ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.
ਹਰਿ ਚਰਣੀ; ਜਾ ਕਾ ਮਨੁ ਲਾਗਾ ॥
har charanee; jaa kaa man laagaa |
Sant Singh KhalsaThose who keep their minds attached to the Lord's Feet
Manmohan SinghWhen mind is attached to God's feet,
Manmohan Singh (Punjabi)ਜਿਸ ਦਾ ਚਿੱਤ ਵਾਹਿਗੁਰੂ ਦੇ ਚਰਨਾ ਨਾਲ ਜੁੜਿਆ ਹੈ,
Fareedkot Teekaਜਿਸ ਕਾ ਮਨ ਹਰੀ ਕੇ ਚਰਨੋਂ ਮੇਂ ਲਾਗਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ) ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਪਰਚ ਜਾਂਦਾ ਹੈ,ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ।
SikhNet (Spanish)Quienes conservan sus mentes apegadas a los Pies del Señor,
ਦੂਖੁ ਦਰਦੁ ਭ੍ਰਮੁ; ਤਾ ਕਾ ਭਾਗਾ ॥੧॥
dookh darad bhram; taa kaa bhaagaa |1|
Sant Singh Khalsa- pain, suffering and doubt run away from them. ||1||
Manmohan Singhthe misery, pang and doubt flee.
Manmohan Singh (Punjabi)ਉਸ ਦੀ ਮੁਸੀਬਤ, ਪੀੜਾ ਤੇ ਸੰਦੇਹ ਦੌੜ ਜਾਂਦੇ ਹਨ।
Fareedkot Teekaਦੂਖੁ ਦਰਦੁ ਭ੍ਰਮ ਤਿਸ ਕਾ ਸੰਪੂਰਨ ਨਿਬ੍ਰਿਤ ਹੂਆ ਹੈ॥੧॥
Prof. Sahib Singhਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ, ਉਸ ਦੀ (ਮਾਇਆ ਆਦਿਕ ਵਾਲੀ) ਭਟਕਣਾ ਮੁੱਕ ਜਾਂਦੀ ਹੈ ॥੧॥ਪਦ ਅਰਥ ਤਾ ਕਾ = ਉਸ (ਮਨੁੱਖ) ਦਾ ॥੧॥
SikhNet (Spanish)el dolor, el sufrimiento y la duda se alejan de ellos.(1)
ਹਰਿ ਧਨ ਕੋ; ਵਾਪਾਰੀ ਪੂਰਾ ॥
har dhan ko; vaapaaree pooraa |
Sant Singh KhalsaThose who deal in the Lord's wealth are perfect.
Manmohan SinghPerfect is the trader who Purchases God's wealth.
Manmohan Singh (Punjabi)ਪੂਰਨ ਹੈ ਉਹ ਵਣਜਾਰਾ ਜੋ ਵਾਹਿਗੁਰੂ ਦੇ ਪਦਾਰਥ ਨੂੰ ਵਿਹਾਜਦਾ ਹੈ।
Fareedkot Teekaਹਰਿ ਨਾਮ ਧਨ ਕਾ ਜੋ ਬ੍ਯੋਪਾਰੀ ਹੈ, ਸੋ ਸਰਬ ਗੁਨੋਂ ਕਰ ਪੂਰਨ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ-ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ (ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ)ਪਦ ਅਰਥ ਕੋ = ਦਾ। ਵਾਪਾਰੀ = ਵਣਜ ਕਰਨ ਵਾਲਾ। ਪੂਰਾ = ਅਡੋਲ-ਚਿੱਤ, ਜਿਸ ਉਤੇ ਕੋਈ ਉਕਾਈ ਆਪਣਾ ਪ੍ਰਭਾਵ ਨਾਹ ਪਾ ਸਕੇ।
SikhNet (Spanish)Quienes comercian en la Riqueza del Señor, son perfectos,
ਜਿਸਹਿ ਨਿਵਾਜੇ; ਸੋ ਜਨੁ ਸੂਰਾ ॥੧॥ ਰਹਾਉ ॥
jiseh nivaaje; so jan sooraa |1| rahaau |
Sant Singh KhalsaThose who are honored by the Lord are the true spiritual heroes. ||1||Pause||
Manmohan SinghMortal alone is a hero, on whom the Lord confers honour. Pause.
