ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਰੰਗਾ ਰੰਗ ਰੰਗਨ ਕੇ ਰੰਗਾ ॥
rangaa rang rangan ke rangaa |
Sant Singh KhalsaThe Playful Lord imbues all with the Color of His Love.
Manmohan SinghThe colourful and wondrous Lord imbues the mortal in His own colour.
Manmohan Singh (Punjabi)ਵਿਚਿਤਰ ਅਤੇ ਅਦਭੁਤ ਪ੍ਰਭੂ ਪ੍ਰਾਣੀ ਨੂੰ ਆਪਣੇ ਹੀ ਰੰਗ ਵਿੱਚ ਰੰਗ ਦੇਦਾ ਹੈ।
Fareedkot Teekaਹੇ ਭਾਈ! ਜੋ (ਰੰਗਾ) ਪਰਮੇਸ੍ਵਰ ਹੈ, ਸੋ ਕੈਸਾ ਹੈ? ਰੰਗੋਂ ਰੰਗੋਂ ਵਿਖੇ (ਰੰਗਾ) ਰਚ ਰਹਾ ਹੈ॥
Prof. Sahib Singhਪਰਮਾਤਮਾ (ਇਸ ਜਗਤ-ਤਮਾਸ਼ੇ ਵਿਚ) ਅਨੇਕਾਂ ਹੀ ਰੰਗਾਂ ਵਿਚ (ਵੱਸ ਰਿਹਾ ਹੈ)।
SikhNet (Spanish)El Lúdico Señor imbuye con el Color de Su Amor
ਕੀਟ ਹਸਤ; ਪੂਰਨ ਸਭ ਸੰਗਾ ॥੧॥ ਰਹਾਉ ॥
keett hasat; pooran sabh sangaa |1| rahaau |
Sant Singh KhalsaFrom the ant to the elephant, He is permeating and pervading all. ||1||Pause||
Manmohan SinghFrom an ant to an elephant, the Lord is fully blended with all. Pause.
Manmohan Singh (Punjabi)ਕੀੜੀ ਤੋਂ ਲੈ ਕੇ ਹਾਥੀ ਤਾਈ, ਪ੍ਰਭੂ ਸਾਰਿਆਂ ਨਾਲ ਪੂਰੀ ਤਰ੍ਹਾਂ ਅਭੇਦ ਹੋਇਆ ਹੋਇਆ ਹੈ। ਠਹਿਰਾਉ।
Fareedkot Teekaਕੀਟੀ ਅਰੁ ਹਸਤੀ ਤਕ ਸਭ ਕੇ ਸਾਥ ਪੂਰਨ ਹੋ ਰਹਾ ਹੈ॥੧॥ ਰਹਾਉ ॥☬ਤਿਸ ਕੀ ਪ੍ਰਾਪਤੀ ਵਾਸਤੇ ਬਹੁਤੇ ਉਪਾਵ ਕਰਤੇ ਹੈਂ:
Prof. Sahib Singhਕੀੜੀ ਤੋਂ ਲੈ ਕੇ ਹਾਥੀ ਤਕ ਸਭਨਾਂ ਦੇ ਨਾਲ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਕੀਟ = ਕੀੜਾ। ਹਸਤ = ਹਸਤਿ, ਹਾਥੀ। ਪੂਰਨ = ਵਿਆਪਕ ॥੧॥ ਰਹਾਉ ॥
SikhNet (Spanish)y Se encuentra compenetrando y prevaleciendo todo, desde la hormiga hasta el elefante. (1-Pausa)
ਬਰਤ ਨੇਮ ਤੀਰਥ; ਸਹਿਤ ਗੰਗਾ ॥
barat nem teerath; sahit gangaa |
Sant Singh KhalsaSome go on fasts, make vows, and take pilgrimages to sacred shrines on the Ganges.
Manmohan SinghMen observe fasts, keep religious vows, go on pilgrimage to holies along with the Ganges.
