ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ ॥
raag kaanarraa baanee naamadev jeeo kee |
Sant Singh KhalsaRaag Kaanraa, The Word Of Naam Dayv Jee:
Manmohan SinghRag Kanra Hymns of Sire Nam Dev
Manmohan Singh (Punjabi)ਰਾਗੁ ਕਾਨੜਾ। ਸ਼ਬਦ ਮਹਾਰਾਜ ਨਾਮਦੇਵ ਜੀ ਦੇ।
Prof. Sahib Singhਰਾਗ ਕਾਨੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Malhar, Kanra, Palabra de Nam Dev yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਐਸੋ ਰਾਮ ਰਾਇ ਅੰਤਰਜਾਮੀ ॥
aiso raam raae antarajaamee |
Sant Singh KhalsaSuch is the Sovereign Lord, the Inner-knower, the Searcher of Hearts;
Manmohan SinghThe Sovereign Lord, the inner Knower, is so seeing everything,
Manmohan Singh (Punjabi)ਅੰਦਰਲੀਆਂ ਜਾਣਨਹਾਰ, ਪਾਤਿਸ਼ਾਹ ਪਰਮੇਸ਼ਰ ਹਰ ਸ਼ੈ ਨੂੰ ਇਸ ਤਰ੍ਹਾਂ ਵੇਖ ਰਿਹਾ ਹੈ,
Fareedkot Teekaਹੇ ਭਾਈ ਜਨੋਂ! ਅੰਤਰਜਾਮੀ ਰਾਮ ਰਾਇ ਐਸਾ ਹੈ॥
Prof. Sahib Singhਸੁੱਧ-ਸਰੂਪ ਪਰਮਾਤਮਾ ਐਸਾ ਹੈ ਕਿ ਉਹ ਹਰੇਕ ਜੀਵ ਦੇ ਅੰਦਰ ਬੈਠਾ ਹੋਇਆ ਹੈ,ਪਦ ਅਰਥ ਰਾਮ ਰਾਇ = ਪਰਕਾਸ਼-ਰੂਪ ਪਰਮਾਤਮਾ, ਸੁੱਧ ਸਰੂਪ ਹਰੀ। ਅੰਤਰਜਾਮੀ = (अन्तर-या। ਯਾ = ਜਾਣਾ, ਪਹੁੰਚਣਾ। ਅੰਤਰ = ਅੰਦਰ) ਹਰੇਕ ਜੀਵ ਦੇ ਧੁਰ ਅੰਦਰ ਅਪੜਨ ਵਾਲਾ, ਹਰੇਕ ਦੇ ਅੰਦਰ ਬੈਠਾ ਹੋਇਆ।
SikhNet (Spanish)Tal es el Soberano Señor, el Conocedor Íntimo de todos los corazones.
ਜੈਸੇ ਦਰਪਨ ਮਾਹਿ; ਬਦਨ ਪਰਵਾਨੀ ॥੧॥ ਰਹਾਉ ॥
jaise darapan maeh; badan paravaanee |1| rahaau |
Sant Singh KhalsaHe sees everything as clearly as one's face reflected in a mirror. ||1||Pause||
Manmohan Singhas one clearly sees one's countenance in a mirror. Pause.
Manmohan Singh (Punjabi)ਜਿਸ ਤਰ੍ਹਾਂ ਸ਼ੀਸ਼ੇ ਵਿੱਚ ਆਦਮੀ ਆਪਣੇ ਚਿਹਰੇ ਨੂੰ ਸਾਫ ਹੀ ਵੇਖ ਲੈਂਦਾ ਹੈ। ਠਹਿਰਾਓ।
Fareedkot Teekaਜਿਸ ਪ੍ਰਕਾਰ ਸੀਸੇ ਕੇ ਬੀਚ (ਬਦਨ) ਮੁਖ ਕੀ ਛਾਯਾ ਹੈ, ਸੋ ਮੁਖ ਹੀ ਪ੍ਰਵਾਣ ਕਰਤਾ ਹੈ ਵਾ ਦੇਖੀਤਾ ਹੈ॥੧॥ ਰਹਾਉ ॥
Prof. Sahib Singh(ਪਰ ਹਰੇਕ ਦੇ ਅੰਦਰ ਵੱਸਦਾ ਭੀ ਇਉਂ) ਪ੍ਰਤੱਖ (ਨਿਰਲੇਪ ਰਹਿੰਦਾ ਹੈ) ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਮੂੰਹ ॥੧॥ ਰਹਾਉ ॥ਪਦ ਅਰਥ ਦਰਪਨ = ਸ਼ੀਸ਼ਾ। ਬਦਨ = ਮੂੰਹ। ਪਰਵਾਨੀ = ਪ੍ਰਤੱਖ ॥੧॥ ਰਹਾਉ ॥
SikhNet (Spanish)Él ve tan claro todo, así como el semblante cuando se refleja en el espejo. (1-Pausa)
ਬਸੈ ਘਟਾ ਘਟ; ਲੀਪ ਨ ਛੀਪੈ ॥
basai ghattaa ghatt; leep na chheepai |
Sant Singh KhalsaHe dwells in each and every heart; no stain or stigma sticks to Him.