Manmohan Singh (Punjabi)ਕੇਵਲ ਉਹੀ ਪੁਰਸ਼ ਸੂਰਮਾ ਹੈ ਜਿਸ ਨੂੰ ਸਾਹਿਬ ਇੱਜ਼ਤ ਬਖਸ਼ਦਾ ਹੈ। ਠਹਿਰਾਉ।
Fareedkot Teekaਪੁਨਾ ਸੋ ਪੁਰਸ ਜਿਸ ਕੋ (ਨਿਵਾਜੇ) ਬਡਾਈ ਦੇਤਾ ਹੈ, ਸੋ ਜਨ ਭੀ ਇੰਦ੍ਰਯੋਂ ਕੇ ਜੀਤਨੇ ਕੋ ਸੂਰਮਾ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਆਪਣੇ ਨਾਮ-ਧਨ ਦੀ ਦਾਤ ਦੀ ਮਿਹਰ ਕਰਦਾ ਹੈ ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਬਣ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਜਿਸਹਿ = ਜਿਸ (ਮਨੁੱਖ) ਨੂੰ। ਨਿਵਾਜੇ = ਇੱਜ਼ਤ ਬਖ਼ਸ਼ਦਾ ਹੈ, ਮਿਹਰ ਕਰਦਾ ਹੈ। ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ ॥੧॥ ਰਹਾਉ ॥
SikhNet (Spanish)quienes son honrados por el Señor son los verdaderos héroes espirituales. (1-Pausa)
ਜਾ ਕਉ ਭਏ; ਕ੍ਰਿਪਾਲ ਗੁਸਾਈ ॥
jaa kau bhe; kripaal gusaaee |
Sant Singh KhalsaThose humble beings, unto whom the Lord of the Universe shows mercy,
Manmohan SinghThe men unto whom the Lord of the Universe is merciful,
Manmohan Singh (Punjabi)ਜਿਨ੍ਹਾਂ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੁੰਦਾ ਹੈ,
Fareedkot Teekaਜਿਸ ਕੋ ਪਰਮੇਸ੍ਵਰ ਕ੍ਰਿਪਾਲ ਭਏ ਹੈਂ॥
Prof. Sahib Singh(ਪਰ ਹੇ ਭਾਈ! ਨਾਮ-ਧਨ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ ਤੇ), ਜਿਨ੍ਹਾਂ ਮਨੁੱਖਾਂ ਉਤੇ ਧਰਤੀ ਦੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ,ਪਦ ਅਰਥ ਕਉ = ਨੂੰ {ਲਫ਼ਜ਼ = 'ਕੋ' ਅਤੇ 'ਕਉ' ਦਾ ਫ਼ਰਕ ਪਾਠਕ-ਜਨ ਚੇਤੇ ਰੱਖਣ}। ਗੁਸਾਈ = ਧਰਤੀ ਦਾ ਮਾਲਕ, ਪ੍ਰਭੂ।
SikhNet (Spanish)Aquellos humildes a quienes el Señor del Universo les muestra Su Misericordia
ਸੇ ਜਨ ਲਾਗੇ; ਗੁਰ ਕੀ ਪਾਈ ॥੨॥
se jan laage; gur kee paaee |2|
Sant Singh Khalsafall at the Guru's Feet. ||2||
Manmohan Singhfall at the feet of the Guru.
Manmohan Singh (Punjabi)ਉਹ ਇਨਸਾਨ ਗੁਰਾਂ ਦੇ ਪੈਰੀ ਪੈਂਦੇ ਹਨ।
Fareedkot Teekaਸੋ ਦਾਸ ਗੁਰੋਂ ਕੀ ਚਰਨੀ ਲਾਗੇ ਹੈਂ॥੨॥
Prof. Sahib Singhਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ (ਗੁਰੂ ਦੀ ਸਰਨ ਪੈਂਦੇ ਹਨ) ॥੨॥ਪਦ ਅਰਥ ਪਾਈ = ਪਾਈਂ, ਪੈਰੀਂ ॥੨॥
SikhNet (Spanish)caen a los Pies del Guru.(2)
ਸੂਖ ਸਹਜ; ਸਾਂਤਿ ਆਨੰਦਾ ॥
sookh sehaj; saant aanandaa |
Sant Singh KhalsaThey are blessed with peace, celestial bliss, tranquility and ecstasy;
Manmohan SinghThey are blessed with celestial solace, tranquility and happiness,
Manmohan Singh (Punjabi)ਉਨ੍ਹਾਂ ਨੂੰ ਬੈਕੁੰਠੀ ਆਰਾਮ, ਠੰਢ-ਚੈਨ, ਅਤੇ ਖੁਸ਼ੀ ਦੀ ਦਾਤ ਮਿਲਦੀ ਹੈ,
Fareedkot Teekaਤਿਨ ਕੋ ਸੂਖ (ਸਹਜ) ਆਤਮਾਨੰਦ ਪੁਨਾ ਸਾਂਤੀ ਕਾ ਸੁਖ ਪ੍ਰਾਪਤਿ ਭਇਆ ਹੈ॥
Prof. Sahib Singh(ਹੇ ਭਾਈ!) ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ।ਪਦ ਅਰਥ ਸਹਜ = ਆਤਮਕ ਅਡੋਲਤਾ।
SikhNet (Spanish)Son bendecidos con Paz, Éxtasis Celestial y Tranquilidad.
