ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਐਸੀ ਕਉਨ ਬਿਧੇ; ਦਰਸਨ ਪਰਸਨਾ ॥੧॥ ਰਹਾਉ ॥
aisee kaun bidhe; darasan parasanaa |1| rahaau |
Sant Singh KhalsaHow may I obtain the Blessed Vision of Your Darshan? ||1||Pause||
Manmohan SinghWhat is such a way, by which I may obtain Thy vision, O Lord?. Pause.
Manmohan Singh (Punjabi)ਐਹੋ ਜੇਹਾ ਕਿਹੜਾ ਤਰੀਕਾ ਹੈ, ਜਿਸ ਦੁਆਰਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋ ਜਾਵੇ, ਹੇ ਸੁਆਮੀ! ਠਹਿਰਾਉ।
Fareedkot Teekaਐਸੀ ਕੌਨ ਬਿਧੀ ਹੈ ਜਿਸ ਕਰ ਦਰਸਨ ਕਾ (ਪਰਸਨਾ) ਮਿਲਾਪੁ ਹੋਵੈ? ॥੧॥ ਰਹਾਉ ॥
Prof. Sahib Singh(ਮੈਨੂੰ ਦੱਸ) ਇਹੋ ਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਪ੍ਰਭੂ ਦਾ ਦਰਸਨ (ਹੋ ਜਾਏ, ਪ੍ਰਭੂ ਦੇ ਚਰਨਾਂ ਦੀ) ਛੁਹ ਮਿਲ ਜਾਏ? ॥੧॥ ਰਹਾਉ ॥ਪਦ ਅਰਥ ਬਿਧੇ = ਬਿਧਿ, ਤਰੀਕਾ, ਢੰਗ। ਪਰਸਨਾ = (ਚਰਨਾਂ ਦੀ) ਛੁਹ ॥੧॥ ਰਹਾਉ ॥
SikhNet (Spanish)¿Cómo podría obtener la Visión Bendita de Tu Darshan? (1-Pausa)
ਆਸ ਪਿਆਸ ਸਫਲ ਮੂਰਤਿ; ਉਮਗਿ ਹੀਉ ਤਰਸਨਾ ॥੧॥
aas piaas safal moorat; umag heeo tarasanaa |1|
Sant Singh KhalsaI hope and thirst for Your wish-fulfilling image; my heart yearns and longs for You. ||1||
Manmohan SinghO Lord, I hope and thirst for the wish-fulfilling vision of Thine. My mind craves and desires to see Thee.
Manmohan Singh (Punjabi)ਹੇ ਸੁਆਮੀ! ਮੈਨੂੰ ਤੇਰੇ ਮਨਸਾ-ਪੂਰਨਹਾਰ ਦਰਸ਼ਨ ਦੀ ਊਮੈਦ ਅਤੇ ਤ੍ਰੇਹ ਹੈ। ਮੇਰੇ ਚਿੱਤ ਨੂੰ ਤੈਨੂੰ ਵੇਖਣ ਦੀ ਉਮੰਗ ਅਤੇ ਤਾਂਘ ਹੈ।
Fareedkot Teekaਮਨ, ਬਾਣੀ ਕਰ ਸਫਲ ਮੂਰਤੀ ਕੀ (ਪਿਆਸ) ਚਾਹ ਲਗ ਰਹੀ ਹੈ ਔਰ (ਉਮਗਿ) ਪ੍ਰੇਮਕਰ ਹ੍ਰਿਦੇ ਕਾ ਤਰਸਨਾ ਹੋ ਰਹਾ ਹੈ॥੧॥
Prof. Sahib Singhਸਭ ਜੀਵਾਂ ਨੂੰ ਮਨ-ਮੰਗੀਆਂ ਮੁਰਾਦਾਂ ਦੇਣ ਵਾਲੇ ਪ੍ਰਭੂ ਦੇ ਦਰਸਨ ਦੀ ਮੇਰੇ ਅੰਦਰ ਤਾਂਘ ਹੈ ਉਡੀਕ ਹੈ। ਉਮੰਗ ਵਿਚ ਮੇਰਾ ਹਿਰਦਾ (ਦਰਸ਼ਨ ਨੂੰ) ਤਰਸ ਰਿਹਾ ਹੈ ॥੧॥ਪਦ ਅਰਥ ਪਿਆਸ = ਤਾਂਘ। ਸਫਲ ਮੂਰਤਿ = ਉਹ ਪ੍ਰਭੂ ਜਿਸ ਦੀ ਹਸਤੀ (ਜੀਵਾਂ ਨੂੰ ਸਾਰੇ) ਫਲ ਦੇਣ ਵਾਲੀ ਹੈ। ਉਮਗਿ = ਉਮੰਗ ਵਿਚ ਆ ਕੇ। ਹੀਉ = ਹਿਰਦਾ ॥੧॥