Manmohan Singh (Punjabi)ਬੰਦੇ ਵਰਤ ਰਖਦੇ ਹਨ, ਧਾਰਮਕ ਪ੍ਰਤੱਗਿਆ ਪਾਲਦੇ ਹਨ ਅਤੇ ਗੰਗਾ ਸਮੇਤ ਧਰਮ ਅਸਥਾਨਾਂ ਦੀ ਯਾਤ੍ਰਾ ਨੂੰ ਜਾਂਦੇ ਹਨ।
Fareedkot Teekaਬਰਤ, ਨੇਮ ਕਰਤੇ ਹੈਂ, ਗੰਗਾ ਜੀ ਕੇ ਸਹਿਤ ਸਰਬ ਤੀਰਥ ਕਰਤੇ ਹੈਂ॥
Prof. Sahib Singh(ਉਸ ਪਰਮਾਤਮਾ ਦਾ ਦਰਸਨ ਕਰਨ ਲਈ) ਕੋਈ ਵਰਤ ਨੇਮ ਰੱਖ ਰਿਹਾ ਹੈ, ਕੋਈ ਗੰਗਾ ਸਮੇਤ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ;ਪਦ ਅਰਥ ਸਹਿਤ = ਸਮੇਤ।
SikhNet (Spanish)Unos hacen ayunos, otros, mandas y realizan peregrinajes a los santuarios del Ganges.
ਜਲੁ ਹੇਵਤ; ਭੂਖ ਅਰੁ ਨੰਗਾ ॥
jal hevat; bhookh ar nangaa |
Sant Singh KhalsaThey stand naked in the water, enduring hunger and poverty.
Manmohan SinghThey endure hunger poverty and the pain of the hot and the cold water.
Manmohan Singh (Punjabi)ਉਹ ਭੁੱਖ ਕੰਗਾਲਤਾ ਅਤੇ ਤਤੇ ਤੇ ਠੰਢੇ ਪਾਣੀ ਦੇ ਦੁਖ ਨੂੰ ਸਹਾਰਦੇ ਸਨ।
Fareedkot Teekaਜਲ ਧਾਰਾ ਲੇਤੇ ਹੈਂ, ਇਕ ਨੰਗ ਔਰ ਭੁਖ ਸਹਾਰਤੇ ਹੈਂ॥
Prof. Sahib Singhਕੋਈ (ਠੰਢੇ) ਪਾਣੀ ਅਤੇ ਬਰਫ਼ (ਦੀ ਠੰਢ ਸਹਾਰ ਰਿਹਾ ਹੈ), ਕੋਈ ਭੁੱਖਾਂ ਕੱਟਦਾ ਹੈ ਕੋਈ ਨੰਗਾ ਰਹਿੰਦਾ ਹੈ;ਪਦ ਅਰਥ ਹੇਵਤ = ਬਰਫ਼। ਅਰੁ = ਅਤੇ।
SikhNet (Spanish)Se meten desnudos al agua fría, aguantando hambre y pobreza.
ਪੂਜਾਚਾਰ ਕਰਤ ਮੇਲੰਗਾ ॥
poojaachaar karat melangaa |
Sant Singh KhalsaThey sit cross-legged, perform worship services and do good deeds.
Manmohan SinghSitting cross-legged they perform worship and good-deeds.
Manmohan Singh (Punjabi)ਚੌਕੜੀ ਮਾਰ ਕੇ ਬੈਠ ਉਹ ਉਪਾਸ਼ਨਾ ਅਤੇ ਚੰਗੇ ਕਰਮ ਕਰਦੇ ਹਨ।
Fareedkot Teekaਅੰਗੋਂ ਕੋ (ਮੇਲ) ਸੰਕੋਚ ਕਰ ਕੇ ਪੂਜਾ ਕਾ ਆਚਾਰ ਕਰਤੇ ਹੈਂ॥
Prof. Sahib Singhਕੋਈ ਆਸਣ ਜਮਾ ਦੇ ਪੂਜਾ ਆਦਿਕ ਦੇ ਕਰਮ ਕਰਦਾ ਹੈ;ਪਦ ਅਰਥ ਪੂਜਾਚਾਰ = ਪੂਜਾ-ਆਚਾਰ, ਪੂਜਾ ਆਦਿਕ ਦੇ ਕਰਮ। ਮੇਲੰਗਾ = ਅੰਗਾਂ ਨੂੰ ਮੇਲ ਕੇ, ਆਸਣ ਜਮਾ ਕੇ।
SikhNet (Spanish)Se sientan con las piernas cruzadas, realizando servicios de alabanza y haciendo buenas obras,
ਚਕ੍ਰ ਕਰਮ ਤਿਲਕ ਖਾਟੰਗਾ ॥
chakr karam tilak khaattangaa |
Sant Singh KhalsaThey apply religious symbols to their bodies, and ceremonial marks to their limbs.
