ੴ

ਸਿੱਖਬਾਣੀ · SikhBani

Ang 1135

Sri Guru Granth Sahib · Raag Bhairao · 3 shabads, 30 lines
Translations
Shabad Guru Ramdas Ji Raag Bhairao continued from Ang 1134

ਮਧੁਸੂਦਨੁ ਜਪੀਐ; ਉਰ ਧਾਰਿ ॥

madhusoodan japeeai; ur dhaar |

Sant Singh KhalsaEnshrine Him in your heart, and meditate on the Lord.
Manmohan SinghEnshrining Him in thy heart, O man, remember thou thy God, the lover of Nectar.
Manmohan Singh (Punjabi)ਆਪਣੇ ਦਿਲ ਅੰਦਰ ਟਿਕ ਕੇ, ਹੇ ਜੀਵ! ਤੂੰ ਅੰਮ੍ਰਿਤ ਦੇ ਪਿਆਰੇ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teeka(ਮਧੁਸੂਦਨੁ) ਵਾਹਿਗੁਰੂ ਕੋ ਜਪਨਾ ਕਰੀਏ ਔਰ ਰਿਦੇ ਮੇਂ ਧ੍ਯਾਨ ਧਰੀਏ॥
Prof. Sahib Singh(ਦੈਂਤਾਂ ਦੇ ਨਾਸ ਕਰਨ ਵਾਲੇ) ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਜਪਣਾ ਚਾਹੀਦਾ ਹੈ।

ਪਦ ਅਰਥ ਮਧੂ ਸੂਦਨੁ = {ਮਧੁ ਦੈਂਤ ਨੂੰ ਮਾਰਨ ਵਾਲਾ} ਪਰਮਾਤਮਾ। ਉਰ = ਹਿਰਦਾ। ਧਾਰਿ = ਟਿਕਾ ਕੇ, ਵਸਾ ਕੇ।

SikhNet (Spanish)Oh ser humano, contempla a tu Dios,

ਦੇਹੀ ਨਗਰਿ ਤਸਕਰ ਪੰਚ ਧਾਤੂ; ਗੁਰਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥

dehee nagar tasakar panch dhaatoo; gurasabadee har kaadte maar |1| rahaau |

Sant Singh KhalsaThe five plundering thieves are in the body-village; through the Word of the Guru's Shabad, the Lord has beaten them and driven them out. ||1||Pause||
Manmohan SinghWithin the township of the body abide the five fugitive thieves. By the Guru's Divine instruction. I have beaten them off. Pause.
Manmohan Singh (Punjabi)ਸਰੀਰ ਦੇ ਸ਼ਹਿਰ ਅੰਦਰ ਪੰਜ ਭਜ ਜਾਣ ਵਾਲੇ ਚੋਰ ਵੱਸਦੇ ਹਨ। ਗੁਰਾਂ ਦੇ ਈਸ਼ਵਰੀ ਊਪਦੇਸ਼ਾਂ ਦੁਆਰਾ ਮੈਂ ਊਨ੍ਹਾਂ ਨੂੰ ਮਾਰ ਕੱਢ ਦਿੱਤਾ ਹੈ। ਠਹਿਰਾਉ।
Fareedkot Teekaਦੇਹ ਨਗਰ ਵਿਖੇ ਕਾਮਾਦਿਕ ਪਾਂਚ ਚੋਰ ਵਿਸਿਓਂ ਕੀ ਓਰ (ਧਾਤੂ) ਧਾਵਨੇ ਵਾਲੇ ਥੇ, ਸੋ ਗੁਰੋਂ ਕੇ ਉਪਦੇਸੀਓਂ ਨੇ ਮਾਰ ਕਰ ਨਿਕਾਲ ਦੀਏ ਹੈਂ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ ਨਾਮ ਜਪਦਾ ਹੈ) ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ) ਸਰੀਰ-ਨਗਰ ਵਿਚ (ਵੱਸ ਰਹੇ) ਭਟਕਣਾ ਵਿਚ ਪਾਣ ਵਾਲੇ (ਕਾਮਾਦਿਕ) ਪੰਜਾਂ ਚੋਰਾਂ ਨੂੰ ਮਾਰ ਕੇ ਬਾਹਰ ਕੱਢ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਦੇਹੀ = ਸਰੀਰ। ਨਗਰਿ = ਨਗਰ ਵਿਚ। ਤਸਕਰ = {ਬਹੁ-ਵਚਨ} ਚੋਰ। ਧਾਤੂ = ਧਾਵਨ ਵਾਲੇ, ਭਟਕਣਾ ਵਿਚ ਪਾਣ ਵਾਲੇ। ਸਬਦੀ = ਸ਼ਬਦ ਦੀ ਰਾਹੀਂ। ਕਾਢੇ ਮਾਰਿ = ਮਾਰ ਕੇ ਕੱਢ ਦਿੱਤੇ ॥੧॥ ਰਹਾਉ ॥

SikhNet (Spanish)elevándolo en tu corazón y la ciudad de tu cuerpo se librará de sus cinco terribles enemigos, ya que la mente inestable será contenida por la Palabra del Shabd del Guru. (1-Pausa)

ਜਿਨ ਕਾ ਹਰਿ ਸੇਤੀ ਮਨੁ ਮਾਨਿਆ; ਤਿਨ ਕਾਰਜ ਹਰਿ ਆਪਿ ਸਵਾਰਿ ॥

jin kaa har setee man maaniaa; tin kaaraj har aap savaar |

Sant Singh KhalsaThose whose minds are satisfied with the Lord - the Lord Himself resolves their affairs.
Manmohan SinghThey, whose mind is propitiated with their God; their affairs God Himself adjusts.
Manmohan Singh (Punjabi)ਜਿਨ੍ਹਾਂ ਦਾ ਚਿੱਤ ਆਪਣੇ ਵਾਹਿਗੁਰੂ ਨਾਲ ਪਤੀਜ ਗਿਆ ਹੈ ਊਨ੍ਹਾਂ ਦੇ ਕੰਮ ਵਾਹਿਗੁਰੂ ਰਾਸ ਕਰਦਾ ਹੈ।
Fareedkot Teekaਜਿਨ ਕਾ ਹਰੀ ਵਾਹਿਗੁਰੂ ਕੇ ਸਾਥ ਮਨੁ ਮਾਨਿਆ ਹੈ, ਤਿਨ ਕੇ ਕਾਰਜ ਹਰੀ ਆਪ ਸਵਾਰਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਗਿੱਝ ਜਾਂਦਾ ਹੈ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ।

ਪਦ ਅਰਥ ਸੇਤੀ = ਨਾਲ। ਮਾਨਿਆ = ਗਿੱਝ ਗਿਆ। ਕਾਰਜ = {ਬਹੁ-ਵਚਨ} ਸਾਰੇ ਕੰਮ। ਸਵਾਰਿ = ਸਵਾਰੇ, ਸਵਾਰਦਾ ਹੈ।

SikhNet (Spanish)Aquél que a través de su mente se complace con Dios, llena su ser de Dios,

ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥

tin chookee muhataajee lokan kee; har angeekaar keea karataar |2|

Sant Singh KhalsaTheir subservience and their dependence on other people is ended; the Creator Lord is on their side. ||2||
Manmohan SinghThey whose side the Creator-Lord takes; their subservience of people is ended.
Manmohan Singh (Punjabi)ਜਿਨ੍ਹਾਂ ਦਾ ਪੱਖ ਸਿਰਜਣਹਾਰ ਸੁਆਮੀ ਲੈਂਦਾ ਹੈ, ਉਨ੍ਹਾਂ ਦੀ ਲੋਕਾਂ ਦੀ ਮੁਛੰਦਗੀ ਮੁਕ ਜਾਂਦੀ ਹੈ।
Fareedkot Teekaਔਰ ਲੋਕੋਂ ਕੀ ਦੀਨਤਾ ਕਰਨੀ ਤਿਨ ਕੀ ਚੂਕ ਗਈ ਹੈ, ਜਿਨ ਕਾ ਹਰੀ ਕਰਤਾਰ ਨੇ ਪਖੁ ਕੀਆ ਹੈ॥੨॥
Prof. Sahib Singhਕਰਤਾਰ ਨੇ ਸਦਾ ਉਹਨਾਂ ਦੀ ਸਹਾਇਤਾ ਕੀਤੀ ਹੁੰਦੀ ਹੈ (ਇਸ ਵਾਸਤੇ) ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਥਾਜੀ ਮੁੱਕ ਚੁਕੀ ਹੁੰਦੀ ਹੈ ॥੨॥

