ੴ

ਸਿੱਖਬਾਣੀ · SikhBani

Ang 614

Sri Guru Granth Sahib · Raag Sorath · 5 shabads, 38 lines
Translations
Shabad Guru Arjan Dev Ji Raag Sorath continued from Ang 613

ਸਾਧਸੰਗਿ. ਜਉ ਤੁਮਹਿ ਮਿਲਾਇਓ; ਤਉ ਸੁਨੀ ਤੁਮਾਰੀ ਬਾਣੀ ॥

saadhasang. jau tumeh milaaeo; tau sunee tumaaree baanee |

Sant Singh KhalsaWhen You brought me to the Saadh Sangat, the Company of the Holy, then I heard the Bani of Your Word.
Manmohan SinghWhen Thou associated me with the saints society, I hearkened then, to Thy Gurbani.
Manmohan Singh (Punjabi)ਜਦ ਤੂੰ ਮੈਨੂੰ ਸਤਿਸੰਗਤ ਨਾਲ ਜੁੜਿਆ, ਤਦ ਹੀ ਮੈਂ ਤੇਰੀ ਗੁਰਬਾਣੀ ਸ੍ਰਵਣ ਕੀਤੀ।
Fareedkot Teekaਹੇ ਵਾਹਗੁਰੂ! ਜੋ ਤੁਮ ਨੇ ਸਾਧ ਸੰਗ ਮੇਂ ਮੇਰੇ ਕੋ ਮਿਲਾਇਆ, ਤੋ ਤੁਮਾਰੀ ਬਾਣੀ ਜੋ ਰਾਮ ਨਾਮ ਰੂਪ ਹੈ, ਸੋ ਹਮ ਨੇ ਸੁਣੀ ਹੈ॥
Prof. Sahib Singhਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਾ ਹੈ,

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਜਉ = ਜਦੋਂ। ਤੁਮਹਿ = ਤੂੰ ਆਪ ਹੀ। ਤਉ = ਤਦੋਂ।

SikhNet (Spanish)Cuando me guiaste hasta la Saad Sangat, la Sociedad de los Santos,

ਅਨਦੁ ਭਇਆ ਪੇਖਤ ਹੀ ਨਾਨਕ; ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥

anad bheaa pekhat hee naanak; prataap purakh nirabaanee |4|7|18|

Sant Singh KhalsaNanak is in ecstasy, beholding the Glory of the Primal Lord of Nirvaanaa. ||4||7||18||
Manmohan SinghNanak is happy on seeing the glory of the unattached Perfect Lord.
Manmohan Singh (Punjabi)ਨਿਰਲੇਪ ਪ੍ਰਭੂ ਦੀ ਵਡਿਆਈ ਵੇਖ ਕੇ ਨਾਨਕ ਪ੍ਰਸੰਨ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਨਿਰਬਾਨੀ) ਨਿਰਦੁਖ ਪੁਰਸ! ਤੇਰੇ ਪਰਤਾਪ ਕੋ ਦੇਖਤੇ ਹੀ ਮੈਨੂੰ ਅਨੰਦ ਹੂਆ ਹੈ॥੪॥੭॥੧੮॥
Prof. Sahib Singhਹੇ ਨਾਨਕ! (ਆਖ-) (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ॥੪॥੭॥੧੮॥

ਪਦ ਅਰਥ ਪੇਖਤ ਹੀ = ਵੇਖਦਿਆਂ ਹੀ। ਪੁਰਖ = ਸਰਬ-ਵਿਆਪਕ। ਨਿਰਬਾਣੀ = ਵਾਸ਼ਨਾ-ਰਹਿਤ ॥੪॥੭॥੧੮॥

SikhNet (Spanish)escuché el Bani de Tu Palabra y Nanak, desde entonces, se deleita Viéndote, oh Glorioso Señor de Nirvana. (4‑7‑18)

Open this shabad (11 lines, Angs 613-614) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਹਮ. ਸੰਤਨ ਕੀ ਰੇਨੁ ਪਿਆਰੇ; ਹਮ. ਸੰਤਨ ਕੀ ਸਰਣਾ ॥

ham. santan kee ren piaare; ham. santan kee saranaa |

Sant Singh KhalsaI am the dust of the feet of the Beloved Saints; I seek the Protection of their Sanctuary.
Manmohan SinghI am the dust of the beloved saints feet, and I seek their protection.
Manmohan Singh (Punjabi)ਮੈਂ ਸਨੇਹੀ ਸਾਧੂਆਂ ਦੇ ਪੈਰਾਂ ਦੀ ਧੂੜ ਹਾਂ ਅਤੇ ਮੈਂ ਉਨ੍ਹਾ ਦੀ ਸ਼ਰਣ ਭਾਲਦਾ ਹਾਂ।
Fareedkot Teekaਹੇ ਪ੍ਯਾਰਿਆ! ਹਮ ਤੋ ਸੰਤੋਂ ਕੇ ਚਰਨੋਂ ਕੀ ਧੂੜੀ ਹੈਂ ਔ ਹਮ ਸੰਤੋਂ ਕੀ ਸ਼ਰਣ ਹੈਂ॥੧॥
Prof. Sahib Singhਹੇ ਪਿਆਰੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ।

ਪਦ ਅਰਥ ਰੇਨੁ = ਚਰਨ-ਧੂੜ। ਪਿਆਰੇ = ਹੇ ਪਿਆਰੇ ਪ੍ਰਭੂ!

SikhNet (Spanish)Soy sólo el Polvo de los Pies de los Santos; busco siempre su refugio.

ਸੰਤ ਹਮਾਰੀ ਓਟ ਸਤਾਣੀ; ਸੰਤ ਹਮਾਰਾ ਗਹਣਾ ॥੧॥

sant hamaaree ott sataanee; sant hamaaraa gahanaa |1|

Sant Singh KhalsaThe Saints are my all-powerful Support; the Saints are my ornament and decoration. ||1||
Manmohan SinghThe saints are my powerful prop, and the saints my ornaments.
Manmohan Singh (Punjabi)ਸਾਧੂ ਮੇਰਾ ਤਾਕਤਵਰ ਸਹਾਰਾ ਹਨ ਅਤੇ ਸਾਧੂ ਹੀ ਮੇਰਾ ਗਹਿਣਾ-ਗੱਟਾ ਹਨ।
Fareedkot Teekaਸੰਤ ਹਮਾਰੀ ਬਲਿ ਸਹਿਤ ਓਟ ਹੈ ਔ ਸੰਤ ਹਮਾਰਾ ਗਹਣਾ ਰੂਪ ਹੈ, ਭਾਵ ਸੇ ਰਿਦੇ ਕਾ ਅਧਾਰ ਰੂਪ ਹੈ॥੧॥
Prof. Sahib Singhਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ ॥੧॥

ਪਦ ਅਰਥ ਓਟ = ਆਸਰਾ। ਸਤਾਣੀ = ਸ-ਤਾਣੀ, ਤਾਣ ਵਾਲੀ, ਤਕੜੀ ॥੧॥

SikhNet (Spanish)Los Santos son mi único soporte; son mi único embellecimiento. (1)

ਹਮ; ਸੰਤਨ ਸਿਉ ਬਣਿ ਆਈ ॥

ham; santan siau ban aaee |

Sant Singh KhalsaI am hand and glove with the Saints.
Manmohan SinghI am hand and glove with the saints.
Manmohan Singh (Punjabi)ਸਾਧੂਆਂ ਨਾਲ ਮੈਂ ਘਿਓ ਖਿਚੜੀ ਹੋਇਆ ਹੋਇਆ ਹਾਂ।
Fareedkot Teekaਹਮਾਰੀ ਤੌ ਸੰਤੋਂ ਸਾਥ ਬਣਿਆਈ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ।

ਪਦ ਅਰਥ ਸਿਉ = ਨਾਲ। ਬਣਿ ਆਈ = ਪ੍ਰੀਤਿ ਬਣ ਗਈ ਹੈ।

SikhNet (Spanish)Estoy complacido con los Santos;

