ਗਉੜੀ ਮਹਲਾ ੯ ॥
gaurree mahalaa 9 |
Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.
ਪ੍ਰਾਨੀ ਕਉ; ਹਰਿ ਜਸੁ. ਮਨਿ ਨਹੀ ਆਵੈ ॥
praanee kau; har jas. man nahee aavai |
Sant Singh KhalsaThe Praise of the Lord does not come to dwell in the minds of the mortal beings.
Manmohan SinghThe mortal enshrines not God's praise in his mind.
Manmohan Singh (Punjabi)ਜੀਵ ਵਾਹਿਗੁਰੂ ਦੀ ਮਹਿਮਾ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ।
Fareedkot Teekaਜੀਵ ਕੋ ਹਰੀ ਕਾ ਜਸੁ ਮਨ ਨਹੀਂ ਆਵਤਾ॥
Prof. Sahib Singh(ਹੇ ਭਾਈ!) ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ (ਵਸਾਣੀ) ਨਹੀਂ ਆਉਂਦੀ।ਪਦ ਅਰਥ ਕਉ = ਨੂੰ। ਜਸੁ = ਸਿਫ਼ਤਿ-ਸਾਲਾਹ। ਮਨਿ = ਮਨ ਵਿਚ।
SikhNet (Spanish)Engolosinado con los placeres mundanos,
ਅਹਿਨਿਸਿ ਮਗਨੁ ਰਹੈ ਮਾਇਆ ਮੈ; ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥
ahinis magan rahai maaeaa mai; kahu kaise gun gaavai |1| rahaau |
Sant Singh KhalsaDay and night, they remain engrossed in Maya. Tell me, how can they sing God's Glories? ||1||Pause||
Manmohan SinghDay and night he remains engrossed in mammon. Tell me how can he sing God's glories? Pause.
Manmohan Singh (Punjabi)ਦਿਨ ਰੈਣ ਉਹ ਧਨ-ਦੌਲਤ ਅੰਦਰ ਖਚਤ ਰਹਿੰਦਾ ਹੈ। ਦਸੋ, ਉਹ ਕਿਸ ਤਰ੍ਹਾਂ ਰਬ ਦੀ ਕੀਰਤੀ ਗਾਇਨ ਕਰ ਸਕਦਾ ਹੈ। ਠਹਿਰਾਉ।
Fareedkot Teekaਕਿਉਂਕਿ ਰਾਤ੍ਰਿ ਦਿਨ ਮਾਇਆ ਮੇਂ ਮਗਨ ਰਹਤਾ ਹੈ। ਫਿਰ ਕਹੋ ਕੈਸੇ ਗੁਨੋਂ ਕੋ ਗਾਯਨ ਕਰੇ॥੧॥ ਰਹਾਉ ॥
Prof. Sahib Singh(ਹੇ ਭਾਈ!) ਦੱਸ, ਉਹ ਮਨੁੱਖ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਜੇਹੜਾ ਦਿਨ ਰਾਤ ਮਾਇਆ (ਦੇ ਮੋਹ) ਵਿਚ ਮਸਤ ਰਹਿੰਦਾ ਹੈ? ॥੧॥ ਰਹਾਉ ॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਮਗਨੁ = ਮਸਤ। ਮੈ = ਮਹਿ, ਵਿਚ। ਕਹੁ = ਦੱਸ ॥੧॥ ਰਹਾਉ ॥
SikhNet (Spanish)¿cómo puede el hombre interesarse en la Alabanza del Señor? No enaltece al Señor en su corazón.(1-Pausa)
ਪੂਤ ਮੀਤ ਮਾਇਆ ਮਮਤਾ ਸਿਉ; ਇਹ ਬਿਧਿ ਆਪੁ ਬੰਧਾਵੈ ॥
poot meet maaeaa mamataa siau; ih bidh aap bandhaavai |
Sant Singh KhalsaIn this way, they bind themselves to children, friends, Maya and possessiveness.
Manmohan SinghIn this way he binds himself to children, friends, worldliness and egoism.
