ਗਉੜੀ ਮਹਲਾ ੯ ॥
gaurree mahalaa 9 |
Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.
ਸਾਧੋ; ਰਚਨਾ ਰਾਮ ਬਨਾਈ ॥
saadho; rachanaa raam banaaee |
Sant Singh KhalsaHoly Saadhus: the Lord fashioned the creation.
Manmohan SinghO good people, the Pervading God has made the creation.
Manmohan Singh (Punjabi)ਹੇ ਭਲਿਓ ਲੋਕੋ! ਵਿਆਪਕ ਵਾਹਿਗੁਰੂ ਨੇ ਦੁਨੀਆਂ ਸਾਜੀ ਹੈ।
Fareedkot Teekaਹੇ ਸਾਧੋ! ਰਾਮ ਨੇ ਐਸੀ ਰਚਨਾ ਬਨਾਈ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਨੇ (ਜਗਤ ਦੀ ਇਹ ਅਸਚਰਜ) ਰਚਨਾ ਰਚ ਦਿੱਤੀ ਹੈ,ਪਦ ਅਰਥ ਰਾਮਿ = ਰਾਮ ਨੇ।
SikhNet (Spanish)Oh Santos, toda la Creación es del Señor;
ਇਕਿ ਬਿਨਸੈ. ਇਕ ਅਸਥਿਰੁ ਮਾਨੈ; ਅਚਰਜੁ. ਲਖਿਓ ਨ ਜਾਈ ॥੧॥ ਰਹਾਉ ॥
eik binasai. ik asathir maanai; acharaj. lakhio na jaaee |1| rahaau |
Sant Singh KhalsaOne person passes away, and another thinks that he will live forever - this is a wonder beyond understanding! ||1||Pause||
Manmohan SinghSome one dies another thinks he is ever stable. This is a wonder which cannot be understood. Pause.
Manmohan Singh (Punjabi)ਇਕ ਮਰ ਜਾਂਦਾ ਹੈ ਅਤੇ ਇਕ ਆਪਣੇ ਆਪ ਨੂੰ ਸਦੀਵ-ਸਥਿਰ ਸਮਝਦਾ ਹੈ। ਇਹ ਇਕ ਅਚੰਭਾ ਹੈ, ਜਿਹੜਾ ਜਾਣਿਆ ਨਹੀਂ ਜਾ ਸਕਦਾ। ਠਹਿਰਾਓ।
Fareedkot Teekaਏਕ ਪੁਰਸ ਪਿਤਾ ਪਿਤਾਮਾ ਮਿਰਤੁ ਹੋਤਾ ਹੈ ਔਰ ਏਕ ਉਸ ਮਰਨੇ ਵਾਲੇ ਕਾ ਪੁਤ੍ਰ ਪੋਤ੍ਰਾ ਆਪ ਕੋ ਇਸਥਿਤ ਕਰ ਮਾਨਤਾ ਹੈ, ਅਰਥਾਤ ਮਿਰਤੁ ਕੋ ਭੁਲਾਇ ਦੇਤਾ ਹੈ। ਏਹ ਅਸਚਰਜ ਜਾਨਿਆ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singh(ਕਿ) ਇਕ ਮਨੁੱਖ (ਤਾਂ) ਮਰਦਾ ਹੈ (ਪਰ) ਦੂਜਾ ਮਨੁੱਖ (ਉਸ ਨੂੰ ਮਰਦਿਆਂ ਵੇਖ ਕੇ ਭੀ ਆਪਣੇ ਆਪ ਨੂੰ) ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਇਹ ਇਕ ਅਸਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥ਪਦ ਅਰਥ ਇਕਿ = ਕੋਈ ਮਨੁੱਖ। ਬਿਨਸੈ = ਮਰਦਾ ਹੈ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਮਾਨੈ = ਮੰਨਦਾ ਹੈ, ਸਮਝਦਾ ਹੈ। ਲਖਿਓ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥
SikhNet (Spanish)pero la gente, a pesar de ver que otros se mueren ante sus ojos, espera de todas maneras que va a vivir para siempre. ¡No puedo entender el Misterio de esta Maravilla! (1-Pausa)
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ; ਹਰਿ; ਮੂਰਤਿ ਬਿਸਰਾਈ ॥
kaam krodh moh bas praanee; har; moorat bisaraaee |
Sant Singh KhalsaThe mortal beings are held in the power of sexual desire, anger and emotional attachment; they have forgotten the Lord, the Immortal Form.
