲ ਭਏ ਹੈਂ॥
Prof. Sahib Singh(ਪਰ ਹੇ ਭਾਈ! ਨਾਮ-ਧਨ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ ਤੇ), ਜਿਨ੍ਹਾਂ ਮਨੁੱਖਾਂ ਉਤੇ ਧਰਤੀ ਦੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ,

ਪਦ ਅਰਥ ਕਉ = ਨੂੰ {ਲਫ਼ਜ਼ = 'ਕੋ' ਅਤੇ 'ਕਉ' ਦਾ ਫ਼ਰਕ ਪਾਠਕ-ਜਨ ਚੇਤੇ ਰੱਖਣ}। ਗੁਸਾਈ = ਧਰਤੀ ਦਾ ਮਾਲਕ, ਪ੍ਰਭੂ।

SikhNet (Spanish)Aquellos humildes a quienes el Señor del Universo les muestra Su Misericordia

ਸੇ ਜਨ ਲਾਗੇ; ਗੁਰ ਕੀ ਪਾਈ ॥੨॥

se jan laage; gur kee paaee |2|

Sant Singh Khalsafall at the Guru's Feet. ||2||
Manmohan Singhfall at the feet of the Guru.
Manmohan Singh (Punjabi)ਉਹ ਇਨਸਾਨ ਗੁਰਾਂ ਦੇ ਪੈਰੀ ਪੈਂਦੇ ਹਨ।
Fareedkot Teekaਸੋ ਦਾਸ ਗੁਰੋਂ ਕੀ ਚਰਨੀ ਲਾਗੇ ਹੈਂ॥੨॥
Prof. Sahib Singhਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ (ਗੁਰੂ ਦੀ ਸਰਨ ਪੈਂਦੇ ਹਨ) ॥੨॥

ਪਦ ਅਰਥ ਪਾਈ = ਪਾਈਂ, ਪੈਰੀਂ ॥੨॥

SikhNet (Spanish)caen a los Pies del Guru.(2)

ਸੂਖ ਸਹਜ; ਸਾਂਤਿ ਆਨੰਦਾ ॥

sookh sehaj; saant aanandaa |

Sant Singh KhalsaThey are blessed with peace, celestial bliss, tranquility and ecstasy;
Manmohan SinghThey are blessed with celestial solace, tranquility and happiness,
Manmohan Singh (Punjabi)ਉਨ੍ਹਾਂ ਨੂੰ ਬੈਕੁੰਠੀ ਆਰਾਮ, ਠੰਢ-ਚੈਨ, ਅਤੇ ਖੁਸ਼ੀ ਦੀ ਦਾਤ ਮਿਲਦੀ ਹੈ,
Fareedkot Teekaਤਿਨ ਕੋ ਸੂਖ (ਸਹਜ) ਆਤਮਾਨੰਦ ਪੁਨਾ ਸਾਂਤੀ ਕਾ ਸੁਖ ਪ੍ਰਾਪਤਿ ਭਇਆ ਹੈ॥
Prof. Sahib Singh(ਹੇ ਭਾਈ!) ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ।

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Son bendecidos con Paz, Éxtasis Celestial y Tranquilidad.

ਜਪਿ ਜਪਿ ਜੀਵੇ; ਪਰਮਾਨੰਦਾ ॥੩॥

jap jap jeeve; paramaanandaa |3|

Sant Singh Khalsachanting and meditating, they live in supreme bliss. ||3||
Manmohan Singhand they live by ever meditating on the Supreme Bliss.
Manmohan Singh (Punjabi)ਅਤੇ ਪਰਮ ਪਰਸੰਨਤ ਦੇਣ ਵਾਲਾ ਸਿਮਰਨ ਕਰ ਕਰ ਜੀਉਂਦੇ ਹਨ।
Fareedkot Teekaਸੋ ਪੁਰਸ ਪਰਮਾਨੰਦ ਸ੍ਵਰੂਪ ਪ੍ਰਮੇਸਰ ਕੋ ਜਪ ਜਪ ਕਰ ਕੇ ਜੀਵਤੇ ਹੈਂ॥੩॥
Prof. Sahib Singhਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ ॥੩॥

