ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru
ਰਾਗੁ ਗਉੜੀ ਮਹਲਾ ੯ ॥
raag gaurree mahalaa 9 |
Sant Singh KhalsaRaag Gauree, Ninth Mehl:
Manmohan SinghRag Gauri 9th Guru.
Manmohan Singh (Punjabi)ਰਾਗ ਗਊੜੀ ਪਾਤਸ਼ਾਹੀ ਨੌਵੀਂ।
Prof. Sahib Singhਰਾਗ ਗਉੜੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Rag Gauri, Mejl Guru Teg Bajadur, Noveno Canal Divino.
ਸਾਧੋ; ਮਨ ਕਾ ਮਾਨੁ ਤਿਆਗਉ ॥
saadho; man kaa maan tiaagau |
Sant Singh KhalsaHoly Saadhus: forsake the pride of your mind.
Manmohan SinghO Saints shed your mental pride.
Manmohan Singh (Punjabi)ਹੈ ਸੰਤੋ! ਆਪਣੇ ਮਾਨਸਕ ਹੰਕਾਰ ਨੂੰ ਛੱਡ ਦਿਓ।
Fareedkot Teekaਹੇ ਸੰਤ ਜਨੋਂ! ਮਨ ਕਾ ਜੋ (ਮਾਨੁ) ਅਭਿਮਾਨ ਹੈ ਤਿਸ ਕੋ ਤਿਆਗੋ॥
Prof. Sahib Singhਹੇ ਸੰਤ ਜਨੋ! (ਆਪਣੇ) ਮਨ ਦਾ ਅਹੰਕਾਰ ਛੱਡ ਦਿਉ।ਪਦ ਅਰਥ ਸਾਧੋ = ਹੇ ਸੰਤ ਜਨੋ! ਤਿਆਗਉ = ਤਿਆਗਹੁ {ਨੋਟ: ਜੋ ਨਿਯਮ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਬਿਨਾ ਸਭ ਥਾਈਂ ਵਰਤਿਆ ਮਿਲਦਾ ਹੈ ਉਸ ਅਨੁਸਾਰ ਲਫ਼ਜ਼ 'ਤਿਆਗਹੁ' ਹੈ। ਇਸੇ ਤਰ੍ਹਾਂ 'ਭਾਗਉ' ਦੇ ਥਾਂ 'ਭਾਗਹੁ'}।
SikhNet (Spanish)Oh Santos, desháganse del egoísmo de la mente,
ਕਾਮੁ ਕ੍ਰੋਧੁ. ਸੰਗਤਿ ਦੁਰਜਨ ਕੀ; ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥
kaam krodh. sangat durajan kee; taa te ahinis bhaagau |1| rahaau |
Sant Singh KhalsaSexual desire, anger and the company of evil people - run away from them, day and night. ||1||Pause||
Manmohan SinghLust, wrath, and the society of evil persons from them do thou run away day and night. Pause.
Manmohan Singh (Punjabi)ਮਿਥਨ ਹੁਲਾਸ, ਗੁੱਸੇ ਅਤੇ ਮੰਦੇ ਪੁਰਸ਼ਾਂ ਦੇ ਮੇਲ-ਮਿਲਾਪ, ਉਨ੍ਹਾਂ ਤੋਂ ਤੂੰ ਦਿਨ ਰੈਣ ਦੂਰ ਭੱਜ ਜਾ। ਠਹਿਰਾਉ।
Fareedkot Teekaਜੋ ਕਾਮ, ਕ੍ਰੋਧੁ ਅਰੁ ਖੋਟੇ ਪੁਰਸੋਂ ਕੀ ਜੋ ਸੰਗਤਿ ਹੈ ਤਿਸਤੇ ਰਾਤ ਦਿਨ ਭਾਗੋ ਅਰਥਾਤ ਆਠ ਪਹਰ ਕੀ ਕੁਸੰਗ ਕਾ ਤਿਆਗ ਕਰੋ॥੧॥ ਰਹਾਉ ॥☬ਖੋਟੀ ਸੰਗਤ ਕੇ ਤਿਆਗ ਕਾ ਫਲ੍ਹ ਜੋ ਜੀਵਨ ਮੁਕਤ ਅਵਸਥਾ ਹੈ, ਸੋ ਦੇਖਾਵਤੇ ਹੈਂ:
Prof. Sahib Singhਕਾਮ ਅਤੇ ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ) ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ ਰਹੋ ॥੧॥ ਰਹਾਉ ॥ਪਦ ਅਰਥ ਤਾ ਤੇ = ਉਸ ਤੋਂ। ਅਹਿ = ਦਿਨ। ਨਿਸਿ = ਰਾਤ ॥੧॥ ਰਹਾਉ ॥
SikhNet (Spanish)y aléjense siempre de la lujuria, del enojo y de la sociedad de las personas impías. (1-Pausa)
ਸੁਖੁ ਦੁਖੁ ਦੋਨੋ. ਸਮ ਕਰਿ ਜਾਨੈ; ਅਉਰੁ ਮਾਨੁ ਅਪਮਾਨਾ ॥
sukh dukh dono. sam kar jaanai; aaur maan apamaanaa |