Manmohan SinghThey do the deeds of painting religious symbols and sacrificial marks on their six limbs.
Manmohan Singh (Punjabi)ਉਹ ਆਪਣੇ ਛੇ ਅੰਗਾਂ ਤੇ ਧਾਰਮਕ ਚਿੰਨ੍ਹ ਅਤੇ ਟਿੱਕੇ ਲਾਉਣ ਦੇ ਕੰਮ ਕਰਦੇ ਹਨ।
Fareedkot Teekaਦ੍ਵਾਰਕਾ ਅਰ ਹਿੰਗਲਾਜ ਜਾਕਰ ਚਕ੍ਰ ਲਗਾਵਤੇ ਹੈਂ, ਖਟਿ ਅੰਗੋਂ ਪਰ ਤਿਲਕ ਲਗਾਵਤੇ ਹੈਂ ਐਸੇ ਕਰਮ ਕਰਤੇ ਹੈਂ॥
Prof. Sahib Singhਕੋਈ ਆਪਣੇ ਸਰੀਰ ਦੇ ਛੇ ਅੰਗਾਂ ਉਤੇ ਚੱਕਰ ਤਿਲਕ ਆਦਿਕ ਲਾਣ ਦੇ ਕਰਮ ਕਰਦਾ ਹੈ।ਪਦ ਅਰਥ ਖਾਟੰਗਾ = ਖਟ ਅੰਗਾ ਤੇ, (ਦੋਵੇਂ ਲੱਤਾਂ, ਦੋਵੇਂ ਬਾਹਾਂ, ਛਾਤੀ, ਸਿਰ; ਇਹਨਾਂ) ਛੇ ਅੰਗਾਂ ਤੇ।
SikhNet (Spanish)aplican símbolos religiosos y marcas ceremoniales sobre sus cuerpos y extremidades,
ਦਰਸਨੁ ਭੇਟੇ; ਬਿਨੁ ਸਤਸੰਗਾ ॥੧॥
darasan bhette; bin satasangaa |1|
Sant Singh KhalsaThey read through the Shaastras, but they do not join the Sat Sangat, the True Congregation. ||1||
Manmohan SinghThey read through the six Shastras, but associate not with the saints society.
Manmohan Singh (Punjabi)ਉਹ ਛੇ ਸ਼ਾਸਤਰ ਵਾਚਦੇ ਹਨ, ਪ੍ਰੰਤੂ ਸਤਿਸੰਗਤ ਨਾਲ ਉਹ ਨਹੀਂ ਜੁੜਦੇ।
Fareedkot Teekaਬਦਰੀ ਨਾਰਾਇਣ ਆਦਿਕ ਸਥਾਨੋਂ ਕਾ ਦਰਸਨ ਕਰਤੇ ਹੈਂ, ਸਤਸੰਗ ਕੇ ਮਿਲੇ ਬਿਨਾਂ॥੧॥
Prof. Sahib Singhਪਰ ਸਾਧ ਸੰਗਤ ਦਾ ਦਰਸਨ ਕਰਨ ਤੋਂ ਬਿਨਾ (ਇਹ ਸਾਰੇ ਕਰਮ ਵਿਅਰਥ ਹਨ) ॥੧॥ਪਦ ਅਰਥ ਦਰਸਨੁ ਸਤ ਸੰਗਾ = ਸਾਧ ਸੰਗਤ ਦਾ ਦਰਸਨ ॥੧॥
SikhNet (Spanish)leen los Shastras, pero no participan de la Saad Sangat, la Verdadera Congregación. (1)
ਹਠਿ ਨਿਗ੍ਰਹਿ; ਅਤਿ ਰਹਤ ਬਿਟੰਗਾ ॥
hatth nigreh; at rehat bittangaa |
Sant Singh KhalsaThey stubbornly practice ritualistic postures, standing on their heads.
