ੴ

ਸਿੱਖਬਾਣੀ · SikhBani

ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥

simarat naam ridai sukh paaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 108 · 13 lines
Translations

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਸਿਮਰਤ ਨਾਮੁ; ਰਿਦੈ ਸੁਖੁ ਪਾਇਆ ॥

simarat naam; ridai sukh paaeaa |

Sant Singh KhalsaMeditating on the Naam, the Name of the Lord, my heart is filled with peace.
Manmohan SinghBy remembering God's Name I have gathered peace of the heart.
Manmohan Singh (Punjabi)ਹਰੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਦਿਲ ਦੀ ਠੰਡ-ਚੈਨ ਪਰਾਪਤ ਹੋਈ ਹੈ।
Fareedkot Teekaਜਿਸ ਨੇ ਰਿਦੇ ਮੇਂ ਨਾਮੁ ਸਿਮਰਿਆ ਹੈ, ਉਸ ਨੇ ਸੁਖੁ ਪਾਇਆ ਹੈ॥
Prof. Sahib Singhਉਸ ਨੇ ਹੀ ਨਾਮ ਸਿਮਰ ਕੇ ਹਿਰਦੇ ਵਿਚ ਆਤਮਕ ਆਨੰਦ ਮਾਣਿਆ ਹੈ,

ਪਦ ਅਰਥ ਰਿਦੈ = ਹਿਰਦੇ ਵਿਚ। ਸੁਖੁ = ਆਤਮਕ ਆਨੰਦ।

SikhNet (Spanish)Meditando en el Señor uno cosecha la Paz en el corazón.

ਕਰਿ ਕਿਰਪਾ; ਭਗਤੀਂ ਪ੍ਰਗਟਾਇਆ ॥

kar kirapaa; bhagatanee pragattaaeaa |

Sant Singh KhalsaBy His Grace, His devotees become famous and acclaimed.
Manmohan SinghShowering His benediction the Lord causes His saints to be renowned.
Manmohan Singh (Punjabi)ਆਪਣੀ ਰਹਿਮਤ ਨਿਛਾਵਰ ਕਰਕੇ ਸਾਈਂ ਆਪਣੇ ਸਾਧੂਆਂ ਨੂੰ ਨਾਮਵਰ ਕਰ ਦਿੰਦਾ ਹੈ।
Fareedkot Teekaਪਰੰਤੂ ਜਿਨੋਂ ਪਰ ਕਿਰਪਾ ਕਰੀ ਹੈ ਤਿਨੋਂ ਭਗਤੋਂ ਕੋ ਹੀ ਪਰਗਟਿ ਹੋਇਆ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਭਗਤ ਜਨਾਂ ਨੇ ਕਿਰਪਾ ਕਰ ਕੇ (ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ।

ਪਦ ਅਰਥ ਭਗਤੀ = ਭਗਤਾਂ ਨੇ।

SikhNet (Spanish)Por la Gracia del Señor, la Devoción hacia Él es aclamada entre los Devotos,

ਸੰਤਸੰਗਿ ਮਿਲਿ. ਹਰਿ ਹਰਿ ਜਪਿਆ; ਬਿਨਸੇ. ਆਲਸ ਰੋਗਾ ਜੀਉ ॥੧॥

santasang mil. har har japiaa; binase. aalas rogaa jeeo |1|

Sant Singh KhalsaJoining the Society of the Saints, I chant the Name of the Lord, Har, Har; the disease of laziness has disappeared. ||1||
Manmohan SinghJoining the society of the his saints I have repeated God's Name and my ailment of indolence has disappeared.
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਣ ਕੀਤਾ ਹੈ ਅਤੇ ਮੇਰੀ ਸੁਸਤੀ ਦੀ ਬੀਮਾਰੀ ਕੱਟੀ ਗਈ ਹੈ।
Fareedkot Teekaਹੇ ਭਾਈ! ਜਿਨੋਂ ਨੇ ਸਤਸੰਗ ਮੇਂ ਮਿਲ ਕਰ ਕੇ ਹਰਿ ਹਰਿ ਨਾਮੁ ਜਪਿਆ ਹੈ, ਤਿਨ ਕੇ ਆਲਸ ਰੋਗ ਮਿਟ ਗਏ ਹੈਂ॥੧॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਜਿਸ ਨੇ ਸਦਾ ਹਰੀ-ਨਾਮ ਜਪਿਆ, ਉੇਸ ਦੇ ਸਾਰੇ ਆਲਸ ਉਸ ਦੇ ਸਾਰੇ ਰੋਗ ਦੂਰ ਹੋ ਗਏ ॥੧॥

