ੴ

ਸਿੱਖਬਾਣੀ · SikhBani

ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥

ekal maattee kunjar cheettee bhaajan hain bahu naanaa re
Bhagat Namdev Ji ਭਗਤ ਨਾਮਦੇਵ ਜੀ · Raag Maalee Gauraa · Ang 988 · 6 lines
Translations

ਸਭੈ ਘਟ ਰਾਮੁ ਬੋਲੈ; ਰਾਮਾ ਬੋਲੈ ॥

sabhai ghatt raam bolai; raamaa bolai |

Sant Singh KhalsaWithin all hearts, the Lord speaks, the Lord speaks.
Manmohan SinghWithin all the hearts the Lord speaks, the Omnipresent Lord speak.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਸੁਆਮੀ ਬੋਲਦਾ ਹੈ, ਸਰਬ-ਵਿਆਪਕ ਸੁਆਮੀ ਬੋਲਦਾ ਹੈ।
Fareedkot Teekaਸਭ ਘਟੋਂ ਮੇਂ ਤੀਨ ਕਾਲ ਰਾਮ ਬੋਲਤਾ ਹੈ॥
Prof. Sahib Singhਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ,

ਪਦ ਅਰਥ ਸਭੈ ਘਟ = ਸਾਰੇ ਘਟਾਂ ਵਿਚ। ਰਾਮਾ = ਰਾਮ ਹੀ।

SikhNet (Spanish)En el interior de los corazones el Señor habla,

ਰਾਮ ਬਿਨਾ; ਕੋ ਬੋਲੈ ਰੇ ॥੧॥ ਰਹਾਉ ॥

raam binaa; ko bolai re |1| rahaau |

Sant Singh KhalsaWho else speaks, other than the Lord? ||1||Pause||
Manmohan SinghSave the Lord, who is it that speaks?. Pause.
Manmohan Singh (Punjabi)ਸੁਆਮੀ ਦੇ ਬਗ਼ੈਰ, ਹੋਰ ਕੌਣ ਹੈ ਜੋ ਬੋਲਦਾ ਹੈ? ਠਹਿਰਾਉ।
Fareedkot Teekaਹੇ ਭਾਈ! ਤੁਮ ਹੀ ਕਹੋ, ਰਾਮ ਬਿਨਾਂ ਹੋਰ ਕੌਨ ਬੋਲਤਾ ਹੈ॥੧॥ ਰਹਾਉ ॥☬ਮ੍ਰਿਤਕਾ ਕਾ ਦ੍ਰਿਸਟਾਂਤ ਦੇ ਕਰ ਏਕਤਾ ਦਿਖਾਵਤੇ ਹੈਂ:
Prof. Sahib Singhਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ ॥੧॥ ਰਹਾਉ ॥

ਪਦ ਅਰਥ ਰੇ = ਹੇ ਭਾਈ! ਕੋ = ਕੌਣ? ॥੧॥ ਰਹਾਉ ॥

SikhNet (Spanish)el Señor habla, ¿quién habla que no sea mi Señor?(1-Pausa)

ਏਕਲ ਮਾਟੀ ਕੁੰਜਰ ਚੀਟੀ; ਭਾਜਨ ਹੈਂ ਬਹੁ ਨਾਨਾ ਰੇ ॥

ekal maattee kunjar cheettee; bhaajan hain bahu naanaa re |

Sant Singh KhalsaOut of the same clay, the elephant, the ant, and the many sorts of species are formed.
Manmohan SinghThe same clay is in the elephant, the ant and the many varieties of vessels.
Manmohan Singh (Punjabi)ਹਾਥੀ, ਕੀੜੀ ਅਤੇ ਅਨੇਕ ਪ੍ਰਕਾਰ ਦਿਆਂ ਭਾਂਡਿਆਂ ਵਿੱਚ ਐਨ ਓਹੀ ਮਿੱਟੀ ਹੈ।
Fareedkot Teekaਏਕ ਮਾਟੀ ਤੇ ਜੈਸੇ ਹਾਥੀ ਔ (ਚੀਟੀ) ਕੀੜੀ ਪੁਨਾ ਬਹੁ ਪ੍ਰਕਾਰ ਕੇ ਭਾਂਡੇ ਘੜੇ ਹੈਂ ਵਾਸਤਵ ਤੇ ਏਕ ਮਾਟੀ ਹੀ ਹੈ॥
Prof. Sahib Singhਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ,