ਪੂਰਬਿ ਲਿਖਿਆ ਪਾਈ ॥

poorab likhiaa paaee |

Sant Singh KhalsaI have realized my pre-ordained destiny.
Manmohan SinghI have obtained what was preordained for me.
Manmohan Singh (Punjabi)ਜੋ ਕੁਛ ਧੁਰੋਂ ਮੇਰੇ ਲਈਂ ਲਿਖਿਆ ਹੋਇਆ ਸੀ, ਉਹ ਮੈਨੂੰ ਮਿਲ ਗਿਆ ਹੈ।
Fareedkot Teekaਪਿਛਲੇ ਲੇਖ ਲਿਖੇ ਅਨਸਾਰ ਇਹੁ ਬਾਤ ਪਾਈ ਹੈ॥
Prof. Sahib Singhਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ।

ਪਦ ਅਰਥ ਪੂਰਬਿ ਲਿਖਿਆ = ਪੂਰਬਲੇ ਭਾਗਾਂ ਅਨੁਸਾਰ ਲਿਖਿਆ ਲੇਖ।

SikhNet (Spanish)ahora puedo entregar mi mente a los Santos,

ਇਹੁ ਮਨੁ ਤੇਰਾ ਭਾਈ ॥ ਰਹਾਉ ॥

eihu man teraa bhaaee | rahaau |

Sant Singh KhalsaThis mind is yours, O Siblings of Destiny. ||Pause||
Manmohan SinghO saints, my brethren, this soul is yours. Pause.
Manmohan Singh (Punjabi)ਹੇ ਸੰਤ ਜਨੋ! ਮੇਰੇ ਭਰਾਓ ਇਹ ਆਤਮਾ ਤੁਹਾਡੀ ਹੈ। ਠਹਿਰਾਉ।
Fareedkot Teekaਇਸ ਪ੍ਰਕਾਰ ਜੋ ਤੇਰਾ ਭੀ ਮਨ (ਭਾਈ) ਪ੍ਰੇਮੀ ਹੋਵੈ, ਤੌ ਤੇਰੇ ਕੋ ਅਚੁਤ ਸੁਖ ਪ੍ਰਾਪਤਿ ਹੋਵੈ॥ ਰਹਾਉ ॥
Prof. Sahib Singhਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਰਹਾਉ॥

ਪਦ ਅਰਥ ਭਾਈ = ਪ੍ਰੇਮੀ ॥ਰਹਾਉ॥

SikhNet (Spanish)pues tal es el Karma de mis acciones pasadas. (Pausa)

ਸੰਤਨ ਸਿਉ ਮੇਰੀ ਲੇਵਾ ਦੇਵੀ; ਸੰਤਨ ਸਿਉ ਬਿਉਹਾਰਾ ॥

santan siau meree levaa devee; santan siau biauhaaraa |

Sant Singh KhalsaMy dealings are with the Saints, and my business is with the Saints.
Manmohan SinghWith the saints are my dealings, and with the saints is my business.
Manmohan Singh (Punjabi)ਸਾਧੂਆਂ ਨਾਲ ਮੇਰੀ ਲੈਣ ਦੇਣ ਹੈ ਅਤੇ ਸਾਧੂਆਂ ਨਾਲ ਹੀ ਮੇਰਾ ਵਣਜ ਵਪਾਰ ਹੈ।
Fareedkot Teekaਸੰਤ ਸਾਥ ਹੀ ਮੇਰਾ ਲੇਵਾ ਦੇਵੀ ਅਰਥਾਤ ਲੈਨਾ ਦੇਨਾ ਹੈ, ਪੁਨਾ ਜਿਤਨਾ ਮੇਰਾ ਬਿਵਹਾਰ ਹੈ ਸਭ ਸੰਤੋਂ ਸੇ ਹੀ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ।

ਪਦ ਅਰਥ ਲੇਵਾ ਦੇਵੀ = ਲੈਣ-ਦੇਣ। ਬਿਉਹਾਰਾ = ਵਰਤਣ-ਵਿਹਾਰ।

SikhNet (Spanish)Tomo, doy y trato sólo con los Santos;

ਸੰਤਨ ਸਿਉ ਹਮ ਲਾਹਾ ਖਾਟਿਆ; ਹਰਿ ਭਗਤਿ ਭਰੇ ਭੰਡਾਰਾ ॥੨॥

santan siau ham laahaa khaattiaa; har bhagat bhare bhanddaaraa |2|

Sant Singh KhalsaI have earned the profit with the Saints, and the treasure filled to over-flowing with devotion to the Lord. ||2||
Manmohan SinghFrom the saints I have earned the profit of Name and my mind's treasure is filled wit God's devotional service.
Manmohan Singh (Punjabi)ਸਾਧੂਆਂ ਪਾਸੋਂ ਮੈਂ ਨਾਮ ਦਾ ਲਾਭ ਉਠਾਇਆ ਹੈ, ਜਿਸ ਨਾਲ ਮੇਰੇ ਮਨ ਦਾ ਖਜਾਨਾ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਾਲ ਪਰੀਪੂਰਨ ਹੈ।
Fareedkot Teekaਸੰਤੋਂ ਸੇ ਹੀ ਹਮ ਨੇ ਲਾਭ (ਖਾਟਿਆ) ਪਾਇਆ ਹੈ। ਵਹੁ ਸੰਤ ਕੈਸੇ ਹੈਂ? ਜੋ ਹਰੀ ਭਗਤੀ ਕੇ ਸਾਥ ਤਿਨ ਕੇ ਰਿਦੇ ਭੰਡਾਰ ਭਰੇ ਹੂਏ ਹੈਂ॥੨॥
Prof. Sahib Singhਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ ॥੨॥

ਪਦ ਅਰਥ ਲਾਹਾ = ਲਾਭ। ਭੰਡਾਰਾ = ਖ਼ਜ਼ਾਨੇ ॥੨॥

SikhNet (Spanish)de los Santos gané el Fruto del Nombre del Señor y mi corazón se llenó del Tesoro de la Devoción de Dios. (2)

ਸੰਤਨ ਮੋ ਕਉ ਪੂੰਜੀ ਸਉਪੀ; ਤਉ ਉਤਰਿਆ ਮਨ ਕਾ ਧੋਖਾ ॥

santan mo kau poonjee saupee; tau utariaa man kaa dhokhaa |

Sant Singh KhalsaThe Saints entrusted to me the capital, and my mind's delusion was dispelled.
Manmohan SinghThe saints gave me the capital of the Lord's Name, and I was then rid of my mind's anxiety.
Manmohan Singh (Punjabi)(ਜਦ)ਂ ਸਾਧੂਆਂ ਨੇ ਮੈਨੂੰ ਸੁਆਮੀ ਦੇ ਨਾਮ ਦੀ ਰਾਸ ਦੇ ਦਿੱਤੀ, ਤਦ ਮੇਰੇ ਚਿੱਤ ਦਾ ਫਿਕਰ ਅੰਦੇਸ਼ਾ ਦੂਰ ਹੋ ਗਿਆ।
Fareedkot Teekaਤਿਨ ਸੰਤੋਂ ਨੇ ਮੇਰੇ ਕੋ ਜੋ ਸਰਧਾ ਰੂਪ ਪੂੰਜੀ ਸੌਂਪੀ ਅਰਥਾਤ ਜਬ ਮੇਰੇ ਰਿਦੇ ਮੇਂ ਸਰਧਾ ਸੰਤੋਂ ਪਰ ਆਈ ਤੌ ਮਨ ਕਾ ਸਭ ਸੰਸਾ (ਉਤਰਿਆ) ਦੂਰ ਹੂਆ॥
Prof. Sahib Singhਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ।

ਪਦ ਅਰਥ ਮੋ ਕਉ = ਮੈਨੂੰ। ਪੂੰਜੀ = ਹਰਿ-ਨਾਮ ਦਾ ਸਰਮਾਇਆ। ਸਉਪੀ = ਹਵਾਲੇ ਕੀਤੀ, ਦਿੱਤੀ। ਧੋਖਾ = ਫ਼ਿਕਰ।

SikhNet (Spanish)Los Santos me bendijeron con el Tesoro del Nombre, y fui liberado de la ilusión en mi mente.