ਪਦ ਅਰਥ ਬਿਨਸੇ = ਨਾਸ ਹੋ ਗਏ ॥੧॥

SikhNet (Spanish)y en su compañía toda indolencia es eliminada, entonando su mente también en el Señor.(1)

ਜਾ ਕੈ ਗ੍ਰਿਹਿ; ਨਵ ਨਿਧਿ ਹਰਿ ਭਾਈ ॥

jaa kai grihi; nav nidh har bhaaee |

Sant Singh KhalsaO Siblings of Destiny, the nine treasures are found in the Home of the Lord;
Manmohan SinghO brother! The Lord, in whose home are the nine treasures,
Manmohan Singh (Punjabi)ਹੇ ਵੀਰ! ਸੁਆਮੀ, ਜਿਸ ਦੇ ਘਰ ਵਿੱਚ ਨੌ ਖ਼ਜ਼ਾਨੇ ਹਨ,
Fareedkot Teekaਜਿਨ ਕੇ ਰਿਦੇ ਰੂਪੀ ਘਰ ਮੇਂ ਨਵ ਨਿਧਿ ਰੂਪੁ ਹਰੀ ਨਾਮੁ ਹੈ, ਵਾ ਹੇ ਭਾਈ! ਜਿਸ ਹਰੀ ਕੇ ਘਰ ਨੌਨਿਧਿ ਹੈਂ॥
Prof. Sahib Singhਹੇ ਭਾਈ! ਜਿਸ ਹਰੀ ਦੇ ਘਰ ਵਿਚ ਨੌ ਹੀ ਖ਼ਜ਼ਾਨੇ ਮੌਜੂਦ ਹਨ,

ਪਦ ਅਰਥ ਜਾ ਕੈ ਗ੍ਰਿਹਿ = ਜਿਸ ਹਰੀ ਦੇ ਘਰ ਵਿਚ। ਨਵ ਨਿਧਿ = ਨੌ ਖ਼ਜ਼ਾਨੇ।

SikhNet (Spanish)Los Nueve Tesoros se encuentran teniendo Conciencia del Nombre del Señor,

ਤਿਸੁ ਮਿਲਿਆ; ਜਿਸੁ ਪੁਰਬ ਕਮਾਈ ॥

tis miliaa; jis purab kamaaee |

Sant Singh KhalsaHe comes to meet those who deserve it by their past actions.
Manmohan Singhmeets him who has pre-natal good actions to his credit.
Manmohan Singh (Punjabi)ਉਸ ਨੂੰ ਮਿਲਦਾ ਹੈ, ਜਿਸ ਦੇ ਪਲੇ ਪੂਰਬਲੇ ਨੇਕ ਅਮਲ ਹਨ।
Fareedkot Teekaਵਹੁ ਤਿਸੁ ਕੋ ਪ੍ਰਾਪਤਿ ਹੋਤਾ ਹੈ ਜਿਸ ਕੀ ਪੂਰਬਲੀ ਸੁਭੁ ਕਮਾਈ ਹੈ॥
Prof. Sahib Singhਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ (ਗੁਰੂ ਦੀ ਰਾਹੀਂ) ਜਿਸ ਦੀ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ।

ਪਦ ਅਰਥ ਪੁਰਬ ਕਮਾਈ = ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ (ਉੱਘੜ ਪਈ)।

SikhNet (Spanish)pero solamente los apreciará aquél que obra bien, ya que a su favor estarán sus buenas acciones.