Manmohan Singh (Punjabi)ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਬੱਚਿਆਂ, ਮਿੱਤ੍ਰਾਂ, ਦੁਨੀਆਂਦਾਰੀ ਅਤੇ ਅਪਣੱਤ ਨਾਲ ਬੰਨ੍ਹ ਲੈਂਦਾ ਹੈ।
Fareedkot Teekaਪੁਤ੍ਰ ਔਰ ਮਿਤ੍ਰ ਪੁਨਾ ਮਾਇਆ ਕੇ ਸਾਥ ਜੋ ਮਮਤਾ ਕਰਨੀ ਹੈ, ਇਸ ਪ੍ਰਕਾਰ ਸੇ ਆਪ ਕੋ ਬੰਧਾਇ ਲੇਤਾ ਹੈ॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲਾ ਮਨੁੱਖ) ਪੁੱਤਰ ਮਿੱਤਰ ਮਾਇਆ (ਆਦਿਕ) ਦੀ ਅਪਣੱਤ ਨਾਲ ਬੱਝਾ ਰਹਿੰਦਾ ਹੈ, ਤੇ ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੇ ਬੰਧਨਾਂ ਵਿਚ) ਬੰਨ੍ਹੀ ਰੱਖਦਾ ਹੈ।ਪਦ ਅਰਥ ਮਮਤਾ = {ਮਮ = ਮੇਰਾ} ਅਪਣੱਤ। ਸਿਉ = ਨਾਲ। ਇਹ ਬਿਧਿ = ਇਸ ਤਰ੍ਹਾਂ। ਬਿਧਿ = ਤਰੀਕਾ। ਆਪੁ = ਆਪਣੇ ਆਪ ਨੂੰ।
SikhNet (Spanish)Se encadena a sus hijos, a sus amigos y a su amor a Maya.
ਮ੍ਰਿਗ ਤ੍ਰਿਸਨਾ ਜਿਉ, ਝੂਠੋ ਇਹੁ ਜਗ; ਦੇਖਿ ਤਾਸਿ. ਉਠਿ ਧਾਵੈ ॥੧॥
mrig trisanaa jiau, jhoottho ihu jag; dekh taas. utth dhaavai |1|
Sant Singh KhalsaLike the deer's delusion, this world is false; and yet, beholding it, they chase after it. ||1||
Manmohan SinghLike deer's delusion this world is false, yet on beholding that the mortal runs after it.
Manmohan Singh (Punjabi)ਹਰਨ ਤੇ ਛਲਾਵੇ ਦੀ ਤਰ੍ਹਾਂ ਇਹ ਸੰਸਾਰ ਕੂੜਾ ਹੈ। ਫਿਰ ਭੀ ਉਸ ਨੂੰ ਤੱਕ ਕੇ ਪ੍ਰਾਣੀ ਇਸ ਪਿਛੇ ਭੱਜਦਾ ਹੈ।
Fareedkot Teekaਮ੍ਰਿਗ ਤ੍ਰਿਸ਼ਨਾ ਵਤ ਜੋ ਏਹੁ ਜਗਤੁ ਝੂਠਾ ਹੈ। ਤਿਸ ਕੋ ਦੇਖ ਕਰ ਪਦਾਰਥੋਂ ਕੀ ਓਰ ਉਠ ਧਾਵਤਾ ਹੈ ਅਰਥਾਤ ਪ੍ਰਵਿਰਤ ਹੋਤਾ ਹੈ॥੧॥
Prof. Sahib Singh(ਮਾਇਆ-ਗ੍ਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ) ਇਹ ਜਗਤ (ਤਾਂ) ਠਗ-ਨੀਰੇ ਵਾਂਗ (ਠੱਗੀ ਹੀ ਠੱਗੀ ਹੈ, ਜਿਵੇਂ ਹਰਨ ਠਗਨੀਰੇ ਨੂੰ ਵੇਖ ਕੇ ਉਸ ਵਲ ਦੌੜਦਾ ਤੇ ਭਟਕ ਭਟਕ ਕੇ ਮਰਦਾ ਹੈ, ਤਿਵੇਂ ਮਨੁੱਖ ਇਸ ਜਗਤ ਨੂੰ) ਵੇਖ ਕੇ ਇਸ ਵਲ (ਸਦਾ) ਦੌੜਦਾ ਰਹਿੰਦਾ ਹੈ (ਤੇ ਆਤਮਕ ਮੌਤ ਸਹੇੜਦਾ ਹੈ) ॥੧॥ਪਦ ਅਰਥ ਮ੍ਰਿਗ = ਹਰਨ। ਤ੍ਰਿਸਨਾ = ਤ੍ਰੇਹ। ਮ੍ਰਿਗ ਤ੍ਰਿਸਨਾ = ਠਗਨੀਰਾ, ਉਹ ਖ਼ਿਆਲੀ ਪਾਣੀ ਜੋ ਹਰਨ ਨੂੰ ਤ੍ਰੇਹ ਵੇਲੇ ਆਪਣੇ ਪਿੱਛੇ ਭਜਾਈ ਫਿਰਦਾ ਹੈ {ਚਮਕਦੀ ਰੇਤ ਹਰਨ ਨੂੰ ਪਾਣੀ ਜਾਪਦੀ ਹੈ, ਉਹ ਪੀਣ ਲਈ ਦੌੜਦਾ ਹੈ, ਪਾਣੀ ਵਾਲਾ ਝਾਉਲਾ ਉਸ ਨੂੰ ਅਗਾਂਹ ਅਗਾਂਹ ਭਜਾਈ ਜਾਂਦਾ ਹੈ}। ਦੇਖਿ = ਵੇਖ ਕੇ। ਤਾਸਿ = ਉਸ (ਠਗਨੀਰੇ) ਵਲ ॥੧॥
SikhNet (Spanish)Como el venado que busca enloquecido el olor a musgo y no se da cuenta que emana de su propio vientre, así el mundo es engañado y corre tras el espejismo. (1)
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ; ਮੂੜ ਤਾਹਿ ਬਿਸਰਾਵੈ ॥
bhugat mukat kaa kaaran suaamee; moorr taeh bisaraavai |
Sant Singh KhalsaOur Lord and Master is the source of pleasures and liberation; and yet, the fool forgets Him.
