ਸੋਰਠਿ ਮਹਲਾ ੫ ॥
soratth mahalaa 5 | Ang 614
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਰਤਨੁ ਛਾਡਿ. ਕਉਡੀ ਸੰਗਿ ਲਾਗੇ; ਜਾ ਤੇ. ਕਛੂ ਨ ਪਾਈਐ ॥
ratan chhaadd. kauddee sang laage; jaa te. kachhoo na paaeeai | Ang 614
Sant Singh KhalsaForsaking the jewel, he is attached to the shell; nothing will come of it.
Manmohan SinghForsaking the jewel, the man is attached to the shell from which nothing can be obtained.
Manmohan Singh (Punjabi)ਮਾਣਕ ਨੂੰ ਤਿਆਗ, ਇਨਸਾਨ ਕੌਡੀ ਨਾਲ ਚਿਮੜਿਆ ਹੋਇਆ ਹੈ ਜਿਸ ਤੋਂ ਕੁਝ ਭੀ ਪ੍ਰਾਪਤ ਨਹੀਂ ਹੋ ਸਕਦਾ।
Fareedkot Teekaਹੇ ਭਾਈ! ਵਾਹਗੁਰੂ ਕਾ ਨਾਮੁ ਅਮੋਲਕੁ ਪਦਾਰਥੁ ਹੈ ਤੁਮ ਤਿਸ ਕੋ ਛੋਡ ਕੇ (ਕੌਡੀ) ਤੁਛ ਮਾਯਾ ਕੇ ਸਾਥ ਲਾਗੇ ਹੋ, ਜਿਸ ਤੇ ਕਛੁ ਭੀ ਸੁਖੁ ਨਹੀਂ ਪਾਈਤਾ॥
Prof. Sahib Singh(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ।ਪਦ ਅਰਥ ਰਤਨੁ = ਹੀਰੇ ਵਰਗਾ ਕੀਮਤੀ ਪ੍ਰਭੂ-ਨਾਮ। ਕਉਡੀ = ਕਉਡੀ ਵਰਗੀ ਤੁੱਛ ਮਾਇਆ। ਸੰਗਿ = ਨਾਲ। ਜਾ ਤੇ = ਜਿਸ (ਮਾਇਆ) ਪਾਸੋਂ।
SikhNet (Spanish)Tirando la Perla Verdadera, uno se queda con la concha, y ahí uno no encuentra nada.
ਪੂਰਨ ਪਾਰਬ੍ਰਹਮ ਪਰਮੇਸੁਰ; ਮੇਰੇ ਮਨ. ਸਦਾ ਧਿਆਈਐ ॥੧॥
pooran paarabraham paramesur; mere man. sadaa dhiaaeeai |1| Ang 615
Sant Singh KhalsaO my mind, meditate forever on the Perfect, Supreme Lord God, the Transcendent Lord. ||1||
Manmohan SinghMy soul, ever meditate thou on the Perfect, Transcendent Lord Master.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸਦੀਵ ਹੀ ਪੂਰੇ ਪਰਮ ਪ੍ਰਭੂ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਪਿਆਰੇ! ਸਭ ਮੇਂ ਪੂਰਨ ਔ ਸਭਕਾ ਪਰਾ ਜੋ ਬਿਆਪਕ ਪਰਮੇਸਰ ਹੈ ਤਿਸ ਕਾ ਸਦੀਵ ਧਿਆਨ ਕਰੀਏ॥੧॥
Prof. Sahib Singhਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ॥੧॥ਪਦ ਅਰਥ ਮਨ = ਹੇ ਮਨ! ॥੧॥
SikhNet (Spanish)Oh mente mía, medita para siempre en el Perfecto y Supremo Señor Dios, el Señor Trascendente. (1)
ਸਿਮਰਹੁ. ਹਰਿ ਹਰਿ ਨਾਮੁ; ਪਰਾਨੀ ॥
simarahu. har har naam; paraanee | Ang 615
Sant Singh KhalsaMeditate in remembrance on the Name of the Lord, Har, Har, O mortal.
Manmohan SinghO mortal, contemplate thou on the name of the Lord Master.
Manmohan Singh (Punjabi)ਹੇ ਫਾਨੀ ਬੰਦੇ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਪ੍ਰਾਨੀ! ਹਰ ਵੇਲੇ ਹਰੀ ਨਾਮ ਕੋ ਸਿਮਰਨ ਕਰ॥
Prof. Sahib Singhਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ।ਪਦ ਅਰਥ ਪਰਾਨੀ = ਹੇ ਬੰਦੇ!