ਪਦ ਅਰਥ ਜਪਿ = ਜਪ ਕੇ। ਜੀਵੇ = ਉਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰਮਾਨੰਦ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ ॥੩॥

SikhNet (Spanish)Ellos viven cantando y meditando en el Supremo Éxtasis. (3)

ਨਾਮ ਰਾਸਿ; ਸਾਧ ਸੰਗਿ ਖਾਟੀ ॥

naam raas; saadh sang khaattee |

Sant Singh KhalsaIn the Saadh Sangat, I have earned the wealth of the Naam.
Manmohan SinghIn the Society of Saints, I have earned the capital of God's Name.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਹਰੀ ਨਾਮ ਦੀ ਪੂੰਜੀ ਖੱਟੀ ਹੈ।
Fareedkot Teekaਹੇ ਭਾਈ! ਜਿਨ੍ਹੋਂ ਨੈ ਸਾਧ ਸੰਗਤਿ ਦ੍ਵਾਰਾ ਹਰੀ ਨਾਮ ਰੂਪੀ (ਰਾਸਿ) ਪੂੰਜ (ਖਾਟੀ) ਕਮਾਈ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੇ ਨਾਮ-ਧਨ ਦਾ ਸਰਮਾਇਆ ਕਮਾ ਲਿਆ ਹੈ,

ਪਦ ਅਰਥ ਰਾਸਿ = ਪੂੰਜੀ, ਸਰਮਾਇਆ, ਧਨ। ਖਾਟੀ = ਖੱਟ ਲਈ।

SikhNet (Spanish)En la Saad Sangat, gano la Riqueza del Naam,

ਕਹੁ ਨਾਨਕ; ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥

kahu naanak; prabh apadaa kaattee |4|74|143|

Sant Singh KhalsaSays Nanak, God has relieved my pain. ||4||74||143||
Manmohan SinghSays Nanak, the Lord has annulled my affliction.
Manmohan Singh (Punjabi)ਗੁਰੂ ਜੀ ਆਖਦੇ ਹਨ, ਠਾਕੁਰ ਨੇ ਮੇਰੀ ਬਿਪਤਾ ਮੇਟ ਸਟੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਜਨਮ ਮਰਨ ਰੂਪ ਅਪਦਾ ਗੁਰੋਂ ਨੈ ਕਾਟ ਦਈ ਹੈ॥੪॥੭੪॥੧੪੩॥☬ਉਪਦੇਸ਼:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਹੈ ॥੪॥੭੪॥੧੪੩॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਅਪਦਾ = ਬਿਪਤਾ, ਮੁਸੀਬਤ ॥੪॥

SikhNet (Spanish)dice Nanak, Dios ha aliviado mi dolor.(4-74-143)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.

ਹਰਿ ਸਿਮਰਤ; ਸਭਿ ਮਿਟਹਿ ਕਲੇਸ ॥

har simarat; sabh mitteh kales |

Sant Singh KhalsaMeditating in remembrance on the Lord, all suffering is eradicated.
Manmohan SinghBy remembering God all the anguishes have ended.
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਨਾਲ ਸਾਰੇ ਦੁਖੜੇ ਮੁਕ ਜਾਂਦੇ ਹਨ।
Fareedkot Teekaਹਰੀ ਕੇ ਸਿਮਰਨ ਕਰ ਸਰਬ ਕਲੇਸ ਮਿਟ ਜਾਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਮਿਟਹਿ = ਮਿਟ ਜਾਂਦੇ ਹਨ।

SikhNet (Spanish)Meditando en el Señor, todo sufrimiento es erradicado,

ਚਰਣ ਕਮਲ; ਮਨ ਮਹਿ ਪਰਵੇਸ ॥੧॥

charan kamal; man meh paraves |1|

Sant Singh KhalsaThe Lord's Lotus Feet are enshrined within my mind. ||1||
Manmohan SinghLord's Lotus feet are enshrined within the mind.
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਚਰਨ ਚਿੱਤ ਅੰਦਰ ਟਿਕ ਜਾਂਦੇ ਹਨ।
Fareedkot Teekaਪੁਨਾ ਹਰੀ ਕੇ ਚਰਨ ਕਮਲ ਰਿਦੇ ਮੇਂ ਪ੍ਰਵੇਸ ਕਰੀਏ॥੧॥
Prof. Sahib Singhਆਪਣੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ ॥੧॥

