ੴ

ਸਿੱਖਬਾਣੀ · SikhBani

Ang 1305

Sri Guru Granth Sahib · Raag Kaanraa · 5 shabads, 41 lines
Translations
Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਐਸੀ ਕਉਨ ਬਿਧੇ; ਦਰਸਨ ਪਰਸਨਾ ॥੧॥ ਰਹਾਉ ॥

aisee kaun bidhe; darasan parasanaa |1| rahaau |

Sant Singh KhalsaHow may I obtain the Blessed Vision of Your Darshan? ||1||Pause||
Manmohan SinghWhat is such a way, by which I may obtain Thy vision, O Lord?. Pause.
Manmohan Singh (Punjabi)ਐਹੋ ਜੇਹਾ ਕਿਹੜਾ ਤਰੀਕਾ ਹੈ, ਜਿਸ ਦੁਆਰਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋ ਜਾਵੇ, ਹੇ ਸੁਆਮੀ! ਠਹਿਰਾਉ।
Fareedkot Teekaਐਸੀ ਕੌਨ ਬਿਧੀ ਹੈ ਜਿਸ ਕਰ ਦਰਸਨ ਕਾ (ਪਰਸਨਾ) ਮਿਲਾਪੁ ਹੋਵੈ? ॥੧॥ ਰਹਾਉ ॥
Prof. Sahib Singh(ਮੈਨੂੰ ਦੱਸ) ਇਹੋ ਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਪ੍ਰਭੂ ਦਾ ਦਰਸਨ (ਹੋ ਜਾਏ, ਪ੍ਰਭੂ ਦੇ ਚਰਨਾਂ ਦੀ) ਛੁਹ ਮਿਲ ਜਾਏ? ॥੧॥ ਰਹਾਉ ॥

ਪਦ ਅਰਥ ਬਿਧੇ = ਬਿਧਿ, ਤਰੀਕਾ, ਢੰਗ। ਪਰਸਨਾ = (ਚਰਨਾਂ ਦੀ) ਛੁਹ ॥੧॥ ਰਹਾਉ ॥

SikhNet (Spanish)¿Cómo podría obtener la Visión Bendita de Tu Darshan? (1-Pausa)

ਆਸ ਪਿਆਸ ਸਫਲ ਮੂਰਤਿ; ਉਮਗਿ ਹੀਉ ਤਰਸਨਾ ॥੧॥

aas piaas safal moorat; umag heeo tarasanaa |1|

Sant Singh KhalsaI hope and thirst for Your wish-fulfilling image; my heart yearns and longs for You. ||1||
Manmohan SinghO Lord, I hope and thirst for the wish-fulfilling vision of Thine. My mind craves and desires to see Thee.
Manmohan Singh (Punjabi)ਹੇ ਸੁਆਮੀ! ਮੈਨੂੰ ਤੇਰੇ ਮਨਸਾ-ਪੂਰਨਹਾਰ ਦਰਸ਼ਨ ਦੀ ਊਮੈਦ ਅਤੇ ਤ੍ਰੇਹ ਹੈ। ਮੇਰੇ ਚਿੱਤ ਨੂੰ ਤੈਨੂੰ ਵੇਖਣ ਦੀ ਉਮੰਗ ਅਤੇ ਤਾਂਘ ਹੈ।
Fareedkot Teekaਮਨ, ਬਾਣੀ ਕਰ ਸਫਲ ਮੂਰਤੀ ਕੀ (ਪਿਆਸ) ਚਾਹ ਲਗ ਰਹੀ ਹੈ ਔਰ (ਉਮਗਿ) ਪ੍ਰੇਮਕਰ ਹ੍ਰਿਦੇ ਕਾ ਤਰਸਨਾ ਹੋ ਰਹਾ ਹੈ॥੧॥
Prof. Sahib Singhਸਭ ਜੀਵਾਂ ਨੂੰ ਮਨ-ਮੰਗੀਆਂ ਮੁਰਾਦਾਂ ਦੇਣ ਵਾਲੇ ਪ੍ਰਭੂ ਦੇ ਦਰਸਨ ਦੀ ਮੇਰੇ ਅੰਦਰ ਤਾਂਘ ਹੈ ਉਡੀਕ ਹੈ। ਉਮੰਗ ਵਿਚ ਮੇਰਾ ਹਿਰਦਾ (ਦਰਸ਼ਨ ਨੂੰ) ਤਰਸ ਰਿਹਾ ਹੈ ॥੧॥

ਪਦ ਅਰਥ ਪਿਆਸ = ਤਾਂਘ। ਸਫਲ ਮੂਰਤਿ = ਉਹ ਪ੍ਰਭੂ ਜਿਸ ਦੀ ਹਸਤੀ (ਜੀਵਾਂ ਨੂੰ ਸਾਰੇ) ਫਲ ਦੇਣ ਵਾਲੀ ਹੈ। ਉਮਗਿ = ਉਮੰਗ ਵਿਚ ਆ ਕੇ। ਹੀਉ = ਹਿਰਦਾ ॥੧॥

SikhNet (Spanish)Tengo sed y esperanza de Tu Imagen que todo lo satisface. Mi corazón Te añora. (1)

ਦੀਨ ਲੀਨ ਪਿਆਸ ਮੀਨ; ਸੰਤਨਾ ਹਰਿ ਸੰਤਨਾ ॥

deen leen piaas meen; santanaa har santanaa |

Sant Singh KhalsaThe meek and humble Saints are like thirsty fish; the Saints of the Lord are absorbed in Him.
Manmohan SinghLike the fish thirsting for water the meek saints, the Lord's saints remain merged in Him.
Manmohan Singh (Punjabi)ਪਾਣੀ ਲਈ ਮੱਛੀ ਦੀ ਪਿਆਸ ਵਾਂਗੂ ਮਸਕੀਨ ਸਾਧੂ, ਸਾਈਂ ਦੇ ਸਾਧੂ ਉਸ ਅੰਦਰ ਸਮਾਏ ਰਹਿੰਦੇ ਹਨ।
Fareedkot Teekaਜੈਸੇ ਪ੍ਯਾਸ ਕਰ ਕੇ ਮੀਨ ਦੀਨਤਾ ਮੇਂ ਲੀਨ ਹੋਤੀ ਹੈ, ਤੈਸੇ ਜੋ ਸਾਂਤਿ ਰੂਪ ਹਰਿ ਕੇ ਸੰਤ ਹੈਂ॥
Prof. Sahib Singh(ਉੱਤਰ:) ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪਈਏ (ਜੇ ਪ੍ਰਭੂ ਦੇ ਦਰਸਨ ਦੀ ਇਤਨੀ ਤਾਂਘ ਹੋਵੇ, ਜਿਵੇਂ) ਮੱਛੀ ਨੂੰ (ਪਾਣੀ ਦੀ) ਪਿਆਸ ਹੁੰਦੀ ਹੈ,

ਪਦ ਅਰਥ ਦੀਨ = ਨਿਮਾਣਾ। ਮੀਨ = ਮੱਛੀ।

SikhNet (Spanish)Los pobres y humildes Santos son como peces sedientos y son absorbidos en Él.

ਹਰਿ ਸੰਤਨਾ ਕੀ ਰੇਨ ॥

har santanaa kee ren |

Sant Singh KhalsaI am the dust of the feet of the Lord's Saints.
Manmohan SinghI am a dust of the feet of the Lord's saints.
Manmohan Singh (Punjabi)ਮੈਂ ਸਾਈਂ ਦੇ ਸਾਧੂਆਂ ਦੇ ਪੈਰਾ ਦੀ ਧੂੜ ਹਾਂ।
Fareedkot Teekaਹਰ ਪ੍ਰਕਾਰ ਸੰਤ ਜਨੋਂ ਕੀ ਰੇਨ ਹੋ ਰਹੇ ਹੈਂ॥
Prof. Sahib Singhਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਖ਼ਾਤਰ-

ਪਦ ਅਰਥ ਰੇਨ = ਚਰਨ-ਧੂੜ।

SikhNet (Spanish)Soy el Polvo de los Pies de los Santos

ਹੀਉ ਅਰਪਿ ਦੇਨ ॥

heeo arap den |

Sant Singh KhalsaI dedicate my heart to them.
Manmohan SinghI surrender my soul unto them.
Manmohan Singh (Punjabi)ਮੈਂ ਆਪਣੀ ਜਿੰਦੜੀ ਉਨ੍ਹਾਂ ਦੇ ਸਮਰਪਨ ਕਰਦਾ ਹਾਂ।
Fareedkot Teekaਜਬ ਤਿਨ ਕੋ ਅਪਨਾ ਹੀਉ, ਭਾਵ ਮਨੁ ਅਰਪਨ ਕਰ ਦੀਆ॥
Prof. Sahib Singhਆਪਣਾ ਹਿਰਦਾ ਭੇਟ ਕਰ ਦੇਈਏ,

ਪਦ ਅਰਥ ਅਰਪਿ ਦੇਨ = ਭੇਟ ਕਰ ਦਿੱਤਾ ਜਾਏ।

SikhNet (Spanish)del Señor y dedico mi corazón a ellos.