ਪਦ ਅਰਥ ਚੂਕੀ = ਮੁੱਕ ਗਈ। ਮੁਹਤਾਜੀ = ਗ਼ਰਜ਼। ਅੰਗੀਕਾਰੁ = ਸਹਾਇਤਾ। ਕਰਤਾਰਿ = ਕਰਤਾਰ ਨੇ ॥੨॥

SikhNet (Spanish)deja de apoyarse en el mundo y es poseído por Dios. (2)

ਮਤਾ ਮਸੂਰਤਿ ਤਾਂ ਕਿਛੁ ਕੀਜੈ; ਜੇ ਕਿਛੁ ਹੋਵੈ. ਹਰਿ ਬਾਹਰਿ ॥

mataa masoorat taan kichh keejai; je kichh hovai. har baahar |

Sant Singh KhalsaIf something were beyond the realm of the Lord's Power, only then would we have recourse to consult someone else.
Manmohan SinghIf aught be beyond the jurisdiction of the Lord, then alone should we have recourse to counsel and consultation.
Manmohan Singh (Punjabi)ਜੇਕਰ ਕੁਝ ਭੀ ਸੁਆਮੀ ਦੇ ਇਖਤਿਆਰ ਤੋਂ ਬਾਹਰ ਹੋਵੇ, ਕੇਵਲ ਤਦ ਹੀ ਸਾਨੂੰ ਕੋਈ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
Fareedkot Teekaਸੋਚ ਵਿਚਾਰ ਤੌ ਕਰੀਏ ਜੇ ਕੁਛ ਹਰੀ ਸੇ ਬਾਹਰ ਹੋਵੈ, ਭਾਵ ਸੋ ਹਰੀ ਅੰਤਰ ਹੀ ਤੁਮਾਰੇ ਕਰਤਬ੍ਯੋਂ ਕੇ ਦੇਖਤਾ ਹੈ॥
Prof. Sahib Singhਆਪਣੇ ਮਨ ਦੀ ਸਾਲਾਹ ਆਪਣੇ ਮਨ ਦਾ ਮਸ਼ਵਰਾ ਤਦੋਂ ਹੀ ਕੋਈ ਕੀਤਾ ਜਾ ਸਕਦਾ ਹੈ ਜੇ ਪਰਮਾਤਮਾ ਤੋਂ ਬਾਹਰਾ ਕੋਈ ਕੰਮ ਹੋ ਹੀ ਸਕਦਾ ਹੋਵੇ।

ਪਦ ਅਰਥ ਮਤਾ = ਆਪਣੇ ਮਨ ਦੀ ਸਲਾਹ। ਮਸੂਰਤਿ = ਮਸ਼ਵਰਾ। ਕੀਜੈ = ਕੀਤਾ ਜਾ ਸਕਦਾ ਹੈ। ਹਰਿ ਬਾਹਰਿ = ਪਰਮਾਤਮਾ ਤੋਂ ਬਾਹਰਾ।

SikhNet (Spanish)Podríamos tomar una actitud propia, sólo si, no teniendo a Dios, pudiéramos hacer algo.

ਜੋ ਕਿਛੁ ਕਰੇ. ਸੋਈ ਭਲ ਹੋਸੀ; ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥

jo kichh kare. soee bhal hosee; har dhiaavahu anadin naam muraar |3|

Sant Singh KhalsaWhatever the Lord does is good. Meditate on the Name of the Lord, night and day. ||3||
Manmohan SinghWhatever the Lord does, that alone is good, O mortal, night and day ponder thou over the Name of God, the Enemy of ego.
Manmohan Singh (Punjabi)ਜਿਹੜਾ ਕੁਝ ਸੁਆਮੀ ਕਰਦਾ ਹੈ, ਕੇਵਲ ਉਹ ਹੀ ਚੰਗਾ ਹੈ। ਹੇ ਪ੍ਰਾਣੀ ਰੈਣ ਅਤੇ ਦਿਨ ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਜੋ ਕਿਛੁ ਵਾਹਿਗੁਰੂ ਕਹੇ ਵੋਹੀ ਭਲਾ ਹੋਗਾ, ਤਾਂ ਤੇ ਰਾਤ੍ਰਿ ਦਿਨ ਹਰੀ ਮੁਰਾਰੀ ਕੇ ਨਾਮ ਕੋ ਧਿਆਵੋ॥੩॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ ਹੈ। (ਇਸ ਵਾਸਤੇ, ਹੇ ਭਾਈ!) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ ॥੩॥

ਪਦ ਅਰਥ ਭਲ = ਭਲਾ। ਹੋਸੀ = ਹੋਵੇਗਾ। ਅਨਦਿਨੁ = ਹਰ ਰੋਜ਼, ਹਰ ਵੇਲੇ ॥੩॥

SikhNet (Spanish)Sintamos entonces que todo lo que Hace es bueno y habitemos siempre en el Nombre de Dios. (3)

ਹਰਿ ਜੋ ਕਿਛੁ ਕਰੇ. ਸੁ ਆਪੇ ਆਪੇ; ਓਹੁ. ਪੂਛਿ ਨ ਕਿਸੈ ਕਰੇ ਬੀਚਾਰਿ ॥

har jo kichh kare. su aape aape; ohu. poochh na kisai kare beechaar |

Sant Singh KhalsaWhatever the Lord does, He does by Himself. He does not ask or consult anyone else.
Manmohan SinghWhatever the Lord does, that He does on His own. He asks and consults not any other.
Manmohan Singh (Punjabi)ਜਿਹੜਾ ਕੁਝ ਸਾਈਂ ਕਰਦਾ ਹੈ ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ। ਉਹ ਕਿਸੇ ਨੂੰ ਪੁਛਦਾ ਅਤੇ ਕਿਸੇ ਨਾਲ ਸਲਾਹ ਨਹੀਂ ਕਰਦਾ।
Fareedkot Teekaਜੋ ਕਛੁ ਵਾਹਿਗੁਰੂ ਕਰਤਾ ਹੈ, ਸੋ ਆਪਣੇ ਆਪ ਹੀ ਕਰਤਾ ਹੈ, ਕਿਸੀ ਸੇ ਪੁਛ ਕੇ ਬੀਚਾਰ ਨਹੀਂ ਕਰਤਾ, ਭਾਵ ਕਿਸੀ ਸੇ ਸਲਾਹ ਨਹੀਂ ਲੇਤਾ ਹੈ॥
Prof. Sahib Singhਪਰਮਾਤਮਾ ਜੋ ਕੁਝ ਕਰਦਾ ਹੈ ਆਪ ਹੀ ਕਰਦਾ ਹੈ ਆਪ ਹੀ ਕਰਦਾ ਹੈ, ਉਹ ਕਿਸੇ ਪਾਸੋਂ ਪੁੱਛ ਕੇ ਨਹੀਂ ਕਰਦਾ, ਕਿਸੇ ਨਾਲ ਵਿਚਾਰ ਕਰ ਕੇ ਨਹੀਂ ਕਰਦਾ।

ਪਦ ਅਰਥ ਆਪੇ = ਆਪ ਹੀ। ਪੂਛਿ = ਪੁੱਛ ਕੇ। ਬੀਚਾਰਿ = ਵਿਚਾਰ ਕਰ ਕੇ।

SikhNet (Spanish)Lo que sea que Dios hace, lo hace por Sí Mismo, no pide consejo a nadie.

ਨਾਨਕ ਸੋ ਪ੍ਰਭੁ ਸਦਾ ਧਿਆਈਐ; ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥

naanak so prabh sadaa dhiaaeeai; jin meliaa satigur kirapaa dhaar |4|1|5|

Sant Singh KhalsaO Nanak, meditate forever on God; granting His Grace, He unites us with the True Guru. ||4||1||5||
Manmohan SinghEver meditate thou on that Lord, O Nanak, who in His mercy, has united thee with thy True Guru.
Manmohan Singh (Punjabi)ਸਦੀਵ ਹੀ ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ, ਜਿਸ ਨੇ ਆਪਣੀ ਰਹਿਮਤ ਦੁਆਰਾ ਤੈਨੂੰ ਤੋਰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਆਪਣੀ ਕਿਰਪਾ ਧਾਰ ਕੇ ਸਤਿਗੁਰੋਂ ਕੋ ਮੇਲਿਆ ਹੈ, ਉਸ ਵਾਹਿਗੁਰੂ ਕੋ ਸਦਾ ਧਿਆਵੀਏ॥੪॥੧॥੫॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਜਿਸ ਨੇ ਮੇਹਰ ਕਰ ਕੇ (ਅਸਾਨੂੰ) ਗੁਰੂ ਮਿਲਾਇਆ ਹੈ ॥੪॥੧॥੫॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਧਾਰਿ = ਧਾਰ ਕੇ ॥੪॥੧॥੫॥

SikhNet (Spanish)Dice Nanak, contemplemos siempre a nuestro Dios, Quien en Su Misericordia nos une con el Guru. (4-1-5)

Open this shabad (12 lines, Angs 1134-1135) →

Shabad Guru Ramdas Ji Raag Bhairao

ਭੈਰਉ ਮਹਲਾ ੪ ॥

bhairau mahalaa 4 |

Sant Singh KhalsaBhairao, Fourth Mehl:
Manmohan SinghBhairo 4th Guru.
Manmohan Singh (Punjabi)ਭੈਰਉ ਚੌਥੀ ਪਾਤਿਸ਼ਾਹੀ।
SikhNet (Spanish)Bhairo, Mejl Guru Ram Das, Cuarto Canal Divino.