ਪਦ ਅਰਥ ਚਰਣ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਪਰਵੇਸ = ਟਿਕਾਈ ਰੱਖ ॥੧॥

SikhNet (Spanish)los Pies de Loto del Señor son enaltecidos en mi mente.(1)

ਉਚਰਹੁ ਰਾਮ ਨਾਮੁ; ਲਖ ਬਾਰੀ ॥

aucharahu raam naam; lakh baaree |

Sant Singh KhalsaChant the Lord's Name, hundreds of thousands of times, O my dear,
Manmohan SinghUtter thou the Name of the Pervading Lord, the hundred thousand times.
Manmohan Singh (Punjabi)ਤੂੰ ਵਿਆਪਕ ਸੁਆਮੀ ਦੇ ਨਾਮ ਦਾ ਲੱਖਾਂ ਵਾਰੀ ਉਚਾਰਨ ਕਰ।
Fareedkot Teekaਹੇ ਭਾਈ! ਰਾਮ ਨਾਮ ਕੋ ਲਾਖੋਂ ਬਾਰੀ ਉਚਾਰਨ ਕਰੋ॥
Prof. Sahib Singhਹੇ ਪਿਆਰੀ ਜੀਭ! ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੁ,

ਪਦ ਅਰਥ ਲਖ ਬਾਰੀ = ਲੱਖਾਂ ਵਾਰੀ।

SikhNet (Spanish)Canta el Nombre del Señor, cientos de miles de veces, oh querido,

ਅੰਮ੍ਰਿਤ ਰਸੁ ਪੀਵਹੁ; ਪ੍ਰਭ ਪਿਆਰੀ ॥੧॥ ਰਹਾਉ ॥

amrit ras peevahu; prabh piaaree |1| rahaau |

Sant Singh Khalsaand drink deeply of the Ambrosial Essence of God. ||1||Pause||
Manmohan SinghO my dear tongue, drink thou the immortalising Nectar of the Lord. Pause.
Manmohan Singh (Punjabi)ਹੈ ਮੇਰੀ ਲਾਡਲੀ ਜੀਭ! ਤੂੰ ਸੁਆਮੀ ਦਾ ਸੁਰਜੀਤ ਕਰਨ ਵਾਲਾ ਸੁਘਾਰਸ ਪਾਨ ਕਰ। ਠਹਿਰਾਉ।
Fareedkot Teekaਔਰ ਨਾਮ ਅੰਮ੍ਰਿਤ ਕਾ ਰਸ ਪਾਨ ਕਰੋ, ਕਿਉਂਕਿ ਪ੍ਰਭੂ ਭਗਤੀ ਹੀ ਪ੍ਯਾਰੀ ਹੈ॥੧॥ ਰਹਾਉ ॥
Prof. Sahib Singhਤੇ ਪਰਮਾਤਮਾ ਦਾ ਆਤਮਕ ਜੀਵਨ ਵਾਲਾ ਨਾਮ-ਰਸ ਪੀਂਦੀ ਰਹੁ ॥੧॥ ਰਹਾਉ ॥

ਪਦ ਅਰਥ ਪ੍ਰਭ = ਪ੍ਰਭੂ ਦਾ। ਪਿਆਰੀ = ਹੇ ਪਿਆਰੀ ਜੀਭ! ॥੧॥ ਰਹਾਉ ॥

SikhNet (Spanish)y bebe la Esencia Ambrosial de Dios.