ਪਦ ਅਰਥ ਏਕਲ ਮਾਟੀ = ਇੱਕੋ ਹੀ ਮਿੱਟੀ ਤੋਂ। ਕੁੰਜਰ = ਕੁੰਚਰ, ਹਾਥੀ। ਚੀਟੀ = ਕੀੜੀ। ਭਾਜਨ = ਭਾਂਡੇ। ਨਾਨ੍ਹ੍ਹਾ = ਕਈ ਕਿਸਮਾਂ ਦੇ। ਰੇ = ਹੇ ਭਾਈ!

SikhNet (Spanish)La hormiga y el elefante son hechos del mismo barro, así como una infinidad de otras formas.

ਅਸਥਾਵਰ ਜੰਗਮ ਕੀਟ ਪਤੰਗਮ; ਘਟਿ ਘਟਿ ਰਾਮੁ ਸਮਾਨਾ ਰੇ ॥੧॥

asathaavar jangam keett patangam; ghatt ghatt raam samaanaa re |1|

Sant Singh KhalsaIn stationary life forms, moving beings, worms, moths and within each and every heart, the Lord is contained. ||1||
Manmohan SinghIn immobile life, mobile beings, worms, moths and in every heart, the Lord is contained, O man;
Manmohan Singh (Punjabi)ਟਿਕੇ ਰਹਿਣ ਵਾਲਿਆਂ ਤੁਰਨ, ਫਿਰਨ ਵਾਲਿਆਂ, ਕਿਰਮਾਂ, ਭਮਕੜਾਂ ਅਤੇ ਹਰ ਦਿਲਾਂ ਅੰਦਰ ਸਾਈਂ ਰਮਿਆ ਹੋਇਆ ਹੈ ਹੇ ਬੰਦੇ!
Fareedkot Teekaਤੈਸੇ ਹੀ ਅਸਥਾਵਰ, ਜੰਗਮ, ਕੀੜੇ, ਪਤੰਗੇ ਜੋ ਹੈਂ ਤਿਨ ਸਭ ਕੇ ਘਟੋਂ ਘਟੋਂ ਮੇਂ ਰਾਮ ਸਮਾਇ ਰਹਿਆ ਹੈ॥੧॥
Prof. Sahib Singhਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ-ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ ॥੧॥

ਪਦ ਅਰਥ ਅਸਥਾਵਰੁ = (ਰੁੱਖ ਪਰਬਤ ਆਦਿਕ ਉਹ ਪਦਾਰਥ) ਜੋ ਇੱਕ ਥਾਂ ਟਿਕੇ ਰਹਿੰਦੇ ਹਨ। ਜੰਗਮ = ਤੁਰਨ ਫਿਰਨ ਹਿੱਲਣ-ਜੁੱਲਣ ਵਾਲੇ ਜੀਅ-ਜੰਤ। ਕੀਟ = ਕੀੜੇ। ਘਟਿ ਘਟਿ = ਹਰੇਕ ਘਟ ਵਿਚ ॥੧॥

SikhNet (Spanish)Sí, la vida vegetal, la vida animal, las criaturas que se arrastran y las criaturas que vuelan, todas viven en el Único Señor.(1)

ਏਕਲ ਚਿੰਤਾ ਰਾਖੁ ਅਨੰਤਾ; ਅਉਰ ਤਜਹੁ ਸਭ ਆਸਾ ਰੇ ॥

ekal chintaa raakh anantaa; aaur tajahu sabh aasaa re |

Sant Singh KhalsaRemember the One, Infinite Lord; abandon all other hopes.
Manmohan SinghThink of thou of one infinite Lord and abandon all other hopes, O man.
Manmohan Singh (Punjabi)ਤੂੰ ਇਕ ਬੇਅੰਤ ਸੁਆਮੀ ਦਾ ਚਿੰਤਨ ਕਰ ਅਤੇ ਹੋਰ ਸਾਰੀਆਂ ਆਸਾਂ ਉਮੈਦਾਂ ਲਾਹ ਦੇ, ਹੇ ਬੰਦੇ!
Fareedkot Teekaਹੇ ਭਾਈ! ਔਰ ਸਭ ਆਸ ਕੌ ਤਿਆਗੋ, ਚਿਤ ਮੇਂ ਏਕ ਅਨੰਤ ਕੀ ਚਿਤਵਨੀ ਰਾਖੋ॥
Prof. Sahib Singhਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿਚ ਮੌਜੂਦ ਹੈ)।