Manmohan SinghMen practise extremely forced rituals and keep standing on their head.
Manmohan Singh (Punjabi)ਇਨਸਾਨ ਪਰਮ ਹਠੀਲੇ ਕਰਮਕਾਡ ਕਰਦੇ ਹਨ ਅਤੇ ਆਪਣੇ ਸਿਰ ਪਰਨੇ ਖੜ੍ਹੇ ਰਹਿੰਦੇ ਹਨ।
Fareedkot Teekaਇਕ ਹਠ ਕੋ ਰੋਕ ਕਰ, ਭਾਵ ਹਠੁ ਧਾਰ ਕਰ ਅਤਿਸੈ ਕਰ ਕੇ (ਬਿਟੰਗਾ) ਕਪਾਲੀ ਆਸਨ ਊਪਰ ਚਰਨ ਕਰ ਕੇ ਖੜੇ ਰਹਤੇ ਹੈਂ॥
Prof. Sahib Singh(ਅਨੇਕਾਂ ਰੰਗਾਂ ਵਿਚ ਵਿਆਪਕ ਉਸ ਪ੍ਰਭੂ ਦਾ ਦਰਸਨ ਕਰਨ ਲਈ) ਕੋਈ ਮਨੁੱਖ ਹਠ ਨਾਲ ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ ਸਿਰ ਪਰਨੇ ਹੋਇਆ ਹੈ।ਪਦ ਅਰਥ ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਬਿਟੰਗਾ = ਟੰਗਾਂ ਤੋਂ ਬਿਨਾ, ਸਿਰ ਭਾਰ, ਸਿਰ-ਪਰਨੇ।
SikhNet (Spanish)Testarudamente practican posturas rituales, parados sobre sus cabezas,
ਹਉ ਰੋਗੁ ਬਿਆਪੈ; ਚੁਕੈ. ਨ ਭੰਗਾ ॥
hau rog biaapai; chukai. na bhangaa |
Sant Singh KhalsaThey are afflicted with the disease of egotism, and their faults are not covered up.
Manmohan SinghThiswise, they are afflicted with the aliment of ego and their demerits are effaced not.
Manmohan Singh (Punjabi)ਇਸ ਤਰ੍ਹਾਂ ਉਨ੍ਹਾਂ ਨੂੰ ਹੰਕਾਰ ਦੀ ਬੀਮਾਰੀ ਲੱਗ ਜਾਂਦੀ ਹੈ ਅਤੇ ਉਹ ਬਦੀਆਂ ਤੋਂ ਛੁਟਕਾਰਾ ਨਹੀਂ ਪਾਂਦੇ।
Fareedkot Teekaਤਿਨ ਕੋ ਹੰਕਾਰ ਰੋਗ ਬ੍ਯਾਪਤਾ ਹੈ ਔਰ ਨਿਤ ਕਰਮੋਂ ਕਰ (ਭੰਗਾ) ਬਿਘਨ ਕੀ ਨਵਿਰਤੀ ਨਹੀਂ ਹੋਤੀ॥
Prof. Sahib Singh(ਪਰ ਇਸ ਤਰ੍ਹਾਂ ਸਗੋਂ) ਹਉਮੈ ਦਾ ਰੋਗ (ਮਨੁੱਖ ਉਤੇ) ਜ਼ੋਰ ਪਾ ਲੈਂਦਾ ਹੈ,ਪਦ ਅਰਥ ਹਉ ਰੋਗੁ = ਹਉਮੈ ਦਾ ਰੋਗ। ਬਿਆਪੈ = ਜ਼ੋਰ ਪਾ ਲੈਂਦਾ ਹੈ। ਚੁਕੈ ਨ = ਮੁੱਕਦਾ ਨਹੀਂ। ਭੰਗਾ = ਤੋਟ, ਵਿੱਥ।
SikhNet (Spanish)viven afligidos por la enfermedad del egoísmo y sus faltas no son cubiertas,
ਕਾਮ ਕ੍ਰੋਧ; ਅਤਿ ਤ੍ਰਿਸਨ ਜਰੰਗਾ ॥
kaam krodh; at trisan jarangaa |
Sant Singh KhalsaThey burn in the fire of sexual frustration, unresolved anger and compulsive desire.