ਧਰਮ ਰਾਇ ਅਬ ਕਹਾ ਕਰੈਗੋ; ਜਉ ਫਾਟਿਓ ਸਗਲੋ ਲੇਖਾ ॥੩॥

dharam raae ab kahaa karaigo; jau faattio sagalo lekhaa |3|

Sant Singh KhalsaWhat can the Righteous Judge of Dharma do now? All my accounts have been torn up. ||3||
Manmohan SinghWhat can the Righteous judge do now, when all his account books are torn up?
Manmohan Singh (Punjabi)ਧਰਮ ਰਾਜ ਹੁਣ ਕੀ ਕਰ ਸਕਦਾ ਹੈ, ਜਦ ਉਸ ਦੇ ਲੇਖੇ ਪੱਤੇ ਦੀਆਂ ਸਾਰੀਆਂ ਬਹੀਆਂ ਪਾਟ ਗਈਆਂ ਹਨ।
Fareedkot Teekaਅਬ ਮੇਰਾ ਧਰਮਰਾਇ ਕਿਆ ਕਰੇਗਾ, ਭਾਵ ਸੇ ਕਿਆ ਲੇਖਾ ਲੇਗਾ, ਜੌ ਲੇਖਾ ਹੀ ਸਭ ਫਾਟਿਆ ਹੈ ਅਰਥਾਤ ਹਮ ਸੁਭਾਸੁਭ ਕਰਮੋਂ ਸੇ ਅਸੰਗ ਹੂਏ ਹੈਂ॥੩॥
Prof. Sahib Singh(ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ ॥੩॥

ਪਦ ਅਰਥ ਕਹਾ ਕਰੈਗੋ = ਕੁਝ ਨਹੀਂ ਕਰ ਸਕੇਗਾ। ਫਾਟਿਓ = ਪਾਟ ਗਿਆ ਹੈ। ਸਗਲੋ = ਸਾਰਾ ॥੩॥

SikhNet (Spanish)¿Qué podrá hacer el gran juez con la ley ahora que la hoja que contiene la cuenta de mis faltas ha sido destruida? (3)

ਮਹਾ ਅਨੰਦ ਭਏ ਸੁਖੁ ਪਾਇਆ; ਸੰਤਨ ਕੈ ਪਰਸਾਦੇ ॥

mahaa anand bhe sukh paaeaa; santan kai parasaade |

Sant Singh KhalsaI have found the greatest bliss, and I am at peace, by the Grace of the Saints.
Manmohan SinghBy the saints grace, I have become supremely blissful, and have obtained peace.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ ਅਤੇ ਮੈਨੂੰ ਅਨੰਦ ਪ੍ਰਾਪਤ ਹੋ ਗਿਆ ਹੈ।
Fareedkot Teekaਪੁਨ: ਸੰਤੋਂ ਕੀ ਕ੍ਰਿਪਾ ਸੇਂ ਬਹੁਤੁ ਅਨੰਦ ਹੂਆ ਹੈ, ਕਿਉਂਕਿ ਭਗਵਤ ਪ੍ਰਾਪਤਿ ਕਾ ਅਚੁਤ ਸੁਖ ਪਾਇਆ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ।

ਪਦ ਅਰਥ ਪਰਸਾਦੇ = ਪਰਸਾਦਿ, ਕਿਰਪਾ ਨਾਲ। ਮਾਨਿਆ = ਪਤੀਜ ਗਿਆ ਹੈ।

SikhNet (Spanish)Por los Santos estoy siempre contento y mi mente está complacida con el Señor.

ਕਹੁ ਨਾਨਕ. ਹਰਿ ਸਿਉ ਮਨੁ ਮਾਨਿਆ; ਰੰਗਿ ਰਤੇ ਬਿਸਮਾਦੇ ॥੪॥੮॥੧੯॥

kahu naanak. har siau man maaniaa; rang rate bisamaade |4|8|19|

Sant Singh KhalsaSays Nanak, my mind is reconciled with the Lord; it is imbued with the wondrous Love of the Lord. ||4||8||19||
Manmohan SinghSays Nanak my soul is reconciled with God and it is imbued with The Lord's wondrous love.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੀ ਆਤਮਾ ਵਾਹਿਗੁਰੂ ਦੇ ਨਾਲ ਹਿਲ ਗਈ ਹੈ ਅਤੇ ਪ੍ਰਭੂ ਦੇ ਅਸਚਰਜ ਪ੍ਰੇਮ ਨਾਲ ਰੰਗੀ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਮਨੁ ਹਰੀ ਸਾਥ ਤਬ ਮੰਨਿਆ ਹੈ, ਜਬ (ਬਿਸਮਾਦੇ) ਅਚਰਜ ਰੂਪ ਪਰਮੇਸ੍ਵਰ ਕੇ ਪ੍ਰੇਮ ਮੇਂ ਅਸੀਂ ਰੰਗੇ ਗਏ ਹੈਂ॥੪॥੮॥੧੯॥
Prof. Sahib Singhਨਾਨਕ ਆਖਦਾ ਹੈ- ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ ॥੪॥੮॥੧੯॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਤੇ = ਰੰਗਿਆ ਗਿਆ। ਬਿਸਮਾਦੇ = ਅਸਚਰਜ ਪ੍ਰਭੂ ਦੇ ॥੪॥੮॥੧੯॥

SikhNet (Spanish)Y estando imbuido en Su Amor, me siento en Éxtasis. (4‑8‑19)

Open this shabad →

Shabad Guru Arjan Dev Ji Raag Sorath

ਸੋਰਠਿ ਮਃ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਜੇਤੀ ਸਮਗ੍ਰੀ. ਦੇਖਹੁ ਰੇ ਨਰ; ਤੇਤੀ ਹੀ ਛਡਿ ਜਾਨੀ ॥

jetee samagree. dekhahu re nar; tetee hee chhadd jaanee |

Sant Singh KhalsaAll the things that you see, O man, you shall have to leave behind.
Manmohan SinghAs many things as thou beholdest, O man, that many thou shalt have to leave.
Manmohan Singh (Punjabi)ਜਿੰਨੀਆਂ ਭੀ ਵਸਤੂਆਂ ਤੂੰ ਵੇਖਦਾ ਹੈ, ਹੇ ਬੰਦੇ! ਓਨੀਆਂ ਹੀ ਤੂੰ ਛੱਡ ਜਾਣੀਆਂ ਹਨ।
Fareedkot Teekaਹੇ ਪੁਰਸ਼! ਜਿਤਨੀ ਸਮਗ੍ਰੀ ਦੇਖਤੋ ਹੋ ਤੇਤੀ ਨਿਸਚੇ ਕਰ ਕੇ ਛੋਡ ਜਾਨੀ ਹੈ॥
Prof. Sahib Singhਹੇ ਮਨੁੱਖ! ਇਹ ਜਿਤਨਾ ਹੀ ਸਾਜ-ਸਾਮਾਨ ਤੂੰ ਵੇਖ ਰਿਹਾ ਹੈਂ, ਇਹ ਸਾਰਾ ਹੀ (ਅੰਤ) ਛੱਡ ਕੇ ਚਲੇ ਜਾਣਾ ਹੈ।

ਪਦ ਅਰਥ ਜੇਤੀ = ਜਿਤਨੀ ਹੀ। ਸਮਗ੍ਰੀ = ਸਾਮਾਨ। ਤੇਤੀ ਹੀ = ਇਹ ਸਾਰੀ ਹੀ।

SikhNet (Spanish)Al final, uno tendrá que dejar todas sus posesiones;