Manmohan SinghHe abides in every heart and no impurity or stigma attaches to Him.
Manmohan Singh (Punjabi)ਉਹ ਹਰ ਦਿਲ ਅੰਦਰ ਵੱਸਦਾ ਹੈ ਅਤੇ ਉਸ ਨੂੰ ਕੋਈ ਅਪਵਿਤ੍ਰਤਾ ਜਾਂ ਕਲੰਕ ਨਹੀਂ ਚਿਮੜਦਾ।
Fareedkot Teekaਹੇ! ਸਰਬ ਘਟੋਂ ਮੇਂ ਏਕ ਰਸ ਬਸਤਾ ਹੈ, ਲਿਪਾਇਵਾਨ ਨਹੀਂ ਹੋਤਾ ਔਰ (ਛੀਪੈ) ਛਪਤਾ ਭੀ ਨਹੀਂ ਹੈ॥
Prof. Sahib Singhਉਹ ਸੁੱਧ-ਸਰੂਪ ਹਰੇਕ ਘਟ ਵਿਚ ਵੱਸਦਾ ਹੈ, ਪਰ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਸ ਨੂੰ ਮਾਇਆ ਦਾ ਦਾਗ਼ ਨਹੀਂ ਲੱਗਦਾ,ਪਦ ਅਰਥ ਘਟਾ ਘਟ = ਹਰੇਕ ਘਟ ਵਿਚ। ਲੀਪ = ਮਾਇਆ ਦਾ ਲੇਪ, ਮਾਇਆ ਦਾ ਅਸਰ। ਛੀਪੇ = (Skt. क्षेप painting, besmearing) ਲੇਪ, ਦਾਗ਼।
SikhNet (Spanish)Él habita en todos y en cada corazón, y ninguna mancha y estigma se le pega.
ਬੰਧਨ ਮੁਕਤਾ; ਜਾਤੁ. ਨ ਦੀਸੈ ॥੧॥
bandhan mukataa; jaat. na deesai |1|
Sant Singh KhalsaHe is liberated from bondage; He does not belong to any social class. ||1||
Manmohan SinghHe is free from entanglements and does not seem to belong to any casts.