ਪ੍ਰਭ ਭਏ ਹੈ; ਕਿਰਪੇਨ ॥

prabh bhe hai; kirapen |

Sant Singh KhalsaGod has become Merciful to me.
Manmohan SinghThe Lord has become merciful unto me.
Manmohan Singh (Punjabi)ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
Fareedkot Teekaਤਬ ਸੇ ਪ੍ਰਭ ਜੀ ਕ੍ਰਿਪਾਲ ਹੂਏ ਹੈਂ॥
Prof. Sahib Singhਤਾਂ, ਪ੍ਰਭੂ ਦਇਆਵਾਨ ਹੁੰਦਾ ਹੈ।

ਪਦ ਅਰਥ ਕਿਰਪੇਨ = ਕਿਰਪਾਲ।

SikhNet (Spanish)Dios me ha mostrado Su Misericordia;

ਮਾਨੁ ਮੋਹੁ ਤਿਆਗਿ ਛੋਡਿਓ; ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥

maan mohu tiaag chhoddio; tau naanak har jeeo bhettanaa |2|2|35|

Sant Singh KhalsaRenouncing pride and leaving behind emotional attachment, O Nanak, one meets with the Dear Lord. ||2||2||35||
Manmohan SinghO Nanak, when man sheds his ego and worldly love, then meets he with his reverend Lord.
Manmohan Singh (Punjabi)ਹੇ ਨਾਨਕ! ਜਦ ਇਨਸਾਨ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਤਿਆਗ ਦਿੰਦਾ ਹੈ, ਤਦ ਉਹ ਆਪਣੇ ਪੂਜਨੀਯ ਪ੍ਰਭੂ ਨੂੰ ਮਿਲ ਪੈਦਾ ਹੈ।
Fareedkot Teekaਜੇ ਮਾਨੁ ਅਰੁ ਮੋਹ ਕੋ ਤ੍ਯਾਗ ਛੋਡਾ, ਸ੍ਰੀ ਗੁਰੂ ਜੀ ਕਹਤੇ ਹੈਂ: ਤੌ ਹਰਿ ਜੀ ਕਾ ਮਿਲਾਪੁ ਹੂਆ ਹੈ॥੨॥੨॥੩੫॥
Prof. Sahib Singhਹੇ ਨਾਨਕ! (ਜਦੋਂ ਕਿਸੇ ਨੇ ਆਪਣੇ ਅੰਦਰੋਂ) ਅਹੰਕਾਰ ਅਤੇ ਮੋਹ ਤਿਆਗ ਦਿੱਤਾ, ਤਦੋਂ (ਉਸ ਨੂੰ) ਪ੍ਰਭੂ ਜੀ ਮਿਲ ਪੈਂਦੇ ਹਨ ॥੨॥੨॥੩੫॥

ਪਦ ਅਰਥ ਤਿਆਗਿ ਛੋਡਿਓ = ਤਿਆਗ ਦਿੱਤਾ। ਭੇਟਨਾ = ਮਿਲਦਾ ਹੈ ॥੨॥੨॥੩੫॥

SikhNet (Spanish)renunciando al orgullo y haciendo a un lado el apego emocional, oh, dice Nanak, uno encuentra al Querido Señor. (2-2-35)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਰੰਗਾ ਰੰਗ ਰੰਗਨ ਕੇ ਰੰਗਾ ॥

rangaa rang rangan ke rangaa |

Sant Singh KhalsaThe Playful Lord imbues all with the Color of His Love.
Manmohan SinghThe colourful and wondrous Lord imbues the mortal in His own colour.
Manmohan Singh (Punjabi)ਵਿਚਿਤਰ ਅਤੇ ਅਦਭੁਤ ਪ੍ਰਭੂ ਪ੍ਰਾਣੀ ਨੂੰ ਆਪਣੇ ਹੀ ਰੰਗ ਵਿੱਚ ਰੰਗ ਦੇਦਾ ਹੈ।
Fareedkot Teekaਹੇ ਭਾਈ! ਜੋ (ਰੰਗਾ) ਪਰਮੇਸ੍ਵਰ ਹੈ, ਸੋ ਕੈਸਾ ਹੈ? ਰੰਗੋਂ ਰੰਗੋਂ ਵਿਖੇ (ਰੰਗਾ) ਰਚ ਰਹਾ ਹੈ॥
Prof. Sahib Singhਪਰਮਾਤਮਾ (ਇਸ ਜਗਤ-ਤਮਾਸ਼ੇ ਵਿਚ) ਅਨੇਕਾਂ ਹੀ ਰੰਗਾਂ ਵਿਚ (ਵੱਸ ਰਿਹਾ ਹੈ)।
SikhNet (Spanish)El Lúdico Señor imbuye con el Color de Su Amor

ਕੀਟ ਹਸਤ; ਪੂਰਨ ਸਭ ਸੰਗਾ ॥੧॥ ਰਹਾਉ ॥

keett hasat; pooran sabh sangaa |1| rahaau |

Sant Singh KhalsaFrom the ant to the elephant, He is permeating and pervading all. ||1||Pause||
Manmohan SinghFrom an ant to an elephant, the Lord is fully blended with all. Pause.
Manmohan Singh (Punjabi)ਕੀੜੀ ਤੋਂ ਲੈ ਕੇ ਹਾਥੀ ਤਾਈ, ਪ੍ਰਭੂ ਸਾਰਿਆਂ ਨਾਲ ਪੂਰੀ ਤਰ੍ਹਾਂ ਅਭੇਦ ਹੋਇਆ ਹੋਇਆ ਹੈ। ਠਹਿਰਾਉ।
Fareedkot Teekaਕੀਟੀ ਅਰੁ ਹਸਤੀ ਤਕ ਸਭ ਕੇ ਸਾਥ ਪੂਰਨ ਹੋ ਰਹਾ ਹੈ॥੧॥ ਰਹਾਉ ॥☬ਤਿਸ ਕੀ ਪ੍ਰਾਪਤੀ ਵਾਸਤੇ ਬਹੁਤੇ ਉਪਾਵ ਕਰਤੇ ਹੈਂ:
Prof. Sahib Singhਕੀੜੀ ਤੋਂ ਲੈ ਕੇ ਹਾਥੀ ਤਕ ਸਭਨਾਂ ਦੇ ਨਾਲ ਵੱਸਦਾ ਹੈ ॥੧॥ ਰਹਾਉ ॥

ਪਦ ਅਰਥ ਕੀਟ = ਕੀੜਾ। ਹਸਤ = ਹਸਤਿ, ਹਾਥੀ। ਪੂਰਨ = ਵਿਆਪਕ ॥੧॥ ਰਹਾਉ ॥

SikhNet (Spanish)y Se encuentra compenetrando y prevaleciendo todo, desde la hormiga hasta el elefante. (1-Pausa)

ਬਰਤ ਨੇਮ ਤੀਰਥ; ਸਹਿਤ ਗੰਗਾ ॥

barat nem teerath; sahit gangaa |

Sant Singh KhalsaSome go on fasts, make vows, and take pilgrimages to sacred shrines on the Ganges.
Manmohan SinghMen observe fasts, keep religious vows, go on pilgrimage to holies along with the Ganges.
Manmohan Singh (Punjabi)ਬੰਦੇ ਵਰਤ ਰਖਦੇ ਹਨ, ਧਾਰਮਕ ਪ੍ਰਤੱਗਿਆ ਪਾਲਦੇ ਹਨ ਅਤੇ ਗੰਗਾ ਸਮੇਤ ਧਰਮ ਅਸਥਾਨਾਂ ਦੀ ਯਾਤ੍ਰਾ ਨੂੰ ਜਾਂਦੇ ਹਨ।
Fareedkot Teekaਬਰਤ, ਨੇਮ ਕਰਤੇ ਹੈਂ, ਗੰਗਾ ਜੀ ਕੇ ਸਹਿਤ ਸਰਬ ਤੀਰਥ ਕਰਤੇ ਹੈਂ॥
Prof. Sahib Singh(ਉਸ ਪਰਮਾਤਮਾ ਦਾ ਦਰਸਨ ਕਰਨ ਲਈ) ਕੋਈ ਵਰਤ ਨੇਮ ਰੱਖ ਰਿਹਾ ਹੈ, ਕੋਈ ਗੰਗਾ ਸਮੇਤ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ;

ਪਦ ਅਰਥ ਸਹਿਤ = ਸਮੇਤ।

SikhNet (Spanish)Unos hacen ayunos, otros, mandas y realizan peregrinajes a los santuarios del Ganges.

