ੴ

ਸਿੱਖਬਾਣੀ · SikhBani

ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥

kar dhare chakr baikuntth te aae gaj hasatee ke praan...
Bhagat Namdev Ji ਭਗਤ ਨਾਮਦੇਵ ਜੀ · Raag Maalee Gauraa · Ang 988 · 5 lines
Translations

ਮੇਰੋ ਬਾਪੁ ਮਾਧਉ, ਤੂ ਧਨੁ ਕੇਸੌ; ਸਾਂਵਲੀਓ ਬੀਠੁਲਾਇ ॥੧॥ ਰਹਾਉ ॥

mero baap maadhau, too dhan kesau; saanvaleeo beetthulaae |1| rahaau |

Sant Singh KhalsaO my Father, Lord of wealth, blessed are You, long-haired, dark-skinned, my darling. ||1||Pause||
Manmohan SinghHail, unto Thee, O my Darling Father, the Lord of wealth, Thou art long-haired and of dark color. Pause.
Manmohan Singh (Punjabi)ਸ਼ਾਬਸ਼ ਹੈ ਤੈਨੂੰ, ਹੇ ਮਾਇਆ ਦੇ ਪਤੀ, ਮੈਂਡੇ ਪਿਆਰੇ ਪਿਤਾ, ਤੂੰ ਲੰਮੇ ਵਾਲਾਂ ਵਾਲਾ ਤੇ ਸ਼ਾਮ ਰੰਗਤ ਦਾ ਹੈਂ। ਠਹਿਰਾਉ।
Fareedkot Teekaਹੇ ਮੇਰੇ ਬਾਪ ਮਾਧਵ! ਹੇ ਕੇਸਵ ਸਾਵਲੇ (ਬੀਠੁਲਾਇ) ਭਗਵੰਤ! ਤੂੰ ਧੰਨਤਾ ਯੋਗ੍ਯ ਹੈਂ॥੧॥ ਰਹਾਉ ॥
Prof. Sahib Singhਹੇ ਮੇਰੇ ਮਾਧੋ! ਹੇ ਲੰਮੇ ਕੇਸਾਂ ਵਾਲੇ ਪ੍ਰਭੂ! ਹੇ ਸਾਂਵਲੇ ਰੰਗ ਵਾਲੇ ਪ੍ਰਭੂ! ਹੇ ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ (ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ) ॥੧॥ ਰਹਾਉ ॥

ਪਦ ਅਰਥ ਮਾਧਉ = ਹੇ ਮਾਧੋ! ਹੇ ਪ੍ਰਭੂ! ਧਨੁ = ਧੰਨੁ, ਸਲਾਹੁਣ-ਯੋਗ। ਕੇਸੌ = {Skt. केशव केशाः प्रशास्ताः सन्दि अस्य} ਲੰਮੇ ਕੇਸਾਂ ਵਾਲਾ ਪ੍ਰਭੂ ॥੧॥ ਰਹਾਉ ॥

SikhNet (Spanish)Oh Padre mío, Maestro de Maya, Bendito seas, Señor de Piel Dorada y Bellos Rizos, oh mi Bienamado.(1-Pausa)

ਕਰ ਧਰੇ ਚਕ੍ਰ. ਬੈਕੁੰਠ ਤੇ ਆਏ; ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥

kar dhare chakr. baikuntth te aae; gaj hasatee ke praan udhaareeale |

Sant Singh KhalsaYou hold the steel chakra in Your hand; You came down from Heaven, and saved the life of the elephant.
Manmohan SinghHolding in Thy hand the steel ring, Thou didst come from heaven and saved the life of great elephant.
Manmohan Singh (Punjabi)ਆਪਣੇ ਚੱਥ ਵਿੱਚ ਲੋਹੇ ਦਾ ਚੱਕਰ ਲੈ ਕੇ, ਤੂੰ ਬ੍ਰਹਮ ਲੋਕ ਤੋਂ ਆਇਆ ਸੈਂ ਅਤੇ ਐਰਾਵਤ ਹਾਥੀ ਦੀ ਜਾਨ ਬਚਾਈ ਸੀ।
Fareedkot Teekaਹਾਥ ਮੇਂ ਚਕ੍ਰ ਧਾਰ ਕੇ ਵੈਕੁੰਠ ਸੇ ਆਏ ਹੈਂ। ਸਿਰੋਮਣੀ ਹਸਤੀ ਕੇ ਵਾ ਗਜ ਕੇ ਹਸਤੀ ਕੇ ਪ੍ਰਾਣ ਤੰਦੂਏ ਸੇ ਰਾਖ ਲੀਏ॥
Prof. Sahib Singhਹੇ ਮਾਧੋ! ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ (ਹੀ) ਆਇਆ ਸੈਂ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀ ਬਚਾਈ ਸੀ।