Manmohan SinghThey burn in the fire of lust, wrath and extreme cravings.
Manmohan Singh (Punjabi)ਉਹ ਵਿਸ਼ੇ ਭੋਗ, ਗੁੱਸੇ ਅਤੇ ਵੱਡੀਆਂ ਤੋਂ ਵੱਡੀਆਂ ਖਾਹਿਸ਼ਾਂ ਦੀ ਅੱਗ ਅੰਦਰ ਸੜਦੇ ਹਨ।
Fareedkot Teekaਕਾਮ, ਕ੍ਰੋਧ ਅਰ ਤ੍ਰਿਸਨਾ ਸੇ ਅਤਿਸੈ ਕਰ ਤਿਨ ਕਾ (ਜਰੰਗਾ) ਰਿਦਾ ਜਰਤਾ ਰਹਿਤਾ ਹੈ॥
Prof. Sahib Singh(ਉਸ ਦੇ ਅੰਦਰੋਂ ਆਤਮਕ ਜੀਵਨ ਦੀ) ਤੋਟ ਮੁੱਕਦੀ ਨਹੀਂ, ਕਾਮ ਕ੍ਰੋਧ ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ।ਪਦ ਅਰਥ ਤ੍ਰਿਸਨ = ਤ੍ਰਿਸ਼ਨਾ। ਜਰੰਗਾ = ਜਲਦੇ ਹਨ ਅੰਗ।
SikhNet (Spanish)se consumen en el fuego de la frustración sexual, el enojo no resuelto y el deseo compulsivo.
ਸੋ ਮੁਕਤੁ ਨਾਨਕ; ਜਿਸੁ ਸਤਿਗੁਰੁ ਚੰਗਾ ॥੨॥੩॥੩੬॥
so mukat naanak; jis satigur changaa |2|3|36|
Sant Singh KhalsaHe alone is liberated, O Nanak, whose True Guru is Good. ||2||3||36||
Manmohan SinghHe alone is emancipated, O Nanak, sublime is whose True Guru.
Manmohan Singh (Punjabi)ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਹੇ ਨਾਨਕ! ਸ਼੍ਰੇਸ਼ਟ ਹਨ ਜਿਸ ਦੇ ਸੱਚੇ ਗੁਰਦੇਵ ਜੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮੁਕਤਿ ਹੋਤਾ ਹੈ ਜਿਸ ਕੋ (ਚੰਗਾ) ਸ੍ਰੇਸ੍ਟ ਬ੍ਰਹਮ ਸੋਤ੍ਰੀ ਬ੍ਰਹਮਨੇਸ੍ਟੀ ਸਤਿਗੁਰੂ ਮਿਲਤਾ ਹੈ॥੨॥੩॥੩੬॥
Prof. Sahib Singhਹੇ ਨਾਨਕ! (ਕਾਮ ਕ੍ਰੋਧ ਤ੍ਰਿਸ਼ਨਾ ਤੋਂ) ਉਹ ਮਨੁੱਖ ਬਚਿਆ ਰਹਿੰਦਾ ਹੈ ਜਿਸ ਨੂੰ ਸੋਹਣਾ ਗੁਰੂ ਮਿਲ ਪੈਂਦਾ ਹੈ ॥੨॥੩॥੩੬॥ਪਦ ਅਰਥ ਮੁਕਤੁ = (ਵਿਕਾਰਾਂ ਤੋਂ) ਸੁਤੰਤਰ ॥੨॥੩॥੩੬॥
SikhNet (Spanish)Oh, dice Nanak, sólo será liberado quien tenga la Bondad del Verdadero Guru. (2-3-36)