ਜਲੁ ਹੇਵਤ; ਭੂਖ ਅਰੁ ਨੰਗਾ ॥

jal hevat; bhookh ar nangaa |

Sant Singh KhalsaThey stand naked in the water, enduring hunger and poverty.
Manmohan SinghThey endure hunger poverty and the pain of the hot and the cold water.
Manmohan Singh (Punjabi)ਉਹ ਭੁੱਖ ਕੰਗਾਲਤਾ ਅਤੇ ਤਤੇ ਤੇ ਠੰਢੇ ਪਾਣੀ ਦੇ ਦੁਖ ਨੂੰ ਸਹਾਰਦੇ ਸਨ।
Fareedkot Teekaਜਲ ਧਾਰਾ ਲੇਤੇ ਹੈਂ, ਇਕ ਨੰਗ ਔਰ ਭੁਖ ਸਹਾਰਤੇ ਹੈਂ॥
Prof. Sahib Singhਕੋਈ (ਠੰਢੇ) ਪਾਣੀ ਅਤੇ ਬਰਫ਼ (ਦੀ ਠੰਢ ਸਹਾਰ ਰਿਹਾ ਹੈ), ਕੋਈ ਭੁੱਖਾਂ ਕੱਟਦਾ ਹੈ ਕੋਈ ਨੰਗਾ ਰਹਿੰਦਾ ਹੈ;

ਪਦ ਅਰਥ ਹੇਵਤ = ਬਰਫ਼। ਅਰੁ = ਅਤੇ।

SikhNet (Spanish)Se meten desnudos al agua fría, aguantando hambre y pobreza.

ਪੂਜਾਚਾਰ ਕਰਤ ਮੇਲੰਗਾ ॥

poojaachaar karat melangaa |

Sant Singh KhalsaThey sit cross-legged, perform worship services and do good deeds.
Manmohan SinghSitting cross-legged they perform worship and good-deeds.
Manmohan Singh (Punjabi)ਚੌਕੜੀ ਮਾਰ ਕੇ ਬੈਠ ਉਹ ਉਪਾਸ਼ਨਾ ਅਤੇ ਚੰਗੇ ਕਰਮ ਕਰਦੇ ਹਨ।
Fareedkot Teekaਅੰਗੋਂ ਕੋ (ਮੇਲ) ਸੰਕੋਚ ਕਰ ਕੇ ਪੂਜਾ ਕਾ ਆਚਾਰ ਕਰਤੇ ਹੈਂ॥
Prof. Sahib Singhਕੋਈ ਆਸਣ ਜਮਾ ਦੇ ਪੂਜਾ ਆਦਿਕ ਦੇ ਕਰਮ ਕਰਦਾ ਹੈ;

ਪਦ ਅਰਥ ਪੂਜਾਚਾਰ = ਪੂਜਾ-ਆਚਾਰ, ਪੂਜਾ ਆਦਿਕ ਦੇ ਕਰਮ। ਮੇਲੰਗਾ = ਅੰਗਾਂ ਨੂੰ ਮੇਲ ਕੇ, ਆਸਣ ਜਮਾ ਕੇ।

SikhNet (Spanish)Se sientan con las piernas cruzadas, realizando servicios de alabanza y haciendo buenas obras,

ਚਕ੍ਰ ਕਰਮ ਤਿਲਕ ਖਾਟੰਗਾ ॥

chakr karam tilak khaattangaa |

Sant Singh KhalsaThey apply religious symbols to their bodies, and ceremonial marks to their limbs.
Manmohan SinghThey do the deeds of painting religious symbols and sacrificial marks on their six limbs.
Manmohan Singh (Punjabi)ਉਹ ਆਪਣੇ ਛੇ ਅੰਗਾਂ ਤੇ ਧਾਰਮਕ ਚਿੰਨ੍ਹ ਅਤੇ ਟਿੱਕੇ ਲਾਉਣ ਦੇ ਕੰਮ ਕਰਦੇ ਹਨ।
Fareedkot Teekaਦ੍ਵਾਰਕਾ ਅਰ ਹਿੰਗਲਾਜ ਜਾਕਰ ਚਕ੍ਰ ਲਗਾਵਤੇ ਹੈਂ, ਖਟਿ ਅੰਗੋਂ ਪਰ ਤਿਲਕ ਲਗਾਵਤੇ ਹੈਂ ਐਸੇ ਕਰਮ ਕਰਤੇ ਹੈਂ॥
Prof. Sahib Singhਕੋਈ ਆਪਣੇ ਸਰੀਰ ਦੇ ਛੇ ਅੰਗਾਂ ਉਤੇ ਚੱਕਰ ਤਿਲਕ ਆਦਿਕ ਲਾਣ ਦੇ ਕਰਮ ਕਰਦਾ ਹੈ।

ਪਦ ਅਰਥ ਖਾਟੰਗਾ = ਖਟ ਅੰਗਾ ਤੇ, (ਦੋਵੇਂ ਲੱਤਾਂ, ਦੋਵੇਂ ਬਾਹਾਂ, ਛਾਤੀ, ਸਿਰ; ਇਹਨਾਂ) ਛੇ ਅੰਗਾਂ ਤੇ।

SikhNet (Spanish)aplican símbolos religiosos y marcas ceremoniales sobre sus cuerpos y extremidades,

ਦਰਸਨੁ ਭੇਟੇ; ਬਿਨੁ ਸਤਸੰਗਾ ॥੧॥

darasan bhette; bin satasangaa |1|

Sant Singh KhalsaThey read through the Shaastras, but they do not join the Sat Sangat, the True Congregation. ||1||
Manmohan SinghThey read through the six Shastras, but associate not with the saints society.
Manmohan Singh (Punjabi)ਉਹ ਛੇ ਸ਼ਾਸਤਰ ਵਾਚਦੇ ਹਨ, ਪ੍ਰੰਤੂ ਸਤਿਸੰਗਤ ਨਾਲ ਉਹ ਨਹੀਂ ਜੁੜਦੇ।
Fareedkot Teekaਬਦਰੀ ਨਾਰਾਇਣ ਆਦਿਕ ਸਥਾਨੋਂ ਕਾ ਦਰਸਨ ਕਰਤੇ ਹੈਂ, ਸਤਸੰਗ ਕੇ ਮਿਲੇ ਬਿਨਾਂ॥੧॥
Prof. Sahib Singhਪਰ ਸਾਧ ਸੰਗਤ ਦਾ ਦਰਸਨ ਕਰਨ ਤੋਂ ਬਿਨਾ (ਇਹ ਸਾਰੇ ਕਰਮ ਵਿਅਰਥ ਹਨ) ॥੧॥

ਪਦ ਅਰਥ ਦਰਸਨੁ ਸਤ ਸੰਗਾ = ਸਾਧ ਸੰਗਤ ਦਾ ਦਰਸਨ ॥੧॥

SikhNet (Spanish)leen los Shastras, pero no participan de la Saad Sangat, la Verdadera Congregación. (1)

ਹਠਿ ਨਿਗ੍ਰਹਿ; ਅਤਿ ਰਹਤ ਬਿਟੰਗਾ ॥

hatth nigreh; at rehat bittangaa |

Sant Singh KhalsaThey stubbornly practice ritualistic postures, standing on their heads.
Manmohan SinghMen practise extremely forced rituals and keep standing on their head.
Manmohan Singh (Punjabi)ਇਨਸਾਨ ਪਰਮ ਹਠੀਲੇ ਕਰਮਕਾਡ ਕਰਦੇ ਹਨ ਅਤੇ ਆਪਣੇ ਸਿਰ ਪਰਨੇ ਖੜ੍ਹੇ ਰਹਿੰਦੇ ਹਨ।
Fareedkot Teekaਇਕ ਹਠ ਕੋ ਰੋਕ ਕਰ, ਭਾਵ ਹਠੁ ਧਾਰ ਕਰ ਅਤਿਸੈ ਕਰ ਕੇ (ਬਿਟੰਗਾ) ਕਪਾਲੀ ਆਸਨ ਊਪਰ ਚਰਨ ਕਰ ਕੇ ਖੜੇ ਰਹਤੇ ਹੈਂ॥
Prof. Sahib Singh(ਅਨੇਕਾਂ ਰੰਗਾਂ ਵਿਚ ਵਿਆਪਕ ਉਸ ਪ੍ਰਭੂ ਦਾ ਦਰਸਨ ਕਰਨ ਲਈ) ਕੋਈ ਮਨੁੱਖ ਹਠ ਨਾਲ ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ ਸਿਰ ਪਰਨੇ ਹੋਇਆ ਹੈ।