Manmohan Singh (Punjabi)ਉਹ ਬੰਧਨਾਂ ਤੋਂ ਆਜ਼ਾਦ ਹੈ ਅਤੇ ਕਿਸੇ ਭੀ ਜਾਤ ਨਾਲ ਸਬੰਧਤ ਦਿਸ ਨਹੀਂ ਆਉਂਦਾ।
Fareedkot Teekaਬੰਧਨੋਂ ਸੇ ਰਹਿਤ ਹੈ ਔਰ (ਜਾਤੁ) ਜਨਮਤਾ ਮਰਤਾ ਭੀ ਦ੍ਰਿਸਟਿ ਨਹੀਂ ਆਵਤਾ ਹੈ॥
Prof. Sahib Singhਉਹ (ਸਦਾ ਮਾਇਆ ਦੇ) ਬੰਧਨਾਂ ਤੋਂ ਨਿਰਾਲਾ ਹੈ, ਕਦੇ ਭੀ ਉਹ (ਬੰਧਨਾਂ ਵਿਚ ਫਸਿਆ) ਨਹੀਂ ਦਿੱਸਦਾ ॥੧॥ਪਦ ਅਰਥ ਜਾਤੁ = (Skt. जातु = at all, ever, at any time, possibly. न जातु = not at all, never, not at any time) ਕਦੇ ਭੀ, ਕਿਸੇ ਵਕਤ। {ਨੋਟ: ਇਸ ਲਫ਼ਜ਼ ਦਾ ਜੋੜ ਗਹੁ ਨਾਲ ਤੱਕੋ, ਅਖ਼ੀਰ ਤੇ (ੁ) ਹੈ। ਜਿਸ ਲਫ਼ਜ਼ 'ਜਾਤਿ' ਦਾ ਅਰਥ ਹੈ 'ਕੁਲ', ਉਸ ਦੇ ਅਖ਼ੀਰ ਵਿਚ (ਿ) ਹੈ। ਸੋ, ਲਫ਼ਜ਼ 'ਜਾਤੁ' ਤੇ 'ਜਾਤਿ' ਇੱਕੋ ਚੀਜ਼ ਨਹੀਂ}। ਨ ਜਾਤੁ = ਕਦੇ ਭੀ ਨਹੀਂ ॥੧॥
SikhNet (Spanish)Él no tiene amarras y no pertenece a ninguna clase social. (1)
ਪਾਨੀ ਮਾਹਿ ਦੇਖੁ ਮੁਖੁ ਜੈਸਾ ॥
paanee maeh dekh mukh jaisaa |
Sant Singh KhalsaAs one's face is reflected in the water,
Manmohan SinghAs man sees his countenance reflected in clear water,
Manmohan Singh (Punjabi)ਜਿਸ ਤਰ੍ਹਾਂ ਬੰਦਾ ਸਾਫ਼ ਪਾਣੀ ਵਿੱਚ ਆਪਣੇ ਖਿਹਰੇ ਦੇ ਅਕਸ ਨੂੰ ਵੇਖ ਲੈਂਦਾ ਹੈ,
Fareedkot Teekaਜਿਸ ਪ੍ਰਕਾਰ ਪਾਨੀ ਕੇ ਬੀਚ ਮੁਖ ਕਾ ਪ੍ਰਤਿਬਿੰਬ ਦੇਖੀਤਾ ਹੈ॥
Prof. Sahib Singhਤੁਸੀਂ ਜਿਵੇਂ ਪਾਣੀ ਵਿਚ (ਆਪਣਾ) ਮੂੰਹ ਵੇਖਦੇ ਹੋ, (ਮੂੰਹ ਪਾਣੀ ਵਿਚ ਟਿਕਿਆ ਦਿੱਸਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ),
SikhNet (Spanish)Así como el semblante es reflejado en el estanque,
ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥
naame ko suaamee beetthal aisaa |2|1|
Sant Singh Khalsaso does Naam Dayv's Beloved Lord and Master appear. ||2||1||
Manmohan Singhso does He see the Beloved Lord of Nama in the clear mind.