ਰਾਮ ਨਾਮ ਸੰਗਿ ਕਰਿ ਬਿਉਹਾਰਾ; ਪਾਵਹਿ ਪਦੁ ਨਿਰਬਾਨੀ ॥੧॥

raam naam sang kar biauhaaraa; paaveh pad nirabaanee |1|

Sant Singh KhalsaLet your dealings be with the Lord's Name, and you shall attain the state of Nirvaanaa. ||1||
Manmohan SinghHave thou dealings with the Lord's Name that thou mayest attain the immortal status.
Manmohan Singh (Punjabi)ਤੂੰ ਸੁਆਮੀ ਦੇ ਨਾਮ ਨਾਲ ਵਰਤ ਵਰਤਾਰਾ ਰੱਖ ਤਾਂ ਜੋ ਤੂੰ ਅਬਿਨਾਸੀ ਦਰਜੇ ਨੂੰ ਪ੍ਰਾਪਤ ਹੋ ਜਾਵੇ।
Fareedkot Teekaਤਾਂ ਤੇ ਤੂੰ ਰਾਮ ਨਾਮ ਕੇ ਸਾਥ ਅਪਨਾ ਬਿਵਹਾਰ ਕਰ ਅਰਥਾਤ ਵਾਹਗੁਰੂ ਕਾ ਨਾਮ ਹੀ ਇਸਥਿਰ ਜਾਨ, ਇਸ ਤੇ ਤੂੰ ਨਿਰਬਾਨ ਪਦ ਅਰਥਾਤ ਮੁਕਤੀ ਕੋ ਪਾਵੇਂਗਾ॥੧॥☬ਐਸੇ ਬੇਨਤੀ ਕਰ:
Prof. Sahib Singhਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ, ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥

ਪਦ ਅਰਥ ਸੰਗਿ = ਨਾਲ। ਪਦੁ = ਆਤਮਕ ਦਰਜਾ। ਨਿਰਬਾਨੀ = ਵਾਸਨਾ-ਰਹਿਤ ॥੧॥

SikhNet (Spanish)entonces vamos a involucrarnos sólo con el Nombre del Señor para que logremos la ecuanimidad. (1)

ਪਿਆਰੇ; ਤੂ ਮੇਰੋ ਸੁਖਦਾਤਾ ॥

piaare; too mero sukhadaataa |

Sant Singh KhalsaO my Beloved, You are the Giver of peace.
Manmohan SinghMy Beloved, Thou alone art my Giver of peace.
Manmohan Singh (Punjabi)ਮੇਰੇ ਪ੍ਰੀਤਮ, ਕੇਵਲ ਤੂੰ ਹੀ ਮੈਨੂੰ ਸੁੱਖ ਦੇਣ ਵਾਲਾ ਹੈ।
Fareedkot Teekaਹੇ ਮੇਰੇ ਪ੍ਯਾਰੇ ਵਾਹਗੁਰੂ! ਤੂੰ ਹੀ ਮੇਰੇ ਕੋ ਸੁਖ ਦੇਨੇਹਾਰਾ ਹੈਂ॥
Prof. Sahib Singhਹੇ ਪਿਆਰੇ ਪ੍ਰਭੂ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਤੂੰ ਹੀ ਮੇਰਾ ਸੁਖਾਂ ਦਾ ਦਾਤਾ ਹੈਂ।

ਪਦ ਅਰਥ ਪਿਆਰੇ = ਹੇ ਪਿਆਰੇ ਪ੍ਰਭੂ!

SikhNet (Spanish)Oh mi Bienamado, Tú eres el Dador de Éxtasis. El Guru Perfecto me ha hecho Sabio

ਗੁਰਿ ਪੂਰੈ ਦੀਆ ਉਪਦੇਸਾ; ਤੁਮ ਹੀ ਸੰਗਿ ਪਰਾਤਾ ॥ ਰਹਾਉ ॥

gur poorai deea upadesaa; tum hee sang paraataa | rahaau |

Sant Singh KhalsaThe Perfect Guru has given me these Teachings, and I am attuned to You. ||Pause||
Manmohan SinghThe Perfect Guru has instructed me, and with Thee, O Lord, I am attuned. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦਿੱਤੀ ਹੈ ਅਤੇ ਤੇਰੇ ਨਾਲ ਹੇ ਸੁਆਮੀ! ਮੇਰੀ ਸੁਰ ਮਿਲ ਗਈ ਹੈ। ਠਹਿਰਾਉ।
Fareedkot Teekaਮੇਰੇ ਕੋ ਗੁਰੋਂ ਪੂਰਿਓਂ ਨੇ ਯਹ ਉਪਦੇਸ਼ ਦੀਆ ਹੈ ਕਿ ਤੁਮਾਰੇ ਸਾਥ ਹੀ ਵਾਹਗੁਰੂ ਭਲੀ ਪ੍ਰਕਾਰ (ਰਾਤਾ) ਮਿਲਾ ਹੂਆ ਹੈ॥ ਰਹਾਉ ॥
Prof. Sahib Singh(ਜਦੋਂ ਤੋਂ) ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਤੇਰੇ ਨਾਲ ਹੀ ਪ੍ਰੋਤਾ ਗਿਆ ਹਾਂ ਰਹਾਉ॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਪਰਾਤਾ = ਪ੍ਰੋਤਾ ਗਿਆ ਹਾਂ ॥ਰਹਾਉ॥

SikhNet (Spanish)en Ti y ahora estoy entonado Contigo. (Pausa)

ਕਾਮ ਕ੍ਰੋਧ ਲੋਭ ਮੋਹ ਅਭਿਮਾਨਾ; ਤਾ ਮਹਿ ਸੁਖੁ. ਨਹੀ ਪਾਈਐ ॥

kaam krodh lobh moh abhimaanaa; taa meh sukh. nahee paaeeai |

Sant Singh KhalsaIn sexual desire, anger, greed, emotional attachment and self-conceit, peace is not to be found.
Manmohan SinghLust, wrath, avarice, worldly attachment, and pride, in them peace is not obtained.
Manmohan Singh (Punjabi)ਵਿਸ਼ੇ ਭੋਗ, ਗੁੱਸਾ, ਲਾਲਚ, ਸੰਸਾਰੀ ਲਗਨ ਅਤੇ ਹੰਕਾਰ, ਇਨ੍ਹਾਂ ਵਿੱਚ ਸੁੱਖ ਪ੍ਰਾਪਤ ਨਹੀਂ ਹੁੰਦਾ।
Fareedkot Teekaਕਾਮ ਕ੍ਰੋਧ ਪੁਨਃ ਲੋਭ ਮੋਹ ਤਥਾ ਅਭਿਮਾਨ ਜੋ ਹੈਂ ਤਿਨ ਮਹਿ ਰਹਣੇ ਕਰ ਸੁਖੁ ਨਹੀਂ ਪਾਈਤਾ, ਭਾਵ ਸੇ ਇਨ ਬਿਕਾਰੋਂ ਕੋ ਛੋਡ ਕੈ ਵਾਹਗੁਰੂ ਕੀ ਸ਼ਰਨ ਹੋ॥
Prof. Sahib Singhਹੇ ਭਾਈ! ਕਾਮ ਕ੍ਰੋਧ ਲੋਭ ਮੋਹ ਅਹੰਕਾਰ-ਇਸ ਵਿਚ ਫਸੇ ਰਿਹਾਂ ਸੁਖ ਨਹੀਂ ਮਿਲਿਆ ਕਰਦਾ।

ਪਦ ਅਰਥ ਤਾ ਮਹਿ = ਇਹਨਾਂ ਵਿਚ ਫਸੇ ਰਿਹਾਂ।

SikhNet (Spanish)Con lujuria, ira, avaricia, apego y ego propio, uno no encuentra la Paz.