ਪਦ ਅਰਥ ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਬਿਟੰਗਾ = ਟੰਗਾਂ ਤੋਂ ਬਿਨਾ, ਸਿਰ ਭਾਰ, ਸਿਰ-ਪਰਨੇ।

SikhNet (Spanish)Testarudamente practican posturas rituales, parados sobre sus cabezas,

ਹਉ ਰੋਗੁ ਬਿਆਪੈ; ਚੁਕੈ. ਨ ਭੰਗਾ ॥

hau rog biaapai; chukai. na bhangaa |

Sant Singh KhalsaThey are afflicted with the disease of egotism, and their faults are not covered up.
Manmohan SinghThiswise, they are afflicted with the aliment of ego and their demerits are effaced not.
Manmohan Singh (Punjabi)ਇਸ ਤਰ੍ਹਾਂ ਉਨ੍ਹਾਂ ਨੂੰ ਹੰਕਾਰ ਦੀ ਬੀਮਾਰੀ ਲੱਗ ਜਾਂਦੀ ਹੈ ਅਤੇ ਉਹ ਬਦੀਆਂ ਤੋਂ ਛੁਟਕਾਰਾ ਨਹੀਂ ਪਾਂਦੇ।
Fareedkot Teekaਤਿਨ ਕੋ ਹੰਕਾਰ ਰੋਗ ਬ੍ਯਾਪਤਾ ਹੈ ਔਰ ਨਿਤ ਕਰਮੋਂ ਕਰ (ਭੰਗਾ) ਬਿਘਨ ਕੀ ਨਵਿਰਤੀ ਨਹੀਂ ਹੋਤੀ॥
Prof. Sahib Singh(ਪਰ ਇਸ ਤਰ੍ਹਾਂ ਸਗੋਂ) ਹਉਮੈ ਦਾ ਰੋਗ (ਮਨੁੱਖ ਉਤੇ) ਜ਼ੋਰ ਪਾ ਲੈਂਦਾ ਹੈ,

ਪਦ ਅਰਥ ਹਉ ਰੋਗੁ = ਹਉਮੈ ਦਾ ਰੋਗ। ਬਿਆਪੈ = ਜ਼ੋਰ ਪਾ ਲੈਂਦਾ ਹੈ। ਚੁਕੈ ਨ = ਮੁੱਕਦਾ ਨਹੀਂ। ਭੰਗਾ = ਤੋਟ, ਵਿੱਥ।

SikhNet (Spanish)viven afligidos por la enfermedad del egoísmo y sus faltas no son cubiertas,

ਕਾਮ ਕ੍ਰੋਧ; ਅਤਿ ਤ੍ਰਿਸਨ ਜਰੰਗਾ ॥

kaam krodh; at trisan jarangaa |

Sant Singh KhalsaThey burn in the fire of sexual frustration, unresolved anger and compulsive desire.
Manmohan SinghThey burn in the fire of lust, wrath and extreme cravings.
Manmohan Singh (Punjabi)ਉਹ ਵਿਸ਼ੇ ਭੋਗ, ਗੁੱਸੇ ਅਤੇ ਵੱਡੀਆਂ ਤੋਂ ਵੱਡੀਆਂ ਖਾਹਿਸ਼ਾਂ ਦੀ ਅੱਗ ਅੰਦਰ ਸੜਦੇ ਹਨ।
Fareedkot Teekaਕਾਮ, ਕ੍ਰੋਧ ਅਰ ਤ੍ਰਿਸਨਾ ਸੇ ਅਤਿਸੈ ਕਰ ਤਿਨ ਕਾ (ਜਰੰਗਾ) ਰਿਦਾ ਜਰਤਾ ਰਹਿਤਾ ਹੈ॥
Prof. Sahib Singh(ਉਸ ਦੇ ਅੰਦਰੋਂ ਆਤਮਕ ਜੀਵਨ ਦੀ) ਤੋਟ ਮੁੱਕਦੀ ਨਹੀਂ, ਕਾਮ ਕ੍ਰੋਧ ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ।

ਪਦ ਅਰਥ ਤ੍ਰਿਸਨ = ਤ੍ਰਿਸ਼ਨਾ। ਜਰੰਗਾ = ਜਲਦੇ ਹਨ ਅੰਗ।

SikhNet (Spanish)se consumen en el fuego de la frustración sexual, el enojo no resuelto y el deseo compulsivo.

ਸੋ ਮੁਕਤੁ ਨਾਨਕ; ਜਿਸੁ ਸਤਿਗੁਰੁ ਚੰਗਾ ॥੨॥੩॥੩੬॥

so mukat naanak; jis satigur changaa |2|3|36|

Sant Singh KhalsaHe alone is liberated, O Nanak, whose True Guru is Good. ||2||3||36||
Manmohan SinghHe alone is emancipated, O Nanak, sublime is whose True Guru.
Manmohan Singh (Punjabi)ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਹੇ ਨਾਨਕ! ਸ਼੍ਰੇਸ਼ਟ ਹਨ ਜਿਸ ਦੇ ਸੱਚੇ ਗੁਰਦੇਵ ਜੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮੁਕਤਿ ਹੋਤਾ ਹੈ ਜਿਸ ਕੋ (ਚੰਗਾ) ਸ੍ਰੇਸ੍ਟ ਬ੍ਰਹਮ ਸੋਤ੍ਰੀ ਬ੍ਰਹਮਨੇਸ੍ਟੀ ਸਤਿਗੁਰੂ ਮਿਲਤਾ ਹੈ॥੨॥੩॥੩੬॥
Prof. Sahib Singhਹੇ ਨਾਨਕ! (ਕਾਮ ਕ੍ਰੋਧ ਤ੍ਰਿਸ਼ਨਾ ਤੋਂ) ਉਹ ਮਨੁੱਖ ਬਚਿਆ ਰਹਿੰਦਾ ਹੈ ਜਿਸ ਨੂੰ ਸੋਹਣਾ ਗੁਰੂ ਮਿਲ ਪੈਂਦਾ ਹੈ ॥੨॥੩॥੩੬॥

ਪਦ ਅਰਥ ਮੁਕਤੁ = (ਵਿਕਾਰਾਂ ਤੋਂ) ਸੁਤੰਤਰ ॥੨॥੩॥੩੬॥

SikhNet (Spanish)Oh, dice Nanak, sólo será liberado quien tenga la Bondad del Verdadero Guru. (2-3-36)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ਘਰੁ ੭ ॥

kaanarraa mahalaa 5 ghar 7 |

Sant Singh KhalsaKaanraa, Fifth Mehl, Seventh House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Séptima Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਤਿਖ ਬੂਝਿ ਗਈ; ਗਈ ਮਿਲਿ ਸਾਧ ਜਨਾ ॥

tikh boojh gee; gee mil saadh janaa |

Sant Singh KhalsaMy thirst has been quenched, meeting with the Holy.
Manmohan SinghMy thirst is quenched meeting with the saintly persons.
Manmohan Singh (Punjabi)ਸੰਤ ਸਰੂਪ ਪੁਰਸ਼ਾ ਨਾਲ ਮਿਲਣ ਦੁਆਰਾ ਮੇਰੀ ਪਿਆਸ ਮਿਟ ਗਈ ਹੈ।
Fareedkot Teekaਜਬ ਬੁਧੀ ਸਾਧੂ ਜਨੋਂ ਕੋ ਮਿਲ ਗਈ ਤਬ ਪਦਾਰਥੋਂ ਕੀ ਜੋ ਤ੍ਰਿਸਨਾਂ ਥੀ ਸੋ ਬੁਝ ਗਈ॥
Prof. Sahib Singhਸੰਤ ਜਨਾਂ ਨੂੰ ਮਿਲ ਕੇ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਉੱਕੀ ਹੀ ਮੁੱਕ ਗਈ ਹੈ।

ਪਦ ਅਰਥ ਤਿਖ = ਤ੍ਰਿਸ਼ਨਾ, ਮਾਇਆ ਦੀ ਤ੍ਰਿਹ। ਮਿਲਿ = ਮਿਲ ਕੇ।

SikhNet (Spanish)Mi sed se aplacó encontrando a los Santos.