SikhNet (Spanish)Medita en el Nombre del Señor, Jar, Jar, oh mortal, pues al final del camino,
ਬਿਨਸੈ ਕਾਚੀ ਦੇਹ; ਅਗਿਆਨੀ ॥ ਰਹਾਉ ॥
binasai kaachee deh; agiaanee | rahaau | Ang 615
Sant Singh KhalsaYour frail body shall perish, you ignorant fool. ||Pause||
Manmohan SinghO ignorant man, the frail body of thine shall perish. Pause.
Manmohan Singh (Punjabi)ਹੇ ਬੇਸਮਝ ਬੰਦੇ! ਇਹ ਤੇਰਾ ਬੋਦਾ ਜਿਸਮ ਨਾਸ ਹੋ ਜਾਏਗਾ। ਠਹਿਰਾਉ।
Fareedkot Teekaਹੇ ਅਗਿਆਨੀ! ਏਹੁ ਦੇਹ ਬਿਨਸ ਜਾਨੇ ਵਾਲੀ ਹੈ॥ ਰਹਾਉ ॥
Prof. Sahib Singhਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ ਰਹਾਉ॥ਪਦ ਅਰਥ ਕਾਚੀ = ਸਦਾ ਕਾਇਮ ਨਾਹ ਰਹਿਣ ਵਾਲੀ। ਦੇਹ = ਸਰੀਰ। ਅਗਿਆਨੀ = ਹੇ ਮੂਰਖ! ॥ਰਹਾਉ॥
SikhNet (Spanish)tu ser inestable e ignorante se va a esfumar, oh tonto ignorante. (Pausa)
ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ; ਤਾ ਕੀ. ਕਛੁ ਨ ਵਡਾਈ ॥
mrig trisanaa ar supan manorath; taa kee. kachh na vaddaaee | Ang 615
Sant Singh KhalsaIllusions and dream-objects possess nothing of greatness.
Manmohan SinghOptical illusions and dream-objects, to them, no greatness can be attached.
Manmohan Singh (Punjabi)ਦ੍ਰਿਸ਼ਟਮਾਨ ਗਲਤ-ਫਹਿਮੀਆਂ ਅਤੇ ਸੁਫਨੇ ਦੇ ਪਦਾਰਥ ਉਨ੍ਹਾਂ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਜਾ ਸਕਦੀ।
Fareedkot Teekaਕਿਉਂਕਿ ਜੈਸੇ ਮ੍ਰਿਗ ਤ੍ਰਿਸਨਾ ਔ ਸੁਪਨਾ ਔ ਮਨੋਰਥ ਝੂਠੇ ਹੈਂ, ਤਿਸੀ ਪ੍ਰਕਾਰ ਇਸ ਮਾਇਆ ਕੀ ਭੀ ਕੁਛ ਵਡਿਆਈ ਨਹੀਂ ਹੈ, ਭਾਵ ਸੇ ਮਿਥ੍ਯਾ ਹੈ॥
Prof. Sahib Singh(ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ।ਪਦ ਅਰਥ ਮ੍ਰਿਗ ਤ੍ਰਿਸਨਾ = ਠਗ ਨੀਰਾ, ਉਹ ਰੇਤ-ਥਲਾ ਜੋ ਤਿਹਾਏ ਹਰਨ ਨੂੰ ਪਾਣੀ ਜਾਪਦਾ ਹੈ। ਸੁਪਨ ਮਨੋਰਥ = ਸੁਪਨੇ ਵਿਚ ਮਿਲੇ ਪਦਾਰਥ। ਤਾ ਕੀ = ਇਸ (ਮਾਇਆ) ਦੀ।
SikhNet (Spanish)¿De qué sirven los espejismos y los objetos de ensueño?
ਰਾਮ ਭਜਨ ਬਿਨੁ. ਕਾਮਿ ਨ ਆਵਸਿ; ਸੰਗਿ. ਨ ਕਾਹੂ ਜਾਈ ॥੨॥
raam bhajan bin. kaam na aavas; sang. na kaahoo jaaee |2| Ang 615
Sant Singh KhalsaWithout meditating on the Lord, nothing succeeds, and nothing will go along with you. ||2||
Manmohan SinghWithout the Lord's meditation nothing avails the mortal, nor anything goes with him.
