ਭੈਰਉ ਮਹਲਾ ੪ ॥
bhairau mahalaa 4 |
Sant Singh KhalsaBhairao, Fourth Mehl:
Manmohan SinghBhairo 4th Guru.
Manmohan Singh (Punjabi)ਭੈਰਉ ਚੌਥੀ ਪਾਤਿਸ਼ਾਹੀ।
SikhNet (Spanish)Bhairo, Mejl Guru Ram Das, Cuarto Canal Divino.
ਤੇ ਸਾਧੂ. ਹਰਿ ਮੇਲਹੁ ਸੁਆਮੀ; ਜਿਨ ਜਪਿਆ. ਗਤਿ ਹੋਇ ਹਮਾਰੀ ॥
te saadhoo. har melahu suaamee; jin japiaa. gat hoe hamaaree |
Sant Singh KhalsaO my Lord and Master, please unite me with the Holy people; meditating on You, I am saved.
Manmohan SinghMy God Lord, unite me Thou with the saints, contemplating Thee with whom,
Manmohan Singh (Punjabi)ਮੇਰੇ ਹਰੀ ਸਾਈਂ! ਮੈਨੂੰ ਊਨ੍ਹਾਂ ਸੰਤਾਂ ਨਾਲ ਮਿਲਾ ਦੇ ਜਿਨ੍ਹਾਂ ਨਾਲ ਮਿਲ ਕੇ ਤੇਰਾ ਸਿਮਰਨ ਕਰਨ ਦੁਆਰਾ ਮੇਰੀ ਕਲਿਆਣ ਹੁੰਦੀ ਹੈ।
Fareedkot Teekaਹੇ ਹਰੀ ਸ੍ਵਾਮੀ! ਵਹੁ ਸਾਧੂ ਹਮ ਕੋ ਮੇਲੀਏ ਜਿਨ ਕੇ ਸਾਥ ਮਿਲ ਕੇ ਨਾਮੁ ਜਪਿਆਂ ਹਮਾਰੀ ਗਤੀ ਹੋਵੈ॥
Prof. Sahib Singhਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ ਗੁਰਮੁਖਾਂ ਦਾ ਮਿਲਾਪ ਕਰਾ ਦੇਹ, ਜਿਨ੍ਹਾਂ ਨੂੰ ਯਾਦ ਕੀਤਿਆਂ ਮੇਰੀ ਉੱਚੀ ਆਤਮਕ ਅਵਸਥਾ ਬਣ ਜਾਏ।ਪਦ ਅਰਥ ਤੇ = ਉਹ {ਬਹੁ-ਵਚਨ}। ਹਰਿ = ਹੇ ਹਰੀ! ਸੁਆਮੀ = ਹੇ ਸੁਆਮੀ! ਜਿਨ ਜਪਿਆ = ਜਿਨ੍ਹਾਂ ਨੂੰ ਯਾਦ ਕੀਤਿਆਂ {'ਜਿਨ' ਬਹੁ-ਵਚਨ}। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)Oh Dios, guíame hasta ese Santo, alabándolo soy emancipado,
ਤਿਨ ਕਾ ਦਰਸੁ ਦੇਖਿ. ਮਨੁ ਬਿਗਸੈ; ਖਿਨੁ ਖਿਨੁ ਤਿਨ ਕਉ. ਹਉ ਬਲਿਹਾਰੀ ॥੧॥
tin kaa daras dekh. man bigasai; khin khin tin kau. hau balihaaree |1|
Sant Singh KhalsaGazing upon the Blessed Vision of their Darshan, my mind blossoms forth. Each and every moment, I am a sacrifice to them. ||1||
Manmohan SinghI am emancipated seeing their sight, my mind has flowered. Every moment and instant, am I a sacrifice unto them.