ਪੰਚ ਭਾਗੇ ਚੋਰ, ਸਹਜੇ ਸੁਖੈਨੋ; ਹਰੇ ਗੁਨ ਗਾਵਤੀ ਗਾਵਤੀ ਗਾਵਤੀ; ਦਰਸ ਪਿਆਰਿ ॥੧॥ ਰਹਾਉ ॥

panch bhaage chor, sahaje sukhaino; hare gun gaavatee gaavatee gaavatee; daras piaar |1| rahaau |

Sant Singh KhalsaThe five thieves have run away, and I am in peace and poise; singing, singing, singing the Glorious Praises of the Lord, I obtain the Blessed Vision of my Beloved. ||1||Pause||
Manmohan SinghBy singing, and ever singing God's praises with poise and peace and being imbued with the love of the Lord's vision, the five thieves run away. Pause.
Manmohan Singh (Punjabi)ਅਡੋਲਤਾ ਅਤੇ ਆਰਾਮ ਨਾਲ ਵਾਹਿਗੁਰੂ ਦੀਆਂ ਸਿਫਸਤਾ ਹਰ ਪਲ ਅਤੇ ਹਰ ਦਮ ਗਾਇਨ ਕਰਨ ਅਤੇ ਪ੍ਰਭੂ ਦੇ ਦਰਸ਼ਨ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਪੰਜੇ ਤਸਕਰ ਦੌੜ ਜਾਂਦੇ ਹਨ। ਠਹਿਰਾਉ।
Fareedkot Teekaਕਾਮਾਦਿ ਪਾਂਚ ਚੋਰ ਸਹਿਜ ਸੁਭਾਵ ਹੀ ਭਾਗ ਜਾਤੇ ਭਏ ਔਰ ਮਨ, ਤਨ, ਬਾਣੀ ਕਰ ਕੇ ਬੁਧੀ ਦਰਸਨ ਕੇ ਪ੍ਯਾਰ ਕਰ ਕੇ ਹਰੀ ਕੇ ਗੁਣੋਂ ਕੋ⁽¹⁾ ਗਾਵਤੀ ਰਹਿਤੀ ਹੈ॥੧॥ ਰਹਾਉ ॥
Prof. Sahib Singhਪ੍ਰਭੂ ਦੇ ਦਰਸ਼ਨ ਦੀ ਤਾਂਘ ਵਿਚ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਬੜੇ ਹੀ ਸੌਖ ਨਾਲ (ਕਾਮਾਦਿਕ) ਪੰਜੇ ਚੋਰ (ਮੇਰੇ ਅੰਦਰੋਂ) ਭੱਜ ਗਏ ਹਨ ॥੧॥ ਰਹਾਉ ॥

ਪਦ ਅਰਥ ਪੰਚ ਚੋਰ = (ਆਤਮਕ ਜੀਵਨ ਦੇ ਸਰਮਾਏ ਨੂੰ ਚੁਰਾਣ ਵਾਲੇ ਕਾਮਾਦਿਕ) ਪੰਜ ਚੋਰ। ਹਰੇ ਗੁਨ = ਹਰੀ ਦੇ ਗੁਣ। ਸਹਜੇ ਸੁਖੈਨੋ = ਬੜੇ ਸੌਖ ਨਾਲ। ਦਰਸ ਪਿਆਰਿ = ਦਰਸਨ ਦੇ ਪਿਆਰ ਵਿਚ ॥੧॥ ਰਹਾਉ ॥

SikhNet (Spanish)Los cinco enemigos han huido y ahora me encuentro en Paz y en Equilibrio cantando, cantando, cantando las Gloriosas Alabanzas del Señor, así obtengo la Visión Bendita de mi Bienamado. (1-Pausa)

ਜੈਸੀ ਕਰੀ ਪ੍ਰਭ ਮੋ ਸਿਉ, ਮੋ ਸਿਉ; ਐਸੀ ਹਉ ਕੈਸੇ ਕਰਉ ॥

jaisee karee prabh mo siau, mo siau; aisee hau kaise krau |

Sant Singh KhalsaThat which God has done for me - how can I do that for Him in return?
Manmohan SinghThe good that the Lord has dome to me, how can I do unto Him like wise.
Manmohan Singh (Punjabi)ਜਿਸ ਤਰ੍ਹਾਂ ਦੀ ਭਲਾਈ ਸੁਆਮੀ ਨੇ ਮੇਰੇ ਨਾਲ ਕੀਤੀ ਹੈ, ਉਸ ਤਰ੍ਹਾਂ ਦੀ ਮੈਂ ਉਸ ਨਾਲ ਕਿਸ ਤਰ੍ਹਾਂ ਕਰ ਸਕਦਾ ਹਾਂ?
Fareedkot Teekaਹੇ ਪ੍ਰਭੂ! ਜੈਸੀ ਸਹਾਇਤਾ ਵਾ ਪ੍ਰੀਤੀ (ਮੋ) ਮੋਹ ਕੇ ਸਹਤ ਆਪ ਮੇਰੇ ਸਾਥ ਕਰੀ ਹੈ; ਵਾ (ਮੋ ਸਿਉ) ਮੇਰੇ ਕੋ ਸੁਗੰਧ ਹੈ। ਉਪਕਾਰਤਾ ਮੈਂ ਆਪ ਕੇ ਸਾਥ ਕੈਸੇ ਕਰੋਂ?
Prof. Sahib Singhਹੇ ਪ੍ਰਭੂ! ਜਿਹੋ ਜਿਹੀ ਮਿਹਰ ਤੂੰ ਮੇਰੇ ਉੱਤੇ ਕੀਤੀ ਹੈ, (ਉਸ ਦੇ ਵੱਟੇ ਵਿਚ) ਉਹੋ ਜਿਹੀ (ਤੇਰੀ ਸੇਵਾ) ਮੈਂ ਕਿਵੇਂ ਕਰ ਸਕਦਾ ਹਾਂ?

ਪਦ ਅਰਥ ਮੋ ਸਿਉ = ਮੇਰੇ ਨਾਲ। ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਾਂ।

SikhNet (Spanish)¿Cómo podría recompensar eso que Dios ha hecho por mí?

ਹੀਉ ਤੁਮੑਾਰੇ ਬਲਿ ਬਲੇ; ਬਲਿ ਬਲੇ. ਬਲਿ ਗਈ ॥੧॥

heeo tumaare bal bale; bal bale. bal gee |1|

Sant Singh KhalsaI make my heart a sacrifice, a sacrifice, a sacrifice, a sacrifice, a sacrifice to You. ||1||
Manmohan SinghMy soul, O Lord, is a sacrifice unto Thee, Yea, a sacrifice, an offering, a consecration and a presentation.
Manmohan Singh (Punjabi)ਤੇਰੇ ਉਤੋਂ, ਹੇ ਸਾਈਂ! ਮੇਰੀ ਜਿੰਦੜੀ ਘੋਲੀ ਘੋਲੀ, ਘੋਲੀ, ਘੋਲੀ, ਸਦੀਵ ਹੀ ਘੋਲੀ ਵੰਞਦੀ ਹੈ।
Fareedkot Teekaਹ੍ਰਿਦੇ ਕਰ ਮਨ, ਤਨ, ਬਾਣੀ ਸੇ ਮੈਂ ਤੁਝ ਪਰ ਬਲਿਹਾਰਨੇ ਗਈ ਹੂੰ॥੧॥
Prof. Sahib Singhਹੇ ਪ੍ਰਭੂ! ਮੇਰਾ ਹਿਰਦਾ ਤੈਥੋਂ ਸਦਕੇ ਜਾਂਦਾ ਹੈ, ਕੁਰਬਾਨ ਹੁੰਦਾ ਹੈ ॥੧॥

ਪਦ ਅਰਥ ਹੀਓ‍ੁ = ਹਿਰਦਾ (ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਹੀਉ' ਹੈ, ਇਥੇ 'ਹੀਓ' ਪੜ੍ਹਨਾ ਹੈ)। ਬਲਿ ਬਲੇ = ਸਦਕੇ, ਕੁਰਬਾਨ ॥੧॥

SikhNet (Spanish)Ofrezco mi ser en sacrificio, en sacrificio, en sacrificio, en sacrificio, en sacrificio a Ti. (1)