Manmohan Singh (Punjabi)ਸਾਹਿਬ ਦੇ ਸਿਮਰਨ ਬਾਝੋਂ ਕੁਝ ਭੀ ਪ੍ਰਾਣੀ ਦੇ ਕੰਮ ਨਹੀਂ ਆਉਂਦਾ, ਨਾਂ ਹੀ ਕੁਛ ਉਸ ਦੇ ਨਾਲ ਜਾਂਦਾ ਹੈ।
Fareedkot Teekaਰਾਮ ਭਜਨ ਸੇ ਬਿਨਾਂ ਏਹੁ ਮਾਯਾ ਕਾਮ ਨਹੀਂ ਆਵਤੀ ਅਰਥਾਤ ਪਰਮਾਰਥ ਉਪਯੋਗੀ ਨਹੀਂ ਔ ਪਰਲੋਕ ਮੇਂ ਸਾਥ ਭੀ ਕਿਸੇ ਕੇ ਨਹੀਂ ਜਾਤੀ ॥੨॥
Prof. Sahib Singhਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ ॥੨॥ਪਦ ਅਰਥ ਕਾਮਿ = ਕੰਮ ਵਿਚ। ਨ ਆਵਸਿ = ਨਹੀਂ ਆਵੇਗੀ। ਕਾਹੂ ਸੰਗਿ = ਕਿਸੇ ਦੇ ਭੀ ਨਾਲ ॥੨॥
SikhNet (Spanish)Sin contemplar el Nombre del Señor nada nos sirve, pues nada se va con nosotros. (2)
ਹਉ ਹਉ ਕਰਤ. ਬਿਹਾਇ ਅਵਰਦਾ; ਜੀਅ ਕੋ ਕਾਮੁ. ਨ ਕੀਨਾ ॥
hau hau karat. bihaae avaradaa; jeea ko kaam. na keenaa | Ang 615
Sant Singh KhalsaActing in egotism and pride, his life passes away, and he does nothing for his soul.
Manmohan SinghTaking pride in his ego, the mortal's life passes and he does nothing for the good of his soul.
Manmohan Singh (Punjabi)ਮੈਂ ਮੈਂ (ਹੰਕਾਰ) ਕਰਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦੇ ਭਲੇ ਲਈ ਕੋਈ ਕੰਮ ਨਹੀਂ ਕਰਦਾ।
Fareedkot Teekaਇਹੁ ਅਵਸਥਾ ਤੇਰੀ ਹਉ ਹਉ ਕਰਤੇ ਬੀਤ ਗਈ ਔ ਅਪਨੇ ਜੀਵ ਕਾ ਕਾਮ ਜੋ ਪ੍ਰਲੋਕ ਮੇਂ ਜੀ ਕੋ ਸੁਖ ਦੇਵੇ, ਸੋ ਕੁਛ ਕੰਮੁ ਭੀ ਤੈਨੇ ਨਹੀਂ ਕੀਆ॥
Prof. Sahib Singh(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ।ਪਦ ਅਰਥ ਹਉ ਹਉ ਕਰਤ = ਮੈਂ ਮੈਂ ਕਰਦਿਆਂ, ਸਦਾ ਮਾਣ ਕਰਦਿਆਂ। ਬਿਹਾਇ = ਗੁਜ਼ਰ ਜਾਂਦੀ ਹੈ। ਅਵਰਦਾ = ਉਮਰ। ਜੀਅ ਕੋ = ਜਿੰਦ ਦਾ, ਜਿੰਦ ਦੇ ਲਾਭ ਵਾਸਤੇ।
SikhNet (Spanish)La vida pasa cegada por el ego porque uno no toma contacto con su Alma,
ਧਾਵਤ ਧਾਵਤ. ਨਹ ਤ੍ਰਿਪਤਾਸਿਆ; ਰਾਮ ਨਾਮੁ. ਨਹੀ ਚੀਨਾ ॥੩॥
dhaavat dhaavat. neh tripataasiaa; raam naam. nahee cheenaa |3| Ang 615
Sant Singh KhalsaWandering and wandering all around, he is never satisfied; he does not remember the Name of the Lord. ||3||
Manmohan SinghWandering and ever wandering about he is contented not and remembers not the Lord's Name.