ਪਦ ਅਰਥ ਕਰ = ਹੱਥਾਂ ਵਿਚ। ਧਰੇ = ਧਰਿ, ਲੈ ਕੇ, ਧਰ ਕੇ। ਤੇ = ਤੋਂ। ਪ੍ਰਾਨ = ਜਿੰਦ। ਹਸਤੀ = ਹਾਥੀ।

SikhNet (Spanish)En Tus Manos está el Chakra de Acero, llegaste de los Cielos a salvar al elefante de las fauces del cocodrilo.

ਦੁਹਸਾਸਨ ਕੀ ਸਭਾ ਦ੍ਰੋਪਤੀ; ਅੰਬਰ ਲੇਤ ਉਬਾਰੀਅਲੇ ॥੧॥

duhasaasan kee sabhaa dropatee; anbar let ubaareeale |1|

Sant Singh KhalsaIn the court of Duhsaasan, You saved the honor of Dropati, when her clothes were being removed. ||1||
Manmohan SinghIn the court of Duhsasan, Thou saved the honour of Daropati, when her clothes were being removed off her body.
Manmohan Singh (Punjabi)ਦੁਹਸਾਸਨ ਦੀ ਕਚਹਿਰੀ ਵਿੱਚ ਤੂੰ ਦ੍ਰੋਪਤੀ ਦੀ ਇੱਜ਼ਤ ਬਚਾਈ ਸੀ, ਜਦ ਉਸ ਦੇ ਸਰੀਰ ਤੋਂ ਕੱਪੜੇ ਉਤਾਰੇ ਜਾ ਰਹੇ ਸਨ।
Fareedkot Teekaਦ੍ਰਯੋਧਨ ਕੀ ਸਭਾ ਮੇਂ ਦੁਹਸਾਸਨ ਨੇ ਨਗਨ ਕਰਨੇ ਕੀ ਇਛਾ (ਕੀ) ਕੀਤੀ। ਸੋ ਦੁਸਟ ਦ੍ਰੋਪਤੀ ਕੇ ਬਸਤ੍ਰ ਲੇਤੇ ਥੇ, ਤਿਨ ਤੇ ਦ੍ਰੋਪਤੀ ਕੋ ਤੈਨੇ ਰਖ ਲੀਆ॥੧॥
Prof. Sahib Singhਹੇ ਸਾਂਵਲੇ ਪ੍ਰਭੂ! ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ ॥੧॥

ਪਦ ਅਰਥ ਅੰਬਰ ਲੇਤ = ਕੱਪੜੇ ਲਾਂਹਦਿਆਂ। ਉਬਾਰੀਅਲੇ = (ਇੱਜ਼ਤ) ਬਚਾਈ ॥੧॥

SikhNet (Spanish)En la Corte de Duhsasan, salvaste el honor de Dropati cuando le quitaron la ropa. (1)