ਪਹਿਲੇ. ਪੈ ਸੰਤ ਪਾਇ; ਧਿਆਇ ਧਿਆਇ ਪ੍ਰੀਤਿ ਲਾਇ ॥

pahile. pai sant paae; dhiaae dhiaae preet laae |

Sant Singh KhalsaFirst, I fall at the feet of the Saints; I meditate, meditate, lovingly attuned to You.
Manmohan SinghFirstly I fall at the saints feet and then being attuned to Thee, I remember and contemplate Thee, O Lord.
Manmohan Singh (Punjabi)ਪਹਿਲੇ ਪਹਿਲ ਮੈਂ ਸਾਧੂਆਂ ਦੇ ਪੈਰੀ ਪੈਦਾ ਹਾਂ ਅਤੇ ਫਿਰ ਤੇਰੇ ਨਾਲ ਪ੍ਰੇਮ ਪਾ ਮੈਂ ਤੇਰਾ ਸਿਮਰਨ ਤੇ ਭਜਨ ਕਰਦਾ ਹਾਂ, ਹੇ ਸੁਆਮੀ!
Fareedkot Teekaਪ੍ਰਿਥਮੇ ਸੰਤੋਂ ਕੀ ਚਰਨੀ ਪੜ ਕੇ ਤੇਰੇ ਸਾਥ ਪ੍ਰੀਤੀ ਲਾਕੇ ਤੇ ਧ੍ਯਾਵਨੇ ਜੋਗੁ ਤੇਰੇ ਕੋ ਧ੍ਯਾਇਆ ਹੈ॥
Prof. Sahib Singhਹੇ ਪ੍ਰਭੂ! ਪਹਿਲਾਂ (ਤੇਰੇ) ਸੰਤ ਜਨਾਂ ਦੀ ਪੈਰੀਂ ਪੈ ਕੇ (ਤੇ, ਤੇਰਾ ਨਾਮ) ਸਿਮਰ ਸਿਮਰ ਸਿਮਰ ਕੇ ਮੈਂ (ਤੇਰੇ ਨਾਲ) ਪ੍ਰੀਤ ਬਣਾਈ ਹੈ।

ਪਦ ਅਰਥ ਪੈ = ਪੈ ਕੇ। ਸੰਤ ਪਾਇ = ਸੰਤ ਜਨਾਂ ਦੀ ਪੈਰੀਂ। ਧਿਆਇ = (ਤੇਰਾ ਨਾਮ) ਸਿਮਰ ਕੇ।

SikhNet (Spanish)Primero caigo a los Pies de los Santos y así medito,

ਪ੍ਰਭ ਥਾਨੁ ਤੇਰੋ ਕੇਹਰੋ; ਜਿਤੁ. ਜੰਤਨ ਕਰਿ ਬੀਚਾਰੁ ॥

prabh thaan tero keharo; jit. jantan kar beechaar |

Sant Singh KhalsaO God, where is that Place, where You contemplate all Your beings?
Manmohan SinghO Lord, what kind is Thy seat, seated whereon Thou give thought to Thine creatures?
Manmohan Singh (Punjabi)ਹੇ ਸਾਈਂ! ਕੇਹੋ ਜਿਹਾ ਹੈ ਤੇਰਾ ਅਸਥਾਨ, ਜਿਸ ਉਤੇ ਬਿਰਾਜਮਾਨ ਹੋ ਤੂੰ ਆਪਣੇ ਜੀਵ ਜੰਤੂਆਂ ਦਾ ਖਿਆਲ ਕਰਦਾ ਹੈ?
Fareedkot Teekaਹੇ ਪ੍ਰਭੂ! ਤੇਰਾ ਕੌਨਸਾ ਸਥਾਨੁ ਹੈ ਜਹਾਂ ਬੈਠਕਰ ਜੀਵੋਂ ਕੇ ਖਾਨ ਪਾਨ ਕਾ ਵੀਚਾਰ ਕਰਤਾ ਹੈਂ? ਵਾ ਉੱਤ੍ਰ ਪ੍ਰਭੂ ਕਹਤਾ ਹੈ: ਜਹਾਂ ਸੰਤ ਵੀਚਾਰ ਕਰਤੇ ਹੈਂ, ਭਾਵ ਸਤਸੰਗੁ ਮੇਰਾ ਸਥਾਨੁ ਹੈ॥
Prof. Sahib Singhਹੇ ਪ੍ਰਭੂ! ਤੇਰਾ ਉਹ ਥਾਂ ਬੜਾ ਹੀ ਅਸਚਰਜ ਹੋਵੇਗਾ ਜਿੱਥੇ (ਬੈਠ ਕੇ) ਤੂੰ (ਸਾਰੇ) ਜੀਵਾਂ ਦੀ ਸੰਭਾਲ ਕਰਦਾ ਹੈਂ।

ਪਦ ਅਰਥ ਕੇਹਰੋ = ਕਿਹੜਾ? ਜਿਤੁ = ਜਿਸ (ਥਾਂ) ਵਿਚ।

SikhNet (Spanish)medito, medito amorosamente entonado en Ti.

ਅਨਿਕ ਦਾਸ; ਕੀਰਤਿ ਕਰਹਿ ਤੁਹਾਰੀ ॥

anik daas; keerat kareh tuhaaree |

Sant Singh KhalsaCountless slaves sing Your Praises.
Manmohan SinghGood many attendants of Thine, O God, sing Thy praise.
Manmohan Singh (Punjabi)ਤੈਡੇ ਅਨੇਕਾਂ ਹੀ ਸੇਵਕ, ਹੇ ਸੁਆਮੀ! ਤੇਰੀ ਮਹਿਮਾ ਗਾਇਨ ਕਰਦੇ ਹਨ।
Fareedkot Teekaਅਨੇਕ ਦਾਸ ਆਪ ਕੀ ਕੀਰਤੀ ਕਰਤੇ ਹੈਂ॥
Prof. Sahib Singhਤੇਰੇ ਅਨੇਕਾਂ ਹੀ ਦਾਸ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਰਹਿ = ਕਰਦੇ ਹਨ (ਬਹੁ-ਵਚਨ)।

SikhNet (Spanish)Oh, Dios, ¿dónde se encuentra el lugar en el que contemplas a Tus criaturas?

ਸੋਈ ਮਿਲਿਓ ਜੋ ਭਾਵਤੋ; ਜਨ ਨਾਨਕ. ਠਾਕੁਰ ਰਹਿਓ ਸਮਾਇ ॥

soee milio jo bhaavato; jan naanak. tthaakur rahio samaae |

Sant Singh KhalsaHe alone meets You, who is pleasing to Your Will. Servant Nanak remains absorbed in his Lord and Master.
Manmohan SinghHe alone meets with Thee, who is pleasing to Thee, Lord, The Master remains merged in him, O slave Nanak.
Manmohan Singh (Punjabi)ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਹੜਾ ਤੈਨੂੰ ਚੰਗਾ ਲਗਦਾ ਹੈ, ਹੇ ਸੁਆਮੀ! ਮਾਲਕ ਉਸ ਅੰਦਰ ਲੀਨ ਹੋਇਆ ਰਹਿੰਦਾ ਹੈ, ਹੇ ਗੋਲੇ ਨਾਨਕ!
Fareedkot Teekaਜੋ ਤੇਰੇ ਕੋ ਭਾਵਤਾ ਹੈ, ਸੋਈ ਮਿਲਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਠਾਕੁਰ! ਤੂੰ ਸਰਬ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਹੇ ਦਾਸ ਨਾਨਕ! ਹੇ ਠਾਕੁਰ! ਤੈਨੂੰ ਉਹੀ (ਦਾਸ) ਮਿਲ ਸਕਿਆ ਹੈ ਜੋ ਤੈਨੂੰ ਪਿਆਰਾ ਲੱਗਾ।

ਪਦ ਅਰਥ ਭਾਵਤੋ = ਪਿਆਰਾ ਲੱਗਦਾ ਹੈ। ਠਾਕੁਰ = ਹੇ ਠਾਕੁਰ। ਰਹਿਓ ਸਮਾਇ = ਵਿਆਪਕ ਹੈਂ।

SikhNet (Spanish)Incontables esclavos cantan Tu Alabanza, pero sólo Te encuentra quien complace Tu Voluntad.