ਤੇ ਸਾਧੂ. ਹਰਿ ਮੇਲਹੁ ਸੁਆਮੀ; ਜਿਨ ਜਪਿਆ. ਗਤਿ ਹੋਇ ਹਮਾਰੀ ॥

te saadhoo. har melahu suaamee; jin japiaa. gat hoe hamaaree |

Sant Singh KhalsaO my Lord and Master, please unite me with the Holy people; meditating on You, I am saved.
Manmohan SinghMy God Lord, unite me Thou with the saints, contemplating Thee with whom,
Manmohan Singh (Punjabi)ਮੇਰੇ ਹਰੀ ਸਾਈਂ! ਮੈਨੂੰ ਊਨ੍ਹਾਂ ਸੰਤਾਂ ਨਾਲ ਮਿਲਾ ਦੇ ਜਿਨ੍ਹਾਂ ਨਾਲ ਮਿਲ ਕੇ ਤੇਰਾ ਸਿਮਰਨ ਕਰਨ ਦੁਆਰਾ ਮੇਰੀ ਕਲਿਆਣ ਹੁੰਦੀ ਹੈ।
Fareedkot Teekaਹੇ ਹਰੀ ਸ੍ਵਾਮੀ! ਵਹੁ ਸਾਧੂ ਹਮ ਕੋ ਮੇਲੀਏ ਜਿਨ ਕੇ ਸਾਥ ਮਿਲ ਕੇ ਨਾਮੁ ਜਪਿਆਂ ਹਮਾਰੀ ਗਤੀ ਹੋਵੈ॥
Prof. Sahib Singhਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ ਗੁਰਮੁਖਾਂ ਦਾ ਮਿਲਾਪ ਕਰਾ ਦੇਹ, ਜਿਨ੍ਹਾਂ ਨੂੰ ਯਾਦ ਕੀਤਿਆਂ ਮੇਰੀ ਉੱਚੀ ਆਤਮਕ ਅਵਸਥਾ ਬਣ ਜਾਏ।

ਪਦ ਅਰਥ ਤੇ = ਉਹ {ਬਹੁ-ਵਚਨ}। ਹਰਿ = ਹੇ ਹਰੀ! ਸੁਆਮੀ = ਹੇ ਸੁਆਮੀ! ਜਿਨ ਜਪਿਆ = ਜਿਨ੍ਹਾਂ ਨੂੰ ਯਾਦ ਕੀਤਿਆਂ {'ਜਿਨ' ਬਹੁ-ਵਚਨ}। ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Oh Dios, guíame hasta ese Santo, alabándolo soy emancipado,

ਤਿਨ ਕਾ ਦਰਸੁ ਦੇਖਿ. ਮਨੁ ਬਿਗਸੈ; ਖਿਨੁ ਖਿਨੁ ਤਿਨ ਕਉ. ਹਉ ਬਲਿਹਾਰੀ ॥੧॥

tin kaa daras dekh. man bigasai; khin khin tin kau. hau balihaaree |1|

Sant Singh KhalsaGazing upon the Blessed Vision of their Darshan, my mind blossoms forth. Each and every moment, I am a sacrifice to them. ||1||
Manmohan SinghI am emancipated seeing their sight, my mind has flowered. Every moment and instant, am I a sacrifice unto them.
Manmohan Singh (Punjabi)ਉਨ੍ਹਾਂ ਦਾ ਦਰਸ਼ਨ ਵੇਖ ਮੇਰਾ ਚਿੱਤ ਪ੍ਰਫੁਲਤ ਹੋ ਗਿਆ ਹੈ। ਹਰ ਮੁਹਤ ਤੇ ਛਿਨ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ।
Fareedkot Teekaਤਿਨੋਂ ਕਾ ਦਰਸਨੁ ਕਰ ਮੇਰਾ ਮਨੁ ਪ੍ਰਫੁਲਤ ਹੋਵੈ ਔਰ ਖਿਨੁ ਖਿਨੁ ਵਿਖੈ ਤਿਨੋਂ ਪਰ ਬਲਿਹਾਰਨੇ ਜਾਵੋਂ॥੧॥
Prof. Sahib Singhਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜਿਆ ਰਹੇ। ਹੇ ਹਰੀ! ਮੈਂ ਇਕ ਇਕ ਛਿਨ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਤਿਨ = {ਬਹੁ-ਵਚਨ}। ਦੇਖਿ = ਵੇਖ ਕੇ। ਬਿਗਸੈ = ਖਿੜ ਪੈਂਦਾ ਹੈ। ਤਿਨ ਕਉ = {ਬਹੁ-ਵਚਨ} ਉਹਨਾਂ ਉਤੋਂ। ਹਉ = ਹਉਂ, ਮੈਂ। ਬਲਿਹਾਰੀ = ਕੁਰਬਾਨ ॥੧॥

SikhNet (Spanish)y teniendo Su Visión, mi mente florece; ofrecería para siempre y en cada momento mi ser en sacrificio a Él. (1)

ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥

har hiradai jap naam muraaree |

Sant Singh KhalsaMeditate within your heart on the Name of the Lord.
Manmohan SinghWithin thy mind, remember thou the Name of God, the slayer of Mur, the demon.
Manmohan Singh (Punjabi)ਆਪਣੇ ਮਨ ਅੰਦਰ ਤੂੰ ਮੁਰ ਰਾਖਸ਼ ਨੂੰ ਮਾਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਹਰੀ ਮੁਰਾਰੀ! ਹਿਰਦੇ ਮੇਂ ਤੇਰਾ ਧ੍ਯਾਨੁ ਕਰੋਂ ਔਰ ਬਾਣੀ ਕਰ ਤੇਰੇ ਨਾਮ ਕੋ ਜਪੋਂ॥
Prof. Sahib Singhਹੇ ਹਰੀ! (ਮੇਰੇ ਉਤੇ ਮਿਹਰ ਕਰ) ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।

ਪਦ ਅਰਥ ਹਿਰਦੈ = ਹਿਰਦੇ ਵਿਚ। ਜਪਿ = ਜਪੀਂ, ਮੈਂ ਜਪਾਂ। ਮੁਰਾਰੀ ਨਾਮੁ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ ਦਾ ਨਾਮ।

SikhNet (Spanish)Contempla a tu Dios con todo tu corazón.

ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ; ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥

kripaa kripaa kar jagat pit suaamee; ham daasan daas keejai panihaaree |1| rahaau |

Sant Singh KhalsaShow Mercy, Mercy to me, O Father of the World, O my Lord and Master; make me the water-carrier of the slave of Your slaves. ||1||Pause||
Manmohan SinghO Father, O Lord of the universe, show Thou mercy, mercy unto me and make me the water-carrier of the slaves of Thine slaves. Pause.
Manmohan Singh (Punjabi)ਹੇ ਆਲਮ ਦੇ ਸਾਈਂ! ਹੇ ਬਾਬਲ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਪਾਣੀ ਢੋਣ ਵਾਲਾ ਬਣਾ ਦੇ। ਠਹਿਰਾਉ।
Fareedkot Teekaਹੇ (ਕ੍ਰਿਪਾ ਕਰਿ) ਕ੍ਰਿਪਾ ਕੀ ਖਾਣ ਕ੍ਰਿਪਾ ਕਰੁ! ਹੇ ਸਰਬ ਜਗਤ ਕੇ ਪਿਤਾ! ਹੇ ਸ੍ਵਾਮੀ! ਮੋਕੋ ਆਪ ਕੇ ਦਾਸੋਂ ਕੇ ਦਾਸੋਂ ਕਾ ਪਾਨੀਹਾਰੁ ਕਰੀਏ॥੧॥ ਰਹਾਉ ॥
Prof. Sahib Singhਹੇ ਜਗਤ ਦੇ ਪਿਤਾ! ਹੇ ਸੁਆਮੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਸੇਵਕ ਬਣਾ ਲੈ ॥੧॥ ਰਹਾਉ ॥