Sant Singh KhalsaOne who knows that pain and pleasure are both the same, and honor and dishonor as well,
Manmohan SinghHe, who recognises both weal and woe and honour and dishonour as the same,
Manmohan Singh (Punjabi)ਜੋ ਕੋਈ ਦੋਨਾਂ ਹੀ ਖੁਸ਼ੀ ਤੇ ਗਮੀ ਅਤੇ ਇੱਜ਼ਤ ਤੇ ਬੇਇਜ਼ਤ ਨੂੰ ਇਕ ਸਮਾਨ ਕਰ ਕੇ ਸਮਝਦਾ ਹੈ,
Fareedkot Teekaਜੋ ਪੁਰਸ ਦੁਖੁ ਸੁਖ ਦੋਨੋਂ ਕੋ ਔਰ (ਮਾਨੁ) ਆਦਰ (ਅਪਮਾਨਾ) ਨਿਰਾਦਰ ਕੋ ਸਮਾਨ ਜਾਨਤਾ ਹੈ॥
Prof. Sahib Singh(ਹੇ ਸੰਤ ਜਨੋ! ਜੇਹੜਾ ਮਨੁੱਖ) ਸੁਖ ਅਤੇ ਦੁੱਖ ਦੋਹਾਂ ਨੂੰ ਇਕੋ ਜਿਹਾ ਜਾਣਦਾ ਹੈ, ਅਤੇ ਜੇਹੜਾ ਆਦਰ ਤੇ ਨਿਰਾਦਰੀ ਨੂੰ (ਭੀ) ਇਕ ਸਮਾਨ ਜਾਣਦਾ ਹੈ।ਪਦ ਅਰਥ ਸਮ = ਬਰਾਬਰ, ਇਕੋ ਜਿਹੇ। ਕਰਿ = ਕਰ ਕੇ। ਅਉਰੁ = ਅਤੇ। ਮਾਨੁ = ਆਦਰ। ਅਪਮਾਨਾ = ਨਿਰਾਦਰੀ।
SikhNet (Spanish)Aquél que considera igual el dolor y el placer, el honor y el deshonor,
ਹਰਖ ਸੋਗ ਤੇ. ਰਹੈ ਅਤੀਤਾ; ਤਿਨਿ ਜਗਿ ਤਤੁ ਪਛਾਨਾ ॥੧॥
harakh sog te. rahai ateetaa; tin jag tat pachhaanaa |1|
Sant Singh Khalsawho remains detached from joy and sorrow, realizes the true essence in the world. ||1||
Manmohan Singhand he who remains aloof from joy and sorrow he realises the real thing in the world.
Manmohan Singh (Punjabi)ਤੇ ਜੋ ਅਨੰਦ ਅਤੇ ਅਫਸੋਸ ਤੋਂ ਅਟੰਕ ਰਹਿੰਦਾ ਹੈ, ਉਹ ਸੰਸਾਰ ਅੰਦਰ ਅਸਲ ਵਸਤੂ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਪੁਨਾ ਹਰਖ ਸੋਗ ਸੇ (ਅਤੀਤਾ) ਉਪਰਾਮ ਰਹੇ, ਤਿਸ ਪੁਰਸ ਨੇ ਜਗਤ ਮੇਂ ਆਇ ਕਰ (ਤਤੁ) ਸਾਰ ਰੂਪ ਪਰਮੇਸ੍ਵਰ ਕੋ ਪਛਾਨਿਆ ਹੈ, ਵਾ ਜਗਤ ਕਾ ਤੱਤ ਕਿਆ ਹੈ ਸਤਚਿਤ ਅਨੰਦ ਔਰ ਜਗਤ ਅਸੱਤ ਜੜ ਦੁਖ ਰੂਪ ਐਸਾ ਪਛਾਨਿਆ ਹੈ॥੧॥
Prof. Sahib Singh(ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਭੀ ਪਰਵਾਹ ਨਹੀਂ, ਜੇ ਕੋਈ ਉਸ ਦੀ ਨਿਰਾਦਰੀ ਕਰੇ ਤਾਂ ਭੀ ਪਰਵਾਹ ਨਹੀਂ), ਤੇ ਜੇਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ (ਖ਼ੁਸ਼ੀ ਦੇ ਵੇਲੇ ਅਹੰਕਾਰ ਵਿਚ ਨਹੀਂ ਆ ਜਾਂਦਾ ਤੇ ਗ਼ਮੀ ਦੇ ਵੇਲੇ ਘਬਰਾ ਨਹੀਂ ਜਾਂਦਾ) ਉਸ ਨੇ ਜਗਤ ਵਿਚ ਜੀਵਨ ਦਾ ਭੇਤ ਸਮਝ ਲਿਆ ਹੈ ॥੧॥ਪਦ ਅਰਥ ਹਰਖ = ਖ਼ੁਸ਼ੀ। ਸੋਗ = ਗਮ। ਅਤੀਤਾ = ਪਰੇ, ਵਿਰਕਤ, ਨਿਰਲੇਪ। ਤਿਨਿ = ਉਸ (ਮਨੁੱਖ) ਨੇ। ਤਤੁ = ਜ਼ਿੰਦਗੀ ਦਾ ਰਾਜ਼, ਅਸਲੀਅਤ ॥੧॥
SikhNet (Spanish)y se eleva en Conciencia por arriba de la alegría y de la tristeza; sólo él conoce la Quintaesencia de la Realidad. (1)
ਉਸਤਤਿ ਨਿੰਦਾ ਦੋਊ ਤਿਆਗੈ; ਖੋਜੈ ਪਦੁ ਨਿਰਬਾਨਾ ॥
ausatat nindaa doaoo tiaagai; khojai pad nirabaanaa |
Sant Singh KhalsaRenounce both praise and blame; seek instead the state of Nirvaanaa.