ਹੋਹੁ ਰੇਨ ਤੂ ਸਗਲ ਕੀ. ਮੇਰੇ ਮਨ; ਤਉ ਅਨਦ ਮੰਗਲ ਸੁਖੁ ਪਾਈਐ ॥੨॥

hohu ren too sagal kee. mere man; tau anad mangal sukh paaeeai |2|

Sant Singh KhalsaSo be the dust of the feet of all, O my mind, and then you shall find bliss, joy and peace. ||2||
Manmohan SinghBe thou the dust of every one's feet, O my soul and then shalt thou obtain joy, bliss and peace.
Manmohan Singh (Punjabi)ਤੂੰ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਹੇ ਮੇਰੀ ਜਿੰਦੜੀਏ! ਤਦ ਹੀ ਤੈਨੂੰ ਖੁਸ਼ੀ ਪ੍ਰਸੰਨਤਾ ਅਤੇ ਆਰਾਮ ਪ੍ਰਾਪਤ ਹੋਵੇਗਾ।
Fareedkot Teekaਹੇ ਮੇਰੇ ਪ੍ਯਾਰੇ! ਤੂੰ ਜਬ ਸਭ ਕੀ ਧੂੜਿ ਹੋਵੇਂਗਾ ਤਬ ਤੂੰ ਸੁਖ ਔ ਮੰਗਲ ਰੂਪੁ ਹਰੀ ਦੇ ਸੁਖ ਨੂੰ ਪਾਵੇਂਗਾ॥੨॥
Prof. Sahib Singhਹੇ ਮੇਰੇ ਮਨ! ਤੂੰ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੁ। ਤਦੋਂ ਹੀ ਆਤਮਕ ਆਨੰਦ ਖ਼ੁਸ਼ੀ ਸੁਖ ਪ੍ਰਾਪਤ ਹੁੰਦਾ ਹੈ ॥੨॥

ਪਦ ਅਰਥ ਰੇਨ = ਚਰਨ-ਧੂੜ। ਸਗਲ ਕੀ = ਸਭਨਾਂ ਦੀ ॥੨॥

SikhNet (Spanish)Siendo el Polvo de los pies que pisan todos los hombres, uno está siempre en Éxtasis. (2)

ਘਾਲ ਨ ਭਾਨੈ. ਅੰਤਰ ਬਿਧਿ ਜਾਨੈ; ਤਾ ਕੀ ਕਰਿ ਮਨ ਸੇਵਾ ॥

ghaal na bhaanai. antar bidh jaanai; taa kee kar man sevaa |

Sant Singh KhalsaHe knows the condition of your inner self, and He will not let your work go in vain - serve Him, O mind.
Manmohan SinghMy mind, serve thou Him, who knows thy hearts condition and who lets not the service go in vain.
Manmohan Singh (Punjabi)ਮੇਰੇ ਮਨ! ਤੂੰ ਉਸ ਦੀ ਚਾਰਕੀ ਕਰ, ਜੋ ਤੇਰੇ ਦਿਲ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਜੋ ਤੇਰੀ ਸੇਵਾ ਨੂੰ ਨਿਸਫਲ ਨਹੀਂ ਜਾਣ ਦਿੰਦਾ।
Fareedkot Teekaਵਹੁ ਕੈਸਾ ਵਾਹਗੁਰੂ ਹੈ ਸਭ ਕੇ ਅੰਤਰ ਕੀ ਬਿਧੀ ਕੋ ਜਾਨਤਾ ਹੈ ਪੁਨਾ ਕਿਸੇ ਕੀ ਕਮਾਈ ਕੋ ਨਹੀਂ (ਭਾਨੈ) ਨਸ੍ਟ ਕਰਤਾ, ਤਿਸੀ ਕੀ ਤੂੰ ਮਨ ਕਰ ਕੇ ਸੇਵਾ ਕਰੁ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰ, ਜੇਹੜਾ ਕਿਸੇ ਦੀ ਕੀਤੀ ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਤੇ ਹਰੇਕ ਦੇ ਦਿਲ ਦੀ ਜਾਣਦਾ ਹੈ।

ਪਦ ਅਰਥ ਘਾਲ = ਮੇਹਨਤ। ਭਾਨੈ = ਭੰਨਦਾ, ਨਾਸ ਕਰਦਾ। ਅੰਤਰ ਬਿਧਿ = ਅੰਦਰਲੀ ਹਾਲਤ। ਮਨ = ਹੇ ਮਨ!

SikhNet (Spanish)Sirve a Aquél, oh mi mente, a Aquél que es el Conocedor de lo Íntimo y que nos lleva a todos a la Plenitud.

ਕਰਿ ਪੂਜਾ ਹੋਮਿ ਇਹੁ ਮਨੂਆ; ਅਕਾਲ ਮੂਰਤਿ ਗੁਰਦੇਵਾ ॥੩॥

kar poojaa hom ihu manooaa; akaal moorat guradevaa |3|

Sant Singh KhalsaWorship Him, and dedicate this mind unto Him, the Image of the Undying Lord, the Divine Guru. ||3||
Manmohan SinghWorship thou the Guru's God, and dedicate this soul of thine to him. He is the very image of the Immortal one.
Manmohan Singh (Punjabi)ਤੂੰ ਗੁਰੂ-ਗੋਬਿੰਦ ਦੀ ਉਪਾਸ਼ਨਾ ਕਰ ਅਤੇ ਆਪਣੀ ਇਹ ਜਿੰਦੜੀ ਉਨ੍ਹਾਂ ਦੇ ਸਮਰਪਨ ਕਰ ਦੇ। ਉਹ ਅਬਿਨਾਸੀ ਪੁਰਖ ਦਾ ਸਰੂਪ ਹਨ।
Fareedkot Teekaਔ ਇਸ ਮਨ ਕੇ ਅਭਿਮਾਨ ਕਾ ਭੀ ਹਵਨ ਕਰ, ਭਾਵ ਸੇ ਦੂਰ ਕਰ ਔ ਅਕਾਲ ਸਰੂਪ ਪੁਨਾ ਪੂਜ੍ਯ ਜੋ ਬਡਾ ਪ੍ਰਕਾਸ਼ ਰੂਪ ਹੈ ਤਿਸ ਕੀ ਤੂੰ ਪੂਜਾ ਕਰੁ।
Prof. Sahib Singhਹੇ ਭਾਈ! ਜੇਹੜਾ ਪ੍ਰਕਾਸ਼-ਰੂਪ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ-ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ, ਭੇਟਾ ਵਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇਹ ॥੩॥

ਪਦ ਅਰਥ ਹੋਮਿ = ਹਵਨ ਕਰ ਦੇਹ, ਭੇਟਾ ਕਰ ਦੇਹ। ਅਕਾਲ ਮੂਰਤਿ = ਜਿਸ ਦੀ ਹਸਤੀ ਮੌਤ-ਰਹਿਤ ਹੈ ॥੩॥

SikhNet (Spanish)Alábalo a Él y consagra tu mente a Su Fuego Purificador, porque Él es el Dios de dioses, tu Señor Eterno. (3)

ਗੋਬਿਦ ਦਾਮੋਦਰ ਦਇਆਲ ਮਾਧਵੇ; ਪਾਰਬ੍ਰਹਮ ਨਿਰੰਕਾਰਾ ॥

gobid daamodar deaal maadhave; paarabraham nirankaaraa |

Sant Singh KhalsaHe is the Lord of the Universe, the Compassionate Lord, the Supreme Lord God, the Formless Lord.
Manmohan SinghHe is the Master of universe, compassionate, the Lord of wealth, the Transcendent one and the Formless God.
Manmohan Singh (Punjabi)ਉਹ ਵਾਹਿਗੁਰੂ ਆਲਮ ਦਾ ਮਾਲਕ, ਮਿਹਰਬਾਨ ਮਾਇਆ ਦਾ ਸੁਆਮੀ, ਪਰਮ ਪੁਰਖ ਅਤੇ ਸਰੂਪ ਰਹਿਤ ਹੈ।
Fareedkot Teekaਪੁਨਾ ਐਸੇ ਨਾਮੋਂ ਕੋ ਉਚਾਰਤੇ ਰਹੋ, ਹੇ ਗੋਬਿੰਦ (ਦਾਮੋਦਰ)! ਜਿਸ ਤੈਨੇ ਰਸੀ ਕਰ ਕੇ ਪੇਟ ਬੰਧਵਾਇਆ, ਔ ਹੇ ਦਿਆਲ! ਹੇ ਮਾਧਵ ਪਾਰਬ੍ਰਹਮ ਨਿਰੰਕਾਰ! ॥
Prof. Sahib Singhਗੋਬਿੰਦ ਦਾਮੋਦਰ ਦਇਆ-ਦੇ-ਘਰ, ਮਾਇਆ-ਦੇ-ਪਤੀ, ਪਾਰਬ੍ਰਹਮ ਨਿਰੰਕਾਰ ਦੇ-

ਪਦ ਅਰਥ ਦਾਮੋਦਰ = {ਦਾਮ = ਰੱਸੀ। ਉਦਰ = ਪੇਟ} ਪਰਮਾਤਮਾ। ਮਾਧਵੇ = ਮਾਇਆ ਦਾ ਪਤੀ, ਪ੍ਰਭੂ।

SikhNet (Spanish)El es Gobind, el siempre Benévolo Damodara, el Esposo de Maya y tu Señor Absoluto y Trascendente.