ਗਿਆਨ ਧਿਆਨ ਪੂਰਨ ਪਰਮੇਸੁਰ; ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥

giaan dhiaan pooran paramesur; prabh sabhanaa galaa jogaa jeeo |2|

Sant Singh KhalsaThe Perfect Transcendent Lord is spiritual wisdom and meditation. God is All-powerful to do all things. ||2||
Manmohan SinghThe Supreme Lord is brimful with Divine knowledge and meditation. The Master is potent to do every thing.
Manmohan Singh (Punjabi)ਸ਼੍ਰੋਮਣੀ ਸਾਹਿਬ ਰਬੀ ਗਿਆਤ ਅਤੇ ਸਿਮਰਣ ਨਾਲ ਲਬਾਲਬ ਹੈ। ਮਾਲਕ ਹਰ ਸ਼ੈ ਕਰਨ ਨੂੰ ਸਮਰਥ ਹੈ।
Fareedkot Teekaਪ੍ਰਮੇਸ੍ਵਰ ਗਿਆਨ ਧਿਆਨ ਕਰ ਕੇ ਪੂਰਨ ਹੈ ਪੁਨਾ ਪ੍ਰਭੂ ਸਭਨਾ ਬਾਤਾਂ ਲਾਇਕੁ ਹੈ, ਭਾਵ ਯਹਿ ਕਿ ਸਮਰਥੁ ਹੈ॥੨॥☬ਸੋ ਸਮਰਥਤਾ ਦਿਖਾਵਤੇ ਹੈਂ:
Prof. Sahib Singhਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ ॥੨॥

ਪਦ ਅਰਥ ਗਿਆਨ = ਡੂੰਘੀ ਸਾਂਝ। ਧਿਆਨ = ਸਮਾਧੀ। ਜੋਗਾ = ਸਮਰੱਥ ॥੨॥

SikhNet (Spanish)Toda Sabiduría, toda Concentración, se logra pensando en el Perfecto y Supremo Señor. El Señor Todopoderoso es capaz de hacer cualquier cosa, oh amigo. (2)

ਖਿਨ ਮਹਿ; ਥਾਪਿ ਉਥਾਪਨਹਾਰਾ ॥

khin meh; thaap uthaapanahaaraa |

Sant Singh KhalsaIn an instant, He establishes and disestablishes.
Manmohan SinghIn a moment the Lord is the establisher and disestablisher.
Manmohan Singh (Punjabi)ਇਕ ਮੁਹਤ ਵਿੱਚ ਸਾਈਂ ਅਸਥਾਪਨ ਕਰਣਹਾਰ ਤੇ ਉਖੇੜਨ ਵਾਲਾ ਹੈ।
Fareedkot Teekaਖਿਨ ਕੇ ਬੀਚ ਇਸਥਿਤ ਕਰਨੇ ਵਾਲਾ ਹੈ, ਪੁਨਾ ਖਿਨ ਮਹਿ (ਉਥਾਪਨ) ਉਠਾਵਨੇ ਵਾਲਾ ਹੈ, ਭਾਵ ਯਹਿ ਕਿ ਖਿਨ ਮਹਿ ਉਤਪਿਤ ਪ੍ਰਲੈ ਕਰਨੇ ਵਾਲਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ (ਸਾਰਾ ਜਗਤ) ਰਚ ਕੇ ਇਕ ਖਿਨ ਵਿਚ (ਇਸ ਨੂੰ) ਨਾਸ ਕਰਨ ਦੀ ਭੀ ਤਾਕਤ ਰੱਖਦਾ ਹੈ।

ਪਦ ਅਰਥ ਥਾਪਿ = ਥਾਪ ਕੇ, ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ।

SikhNet (Spanish)En un momento Él crea y destruye; Él es Uno y también muchos.

ਆਪਿ ਇਕੰਤੀ; ਆਪਿ ਪਸਾਰਾ ॥

aap ikantee; aap pasaaraa |

Sant Singh KhalsaHe Himself is the One, and He Himself is the Many.
Manmohan SinghGod Himself is one and Himself many.
Manmohan Singh (Punjabi)ਵਾਹਿਗੁਰੂ ਆਪੇ ਇਕ ਹੈ ਤੇ ਆਪੇ ਹੀ ਅਨੇਕ।
Fareedkot Teekaਆਪ ਹੀ (ਇਕੰਤੀ) ਨਿਰਾਕਾਰ ਸਰੂਪੁ ਹੈ ਔਰੁ (ਪਸਾਰਾ) ਬ੍ਰਹਮਾਂਡ ਰੂਪੁ ਸਰਗੁਨ ਭੀ ਆਪੁ ਹੀ ਹੈ॥
Prof. Sahib Singhਉਹ ਆਪ ਹੀ (ਨਿਰਗੁਣ-ਸਰੂਪ ਹੋ ਕੇ) ਇਕੱਲਾ (ਹੋ ਜਾਂਦਾ) ਹੈ, ਤੇ ਆਪ ਹੀ (ਆਪਣੇ ਆਪੇ ਤੋਂ ਸਰਗੁਣ ਰੂਪ ਧਾਰ ਕੇ) ਜਗਤ-ਰਚਨਾ ਕਰ ਦੇਂਦਾ ਹੈ।

ਪਦ ਅਰਥ ਇਕੰਤੀ = ਇਕਾਂਤੀ, ਇਕੱਲਾ। ਪਸਾਰਾ = ਜਗਤ ਦਾ ਖਿਲਾਰਾ।

SikhNet (Spanish)Él es la Vida de toda vida, y sin embargo, permanece desapegado.