Manmohan SinghIn should renounce both praising and blaming others and search for the dignity of salvation.
Manmohan Singh (Punjabi)ਬੰਦੇ ਨੂੰ ਕਿਸੇ ਦੀ ਉਪਮਾ ਤੇ ਬਦਖੋਹੀ ਕਰਨੀ ਦੋਨੋ ਹੀ ਛੱਡਣੇ ਯੋਗ ਹਨ ਅਤੇ ਉਸ ਨੂੰ ਮੁਕਤੀ ਦੇ ਦਰਜੇ ਨੂੰ ਭਾਲਣਾ ਉਚਿੱਤ ਹੈ।
Fareedkot Teekaਤਾਂ ਤੇ ਜਗਿਆਸੂ ਉਸਤੁਤਿ ਔਰ ਨਿੰਦਾ ਦੋਨੋ ਕੋ ਤਿਆਗ ਦੇਵੇ। (ਨਿਰਬਾਨਾ) ਨਿਰਦੋਖ ਪਦ ਜੋ ਪਰਮੇਸ੍ਵਰ ਹੈ ਤਿਸ ਕਾ ਵੀਚਾਰ ਕਰੇ॥
Prof. Sahib Singh(ਹੇ ਸੰਤ ਜਨੋ! ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜੇਹੜਾ) ਨਾਹ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਨਾਹ ਕਿਸੇ ਦੀ ਨਿੰਦਾ ਕਰਦਾ ਹੈ, ਤੇ ਜੋ ਉਸ ਆਤਮਕ ਅਵਸਥਾ ਦੀ ਸਦਾ ਭਾਲ ਕਰਦਾ ਹੈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।ਪਦ ਅਰਥ ਉਸਤਤਿ = ਖ਼ੁਸ਼ਾਮਦ। ਪਦੁ = ਦਰਜਾ, ਆਤਮਕ ਅਵਸਥਾ। ਨਿਰਬਾਨਾ = ਵਾਸਨਾ-ਰਹਿਤ।
SikhNet (Spanish)Aquél que ni aprueba ni desaprueba, y busca sólo el Estado de Nirvana,
ਜਨ ਨਾਨਕ. ਇਹੁ ਖੇਲੁ ਕਠਨੁ ਹੈ; ਕਿਨਹੂੰ ਗੁਰਮੁਖਿ ਜਾਨਾ ॥੨॥੧॥
jan naanak. ihu khel katthan hai; kinahoon guramukh jaanaa |2|1|
Sant Singh KhalsaO servant Nanak, this is such a difficult game; only a few Gurmukhs understand it! ||2||1||
Manmohan SinghO Serf Nanak this is a difficult game only a few know it through the Guru.
Manmohan Singh (Punjabi)ਹੈ ਨਫ਼ਰ ਨਾਨਕ! ਇਹ ਖੇਡ ਔਖੀ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹੁ ਪੂਰਬੋਕਤ ਖੇਲ ਕਠਨ ਹੈ ਕਿਸੀ ਨੇ ਹੀ ਏਹ ਮਾਰਗ (ਗੁਰਮੁਖ) ਗੁਰੋਂ ਦੁਆਰਾ ਜਾਨਾ ਹੈ॥੨॥੧॥
Prof. Sahib Singh(ਪਰ) ਹੇ ਨਾਨਕ! ਇਹ (ਜੀਵਨ-) ਖੇਡ (ਖੇਡਣੀ) ਔਖੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਨੂੰ ਸਮਝਦਾ ਹੈ ॥੨॥੧॥ਪਦ ਅਰਥ ਕਿਨ ਹੂ = ਕਿਸੇ ਵਿਰਲੇ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੨॥
SikhNet (Spanish)es en verdad extraordinario y a través del Guru aprende a tomar este difícil papel.(2-1)