Manmohan SinghThe mortal is in the power of lust, wrath, and worldly love and has forgotten the personality of God.
Manmohan Singh (Punjabi)ਜੀਵ ਕਾਮ ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੈ ਅਤੇ ਉਹ ਵਾਹਿਗੁਰੂ ਦੀ ਵਿਅਕਤੀ ਨੂੰ ਭੁੱਲ ਗਿਆ ਹੈ।
Fareedkot Teekaਕਾਮ, ਕ੍ਰੋਧ, ਮੋਹ ਕੇ ਬਸ ਹੋ ਕੇ ਪ੍ਰਾਨੀ ਨੇ ਹਰੀ ਕੀ ਮੂਰਤੀ ਅਰਥਾਤ ਸਰੂਪ ਕੋ ਭੁਲਾਇ ਦੀਆ ਹੈ॥
Prof. Sahib Singh(ਹੇ ਸੰਤ ਜਨੋ!) ਮਨੁੱਖ ਕਾਮ ਦੇ ਕ੍ਰੋਧ ਦੇ ਮੋਹ ਦੇ ਕਾਬੂ ਵਿਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ।ਪਦ ਅਰਥ ਬਸਿ = ਵੱਸ ਵਿਚ। ਪ੍ਰਾਨੀ = ਜੀਵ। ਹਰਿ ਮੂਰਤਿ = ਹਰੀ ਦੀ ਮੂਰਤੀ, ਪਰਮਾਤਮਾ ਦੀ ਹਸਤੀ।
SikhNet (Spanish)Aferrado a la lujuria, al enojo y al apego, ese tonto se olvida del Ser Supremo, y piensa que el cuerpo durará para siempre;
ਝੂਠਾ ਤਨੁ. ਸਾਚਾ ਕਰਿ ਮਾਨਿਓ; ਜਿਉ ਸੁਪਨਾ ਰੈਨਾਈ ॥੧॥
jhootthaa tan. saachaa kar maanio; jiau supanaa rainaaee |1|
Sant Singh KhalsaThe body is false, but they believe it to be true; it is like a dream in the night. ||1||
Manmohan SinghThe body which like the night dream is unreal, the man deems as real.
Manmohan Singh (Punjabi)ਦੋਹਿ ਨੂੰ ਜੋ ਰਾਤ੍ਰੀ ਦੇ ਸੁਪਨੇ ਦੀ ਤਰ੍ਹਾਂ ਕੁੜੀ ਹੈ, ਆਦਮੀ ਸੱਚੀ ਕਰ ਕੇ ਸਮਝਦਾ ਹੈ।
Fareedkot Teekaਝੂਠਾ ਜੋ ਸਰੀਰ ਹੈ, ਸੋ ਸਚਾ ਕਰਿ ਜਾਨਿਆ ਹੈ। ਜੈਸੇ ਰਾਤ੍ਰ ਆਈ ਸੋਏ ਪੁਰਸ ਕੋ ਸੁਪਨਾ ਆਵਤਾ ਹੈ, ਸੋ ਪਦਾਰਥ ਝੂਠਾ ਹੈ। ਰਾਤ੍ਰ ਮੇਂ ਸੋਣੇ ਕੀ ਬਹੁਲਤਾ ਵਾ ਜੋਗਤਾ ਹੈ, ਇਸ ਵਾਸਤੇ ਰਾਤ੍ਰ ਮੇਂ ਸੁਪਨਾ ਵਤ ਹੈ॥੧॥
Prof. Sahib Singhਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ, ਜਿਵੇਂ ਰਾਤ ਵੇਲੇ (ਸੁੱਤਿਆਂ ਜੇਹੜਾ) ਸੁਪਨਾ (ਆਉਂਦਾ ਹੈ ਮਨੁੱਖ ਨੀਂਦਰ ਦੀ ਹਾਲਤ ਵਿਚ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ) ॥੧॥ਪਦ ਅਰਥ ਝੂਠਾ = ਨਾਸਵੰਤ। ਸਾਚਾ = ਸਦਾ-ਥਿਰ ਰਹਿਣ ਵਾਲਾ। ਰੈਨਾਈ = ਰਾਤ (ਦਾ) ॥੧॥
SikhNet (Spanish)pero es sólo el sueño de una noche. (1)
ਜੋ ਦੀਸੈ ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਈ ॥
jo deesai so sagal binaasai; jiau baadar kee chhaaee |
Sant Singh KhalsaWhatever is seen, shall all pass away, like the shadow of a cloud.