ਨਾਮੁ ਵਰਤਣਿ. ਨਾਮੋ ਵਾਲੇਵਾ; ਨਾਮੁ ਨਾਨਕ. ਪ੍ਰਾਨ ਅਧਾਰਾ ॥੪॥੯॥੨੦॥

naam varatan. naamo vaalevaa; naam naanak. praan adhaaraa |4|9|20|

Sant Singh KhalsaThe Naam is my merchandise, the Naam is my nourishment; the Naam, O Nanak, is the Support of my breath of life. ||4||9||20||
Manmohan SinghThe name is my merchandise, the name the goods and the Name alone is the mainstay of Nanak's life.
Manmohan Singh (Punjabi)ਨਾਮ ਮੇਰਾ ਸੋਦਾ-ਸੂਤ ਹੈ ਅਤੇ ਨਾਮ ਹੀ ਵਸਤ ਵਲੇਵਾ। ਕੇਵਲ ਨਾਮ ਹੀ ਨਾਨਕ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਇਸ ਪ੍ਰਕਾਰ ਨਾਮ ਸਾਥ ਹੀ ਰਾਤ ਦਿਨ ਵਰਤਨਾ ਕਰ, ਪੁਨਾ ਨਾਮ ਕੋ ਹੀ ਸਰਬ (ਵਾਲੇਵਾ) ਅਪਨੀ ਅਪਜੀਵਕਾ ਕਾ ਹੇਤੂ ਜੋ ਵਰਤਨੇ ਮੇਂ ਆਵੈ ਸੋ ਵਲੇਵਾ ਕਹੀਤਾ ਹੈ, ਔ ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਹੀ ਤੇਰੇ ਪ੍ਰਾਨੋਂ ਕਾ ਆਸਰਾ ਹੈ॥੪॥੯॥੨੦ ॥
Prof. Sahib Singhਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ, ਨਾਮ ਨੂੰ ਹੀ ਹਿਰਦੇ-ਘਰ ਦਾ ਸਾਮਾਨ ਬਣਾ, ਹੇ ਨਾਨਕ! ਨਾਮ ਹੀ ਜਿੰਦ ਦਾ ਆਸਰਾ ਹੈ ॥੪॥੯॥੨੦॥

ਪਦ ਅਰਥ ਵਰਤਣਿ = ਹਰ ਰੋਜ਼ ਕੰਮ ਆਉਣ ਵਾਲੀ ਚੀਜ਼। ਵਾਲੇਵਾ = ਹਿਰਦੇ-ਘਰ ਦਾ ਸਾਮਾਨ। ਅਧਾਰਾ = ਆਸਰਾ। ਨਾਮੋ = ਨਾਮ ਹੀ ॥੪॥੯॥੨੦॥

SikhNet (Spanish)Involúcrate sólo en Su Nombre porque el Nombre es el Poder que sostiene tu fuerza vital. (4-9-20)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਮਿਰਤਕ ਕਉ ਪਾਇਓ ਤਨਿ ਸਾਸਾ; ਬਿਛੁਰਤ ਆਨਿ ਮਿਲਾਇਆ ॥

miratak kau paaeo tan saasaa; bichhurat aan milaaeaa |

Sant Singh KhalsaHe infuses the breath into the dead bodies, and he reunited the separated ones.
Manmohan SinghIn the dead body the Guru infuses breath and the separated ones, unites he.
Manmohan Singh (Punjabi)ਮੁਰਦੇ ਸਰੀਰ ਵਿੱਚ ਗੁਰੂ ਸੁਆਸ ਪਾ ਦਿੰਦਾ ਹੈ ਅਤੇ ਵਿਛੜਿਆਂ ਹੋਇਆ ਨੂੰ ਉਹ ਮਿਲਾ ਦਿੰਦਾ ਹੈ।
Fareedkot Teekaਜਿਨ ਸਤਗੁਰੋਂ ਨੇ ਜਨਮੋਂ ਕਾ ਬਿਛਰਿਆ ਹੂਆ ਜੀਵ ਅਪਨੇ ਉਪਦੇਸ ਮੇਂ (ਆਨਿ) ਮਿਲਾਇਕੈ ਭਗਵਤ ਕੋ ਮਿਲਾਇ ਦੀਆ ਹੈ, ਇਸੀ ਮ੍ਰਿਤਕ ਸਰੀਰ ਮੇਂ ਨਾਮ ਰੂਪ ਸ੍ਵਾਸ ਪਾਇਆ ਹੈ॥
Prof. Sahib Singhਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ।

ਪਦ ਅਰਥ ਮਿਰਤਕ = (ਆਤਮਕ ਜੀਵਨ ਵਲੋਂ) ਮਰਿਆ ਹੋਇਆ। ਤਨਿ = ਸਰੀਰ ਵਿਚ, ਹਿਰਦੇ ਵਿਚ। ਸਾਸਾ = ਸਾਹ, ਜਿੰਦ, ਆਤਮਕ ਜੀਵਨ ਦੇਣ ਵਾਲਾ ਨਾਮ। ਆਨਿ = ਲਿਆ ਕੇ।

SikhNet (Spanish)Al muerto lo puede traer a la vida; a los separados, Él los puede unir.

ਪਸੂ ਪਰੇਤ ਮੁਗਧ ਭਏ ਸ੍ਰੋਤੇ; ਹਰਿ ਨਾਮਾ ਮੁਖਿ ਗਾਇਆ ॥੧॥

pasoo paret mugadh bhe srote; har naamaa mukh gaaeaa |1|

Sant Singh KhalsaEven beasts, demons and fools become attentive listeners, when He sings the Praises of the Lord's Name. ||1||
Manmohan SinghWhen the Guru hymns, the praise of the Lord's Name with his mouth, even the beasts, goblins and fools become attentive listeners.
Manmohan Singh (Punjabi)ਜਦ ਗੁਰੂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਦਾ ਜੱਸ ਗਾਇਨ ਕਰਦਾ ਹੈ, ਤਾਂ ਪਸ਼ੂ, ਜਿੰਨ ਅਤੇ ਮੂਰਖ ਭੀ ਧਿਆਨ ਨਾਲ ਸੁਣਨ ਵਾਲੇ ਥੀ ਵੰਞਦੇ ਹਨ।
Fareedkot Teekaਪੁਨ: ਸੰਸਾਰ ਮੇਂ ਪਸੂ ਪਰੇਤੋਂ ਕੀ ਨਿਆਈ ਜੋ ਮੂਰਖ ਥੇ ਵਹੁ ਜਬ ਸਤਿਗੁਰ ਉਪਦੇਸ ਕੇ ਸ੍ਰੋਤੇ ਭਏ, ਤੌ ਹਰੀ ਨਾਮ ਕੌ ਮੁਖ ਮੁਕਤੀ ਸਾਧਨ ਜਾਨ ਕੇ ਤਿਨੋਂ ਨੇ ਗਾ੍ਯਾ ਹੈ॥੧॥
Prof. Sahib Singhਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥

ਪਦ ਅਰਥ ਮੁਗਧ = ਮੂਰਖ। ਸ੍ਰੋਤੇ = (ਸਿਫ਼ਤ-ਸਾਲਾਹ ਨੂੰ) ਸੁਣਨ ਵਾਲੇ। ਮੁਖਿ = ਮੂੰਹ ਨਾਲ ॥੧॥

SikhNet (Spanish)Cuando el Guru recitó el Nombre del Señor, aun los espíritus y la vida animal se estremecieron. (1)

ਪੂਰੇ ਗੁਰ ਕੀ; ਦੇਖੁ ਵਡਾਈ ॥

poore gur kee; dekh vaddaaee |

Sant Singh KhalsaBehold the glorious greatness of the Perfect Guru.
Manmohan SinghBehold thou the greatness of the perfect Guru.
Manmohan Singh (Punjabi)ਤੂੰ ਪੂਰਨ ਗੁਰੂ ਦੀ ਬਜ਼ੁਰਗੀ ਵੇਖ।
Fareedkot Teekaਪੂਰੇ ਗੁਰੋਂ ਕੀ ਤੂੰ (ਵਡਿਆਈ) ਮਹਿਮਾਂ ਤੋ ਦੇਖ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ,
SikhNet (Spanish)Ve, la Gloria del Guru Perfecto

ਤਾ ਕੀ ਕੀਮਤਿ; ਕਹਣੁ. ਨ ਜਾਈ ॥ ਰਹਾਉ ॥

taa kee keemat; kehan. na jaaee | rahaau |

Sant Singh KhalsaHis worth cannot be described. ||Pause||
Manmohan SinghHis worth cannot be described. Pause.
Manmohan Singh (Punjabi)ਉਸ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ। ਠਹਿਰਾਉ।
Fareedkot Teekaਇਸ ਮਹਿਮਾ ਕੀ ਕੀਮਤ ਕੁਛ ਕਹੀ ਨਹੀਂ ਜਾਤੀ ਹੈ॥ ਰਹਾਉ ॥
Prof. Sahib Singhਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਰਹਾਉ॥

ਪਦ ਅਰਥ ਤਾ ਕੀ = ਉਸ (ਵਡਿਆਈ) ਦੀ ॥ਰਹਾਉ॥

SikhNet (Spanish)nadie la puede apreciar. (Pausa)

ਦੂਖ ਸੋਗ ਕਾ ਢਾਹਿਓ ਡੇਰਾ; ਅਨਦ ਮੰਗਲ ਬਿਸਰਾਮਾ ॥

dookh sog kaa dtaahio dderaa; anad mangal bisaraamaa |

Sant Singh KhalsaHe has demolished the abode of sorrow and disease, and brought bliss, joy and happiness.
Manmohan SinghHe has demolished the abode of distress and sorrow and has blessed the mortal with happiness, beatitude and comforts.
Manmohan Singh (Punjabi)ਉਸ ਨੇ ਪੀੜ ਅਤੇ ਅਫਸੋਸ ਦੇ ਟਿਕਾਣੇ ਨੂੰ ਢਾਹ ਦਿੱਤਾ ਹੈ ਅਤੇ ਪ੍ਰਾਣੀ ਨੂੰ ਪ੍ਰਸੰਨਤਾ, ਖੁਸ਼ੀ ਅਤੇ ਆਰਾਮ ਬਖਸ਼ਿਆ ਹੈ।
Fareedkot Teekaਇਸੀ ਤੇ ਤਿਨੋਂ ਜਗ੍ਯਾਸੂਓਂ ਨੇ ਦੂਖ ਔ ਸੋਗ ਕਾ (ਡੇਰਾ) ਅਸਥਾਨ ਜੋ ਅਗ੍ਯਾਨ ਥਾ ਤਿਸ ਕੋ (ਢਾਹਿਆ) ਨਸ੍ਟ ਕੀਆ ਹੈ, ਅਨੰਦ ਮੰਗਲ ਰੂਪ ਜੋ ਅਪਨਾ ਸਰੂਪੁ ਹੈ ਤਿਸਮੇਂ ਬਿਸਰਾਮ ਕੀਆ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ।

ਪਦ ਅਰਥ ਸੋਗ = ਗ਼ਮ। ਬਿਸਰਾਮਾ = ਟਿਕਾਣਾ, ਨਿਵਾਸ।

SikhNet (Spanish)Él destruye los recintos del sufrimiento y del dolor; el Éxtasis y la Beatitud vienen a habitar ahí.

ਮਨ ਬਾਂਛਤ ਫਲ ਮਿਲੇ ਅਚਿੰਤਾ; ਪੂਰਨ ਹੋਏ ਕਾਮਾ ॥੨॥

man baanchhat fal mile achintaa; pooran hoe kaamaa |2|

Sant Singh KhalsaHe effortlessly awards the fruits of the mind's desire, and all works are brought to perfection. ||2||
Manmohan SinghHis heart desired fruits he effortlessly obtains and his affairs are adjusted.
Manmohan Singh (Punjabi)ਉਹ ਆਪਣੇ ਚਿੱਤ-ਚਾਹੁੰਦੇ ਮੇਵੇ ਸਹਿਜੇ ਹੀ ਹਾਸਲ ਕਰ ਲੈਂਦਾ ਹੈ ਅਤੇ ਉੇਸ ਦੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਇਸੀ ਸੇ ਮਨ ਇੱਛਤ ਤਿਨ ਕੋ ਸ੍ਵਭਾਵਕ ਹੀ ਫਲ ਮਿਲੇ ਹੈ, ਤਿਨ ਕੇ ਸਭ (ਕਾਮਾ) ਸੰਕਲਪ ਪੂਰਨ ਹੂਏ ਹੈਂ॥੨॥
Prof. Sahib Singhਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਪਦ ਅਰਥ ਬਾਂਛਤ = ਇੱਛਤ। ਅਚਿੰਤਾ = ਅਚਨਚੇਤ ॥੨॥

SikhNet (Spanish)Uno obtiene el Fruto de la añoranza del corazón de manera espontánea y uno experimenta la Plenitud. (2)

ਈਹਾ ਸੁਖੁ. ਆਗੈ ਮੁਖ ਊਜਲ; ਮਿਟਿ ਗਏ ਆਵਣ ਜਾਣੇ ॥

eehaa sukh. aagai mukh aoojal; mitt ge aavan jaane |

Sant Singh KhalsaHe finds peace in this world, and his face is radiant in the world hereafter; his comings and goings are finished.
Manmohan SinghHe obtains peace here, an honoured (bright) face hereafter and cease his comings and goings.
Manmohan Singh (Punjabi)ਉਹ ਏਥੇ ਆਰਾਮ ਪਾਉਂਦਾ ਹੈ, ਏਦੂ ਮਗਰੋਂ ਉਸ ਦਾ ਚਿਹਰਾ ਸੁਰਖਰੂ ਹੋ ਜਾਂਦਾ ਹੈ ਅਤੇ ਮੁਕ ਜਾਂਦੇ ਹਨ ਉਸ ਦੇ ਆਉਣੇ ਤੇ ਜਾਣੇ (ਜਨਮ ਮਰਣ)।
Fareedkot Teekaਇਸ ਲੋਕ ਕੇ ਤੋ ਸਭ ਸੁਖ ਪ੍ਰਾਪਤਿ ਹੂਏ ਹੈਂ ਔ (ਆਗੈ) ਪਰਲੋਕ ਮੇਂ ਤਿਨ ਕੇ ਮੁਖ ਉਜਲੇ ਹੂਏ ਹੈਂ, ਪੁਨਾ: ਆਵਨੇ ਜਾਵਨੇ ਸਭ ਮਿਟ ਗਏ ਹੈਂ, ਭਾਵ ਜਨਮ ਮਰਨ ਦਾ ਦੁਖ ਦੂਰ ਹੋ ਗਿਆ ਹੈ॥੩॥
Prof. Sahib Singhਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਪਦ ਅਰਥ ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ।

SikhNet (Spanish)Uno obtiene Paz aquí y Honor después; las idas y venidas terminan.