ਪਦ ਅਰਥ ਏਕਲ ਅਨੰਤਾ = ਇਕ ਬੇਅੰਤ ਪ੍ਰਭੂ ਦੀ। ਚਿੰਤਾ = ਧਿਆਨ, ਸੁਰਤ। ਤਜਹੁ = ਛੱਡ ਦਿਉ।

SikhNet (Spanish)Oh hombre, apóyate en el Único Dios Infinito y abandona todas las demás esperanzas.

ਪ੍ਰਣਵੈ ਨਾਮਾ. ਭਏ ਨਿਹਕਾਮਾ; ਕੋ ਠਾਕੁਰੁ. ਕੋ ਦਾਸਾ ਰੇ ॥੨॥੩॥

pranavai naamaa. bhe nihakaamaa; ko tthaakur. ko daasaa re |2|3|

Sant Singh KhalsaNaam Dayv prays, I have become dispassionate and detached; who is the Lord and Master, and who is the slave? ||2||3||
Manmohan SinghSupplicates Namdev, I have become desire-free and in this state who is the Lord and who the servant, O man?
Manmohan Singh (Punjabi)ਨਾਮ ਦੇਵ ਬੇਨਤੀ ਕਰਦਾ ਹੈ, ਮੈਂ ਇੱਛਾ-ਰਹਿਤ ਹੋ ਗਿਆ ਹਾਂ। ਇਸ ਅਵਸਥਾ ਵਿੱਚ ਕੌਣ ਮਾਲਕ ਹੈ ਅਤੇ ਕੌਣ ਸੇਵਕ, ਹੇ ਇਨਸਾਨ!
Fareedkot Teekaਨਾਮਦੇਵ ਜੀ ਕਹਿਤੇ ਹੈਂ: ਜਬ ਨਿਸਕਾਮ ਹੂਏ ਤਬ ਠਾਕੁਰ ਕੌਨ ਅਰ ਦਾਸ ਕੌਨ ਹੈ। ਭਾਵ ਜਬ ਏਕ ਰੂਪ ਹੋਇ ਗਏ ਤੌ ਏਕਤਾ ਮੇਂ ਦ੍ਵੈਤ ਭਾਵਨਾਂ ਕਹਾਂ ਸਮਾਵਤੀ ਹੈ॥੨॥੩॥☬ਬੇਨਤੀ ਕਰਤੇ ਹੈਂ:
Prof. Sahib Singhਨਾਮਦੇਵ ਬੇਨਤੀ ਕਰਦਾ ਹੈ-ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ ॥੨॥੩॥

ਪਦ ਅਰਥ ਨਿਹਕਾਮ = ਵਾਸ਼ਨਾ-ਰਹਿਤ। ਕੋ...ਦਾਸਾ = ਉਸ ਦਾਸ ਅਤੇ ਉਸ ਦੇ ਠਾਕੁਰ ਵਿਚ ਫ਼ਰਕ ਨਹੀਂ ਰਹਿ ਜਾਂਦਾ ॥੨॥੩॥

* ਭਾਵ: ਪਰਮਾਤਮਾ ਘਟ ਘਟ ਵਿਚ ਮੌਜੂਦ ਹੈ। ਹੋਰ ਆਸਾਂ ਛੱਡ ਕੇ ਉਸੇ ਦਾ ਆਸਰਾ ਲੈਣਾ ਚਾਹੀਦਾ ਹੈ।

SikhNet (Spanish)Dice Nam Dev, Oh Dios, me he vuelto desapegado y ahora Tú, mi Maestro, eres Uno conmigo, soy Tu Esclavo.(2-3)
Answers quote the Granth verbatim with Ang citations. AI commentary is not Gurbani and not a religious ruling.