ਪਦ ਅਰਥ ਜਗਤ ਪਿਤ = ਹੇ ਜਗਤ ਦੇ ਪਿਤਾ! ਸੁਆਮੀ = ਹੇ ਸੁਆਮੀ! ਦਾਸਨਿ ਦਾਸ ਕੀਜੈ = ਦਾਸਾਂ ਦਾ ਦਾਸ ਬਣਾ ਲੈ। ਪਨਿਹਾਰੀ = ਪਾਣੀ ਢੋਣ ਵਾਲਾ ਸੇਵਕ ॥੧॥ ਰਹਾਉ ॥

SikhNet (Spanish)Oh Padre, oh Maestro del mundo, ten Compasión de mí y vuélveme el esclavo de Tus Esclavos. (1-Pausa)

ਤਿਨ ਮਤਿ ਊਤਮ. ਤਿਨ ਪਤਿ ਊਤਮ; ਜਿਨ ਹਿਰਦੈ ਵਸਿਆ ਬਨਵਾਰੀ ॥

tin mat aootam. tin pat aootam; jin hiradai vasiaa banavaaree |

Sant Singh KhalsaTheir intellect is sublime and exalted, and so is their honor; the Lord, the Lord of the forest, abides within their hearts.
Manmohan SinghSublime is their intellect and sublime their honour, within whose mind the flower-gift Lord dwells.
Manmohan Singh (Punjabi)ਸਰੇਸ਼ਟ ਹੈ ਉਨ੍ਹਾਂ ਦੀ ਅਕਲ ਅਤੇ ਸਰੇਸ਼ਟ ਊਨ੍ਹਾਂ ਦੀ ਇੱਜਤ ਆਬਰੂ, ਜਿਨ੍ਹਾਂ ਦੇ ਮਨ ਅੰਦਰ ਫੁਲਾਂ ਨਾਲ ਗੁੰਦਿਆ ਹੋਇਆ ਸਾਈਂ ਵੱਸਦਾ ਹੈ।
Fareedkot Teekaਹੇ (ਬਨਵਾਰੀ) ਪਰਮੇਸ੍ਵਰ! ਜਿਨ ਕੇ ਹਿਰਦੇ ਤੂੰ ਬਸਾ ਹੈਂ ਤਿਨ ਪੁਰਸ਼ੋਂ ਕੀ ਮਤਿ ਭੀ ਸ੍ਰੇਸਟ ਹੈ ਔਰ ਪਤਿ ਭੀ ਊਤਮ ਹੈ॥
Prof. Sahib Singhਜਿਨ੍ਹਾਂ (ਗੁਰਮੁਖਾਂ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਸਦਾ) ਵੱਸਦਾ ਹੈ, ਉਹਨਾਂ ਦੀ ਮੱਤ ਸ੍ਰੇਸ਼ਟ ਹੁੰਦੀ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਉੱਚੀ ਇੱਜ਼ਤ ਮਿਲਦੀ ਹੈ।

ਪਦ ਅਰਥ ਪਤਿ = ਇੱਜ਼ਤ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਬਨਵਾਰੀ = {ਸਾਰੀ ਬਨਸਪਤੀ ਹੈ ਮਾਲਾ ਜਿਸ ਦੀ) ਪਰਮਾਤਮਾ।

SikhNet (Spanish)Pura está la mente, Inmaculada es la Gloria de aquéllos que enaltecen al Señor en su corazón.

ਤਿਨ ਕੀ ਸੇਵਾ ਲਾਇ ਹਰਿ ਸੁਆਮੀ; ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥

tin kee sevaa laae har suaamee; tin simarat gat hoe hamaaree |2|

Sant Singh KhalsaO my Lord and Master, please link me to the service of those who meditate in remembrance on You, and are saved. ||2||
Manmohan SinghMy God Lord, yoke Thou me to their association I shall be emancipated.
Manmohan Singh (Punjabi)ਮੇਰੇ ਹਰੀ ਸਾਂਈਂ, ਤੂੰ ਮੈਨੂੰ ਉਹਨਾਂ ਦੀ ਟਹਿਲ ਅੰਦਰ ਜੋੜ ਦੇ ਉਹਨਾਂ ਦੀ ਸੰਗਤ ਅੰਦਰ ਤੇਰਾ ਆਰਾਧਨ ਕਰ ਨ ਦੁਆਰਾ ਮੈਂ ਮੁਕਤ ਹੋ ਜਾਊਗਾਂ।
Fareedkot Teekaਹੇ ਹਰੀ ਸ੍ਵਾਮੀ ਵਾਹਿਗੁਰੂ! ਤਿਨ ਕੀ ਸੇਵਾ ਮੇਂ ਹਮ ਕੋ ਲਾਵੋ, ਕਿਉਂਕਿ ਤਿਨ ਕੇ ਸਿਮਰਨੇ ਸੇ ਹਮਾਰੀ ਗਤੀ ਹੋਵੈ॥੨॥
Prof. Sahib Singhਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ (ਗੁਰਮੁਖਾਂ ਦੀ) ਸੇਵਾ ਵਿਚ ਲਾਈ ਰੱਖ, ਉਹਨਾਂ ਨੂੰ ਯਾਦ ਕੀਤਿਆਂ ਮੈਨੂੰ ਉੱਚੀ ਆਤਮਕ ਅਵਸਥਾ ਮਿਲ ਸਕਦੀ ਹੈ ॥੨॥

ਪਦ ਅਰਥ ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਲਾਇ = ਜੋੜੀ ਰੱਖ। ਤਿਨ ਸਿਮਰਤ = ਉਨ੍ਹਾਂ ਨੂੰ ਯਾਦ ਕੀਤਿਆਂ ॥੨॥

SikhNet (Spanish)Oh Señor, llévame hasta Tu Servicio, para que al dedicarme, sea emancipado. (2)

ਜਿਨ. ਐਸਾ ਸਤਿਗੁਰੁ ਸਾਧੁ, ਨ ਪਾਇਆ; ਤੇ ਹਰਿ ਦਰਗਹ ਕਾਢੇ ਮਾਰੀ ॥

jin. aisaa satigur saadh, na paaeaa; te har daragah kaadte maaree |

Sant Singh KhalsaThose who do not find such a Holy True Guru are beaten, and driven out of the Court of the Lord.
Manmohan SinghThey, who obtain not such a saint True Guru; they are thrashed and turned out of God's court.
Manmohan Singh (Punjabi)ਜੋ ਇਹੋ ਜਿਹੇ ਸੰਤ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਉਹ ਵਾਹਿਗੁਰੂ ਦੇ ਦਰਬਾਰ ਵਿੱਚੋਂ ਮਾਰ ਕੁਟ ਕੇ ਕੱਢ ਦਿੱਤੇ ਜਾਂਦੇ ਹਨ।
Fareedkot Teekaਜਿਨੋਂ ਨੇ ਐਸਾ ਸਤਿਗੁਰੂ ਸਾਧੂ ਨਹੀਂ ਪਾਇਆ ਤੇ ਪੁਰਸ਼ (ਦਰਗਹ) ਸਤਿਸੰਗਤਿ ਸੇ ਮਾਰ ਕਰ ਨਿਕਾਲ ਦਈਤੇ ਹੈਂ॥
Prof. Sahib Singh(ਜਿਸ ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ਜਿਨ੍ਹਾਂ ਮਨੁੱਖਾਂ ਨੂੰ ਅਜਿਹਾ ਸਾਧੂ ਗੁਰੂ ਨਹੀਂ ਮਿਲਿਆ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਕੱਢੇ ਜਾਂਦੇ ਹਨ।

ਪਦ ਅਰਥ ਜਿਨ = ਜਿਨ੍ਹਾਂ (ਮਨੁੱਖਾਂ) ਨੇ। ਤੇ = ਉਹ ਬੰਦੇ। ਕਾਢੇ ਮਾਰੀ = ਮਾਰ ਕੇ ਕੱਢੇ ਜਾਂਦੇ ਹਨ।

SikhNet (Spanish)Aquél que no es bendecido con tal Guru Santo, el Señor Mismo lo saca de Su Corte.