ਲੇਪੁ ਨਹੀ. ਜਗਜੀਵਨ ਦਾਤੇ; ਦਰਸਨ ਡਿਠੇ. ਲਹਨਿ ਵਿਜੋਗਾ ਜੀਉ ॥੩॥

lep nahee. jagajeevan daate; darasan dditthe. lehan vijogaa jeeo |3|

Sant Singh KhalsaFilth does not stick to the Giver, the Life of the World. Gazing upon the Blessed Vision of His Darshan, the pain of separation departs. ||3||
Manmohan SinghNo filth attaches to the beneficent Lord the life of the universe. By seeing His sight the pang of separation departs.
Manmohan Singh (Punjabi)ਆਲਮ ਦੀ ਜਿੰਦ ਜਾਨ ਉਦਾਰ ਚਿੱਤ ਸੁਆਮੀ ਨੂੰ ਕੋਈ ਮੈਲ ਨਹੀਂ ਲਗਦੀ। ਉਸ ਦਾ ਦੀਦਾਰ ਦੇਖਣ ਦੁਆਰਾ ਵਿਛੋੜੇ ਦੀ ਪੀੜ ਨਵਿਰਤ ਹੋ ਜਾਂਦੀ ਹੈ।
Fareedkot Teekaਉਸ ਜਗ ਜੀਵਨ ਦਾਤੇ ਕੋ ਲੇਪੁ ਨਹੀਂ, ਭਾਵ ਯਹਿ ਕਿ ਅਸੰਗ ਹੈ, ਤਿਸ ਕੇ ਦਰਸਨੁ ਦੇਖਨੇ ਸੇ (ਵਿਜੋਗਾ) ਵਿਛੋੜੇ ਕੇ ਦੁਖ ਲਹਿ ਜਾਤੇ ਹੈਂ, ਭਾਵ ਯਹਿ ਕਿ ਜੀਵ ਰੂਪ ਕਰ ਭਿੰਨਤਾ ਨਹੀਂ ਰਹਤੀ ਹੈ॥੩॥
Prof. Sahib Singhਉਸ ਕਰਤਾਰ ਨੂੰ, ਜਗਤ-ਦੇ-ਜੀਵਨ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋਹ ਨਹੀਂ ਸਕਦਾ। ਉਸ ਦਾ ਦਰਸਨ ਕੀਤਿਆਂ ਸਾਰੇ ਵਿਛੋੜੇ ਲਹਿ ਜਾਂਦੇ ਹਨ (ਪ੍ਰਭੂ ਤੋਂ ਵਿਛੋੜਾ ਪਾਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲਹਿ ਜਾਂਦੇ ਹਨ) ॥੩॥

ਪਦ ਅਰਥ ਲੇਪੁ = ਪ੍ਰਭਾਵ। ਲਹਨਿ = ਲਹਿ ਜਾਂਦੇ ਹਨ ॥੩॥

SikhNet (Spanish)En Su Visión, nuestro sentido de separación se desvanece, oh amigo. (3)

ਅੰਚਲਿ ਲਾਇ; ਸਭ ਸਿਸਟਿ ਤਰਾਈ ॥

anchal laae; sabh sisatt taraaee |

Sant Singh KhalsaHolding on to the hem of His Robe, the entire Universe is saved.
Manmohan SinghAttaching to His skirt, the Lord has saved the entire world.
Manmohan Singh (Punjabi)ਆਪਣੇ ਪੱਲੇ ਨਾਲ ਜੋੜ ਕੇ ਪ੍ਰਭੂ ਨੇ ਸਾਰੀ ਦੁਨੀਆਂ ਪਾਰ ਕਰ ਦਿਤੀ ਹੈ।
Fareedkot Teekaਜਿਸ ਨੇ ਅਪਨੇ (ਅੰਚਲਿ) ਲੜ ਲਾਇ ਕੇ ਸੰਪੂਰਨ ਸ੍ਰਿਸਟੀ ਗੁਰੋਂ ਦ੍ਵਾਰਾ ਤਰਾਈ ਹੈ॥
Prof. Sahib Singh(ਹੇ ਭਾਈ! ਗੁਰੂ ਦੇ) ਪੱਲੇ ਲਾ ਕੇ (ਪ੍ਰਭੂ ਆਪ ਹੀ) ਸਾਰੀ ਸ੍ਰਿਸ਼ਟੀ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ,