ਜਪਿ ਜਪਿ ਜੀਵੇ; ਪਰਮਾਨੰਦਾ ॥੩॥
jap jap jeeve; paramaanandaa |3|
Sant Singh Khalsachanting and meditating, they live in supreme bliss. ||3||
Manmohan Singhand they live by ever meditating on the Supreme Bliss.
Manmohan Singh (Punjabi)ਅਤੇ ਪਰਮ ਪਰਸੰਨਤ ਦੇਣ ਵਾਲਾ ਸਿਮਰਨ ਕਰ ਕਰ ਜੀਉਂਦੇ ਹਨ।
Fareedkot Teekaਸੋ ਪੁਰਸ ਪਰਮਾਨੰਦ ਸ੍ਵਰੂਪ ਪ੍ਰਮੇਸਰ ਕੋ ਜਪ ਜਪ ਕਰ ਕੇ ਜੀਵਤੇ ਹੈਂ॥੩॥
Prof. Sahib Singhਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ ॥੩॥ਪਦ ਅਰਥ ਜਪਿ = ਜਪ ਕੇ। ਜੀਵੇ = ਉਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰਮਾਨੰਦ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ ॥੩॥
SikhNet (Spanish)Ellos viven cantando y meditando en el Supremo Éxtasis. (3)
ਨਾਮ ਰਾਸਿ; ਸਾਧ ਸੰਗਿ ਖਾਟੀ ॥
naam raas; saadh sang khaattee |
Sant Singh KhalsaIn the Saadh Sangat, I have earned the wealth of the Naam.
Manmohan SinghIn the Society of Saints, I have earned the capital of God's Name.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਹਰੀ ਨਾਮ ਦੀ ਪੂੰਜੀ ਖੱਟੀ ਹੈ।
Fareedkot Teekaਹੇ ਭਾਈ! ਜਿਨ੍ਹੋਂ ਨੈ ਸਾਧ ਸੰਗਤਿ ਦ੍ਵਾਰਾ ਹਰੀ ਨਾਮ ਰੂਪੀ (ਰਾਸਿ) ਪੂੰਜ (ਖਾਟੀ) ਕਮਾਈ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੇ ਨਾਮ-ਧਨ ਦਾ ਸਰਮਾਇਆ ਕਮਾ ਲਿਆ ਹੈ,ਪਦ ਅਰਥ ਰਾਸਿ = ਪੂੰਜੀ, ਸਰਮਾਇਆ, ਧਨ। ਖਾਟੀ = ਖੱਟ ਲਈ।
SikhNet (Spanish)En la Saad Sangat, gano la Riqueza del Naam,
ਕਹੁ ਨਾਨਕ; ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥
kahu naanak; prabh apadaa kaattee |4|74|143|
Sant Singh KhalsaSays Nanak, God has relieved my pain. ||4||74||143||
Manmohan SinghSays Nanak, the Lord has annulled my affliction.
Manmohan Singh (Punjabi)ਗੁਰੂ ਜੀ ਆਖਦੇ ਹਨ, ਠਾਕੁਰ ਨੇ ਮੇਰੀ ਬਿਪਤਾ ਮੇਟ ਸਟੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਜਨਮ ਮਰਨ ਰੂਪ ਅਪਦਾ ਗੁਰੋਂ ਨੈ ਕਾਟ ਦਈ ਹੈ॥੪॥੭੪॥੧੪੩॥☬ਉਪਦੇਸ਼:
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਹੈ ॥੪॥੭੪॥੧੪੩॥ਪਦ ਅਰਥ ਪ੍ਰਭਿ = ਪ੍ਰਭੂ ਨੇ। ਅਪਦਾ = ਬਿਪਤਾ, ਮੁਸੀਬਤ ॥੪॥
SikhNet (Spanish)dice Nanak, Dios ha aliviado mi dolor.(4-74-143)