ਤੇ ਨਰ ਨਿੰਦਕ ਸੋਭ. ਨ ਪਾਵਹਿ; ਤਿਨ ਨਕ ਕਾਟੇ. ਸਿਰਜਨਹਾਰੀ ॥੩॥

te nar nindak sobh. na paaveh; tin nak kaatte. sirajanahaaree |3|

Sant Singh KhalsaThese slanderous people have no honor or reputation; their noses are cut by the Creator Lord. ||3||
Manmohan SinghThese slanderous persons obtain not glory. Their noses are slashed by the Creator.
Manmohan Singh (Punjabi)ਉਹ ਬਦਖੋਈ ਕਰਨ ਵਾਲੇ ਪੁਰਸ਼ ਪ੍ਰਤਭਾ ਨਹੀਂ ਪਾਉਂਦੇ। ਉਹਨਾਂ ਦੇ ਨੱਕ ਕਰਤਾਰ ਵੱਢ ਸੁਟਦਾ ਹੈ।
Fareedkot Teekaਵਹੁ ਨਿੰਦਕ ਪੁਰਸ਼ ਸੋਭਾ ਨਹੀਂ ਪਾਵਤੇ ਹੈਂ, ਕਿਉਂਕਿ (ਸਿਰਜਨਹਾਰੀ) ਕਹਤ ਕੇ ਉਤਪਤਿ ਕਰਨੇਹਾਰੀ ਤੇਰੀ ਮਾਯਾ ਨੇ ਤਿਨ ਕੇ ਨਾਕ ਕਾਟੇ ਹੈਂ ਅਰਥਾਤ ਜਸ ਹੀਨ ਕੀਏ ਹੈਂ॥੩॥
Prof. Sahib Singhਉਹ ਨਿੰਦਕ ਮਨੁੱਖ (ਕਿਤੇ ਭੀ) ਸੋਭਾ ਨਹੀਂ ਪਾਂਦੇ। ਸਿਰਜਨਹਾਰ ਨੇ (ਆਪ) ਉਹਨਾਂ ਦਾ ਨੱਕ ਕੱਟ ਦਿੱਤਾ ਹੋਇਆ ਹੈ ॥੩॥

ਪਦ ਅਰਥ ਸੋਭ = ਸੋਭਾ। ਸਿਰਜਨਹਾਰੀ = ਸਿਰਜਨਹਾਰ ਨੇ ॥੩॥

SikhNet (Spanish)Sí, los que calumnian a Dios, no obtienen Gloria, a ellos el Señor Creador los deshonra. (3)

ਹਰਿ ਆਪਿ ਬੁਲਾਵੈ. ਆਪੇ ਬੋਲੈ; ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥

har aap bulaavai. aape bolai; har aap niranjan nirankaar niraahaaree |

Sant Singh KhalsaThe Lord Himself speaks, and the Lord Himself inspires all to speak; He is Immaculate and Formless, and needs no sustenance.
Manmohan SinghGod Himself speaks and Himself makes man speak. The non-eating Lord, of Himself is Immaculate and Formless.
Manmohan Singh (Punjabi)ਵਾਹਿਗੁਰੂ ਖੁਦ ਬੋਲਦਾ ਅਤੇ ਖੁਦ ਹੀ ਬੰਦਿਆਂ ਨੂੰ ਬੁਲਾਉਂਦਾ ਹੈ ਭੋਜਨ ਨੂੰ ਛਕਣਹਾਰ ਸੁਆਮੀ ਖੁਦ ਪਵਿਛਰ ਅਤੇ ਸਰੂਪ ਰਹਿਤ ਹੈ।
Fareedkot Teekaਹੇ ਵਾਹਿਗੁਰੂ! ਤੂੰ ਆਪ ਹੀ ਜੀਵੋਂ ਕੋ ਚੇਤਨਸਤਾ ਦੇ ਕਰ ਬੁਲਾਵਤਾ ਹੈਂ ਔਰ ਆਪ ਹੀ ਸਭ ਘਟੋਂ ਮੇਂ ਬੋਲ ਰਹਾ ਹੈਂ। ਪੁਨਾ ਹੇ ਹਰੀ! ਤੂੰ ਆਪ ਹੀ ਨਿੰਰਕਾਰ ਨਿਰਾਹਾਰੀ ਔ (ਨਿਰੰਜਨੁ) ਮਾਯਾ ਸੇ ਰਹਿਤ ਹੈਂ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਜਿਹੜਾ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ, ਜਿਸ ਪਰਮਾਤਮਾ ਦਾ ਕੋਈ ਖ਼ਾਸ ਸਰੂਪ ਨਹੀਂ ਦਸਿਆ ਜਾ ਸਕਦਾ, ਜਿਸ ਪਰਮਾਤਮਾ ਨੂੰ (ਜੀਵਾਂ ਵਾਂਗ) ਕਿਸੇ ਖ਼ੁਰਾਕ ਦੀ ਲੋੜ ਨਹੀਂ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਬੋਲਣ ਦੀ ਪ੍ਰੇਰਨਾ ਕਰਦਾ ਹੈ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ) ਬੋਲਦਾ ਹੈ।

ਪਦ ਅਰਥ ਨਿਰੰਜਨੁ = ਨਿਰ-ਅੰਜਨੁ, ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ {ਅੰਜਨੁ = ਕਾਲਖ}। ਨਿਰੰਕਾਰੁ = ਆਕਾਰ-ਰਹਿਤ; ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ। ਨਿਰਾਹਾਰੀ = ਨਿਰ-ਆਹਾਰੀ {ਆਹਾਰ = ਖ਼ੁਰਾਕ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ।

SikhNet (Spanish)El Señor Mismo habla y nos hace hablar, sí, nuestro Dios Inmaculado, el Señor Absoluto, Quien se sostiene a Sí Mismo.

ਹਰਿ. ਜਿਸੁ ਤੂ ਮੇਲਹਿ, ਸੋ ਤੁਧੁ ਮਿਲਸੀ; ਜਨ ਨਾਨਕ. ਕਿਆ ਏਹਿ ਜੰਤ ਵਿਚਾਰੀ ॥੪॥੨॥੬॥

har. jis too meleh, so tudh milasee; jan naanak. kiaa ehi jant vichaaree |4|2|6|

Sant Singh KhalsaO Lord, he alone meets You, whom You cause to meet. Says servant Nanak, I am a wretched creature. What can I do? ||4||2||6||
Manmohan SinghO God, he alone meets with Thee, whom Thou make meet. Says slave Nanak. What is a poor being before Thee?
Manmohan Singh (Punjabi)ਹੇ ਹਰੀ! ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਸ ਨੂੰ ਤੂੰ ਮਿਲਾਉਂਦਾ ਹੈ। ਗੋਲਾ ਨਾਨਕ ਆਖਦਾ ਹੈ: ਇਹ ਗਰੀਬੜਾ ਜੀਵ ਤੇਰੇ ਮੂਹਰੇ ਕੀ ਹੈ?
Fareedkot Teekaਹੇ ਹਰੀ! ਜਿਸ ਕੋ ਤੂੰ ਮੇਲਤਾ ਹੈਂ ਸੋਈ ਤੇਰੇ ਕੋ ਤੀਨੋਂ ਕਾਲ ਮੇਂ ਮਿਲਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜੀਵ ਕੀ ਵਿਚਾਰੀ ਬੁਧੀ ਕਯਾ ਹੈ, ਭਾਵ ਤੁਛ ਹੈ॥੪॥੨॥੬॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਹਰੀ ਤੂੰ (ਆਪਣੇ ਨਾਲ) ਮਿਲਾਂਦਾ ਹੈਂ, ਉਹੀ ਤੈਨੂੰ ਮਿਲ ਸਕਦਾ ਹੈ। ਇਹਨਾਂ ਨਿਮਾਣੇ ਜੀਵਾਂ ਦੇ ਵੱਸ ਕੁਝ ਨਹੀਂ ਹੈ ॥੪॥੨॥੬॥

ਪਦ ਅਰਥ ਹਰਿ = ਹੇ ਹਰੀ! ਤੁਧੁ = ਤੈਨੂੰ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਵਿਚਾਰੀ = ਵਿਚਾਰੇ, ਨਿਮਾਣੇ ॥੪॥੨॥੬॥

SikhNet (Spanish)Oh Dios, sólo te encuentra aquél a quien Tú Encuentras, oh ¿quién podría ser un simple ser humano ante Ti? (4-2-6)

Open this shabad →

Shabad Guru Ramdas Ji Raag Bhairao

ਭੈਰਉ ਮਹਲਾ ੪ ॥

bhairau mahalaa 4 |

Sant Singh KhalsaBhairao, Fourth Mehl:
Manmohan SinghBhairo 4th Guru.
Manmohan Singh (Punjabi)ਭੈਰਉ ਚੌਥੀ ਪਾਤਿਸ਼ਾਹੀ।
SikhNet (Spanish)Bhairo, Mejl Guru Ram Das, Cuarto Canal Divino.