ਗੋਤਮ ਨਾਰਿ ਅਹਲਿਆ ਤਾਰੀ; ਪਾਵਨ ਕੇਤਕ ਤਾਰੀਅਲੇ ॥

gotam naar ahaliaa taaree; paavan ketak taareeale |

Sant Singh KhalsaYou saved Ahliyaa, the wife of Gautam; how many have You purified and carried across?
Manmohan SinghThou emancipated Ahilya, the wife of Gautam, How many more hast Thou purified and ferried across?
Manmohan Singh (Punjabi)ਤੂੰ ਗੌਤਮ ਦੀ ਪਤਨੀ ਅਹਿਲਿਆ ਦਾ ਉਧਾਰ ਕੀਤਾ, ਤੂੰ ਹੋਰ ਕਿਨਿਆਂ ਨੂੰ ਹੀ ਪਵਿੱਤਰ ਅਤੇ ਪਾਰ ਕੀਤਾ ਹੈ?
Fareedkot Teekaਗੋਤਮ ਕੀ ਜੋ ਇਸਤ੍ਰੀ ਅਹਲਿਆ ਸੀ, ਸੋ (ਪਾਵਨ) ਪਵਿੱਤ੍ਰ ਕਰ ਕੇ ਵਾ ਹੇ ਪਵਿਤ੍ਰ ਰੂਪ! ਤੈਨੇ ਵਾ ਪੈਰੀ ਲਗਾਇ ਕਰ ਤਾਰੀ ਹੈ। ਔਰ ਭੀ (ਕੇਤਕ) ਕੇਤੇ ਹੀ, ਭਾਵ ਬਹੁਤੇ ਹੀ ਤਾਰ ਲੀਏ ਹੈਂ॥
Prof. Sahib Singhਹੇ ਬੀਠੁਲ! ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ! ਤੂੰ (ਅਨੇਕਾਂ ਪਤਿਤਾਂ ਨੂੰ) ਪਵਿਤੱਰ ਕੀਤਾ ਤੇ ਤਾਰਿਆ ਹੈ।

ਪਦ ਅਰਥ ਗੋਤਮ ਨਾਰਿ = ਗੋਤਮ ਰਿਸ਼ੀ ਦੀ ਵਹੁਟੀ। ਪਾਵਨ = ਪਵਿੱਤਰ ਕੀਤੇ। ਕੇਤਕ = ਕਈ ਜੀਵ।

SikhNet (Spanish)Tú salvaste a Ahliya, la esposa de Gautama, y a una gran multitud de malhechores.

ਐਸਾ ਅਧਮੁ ਅਜਾਤਿ ਨਾਮਦੇਉ; ਤਉ ਸਰਨਾਗਤਿ ਆਈਅਲੇ ॥੨॥੨॥

aisaa adham ajaat naamadeo; tau saranaagat aaeeale |2|2|

Sant Singh KhalsaSuch a lowly outcaste as Naam Dayv has come seeking Your Sanctuary. ||2||2||
Manmohan SinghThe low and one without any caste, Namdev has sought Thy protection.
Manmohan Singh (Punjabi)ਐਹੋ ਜੇਹੇ ਨੀਚ ਅਤੇ ਜਾਤੀ-ਰਹਿਤ ਨਾਮਦੇਵ ਨੇ ਤੇਰੀ ਪਨਾਹ ਲਈ ਹੈ।
Fareedkot Teekaਜੈਸੇ ਪੀਛੇ ਤਾਰੇ ਹੈਂ ਐਸਾ ਹੀ ਏਕ ਨੀਚ ਔ ਜਾਤ ਕੋ ਹੀਨ ਨਾਮਦੇਉ ਭੀ ਤੇਰੀ ਸਰਨ ਮੇਂ ਪ੍ਰਾਪਤਿ ਹੋਣੇ ਕੋ ਆਇਆ ਹੂੰ, ਮੈਨੂੰ ਭੀ ਤਾਰ ਲੀਜੀਏ। ਇਸ ਬੇਨਤੀ ਸੇ ਤਰ ਗਿਆ॥੨॥੨॥
Prof. Sahib Singhਮੈਂ ਨਾਮਦੇਵ (ਭੀ) ਇਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ (ਮੇਰੀ ਭੀ ਬਾਹੁੜੀ ਕਰ) ॥੨॥੨॥