ਪਦ ਅਰਥ ਅੰਚਲਿ = ਪੱਲੇ ਨਾਲ। ਸਿਸਟਿ = ਸ੍ਰਿਸ਼ਟੀ, ਦੁਨੀਆ।

SikhNet (Spanish)Agarrado de Su Túnica, el Universo entero nada a través del mar de las existencias.

ਆਪਣਾ ਨਾਉ; ਆਪਿ ਜਪਾਈ ॥

aapanaa naau; aap japaaee |

Sant Singh KhalsaHe Himself causes His Name to be chanted.
Manmohan SinghHe Himself causes His Name to be repeated.
Manmohan Singh (Punjabi)ਆਪਣੇ ਨਾਮ ਦਾ ਉਹ ਆਪੇ ਹੀ ਸਿਮਰਨ ਕਰਵਾਉਂਦਾ ਹੈ।
Fareedkot Teekaਪੁਨਾ ਸੋ ਅਪਨਾ ਨਾਮੁ ਆਪ ਜਪਾਵਤਾ ਹੈ॥
Prof. Sahib Singhਪ੍ਰਭੂ (ਗੁਰੂ ਦੀ ਰਾਹੀਂ) ਆਪਣਾ ਨਾਮ ਆਪ ਹੀ (ਜੀਵਾਂ ਪਾਸੋਂ) ਜਪਾਂਦਾ ਹੈ।
SikhNet (Spanish)Él Mismo invoca Su Nombre en Sus Devotos;

ਗੁਰ ਬੋਹਿਥੁ. ਪਾਇਆ ਕਿਰਪਾ ਤੇ; ਨਾਨਕ. ਧੁਰਿ ਸੰਜੋਗਾ ਜੀਉ ॥੪॥੪੧॥੪੮॥

gur bohith. paaeaa kirapaa te; naanak. dhur sanjogaa jeeo |4|41|48|

Sant Singh KhalsaThe Boat of the Guru is found by His Grace; O Nanak, such blessed destiny is pre-ordained. ||4||41||48||
Manmohan SinghThe Guru's boat man finds by God's grace. Such good luck is pre-ordained for him, O Nanak!
Manmohan Singh (Punjabi)ਗੁਰਾਂ ਦਾ ਜਹਾਜ਼ ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਲੱਭਤਾ ਹੈ। ਉਸ ਲਈ ਐਸੀ ਚੰਗੀ ਕਿਸਮਤ ਮੁੱਢ ਤੋਂ ਲਿਖੀ ਹੋਈ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਗਿਰੂ ਕੀ ਕ੍ਰਿਪਾ ਸੇ ਜਿਨ ਕੇ ਧੁਰੋਂ ਹੀ ਪੁੰਨ ਕਾ ਸੰਜੋਗ ਥਾ ਤਿਨੋਂ ਨੇ ਗ੍ਯਾਨ ਰੂਪੀ ਜਹਾਜੁ ਪਾਇਆ ਹੈ॥੪॥੪੧॥੪੮॥
Prof. Sahib Singhਹੇ ਨਾਨਕ! ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬਬ ਬਣਨ ਨਾਲ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ ॥੪॥੪੧॥੪੮॥

ਪਦ ਅਰਥ ਬੋਹਿਥੁ = ਜਹਾਜ਼। ਤੇ = ਨਾਲ, ਤੋਂ। ਧੁਰਿ = ਪ੍ਰਭੂ ਦੀ ਧੁਰ-ਦਰਗਾਹ ਤੋਂ ॥੪॥

SikhNet (Spanish)por Su Gracia uno encuentra la Barca del Guru, oh, dice Nanak, si es que así está puesto en su Destino por la Mano de Dios.(4-41-48)
Answers quote the Granth verbatim with Ang citations. AI commentary is not Gurbani and not a religious ruling.