ਸਤਸੰਗਤਿ. ਸਾਈ ਹਰਿ ਤੇਰੀ; ਜਿਤੁ ਹਰਿ ਕੀਰਤਿ ਹਰਿ ਸੁਨਣੇ ॥

satasangat. saaee har teree; jit har keerat har sunane |

Sant Singh KhalsaThat is Your True Congregation, Lord, where the Kirtan of the Lord's Praises are heard.
Manmohan SinghO God, that alone is Thine saints guild, where the Lord God's praise is heard.
Manmohan Singh (Punjabi)ਹੇ ਵਾਹਿਗੁਰੂ! ਕੇਵਲ ਓਹੀ ਹੀ ਹੈ ਤੇਰੀ ਸਾਧ ਸੰਗਤ ਜਿਥੇ ਸੁਆਮੀ ਵਾਹਿਗੁਰੂ ਦਾ ਜੱਸ ਸੁਣਿਆਂ ਜਾਂਦਾ ਹੈ।
Fareedkot Teekaਹੇ ਹਰੀ! ਤੇਰੀ ਸਤਸੰਗਤਿ ਸੋਈ ਹੈ ਜਿਸ ਅਸਥਾਨ ਮੇਂ, ਹੇ ਹਰੀ ਕੀਰਤੀ ਰੂਪ! (ਹਰਿ) ਅਨੇਕ ਨਾਮ ਤੇਰੇ ਸੁਣਨੇ ਕਰੀਏ॥
Prof. Sahib Singhਹੇ ਹਰੀ! (ਉਹੀ ਇਕੱਠ) ਤੇਰੀ ਸਾਧ ਸੰਗਤ (ਅਖਵਾ ਸਕਦਾ) ਹੈ, ਜਿਸ ਵਿਚ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਸੁਣੀ ਜਾਂਦੀ ਹੈ।

ਪਦ ਅਰਥ ਸਾਈ = ਉਹੀ {ਇਸਤ੍ਰੀ ਲਿੰਗ}। ਜਿਤੁ = ਜਿਸ ਵਿਚ। ਕੀਰਤਿ = ਸਿਫ਼ਤ-ਸਾਲਾਹ। ਸੁਨਣੇ = ਸੁਣੀ ਜਾਏ।

SikhNet (Spanish)La Sociedad de los Santos es en donde en un corazón el Nombre del Señor es alabado.

ਜਿਨ ਹਰਿ ਨਾਮੁ ਸੁਣਿਆ. ਮਨੁ ਭੀਨਾ; ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥

jin har naam suniaa. man bheenaa; tin ham srevah nit charane |1|

Sant Singh KhalsaThe minds of those who listen to the Lord's Name are drenched with bliss; I worship their feet continually. ||1||
Manmohan SinghThey who hear God's Name; their mind is drenched in glee. Their feet ever worship I.
Manmohan Singh (Punjabi)ਜੋ ਰੱਬ ਦਾ ਨਾਮ ਸੁਣਦੇ ਹਨ, ਉਹਨਾਂ ਦਾ ਹਿਰਦਾ ਖੁਸ਼ੀ ਨਾਲ ਗੱਚ ਹੋ ਜਾਂਦਾ ਹੈ। ਉਹਨਾ ਦੇ ਪੈਰ ਮੈਂ ਸਦਾ ਹੀ ਪੂਜਦਾ ਹਾਂ।
Fareedkot Teekaਹੇ ਹਰੀ! ਜਿਨ ਪੁਰਸੋਂ ਨੇ ਤੇਰੇ ਨਾਮ ਕੋ ਸੁਣਿਆਂ ਹੈ ਔਰ ਮਨ ਭੀ ਤੇਰੇ ਪ੍ਰੇਮ ਵਿਚ ਸਨਿਗਧ ਕੀਆ ਹੈ, ਤਿਨ ਕੇ ਚਰਨੋਂ ਕੋ ਹਮ ਨਿਤਾਪ੍ਰਤਿ ਸੇਵਨਾ ਕਰਤੇ ਹੈਂ॥੧॥
Prof. Sahib Singh(ਸਾਧ ਸੰਗਤ ਵਿਚ ਰਹਿ ਕੇ) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸੁਣਿਆ ਹੈ (ਸਾਧ ਸੰਗਤ ਵਿਚ ਟਿਕ ਕੇ) ਜਿਨ੍ਹਾਂ ਦਾ ਮਨ (ਹਰਿ-ਨਾਮ ਅੰਮ੍ਰਿਤ ਵਿਚ) ਭਿੱਜ ਗਿਆ ਹੈ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ (ਆਪਣੀ) ਸੁਭਾਗਤਾ ਸਮਝਦਾ ਹਾਂ ॥੧॥

ਪਦ ਅਰਥ ਭੀਨਾ = ਭਿੱਜ ਗਿਆ। ਤਿਨ ਚਰਣੇ = ਉਹਨਾਂ ਦੇ ਚਰਨ। ਹਮ ਸ੍ਰੇਵਹ = ਅਸੀਂ ਸੇਵੀਏ, ਮੈਂ ਸੇਵਾਂ ॥੧॥

SikhNet (Spanish)Sí, aquellos que escuchan el Nombre del Señor, se funden en Su Verdad, yo me postro siempre a Sus Pies. (1)

ਜਗਜੀਵਨੁ ਹਰਿ; ਧਿਆਇ ਤਰਣੇ ॥

jagajeevan har; dhiaae tarane |

Sant Singh KhalsaMeditating on the Lord, the Life of the World, the mortals cross over.
Manmohan SinghMeditating on God, the Life of the world, the mortal swims across.
Manmohan Singh (Punjabi)ਜਗਤ ਦੀ ਜਿੰਦ ਜਾਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
Fareedkot Teekaਹੇ ਹਰੀ ਜਗਤ ਕੇ ਜੀਵਨ ਰੂਪ! ਸੰਸਾਰ ਸਮੁੰਦ੍ਰ ਸੇ ਤਰਣ ਹੇਤ ਤੈਨੂੰ ਧ੍ਯਾਵਤਾ ਹੂੰ॥
Prof. Sahib Singhਜਗਤ ਦੇ ਜੀਵਨ ਪ੍ਰਭੂ ਨੂੰ ਹਰੀ ਨੂੰ ਸਿਮਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।

ਪਦ ਅਰਥ ਜਗ ਜੀਵਨੁ = ਜਗਤ ਦਾ ਆਸਰਾ ਪ੍ਰਭੂ। ਧਿਆਇ = ਸਿਮਰ ਕੇ। ਤਰਣੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ।

SikhNet (Spanish)Oh ser humano, habita en la Vida de toda vida y serás emancipado. Oh Dios, millones y millones son Tus Nombres,

ਅਨੇਕ ਅਸੰਖ ਨਾਮ ਹਰਿ ਤੇਰੇ; ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥

anek asankh naam har tere; na jaahee jihavaa it ganane |1| rahaau |

Sant Singh KhalsaYour Names are so many, they are countless, O Lord. This tongue of mine cannot even count them. ||1||Pause||
Manmohan SinghMyriads and innumerable are Thine Names, O Lord. This tongue of mine can count them not. Pause.
Manmohan Singh (Punjabi)ਕ੍ਰੋੜਾਂ ਹੀ ਅਤੇ ਅਣਗਿਣਤ ਹਨ ਤੇਰੇ ਨਾਮ ਹੇ ਸੁਆਮੀ! ਮੇਰੀ ਇਹ ਜੀਭ ਉਨ੍ਹਾਂ ਨੂੰ ਗਿਣ ਨਹੀਂ ਸਕਦੀ। ਠਹਿਰਾਉ।
Fareedkot Teekaਹੇ ਹਰੀ ਵਾਹਿਗੁਰੂ! ਤੇਰੇ ਅਨੇਕ ਅਸੰਖ੍ਯਾਤ ਨਾਮ ਹੈਂ, ਇਸ ਜਿਹਬਾ ਕਰ ਕੇ ਗਿਨੇ ਨਹੀਂ ਜਾਤੇ॥੧॥ ਰਹਾਉ ॥
Prof. Sahib Singhਹੇ ਹਰੀ! (ਤੇਰੀਆਂ ਸਿਫ਼ਤਾਂ ਤੋਂ ਬਣੇ ਹੋਏ) ਤੇਰੇ ਨਾਮ ਅਨੇਕਾਂ ਹਨ ਅਣਗਿਣਤ ਹਨ, ਇਸ ਜੀਭ ਨਾਲ ਗਿਣੇ ਨਹੀਂ ਜਾ ਸਕਦੇ ॥੧॥ ਰਹਾਉ ॥

