ੴ

ਸਿੱਖਬਾਣੀ · SikhBani

ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥

koee gaavai ko sunai ko uchar sunaavai
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1318 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਕੋਈ ਗਾਵੈ ਕੋ ਸੁਣੈ; ਕੋ ਉਚਰਿ ਸੁਨਾਵੈ ॥

koee gaavai ko sunai; ko uchar sunaavai |

Sant Singh KhalsaSome sing, some listen, and some speek and preach.
Manmohan SinghSome sing some hear and some utter and preach the Lord's praises.
Manmohan Singh (Punjabi)ਸਾਹਿਬ ਦੀਆਂ ਸਿਫਤਾਂ ਨੂੰ ਕਈ ਗਾਉਂਦੇ, ਕਈ ਸੁਣਦੇ ਅਤੇ ਕਈ ਉਚਾਰਦੇ ਤੇ ਪ੍ਰਚਾਰਦੇ ਹਨ।
Fareedkot Teekaਕੋਈ ਇਸ ਕੋ ਰਾਗ ਮੇਂ ਗਾਇਨ ਕਰੇ ਔਰ ਕੋਈ ਸ੍ਰਵਣ ਕਰੈ, ਪੁਨਹ ਕੋਈ ਅਰਥ ਉਚਰ ਕਰ ਕਹ ਕਰ ਕੇ ਸੁਣਾਇ ਦੇਵੈ॥
Prof. Sahib Singhਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ ਜਾਂ ਸੁਣਦਾ ਹੈ ਜਾਂ ਬੋਲ ਕੇ (ਹੋਰਨਾਂ ਨੂੰ) ਸੁਣਾਂਦਾ ਹੈ,

ਪਦ ਅਰਥ ਕੋਈ = ਜਿਹੜਾ ਕੋਈ ਮਨੁੱਖ। ਗਾਵੈ = ਗਾਂਦਾ ਹੈ। ਕੋ = ਜਿਹੜਾ ਕੋਈ ਮਨੁੱਖ। ਉਚਰਿ = ਉਚਾਰ ਕੇ, ਬੋਲ ਕੇ।

SikhNet (Spanish)Algunos cantan y algunos escuchan, algunos hablan y algunos predican.

ਜਨਮ ਜਨਮ ਕੀ ਮਲੁ ਉਤਰੈ; ਮਨ ਚਿੰਦਿਆ ਪਾਵੈ ॥

janam janam kee mal utarai; man chindiaa paavai |

Sant Singh KhalsaThe filth and pollution of countless lifetimes is washed away, and the wishes of the mind are fulfilled.
Manmohan SinghTheir filth of many births is washed off and they obtain their heart desired fruits.
Manmohan Singh (Punjabi)ਉਹਨਾਂ ਦੀ ਅਨੇਕਾਂ ਜਨਮਾਂ ਦੀ ਮੈਲ ਧੋਤੀ ਧੋਤੀ ਜਾਂਦੀ ਹੈ ਅਤੇ ਉਹ ਆਪਣੇ ਚਿੱਤ-ਚਾਹੁੰਦੇ ਫਲ ਪਾ ਲੈਂਦੇ ਹਨ।
Fareedkot Teekaਤਿਸ ਕੀ ਜਨਮ ਜਨਮ ਕੀ ਪਾਪ ਰੂਪ ਮੈਲੁ ਉਤਰੁ ਜਾਵੇਗੀ ਔਰ ਵਹੁ ਪੁਰਸ਼ ਮਨ ਬਾਂਛਤ ਫਲ ਕੋ ਪਾਇ ਲੇਵੇਗਾ॥
Prof. Sahib Singhਉਸ ਦੀ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਮਨ-ਇੱਛਤ ਫਲ ਪਾ ਲੈਂਦਾ ਹੈ।

ਪਦ ਅਰਥ ਮਨ ਚਿੰਦਿਆ = ਮਨ-ਇੱਛਤ (ਫਲ)।

SikhNet (Spanish)Las impurezas de incontables reencarnaciones desparecen y los deseos de la mente se cumplen;

