ੴ

ਸਿੱਖਬਾਣੀ · SikhBani

ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥

naanak preet laaee tin sachai tis bin rehan na jaaee
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1318 · 3 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਨਾਨਕ ਪ੍ਰੀਤਿ ਲਾਈ ਤਿਨਿ ਸਚੈ; ਤਿਸੁ ਬਿਨੁ ਰਹਣੁ. ਨ ਜਾਈ ॥

naanak preet laaee tin sachai; tis bin rehan. na jaaee |

Sant Singh KhalsaO Nanak, I am in love with the True Lord; I cannot survive without Him.
Manmohan SinghNanak, I am love with that True Lord of mine, without Him, I can live not.
Manmohan Singh (Punjabi)ਨਾਨਕ, ਮੇਰਾ ਉਸ ਆਪਣੇ ਸੱਚੇ ਸੁਆਮੀ ਨਾਲ ਪਿਆਰ ਪੈ ਗਿਆ ਹੈ। ਉਸ ਦੇ ਬਾਝੋਂ, ਮੈਂ ਜੀਉਂ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਗੁਰਮੁਖੋਂ ਨੇ ਸਚੇ ਵਾਹਿਗੁਰੂ ਸਾਥ ਪ੍ਰੀਤੀ ਲਗਾਈ ਹੈ ਔਰ ਤਿਸ ਬਿਨਾਂ ਉਨ ਸੇ ਰਹਾ ਨਹੀਂ ਜਾਤਾ ਹੈ॥
Prof. Sahib Singhਹੇ ਨਾਨਕ! (ਆਖ ਕਿ ਜਿਸ ਮਨੁੱਖ ਦੇ ਅੰਦਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣਾ) ਪਿਆਰ (ਆਪ ਹੀ) ਪੈਦਾ ਕੀਤਾ ਹੈ (ਉਹ ਮਨੁੱਖ) ਉਸ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।

ਪਦ ਅਰਥ ਤਿਨਿ ਸਚੈ = ਉਸ ਸਦਾ ਕਾਇਮ ਰਹਿਣ ਵਾਲੇ ਨੇ ਆਪ (ਹੀ)।

SikhNet (Spanish)Oh dice Nanak, estoy enamorado del Señor Verdadero y no sobrevivo sin Él.

ਸਤਿਗੁਰੁ ਮਿਲੈ. ਤ ਪੂਰਾ ਪਾਈਐ; ਹਰਿ ਰਸਿ ਰਸਨ ਰਸਾਈ ॥੨॥

satigur milai. ta pooraa paaeeai; har ras rasan rasaaee |2|

Sant Singh KhalsaMeeting the True Guru, the Perfect Lord is found, and the tongue savors His Sublime Essence. ||2||
Manmohan SinghWhen man meets with the True Guru, then alone he attains unto the perfect Lord and his tongue enjoys the Guru's Name-elixir.
Manmohan Singh (Punjabi)ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਹ ਪੂਰਨ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਜੀਭ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਮਾਣਦੀ ਹੈ।
Fareedkot Teekaਸਤਿਗੁਰੂ ਮਿਲੇ ਤੋ ਪੂਰਾ ਉਪਦੇਸ ਪ੍ਰਾਪਤਿ ਹੋਤਾ ਹੈ। ਜਿਨ ਕੋ ਪ੍ਰਾਪਤਿ ਹੂਆ ਹੈ ਹਰੀ ਕੇ ਨਾਮ ਜਪਣੇ ਕੇ ਰਸ ਵਿਖੇ ਤਿਨੋਂ ਨੇ (ਰਸਨ) ਜਿਹਵਾ ਰਸਾਈ ਅਰਥਾਤ ਤਦਰੂਪ ਕਰੀ ਹੈ॥੨॥☬ਅਬ ਵਾਰ ਕਾ ਮਹਾਤਮੁ ਕਹਤੇ ਹੈਂ:
Prof. Sahib Singh(ਜਿਸ ਗੁਰੂ ਦੀ) ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਸਦਾ ਰਸੀ ਰਹਿੰਦੀ ਹੈ (ਜਦੋਂ ਉਹ) ਗੁਰੂ ਮਿਲਦਾ ਹੈ ਤਦੋਂ ਉਹ ਪੂਰਨ ਪ੍ਰਭੂ ਭੀ ਮਿਲ ਪੈਂਦਾ ਹੈ ॥੨॥

ਪਦ ਅਰਥ ਪਾਈਐ = ਲੱਭ ਲਈਦਾ ਹੈ। ਰਸਿ = ਰਸ ਵਿਚ। ਰਸਨ = ਜੀਭ। ਰਸਾਈ = ਰਸੀ ਰਹਿੰਦੀ ਹੈ ॥੨॥

* ਨੋਟ: ਫਰੀਦ ਜੀ ਦੇ ਸਲੋਕਾਂ ਵਿਚ ਨੰ: ੧੨੧ ਤੇ ਇਹੀ ਸਲੋਕ ਮਿਲਦਾ ਹੈ, ਥੋੜ੍ਹਾ ਫ਼ਰਕ ਹੈ।

SikhNet (Spanish)Encontrando al Verdadero Guru, el Señor Perfecto es encontrado y la lengua saborea Su Esencia Sublime. (2)
Answers quote the Granth verbatim with Ang citations. AI commentary is not Gurbani and not a religious ruling.