ਸੂਖ ਸਹਜ ਰਸ; ਮਹਾ ਅਨੰਦਾ ॥

sookh sehaj ras; mahaa anandaa |

Sant Singh KhalsaPeace, celestial bliss, pleasures and the greatest ecstasy are obtained;
Manmohan SinghThou shalt procure peace equipoise pleasure and great joy,
Manmohan Singh (Punjabi)ਤੈਨੂੰ ਅਰਾਮ, ਅਡੋਲਤਾ ਖੁਸ਼ੀ ਅਤੇ ਮਹਾਨ ਪ੍ਰਸੰਨਤਾ ਪ੍ਰਾਪਤ ਹੋਵੇਗੀ,
Fareedkot Teekaਜਿਨ ਕੋ ਹਰੀ ਕਾ ਧ੍ਯਾਨ ਦ੍ਰਿੜ ਹੂਆ ਹੈ ਤਿਨੋਂ ਨੇ (ਸੂਖ) ਬਿਖੇ ਸੁਖ ਰਸ ਕੋ ਸਹਜ ਅਰਥਾਤ ਸਾਮਾਨ ਹੀ ਰਸ ਜਾਨਿਆ ਹੈ। ਕਿਉਂਕਿ ਤਿਨ ਕੋ ਮਹਾਅਨੰਦ ਜੋ ਆਤਮ ਸੁਖ ਹੈ, ਸੋ ਪ੍ਰਾਪਤਿ ਭਯਾ ਹੈ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Paz, Éxtasis Celestial y Placeres son obtenidos.

ਜਪਿ ਜਪਿ ਜੀਵੇ; ਪਰਮਾਨੰਦਾ ॥੨॥

jap jap jeeve; paramaanandaa |2|

Sant Singh Khalsachanting and meditating, you shall live in supreme bliss. ||2||
Manmohan Singhif thou livest by repeatedly remembering God, the embodiment of Supreme Bliss.
Manmohan Singh (Punjabi)ਜੇਕਰ ਤੂੰ ਪਰਮ ਪਰਸੰਨਤਾ ਸਰੂਪ ਵਾਹਿਗੁਰੂ ਦਾ ਬਾਰੰਬਾਰ ਸਿਮਰਨ ਕਰਨ ਦੁਆਰਾ ਆਪਦਾ ਜੀਵਨ ਬਤੀਤ ਕਰੇਂ।
Fareedkot Teekaਤਾਂ ਤੇ ਪਰਮਾਨੰਦ ਰੂਪ ਪਰਮੇਸ੍ਵਰ ਕੋ ਜਪ ਜਪ ਕਰ ਜੀਵਤੇ ਹੈਂ॥੨॥
Prof. Sahib Singhਉਹ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਵੱਡੇ ਸੁਖ ਆਨੰਦ ਬਣੇ ਰਹਿੰਦੇ ਹਨ ॥੨॥

ਪਦ ਅਰਥ ਜਪਿ = ਜਪ ਕੇ। ਜੀਵੇ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ ॥੨॥

SikhNet (Spanish)Cantando y meditando, vivirás en Supremo Éxtasis. (2)

ਕਾਮ ਕ੍ਰੋਧ ਲੋਭ; ਮਦ ਖੋਏ ॥

kaam krodh lobh; mad khoe |

Sant Singh KhalsaSexual desire, anger, greed and ego are eradicated;
Manmohan SinghLust wrath avarice and ego are shed,
Manmohan Singh (Punjabi)ਸ਼ਹਿਵਤ ਰੋਹ, ਤਮ੍ਹਾਂ ਅਤੇ ਹੈਂਕੜ ਦੂਰ ਹੋ ਜਾਂਦੇ ਹਨ,
Fareedkot Teekaਤਿਨੋਂ ਨੈ ਕਾਮ ਕ੍ਰੋਧ ਤਥਾ ਲੋਭ ਪੁਨਾ (ਮਧ) ਹੰਕਾਰ ਯਹ ਸਭ ਗਵਾਇ ਦੀਏ ਹੈਂ॥
Prof. Sahib Singh(ਹੇ ਭਾਈ! ਨਾਮ-ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ) ਕਾਮ, ਕਰੋਧ, ਲੋਭ, ਅਹੰਕਾਰ (ਆਦਿਕ ਵਿਕਾਰ) ਨਾਸ ਕਰ ਲੈਂਦੇ ਹਨ।