SikhNet (Spanish)Tengo sed y esperanza de Tu Imagen que todo lo satisface. Mi corazón Te añora. (1)
ਦੀਨ ਲੀਨ ਪਿਆਸ ਮੀਨ; ਸੰਤਨਾ ਹਰਿ ਸੰਤਨਾ ॥
deen leen piaas meen; santanaa har santanaa |
Sant Singh KhalsaThe meek and humble Saints are like thirsty fish; the Saints of the Lord are absorbed in Him.
Manmohan SinghLike the fish thirsting for water the meek saints, the Lord's saints remain merged in Him.
Manmohan Singh (Punjabi)ਪਾਣੀ ਲਈ ਮੱਛੀ ਦੀ ਪਿਆਸ ਵਾਂਗੂ ਮਸਕੀਨ ਸਾਧੂ, ਸਾਈਂ ਦੇ ਸਾਧੂ ਉਸ ਅੰਦਰ ਸਮਾਏ ਰਹਿੰਦੇ ਹਨ।
Fareedkot Teekaਜੈਸੇ ਪ੍ਯਾਸ ਕਰ ਕੇ ਮੀਨ ਦੀਨਤਾ ਮੇਂ ਲੀਨ ਹੋਤੀ ਹੈ, ਤੈਸੇ ਜੋ ਸਾਂਤਿ ਰੂਪ ਹਰਿ ਕੇ ਸੰਤ ਹੈਂ॥
Prof. Sahib Singh(ਉੱਤਰ:) ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪਈਏ (ਜੇ ਪ੍ਰਭੂ ਦੇ ਦਰਸਨ ਦੀ ਇਤਨੀ ਤਾਂਘ ਹੋਵੇ, ਜਿਵੇਂ) ਮੱਛੀ ਨੂੰ (ਪਾਣੀ ਦੀ) ਪਿਆਸ ਹੁੰਦੀ ਹੈ,ਪਦ ਅਰਥ ਦੀਨ = ਨਿਮਾਣਾ। ਮੀਨ = ਮੱਛੀ।
SikhNet (Spanish)Los pobres y humildes Santos son como peces sedientos y son absorbidos en Él.
ਹਰਿ ਸੰਤਨਾ ਕੀ ਰੇਨ ॥
har santanaa kee ren |
Sant Singh KhalsaI am the dust of the feet of the Lord's Saints.
Manmohan SinghI am a dust of the feet of the Lord's saints.
Manmohan Singh (Punjabi)ਮੈਂ ਸਾਈਂ ਦੇ ਸਾਧੂਆਂ ਦੇ ਪੈਰਾ ਦੀ ਧੂੜ ਹਾਂ।
Fareedkot Teekaਹਰ ਪ੍ਰਕਾਰ ਸੰਤ ਜਨੋਂ ਕੀ ਰੇਨ ਹੋ ਰਹੇ ਹੈਂ॥
Prof. Sahib Singhਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਖ਼ਾਤਰ-ਪਦ ਅਰਥ ਰੇਨ = ਚਰਨ-ਧੂੜ।
SikhNet (Spanish)Soy el Polvo de los Pies de los Santos
ਹੀਉ ਅਰਪਿ ਦੇਨ ॥
heeo arap den |
Sant Singh KhalsaI dedicate my heart to them.
Manmohan SinghI surrender my soul unto them.