Manmohan Singh (Punjabi)ਉਨ੍ਹਾਂ ਦਾ ਦਰਸ਼ਨ ਵੇਖ ਮੇਰਾ ਚਿੱਤ ਪ੍ਰਫੁਲਤ ਹੋ ਗਿਆ ਹੈ। ਹਰ ਮੁਹਤ ਤੇ ਛਿਨ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ।
Fareedkot Teekaਤਿਨੋਂ ਕਾ ਦਰਸਨੁ ਕਰ ਮੇਰਾ ਮਨੁ ਪ੍ਰਫੁਲਤ ਹੋਵੈ ਔਰ ਖਿਨੁ ਖਿਨੁ ਵਿਖੈ ਤਿਨੋਂ ਪਰ ਬਲਿਹਾਰਨੇ ਜਾਵੋਂ॥੧॥
Prof. Sahib Singhਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜਿਆ ਰਹੇ। ਹੇ ਹਰੀ! ਮੈਂ ਇਕ ਇਕ ਛਿਨ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ਪਦ ਅਰਥ ਤਿਨ = {ਬਹੁ-ਵਚਨ}। ਦੇਖਿ = ਵੇਖ ਕੇ। ਬਿਗਸੈ = ਖਿੜ ਪੈਂਦਾ ਹੈ। ਤਿਨ ਕਉ = {ਬਹੁ-ਵਚਨ} ਉਹਨਾਂ ਉਤੋਂ। ਹਉ = ਹਉਂ, ਮੈਂ। ਬਲਿਹਾਰੀ = ਕੁਰਬਾਨ ॥੧॥
SikhNet (Spanish)y teniendo Su Visión, mi mente florece; ofrecería para siempre y en cada momento mi ser en sacrificio a Él. (1)
ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥
har hiradai jap naam muraaree |
Sant Singh KhalsaMeditate within your heart on the Name of the Lord.
Manmohan SinghWithin thy mind, remember thou the Name of God, the slayer of Mur, the demon.
Manmohan Singh (Punjabi)ਆਪਣੇ ਮਨ ਅੰਦਰ ਤੂੰ ਮੁਰ ਰਾਖਸ਼ ਨੂੰ ਮਾਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਹਰੀ ਮੁਰਾਰੀ! ਹਿਰਦੇ ਮੇਂ ਤੇਰਾ ਧ੍ਯਾਨੁ ਕਰੋਂ ਔਰ ਬਾਣੀ ਕਰ ਤੇਰੇ ਨਾਮ ਕੋ ਜਪੋਂ॥
Prof. Sahib Singhਹੇ ਹਰੀ! (ਮੇਰੇ ਉਤੇ ਮਿਹਰ ਕਰ) ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।ਪਦ ਅਰਥ ਹਿਰਦੈ = ਹਿਰਦੇ ਵਿਚ। ਜਪਿ = ਜਪੀਂ, ਮੈਂ ਜਪਾਂ। ਮੁਰਾਰੀ ਨਾਮੁ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ ਦਾ ਨਾਮ।
SikhNet (Spanish)Contempla a tu Dios con todo tu corazón.
ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ; ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥
kripaa kripaa kar jagat pit suaamee; ham daasan daas keejai panihaaree |1| rahaau |
Sant Singh KhalsaShow Mercy, Mercy to me, O Father of the World, O my Lord and Master; make me the water-carrier of the slave of Your slaves. ||1||Pause||
Manmohan SinghO Father, O Lord of the universe, show Thou mercy, mercy unto me and make me the water-carrier of the slaves of Thine slaves. Pause.