ਪਦ ਅਰਥ ਅਧਮੁ = ਨੀਚ। ਅਜਾਤਿ = ਨੀਵੀਂ ਜਾਤ ਵਾਲਾ। ਤਉ = ਤੇਰੀ ॥੨॥੨॥

* ਭਾਵ: ਸਿਮਰਨ ਦੀ ਮਹਿਮਾ-ਜੋ ਜੋ ਭੀ ਪ੍ਰਭੂ ਦੀ ਸ਼ਰਨ ਆਉਂਦਾ ਹੈ, ਪ੍ਰਭੂ ਉਸ ਨੂੰ ਅਪਦਾ ਤੋਂ ਬਚਾ ਲੈਂਦਾ ਹੈ। * ਨੋਟ: ਨਾਮਦੇਵ ਜੀ ਇਸ ਸ਼ਬਦ ਵਿਚ ਜਿਸ ਨੂੰ ਆਪਣਾ ਪੈਦਾ ਕਰਨ ਵਾਲਾ ਕਹਿ ਰਹੇ ਹਨ, ਤੇ ਜਿਸ ਦੀ ਸ਼ਰਨ ਪੈਂਦੇ ਹਨ ਉਸ ਨੂੰ ਕਈ ਨਾਮਾਂ ਨਾਲ ਸੰਬੋਧਨ ਕਰਦੇ ਹਨ, ਜਿਵੇਂ, ਮਾਧੋ, ਕੇਸੋ, ਸਾਂਵਲਾ, ਬੀਠੁਲ। ਮਾਧੋ, ਸਾਂਵਲਾ ਤੇ ਬੀਠੁਲ ਤਾਂ ਕ੍ਰਿਸ਼ਨ ਜੀ ਦੇ ਨਾਮ ਕਹੇ ਜਾ ਸਕਦੇ ਹਨ, ਪਰ 'ਕੇਸੌ' ਵਿਸ਼ਨੂੰ ਦਾ ਨਾਮ ਹੈ। ਜਿਨ੍ਹਾਂ ਜਿਨ੍ਹਾਂ ਦੀ ਰੱਖਿਆ ਦਾ ਜ਼ਿਕਰ ਆਇਆ ਹੈ, ਉਹਨਾਂ ਸਭਨਾਂ ਦਾ ਵਾਹ ਕ੍ਰਿਸ਼ਨ ਜੀ ਨਾਲ ਨਹੀਂ ਪਿਆ। ਪੁਰਾਣਕ ਸਾਖੀਆਂ ਅਨੁਸਾਰ ਦਰੋਪਤੀ ਦੀ ਲਾਜ ਕ੍ਰਿਸ਼ਨ ਜੀ ਨੇ ਰੱਖੀ ਸੀ; ਪਰ ਅਹੱਲਿਆ ਨੂੰ ਤਾਰਨ ਵਾਲੇ ਤਾਂ ਸ੍ਰੀ ਰਾਮ ਚੰਦਰ ਜੀ ਸਨ। ਇਕ ਅਵਤਾਰ ਦਾ ਭਗਤ ਦੂਜੇ ਅਵਤਾਰ ਦਾ ਪੁਜਾਰੀ ਨਹੀਂ ਹੋ ਸਕਦਾ। ਦਰੋਪਤੀ ਤੇ ਅਹੱਲਿਆ ਦੋਹਾਂ ਨੂੰ ਵੱਖੋ-ਵੱਖਰੇ ਜੁਗਾਂ ਵਿਚ ਤਾਰਨ ਵਾਲਾ ਨਾਮਦੇਵ ਜੀ ਨੂੰ ਕੋਈ ਉਹ ਦਿੱਸ ਰਿਹਾ ਹੈ ਜੋ ਸਿਰਫ਼ ਇਕੋ ਜੁਗ ਵਿਚ ਨਹੀਂ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਹੈ ਨਾਮਦੇਵ ਜੀ ਦਾ ਉਹ ਪ੍ਰਭੂ, ਜੋ ਉਹਨਾਂ ਨੂੰ ਨਾਰਾਇਣ, ਕ੍ਰਿਸ਼ਨ ਜੀ ਤੇ ਰਾਮ ਚੰਦਰ ਜੀ ਸਭਨਾਂ ਵਿਚ ਦਿੱਸਦਾ ਹੈ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਲਵੋ ਕਿ ਨਾਮਦੇਵ ਜੀ ਇਸ ਸ਼ਬਦ ਵਿਚ ਨਿਰੋਲ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਹਨ।੨।

SikhNet (Spanish)El humilde descastado de Nam Dev ha venido a buscar Tu Santuario.(2-2)
Answers quote the Granth verbatim with Ang citations. AI commentary is not Gurbani and not a religious ruling.