Manmohan Singh (Punjabi)ਮੈਂ ਆਪਣੀ ਜਿੰਦੜੀ ਉਨ੍ਹਾਂ ਦੇ ਸਮਰਪਨ ਕਰਦਾ ਹਾਂ।
Fareedkot Teekaਜਬ ਤਿਨ ਕੋ ਅਪਨਾ ਹੀਉ, ਭਾਵ ਮਨੁ ਅਰਪਨ ਕਰ ਦੀਆ॥
Prof. Sahib Singhਆਪਣਾ ਹਿਰਦਾ ਭੇਟ ਕਰ ਦੇਈਏ,ਪਦ ਅਰਥ ਅਰਪਿ ਦੇਨ = ਭੇਟ ਕਰ ਦਿੱਤਾ ਜਾਏ।
SikhNet (Spanish)del Señor y dedico mi corazón a ellos.
ਪ੍ਰਭ ਭਏ ਹੈ; ਕਿਰਪੇਨ ॥
prabh bhe hai; kirapen |
Sant Singh KhalsaGod has become Merciful to me.
Manmohan SinghThe Lord has become merciful unto me.
Manmohan Singh (Punjabi)ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
Fareedkot Teekaਤਬ ਸੇ ਪ੍ਰਭ ਜੀ ਕ੍ਰਿਪਾਲ ਹੂਏ ਹੈਂ॥
Prof. Sahib Singhਤਾਂ, ਪ੍ਰਭੂ ਦਇਆਵਾਨ ਹੁੰਦਾ ਹੈ।ਪਦ ਅਰਥ ਕਿਰਪੇਨ = ਕਿਰਪਾਲ।
SikhNet (Spanish)Dios me ha mostrado Su Misericordia;
ਮਾਨੁ ਮੋਹੁ ਤਿਆਗਿ ਛੋਡਿਓ; ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥
maan mohu tiaag chhoddio; tau naanak har jeeo bhettanaa |2|2|35|
Sant Singh KhalsaRenouncing pride and leaving behind emotional attachment, O Nanak, one meets with the Dear Lord. ||2||2||35||
Manmohan SinghO Nanak, when man sheds his ego and worldly love, then meets he with his reverend Lord.
Manmohan Singh (Punjabi)ਹੇ ਨਾਨਕ! ਜਦ ਇਨਸਾਨ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਤਿਆਗ ਦਿੰਦਾ ਹੈ, ਤਦ ਉਹ ਆਪਣੇ ਪੂਜਨੀਯ ਪ੍ਰਭੂ ਨੂੰ ਮਿਲ ਪੈਦਾ ਹੈ।
Fareedkot Teekaਜੇ ਮਾਨੁ ਅਰੁ ਮੋਹ ਕੋ ਤ੍ਯਾਗ ਛੋਡਾ, ਸ੍ਰੀ ਗੁਰੂ ਜੀ ਕਹਤੇ ਹੈਂ: ਤੌ ਹਰਿ ਜੀ ਕਾ ਮਿਲਾਪੁ ਹੂਆ ਹੈ॥੨॥੨॥੩੫॥
Prof. Sahib Singhਹੇ ਨਾਨਕ! (ਜਦੋਂ ਕਿਸੇ ਨੇ ਆਪਣੇ ਅੰਦਰੋਂ) ਅਹੰਕਾਰ ਅਤੇ ਮੋਹ ਤਿਆਗ ਦਿੱਤਾ, ਤਦੋਂ (ਉਸ ਨੂੰ) ਪ੍ਰਭੂ ਜੀ ਮਿਲ ਪੈਂਦੇ ਹਨ ॥੨॥੨॥੩੫॥ਪਦ ਅਰਥ ਤਿਆਗਿ ਛੋਡਿਓ = ਤਿਆਗ ਦਿੱਤਾ। ਭੇਟਨਾ = ਮਿਲਦਾ ਹੈ ॥੨॥੨॥੩੫॥
SikhNet (Spanish)renunciando al orgullo y haciendo a un lado el apego emocional, oh, dice Nanak, uno encuentra al Querido Señor. (2-2-35)