Manmohan Singh (Punjabi)ਹੇ ਆਲਮ ਦੇ ਸਾਈਂ! ਹੇ ਬਾਬਲ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਪਾਣੀ ਢੋਣ ਵਾਲਾ ਬਣਾ ਦੇ। ਠਹਿਰਾਉ।
Fareedkot Teekaਹੇ (ਕ੍ਰਿਪਾ ਕਰਿ) ਕ੍ਰਿਪਾ ਕੀ ਖਾਣ ਕ੍ਰਿਪਾ ਕਰੁ! ਹੇ ਸਰਬ ਜਗਤ ਕੇ ਪਿਤਾ! ਹੇ ਸ੍ਵਾਮੀ! ਮੋਕੋ ਆਪ ਕੇ ਦਾਸੋਂ ਕੇ ਦਾਸੋਂ ਕਾ ਪਾਨੀਹਾਰੁ ਕਰੀਏ॥੧॥ ਰਹਾਉ ॥
Prof. Sahib Singhਹੇ ਜਗਤ ਦੇ ਪਿਤਾ! ਹੇ ਸੁਆਮੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਸੇਵਕ ਬਣਾ ਲੈ ॥੧॥ ਰਹਾਉ ॥ਪਦ ਅਰਥ ਜਗਤ ਪਿਤ = ਹੇ ਜਗਤ ਦੇ ਪਿਤਾ! ਸੁਆਮੀ = ਹੇ ਸੁਆਮੀ! ਦਾਸਨਿ ਦਾਸ ਕੀਜੈ = ਦਾਸਾਂ ਦਾ ਦਾਸ ਬਣਾ ਲੈ। ਪਨਿਹਾਰੀ = ਪਾਣੀ ਢੋਣ ਵਾਲਾ ਸੇਵਕ ॥੧॥ ਰਹਾਉ ॥
SikhNet (Spanish)Oh Padre, oh Maestro del mundo, ten Compasión de mí y vuélveme el esclavo de Tus Esclavos. (1-Pausa)
ਤਿਨ ਮਤਿ ਊਤਮ. ਤਿਨ ਪਤਿ ਊਤਮ; ਜਿਨ ਹਿਰਦੈ ਵਸਿਆ ਬਨਵਾਰੀ ॥
tin mat aootam. tin pat aootam; jin hiradai vasiaa banavaaree |
Sant Singh KhalsaTheir intellect is sublime and exalted, and so is their honor; the Lord, the Lord of the forest, abides within their hearts.
Manmohan SinghSublime is their intellect and sublime their honour, within whose mind the flower-gift Lord dwells.
Manmohan Singh (Punjabi)ਸਰੇਸ਼ਟ ਹੈ ਉਨ੍ਹਾਂ ਦੀ ਅਕਲ ਅਤੇ ਸਰੇਸ਼ਟ ਊਨ੍ਹਾਂ ਦੀ ਇੱਜਤ ਆਬਰੂ, ਜਿਨ੍ਹਾਂ ਦੇ ਮਨ ਅੰਦਰ ਫੁਲਾਂ ਨਾਲ ਗੁੰਦਿਆ ਹੋਇਆ ਸਾਈਂ ਵੱਸਦਾ ਹੈ।
Fareedkot Teekaਹੇ (ਬਨਵਾਰੀ) ਪਰਮੇਸ੍ਵਰ! ਜਿਨ ਕੇ ਹਿਰਦੇ ਤੂੰ ਬਸਾ ਹੈਂ ਤਿਨ ਪੁਰਸ਼ੋਂ ਕੀ ਮਤਿ ਭੀ ਸ੍ਰੇਸਟ ਹੈ ਔਰ ਪਤਿ ਭੀ ਊਤਮ ਹੈ॥
Prof. Sahib Singhਜਿਨ੍ਹਾਂ (ਗੁਰਮੁਖਾਂ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਸਦਾ) ਵੱਸਦਾ ਹੈ, ਉਹਨਾਂ ਦੀ ਮੱਤ ਸ੍ਰੇਸ਼ਟ ਹੁੰਦੀ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਉੱਚੀ ਇੱਜ਼ਤ ਮਿਲਦੀ ਹੈ।ਪਦ ਅਰਥ ਪਤਿ = ਇੱਜ਼ਤ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਬਨਵਾਰੀ = {ਸਾਰੀ ਬਨਸਪਤੀ ਹੈ ਮਾਲਾ ਜਿਸ ਦੀ) ਪਰਮਾਤਮਾ।
SikhNet (Spanish)Pura está la mente, Inmaculada es la Gloria de aquéllos que enaltecen al Señor en su corazón.
ਤਿਨ ਕੀ ਸੇਵਾ ਲਾਇ ਹਰਿ ਸੁਆਮੀ; ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥
tin kee sevaa laae har suaamee; tin simarat gat hoe hamaaree |2|
Sant Singh KhalsaO my Lord and Master, please link me to the service of those who meditate in remembrance on You, and are saved. ||2||
Manmohan SinghMy God Lord, yoke Thou me to their association I shall be emancipated.