ਪਦ ਅਰਥ ਮਦ = ਅਹੰਕਾਰ। ਖੋਏ = ਨਾਸ ਕਰ ਲਏ।

SikhNet (Spanish)Deseo sexual, enojo, avaricia y ego son erradicados

ਸਾਧ ਕੈ ਸੰਗਿ; ਕਿਲਬਿਖ ਸਭ ਧੋਏ ॥੩॥

saadh kai sang; kilabikh sabh dhoe |3|

Sant Singh Khalsain the Saadh Sangat, the Company of the Holy, all sinful mistakes are washed away. ||3||
Manmohan Singhand in the guild of Saints, the mortal is washed clean of all the sins.
Manmohan Singh (Punjabi)ਅਤੇ ਸਤਿਸੰਗਤ ਅੰਦਰ ਇਨਸਾਨ ਦੇ ਸਮੂਹ ਪਾਪ ਧੋਤੇ ਜਾਂਦੇ ਹਨ।
Fareedkot Teekaਸਾਧੂ ਕੇ ਸੰਗ ਕਰ ਸੰਪੂਰਨ ਅਤੀ ਪਾਪ ਜੋ ਮੈਲ ਰੂਪ ਥੇ, ਸੋ ਧੋਇ ਡਾਰੇ ਹੈਂ॥੩॥
Prof. Sahib Singhਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ (ਆਪਣੇ ਮਨ ਵਿਚੋਂ) ਸਾਰੇ ਪਾਪ ਧੋ ਲੈਂਦੇ ਹਨ ॥੩॥

ਪਦ ਅਰਥ ਸੰਗਿ = ਸੰਗਤਿ ਵਿਚ। ਕਿਲਬਿਖ = ਪਾਪ ॥੩॥

SikhNet (Spanish)en la Saad Sangat, y todas las faltas malignas son lavadas.(3)

ਕਰਿ ਕਿਰਪਾ; ਪ੍ਰਭ ਦੀਨ ਦਇਆਲਾ ॥

kar kirapaa; prabh deen deaalaa |

Sant Singh KhalsaGrant Your Grace, O God, O Merciful to the meek.
Manmohan SinghShow Thine mercy, O Lord, compassionate to the poor,
Manmohan Singh (Punjabi)ਆਪਦੀ ਰਹਿਮਤ ਧਾਰ ਹੇ ਗਰੀਬਾਂ ਦੇ ਮਿਹਰਬਾਨ ਸੁਆਮੀ!
Fareedkot Teekaਤਾਂ ਤੇ ਐਸੇ ਬੇਨਤੀ ਕਰੋ ਕਿ ਹੇ ਪ੍ਰਭੁ ਦੀਨਦ੍ਯਾਲ ਅਪਨੀ ਕ੍ਰਿਪਾ ਕਰੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮਿਹਰ ਕਰ,

ਪਦ ਅਰਥ ਕਰਿ ਕਿਰਪਾ = ਕਿਰਪਾ ਕਰ। ਪ੍ਰਭ = ਹੇ ਪ੍ਰਭੂ!

SikhNet (Spanish)Confiere Tu Gracia, oh Dios, oh Misericordioso con el débil,

ਨਾਨਕ ਦੀਜੈ; ਸਾਧ ਰਵਾਲਾ ॥੪॥੭੫॥੧੪੪॥

naanak deejai; saadh ravaalaa |4|75|144|

Sant Singh KhalsaPlease bless Nanak with the dust of the feet of the Holy. ||4||75||144||
Manmohan Singhgrant Nanak the dust of Saints feet.
Manmohan Singh (Punjabi)ਅਤੇ ਨਾਨਕ ਨੂੰ ਸੰਤਾਂ ਦੇ ਚਰਨਾ ਦੀ ਧੂੜ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਸੰਤ ਜਨੋਂ ਕੀ (ਰਵਾਲਾ) ਚਰਨ ਧੂੜੀ ਮੁਝ ਕੋ ਦੀਜੀਏ॥੪॥੭੫॥੧੪੪॥
Prof. Sahib Singhਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੭੫॥੧੪੪॥

ਪਦ ਅਰਥ ਰਵਾਲਾ = ਚਰਨ-ਧੂੜ ॥੪॥

SikhNet (Spanish)por favor bendice a Nanak, con el Polvo de los Pies de los Santos.(4-75-44)

Open this shabad →

Ang 194 of 1430