ਨਿਰਭਉ ਭਏ. ਹਿਰਦੈ ਨਾਮੁ ਵਸਿਆ; ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥

nirbhau bhe. hiradai naam vasiaa; apune satigur kai man bhaane |3|

Sant Singh KhalsaHe becomes fearless, and his heart is filled with the Naam, the Name of the Lord; his mind is pleasing to the True Guru. ||3||
Manmohan SinghThey, who are pleasing to their True Guru's mind become free of fear and the Name abides in their heart.
Manmohan Singh (Punjabi)ਜੋ ਆਪਣੇ ਸੱਚੇ ਗੁਰਾਂ ਦੇ ਚਿੱਤ ਨੂੰ ਚੰਗੇ ਲੱਗਦੇ ਹਨ, ਉਹ ਭੈਅ-ਰਹਿਤ ਹੋ ਜਾਂਦੇ ਹਨ ਅਤੇ ਨਾਮ ਉਨ੍ਹਾਂ ਦੇ ਦਿਲ ਵਿੱਚ ਟਿਕ ਜਾਂਦਾ ਹੈ।
Fareedkot Teekaਵਹੁ ਅਪਨੇ ਸਤਗੁਰੋਂ ਕੇ ਮਨ ਮੇਂ ਜੋ ਭਾਣੇ ਹੈਂ ਇਸੀ ਤੇ ਤਿਨ ਕੇ ਹਿਰਦੇ ਮੇਂ ਵਾਹਗੁਰੂ ਕਾ ਨਾਮ ਵਸਿਆ ਹੈ, ਪੁਨਃ ਵਹੁ ਨਿਰਭਉ ਹੂਏ ਹੈਂ ਅਰਥਾਤ ਜਮੋਂ ਕੇ ਭੈ ਸੇ ਰਹਿਤ ਹੂਏ ਹੈਂ॥੩॥
Prof. Sahib Singhਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥

ਪਦ ਅਰਥ ਹਿਰਦੈ = ਹਿਰਦੈ ਵਿਚ। ਮਨਿ = ਮਨ ਵਿਚ। ਭਾਣੇ = ਪਿਆਰੇ ਲੱਗੇ ॥੩॥

SikhNet (Spanish)El miedo desaparece, el Nombre del Señor habita en la mente y uno se complace con la Voluntad del Guru. (3)

ਊਠਤ ਬੈਠਤ ਹਰਿ ਗੁਣ ਗਾਵੈ; ਦੂਖੁ ਦਰਦੁ ਭ੍ਰਮੁ ਭਾਗਾ ॥

aootthat baitthat har gun gaavai; dookh darad bhram bhaagaa |

Sant Singh KhalsaStanding up and sitting down, he sings the Glorious Praises of the Lord; his pain, sorrow and doubt are dispelled.
Manmohan SinghWho-so-ever, standing and sitting sings hymn of God's praise, grief, distress and doubt flee from him.
Manmohan Singh (Punjabi)ਦੁੱਖ, ਤਕਲੀਫ ਅਤੇ ਸੰਦੇਹ ਉਸ ਪਾਸੋਂ ਨਸ ਜਾਂਦੇ ਹਨ, ਜੋ ਉਠਦਿਆਂ ਤੇ ਬਹਿੰਦਿਆਂ ਵਾਹਿਗੁਰੂ ਦਾ ਜੱਸ ਗਾਉਂਦਾ ਹੈ।
Fareedkot Teekaਉਠਤਿਆਂ ਬੈਠਤਿਆਂ ਵਹੁ ਹਰੀ ਕੇ ਗੁਨ ਗਾਵਤੇ ਹੈਂ, ਇਸੀ ਸੇ ਦੁੱਖ ਜਨ੍ਯਦਰਦ ਪੁਨਾ ਭਰਮ ਭੀ ਤਿਨੋਂ ਕਾ ਭਾਗ ਗ੍ਯਾ ਹੈ॥
Prof. Sahib Singhਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ।

ਪਦ ਅਰਥ ਦਰਦੁ = ਪੀੜ। ਭ੍ਰਮੁ = ਭਟਕਣ।

SikhNet (Spanish)Parado o sentado uno recita la Alabanza del Señor y sus aflicciones e ilusiones son disipadas.

ਕਹੁ ਨਾਨਕ. ਤਾ ਕੇ ਪੂਰ ਕਰੰਮਾ; ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

kahu naanak. taa ke poor karamaa; jaa kaa gur charanee man laagaa |4|10|21|

Sant Singh KhalsaSays Nanak, his karma is perfect; his mind is attached to the Guru's feet. ||4||10||21||
Manmohan SinghSays Nanak, he, whose mind is attached to the Guru's feet, his affairs are resolved.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜਿਆ ਹੋਇਆ ਹੈ, ਉੇਸ ਦੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਾ ਗੁਰੋਂ ਕੇ ਚਰਨੋਂ ਮੇਂ ਮਨ ਲਾਗਾ ਹੈ, ਤਿਨ ਕੇ ਪੂਰਨ ਕਰਮ ਹੈਂ॥੪॥੧੦॥੨੧॥☬ਦ੍ਰਿਸਟਾਂਤੋਂ ਸੇ ਪ੍ਰਪੰਚ ਕੋ ਮਿਥ੍ਯਾ ਜਨਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੪॥੧੦॥੨੧॥

ਪਦ ਅਰਥ ਪੂਰ = ਪੂਰੇ, ਸਫਲ। ਕਰੰਮਾ = ਕੰਮ ॥੪॥੧੦॥੨੧॥

SikhNet (Spanish)Dice Nanak, es liberado ese ser cuya mente se entona en los Pies del Guru. (4‑10‑21)

Open this shabad →

Shabad Guru Arjan Dev Ji Raag Sorath continues on Ang 615

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਰਤਨੁ ਛਾਡਿ. ਕਉਡੀ ਸੰਗਿ ਲਾਗੇ; ਜਾ ਤੇ. ਕਛੂ ਨ ਪਾਈਐ ॥

ratan chhaadd. kauddee sang laage; jaa te. kachhoo na paaeeai |

Sant Singh KhalsaForsaking the jewel, he is attached to the shell; nothing will come of it.
Manmohan SinghForsaking the jewel, the man is attached to the shell from which nothing can be obtained.
Manmohan Singh (Punjabi)ਮਾਣਕ ਨੂੰ ਤਿਆਗ, ਇਨਸਾਨ ਕੌਡੀ ਨਾਲ ਚਿਮੜਿਆ ਹੋਇਆ ਹੈ ਜਿਸ ਤੋਂ ਕੁਝ ਭੀ ਪ੍ਰਾਪਤ ਨਹੀਂ ਹੋ ਸਕਦਾ।
Fareedkot Teekaਹੇ ਭਾਈ! ਵਾਹਗੁਰੂ ਕਾ ਨਾਮੁ ਅਮੋਲਕੁ ਪਦਾਰਥੁ ਹੈ ਤੁਮ ਤਿਸ ਕੋ ਛੋਡ ਕੇ (ਕੌਡੀ) ਤੁਛ ਮਾਯਾ ਕੇ ਸਾਥ ਲਾਗੇ ਹੋ, ਜਿਸ ਤੇ ਕਛੁ ਭੀ ਸੁਖੁ ਨਹੀਂ ਪਾਈਤਾ॥
Prof. Sahib Singh(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ।

ਪਦ ਅਰਥ ਰਤਨੁ = ਹੀਰੇ ਵਰਗਾ ਕੀਮਤੀ ਪ੍ਰਭੂ-ਨਾਮ। ਕਉਡੀ = ਕਉਡੀ ਵਰਗੀ ਤੁੱਛ ਮਾਇਆ। ਸੰਗਿ = ਨਾਲ। ਜਾ ਤੇ = ਜਿਸ (ਮਾਇਆ) ਪਾਸੋਂ।

SikhNet (Spanish)Tirando la Perla Verdadera, uno se queda con la concha, y ahí uno no encuentra nada.

Open this shabad (11 lines, Angs 614-615) →

Ang 614 of 1430