Manmohan Singh (Punjabi)ਮੇਰੇ ਹਰੀ ਸਾਂਈਂ, ਤੂੰ ਮੈਨੂੰ ਉਹਨਾਂ ਦੀ ਟਹਿਲ ਅੰਦਰ ਜੋੜ ਦੇ ਉਹਨਾਂ ਦੀ ਸੰਗਤ ਅੰਦਰ ਤੇਰਾ ਆਰਾਧਨ ਕਰ ਨ ਦੁਆਰਾ ਮੈਂ ਮੁਕਤ ਹੋ ਜਾਊਗਾਂ।
Fareedkot Teekaਹੇ ਹਰੀ ਸ੍ਵਾਮੀ ਵਾਹਿਗੁਰੂ! ਤਿਨ ਕੀ ਸੇਵਾ ਮੇਂ ਹਮ ਕੋ ਲਾਵੋ, ਕਿਉਂਕਿ ਤਿਨ ਕੇ ਸਿਮਰਨੇ ਸੇ ਹਮਾਰੀ ਗਤੀ ਹੋਵੈ॥੨॥
Prof. Sahib Singhਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ (ਗੁਰਮੁਖਾਂ ਦੀ) ਸੇਵਾ ਵਿਚ ਲਾਈ ਰੱਖ, ਉਹਨਾਂ ਨੂੰ ਯਾਦ ਕੀਤਿਆਂ ਮੈਨੂੰ ਉੱਚੀ ਆਤਮਕ ਅਵਸਥਾ ਮਿਲ ਸਕਦੀ ਹੈ ॥੨॥ਪਦ ਅਰਥ ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਲਾਇ = ਜੋੜੀ ਰੱਖ। ਤਿਨ ਸਿਮਰਤ = ਉਨ੍ਹਾਂ ਨੂੰ ਯਾਦ ਕੀਤਿਆਂ ॥੨॥
SikhNet (Spanish)Oh Señor, llévame hasta Tu Servicio, para que al dedicarme, sea emancipado. (2)
ਜਿਨ. ਐਸਾ ਸਤਿਗੁਰੁ ਸਾਧੁ, ਨ ਪਾਇਆ; ਤੇ ਹਰਿ ਦਰਗਹ ਕਾਢੇ ਮਾਰੀ ॥
jin. aisaa satigur saadh, na paaeaa; te har daragah kaadte maaree |
Sant Singh KhalsaThose who do not find such a Holy True Guru are beaten, and driven out of the Court of the Lord.
Manmohan SinghThey, who obtain not such a saint True Guru; they are thrashed and turned out of God's court.
Manmohan Singh (Punjabi)ਜੋ ਇਹੋ ਜਿਹੇ ਸੰਤ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਉਹ ਵਾਹਿਗੁਰੂ ਦੇ ਦਰਬਾਰ ਵਿੱਚੋਂ ਮਾਰ ਕੁਟ ਕੇ ਕੱਢ ਦਿੱਤੇ ਜਾਂਦੇ ਹਨ।
Fareedkot Teekaਜਿਨੋਂ ਨੇ ਐਸਾ ਸਤਿਗੁਰੂ ਸਾਧੂ ਨਹੀਂ ਪਾਇਆ ਤੇ ਪੁਰਸ਼ (ਦਰਗਹ) ਸਤਿਸੰਗਤਿ ਸੇ ਮਾਰ ਕਰ ਨਿਕਾਲ ਦਈਤੇ ਹੈਂ॥
Prof. Sahib Singh(ਜਿਸ ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ਜਿਨ੍ਹਾਂ ਮਨੁੱਖਾਂ ਨੂੰ ਅਜਿਹਾ ਸਾਧੂ ਗੁਰੂ ਨਹੀਂ ਮਿਲਿਆ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਕੱਢੇ ਜਾਂਦੇ ਹਨ।ਪਦ ਅਰਥ ਜਿਨ = ਜਿਨ੍ਹਾਂ (ਮਨੁੱਖਾਂ) ਨੇ। ਤੇ = ਉਹ ਬੰਦੇ। ਕਾਢੇ ਮਾਰੀ = ਮਾਰ ਕੇ ਕੱਢੇ ਜਾਂਦੇ ਹਨ।
SikhNet (Spanish)Aquél que no es bendecido con tal Guru Santo, el Señor Mismo lo saca de Su Corte.