ਆਵਣੁ ਜਾਣਾ ਮੇਟੀਐ; ਹਰਿ ਕੇ ਗੁਣ ਗਾਵੈ ॥

aavan jaanaa metteeai; har ke gun gaavai |

Sant Singh KhalsaComing and going in reincarnation ceases, singing the Glorious Praises of the Lord.
Manmohan SinghTheir comings and going are ended and they sing their God's praises.
Manmohan Singh (Punjabi)ਉਹਨਾਂ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਉਹ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ।
Fareedkot Teekaਜੋ ਜੀਵ ਇਸ ਵਾਰ ਦ੍ਵਾਰਾ ਹਰੀ ਕੇ ਗੁਣੋਂ ਕਾ ਗਾਵਣਾ ਕਰੇਗਾ, ਆਵਣਾ ਜਾਵਣਾ ਅਰਥਾਤ ਜਨਮਣਾ ਅਰ ਮਰਨਾ ਤਿਸ ਕਾ (ਮੇਟੀਐ) ਨਿਬ੍ਰਿਤ ਹੋ ਜਾਵੇਗਾ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਆਵਣੁ ਜਾਣਾ = ਜੰਮਣਾ ਮਰਨਾ।

SikhNet (Spanish)yendo y viniendo de reencarnación en reencarnación se termina cuando cantamos las Gloriosas Alabanzas del Señor.

ਆਪਿ ਤਰਹਿ. ਸੰਗੀ ਤਰਾਹਿ; ਸਭ ਕੁਟੰਬੁ ਤਰਾਵੈ ॥

aap tareh. sangee taraeh; sabh kuttanb taraavai |

Sant Singh KhalsaThey save themselves, and save their companions; they save all their generations as well.
Manmohan SinghThey save themselves, save their friends and save all their generations as well.
Manmohan Singh (Punjabi)ਉਹ ਖੁਦ ਤਰ ਜਾਂਦੇ ਹਨ, ਆਪਣੇ ਸਾਥੀਆਂ ਨੂੰ ਪਾਰ ਕਰ ਦਿੰਦੇ ਹਨ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਦਿੰਦੇ ਹਨ,
Fareedkot Teekaਫਿਰ ਵਹੁ ਪੁਰਸ਼ ਆਪ ਤੋ ਤਰ ਜਾਵੇਗਾ ਔਰ ਤਿਸ ਕੇ ਸੰਗੀ ਭੀ ਸਭ ਤਰ ਜਾਵੈਂਗੇ ਔਰ ਸਮੂਹ ਕੁੰਟਬ ਕੋ ਭੀ ਸੰਸਾਰ ਸਮੁੰਦਰ ਸੇ ਤਾਰ ਲੇਵੇਗਾ॥
Prof. Sahib Singh(ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ) ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਸਾਥੀਆਂ ਨੂੰ ਪਾਰ ਲੰਘਾ ਲੈਂਦੇ ਹਨ। (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਆਪਣੇ) ਸਾਰੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਤਰਹਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਸੰਗੀ = ਸਾਥੀਆਂ ਨੂੰ। ਤਰਾਹਿ = ਪਾਰ ਲੰਘਾਂਦੇ ਹਨ। ਕੁਟੰਬੁ = ਪਰਵਾਰ। ਤਰਾਵੈ = ਪਾਰ ਲੰਘਾ ਲੈਂਦਾ ਹੈ।

SikhNet (Spanish)Ellos se salvan a sí mismos, salvan a sus compañeros y salvan a todas sus generaciones también.

ਜਨੁ ਨਾਨਕੁ. ਤਿਸੁ ਬਲਿਹਾਰਣੈ; ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥

jan naanak. tis balihaaranai; jo mere har prabh bhaavai |15|1| sudh |

Sant Singh KhalsaServant Nanak is a sacrifice to those who are pleasing to my Lord God. ||15||1|| Sudh||
Manmohan SinghSlave Nanak is a sacrifice unto him, who is pleasing to my God Lord.
Manmohan Singh (Punjabi)ਗੋਲਾ ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ, ਜਿਹੜਾ ਮੇਰੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਸ ਕੇ ਬਲਿਹਾਰਨੇ ਜਾਤਾ ਹੂੰ ਜੋ ਮੇਰੇ ਹਰੀ ਪ੍ਰਭੂ ਕੋ ਭਾਵਤਾ ਹੈ॥੧੫॥੧॥☬ਉਪਦੇਸ਼ ਕਰਤੇ ਹੈਂ:
Prof. Sahib Singhਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ ਜਿਹੜਾ (ਸਿਫ਼ਤ-ਸਾਲਾਹ ਕਰਨ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ ॥੧੫॥੧॥ਸੁਧੁ ॥

ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ ॥੧੫॥੧॥ਸੁਧੁ ॥

SikhNet (Spanish)El Sirviente Nanak ofrece su vida en sacrificio a quienes están complaciendo a mi Señor Dios. (15-1-Sudh)
Answers quote the Granth verbatim with Ang citations. AI commentary is not Gurbani and not a religious ruling.