ਪਦ ਅਰਥ ਅਸੰਖ = ਅਣ-ਗਿਣਤ {ਸੰਖਿਆ = ਗਿਣਤੀ}। ਹਰਿ = ਹੇ ਹਰੀ! ਜਿਹਵਾ = ਜੀਭ। ਇਤੁ = ਇਸ ਦੀ ਰਾਹੀਂ। ਜਿਹਵਾ ਇਤੁ = ਇਸ ਜੀਭ ਨਾਲ ॥੧॥ ਰਹਾਉ ॥

SikhNet (Spanish)mis labios no alcanzarían a recitarlos todos. (1-Pausa)

ਗੁਰਸਿਖ ਹਰਿ ਬੋਲਹੁ. ਹਰਿ ਗਾਵਹੁ; ਲੇ ਗੁਰਮਤਿ ਹਰਿ ਜਪਣੇ ॥

gurasikh har bolahu. har gaavahu; le guramat har japane |

Sant Singh KhalsaO Gursikhs, chant the Lord's Name, and sing the Praises of the Lord. Take the Guru's Teachings, and meditate on the Lord.
Manmohan SinghO the disciples of the Guru obtaining instruction from the Guru, utter ye the Lord's Name, hymn ye the Lord's praise and dwell ye on the Lord.
Manmohan Singh (Punjabi)ਹੇ ਗੁਰੂ ਦਿਓ ਸਿਖੋ! ਗੁਰਾਂ ਤੋਂ ਉਪਦੇਸ਼ ਲੈ ਕੇ ਤੁਸੀਂ ਸਾਈਂ ਦੇ ਨਾਮ ਦਾ ਉਚਾਰਨ ਕਰੋ। ਤੁਸੀਂ ਸਾਈਂ ਦੀ ਕੀਰਤੀ ਗਾਓ ਅਤੇ ਤੁਸੀਂ ਸਾਈਂ ਨੂੰ ਹੀ ਆਰਾਧੋ।
Fareedkot Teekaਹੇ ਹਰੀ! ਗੁਰ ਸਿਖ ਮਨ ਕਰ ਕੇ ਤੇਰੇ ਨਾਮ ਕੋ ਉਚਾਰਨ ਕਰਤੇ ਹੈਂ ਪੁਨਾ ਤਨ ਕਰ ਕੇ ਹਰ ਪ੍ਰਕਾਰ ਤੇਰੇ ਜਸ ਕੋ ਗਾਵਤੇ ਹੈਂ। ਹੇ ਹਰੀ! ਗੁਰਮਤਿ ਲੇ ਕਰ ਤੇਰੇ ਕਉ ਬਾਣੀ ਕਰ ਕੇ ਜਪਤੇ ਹੈਂ॥
Prof. Sahib Singhਹੇ ਗੁਰੂ ਦੇ ਸਿੱਖੋ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਉਚਾਰਿਆ ਕਰੋ, ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਵਿਆ ਕਰੋ, ਹਰੀ ਦਾ ਨਾਮ ਜਪਿਆ ਕਰੋ।

ਪਦ ਅਰਥ ਗੁਰਸਿਖ = ਹੇ ਗੁਰੂ ਦੇ ਸਿੱਖੋ! ਲੇ = ਲੈ ਕੇ।

SikhNet (Spanish)Oh discípulos del Guru, habiten en su Dios, a través de la Palabra del Shabd del Guru;

ਜੋ ਉਪਦੇਸੁ ਸੁਣੇ ਗੁਰ ਕੇਰਾ; ਸੋ ਜਨੁ ਪਾਵੈ. ਹਰਿ ਸੁਖ ਘਣੇ ॥੨॥

jo upades sune gur keraa; so jan paavai. har sukh ghane |2|

Sant Singh KhalsaWhoever listens to the Guru's Teachings - that humble being receives countless comforts and pleasures from the Lord. ||2||
Manmohan SinghWhosoever hears the instruction of the Guru: that man receives many comforts from the Lord.
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਸਿਖ ਮਤ ਸੁਣਦਾ ਹੈ, ਉਸ ਜੀਵ ਨੂੰ ਸਾਈਂ ਪਾਸੋਂ ਬਹੁਤੇ ਆਰਾਮ ਪ੍ਰਾਪਤ ਹੁੰਦੇ ਹਨ।
Fareedkot Teekaਜੋ ਪੁਰਸ ਗੁਰੋਂ ਕਾ ਉਪਦੇਸ ਸੁਣਤਾ ਹੈ, ਸੋ ਪੁਰਸੁ ਹੇ ਹਰੀ! (ਘਣੇ) ਬਹੁਤ ਸੁਖ ਕੋ ਪਾਵਤਾ ਹੈ॥੨॥
Prof. Sahib Singhਹੇ ਗੁਰਸਿੱਖੋ! ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ (ਸਰਧਾ ਨਾਲ) ਸੁਣਦਾ ਹੈ, ਉਹ ਹਰੀ ਦੇ ਦਰ ਤੋਂ ਬਹੁਤ ਸੁਖ ਪ੍ਰਾਪਤ ਕਰਦਾ ਹੈ ॥੨॥

ਪਦ ਅਰਥ ਕੇਰਾ = ਦਾ। ਘਣੇ = ਬਹੁਤ ॥੨॥

SikhNet (Spanish)sí, reciten Su Nombre siempre, pues quien sea que escucha la Instrucción del Guru, logra la Paz y el Equilibrio. (2)

ਧੰਨੁ ਸੁ ਵੰਸੁ. ਧੰਨੁ ਸੁ ਪਿਤਾ; ਧੰਨੁ ਸੁ ਮਾਤਾ. ਜਿਨਿ ਜਨ ਜਣੇ ॥

dhan su vans. dhan su pitaa; dhan su maataa. jin jan jane |

Sant Singh KhalsaBlessed is the ancestry, blessed is the father, and blessed is that mother who gave birth to this humble servant.
Manmohan SinghBlest is the Lineage, blest the Father and blest the Mother, who gave birth to God's slave.
Manmohan Singh (Punjabi)ਮੁਬਾਬਿਕ ਹੈ ਉਹ ਕੁਲ, ਮੁਬਾਰਿਕ ਉਹ ਪਿਓ ਤੇ ਮੁਬਾਰਿਕ ਊਹ ਮਾਂ ਜਿਸ ਨੇ ਰੱਬ ਦੇ ਗੋਲੇ ਨੂੰ ਜਨਮ ਦਿੱਤਾ ਹੈ।
Fareedkot Teekaਤਿਨ ਪੁਰਸੋਂ ਕਾ (ਵੰਸੁ) ਕੁਲ ਭੀ ਧੰਨਤਾ ਜੋਗ ਹੈ ਪੁਨਃ ਤਿਨ ਕੇ ਪਿਤਾ ਔ ਮਾਤਾ ਭੀ ਧੰਨਤਾ ਯੋਗ ਹੈਂ, ਜਿਨੋਂ ਨੇ ਸੰਤ ਜਨੋਂ ਕੋ ਉਤਪੰਨ ਕੀਆ ਹੈ॥
Prof. Sahib Singhਭਾਗਾਂ ਵਾਲੀ ਹੈ ਉਹ ਕੁਲ, ਧੰਨ ਹੈ ਉਹ ਪਿਉ ਤੇ ਧੰਨ ਹੈ ਉਹ ਮਾਂ ਜਿਸ ਨੇ ਭਗਤ-ਜਨਾਂ ਨੂੰ ਜਨਮ ਦਿੱਤਾ।

ਪਦ ਅਰਥ ਧੰਨੁ = ਸੋਭਾ ਵਾਲਾ। ਵੰਸੁ = ਕੁਲ, ਖ਼ਾਨਦਾਨ। ਜਿਨਿ = ਜਿਸ ਨੇ। ਜਨ = ਭਗਤ। ਜਣੇ = ਜੰਮੇ, ਜਨਮ ਦਿੱਤਾ।

SikhNet (Spanish)Bendito es ese padre, esa madre, la familia completa, que trae a luz al Santo.