ਤੇ ਨਰ ਨਿੰਦਕ ਸੋਭ. ਨ ਪਾਵਹਿ; ਤਿਨ ਨਕ ਕਾਟੇ. ਸਿਰਜਨਹਾਰੀ ॥੩॥
te nar nindak sobh. na paaveh; tin nak kaatte. sirajanahaaree |3|
Sant Singh KhalsaThese slanderous people have no honor or reputation; their noses are cut by the Creator Lord. ||3||
Manmohan SinghThese slanderous persons obtain not glory. Their noses are slashed by the Creator.
Manmohan Singh (Punjabi)ਉਹ ਬਦਖੋਈ ਕਰਨ ਵਾਲੇ ਪੁਰਸ਼ ਪ੍ਰਤਭਾ ਨਹੀਂ ਪਾਉਂਦੇ। ਉਹਨਾਂ ਦੇ ਨੱਕ ਕਰਤਾਰ ਵੱਢ ਸੁਟਦਾ ਹੈ।
Fareedkot Teekaਵਹੁ ਨਿੰਦਕ ਪੁਰਸ਼ ਸੋਭਾ ਨਹੀਂ ਪਾਵਤੇ ਹੈਂ, ਕਿਉਂਕਿ (ਸਿਰਜਨਹਾਰੀ) ਕਹਤ ਕੇ ਉਤਪਤਿ ਕਰਨੇਹਾਰੀ ਤੇਰੀ ਮਾਯਾ ਨੇ ਤਿਨ ਕੇ ਨਾਕ ਕਾਟੇ ਹੈਂ ਅਰਥਾਤ ਜਸ ਹੀਨ ਕੀਏ ਹੈਂ॥੩॥
Prof. Sahib Singhਉਹ ਨਿੰਦਕ ਮਨੁੱਖ (ਕਿਤੇ ਭੀ) ਸੋਭਾ ਨਹੀਂ ਪਾਂਦੇ। ਸਿਰਜਨਹਾਰ ਨੇ (ਆਪ) ਉਹਨਾਂ ਦਾ ਨੱਕ ਕੱਟ ਦਿੱਤਾ ਹੋਇਆ ਹੈ ॥੩॥ਪਦ ਅਰਥ ਸੋਭ = ਸੋਭਾ। ਸਿਰਜਨਹਾਰੀ = ਸਿਰਜਨਹਾਰ ਨੇ ॥੩॥
SikhNet (Spanish)Sí, los que calumnian a Dios, no obtienen Gloria, a ellos el Señor Creador los deshonra. (3)
ਹਰਿ ਆਪਿ ਬੁਲਾਵੈ. ਆਪੇ ਬੋਲੈ; ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥
har aap bulaavai. aape bolai; har aap niranjan nirankaar niraahaaree |
Sant Singh KhalsaThe Lord Himself speaks, and the Lord Himself inspires all to speak; He is Immaculate and Formless, and needs no sustenance.
Manmohan SinghGod Himself speaks and Himself makes man speak. The non-eating Lord, of Himself is Immaculate and Formless.
Manmohan Singh (Punjabi)ਵਾਹਿਗੁਰੂ ਖੁਦ ਬੋਲਦਾ ਅਤੇ ਖੁਦ ਹੀ ਬੰਦਿਆਂ ਨੂੰ ਬੁਲਾਉਂਦਾ ਹੈ ਭੋਜਨ ਨੂੰ ਛਕਣਹਾਰ ਸੁਆਮੀ ਖੁਦ ਪਵਿਛਰ ਅਤੇ ਸਰੂਪ ਰਹਿਤ ਹੈ।
Fareedkot Teekaਹੇ ਵਾਹਿਗੁਰੂ! ਤੂੰ ਆਪ ਹੀ ਜੀਵੋਂ ਕੋ ਚੇਤਨਸਤਾ ਦੇ ਕਰ ਬੁਲਾਵਤਾ ਹੈਂ ਔਰ ਆਪ ਹੀ ਸਭ ਘਟੋਂ ਮੇਂ ਬੋਲ ਰਹਾ ਹੈਂ। ਪੁਨਾ ਹੇ ਹਰੀ! ਤੂੰ ਆਪ ਹੀ ਨਿੰਰਕਾਰ ਨਿਰਾਹਾਰੀ ਔ (ਨਿਰੰਜਨੁ) ਮਾਯਾ ਸੇ ਰਹਿਤ ਹੈਂ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਜਿਹੜਾ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ, ਜਿਸ ਪਰਮਾਤਮਾ ਦਾ ਕੋਈ ਖ਼ਾਸ ਸਰੂਪ ਨਹੀਂ ਦਸਿਆ ਜਾ ਸਕਦਾ, ਜਿਸ ਪਰਮਾਤਮਾ ਨੂੰ (ਜੀਵਾਂ ਵਾਂਗ) ਕਿਸੇ ਖ਼ੁਰਾਕ ਦੀ ਲੋੜ ਨਹੀਂ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਬੋਲਣ ਦੀ ਪ੍ਰੇਰਨਾ ਕਰਦਾ ਹੈ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ) ਬੋਲਦਾ ਹੈ।