Manmohan Singh (Punjabi)ਟੱਕਰਾਂ ਤੇ ਟੱਕਰਾਂ ਮਾਰਦਾ ਹੋਇਆ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਹ ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।
Fareedkot Teekaਪਦਾਰਥੋਂ ਮੇਂ ਧਾਵਤਾ ਹੂਆ ਤੂੰ ਤ੍ਰਿਪਤ ਨਾ ਹੂਆ, ਕਿਉਂਕਿ ਜਿਸ ਰਾਮ ਨਾਮ ਨੇ ਤੇਰੇ ਕੋ ਤ੍ਰਿਪਤ ਕਰਨਾ ਥਾ, ਸੋ ਤੈਨੇ ਨਹੀਂ (ਚੀਨਾ) ਪਛਾਨਿਆ॥੩॥
Prof. Sahib Singh(ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ ॥੩॥ਪਦ ਅਰਥ ਧਾਵਤ ਧਾਵਤ = ਦੌੜਦਾ ਭਟਕਦਾ। ਤ੍ਰਿਪਤਾਸਿਆ = ਰੱਜਦਾ। ਚੀਨਾ = ਪਛਾਣਿਆ, ਸਾਂਝ ਪਾਈ ॥੩॥
SikhNet (Spanish)y picado por el deseo, no logra estar contento, ya que no conoce el Nombre del Señor. (3)
ਸਾਦ ਬਿਕਾਰ ਬਿਖੈ ਰਸ ਮਾਤੋ; ਅਸੰਖ ਖਤੇ ਕਰਿ ਫੇਰੇ ॥
saad bikaar bikhai ras maato; asankh khate kar fere | Ang 615
Sant Singh KhalsaIntoxicated with the taste of corruption, cruel pleasures and countless sins, he is consigned to the cycle of reincarnation.
Manmohan SinghIntoxicated with the relish of misdeeds and pleasure of evil passions and numberless sins, he goes round in existences.
Manmohan Singh (Punjabi)ਕੁਕਰਮਾਂ ਦੇ ਸੁਆਦ, ਮੰਦੇ ਰਸਾਂ ਅਤੇ ਅਣਗਿਣਤ ਪਾਪਾਂ ਦੀ ਖੁਸ਼ੀ ਵਿੱਚ ਮਤਵਾਲਾ ਹੋਇਆ ਹੋਇਆ ਉਹ ਜੂਨੀਆਂ ਅੰਦਰ ਚੱਕਰ ਕੱਟਦਾ ਹੈ।
Fareedkot Teekaਬਿਕਾਰੋਂ ਕੇ ਸ੍ਵਾਦ ਮੇਂ ਪੁਨਃ ਬਿਸ੍ਯੋਂ ਕੇ ਰਸ ਮੇਂ ਮਸਤ ਹੋਇਕੇ ਬਹੁਤ ਹੀ ਪਾਪ ਕੀਏ, ਇਸੀ ਕੇ ਅਸੰਖ (ਖਤੇ) ਗੁਨਾਹ (ਫੇਰੇ) ਫੇੜਨੇ ਕਰੇ ਹੈਂ॥
Prof. Sahib Singhਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ।ਪਦ ਅਰਥ ਸਾਦ = ਚਸਕੇ। ਬਿਖੈ ਰਸ = ਪਦਾਰਥਾਂ ਦੇ ਸੁਆਦ। ਮਾਤੋ = ਮਸਤ। ਖਤੇ = ਪਾਪ। ਕਰਿ = ਕਰ ਕੇ। ਫੇਰੇ = ਜਨਮ ਮਰਨ ਦੇ ਗੇੜਾਂ ਵਿਚ।
SikhNet (Spanish)Él está apegado a las pasiones y comete miles de errores yendo vuelta tras vuelta.
ਨਾਨਕ ਕੀ ਪ੍ਰਭ ਪਾਹਿ ਬਿਨੰਤੀ; ਕਾਟਹੁ ਅਵਗੁਣ ਮੇਰੇ ॥੪॥੧੧॥੨੨॥
naanak kee prabh paeh binantee; kaattahu avagun mere |4|11|22| Ang 615
Sant Singh KhalsaNanak offers his prayer to God, to eradicate his demerits. ||4||11||22||
Manmohan SinghNanak prays to his Lord to rid him of his demerits.
Manmohan Singh (Punjabi)ਆਪਣੇ ਦੂਸ਼ਣ ਦੂਰ ਕਰਨ ਲਈ, ਨਾਨਕ ਆਪਣੇ ਸੁਆਮੀ ਕੋਲ ਅਰਦਾਸ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤੇਰੇ ਪਾਸ ਮੇਰੀ ਬੇਨਤੀ ਹੈ, ਮੇਰੇ ਔਗੁਨੋਂ ਕੋ ਤੁਮ ਕਾਟ ਦੇਵੋ॥੪॥੧੧॥੨੨॥
Prof. Sahib Singhਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ ॥੪॥੧੧॥੨੨॥ਪਦ ਅਰਥ ਪਾਹਿ = ਪਾਸਿ, ਪਾਸ ॥੪॥੧੧॥੨੨॥
SikhNet (Spanish)Nanak reza a su Señor, Oh Dios, libérame de mis deméritos. (4‑11‑22)