ਜਿਨ ਸਾਸਿ ਗਿਰਾਸਿ ਧਿਆਇਆ. ਮੇਰਾ ਹਰਿ ਹਰਿ; ਸੇ ਸਾਚੀ ਦਰਗਹ. ਹਰਿ ਜਨ ਬਣੇ ॥੩॥

jin saas giraas dhiaaeaa. meraa har har; se saachee daragah. har jan bane |3|

Sant Singh KhalsaThose who meditate on my Lord, Har, Har, with every breath and morsel of food - those humble servants of the Lord look beautiful in the True Court of the Lord. ||3||
Manmohan SinghThey who with each breath and morsel remember my God Lord; those men of God, look beauteous in the True court.
Manmohan Singh (Punjabi)ਜੋ ਹਰ ਸਾਹ ਅਤੇ ਬੁਰਕੀ ਨਾਲ ਮੇਰੇ ਹਰੀ ਸਾਈਂ ਨੂੰ ਸਿਮਰਦੇ ਹਨ ਊਹ ਰੱਬ ਦੇ ਬੰਦੇ ਸੱਚੇ ਦਰਬਾਰ ਅੰਦਰ ਸੁਨੱਖੇ ਲੱਗਦੇ ਹਨ।
Fareedkot Teekaਹੇ ਮੇਰੇ ਸ੍ਵਾਮੀ ਹਰਿ ਹਰਿ! ਜਿਨੋਂ ਨੇ ਸ੍ਵਾਸ ਗਿਰਾਸ ਮੇਂ ਤੇਰੇ ਕੋ ਧਿਆਇਆ ਹੈ, ਹੇ ਹਰੀ! ਤੇ ਸੰਤ ਤੇਰੀ ਸਚੀ ਦਰਗਾਹ ਮੇਂ (ਬਣੇ) ਸੋਭਨੀਕ ਹੋਏ ਹੈਂ॥੩॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣੇ ਹਰੇਕ ਸਾਹ ਦੇ ਨਾਲ ਆਪਣੀ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਸੋਭਾ ਵਾਲੇ ਬਣ ਜਾਂਦੇ ਹਨ ॥੩॥

ਪਦ ਅਰਥ ਜਿਨ = ਜਿਨ੍ਹਾਂ ਨੇ {ਬਹੁ-ਵਚਨ}। 'ਜਿਨਿ' {ਇਕ-ਵਚਨ}। ਸਾਸਿ = (ਹਰੇਕ) ਸਾਹ ਨਾਲ। ਗਿਰਾਸਿ = (ਹਰੇਕ) ਗਿਰਾਹੀ ਨਾਲ। ਸੇ = ਉਹ {ਬਹੁ-ਵਚਨ}। ਸਾਚੀ = ਸਦਾ ਕਾਇਮ ਰਹਿਣ ਵਾਲੀ। ਬਣੇ = ਸੋਭਾ ਵਾਲੇ ਹੋਏ ॥੩॥

SikhNet (Spanish)Sí, los que contemplan a su Dios, se ven gloriosos en la Corte del Señor. (3)

ਹਰਿ ਹਰਿ ਅਗਮ ਨਾਮ ਹਰਿ ਤੇਰੇ; ਵਿਚਿ ਭਗਤਾ ਹਰਿ ਧਰਣੇ ॥

har har agam naam har tere; vich bhagataa har dharane |

Sant Singh KhalsaO Lord, Har, Har, Your Names are profound and infinite; Your devotees cherish them deep within.
Manmohan SinghO Lord God, O my Lord God, Infinite are Thine Names. Thy saints have treasured them in their mind.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਹੇ ਮੇਰੇ ਸੁਆਮੀ ਵਾਹਿਗੁਰੂ ਬੇਅੰਤ ਹਨ ਤੇਰੇ ਨਾਮ। ਤੇਰਿਆਂ ਸੰਤਾਂ ਨੇ ਉਹਨਾਂ ਨੂੰ ਆਪਣੇ ਅੰਤਰ ਆਤਮੇ ਟਿਕਾਇਆ ਹੋਇਆ ਹੈ।
Fareedkot Teekaਹੇ ਹਰੇ ਕਰਨੇਹਾਰੇ ਹਰੀ! ਤੂੰ ਅਗਮ ਹੈਂ ਔਰ ਤੇਰੇ ਨਾਮ ਭੀ ਅਗਮ ਹੈਂ। ਹੇ ਹਰੀ! ਤੈਨੇ ਸੋ ਨਾਮ ਭਗਤੋਂ ਕੇ ਰਿਦੇ ਮੇਂ ਧਾਰਨ ਕੀਏ ਹੈਂ॥
Prof. Sahib Singhਹੇ ਹਰੀ! (ਤੇਰੇ ਬੇਅੰਤ ਗੁਣਾਂ ਦੇ ਕਾਰਨ) ਤੇਰੇ ਬੇਅੰਤ ਹੀ ਨਾਮ ਹਨ, ਤੂੰ ਆਪਣੇ ਉਹ ਨਾਮ ਆਪਣੇ ਭਗਤਾਂ ਦੇ ਹਿਰਦੇ ਵਿਚ ਟਿਕਾਏ ਹੋਏ ਹਨ।

ਪਦ ਅਰਥ ਅਗਮ = ਅਪਹੁੰਚ। ਧਰਣੇ = ਰੱਖੇ ਹੋਏ ਹਨ।

SikhNet (Spanish)Oh Dios, Insondables son Tus Nombres, Tus Santos los guardan como su más grande Tesoro.

ਨਾਨਕ ਜਨਿ ਪਾਇਆ ਮਤਿ ਗੁਰਮਤਿ; ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥

naanak jan paaeaa mat guramat; jap har har paar pavane |4|3|7|

Sant Singh KhalsaServant Nanak has obained the wisdom of the Guru's Teachings; meditating on the Lord, Har, Har, he crosses over to the other side. ||4||3||7||
Manmohan SinghThrough the instruction, the Guru's instruction serf Nanak has obtained the Name has obtained the Name and contemplating the Lord Master he is emancipated.
Manmohan Singh (Punjabi)ਊਪਦੇਸ਼ ਗੁਰਾਂ ਦੇ ਉਪਦੇਸ਼ ਰਾਹੀਂ ਨਫਰ ਨਾਨਕ ਨੇ ਨਾਮ ਨੂੰ ਪਾ ਲਿਆ ਹੈ ਅਤੇ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਉਹ ਪਾਰ ਉਤਰ ਗਿਆਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਮਤਿ ਵਿਖੇ ਗੁਰਮਤਿ ਕੋ (ਪਾਇਆ) ਧਾਰਨ ਕੀਆ ਹੈ, ਤਿਸ ਮਤਿ ਕਰ ਹੇ ਹਰੀ! ਤੇਰੇ ਹਰਿ ਹਰਿ ਨਾਮ ਕੋ ਜਪ ਕੇ ਸੰਤ ਜਨ ਪਾਰ ਪਏ ਹੈਂ॥੪॥੩॥੭॥☬ਭਾਦ੍ਰੋਂ ਬਦੀ ਸਤੇਂ ਕੋ ਏਕ ਪਖੰਡੀ ਬ੍ਰਾਹਮਣ ਨੇ ਸ੍ਰੀ ਗੁਰੂ ਜੀ ਕੋ ਕਹਾ: ਕਲ ਕੋ ਜਨਮ ਅਸ਼ਟਮੀ ਹੈ ਠਾਕੁਰ ਜੀ ਜਨਮ ਧਾਰੇਗਾ। ਠਾਕੁਰੋਂ ਕਾ ਵਰਤ ਕਰੋ ਔਰ ਸਿਖੋਂ ਸੇ ਭੀ ਕਰਵਾਵੋ ਔਰ ਠਾਕਰੋਂ ਕਾ ਚਰਨਾਮ੍ਰਿਤੁ ਭੀ ਲੇਵਹੁ। ਤਿਸ ਕੇ ਪ੍ਰਥਾਇ ਉਪਦੇਸ਼ ਹੂਆ:
Prof. Sahib Singhਹੇ ਨਾਨਕ! ਜਿਸ ਜਿਸ ਸੇਵਕ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ, ਉਹ ਸਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥੭॥

ਪਦ ਅਰਥ ਜਨਿ = ਜਨ ਨੇ, (ਜਿਸ) ਸੇਵਕ ਨੇ। ਪਾਰਿ ਪਵਣੇ = ਪਾਰ ਲੰਘ ਜਾਂਦੇ ਹਨ ॥੪॥੩॥੭॥

SikhNet (Spanish)El Sirviente Nanak ha ha obtenido la Sabiduría de las Enseñanzas del Guru, y meditando en el Señor, Jar, Jar, él cruza hasta la otra Orilla. (4-3-7)

Open this shabad →

Ang 1135 of 1430