Manmohan SinghWhatever is seen, that all shall vanish, like the shadow of cloud.
Manmohan Singh (Punjabi)ਜੋ ਕੁਝ ਭੀ ਦਿਸਦਾ ਹੈ, ਉਹ ਬੱਦਲ ਦੀ ਛਾਂ ਦੀ ਤਰ੍ਹਾਂ ਸਾਰਾ ਅਲੋਪ ਹੋ ਜਾਏਗਾ।
Fareedkot Teekaਜੋ ਦੇਖੀਤਾ ਹੈ, ਸੋ ਸੰਪੂਰਨ ਨਾਸ ਹੋ ਜਾਣ ਵਾਲਾ ਹੈ, ਜੈਸੇ ਮੇਘ ਕੀ ਛਾਇਆ ਖਿਣਕ ਹੈ॥
Prof. Sahib Singh(ਹੇ ਸੰਤ ਜਨੋ!) ਜਿਵੇਂ ਬੱਦਲ ਦੀ ਛਾਂ (ਸਦਾ ਇੱਕ ਥਾਂ ਟਿਕੀ ਨਹੀਂ ਰਹਿ ਸਕਦੀ, ਤਿਵੇਂ) ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਇਹ ਸਭ ਕੁਝ (ਆਪਣੇ ਆਪਣੇ ਸਮੇ) ਨਾਸ ਹੋ ਜਾਂਦਾ ਹੈ।ਪਦ ਅਰਥ ਸਗਲ = ਸਾਰਾ। ਬਾਦਰ = ਬੱਦਲ। ਛਾਈ = ਛਾਂ।
SikhNet (Spanish)Todo lo que parece ser real, pasa a desvanecerse como la sombra de las nubes.
ਜਨ ਨਾਨਕ. ਜਗੁ ਜਾਨਿਓ ਮਿਥਿਆ; ਰਹਿਓ ਰਾਮ ਸਰਨਾਈ ॥੨॥੨॥
jan naanak. jag jaanio mithiaa; rahio raam saranaaee |2|2|
Sant Singh KhalsaO servant Nanak, one who knows the world to be unreal, dwells in the Sanctuary of the Lord. ||2||2||
Manmohan SinghO Slave Nanak, he who knows the world to be unreal abides under Lord's protection.
Manmohan Singh (Punjabi)ਹੈ ਗੋਲੇ ਨਾਨਕ! ਜੋ ਸੰਸਾਰ ਨੂੰ ਅਨਿਸਥਰ ਜਾਣਦਾ ਹੈ, ਉਹ ਪ੍ਰਭੂ ਦੀ ਪਨਾਹ ਹੇਠ ਵਿਚਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਗਤ ਕੋ ਝੂਠਾ ਜਾਨ ਕਰ ਰਾਮ ਕੀ ਸਰਣ ਪੜ ਰਹੋ॥੨॥੨॥
Prof. Sahib Singhਹੇ ਦਾਸ ਨਾਨਕ! (ਜਿਸ ਮਨੁੱਖ ਨੇ) ਜਗਤ ਨੂੰ ਨਾਸਵੰਤ ਸਮਝ ਲਿਆ ਹੈ, ਉਹ (ਸਦਾ-ਥਿਰ ਰਹਿਣ ਵਾਲੇ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ॥੨॥੨॥ਪਦ ਅਰਥ ਜਾਨਿਓ = ਜਾਣਿਆ ਹੈ। ਮਿਥਿਆ = ਨਾਸਵੰਤ। ਰਹਿਓ = ਟਿਕਿਆ ਰਹਿੰਦਾ ਹੈ ॥੨॥
SikhNet (Spanish)Oh, dice Nanak, yo creo que el mundo es sólo una ilusión, y por eso busco el Refugio del Señor.(2-2)