ਏਕ; ਤੂਹੀ ਤੂਹੀ ਤੂਹੀ ॥੨॥੧॥੩੭॥

ek; toohee toohee toohee |2|1|37|

Sant Singh KhalsaYou, You, You alone, Lord. ||2||1||37||
Manmohan SinghThou, yea, Thou, and Thou alone are all in all, O my Lord.
Manmohan Singh (Punjabi)ਤੂੰ, ਹਾਂ ਤੂੰ ਅਤੇ ਕੇਵਲ ਤੂੰ ਹੀ ਹੈ, ਸਾਰਾ ਕੁਛ ਹੇ ਮੇਰੇ ਸੁਆਮੀ!
Fareedkot Teekaਤੀਨੋਂ ਕਾਲੋਂ ਮੇਂ ਏਕ ਤੂੰ ਹੀ ਹੈਂ॥੨॥੧॥੩੭॥
Prof. Sahib Singhਹੇ ਠਾਕੁਰ! ਤੂੰ ਹਰ ਥਾਂ ਵਿਆਪਕ ਹੈਂ, ਹਰ ਥਾਂ ਸਿਰਫ਼ ਤੂੰ ਹੀ ਹੈਂ ॥੨॥੧॥੩੭॥
SikhNet (Spanish)El Sirviente Nanak permanece absorto en su Señor y Maestro, en Ti, en Ti, sólo en Ti, oh Señor. (2-1-37)

Open this shabad →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ਘਰੁ ੮ ॥

kaanarraa mahalaa 5 ghar 8 |

Sant Singh KhalsaKaanraa, Fifth Mehl, Eighth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Octava Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਤਿਆਗੀਐ ਗੁਮਾਨੁ ਮਾਨੁ. ਪੇਖਤਾ ਦਇਆਲ ਲਾਲ; ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥

tiaageeai gumaan maan. pekhataa deaal laal; haan haan man charan ren |1| rahaau |

Sant Singh KhalsaGive up your pride and your self-conceit; the Loving, Merciful Lord is watching over all. O mind, become the dust of His Feet. ||1||Pause||
Manmohan SinghO my mind, shed thou thy self-conceit. Thy Loved compassionate Lord is seeing all. Be Yea, do thou be, the dust of His feet, O my soul. Pause.
Manmohan Singh (Punjabi)ਹੇ ਮੇਰੇ ਮਨੂਏ! ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦੇ। ਤੇਰਾ ਪਿਆਰਾ ਕ੍ਰਿਪਾਲ ਪ੍ਰਭੂ ਸਾਰਿਆਂ ਨੂੰ ਵੇਖ ਰਿਹਾ ਹੈ। ਹੇ ਮੇਰੀ ਜਿੰਦੇ! ਹੋ ਵੰਞ, ਹੋ ਵੰਞ, ਤੂੰ ਉਸ ਦੇ ਪੈਰਾ ਦੀ ਧੂੜ? ਠਹਿਰਾਉ।
Fareedkot Teekaਹੇ ਭਾਈ! (ਗੁ) ਇੰਦ੍ਰ੍ਯੋਂ ਕਾ ਜੋ ਮਾਨੁ ਹੈ ਔਰ ਬਿਭੂਤੀ ਕਾ ਮਾਨੁ ਭੀ ਤ੍ਯਾਗੀਏ। ਦ੍ਯਾਲ (ਲਾਲ) ਪ੍ਯਾਰਾ ਪਰਮੇਸ੍ਵਰ ਸਭ ਕੋ ਦੇਖ ਰਹਾ ਹੈ, (ਹਾਂ ਹਾਂ) ਵੱਡਾ ਅਸਚਰਜੁ ਹੈ। ਮਨੁਖਾ ਜਨਮੁ ਚਲਾ ਜਾਤਾ ਹੈ, ਭਾਵ ਖਬਰਦਾਰੁ ਹੋ ਕਰ, ਹੇ (ਮਨ) ਪ੍ਯਾਰੇ! ਸੰਤੋਂ ਕੇ ਚਰਨੋਂ ਕੀ ਧੂੜੀ ਹੋਹੁ॥੧॥ ਰਹਾਉ ॥
Prof. Sahib Singh(ਆਪਣੇ ਅੰਦਰੋਂ) ਮਾਣ ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਦਇਆ-ਦਾ-ਘਰ ਸੋਹਣਾ ਪ੍ਰਭੂ (ਸਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ। ਹੇ ਮਨ! (ਸਭਨਾਂ ਦੇ) ਚਰਨਾਂ ਦੀ ਧੂੜ (ਬਣਿਆ ਰਹੁ) ॥੧॥ ਰਹਾਉ ॥

ਪਦ ਅਰਥ ਤਿਆਗੀਐ = ਤਿਆਗ ਦੇਣਾ ਚਾਹੀਦਾ ਹੈ। ਪੇਖਤਾ = ਵੇਖ ਰਿਹਾ ਹੈ। ਦਇਆਲ = ਦਇਆ ਦਾ ਘਰ ਪ੍ਰਭੂ। ਹਾਂ ਹਾਂ ਮਨ = ਹੇ ਮਨ! ਰੇਨ = ਧੂੜ ॥੧॥ ਰਹਾਉ ॥

SikhNet (Spanish)Entrega tu orgullo y tu arrogancia, pues el Amoroso y Misericordioso Señor nos está observando a todos. Oh mente, vuélvete el Polvo de Sus Pies. (1-Pausa)

ਹਰਿ ਸੰਤ ਮੰਤ; ਗੁਪਾਲ ਗਿਆਨ ਧਿਆਨ ॥੧॥

har sant mant; gupaal giaan dhiaan |1|

Sant Singh KhalsaThrough the Mantra of the Lord's Saints, experience the spiritual wisdom and meditation of the Lord of the World. ||1||
Manmohan SinghBy the instruction of the saints of God, be thou imbued with the gnosis and meditation of the Cherisher of the universe.
Manmohan Singh (Punjabi)ਰੱਬ ਦੇ ਸਾਧੂਆਂ ਦੇ ਉਪਦੇਸ਼ ਦੁਆਰਾ, ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸ਼ਨਹਾਰ ਦੀ ਗਿਆਤ ਅਤੇ ਸਿਮਰਨ ਨਾਲ ਰੰਗੀਜ ਵੰਞ।
Fareedkot Teekaਸੰਤੋਂ ਕੇ ਮੰਤ੍ਰ ਸੇ ਹਰੀ ਗੋਪਾਲ ਕੇ ਧ੍ਯਾਨ ਕਰ ਗ੍ਯਾਨੁ ਪ੍ਰਾਪਤਿ ਹੋਤਾ ਹੈ॥੧॥
Prof. Sahib Singhਹਰੀ ਗੋਪਾਲ ਦੇ ਸੰਤ ਜਨਾਂ ਦੇ ਉਪਦੇਸ਼ ਦੀ ਡੂੰਘੀ ਵਿਚਾਰ ਵਿਚ ਸੁਰਤ ਜੋੜੀ ਰੱਖ ॥੧॥

ਪਦ ਅਰਥ ਮੰਤ = ਉਪੇਦਸ਼। ਗਿਆਨ = ਡੂੰਘੀ ਸਾਂਝ। ਧਿਆਨ = ਸੁਰਤ ॥੧॥

SikhNet (Spanish)Mediante el Mantra de los Santos del Señor, medita y experimenta la Sabiduría Espiritual del Señor del Mundo.

ਹਿਰਦੈ ਗੋਬਿੰਦ ਗਾਇ. ਚਰਨ ਕਮਲ ਪ੍ਰੀਤਿ ਲਾਇ; ਦੀਨ ਦਇਆਲ ਮੋਹਨਾ ॥

hiradai gobind gaae. charan kamal preet laae; deen deaal mohanaa |

Sant Singh KhalsaWithin your heart, sing the Praises of the Lord of the Universe, and be lovingly attuned to His Lotus Feet. He is the Fascinating Lord, Merciful to the meek and the humble.
Manmohan SinghWith thy heart, sing thou, the praise of thy Fascinating and Merciful to the meek Lord, and be attuned to His Lotus feet.
Manmohan Singh (Punjabi)ਆਪਣੇ ਦਿਲ ਨਾਲ ਤੂੰ ਆਪਣੇ ਮਸਕੀਨਾਂ ਤੇ ਮਿਹਰਬਾਨ ਅਤੇ ਮਨਮੋਹਨ ਮਾਲਕ ਦੀ ਸਿਫ਼ਤ ਗਾਇਨ ਕਰ ਅਤੇ ਉਸ ਦੇ ਕੰਵਲ ਪੈਰਾਂ ਨਾਲ ਪਿਰਹੜੀ ਪਾ।
Fareedkot Teekaਬਾਣੀ ਕਰ ਕੇ ਦੀਨ ਦ੍ਯਾਲ ਮੋਹਨ ਗੋਬਿੰਦ ਕੇ ਗੁਨੋਂ ਕੋ ਗਾਇਨ ਕਰੁ, ਹਿਰਦੇ ਕਰ ਚਰਨ ਕਮਲੋਂ ਸੰਗ ਪ੍ਰੀਤੀ ਕੋ ਲਾਉ ਔਰ ਐਸੇ ਬੇਨਤੀ ਕਰ:
Prof. Sahib Singhਗੋਬਿੰਦ ਦੇ ਗੁਣ (ਆਪਣੇ) ਹਿਰਦੇ ਵਿਚ (ਸਦਾ) ਗਾਇਆ ਕਰ, ਦੀਨਾਂ ਉਤੇ ਦਇਆ ਕਰਨ ਵਾਲੇ ਮੋਹਨ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣਾਈ ਰੱਖ।

ਪਦ ਅਰਥ ਹਿਰਦੈ = ਹਿਰਦੇ ਵਿਚ। ਲਾਇ = ਜੋੜੀ ਰੱਖ। ਮੋਹਨਾ = ਮਨ ਨੂੰ ਮੋਹ ਲੈਣ ਵਾਲਾ ਪ੍ਰਭੂ।

SikhNet (Spanish)Con tu corazón canta la Alabanzas del Señor del Universo y consérvate amorosamente entonado al Loto de Sus Pies.