Manmohan Singh (Punjabi)ਏਸੇ ਤਰ੍ਹਾਂ ਹੀ ਸਾਫ਼ ਮਨ ਅੰਦਰ ਉਹ ਨਾਮੇ ਦੇ ਪਿਆਰੇ ਪ੍ਰਭੂ ਨੂੰ ਵੇਖ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕਾ ਬੀਠਲੁ ਸੁਆਮੀ ਐਸਾ ਹੀ ਭਿੰਨ ਭਿੰਨ ਪ੍ਰਤੀਤ ਹੋ ਰਹਾ ਹੈ। ਯਿਹ ਭੀ ਪੂਰਬਵਤ ਦ੍ਰਿਸ੍ਟਾਂਤੁ ਹੈ॥੨॥੧॥☬ਬੇਨਤੀ:
Prof. Sahib Singhਇਸੇ ਤਰ੍ਹਾਂ ਹੈ ਨਾਮੇ ਦਾ ਮਾਲਕ (ਜਿਸ ਨੂੰ ਨਾਮਾ) ਬੀਠਲ (ਆਖਦਾ) ਹੈ ॥੨॥੧॥ਪਦ ਅਰਥ ਬੀਠਲੁ = ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਹੈ (ਵੇਖੋ ਮਲਾਰ ਨਾਮਦੇਵ ਜੀ ਸ਼ਬਦ ਨੰ: ੧) ॥੨॥੧॥
ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਪਰ ਨਿਰਲੇਪ ਭੀ ਹੈ। * ਨੋਟ: ਇਸ ਸ਼ਬਦ ਵਿਚ ਨਾਮਦੇਵ ਜੀ ਪਰਮਾਤਮਾ ਦੇ ਸਿਰਫ਼ ਇਸ ਗੁਣ ਉੱਤੇ ਜ਼ੋਰ ਦੇ ਰਹੇ ਹਨ ਕਿ ਉਹ ਹਰੇਕ ਜੀਵ ਦੇ ਅੰਦਰ ਵੱਸਦਾ ਹੋਇਆ ਭੀ ਮਾਇਆ ਦੇ ਬੰਧਨਾਂ ਵਿਚ ਕਦੇ ਨਹੀਂ ਫਸਿਆ। ਅਖ਼ੀਰ ਤੇ ਆਖਦੇ ਹਨ ਕਿ ਮੈਂ ਤਾਂ ਅਜਿਹੇ 'ਰਾਮ' ਨੂੰ ਹੀ 'ਬੀਠਲੁ' ਆਖਦਾ ਹਾਂ। ਦੱਖਣ ਵਿਚ ਲੋਕ ਕਿਸੇ ਮੰਦਰ ਵਿਚ ਟਿਕਾਏ ਬੀਠੁਲ ਨੂੰ ਪੂਜਦੇ ਹੋਣਗੇ, ਜਿਸ ਨੂੰ ਉਹ ਇੱਟ ਤੇ ਬੈਠਾ ਵਿਸ਼ਨੂੰ ਜਾਂ ਕ੍ਰਿਸ਼ਨ ਸਮਝਦੇ ਹਨ। ਪਰ ਹਰੇਕ ਕਵੀ ਨੂੰ ਅਧਿਕਾਰ ਹੈ ਕਿ ਉਹ ਨਵੇਂ ਅਰਥ ਵਿਚ ਭੀ ਲਫ਼ਜ਼ ਵਰਤ ਲਏ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਫ਼ਜ਼ 'ਭਗੌਤੀ' ਨੂੰ ਅਕਾਲ ਪੁਰਖ ਦੇ ਅਰਥ ਵਿਚ ਵਰਤਿਆ ਹੈ। ਨਾਮਦੇਵ ਜੀ ਇਸ ਸ਼ਬਦ ਵਿਚ ਲਫ਼ਜ਼ 'ਬੀਠਲ' ਦਾ ਅਰਥ "ਇੱਟ ਤੇ ਬੈਠਾ ਕ੍ਰਿਸ਼ਨ" ਨਹੀਂ ਕਰਦੇ, ਉਹਨਾਂ ਦਾ ਭਾਵ ਹੈ "ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਹੈ"। ਦੂਜੀ ਸਵਾਦਲੀ ਗੱਲ ਇਹ ਹੈ ਕਿ ਲਫ਼ਜ਼ 'ਰਾਮ' ਤੇ 'ਬੀਠਲ' ਨੂੰ ਇਕੋ ਭਾਵ ਵਿਚ ਵਰਤਦੇ ਹਨ; ਜੇ ਕ੍ਰਿਸ਼ਨ ਜੀ ਦੀ ਕਿਸੇ ਬੀਠੁਲ-ਮੂਰਤੀ ਦੇ ਪੂਜਾਰੀ ਹੁੰਦੇ ਤਾਂ ਉਸ ਨੂੰ 'ਰਾਮ' ਨਾ ਆਖਦੇ। ਜਿਸ ਨੂੰ 'ਰਹਾਉ' ਦੀ ਤੁਕ ਵਿਚ "ਰਾਮ ਰਾਇ" ਆਖਿਆ ਹੈ, ਉਸੇ ਨੂੰ ਅਖ਼ੀਰਲੇ ਬੰਦ ਵਿਚ 'ਬੀਠਲੁ' ਆਖਦੇ ਹਨ। ਅਜੇ ਭੀ ਵਕਤ ਹੈ ਕਿ ਅਸੀਂ ਸੁਆਰਥੀ ਲੋਕਾਂ ਦੀਆਂ ਚਾਲਾਂ ਸਮਝੀਏ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਿਡ ਟਪਲੇ ਨਾ ਖਾਈਏ।
SikhNet (Spanish)así el Bienamado Señor y Maestro de Nam Dev aparece. (2-1)