ਪਦ ਅਰਥ ਨਿਰੰਜਨੁ = ਨਿਰ-ਅੰਜਨੁ, ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ {ਅੰਜਨੁ = ਕਾਲਖ}। ਨਿਰੰਕਾਰੁ = ਆਕਾਰ-ਰਹਿਤ; ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ। ਨਿਰਾਹਾਰੀ = ਨਿਰ-ਆਹਾਰੀ {ਆਹਾਰ = ਖ਼ੁਰਾਕ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ।
SikhNet (Spanish)El Señor Mismo habla y nos hace hablar, sí, nuestro Dios Inmaculado, el Señor Absoluto, Quien se sostiene a Sí Mismo.
ਹਰਿ. ਜਿਸੁ ਤੂ ਮੇਲਹਿ, ਸੋ ਤੁਧੁ ਮਿਲਸੀ; ਜਨ ਨਾਨਕ. ਕਿਆ ਏਹਿ ਜੰਤ ਵਿਚਾਰੀ ॥੪॥੨॥੬॥
har. jis too meleh, so tudh milasee; jan naanak. kiaa ehi jant vichaaree |4|2|6|
Sant Singh KhalsaO Lord, he alone meets You, whom You cause to meet. Says servant Nanak, I am a wretched creature. What can I do? ||4||2||6||
Manmohan SinghO God, he alone meets with Thee, whom Thou make meet. Says slave Nanak. What is a poor being before Thee?
Manmohan Singh (Punjabi)ਹੇ ਹਰੀ! ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਸ ਨੂੰ ਤੂੰ ਮਿਲਾਉਂਦਾ ਹੈ। ਗੋਲਾ ਨਾਨਕ ਆਖਦਾ ਹੈ: ਇਹ ਗਰੀਬੜਾ ਜੀਵ ਤੇਰੇ ਮੂਹਰੇ ਕੀ ਹੈ?
Fareedkot Teekaਹੇ ਹਰੀ! ਜਿਸ ਕੋ ਤੂੰ ਮੇਲਤਾ ਹੈਂ ਸੋਈ ਤੇਰੇ ਕੋ ਤੀਨੋਂ ਕਾਲ ਮੇਂ ਮਿਲਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜੀਵ ਕੀ ਵਿਚਾਰੀ ਬੁਧੀ ਕਯਾ ਹੈ, ਭਾਵ ਤੁਛ ਹੈ॥੪॥੨॥੬॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਹਰੀ ਤੂੰ (ਆਪਣੇ ਨਾਲ) ਮਿਲਾਂਦਾ ਹੈਂ, ਉਹੀ ਤੈਨੂੰ ਮਿਲ ਸਕਦਾ ਹੈ। ਇਹਨਾਂ ਨਿਮਾਣੇ ਜੀਵਾਂ ਦੇ ਵੱਸ ਕੁਝ ਨਹੀਂ ਹੈ ॥੪॥੨॥੬॥ਪਦ ਅਰਥ ਹਰਿ = ਹੇ ਹਰੀ! ਤੁਧੁ = ਤੈਨੂੰ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਵਿਚਾਰੀ = ਵਿਚਾਰੇ, ਨਿਮਾਣੇ ॥੪॥੨॥੬॥
SikhNet (Spanish)Oh Dios, sólo te encuentra aquél a quien Tú Encuentras, oh ¿quién podría ser un simple ser humano ante Ti? (4-2-6)