Manmohan SinghThe Lord is the cause of earthly comforts, and salvation, Him, the fool forgets.
Manmohan Singh (Punjabi)ਪ੍ਰਭੂ ਸੰਸਾਰੀ ਆਰਾਮ ਅਤੇ ਕਲਿਆਣ ਦਾ ਸਬੱਬ ਹੈ। ਉਸ ਨੂੰ ਮੂਰਖ ਵਿਸਾਰਦਾ ਹੈ।
Fareedkot Teekaਜੋ ਭੋਗ ਔ ਮੋਖ੍ਯ ਕਾ ਕਾਰਨ ਵਾਹਿਗੁਰੂ ਮਾਲਕ ਹੈ, ਤਿਸ ਕੋ ਮੂਰਖ ਜੀਵ ਬਿਸਾਰ ਦੇਤਾ ਹੈ॥
Prof. Sahib Singhਮੂਰਖ ਮਨੁੱਖ ਉਸ ਮਾਲਕ-ਪ੍ਰਭੂ ਨੂੰ ਭੁਲਾਈ ਰੱਖਦਾ ਹੈ ਜੇਹੜਾ ਦੁਨੀਆ ਦੇ ਭੋਗਾਂ ਤੇ ਸੁਖਾਂ ਦਾ ਭੀ ਮਾਲਕ ਹੈ ਤੇ ਜੇਹੜਾ ਮੋਖ ਭੀ ਦੇਣ ਵਾਲਾ ਹੈ।ਪਦ ਅਰਥ ਭੁਗਤਿ = ਦੁਨੀਆ ਦੇ ਭੋਗ ਤੇ ਸੁਖ। ਮੁਕਤਿ = ਮੋਖ। ਮੂੜ = ਮੂਰਖ ਮਨੁੱਖ। ਤਾਹਿ = ਉਸ ਨੂੰ।
SikhNet (Spanish)Se olvida del mismo Maestro que lo sostiene y lo libera.
ਜਨ ਨਾਨਕ. ਕੋਟਨ ਮੈ ਕੋਊ; ਭਜਨੁ ਰਾਮ ਕੋ ਪਾਵੈ ॥੨॥੩॥
jan naanak. kottan mai koaoo; bhajan raam ko paavai |2|3|
Sant Singh KhalsaO servant Nanak, among millions, there is scarcely anyone who attains the Lord's meditation. ||2||3||
Manmohan SinghO servant Nanak, amongst millions there is hardly any mortal, who attains to Lord's meditation.
Manmohan Singh (Punjabi)ਹੇ ਨੌਕਰ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਪ੍ਰਾਣੀ ਹੈ, ਜੋ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਕੇ ਭਜਨ ਕੋ ਕ੍ਰੋੜੋਂ ਮੇਂ ਸੇ ਕੋਈ ਪਾਵਤਾ ਹੈ॥੨॥੩॥
Prof. Sahib Singhਹੇ ਦਾਸ ਨਾਨਕ! (ਆਖ-) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੇਹੜਾ (ਜਗਤ ਠਗ-ਨੀਰੇ ਦੇ ਮੋਹ ਤੋਂ ਬਚ ਕੇ) ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ ॥੨॥੩॥ਪਦ ਅਰਥ ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਕੋ = ਦਾ ॥੨॥
SikhNet (Spanish)Oh, dice Nanak, entre millones, apenas hay uno que medita en el Señor. (2-3)