ਕ੍ਰਿਪਾਲ; ਦਇਆ ਮਇਆ ਧਾਰਿ ॥

kripaal; deaa meaa dhaar |

Sant Singh KhalsaO Merciful Lord, please bless me with Your Kindness and Compassion.
Manmohan SinghO Benevolent Lord, show Thou mercy and compassion unto me.
Manmohan Singh (Punjabi)ਹੇ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਰਹਿਮਤ ਅਤੇ ਮਿਹਰ ਕਰ।
Fareedkot Teekaਹੇ ਕ੍ਰਿਪਾਲ! ਮੇਰੇ ਪੁਰ ਅਤੀ ਕ੍ਰਿਪਾ ਧਾਰਨ ਕਰੀਏ॥
Prof. Sahib Singhਹੇ ਕਿਰਪਾ ਦੇ ਸੋਮੇ ਪ੍ਰਭੂ! (ਮੇਰੇ ਉਤੇ ਸਦਾ) ਮਿਹਰ ਕਰ,

ਪਦ ਅਰਥ ਕ੍ਰਿਪਾਲ = ਹੇ ਕਿਰਪਾਲ! ਮਇਆ ਧਾਰਿ = ਮਿਹਰ ਕਰ।

SikhNet (Spanish)Él es el Señor Fascinante, Misericordioso con el desamparado y el humilde.

ਨਾਨਕੁ ਮਾਗੈ; ਨਾਮੁ ਦਾਨੁ ॥

naanak maagai; naam daan |

Sant Singh KhalsaNanak begs for the Gift of the Naam, the Name of the Lord.
Manmohan SinghO Lord, Nanak, begs Thee for the bounty of Thy Name.
Manmohan Singh (Punjabi)ਹੇ ਪ੍ਰਭੂ! ਨਾਨਕ ਤੇਰੇ ਪਾਸੋਂ ਨਾਮ ਦੀ ਖੈਰ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਨਾਮੁ ਦਾਨੁ ਮਾਂਗਤਾ ਹੂੰ॥
Prof. Sahib Singh(ਤੇਰਾ ਦਾਸ) ਨਾਨਕ (ਤੇਰੇ ਦਰ ਤੋਂ ਤੇਰਾ) ਨਾਮ-ਦਾਨ ਮੰਗਦਾ ਹੈ,

ਪਦ ਅਰਥ ਨਾਨਕੁ ਮਾਗੈ = ਨਾਨਕ ਮੰਗਦਾ ਹੈ।

SikhNet (Spanish)Oh, Señor Misericordioso, bendíceme por favor, con Tu Bondad y Compasión.

ਤਜਿ ਮੋਹੁ ਭਰਮੁ; ਸਗਲ ਅਭਿਮਾਨੁ ॥੨॥੧॥੩੮॥

taj mohu bharam; sagal abhimaan |2|1|38|

Sant Singh KhalsaI have abandoned emotional attachment, doubt and all egotistical pride. ||2||1||38||
Manmohan SinghHe has abandoned all his worldly love, doubt and self-conceit.
Manmohan Singh (Punjabi)ਉਸ ਨੇ ਆਪਣੀ ਸਾਰੀ ਸੰਸਾਰੀ ਮਮਤਾ, ਸੰਦੇਹ ਅਤੇ ਸਵੈ-ਹੰਗਤਾ ਛੱਡ ਛੱਡੀ ਹੈ।
Fareedkot Teekaਭਰਮ ਅਰ ਮੋਹ ਔਰ ਸਭ ਅਭਿਮਾਨ ਕੋ ਤ੍ਯਾਗ ਕਰ॥੨॥੧॥੩॥੮॥
Prof. Sahib Singh(ਆਪਣੇ ਅੰਦਰੋਂ) ਮੋਹ ਭਰਮ ਤੇ ਸਾਰਾ ਮਾਣ ਦੂਰ ਕਰ ਕੇ (ਇਹ ਦਾਤ ਮੰਗਦਾ ਹੈ) ॥੨॥੧॥੩੮॥

ਪਦ ਅਰਥ ਤਜਿ = ਤਿਆਗ ਕੇ। ਭਰਮੁ = ਭਟਕਣਾ ॥੨॥੧॥੩੮॥

SikhNet (Spanish)Nanak suplica de rodillas por el Regalo del Naam, del Nombre del Señor. He abandonado el apego emocional, la duda y el orgullo ególatra. (2-1-38)

Open this shabad →

Shabad Guru Arjan Dev Ji Raag Kaanraa continues on Ang 1306

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਪ੍ਰਭ ਕਹਨ. ਮਲਨ ਦਹਨ ਲਹਨ, ਗੁਰ ਮਿਲੇ; ਆਨ. ਨਹੀ ਉਪਾਉ ॥੧॥ ਰਹਾਉ ॥

prabh kehan. malan dehan lehan, gur mile; aan. nahee upaau |1| rahaau |

Sant Singh KhalsaSpeaking of God, filth and pollution are burnt away; This comes by meeting with the Guru, and not by any other efforts. ||1||Pause||
Manmohan SinghThe utterance of God, praise burns the filth of sins, Meeting with the Guru, one is blessed with it, In no wise else it is obtained. Pause.
Manmohan Singh (Punjabi)ਹਰੀ ਦੇ ਜੱਸ ਦਾ ਉਚਾਰਨ ਪਾਪਾਂ ਦੀ ਮੈਲ ਨੂੰ ਸਾੜ ਸੁਟਦਾ ਹੈ। ਗੁਰਾਂ ਨਾਲ ਮਿਲਣ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਕਿਸੇ ਹੋਰ ਤਦਬੀਰ ਰਾਹੀਂ ਇਹ ਪ੍ਰਾਪਤ ਨਹੀਂ ਹੁੰਦਾ। ਠਹਿਰਾਉ।
Fareedkot Teekaਜੋ ਪ੍ਰਭੂ ਕੇ ਜਸ ਕਾ ਕਥਨ ਕਰਨਾ ਹੈ, ਸੋ ਪਾਪਾਂ ਰੂਪੀ ਮਲ ਕੋ ਦਗਧ ਕਰਨ ਵਾਲਾ ਹੈ ਔਰ ਗੁਰੋਂ ਕੇ ਮਿਲਨੇ ਸੇ ਸੋ ਜਸੁ (ਲਹਨ) ਪਾਈਤਾ ਹੈ ਔਰ ਕੋਈ ਦੂਸਰਾ ਉਪਾਉ ਨਹੀਂ ਹੈ॥੧॥ ਰਹਾਉ ॥
Prof. Sahib Singhਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ ॥੧॥ ਰਹਾਉ ॥

ਪਦ ਅਰਥ ਪ੍ਰਭ ਕਹਨ = ਪ੍ਰਭੂ ਦੀ ਸਿਫ਼ਤ-ਸਾਲਾਹ। ਮਲਨ ਦਹਨ = (ਵਿਕਾਰਾਂ ਦੀ) ਮੈਲ ਨੂੰ ਸਾੜਨ ਦੇ ਸਮਰੱਥ (ਸਿਫ਼ਤ-ਸਾਲਾਹ)। ਲਹਨ = ਪ੍ਰਾਪਤੀ। ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ। ਆਨ = (अन्य) ਕੋਈ ਹੋਰ। ਉਪਾਉ = ਤਰੀਕਾ, ਢੰਗ ॥੧॥ ਰਹਾਉ ॥

SikhNet (Spanish)Hablando de Dios, la mugre y la contaminación son consumidas. Esto llega encontrando al Guru y a través de ningún otro esfuerzo. (1-Pausa)

Open this shabad (5 lines, Angs 1305-1306) →

Ang 1305 of 1430